Snt Baba Baghwan Singh G Raru Sahib Wale - rampur

Snt Baba Baghwan Singh G Raru Sahib Wale - rampur Contact information, map and directions, contact form, opening hours, services, ratings, photos, videos and announcements from Snt Baba Baghwan Singh G Raru Sahib Wale - rampur, Religious organisation, Rampur, Doraha.

17/11/2021

Sant Baba Rattan Singh ji

15/04/2021

ਬਾਬਾ ਜੀ ਬਸ ਤੇਰੀਆਂ ਆਸਾਂ ਨੇ .... ਰੱਖੀ ਚਰਨਾਂ ਦੇ ਨਾਲ ਜੋਡ਼ ਕੇ ... ਬਸ ਇਹੋ ਅਰਦਾਸਾਂ ਨੇ... ਮੇਰੇ ਪਿਆਰੇ ਧੰਨ ਧੰਨ ਸੰਤ ਬਾਬਾ ਭਗਵਾਨ ਸਿੰਘ ਤੂੰ ਮਹਾਰਾਜ

ਵਾਹਿਗੁਰੂ ਜੀ ਸਭ ਤੇ ਮੇਹਰ ਕਰਨਾ

ਰਹਿਮਤ ਤੇਰੀ, ਨਾਮ ਤੇਰਾ, ਕੁਝ ਨਹੀਂ ਜੋ ਮੇਰਾ _ਸਵਾਸ ਵੀ ਤੇਰੇ ਅਹਿਸਾਸ ਵੀ ਤੇਰਾ "ਇੱਕ ਤੂੰ ਹੀ ਸਤਿਗੁਰੂ ਮੇਰਾ
20/01/2020

ਰਹਿਮਤ ਤੇਰੀ, ਨਾਮ ਤੇਰਾ, ਕੁਝ ਨਹੀਂ ਜੋ ਮੇਰਾ _

ਸਵਾਸ ਵੀ ਤੇਰੇ ਅਹਿਸਾਸ ਵੀ ਤੇਰਾ "ਇੱਕ ਤੂੰ ਹੀ ਸਤਿਗੁਰੂ ਮੇਰਾ

27/03/2019

ਅੱਜ ਦਾ ਹੁਕਮਨਾਮਾ।
ਸਲੋਕੁ ਮ; ੪ ॥
ਅੰਤਰਿ ਅਗਿਆਨੁ ਭਈ ਮਤਿ ਮਧਿਮ ਸਤਿਗੁਰ ਕੀ ਪਰਤੀਤਿ ਨਾਹੀ ॥ ਅੰਦਰਿ ਕਪਟੁ ਸਭੁ ਕਪਟੋ ਕਰਿ ਜਾਣੈ ਕਪਟੇ ਖਪਹਿ ਖਪਾਹੀ ॥ ਸਤਿਗੁਰ ਕਾ ਭਾਣਾ ਚਿਤਿ ਨ ਆਵੈ ਆਪਣੈ ਸੁਆਇ ਫਿਰਾਹੀ ॥ ਕਿਰਪਾ ਕਰੇ ਜੇ ਆਪਣੀ ਤਾ ਨਾਨਕ ਸਬਦਿ ਸਮਾਹੀ ॥੧॥ ਮ; ੪ ॥ ਮਨਮੁਖ ਮਾਇਆ ਮੋਹਿ ਵਿਆਪੇ ਦੂਜੈ ਭਾਇ ਮਨੂਆ ਥਿਰੁ ਨਾਹਿ ॥ ਅਨਦਿਨੁ ਜਲਤ ਰਹਹਿ ਦਿਨੁ ਰਾਤੀ ਹਉਮੈ ਖਪਹਿ ਖਪਾਹਿ ॥ ਅੰਤਰਿ ਲੋਭੁ ਮਹਾ ਗੁਬਾਰਾ ਤਿਨ ਕੈ ਨਿਕਟਿ ਨ ਕੋਈ ਜਾਹਿ ॥ ਓਇ ਆਪਿ ਦੁਖੀ ਸੁਖੁ ਕਬਹੂ ਨ ਪਾਵਹਿ ਜਨਮਿ ਮਰਹਿ ਮਰਿ ਜਾਹਿ ॥ ਨਾਨਕ ਬਖਸਿ ਲਏ ਪ੍ਰਭੁ ਸਾਚਾ ਜਿ ਗੁਰ ਚਰਨੀ ਚਿਤੁ ਲਾਹਿ ॥੨॥ਪਉੜੀ ॥ ਸੰਤ ਭਗਤ ਪਰਵਾਣੁ ਜੋ ਪ੍ਰਭਿ ਭਾਇਆ ॥ਸੇਈ ਬਿਚਖਣ ਜੰਤ ਜਿਨੀ ਹਰਿ ਧਿਆਇਆ ॥ ਅੰਮ੍ਰਿਤੁ ਨਾਮੁ ਨਿਧਾਨੁ ਭੋਜਨੁ ਖਾਇਆ ॥ ਸੰਤ ਜਨਾ ਕੀ ਧੂਰਿ ਮਸਤਕਿ ਲਾਇਆ ॥ ਨਾਨਕ ਭਏ ਪੁਨੀਤ ਹਰਿ ਤੀਰਥਿ ਨਾਇਆ ॥੨੬॥
ਬੁੱਧਵਾਰ, ੧੪ ਚੇਤ (ਸੰਮਤ ੫੫੧ ਨਾਨਕਸ਼ਾਹੀ) (ਅੰਗ: ੬੫੨)

ਸਲੋਕੁ ਮ; ੪ ॥
(ਮਨਮੁਖ ਦੇ) ਹਿਰਦੇ ਵਿਚ ਅਗਿਆਨ ਹੈ, (ਉਸ ਦੀ) ਅਕਲਿ ਹੋਛੀ ਹੁੰਦੀ ਹੈ ਤੇ ਸਤਿਗੁਰੂ ਉਤੇ ਉਸ ਨੂੰ ਸਿਦਕ ਨਹੀਂ ਹੁੰਦਾ; ਮਨ ਵਿਚ ਧੋਖਾ (ਹੋਣ ਕਰਕੇ ਸੰਸਾਰ ਵਿਚ ਭੀ) ਉਹ ਸਾਰਾ ਧੋਖਾ ਹੀ ਧੋਖਾ ਵਰਤਦਾ ਸਮਝਦਾ ਹੈ । (ਮਨਮੁਖ ਬੰਦੇ ਆਪ) ਦੁਖੀ ਹੁੰਦੇ ਹਨ (ਤੇ ਹੋਰਨਾਂ ਨੂੰ) ਦੁਖੀ ਕਰਦੇ ਹਨ; ਸਤਿਗੁਰੂ ਦਾ ਹੁਕਮ ਉਹਨਾਂ ਦੇ ਚਿੱਤ ਵਿਚ ਨਹੀਂ ਆਉਂਦਾ (ਭਾਵ, ਭਾਣਾ ਨਹੀਂ ਮੰਨਦੇ) ਤੇ ਆਪਣੀ ਗ਼ਰਜ਼ ਦੇ ਪਿਛੇ ਭਟਕਦੇ ਫਿਰਦੇ ਹਨ; ਹੇ ਨਾਨਕ! ਜੇ ਹਰੀ ਆਪਣੀ ਮੇਹਰ ਕਰੇ, ਤਾਂ ਹੀ ਉਹ ਗੁਰੂ ਦੇ ਸ਼ਬਦ ਵਿਚ ਲੀਨ ਹੁੰਦੇ ਹਨ ।੧।ਮਾਇਆ ਦੇ ਮੋਹ ਵਿਚ ਗ੍ਰਸੇ ਹੋਏ ਮਨਮੁਖਾਂ ਦਾ ਮਨ ਮਾਇਆ ਦੇ ਪਿਆਰ ਵਿਚ ਇਕ ਥਾਂ ਨਹੀਂ ਟਿਕਦਾ; ਹਰ ਵੇਲੇ ਦਿਨ ਰਾਤ (ਮਾਇਆ ਵਿਚ) ਸੜਦੇ ਰਹਿੰਦੇ ਹਨ, ਅਹੰਕਾਰ ਵਿਚ ਆਪ ਦੁਖੀ ਹੁੰਦੇ ਹਨ, ਹੋਰਨਾਂ ਨੂੰ ਦੁਖੀ ਕਰਦੇ ਹਨ, ਉਹਨਾਂ ਦੇ ਅੰਦਰ ਲੋਭ-ਰੂਪ ਵੱਡਾ ਹਨੇਰਾ ਹੁੰਦਾ ਹੈ, ਕੋਈ ਮਨੁੱਖ ਉਹਨਾਂ ਦੇ ਨੇੜੇ ਨਹੀਂ ਢੁਕਦਾ; ਉਹ ਆਪਣੇ ਆਪ ਹੀ ਦੁਖੀ ਰਹਿੰਦੇ ਹਨ, ਕਦੇ ਸੁਖੀ ਨਹੀਂ ਹੁੰਦੇ, ਸਦਾ ਜੰਮਣ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ । ਹੇ ਨਾਨਕ! ਜੇ ਉਹ ਗੁਰੂ ਦੇ ਚਰਨਾਂ ਵਿਚ ਚਿੱਤ ਜੋੜਨ, ਤਾਂ ਸੱਚਾ ਹਰੀ ਉਹਨਾਂ ਨੂੰ ਬਖ਼ਸ਼ ਲਏ ।੨।ਜੋ ਮਨੁੱਖ ਪ੍ਰਭੂ ਨੂੰ ਪਿਆਰੇ ਹਨ, ਉਹ ਸੰਤ ਹਨ, ਭਗਤ ਹਨ ਉਹੀ ਕਬੂਲ ਹਨ ।ਉਹੋ ਮਨੁੱਖ ਸਿਆਣੇ ਹਨ ਜੋ ਹਰੀ-ਨਾਮ ਸਿਮਰਦੇ ਹਨ, ਆਤਮਕ ਜੀਵਨ ਦੇਣ ਵਾਲਾ ਨਾਮ ਖ਼ਜ਼ਾਨਾ-ਰੂਪ ਭੋਜਨ ਖਾਂਦੇ ਹਨ, ਤੇ ਸੰਤਾਂ ਦੀ ਚਰਨ-ਧੂੜ ਆਪਣੇ ਮੱਥੇ ਤੇ ਲਾਂਦੇ ਹਨ । ਹੇ ਨਾਨਕ! (ਇਹੋ ਜਿਹੇ ਮਨੁੱਖ) ਹਰੀ (ਦੇ ਭਜਨ-ਰੂਪ) ਤੀਰਥ ਤੇ ਨ੍ਹਾਉਂਦੇ ਹਨ ਤੇ ਪਵਿੱਤ੍ਰ ਹੋ ਜਾਂਦੇ ਹਨ ।੨੬।

ਲਿਖਿਆਂ ਮੁੱਕਦਰਾ ਦਾ ਕੋਈ ਖੋਹ ਨੀ ਸਕਦਾਸਮੇਂ ਤੋਂ ਪਹਿਲਾ ਕੁਝ ਹੋ ਨੀ ਸਕਦਾਜੇ ਗਮ ਮਿਲ ਗਏ ਨੇ ਤਾਂ ਆਉਣਗੀਆਂ ਖੁਸ਼ਿਆਂ ਵੀਰੱਬ ਬਦਲੇ ਨਾਂ ਦਿਨ ਇੰਝ...
26/03/2019

ਲਿਖਿਆਂ ਮੁੱਕਦਰਾ ਦਾ ਕੋਈ ਖੋਹ ਨੀ ਸਕਦਾ
ਸਮੇਂ ਤੋਂ ਪਹਿਲਾ ਕੁਝ ਹੋ ਨੀ ਸਕਦਾ
ਜੇ ਗਮ ਮਿਲ ਗਏ ਨੇ ਤਾਂ ਆਉਣਗੀਆਂ ਖੁਸ਼ਿਆਂ ਵੀ
ਰੱਬ ਬਦਲੇ ਨਾਂ ਦਿਨ ਇੰਝ ਹੋ ਨੀ ਸਕਦਾ,,,,

ਦੋਸਤੋ ਇਹ ਤਸਵੀਰ ਹੈ ਸੰਤ ਬਾਬਾ ਅਜੀਤ ਸਿੰਘ ਜੀ ਨਥਮਲਪੁਰ ਵਾਲਿਆਂ ਦੀ|ਬਾਬਾ ਜੀ ਨੇ 96 ਸਾਲ ਦੀ ਦੁਨਿਆਵੀ ਉਮਰ ਭੋਗੀ ਪਰ ਸਾਰੀ ਜਿੰਦਗੀ ਆਪਣੇ ਹੱਥੀ...
24/03/2019

ਦੋਸਤੋ ਇਹ ਤਸਵੀਰ ਹੈ ਸੰਤ ਬਾਬਾ ਅਜੀਤ ਸਿੰਘ ਜੀ ਨਥਮਲਪੁਰ ਵਾਲਿਆਂ ਦੀ|
ਬਾਬਾ ਜੀ ਨੇ 96 ਸਾਲ ਦੀ ਦੁਨਿਆਵੀ ਉਮਰ ਭੋਗੀ ਪਰ ਸਾਰੀ ਜਿੰਦਗੀ ਆਪਣੇ ਹੱਥੀਂ ਕਿਰਤ ਕਰਦੇ ਰਹੇ|
ਆਪ ਜੀ ਕਿਹਾ ਕਰਦੇ ਸਨ ਕਿ ਜੇਕਰ ਕੋਈ ਪ੍ਰਾਣੀ ਆਪਣੇ ਹੱਥੀਂ ਕਿਰਤ ਹੀ ਨਹੀਂ ਕਰ ਸਕਦਾ ਉਹ ਵੰਡ ਕੇ ਕਿਵੇਂ ਛਕੇਗਾ ਤੇ ਫਿਰ ਇਕਾਗਰ ਚਿੱਤ ਹੋ ਕੇ ਨਾਮ ਕਿਵੇਂ ਜਪੇਗਾ|
ਆਪ ਜੀ ਨੇ ਕਦੇ ਵੀ ਕੋਈ ਗੱਦੀ ਨਹੀਂ ਲਾਈ ਤੇ ਡੇਰਾ ਨਹੀਂ ਬਣਾਇਆ| ਕਦੇ ਕਿਸੇ ਨੂੰ ਇਹ ਨਹੀਂ ਕਿਹਾ ਕਿ ਉਹ ਨਾਮ ਦੇਣਗੇ| ਉਹ ਕਿਹਾ ਕਰਦੇ ਸਨ ਕਿ ਨਾਮ ਦੇਣ ਦਾ ਅਧਿਕਾਰ ਕੇਵਲ ਪੰਜ ਪਿਆਰਿਆਂ ਕੋਲ ਹੈ|
ਆਪ ਹਮੇਸਾ ਹੀ ਵਾਹਿਗੁਰੂ ਦਾ ਸਿਮਰਨ ਕਰਦੇ ਰਹਿੰਦੇ ਤੇ ਬੈਲਾਂ ਨਾਲ ਹਲ ਵਾਹ ਕੇ ਖੇਤੀ ਕਰਦੇ|
ਜੋ ਵੀ ਜਗਿਆਸੂ ਆਪ ਜੀ ਦੇ ਪਿੰਡ ਨਥਮਲਪੁਰ ਆਉਂਦਾ ਉਯ ਨੂੰ ਹਮੇਸਾ ਬਾਣੀ ਪੜ੍ਹਨ ਤੇ ਉਸ ਤੇ ਅਮਲ ਕਰਨ ਲਈ ਹੀ ਪ੍ਰੇਰਿਆ ਕਰਦੇ ਸਨ|
ਗਿਆਨੀ ਜੈਲ ਸਿੰਘ, ਇੰਦਰਾ ਗਾਂਧੀ, ਟੌਹੜਾ, ਤਲਵੰਡੀ ਤੇ ਹੋਰ ਜਿੰਨੇ ਵੀ ਵੱਡੇ ਵੱਡੇ ਲੀਡਰ ਆਪ ਜੀ ਦੀ ਸੋਭਾ ਸੁਣ ਕੇ ਮਿਲਣਾਂ ਚਾਹੁੰਦੇ ਤਾਂ ਆਪ ਜੀ ਕਹਿੰਦੇ ਭਾਈ ਸਭ ਤੋਂ ਵੱਡੀ ਸਿੱਖਿਆ ਗੁਰਬਾਣੀ ਹੈ|
ਆਪ ਜੀ ਨੇ ਕਦੇ ਵੀ ਕਿਸੇ ਤੋਂ ਕੋਈ ਲਾਭ ਨਹੀਂ ਲਿਆ ਬਲਕਿ ਆਪਣੇ ਘਰੋਂ ਪ੍ਰਸਾਦਾ ਆਦਿ ਛਕਾ ਕੇ ਤੋਰਦੇ|
ਆਪ ਜੀ ਪਸੂ ਪੰਛੀਆਂ ਦੀ ਸੇਵਾ ਕਰਨ ਲਈ ਅਕਸਰ ਹੀ ਪ੍ਰੇਰਿਤ ਕਰਿਆ ਕਰਦੇ ਸਨ|
ਆਪ ਜੀ ਹੱਥੀਂ ਖੇਤੀ ਕਰਦੇ ਪਰ ਕਦੇ ਵੀ ਪਰਾਣੀ (ਬੈਲਾਂ ਨੂੰ ਹਿੱਕਣ ਵਾਲੀ ਪਤਲੀ ਸੋਟੀ) ਨਹੀਂ ਵਰਤੀ|
ਆਪ ਕਿਹਾ ਕਰਦੇ ਕਿ ਜਿਨ੍ਹਾ ਜਾਨਵਰਾਂ ਨੂੰ ਅਸੀਂ ਸੰਗਲ ਪਾ ਕੇ ਘਰ ਬੰਨ੍ਹਿਆ ਹੋਇਆ ਹੈ ਉਨ੍ਹਾਂ ਦੀ ਸੇਵਾ ਮਹਿਮਾਨਾਂ ਤੋਂ ਵੀ ਵੱਧ ਕਰਨੀ ਚਾਹੀਦੀ ਹੈ ਕਿਉਂਕਿ ਜਾਨਵਰ ਨੇ ਕਿਹੜਾ ਮੂੰਹੋਂ ਬੋਲ ਕੇ ਦੱਸਣਾਂ ਹੈ|
ਆਭ ਨੇ ਕਦੇ ਪੈਰੀਂ ਹੱਥ ਨਹੀਂ ਲਗਵਾਏ| ਜੇਕਰ ਕੋਈ ਧੱਕਾ ਕਰ ਜਾਂਦਾ ਤਾਂ ਆਪ ਜੀ ਉਸ ਦੇ ਪੈਰੀਂ ਹੱਥ ਲਾ ਦਿੰਦੇ ਸਨ|

Waheguru Jio 🙏🙏🙏🙏

23/02/2019

ਧਨਾਸਰੀ ਮਹਲਾ ੫ ਘਰੁ ੧੨
ੴ ਸਤਿਗੁਰ ਪ੍ਰਸਾਦਿ
ਬੰਦਨਾ ਹਰਿ ਬੰਦਨਾ ਗੁਣ ਗਾਵਹੁ ਗੋਪਾਲ ਰਾਇ ॥ ਰਹਾਉ ॥ ਵਡੈ ਭਾਗਿ ਭੇਟੇ ਗੁਰਦੇਵਾ ॥ ਕੋਟਿ ਪਰਾਧ ਮਿਟੇ ਹਰਿ ਸੇਵਾ ॥੧॥ ਚਰਨ ਕਮਲ ਜਾ ਕਾ ਮਨੁ ਰਾਪੈ ॥ ਸੋਗ ਅਗਨਿ ਤਿਸੁ ਜਨ ਨ ਬਿਆਪੈ ॥੨॥ ਸਾਗਰੁ ਤਰਿਆ ਸਾਧੂ ਸੰਗੇ ॥ ਨਿਰਭਉ ਨਾਮੁ ਜਪਹੁ ਹਰਿ ਰੰਗੇ ॥੩॥ ਪਰ ਧਨ ਦੋਖ ਕਿਛੁ ਪਾਪ ਨ ਫੇੜੇ ॥ ਜਮ ਜੰਦਾਰੁ ਨ ਆਵੈ ਨੇੜੇ ॥੪॥ ਤ੍ਰਿਸਨਾ ਅਗਨਿ ਪ੍ਰਭਿ ਆਪਿ ਬੁਝਾਈ ॥ ਨਾਨਕ ਉਧਰੇ ਪ੍ਰਭ ਸਰਣਾਈ ॥੫॥੧॥੫੫॥
ਸ਼ਨਿਚਰਵਾਰ, ੧੧ ਫੱਗਣ (ਸੰਮਤ ੫੫੦ ਨਾਨਕਸ਼ਾਹੀ) ਅੰਗ: ੬੮੩

ਧਨਾਸਰੀ ਮਹਲਾ ੫ ਘਰੁ ੧੨
ੴ ਸਤਿਗੁਰ ਪ੍ਰਸਾਦਿ
ਹੇ ਭਾਈ! ਪਰਮਾਤਮਾ ਨੂੰ ਸਦਾ ਨਮਸਕਾਰ ਕਰਿਆ ਕਰੋ, ਪ੍ਰਭੂ ਪਾਤਿਸ਼ਾਹ ਦੇ ਗੁਣ ਗਾਂਦੇ ਰਹੋ । ਰਹਾਉ। ਹੇ ਭਾਈ! ਜਿਸ ਮਨੁੱਖ ਨੂੰ ਵੱਡੀ ਕਿਸਮਤ ਨਾਲ ਗੁਰੂ ਮਿਲ ਪੈਂਦਾ ਹੈ, (ਗੁਰੂ ਦੀ ਰਾਹੀਂ) ਪਰਮਾਤਮਾ ਦੀ ਸੇਵਾ-ਭਗਤੀ ਕਰਨ ਨਾਲ ਉਸ ਦੇ ਕ੍ਰੋੜਾਂ ਪਾਪ ਮਿਟ ਜਾਂਦੇ ਹਨ ।੧। ਹੇ ਭਾਈ! ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਸੋਹਣੇ ਚਰਨਾਂ (ਦੇ ਪ੍ਰੇਮ-ਰੰਗ) ਵਿਚ ਰੰਗਿਆ ਜਾਂਦਾ ਹੈ, ਉਸ ਮਨੁੱਖ ਉਤੇ ਚਿੰਤਾ ਦੀ ਅੱਗ ਜ਼ੋਰ ਨਹੀਂ ਪਾ ਸਕਦੀ ।੨। ਹੇ ਭਾਈ! ਪ੍ਰੇਮ ਨਾਲ ਨਿਰਭਉ ਪ੍ਰਭੂ ਦਾ ਨਾਮ ਜਪਿਆ ਕਰੋ । ਗੁਰੂ ਦੀ ਸੰਗਤਿ ਵਿਚ (ਨਾਮ ਜਪਣ ਦੀ ਬਰਕਤਿ ਨਾਲ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ।੩। ਹੇ ਭਾਈ! (ਸਿਮਰਨ ਦਾ ਸਦਕਾ) ਪਰਾਏ ਧਨ (ਆਦਿਕ) ਦੇ ਕੋਈ ਐਬ ਪਾਪ ਮੰਦੇ ਕਰਮ ਨਹੀਂ ਹੁੰਦੇ, ਭਿਆਨਕ ਜਮ ਭੀ ਨੇੜੇ ਨਹੀਂ ਢੁਕਦਾ (ਮੌਤ ਦਾ ਡਰ ਨਹੀਂ ਵਿਆਪਦਾ, ਆਤਮਕ ਮੌਤ ਨੇੜੇ ਨਹੀਂ ਆਉਂਦੀ) ।੪। ਹੇ ਭਾਈ! (ਜੇਹੜੇ ਮਨੁੱਖ ਪ੍ਰਭੂ ਦੇ ਗੁਣ ਗਾਂਦੇ ਹਨ) ਉਹਨਾਂ ਦੀ ਤ੍ਰਿਸ਼ਨਾ ਦੀ ਅੱਗ ਪ੍ਰਭੂ ਨੇ ਆਪ ਬੁਝਾ ਦਿੱਤੀ ਹੈ । ਹੇ ਨਾਨਕ! ਪ੍ਰਭੂ ਦੀ ਸਰਨ ਪੈ ਕੇ (ਅਨੇਕਾਂ ਜੀਵ ਤ੍ਰਿਸ਼ਨਾ ਦੀ ਅੱਗ ਵਿਚੋਂ) ਬਚ ਨਿਕਲਦੇ ਹਨ ।੫।੧।੫੫।

16/05/2017

ੳ.... *ਉਠ ਸਵੇਰੇ ਜਾਗ*
ਅ.... *ਆਲਸ ਨੀਂਦ ਤਿਆਗ*
ੲ.... *ਇਸਨਾਨ ਕਰ ਪਿਆਰੇ*
ਸ.... *ਸਾਫ ਦੰਦ ਕਰ ਸਾਰੇ*
ਹ.... *ਹਥ ਵਿਚ ਗੁਟਕਾ ਲੈ ਕੇ*
ਕ.... *ਕਰ ਲੈ ਪਾਠ ਤੂੰ ਬਹਿ ਕੇ*
ਖ.... *ਖੂਸ਼ੀ ਖੂਸ਼ੀ ਪੜ ਬਾਣੀ*
ਗ.... *ਗਿਆਨਵਾਨ ਹੋ ਪਰਾਣੀ*
ਘ.... *ਘਰ ਵਿਚ ਹੀ ਨਾ ਬਹਿ ਜੀ*
ਙ.... *ਵਾਂਗ ਨਾ ਖਾਲੀ ਰਹਿ ਜੀ*
ਚ.... *ਚਲ ਤੂੰ ਗੁਰਦੁਆਰੇ*
ਛ.... *ਛਡ ਦੇ ਆਉਗਣ ਸਾਰੇ*
ਜ.... *ਜਗਤ ਗੁਰੂ ਨੂੰ ਵੇਖ*
ਝ.... *ਝੁਕ ਕੇ ਮੱਥਾ ਟੇਕ*
ਞ.... *ਞਾਣੀ ਵਾਣ ਪਿਆਰਾ*
ਟ.... *ਟੁੱਟੀ ਗੰਢਣ ਹਾਰਾ*
ਠ.... *ਠੋਕਰ ਨਾ ਤੂੰ ਖਾਈ*
ਡ.... *ਡੋਲ ਨਾ ਕਿਧਰੇ ਜਾਈ*
ਢ.... *ਢਕੇ ਪਰਦੇ ਤੇਰੇ*
ਣ.... *ਜਾਣੀ ਚਾਰ ਚੁਫੇਰੇ*
ਤ.... *ਤਿਆਗ ਤੂੰ ਮੇਰੀ ਮੇਰੀ*
ਥ.... *ਥੋੜ੍ਹੀ ਜਿੰਦਗੀ ਤੇਰੀ*
ਦ.... *ਦਿਲ ਨਾ ਕਦੇ ਦੁਖਾਈ*
ਧ.... *ਧਿਆਨ ਨਾਮ ਵਿਚ ਲਾਵੀ*
ਨ.... *ਨਿੰਦਿਆ ਚੁਗਲੀ ਛੱਡ ਦੇ*
ਪ.... *ਪਾਪ ਦਿਲੋ ਤੂੰ ਕਡਦੇ*
ਫ.... *ਫੇਰ ਨੀ ਇਥੇ ਆਉਣਾ*
ਬ.... *ਬਾਅਦ ਵਿਚ ਪਊ ਪਛਤਾਉਣਾ*
ਭ.... *ਭਲਾ ਸਰਬੱਤ ਲੋਚੀਂ*
ਮ.... *ਮਾੜਾ ਕਦੇ ਨਾ ਸੋਚੀ*
ਯ.... *ਯਾਦ ਮੌਤ ਰਖੀ*
ਰ.... *ਰੱਬ ਵਸਾ ਲੈ ਅਖੀ*
ਲ.... *ਲਗ ਜਾ ਗੁਰਾ ਦੇ ਲੜ ਤੂੰ*
ਵ.... *ਵਿਦਿਆ ਰਜ ਰਜ ਪੜ ਤੂੰ*
ੜ.... *ੜਾੜ ਨਾ ਰਖੀ ਕੋਈ ਸਭ ਦੇ ਅੰਦਰ ਮਾਲਕ ਸੋਈ..* ੴੴੴ
ਮੇਰੇ ਵੀਰਾ ਨੂੰ ਹਥ ਜੋੜ ਕੇ ਬੇਨਤੀ ਹੈ ਕਿ
ਇਹ ਜਰੂਰ ਸ਼ੇਅਰ ਕਰਨ ਤਾਂ ਜੋ ਅਸੀ
ਸਾਰੇ ਗੁਰੂ ਦੇ ਲੜ ਲੱਗ ਸਕੀਆ...

12/05/2017

ਪਰਮਾਤਮਾ ਦੇ ਦਰ ਤੋਂ ਕੋਈ ਵੀ ਖਾਲੀ ਹੱਥ ਨਹੀਂ ਜਾਂਦਾ ਜਿਸਦਾ ਭਾਂਡਾ ਜਿੰਨਾ ਵੱਡਾ ਹੋਵੇ ਉਹ ਉਨ੍ਹਾਂ ਹੀ ਲੈ ਜਾਂਦਾ ਹੈ।

11/05/2017

ਪ੍ਰਮਾਤਮਾ ਹਰ ਵੇਲੇ ਹਾਜਿਰ-ਨਾਜਿਰ ਹੈ ਬਸ ਜਰੂਰਤ ਹੈ ਉਸਦੀ ਹੋਂਦ ਮਹਿਸੂਸ ਕਰਨ ਦੀ।

12/02/2017

Langer sewa
Pakka Bhora Sahib

12/02/2017

Pakka Bhora Sahib

Address

Rampur
Doraha
141120

Website

Alerts

Be the first to know and let us send you an email when Snt Baba Baghwan Singh G Raru Sahib Wale - rampur posts news and promotions. Your email address will not be used for any other purpose, and you can unsubscribe at any time.

Share