Dhakki Sahib Wale - ਢੱਕੀ ਸਾਹਿਬ ਵਾਲੇ

  • Home
  • India
  • Doraha
  • Dhakki Sahib Wale - ਢੱਕੀ ਸਾਹਿਬ ਵਾਲੇ

Dhakki Sahib Wale - ਢੱਕੀ ਸਾਹਿਬ ਵਾਲੇ ਬਹੁਤ ਹੀ ਸ਼ਾਂਤਮਈ ਅਤੇ ਰੂਹਾਨੀਅਤ ਭਰਪੂਰ ਅਸਥਾਨ

11/12/2025
26/11/2025

22/11/2025

17/11/2025

ਜੰਗਲਾਂ ਵਿੱਚ ਮੰਗਲ ਲਾਉਣ ਵਾਲੇ ਕਹਿਣੀ ਅਤੇ ਕਰਨੀ ਦੇ ਪੂਰੇ
ਧੰਨ ਸ੍ਰੀ ਹਜੂਰ ਸੰਤ ਮਹਾਰਾਜ ਜੀ ਤਪੋਬਣ ਢੱਕੀ ਸਾਹਿਬ ਵਾਲੇ।

ਧੰਨ ਗੁਰੂ ਗੋਬਿੰਦ ਸਿੰਘ ਜੀ ਤੁਹਾਡੀ ਮਹਿਮਾ ਅਪਰ ਅਪਾਰਦੇਸ਼ ਕੌਮ ਤੋਂ ਹਸਦੇ ਹਸਦੇ ਵਾਰ ਦਿੱਤਾ ਪਰਿਵਾਰ।ਸਰਬੰਸ ਦਾਨੀਆਂ ਵੇ ਦੇਣਾ ਕੌਣ ਦੇਊਗਾ ਤੇਰਾ...
17/11/2025

ਧੰਨ ਗੁਰੂ ਗੋਬਿੰਦ ਸਿੰਘ ਜੀ ਤੁਹਾਡੀ ਮਹਿਮਾ ਅਪਰ ਅਪਾਰ
ਦੇਸ਼ ਕੌਮ ਤੋਂ ਹਸਦੇ ਹਸਦੇ ਵਾਰ ਦਿੱਤਾ ਪਰਿਵਾਰ।
ਸਰਬੰਸ ਦਾਨੀਆਂ ਵੇ ਦੇਣਾ ਕੌਣ ਦੇਊਗਾ ਤੇਰਾ।

ਕਲਗੀਧਰ ਪਾਤਸ਼ਾਹ ਜੀ ਦੇ ਰਾਜ ਦੁਲਾਰੇ ਸੰਤ ਖਾਲਸਾ ਜੀ ਢੱਕੀ ਸਾਹਿਬ ਵਾਲੇ ਹਮੇਸ਼ਾ ਕਲਗੀਧਰ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਨੂੰ ਯਾਦ ਕਰਵਾਉਂਦੇ ਰਹਿੰਦੇ ਹਨ, ਧਾਰਨਾ ਵੀ ਪੜ੍ਹਦੇ ਹੁੰਦੇ ਨੇ ਆਪ ਜੀ ਕਿ
ਬਖਸ਼ੀਆਂ ਸਰਦਾਰੀਆਂ ਸਾਂਭ ਕੇ ਰੱਖੋ ਸਿੱਖੋ
ਕਿ ਭਾਈ ਕਿਤੇ ਭੁੱਲ ਨਾ ਜਾਇਓ ਪਰ ਸੱਚਮੁੱਚ ਅੱਜ ਅਸੀਂ ਭੁੱਲਦੇ ਜਾ ਰਹੇ ਹਾਂ ਸਿੱਖੀ ਰਹਿਤ ਬਹਿਤ ਉਨਾਂ ਬਖਸ਼ਿਸ਼ਾਂ ਨੂੰ ਜੋ ਸਾਨੂੰ ਦੁਨੀਆਂ ਤੋਂ ਅਲਗ ਬਣਾਉਂਦੀਆਂ ਹਨ
ਸੰਤ ਜੀ ਨੇ ਆਪਣਾ ਰੋਮ ਰੋਮ ਕਲਗੀਧਰ ਪਾਤਸ਼ਾਹ ਦੇ ਹਵਾਲੇ ਕੀਤਾ ਹੋਇਆ ਹੈ, ਕਦੇ ਵੀ ਕਲਗੀਧਰ ਜੀ ਦੇ ਹੁਕਮਾਂ ਤੋਂ ਬਾਹਰ ਨਹੀਂ ਹੁੰਦੇ ਹਮੇਸ਼ਾ ਕੌਮ ਦਾ ਦਰਦ ਆਪਣੇ ਸੀਨੇ ਵਿੱਚ ਰੱਖਦੇ ਹਨ, ਆਓ ਐਸੇ ਕਲਗੀਧਰ ਪਾਤਸ਼ਾਹ ਦੇ ਪਿਆਰੇ ਸੰਤ ਖਾਲਸਾ ਜੀ ਜੋ ਵੀ ਐਸੇ ਸੰਦੇਸ਼ ਪਰਵਚਨ ਕਰਦੇ ਹਨ ਉਨ੍ਹਾਂ ਨੂੰ ਅੱਗੇ ਸ਼ੇਅਰ ਕਰਨ ਦੀ ਸੇਵਾ ਨਿਭਾਈਏ ਤਾਂ ਜੋ ਹੋਰ ਲੋਕ ਵੀ ਕਲਗੀਧਰ ਜੀ ਦੀਆਂ ਬਖਸ਼ਿਸ਼ਾਂ ਨੂੰ ਯਾਦ ਰੱਖ ਸਕਣ।

ਅਮਰੀਕਾ ਵਿਖੇ ਤਕਰੀਬਨ ਚਾਰ ਮਹੀਨੇ ਧਰਮ ਪਰਚਾਰ ਕਰਨ ਉਪਰੰਤ ਹਜੂਰ ਸੰਤ ਬਾਬਾ ਦਰਸ਼ਨ ਸਿੰਘ ਜੀ ਤਪੋਬਣ ਢੱਕੀ ਸਾਹਿਬ ਵਾਲੇ ਅੱਜ ਆਸਟ੍ਰੇਲੀਆ ਵਿਖੇ ਧਰ...
13/11/2025

ਅਮਰੀਕਾ ਵਿਖੇ ਤਕਰੀਬਨ ਚਾਰ ਮਹੀਨੇ ਧਰਮ ਪਰਚਾਰ ਕਰਨ ਉਪਰੰਤ ਹਜੂਰ ਸੰਤ ਬਾਬਾ ਦਰਸ਼ਨ ਸਿੰਘ ਜੀ ਤਪੋਬਣ ਢੱਕੀ ਸਾਹਿਬ ਵਾਲੇ ਅੱਜ ਆਸਟ੍ਰੇਲੀਆ ਵਿਖੇ ਧਰਮ ਪਰਚਾਰ ਲਈ ਪਹੁੰਚੇ ਹਨ, ਸੰਤ ਮਹਾਰਾਜ ਜੀ ਦਾ ਪ੍ਰਚਾਰ ਇੱਕ ਪਰਮਾਤਮਾਂ ਨਾਲ ਜੋੜਨ ਵਾਲਾ ਹੁੰਦਾ ਹੈ, ਇਨ੍ਹਾਂ ਦੇ ਮੁੱਖ ਤੋਂ ਕਦੇ ਵੀ ਕਿਸੇ ਦੀ ਨਿੰਦਿਆ ਸੁਣਨ ਨੂੰ ਨਹੀਂ ਮਿਲੇਗੀ, ਕਦੇ ਵੀ ਨਫਰਤ ਭਰੇ ਬੋਲ ਨਹੀਂ ਮਿਲਣਗੇ ਕਿਉਂਕਿ ਸੰਤ ਜੀ ਨੇ ਹਮੇਸ਼ਾ ਕੁੱਲ ਲੋਕਾਈ ਨੂੰ ਜੋੜਨ ਦੀ ਗੱਲ ਕੀਤੀ ਹੈ ਵਿਸ਼ਵ ਸ਼ਾਂਤੀ ਦਾ ਸੰਦੇਸ਼ ਦਿੱਤਾ ਹੈ, ਹਮੇਸ਼ਾ ਇਹੀ ਬਚਨ ਕਰਦੇ ਰਹਿੰਦੇ ਹਨ ਕਿ ਅਸੀਂ ਸਾਰੇ ਇੱਕ ਪਰਮਾਤਮਾਂ ਦੇ ਬੱਚੇ ਹਾਂ ਉਸ ਨਾਲ ਜੁੜਕੇ ਹੀ ਸਦੀਵੀ ਸ਼ਾਂਤੀ ਨੂੰ ਪ੍ਰਾਪਤ ਕਰ ਸਕਦੇ ਹਾਂ
ਸਾਨੂੰ ਧਰਮਾਂ ਮਜ੍ਹਬਾਂ ਜਾਤਾਂ ਪਾਤਾਂ ਤੋਂ ਉੱਪਰ ਉੱਠਕੇ ਕੁੱਲ ਲੋਕਾਈ ਦੇ ਭਲੇ ਲਈ ਕੰਮ ਕਰਨੇ ਚਾਹੀਦੇ ਹਨ, ਇਹੀ ਵਜ੍ਹਾ ਹੈ ਕਿ ਅੱਜ ਉਹ ਜਿੱਥੇ ਵੀ ਜਾਂਦੇ ਹਨ ਉਨ੍ਹਾਂ ਨੂੰ ਲੱਖਾਂ ਸੰਗਤਾਂ ਪਿਆਰ ਕਰਦੀਆਂ ਹਨ ਉਨ੍ਹਾਂ ਦੇ ਬਚਨਾਂ ਤੇ ਪਹਿਰਾ ਦਿੰਦੀਆਂ ਹਨ, ਆਓ ਅਸੀਂ ਵੀ ਸਾਰੇ ਰਲਕੇ ਸੰਤ ਜੀ ਵੱਲੋਂ ਦੁਨੀਆਂ ਦੇ ਭਲੇ ਲਈ ਅਰੰਭੇ ਹੋਏ ਇਸ ਧਰਮ ਪ੍ਰਚਾਰ ਦੀ ਲਹਿਰ ਦਾ ਹਿੱਸਾ ਬਣੀਏ
ਇਨ੍ਹਾਂ ਸੰਦੇਸ਼ਾਂ ਨੂੰ ਅੱਗੇ ਹੋਰ ਲੋਕਾਂ ਤੱਕ ਪਹੁੰਚਾਈਏ।

 #ਸੰਤ  #ਬਾਬਾ  #ਦਰਸ਼ਨ  #ਸਿੰਘ  #ਜੀ  #ਤਪੋਬਣ  #ਢੱਕੀ  #ਸਾਹਿਬ  #ਵਾਲੇ
09/11/2025

#ਸੰਤ #ਬਾਬਾ #ਦਰਸ਼ਨ #ਸਿੰਘ #ਜੀ #ਤਪੋਬਣ #ਢੱਕੀ #ਸਾਹਿਬ #ਵਾਲੇ

09/11/2025

ਅੱਜ ਅਮਰੀਕਾ ਵਿਖੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੱਲ ਰਹੇ ਸਤਸੰਗ ਪ੍ਰੋਗਰਾਮ ਵਿੱਚ ਸੰਤ ਦਰਸ਼ਨ ਸਿੰਘ ਜੀ ਖਾਲਸਾ ਤਪੋਬਣ ਢੱਕੀ ਸਾਹਿਬ ਵਾਲਿਆਂ ਨੇ ਬਚਨ ਕੀਤਾ ਕਿ ਭਾਈ ਜਨਮ ਦਿਹਾੜਾ ਤਾਂ ਸਾਡੇ ਵਰਗੇ ਲੋਕਾਂ ਦਾ ਹੁੰਦਾ ਹੈ ਭਾਈ, ਗੁਰੂ ਸਾਹਿਬਾਨਾਂ ਦਾ ਤਾਂ ਪਰਕਾਸ਼ ਦਿਹਾੜਾ ਅਵਤਾਰ ਦਿਹਾੜਾ ਹੁੰਦਾ ਹੈ ਕਿਉਂਕਿ ਗੁਰੂ ਕਦੇ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦਾ ਗੁਰੂ ਤਾਂ ਇੱਕ ਪਰਕਾਸ਼ ਹੈ ਪ੍ਰਕਾਸ਼ ਦਾ ਕਦੇ ਜਨਮ ਜਾਂ ਮਰਨ ਨਹੀਂ ਹੁੰਦਾ, ਸੰਗਤ ਜੀ ਸਾਨੂੰ ਇਨ੍ਹਾਂ ਬਚਨਾਂ ਦਾ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ, ਪੜਕੇ ਅੱਗੇ ਵੀ ਸ਼ੇਅਰ ਕਰਨਾ ਜੀ ਤਾਂ ਕਿ ਸਭ ਸੰਗਤਾਂ ਤੱਕ ਇਹ ਬਚਨ ਪਹੁੰਚਣ।

Address

Doraha

Alerts

Be the first to know and let us send you an email when Dhakki Sahib Wale - ਢੱਕੀ ਸਾਹਿਬ ਵਾਲੇ posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Dhakki Sahib Wale - ਢੱਕੀ ਸਾਹਿਬ ਵਾਲੇ:

Share