23/11/2024
ਅੱਜ ਭੈਰੋ ਅਸ਼ਟਮੀ ਦੇ ਸ਼ੁਭ ਮੌਕੇ ਤੇ ਬਾਬਾ ਸ਼੍ਰੀ ਕਾਲ ਭੈਰਵ ਆਸ਼ਰਮ (ਤੋਤਾਪੁਰੀ ਰੋਡ) ਧੂਰੀ ਵਿਖੇ ਬਾਬਾ ਕਾਲ ਭੈਰੋ ਜੀ ਦਾ ਵਿਸ਼ਾਲ ਭੰਡਾਰਾ ਕਰਵਾਇਆ ਗਿਆl ਜਿਸ ਵਿੱਚ ਸੰਗਤਾਂ ਹੁਮ ਹੁਮਾ ਕੇ ਪਹੁੰਚੀਆਂ ਜਿੱਥੇ ਸਾਰੀਆਂ ਸੰਗਤਾਂ ਨੇ ਬਾਬਾ ਕਾਲ ਭੈਰੋ ਆਸ਼ਰਮ ਵਿੱਚ ਵਿਰਾਜਮਾਨ ਹੋਈਆਂ ਮੂਰਤੀਆਂ ਜਿਸ ਵਿੱਚ ਸ਼ਿਵ ਪਰਿਵਾਰ, ਗਣੇਸ਼ ਜੀ ਉਹਨਾਂ ਦੇ ਨਾਲ ਰਿਧੀ ਸਿੱਧੀ, ਬਾਬਾ ਬਜਰੰਗ ਬਲੀ, ਮਾਤਾ ਕਾਲੀ ਜੀ ਅਤੇ ਬਾਬਾ ਕਾਲ ਭੈਰਵ ਜੀ ਦੀਆਂ ਬੜੀਆਂ ਹੀ ਸੁੰਦਰ ਮੂਰਤੀਆਂ ਜੋ ਕਿ ਮੰਦਿਰ ਵਿੱਚ ਪਰਥਿਸਟ ਹੋ ਚੁੱਕੀਆਂ ਹਨ ਉਹਨਾਂ ਦੇ ਦਰਸ਼ਨ ਕੀਤੇ ਅਤੇ ਬਾਬਾ ਜੀ ਦਾ ਭੰਡਾਰਾ ਵੀ ਛਕਿਆl ਸੋ ਅਸੀਂ ਸਾਰੇ ਹੀ ਸ਼ਹਿਰ ਨਿਵਾਸੀਆਂ ਦਾ ਸਾਰੀਆਂ, ਧਾਰਮਿਕ ਸੰਸਥਾਵਾਂ ਦਾ ਅਤੇ ਜਿੰਨੇ ਵੀ ਸਹਿਯੋਗੀਆਂ ਨੇ ਇਸ ਭੰਡਾਰੇ ਵਿੱਚ ਜੋ ਵੀ ਤਿਲ ਫੁੱਲ ਭੇਜਿਆ ਹੈ ਉਹਨਾਂ ਦਾ ਦਿਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂਕ ਮਾਤਾ ਰਾਣੀ ਉਹਨਾਂ ਤੇ ਆਪਣੀ ਕਿਰਪਾ ਹਮੇਸ਼ਾ ਬਣਾ ਕੇ ਰੱਖੇ ਅਤੇ ਉਹਨਾਂ ਦੇ ਅੰਨ ਧਨ ਦੇ ਭੰਡਾਰ ਆਪਣੀ ਕਿਰਪਾ ਦੇ ਨਾਲ ਸਦਾ ਭਰਦੀ ਰਹੇ।
🚩🌹ਜੈ ਮਾਤਾ ਦੀ🌹🚩