Baba banda singh bahadur young sports and welfare club dharmkot

  • Home
  • India
  • Dharmkot
  • Baba banda singh bahadur young sports and welfare club dharmkot

Baba banda singh bahadur young sports and welfare club dharmkot Baba banda Singh bahadur young sports and welfare club Dmk

05/04/2026

???

✊ ਜ਼ਮੀਨਾਂ 'ਤੇ ਨਵਾਂ ਹਮਲਾ — “ਇੱਕ ਦੇਸ਼, ਇੱਕ ਲੈਂਡ ਰਜਿਸਟਰੇਸ਼ਨ” ਯੋਜਨਾ ਦਾ ਖਤਰਨਾਕ ਪਾਸਾਪੰਜਾਬ ਦੇ ਸੰਸਾਧਨਾਂ ਅਤੇ ਅਰਥਚਾਰੇ 'ਤੇ ਇਹ ਨਵੀਂ ਕੇ...
03/12/2025

✊ ਜ਼ਮੀਨਾਂ 'ਤੇ ਨਵਾਂ ਹਮਲਾ — “ਇੱਕ ਦੇਸ਼, ਇੱਕ ਲੈਂਡ ਰਜਿਸਟਰੇਸ਼ਨ” ਯੋਜਨਾ ਦਾ ਖਤਰਨਾਕ ਪਾਸਾ

ਪੰਜਾਬ ਦੇ ਸੰਸਾਧਨਾਂ ਅਤੇ ਅਰਥਚਾਰੇ 'ਤੇ ਇਹ ਨਵੀਂ ਕੇਂਦਰੀ ਪਹਿਲਕਦਮੀ ਇੱਕ ਵੱਡਾ ਹਮਲਾ/ਡਾਕਾ ਦੱਸਿਆ ਜਾ ਰਿਹਾ ਹੈ। ਇਸ ਨੂੰ ਓਹੋ ਜਿਹਾ ਹੀ ਜ਼ਮੀਨਾਂ ਖੋਹਣ ਦਾ ਨਵਾਂ ਤਰੀਕਾ ਮੰਨਿਆ ਜਾ ਰਿਹਾ ਹੈ ਜੋ ਪਹਿਲਾਂ ਤਿੰਨ ਖੇਤੀ ਕਾਨੂੰਨਾਂ ਦੇ ਰੂਪ ਵਿੱਚ ਦੇਖਿਆ ਗਿਆ ਸੀ।

🔥 ਕੀ ਹੈ ਇਹ ਨਵੀਂ ਯੋਜਨਾ?

ਕੈਂਦਰ ਵੱਲੋਂ “ਇੱਕ ਦੇਸ਼ – ਇੱਕ ਲੈਂਡ ਰਜਿਸਟਰੇਸ਼ਨ” (One Nation, One Land Registration) ਦਾ ਸੰਕਲਪ ਲਿਆ ਗਿਆ ਹੈ।
ਇਸਨੂੰ ਰੇਵਨਿਊ ਰਿਕਾਰਡ ਦੀ ਪੂਰੀ ਕੇਂਦਰੀਕਰਨ ਵੱਲ ਵੱਡਾ ਕਦਮ ਮੰਨਿਆ ਜਾ ਰਿਹਾ ਹੈ।

ਇਹ ਉਸੇ ਵਿਚਾਰਧਾਰਾ ਦੀ ਕੜੀ ਹੈ ਜਿੱਥੇ:

ਇੱਕ ਦੇਸ਼ – ਇੱਕ ਚੋਣ

ਇੱਕ ਦੇਸ਼ – ਇੱਕ ਟੈਕਸ (GST)

ਇੱਕ ਦੇਸ਼ – ਇੱਕ ਭਾਸ਼ਾ
ਵਰਗੀਆਂ ਨੀਤੀਆਂ ਰਾਹੀਂ ਫੈਡਰਲ ਢਾਂਚੇ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ।

⚠️ ਇਸ ਦਾ ਖਤਰਾ ਕੀ ਹੈ?

📍 ਅੱਜ ਜ਼ਮੀਨ ਰੇਵਨਿਊ ਦਾ ਵਿਸ਼ਾ ਸੂਬਿਆਂ ਦੇ ਅਧੀਨ ਹੈ, ਪਰ ਨਵੀਂ ਯੋਜਨਾ ਨਾਲ:

ਸਾਰਾ ਲੈਂਡ ਰਿਕਾਰਡ ਕੇਂਦਰ ਦੇ ਕੰਟਰੋਲ ਹੇਠ ਆਵੇਗਾ

ਕੇਂਦਰ ਅਤੇ ਕਾਰਪੋਰੇਟ ਘਰਾਣੇ ਸੂਬੇ ਨੂੰ ਬਾਈਪਾਸ ਕਰਕੇ ਜ਼ਮੀਨ ਹੜਪ ਸਕਣਗੇ

ਜ਼ਮੀਨ ਐਕੁਜ਼ੀਸ਼ਨ ਵਿੱਚ ਸੂਬਿਆਂ ਦੀ ਭੂਮਿਕਾ ਖਤਮ ਹੋ ਜਾਵੇਗੀ

ਲੋਕਾਂ ਨੂੰ ਸੂਬਾ ਸਰਕਾਰ ਨਾਲ ਨਹੀਂ, ਸਿੱਧਾ ਕੇਂਦਰ ਨਾਲ ਲੜਨਾ ਪਵੇਗਾ, ਜੋ ਅਸੰਭਵ ਜਿਹਾ ਹੈ

ਕਾਰਪੋਰੇਟ ਮਾਫੀਆ ਨੂੰ ਰਸਤਾ ਖੁੱਲ੍ਹ ਜਾਵੇਗਾ

🖥️ ਇਸ ਨੂੰ ਕਿਵੇਂ ਲਾਗੂ ਕੀਤਾ ਜਾ ਰਿਹਾ ਹੈ?

ਰਿਕਾਰਡ ਨੂੰ ਕੰਪਿਊਟਰਾਈਜ਼ੇਸ਼ਨ/ਡਿਜੀਟਲਾਈਜ਼ੇਸ਼ਨ ਦੇ ਨਾਂ 'ਤੇ ਇਕੱਠਾ ਕੀਤਾ ਜਾ ਰਿਹਾ ਹੈ

ਇੱਕ ਨੈਸ਼ਨਲ ਪੋਰਟਲ ਬਣਾਇਆ ਜਾਵੇਗਾ ਜਿੱਥੇ ਸਾਰਾ ਡਾਟਾ ਕੇਂਦਰ ਕੋਲ ਰਹੇਗਾ

ਇਸ 'ਤੇ ਲਗਾਤਾਰ ਮੀਟਿੰਗਾਂ ਚੱਲ ਰਹੀਆਂ ਹਨ

ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਵਿਚ ਇਸ 'ਤੇ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ

❗ ਸਭ ਤੋਂ ਚਿੰਤਾਜਨਕ ਗੱਲ

👉 17 ਰਾਜ ਤੇ ਯੂਟੀ ਇਸ ਯੋਜਨਾ ਲਈ ਸਹਿਮਤੀ ਦੇ ਚੁੱਕੇ ਹਨ — ਜਿਸ ਵਿੱਚ ਪੰਜਾਬ ਵੀ ਸ਼ਾਮਲ ਹੈ
❓ ਪੰਜਾਬ ਦੇ ਕਿਸ ਹਕੂਮਤ ਨੇ?
❓ ਕਦੋਂ?
❓ ਕਿਹੜੇ ਆਧਾਰ 'ਤੇ?
❓ ਕੀ ਲੋਕਾਂ ਜਾਂ ਵਿਧਾਨ ਸਭਾ ਨਾਲ ਵਿਚਾਰ ਕੀਤਾ ਗਿਆ?

🧠 ਇੱਕ ਉਦਾਹਰਨ ਨਾਲ ਸਮਝੋ

ਜਿਵੇਂ ਪਰਿਵਾਰ ਦੀਆਂ ਸਾਰੀਆਂ ਜਾਇਦਾਦਾਂ ਦੀਆਂ ਕੁੰਜੀਆਂ ਅਤੇ ਰਜਿਸਟਰੀਆਂ ਘਰ ਦੇ ਮੁਖੀ ਦੀ ਬਜਾਏ ਕਿਸੇ ਬਾਹਰੀ ਅਫ਼ਸਰ ਕੋਲ ਚਲੀ ਜਾਣ—
ਫਿਰ ਉਹ ਜਦੋਂ ਚਾਹੇ, ਜੋ ਚਾਹੇ, ਜਿੱਥੇ ਚਾਹੇ ਵਰਤ ਸਕਦਾ ਹੈ।
ਇਹ ਹੈ ਇਸ ਯੋਜਨਾ ਦਾ ਅਸਲ ਮਤਲਬ!

✊ ਕਿਸਾਨ ਯੂਨਿਅਨਾਂ ਦਾ ਸਪਸ਼ਟ ਸਟੈਂਡ

ਜ਼ਮੀਨ — ਸੂਬਿਆਂ ਅਤੇ ਲੋਕਾਂ ਦਾ ਹੱਕ ਹੈ।
ਕੋਈ ਵੀ ਕੇਂਦਰੀ ਯੋਜਨਾ ਜੋ ਫੈਡਰਲ ਢਾਂਚੇ ਨੂੰ ਖਤਮ ਕਰੇਗੀ,
ਉਸ ਦਾ ਡਟ ਕੇ ਵਿਰੋਧ ਹੋਵੇਗਾ।

📢 ਸੱਦਾ

ਪੰਜਾਬ ਦੇ ਲੋਕੋ —
➡️ ਇਸ ਮਾਮਲੇ ਨੂੰ ਸਮਝੋ
➡️ ਜਾਗਰੂਕ ਹੋਵੋ
➡️ ਅਵਾਜ਼ ਬੁਲੰਦ ਕਰੋ
ਕਿਉਂਕਿ ਅੱਜ ਚੁੱਪ ਰਹੇ ਤਾਂ ਕੱਲ੍ਹ ਧਰਤੀ ਵੀ ਨਹੀਂ ਰਹੇਗੀ।🌾✊
ਧੰਨਵਾਦ ਸਹਿਤ
ਸਰੋਤ ਪੁਲਾਂਘ ਇੱਕ ਉਮੀਦ
ਹਮੀਰ ਸਿੰਘ ਜੀ ਸੀਨੀਅਰ ਪੱਤਰਕਾਰ

08/11/2025

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮਨਾਇਆ ਗਿਆ , ਸਮੂਹ ਸੰਗਤਾਂ ਬਾਬਾ ਫ਼ਤਹਿ ਸਿੰਘ ਨਗਰ ਵਲੋਂ ਲਗਾਇਆ ਗਿਆ ਗੁਰੂ ਕਾ ਲੰਗਰ।

21/10/2025
ਇਕ ਹੋਰ ਸੱਚ ਜਾਂਦਾ ਰਿਹਾ
09/07/2025

ਇਕ ਹੋਰ ਸੱਚ ਜਾਂਦਾ ਰਿਹਾ

ਜਦੋਂ ਉਸਦੀ ਛਾਤੀ ਚ ਬਰਸਟ ਵੱਜਿਆ ਤਾਂ ਜਿਵੇਂ ਤਿੰਨ ਲੋਕਾਂ ਦੀਆਂ ਪੈਗ਼ੰਬਰੀ ਸ਼ਕਤੀਆਂ ਨੇ ਉਸ ਨੂੰ ਆਪਣੇ ਕਲਾਵੇ ਚ ਲੈ ਲਿਆ ਉਸਦੇ ਖੁੱਲੇ ਕੇਸਾਂ ਵਿਚੋ...
06/06/2025

ਜਦੋਂ ਉਸਦੀ ਛਾਤੀ ਚ ਬਰਸਟ ਵੱਜਿਆ ਤਾਂ ਜਿਵੇਂ ਤਿੰਨ ਲੋਕਾਂ ਦੀਆਂ ਪੈਗ਼ੰਬਰੀ ਸ਼ਕਤੀਆਂ ਨੇ ਉਸ ਨੂੰ ਆਪਣੇ ਕਲਾਵੇ ਚ ਲੈ ਲਿਆ ਉਸਦੇ ਖੁੱਲੇ ਕੇਸਾਂ ਵਿਚੋਂ ਆਜ਼ਾਦੀ ਦੇ ਦਰਿਆ ਵੱਗਣ ਲੱਗੇ ਸਤਲੁਜ ਬਿਆਸ ਘੁੱਟ ਉਸਦੇ ਚਰਨਾਂ ਨੂੰ ਫੜ ਲਿਆ ਰਾਵੀ ਉਸਦਾ ਸੀਸ ਗੋਦ ਵਿਚ ਟਿਕਾਇਆ ਜਿਹਲਮ ਚਨਾਬ ਉਸਦੇ ਡੌਲਿਆਂ ਨਾਲ ਗਲਵਕੜੀ ਪਾ ਲਈ , ਮੀਰੀ ਪੀਰੀ ਦੇ ਨਿਸ਼ਾਨਾਂ ਉਸ ਤੇ ਛਾਂ ਕਰ ਦਿੱਤੀ ਪੰਜ ਪਾਣੀਆਂ ਦੀ ਧਰਤ ਉਸ ਫਕੀਰ ਪੁੱਤ ਨੂੰ ਨਾ ਜਾਣ ਦੀਆਂ ਅਰਜਾਂ ਕਰਨ ਲੱਗੀ ਕੌਮ ਦੇ ਬਾਬੇ ਹੱਥ ਜੋੜ ਸੀਸ ਨਿਵਾਇਆ ਤੇ ਆਖਿਆ ਝੋਰਾ ਨਹੀਂ ਕਰਨਾ।। ​

ਮਾਟੀ ਮਾਟੀ ਹੋਈ ਏਕੁ ॥
ਰੋਵਨਹਾਰੇ ਕੀ ਕਵਨ ਟੇਕ ॥੧॥

ਕਉਨੁ ਮੂਆ ਰੇਲ ਕਉਨੁ ਮੂਆ॥
ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ ਇਹੁ ਤਉ ਚਲਤੁ ਭਇਆ।।​

ਉਸਦੀਆਂ ਅੱਖਾਂ ਝੂਲਦੇ ਹੋਏ ਕੇਸਰੀ ਨਿਸ਼ਾਨ ਸਾਹਿਬ ਨੂੰ ਤੱਕਿਆ ਅਤੇ ਆਖਿਆ
‘ਮੈਂ ਆਵਾਂਗਾ ਮੁੜਕੇ’ ਤੇ ਉਸਦੀਆਂ ਕ੍ਰਿਸ਼ਮਾਈ ਅੱਖੀਆਂ ਵਿੱਚੋ ਨਿਕਲ ਉਹ ਮੀਰੀ ਪੀਰੀ ਦੇ ਨਿਸ਼ਾਨਾਂ ਵਿਚ ਅਭੇਦ ਹੋ ਗਿਆ ਬੰਦਾ ਹੀ ਤਾਂ ਸੀ ਬੰਦਾ ਉੱਡ ਗਿਆ ਫੌਜੀ ਹੱਥ ਮਲਦੇ ਰਹਿ ਗਏ॥

ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਤੇ ੧੯੮੪ ਦੇ ਸ਼ਹੀਦ ਸਿੰਘਾਂ ਦੀ ਲਾਸਾਨੀ ਸ਼ਾਹਦਤ ਨੂੰ ਕੋਟਿ ਕੋਟਿ ਪ੍ਰਣਾਮ 🌸🙏🏻

ਅਤਿ ਜਰੂਰੀ ਬੇਨਤੀ ਸੰਤ ਭਿੰਡਰਾਵਾਲਿਆ ਦੇ ਬੋਲ “ਜਦੋ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਤਾ ਖਾਲਿਸਤਾਨ ਦੀਂ ਨੀਂਹ ਰੱਖੀ ਜਾਵੇਗੀ ” ਸੰਤ ਜੀ ਦੇ ਬ...
02/06/2025

ਅਤਿ ਜਰੂਰੀ ਬੇਨਤੀ

ਸੰਤ ਭਿੰਡਰਾਵਾਲਿਆ ਦੇ ਬੋਲ “ਜਦੋ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਤਾ ਖਾਲਿਸਤਾਨ ਦੀਂ ਨੀਂਹ ਰੱਖੀ ਜਾਵੇਗੀ ” ਸੰਤ ਜੀ ਦੇ ਬੋਲਾ ਤੇ ਪਹਿਰਾ ਦੇਣ ਵਾਲੇ ਜੁਝਾਰੂ ਸਿੰਘਾਂ ਬਾਰੇ ਲਿਖ ਰਹੇ ਹਾ ਪਰ ਮਨ ਦਾ ਇੱਕ ਫੁਰਨਾ ਹੈ, ਖਾਲਿਸਤਾਨ ਦੀਂ ਜੰਗ ਵਿੱਚ ਸ਼ਹਾਦਤ ਦੇਣ ਵਾਲੇ ਹਿੰਦੂ ਤੇ ਮੁਸਲਮਾਨ ਵੀਰਾ ਬਾਰੇ ਇੱਕ ਵਿਸ਼ੇਸ ਕਿਤਾਬ ਤਿਆਰ ਕੀਤੀ ਜਾਵੇ ਤਾ ਕੇ ਦੁਨੀਆ ਸਾਹਮਣੇ ਇੱਕ ਗੱਲ ਰੱਖ ਸਕੀਏ ਖਾਲਿਸਤਾਨ ਦੀਂ ਲੜਾਈ ਇਕਲੇ ਸਿੱਖਾਂ ਨੇ ਨਹੀਂ ਸਗੋਂ ਬਾਕੀ ਧਰਮਾਂ ਦੇ ਵੀਰਾ ਭੈਣਾਂ ਨੇ ਵੀ ਲੜੀ ਸੀ ਕੁੱਝ ਨਾਮ ਮੇਰੇ ਯਾਦ ਹਨ ਬਾਕੀ ਤੁਹਾਨੂੰ ਜੇ ਕੋਈ ਜਾਣਕਾਰੀ ਹੈ ਤਾ ਸਾਨੂੰ ਵਟਸਐਪ --+17348928498 ਤੇ ਭੇਜ ਸਕਦੇ ਹੋ ਜਾਂ ਕਮੈਂਟ ਵਿੱਚ ਲਿਖ ਦਿਓ
ਅਮਰ ਸ਼ਹੀਦ ਭਾਈ ਬਲਦੀਪ ਸਿੰਘ ਫੂਲ (ਬ੍ਰਾਹਮਣ )
ਅਮਰ ਸ਼ਹੀਦ ਭਾਈ ਬਸੀਰ ਮੁਹੰਮਦ (ਮੁਸਲਮਾਨ )
ਅਮਰ ਸ਼ਹੀਦ ਬੀਬੀ ਸਕੀਨਾ ਜੀ (ਮੁਸਲਮਾਨ )
ਅਮਰ ਸ਼ਹੀਦ ਭਾਈ ਮਹਮਦ ਸਦੀਕ ਜੀ (ਮੁਸਲਮਾਨ )
ਅਮਰ ਸ਼ਹੀਦ ਭਾਈ ਜਸਪਾਲ ਸਿੰਘ ਪਾਲੀ (ਬ੍ਰਾਹਮਣ )
ਅਮਰ ਸ਼ਹੀਦ ਭਾਈ ਜਾਫਰ ਹੁਸੈਨ (ਮੁਸਲਮਾਨ )
ਅਮਰ ਸ਼ਹੀਦ ਭਾਈ ਮੋਹਰ ਸਿੰਘ ਜੀ ਅਤੇ ਸਮੁਚਾ ਪਰਿਵਾਰ (ਬਾਣੀਆ )

ਜ਼ਰੂਰੀ ਬੇਨਤੀ ਕਾਗਜ਼ਾਂ ਤੇ ਆਖ਼ਰੀ ਮੋਹਰ ਲੱਗੀ ਅਤੇ ਕੰਪਨੀ ਤਿਆਰ ਸੀ ,, ਤਾਰੀਕ 31 ਦਸੰਬਰ 1600,,, ਕੰਪਨੀ ਦਾ ਨਾਮ ਸੀ ਬ੍ਰਿਟਿਸ਼ ਈਸਟ ਇੰਡੀਆ ਕੰਪ...
17/04/2025

ਜ਼ਰੂਰੀ ਬੇਨਤੀ
ਕਾਗਜ਼ਾਂ ਤੇ ਆਖ਼ਰੀ ਮੋਹਰ ਲੱਗੀ ਅਤੇ ਕੰਪਨੀ ਤਿਆਰ ਸੀ ,, ਤਾਰੀਕ 31 ਦਸੰਬਰ 1600,,, ਕੰਪਨੀ ਦਾ ਨਾਮ ਸੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ,,,,,
ਬੰਦੇ ਇਕੱਠੇ ਕਰੇ,,,ਪਲੈਨ ਬਣਾਇਆ,, ਟੀਮ ਤਿਆਰ ਕੀਤੀ ਅਤੇ ਮੂਹਰੇ ਲਾਇਆ Sir William Hawkins ਨੂੰ,,,1608 ਉਹ ਜਹਾਂਗੀਰ ਦੇ ਦਰਬਾਰ ਵਿੱਚ ਪੇਸ਼ ਹੋਇਆ,,, ਵਪਾਰ ਦੀ ਇਜਾਜ਼ਤ ਮੰਗੀ,,,,, ਜਹਾਂਗੀਰ ਨੇ ਕੋਰਾ ਜਵਾਬ ਦੇ ਦਿੱਤਾ,,,
1615 ਵਿੱਚ Sir Thomas Rao ਜਹਾਂਗੀਰ ਦੇ ਦਰਬਾਰ ਵਿੱਚ ਪੇਸ਼ ਹੋਇਆ,,,, ਇਸ ਵਾਰ ਉਨ੍ਹਾਂ ਨੇ ਜਹਾਂਗੀਰ ਦੇ ਦਰਬਾਰੀ ਜੋ ਪਹਿਲਾਂ ਹੀ ਲ਼ਾਲ਼ਾਂ ਸੁੱਟ ਚੁੱਕੇ ਸੀ,,, ਓਹਨਾਂ ਨੂੰ ਪੱਟਿਆ,,, ਲਾਲਚੀ ਦਰਬਾਰੀਆਂ ਨੇ ਜਹਾਂਗੀਰ ਦੇ ਕੰਨ ਭਰੇ,, ਇਹ ਮਾਲ ਬਣਾਉਣਗੇ ਅਤੇ ਵੇਚਣਗੇ,,, ਆਪਾਂ ਨੂੰ ਫ਼ਰੀ ਦਾ ਟੈਕਸ,,,,, ਵਿਹਲੇ ਬੈਠ ਕੇ ਖਾਵਾਂਗੇ,,, ਬੁੱਲ੍ਹੇ ਵੱਢਾਂਗੇ !!!
ਜਹਾਂਗੀਰ ਮੰਨ ਗਿਆ ਤੇ ਇਸ ਵੱਡੇ ਕਾਰਪੋਰੇਟ ਨੂੰ ਵਪਾਰ ਕਰਨ ਦੀ ਇਜਾਜ਼ਤ ਦੇ ਦਿੱਤੀ,,
ਪੂਰੇ ਸਵਾ ਦੋ ਸੌ ਸਾਲ ਬਾਅਦ ਇਸ ਕਾਰਪੋਰੇਟ ਘਰਾਣੇ ਨੂੰ ਇਜਾਜ਼ਤ ਦੇਣ ਵਾਲੇ ਜਹਾਂਗੀਰ ਦੀ ਪੀੜ੍ਹੀ ਚੋਂ ਬਹਾਦਰ ਸ਼ਾਹ ਜਫਰ ਇਸ ਕਾਰਪੋਰੇਟ ਘਰਾਣੇ ਤੋਂ ਪੈਨਸ਼ਨ ਲਈ ਹਾੜ੍ਹੇ ਕੱਢ ਰਿਹਾ ਸੀ !!!

ਅੰਗਰੇਜ਼ਾਂ ਨੇ ਬਾਦਸ਼ਾਹ ਨੂੰ ਰੰਗੂਨ ਦੀ ਜੇਲ੍ਹ ਵਿੱਚ ਤਰਸਾ ਤਰਸਾ ਕੇ ਤੇ ਤੜਫਾ ਤੜਫਾ ਕੇ ਮਾਰਿਆ,,,
“ਦਰਬਾਰੀ” ਜਹਾਂਗੀਰ ਵੇਲੇ ਵੀ ਨਜ਼ਾਰੇ ‘ਚ ਸੀ,,,, ਅੰਗਰੇਜ਼ਾਂ ਵੇਲੇ ਵੀ ( ਗੱਦਾਰ ਬਣਕੇ ) ਨਜ਼ਾਰੇ ‘ਚ ਰਹੇ,,,,, ਮੰਤਰੀ ਬਣਕੇ ਹੁਣ ਵੀ ਨਜ਼ਾਰੇ ‘ਚ ਨੇ !!!

ਕਿਰਸਾਨੋ........
ਤੁਸੀਂ ਮਾਲਕ ਹੋਂ ਆਪਣੀ ਸਲਤਨਤ (ਜ਼ਮੀਨ) ਦੇ,,,
ਜਹਾਂਗੀਰ ਆਲ਼ੀ ਗਲਤੀ ਨਾ ਕਰਿਓ,,,
ਸਰਕਾਰੀ ਮੰਤਰੀ ਥੋਡੇ ਕੰਨ ਭਰ ਰਹੇ ਨੇ,,,,,,,
ਡਟੇ ਰਹੋ,,,,,,,
ਸਮਾਂ ਕੋਰਾ ਕਾਗ਼ਜ਼ ਲਈ ਸਾਹਮਣੇ ਖੜ੍ਹਾ ਹੈ !
ਅਸੀਂ ਫੇਰ ਇਤਿਹਾਸ ਲਿਖਾਂਗੇ,,,,,
ਚੜ੍ਹਦੀ ਕਲ਼ਾ !!!!!!

ਕਾਪੀ ਸੋਹਣਾ

17/11/2024

ਗ਼ਦਰ ਦੀ ਤਿਆਰੀ ਵਿਚ ਸਿਰਫ਼ ਪੈਸੇ ਦੀ ਕਮੀ ਕਾਰਨ ਕੁਝ ਦੇਰ ਹੋ ਜਾਵੇ, ਉਹ ਇਹ ਬਰਦਾਸ਼ਤ ਨਹੀੰ ਕਰ ਸਕਦੇ ਸੀ। ਇਕ ਦਿਨ ਉਹ ਡਕੈਤੀ ਵਾਸਤੇ ਰੱਬੋੰ ਨਾਮਕ ਪਿੰਡ ਵਿਚ ਗਏ ਸੀ। ਕਰਤਾਰ ਸਿੰਘ ਸਰਾਭਾ ਮੁੱਖੀ ਸਨ। ਡਕੈਤੀ ਹੋ ਰਹੀ ਸੀ, ਘਰ ਵਿਚ ਇਕ ਬੜੀ ਸੋਹਣੀ ਕੁੜੀ ਵੀ ਸੀ। ਉਸ ਨੂੰ ਦੇਖ ਕੇ ਇਕ ਪਾਪੀ ਦਾ ਮਨ ਫਿਰ ਗਿਆ। ਉਸਨੇ ਕੁੜੀ ਦਾ ਹੱਥ ਫੜ ਲਿਆ, ਉਸ ਕਾਮੀ ਨਰ ਪਸ਼ੂ ਦਾ ਰੰਗ-ਢੰਗ ਦੇਖ ਕੇ ਕੁੜੀ ਘਬਰਾ ਗਈ ਅਤੇ ਉਸ ਨੇ ਜ਼ੋਰ ਦੀ ਚੀਕ ਮਾਰੀ। ਫੌਰਨ ਨੌਜਵਾਨ ਕਰਤਾਰ ਰਿਵਾਲਵਰ ਤਾਣ ਕੇ ਉਸੇ ਥਾਂ ਪਹੁੰਚ ਗਏ। ਉਸ ਬੰਦੇ ਦੇ ਮੱਥੇ ਤੇ ਪਸਤੌਲ ਰੱਖ ਕੇ ਉਸ ਦਾ ਹਥਿਆਰ ਲੈ ਲਿਆ ਅਤੇ ਫੇਰ ਗੁੱਸੇ ਹੋਏ ਸ਼ੇਰ ਵਾਂਗ ਗਰਜ ਕੇ ਬੋਲੇ- 'ਪਾਮਰ ! ਤੇਰਾ ਗੁਨਾਹ ਬਹੁਤ ਬੜਾ ਭਿਅੰਕਰ ਹੈ। ਇਸ ਵੇਲੇ ਤੂੰ ਮੌਤ ਦਾ ਹੱਕਦਾਰ ਹੈਂ। ਪਰ ਖਾਸ ਹਾਲਾਤ ਕਾਰਨ ਤੈਨੂੰ ਮਾਫ਼ ਕਰਨ ਤੇ ਮਜਬੂਰ ਹਾਂ। ਇਸ ਲਈ ਫੌਰਨ ਇਸ ਕੁੜੀ ਦੇ ਪੈਰਾਂ ਵਿਚ ਸਿਰ ਰੱਖ ਕੇ ਕਹਿ ਕੇ ਕਹਿ ਕਿ 'ਹੇ ਭੈਣ ! ਮੈਨੂੰ ਮਾਫ਼ ਕਰ ਦੇ ਅਤੇ ਉੱਧਰ ਮਾਂ ਦੇ ਪੈਰ ਫੜ ਕੇ ਕਹਿ ਕਿ ਮਾਤਾ! ਮੈੰ ਇਸ ਨੀਚਤਾ ਵਾਸਤੇ ਮਾਫ਼ੀ ਚਾਹੁੰਦਾ ਹਾਂ। ਜੇ ਇਹ ਤੈਨੂੰ ਮਾਫ਼ ਕਰ ਦਏ ਤਾਂ ਤੈਨੂੰ ਜਿਊਂਦਾ ਛੱਡਾਂਗਾ ਨਹੀ ਤਾਂ ਹੁਣੇ ਗੋਲੀ ਮਾਰ ਦਿਆਂਗਾ। ੳਸੁ ਨੇ ਉਵੇਂ ਹੀ ਕੀਤਾ, ਗੱਲ ਕੁਝ ਬਹੁਤੀ ਤਾਂ ਵਧੀ ਨਹੀ ਸੀ। ਇਹ ਦੇਖ ਕੇ ਦੋਹਾਂ ਔਰਤਾਂ ਦੀਆਂ ਅੱਖਾਂ ਭਰ ਆਈਆਂ। ਮਾਂ ਨੇ ਪਿਆਰ ਨਾਲ ਸੰਬੋਧਨ ਕੀਤਾ- 'ਬੇਟਾ ! ਅਜਿਹੇ ਧਰਮਾਤਮਾ ਅਤੇ ਸਾਊ ਨੌਜਵਾਨ ਹੋ ਕੇ ਤੁਸੀਂ ਇਸ ਭਿਆਨਕ ਕੰਮ ਵਿਚ ਕਿਵੇਂ ਸ਼ਾਮਲ ਹੋਏ ਹੋ ? ਕਰਤਾਰ ਦਾ ਜੀਅ ਭਰ ਆਇਆ ਤੇ ਕਿਹਾ 'ਮਾਂ ! ਰੁਪਏ ਦੇ ਲੋਭ ਵਿਚ ਨਹੀੰ, ਆਪਣਾ ਸਭ ਕੁਝ ਵਾਰ ਕੇ ਹੀ ਡਾਕੇ ਮਾਰਨ ਚੱਲੇ ਸੀ। ਅਸੀ ਅੰਗਰੇਜ਼ ਸਰਕਾਰ ਦੇ ਖਿਲਾਫ਼ ਗ਼ਦਰ ਦੀ ਤਿਆਰੀ ਕਰ ਰਹੇ ਹਾਂ। ਹਥਿਆਰ ਆਦਿ ਖਰੀਦਣ ਵਾਸਤੇ ਪੈਸੇ ਚਾਹੀਦੇ ਹਨ। ਉਹ ਕਿੱਥੋਂ ਲਈਏ ? ਮਾਂ ! ਉਸੇ ਮਹਾਨ ਕੰਮ ਵਾਸਤੇ ਅੱਜ ਇਹ ਨੀਚ ਕੰਮ ਕਰਨ ਲਈ ਅਸੀਂ ਮਜਬੂਰ ਹੋਏ ਹਾਂ।
ਉਸ ਵੇਲੇ ਬੜਾ ਦਰਦਨਾਕ ਨਜ਼ਾਰਾ ਸੀ। ਮਾਂ ਨੇ ਫੇਰ ਕਿਹਾ- 'ਇਸ ਕੁੜੀ ਦਾ ਵਿਆਹ ਕਰਨਾ ਹੈ। ਉਸ ਵਾਸਤੇ ਰੁਪਏ ਚਾਹੀਦੇ ਹਨ, ਕੁਝ ਦਿੰਦੇ ਜਾਉ ਤਾਂ ਚੰਗਾ ਹੈ। ਸਾਰਾ ਧਨ ਉਸ ਦੇ ਸਾਹਮਣੇ ਰੱਖ ਦਿੱਤਾ ਗਿਆ ਅਤੇ ਕਿਹਾ 'ਜਿੰਨਾਂ ਚਾਹੀਦਾ ਹੈ ਲੈ ਲਉ !' ਕੁਝ ਧਨ ਲੈ ਕੇ ਬਾਕੀ ਸਾਰਾ ਉਸ ਨੇ ਖੁਦ ਖੁਸ਼ੀ ਨਾਲ ਕਰਤਾਰ ਸਿੰਘ ਸਰਾਭਾ ਦੀ ਝੋਲੀ ਵਿਚ ਪਾ ਦਿੱਤਾ ਅਤੇ ਆਸ਼ੀਰਵਾਦ ਦਿੱਤਾ ਕਿ ਜਾਉ ਬੇਟਾ, ਤੁਹਾਨੂੰ ਕਾਮਯਾਬੀ ਮਿਲੇ !
~'ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ 1915 ਦੇ ਸ਼ਹੀਦ' ਕਿਤਾਬ ‘ਚੋੰ

ਅੱਜ ਦੇ ਦਿਨ 16 ਨਵੰਬਰ, 1915 ਨੂੰ ਸਰਦਾਰ ਕਰਤਾਰ ਸਿੰਘ ਸਰਾਭਾ ਨੂੰ ਫਾਂਸੀ ਦਿੱਤੀ ਗਈ ਸੀ।

ਅਮਰ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ।

ਕਾਪੀ ਜਗਜੀਤ ਸਿੰਘ ਲੋਹਗੜ੍ਹ

16/11/2024

ਗੁਰੂ ਨਾਨਕ ਸਾਹਿਬ ਜੀ ਦੇ ਗੁਰਪੂਰਬ ਤੇ ਸਮੂਹ ਸੰਗਤਾਂ ਧਰਮਕੋਟ ਦੇ ਸਹਿਯੋਗ ਨਾਲ ਲੰਗਰ ਲਾਇਆ ਗਿਆ

ਸਤਿਨਾਮ ਵਾਹਿਗੁਰੂ

Address

Baba Fateh Singh Nagar
Dharmkot
142042

Alerts

Be the first to know and let us send you an email when Baba banda singh bahadur young sports and welfare club dharmkot posts news and promotions. Your email address will not be used for any other purpose, and you can unsubscribe at any time.

Share