Ekkaarumੴ

Ekkaarumੴ ੴ ਸਤਿਗੁਰ ਪ੍ਰਸ਼ਾਦਿ

ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੂਰਬ ਦੀਆਂ ਆਪ ਸਬ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਪ੍ਰਗਟਿਓ ਮਰਦ ਅਗਮਰਾ ਵਰ੍ਹਿਆਮ ਅਕੇ...
04/01/2026

ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੂਰਬ ਦੀਆਂ ਆਪ ਸਬ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਪ੍ਰਗਟਿਓ ਮਰਦ ਅਗਮਰਾ ਵਰ੍ਹਿਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ 💞🙏

ਬੱਚਿਆਂ ਨੂੰ ਦੱਸਿਓ ਕਿ ਗੱਲ ਓਥੇ ਹੀ ਨਹੀਂ ਮੁੱਕੀ ਜਿੱਥੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਸੀ ਤੇ ਓਥੋਂ ਸੁਰੁਆਤ ਹੁੰਦੀ ਏ। ਕਲਗੀਆਂ ਵਾਲੇ ਨੇ ਖਾਲਸੇ ਅ...
31/12/2025

ਬੱਚਿਆਂ ਨੂੰ ਦੱਸਿਓ ਕਿ ਗੱਲ ਓਥੇ ਹੀ ਨਹੀਂ ਮੁੱਕੀ ਜਿੱਥੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਸੀ ਤੇ ਓਥੋਂ ਸੁਰੁਆਤ ਹੁੰਦੀ ਏ। ਕਲਗੀਆਂ ਵਾਲੇ ਨੇ ਖਾਲਸੇ ਅੰਦਰ ਨਿਵਾਸ ਕਰ ਲਿਆ , ਜਿ ਪਾਤਸ਼ਾਹ ਚਾਹੁੰਦੇ ਤਾਂ ਵਜੀਦੇ ਹੋਰਾਂ ਦੀ ਆਪੇ ਗਰਦਨ ਮਰੋੜ ਲੈਂਦੇ ਪਰ ਓਹਨਾ ਚਿੜਿਆਂ ਤੋਂ ਬਾਜ਼ ਤੜਾਉਂਣਾਂ ਸੀ ਤੇ ਸਵਾ ਲੱਖ ਨਾਲ ਇੱਕ ਲੜਾਉਂਣਾਂ ਸੀ। ਚੱਪੜ ਚਿੜੀ ਦੀ ਜੰਗ ਵਿੱਚ ਹੰਨੇ ਦਰਬਾਰ ਵਿੱਚ ਬੈਠਾ ਹੋਇਆ ਖਾਲਸਾ ਚੇਤਨਾਂ ਦੇ ਓਸ ਪੜਾਅ ਤੇ ਆ ਜਿਥੇ ਮੌਤ ਦਾ ਭੈਅ ਨਹੀਂ, ਗਵਾਉਣ ਲਈ ਕੁੱਝ ਨਹੀਂ ਅਤੇ ਪਾਉਂਣ ਲਈ ਗੁਰੂ ਦੀ ਗੋਦ। ਜਿਸ ਤਰਾਂ ਸਾਹਿਬਜ਼ਾਦਿਆਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਸਭ ਦੇ ਮਨਾਂ ਵਿੱਚ ਉਦਾਸੀ ਸੀ ਕਿ ਜਿਸ ਤਰਾਂ ਬੱਚਿਆਂ ਨੂੰ ਤਸੀਹੇ ਦਿੱਤੇ ਗਏ ਓਸੇ ਤਰਾਂ ਵਜੀਦੇ ਨੂੰ ਖਤਮ ਕੀਤਾ ਜਾਵੇ। ਬਾਬਾ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦੇ ਕੇ ਪਾਤਸ਼ਾਹ ਨੇ ਪੰਜਾਬ ਵੱਲ ਰਵਾਨਾ ਕੀਤਾ।

ਮੁਗਲਾਂ ਦਾ ਧਿਆਨ ਹਟਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਤੇ ਬਹੁਤ ਸਾਰਾ ਇਲਾਕਾ ਆਪਣੇ ਅਧੀਨ ਕਰ ਲਿਆ। ਚੱਪੜ ਚਿੜੀ ਦੇ ਮੈਦਾਨ ਵਿੱਚ ਮੁਗਲਾਂ ਖਿਲਾਫ ਵੱਡੀ ਜੰਗ ਲੜੀ ਗਈ , ਏਥੇ ਖਾਲਸੇ ਨੇ ਆਪਣਾ ਪ੍ਰਗਟ ਰੂਪ ਦਿਖਾਇਆ,ਏਥੇ ਸਿੰਘਾਂ ਨੇ ਮੁਗਲਾਂ ਦਾ ਭਾਰੀ ਨੁਕਸਾਨ ਕੀਤਾ,ਭਾਈ ਬਾਜ ਸਿੰਘ ਅਤੇ ਭਾਈ ਫਤਿਹ ਸਿੰਘ ਨੇ ਇਸ ਜੰਗ ਵਿੱਚ ਮੁਗਲਾਂ ਨੂੰ ਗੋਡਿਆਂ ਭਾਰ ਕਰ ਦਿੱਤਾ। ਭਾਈ ਫਤਿਹ ਸਿੰਘ ਨੇ ਵਜੀਦੇ ਦੀ ਗਰਦਨ ਤੇ ਵਾਰ ਕੀਤਾ ਅਤੇ ਉਸ ਨੂੰ ਅੱਧ ਮਰੀ ਹਾਲਤ ਵਿੱਚ ਕਰ ਦਿੱਤਾ। ਵਜੀਦੇ ਦੀਆਂ ਫੌਜਾਂ ਵਜੀਦੇ ਨੂੰ ਡਿੱਗਿਆ ਪਿਆ ਦੇਖ ਕਿ ਹਥਿਆਰ ਛੱਡ ਭੱਜ ਨਿਕਲੇ। ਪਰ ਸਿੰਘਾਂ ਨੇ ਫੈਸਲਾ ਕੀਤਾ ਕਿ ਵਜੀਦੇ ਨੂੰ ਏਥੇ ਨਹੀਂ ਮਾਰਨਾਂ। ਉਸ ਨੂੰ ਸਰਹੰਦ ਲਿਜਾਇਆ ਗਿਆ। ਤਕਰੀਬਨ 20 ਕਿਲੋਮੀਟਰ ਘੋੜਿਆਂ ਮਗਰ ਰੱਸਾ ਬੰਨ ਕੇ ਵਜੀਦੇ ਨੂੰ ਘੜੀਸਿਆ ਗਿਆ। ਜਿਥੇ ਕਦੇ ਓਹ ਰਾਜ ਕਰਦਾ ਸੀ , ਜਿਥੇ ਓਹਨੇ ਸਾਹਿਬਜ਼ਾਦਿਆਂ ਨੂੰ ਤਸੀਹੇ ਦਿੱਤੇ ਓਥੇ ਓਹਨੂੰ ਪਾਤਸ਼ਾਹ ਦੇ ਨਾਦੀ ਪੁੱਤਰਾਂ ਵੱਲੋਂ ਘੜੀਸਿਆ ਜਾ ਰਿਹਾ। ਉਸ ਤੋਂ ਬਾਅਦ ਵਜੀਦੇ ਨੂੰ ਜੰਡ ਦੇ ਦਰੱਖਤ ਨਾਲ ਪੁੱਠਾ ਲਮਕਾ ਦਿੱਤਾ ਅਤੇ ਹੇਠਾਂ ਅੱਗ ਬਾਲ ਦਿਤੀ। ਵਜੀਦਾ ਚੀਕਾਂ ਮਾਰ ਰਿਹਾ ਏ ਤੇ ਪੂਰੀ ਕਾਇਨਾਤ ਓਹਦੀਆਂ ਚੀਕਾਂ ਸੁਣ ਰਹੀ ਏ। ਸਾਹਿਬਜ਼ਾਦਿਆ ਨੇ ਐਨਾ ਕੁੱਝ ਸਹਿ ਕੇ ਵੀ ਵਜੀਦੇ ਤੋਂ ਰਹਿਮ ਦੀ ਭੀਖ ਨਹੀਂ ਸੀ ਮੰਗੀ ਪਰ ਵਜੀਦਾ ਖਾਲਸੇ ਤੋਂ ਮੌਤ ਮੰਗ ਰਿਹਾ ਏ। ਮੌਤ ਗੁਰੂ ਦਿਆਂ ਸਿੰਘਾਂ ਐਡੀ ਸੌਖੀ ਕਿੱਥੇ ਦੇਣੀ ਸੀ। ਫੇਰ ਅੱਧੇ ਮਰੇ ਨੂੰ ਜ਼ਮੀਨ ਤੇ ਸੁੱਟ ਦਿੱਤਾ ਜਿੱਥੇ ਕਾਵਾਂ ਤੇ ਗਿਰਜਾ ਨੇ ਓਹਦਾ ਮਾਸ ਨੋਚ ਨੋਚ ਖਾਧਾ। ਜਾਨੀ ਖਾਂ ਮਾਨੀ ਖਾਂ ਵਰਗੇ ਜਿੰਨਿਆਂ ਨੇ ਵੀ ਸਾਹਿਬਜ਼ਾਦਿਆਂ ਨੂੰ ਤਸੀਹੇ ਦਿੱਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਚੁਣ ਚੁਣ ਕੇ ਸਭ ਤੋਂ ਬਦਲਾ ਲਿਆ। ਬਦਲਾ ਲੈਣ ਤੋਂ ਬਾਅਦ ਸਿੰਘਾਂ ਨੇ ਸਰਹੰਦ ਲੁੱਟੀ ਤੇ ਬਾਬਾ ਬੰਦਾ ਸਿੰਘ ਬਹਾਦਰ ਕੰਧ ਕੋਲ ਚਲੇ ਗਏ ਜਿਥੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ। ਕੁੱਝ ਦੇਰ ਕੰਧ ਨੂੰ ਤੱਕਦੇ ਰਹੇ ਤੇ ਫੇਰ ਨੂੰ ਦੋਵੇ ਹੱਥ ਕੰਧ ਨੂੰ ਲਾ ਕੇ ਓਥੇ ਹੀ ਬੈਠ ਗਏ। ਅੱਖਾਂ ਵਿੱਚੋਂ ਪਾਣੀ ਦਾ ਦਰਿਆ ਵਹਿ ਤੁਰਿਆ। ਕਿੰਨਾ ਸਮਾਂ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਭਾਵੁਕ ਹੁੰਦੇ ਰਹੇ ।ਪਰ ਅੱਜ ਅੰਦਰ ਇੱਕ ਸਕੂਨ ਏ ਕਿ ਅੱਜ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਕੱਲੇ ਕੱਲੇ ਨੂੰ ਮੁਕਾ ਦਿੱਤਾ।

ਭਲਿਓ ਇਹ ਇਤਿਹਾਸ ਆ ਸਾਡਾ ਤੇ ਜਿਹੜੇ ਅੱਜ ਪੱਗਾਂ ਬੰਨ ਕੇ ਕ੍ਰਿਸਮਸਾਂ ਮਨਾਉਂਦੇ ਫਿਰਦੇ ਆ ਸਾਨੂੰ ਦੱਸੋ ਪੰਜਾਬ ਦੀ ਧਰਤੀ ਨੂੰ ਯਿਸੂ ਹੋਰਾਂ ਦੀ ਕੀ ਦੇਣ ਏ , ਜਿਸੂ ਤੇ ਆਪ ਰੱਬ ਨੂੰ ਸ਼ਿਕਾਇਤ ਕਰ ਰਿਹਾ ਕਿ ਗੌਡ ਤੇਰੇ ਕਰਕੇ ਮੇਰੇ ਪੱਥਰ ਪੈ ਰਹੇ ਆ। ਪਰ ਮੇਰੇ ਪਾਤਸ਼ਾਹ ਤਾਂ ਸਭ ਕੁੱਝ ਵਾਰ ਕੇ ਵੀ ਅਕਾਲਪੁਰਖ ਦਾ ਸ਼ੁਕਰਾਨਾਂ ਕਰ ਰਹੇ ਆ । ਜਿਹੜੇ ਪੱਗਾਂ ਬੰਨ ਕੇ ਸ਼ਹੀਦੀ ਦਿਹਾੜਿਆਂ ਤੇ ਨੱਚਦੇ ਫਿਰਦੇ ਆ ਓਹਨਾ ਨੂੰ ਇੱਕੋ ਸਲਾਹ ਏ ਜਿਹੜੀ ਸਿਰਾਂ ਤੇ ਪੱਗ ਰੱਖੀ ਹੋਈ ਏ ਇਹ ਖਾਲਸੇ ਪੰਥ ਦੀ ਪੱਗ ਏ । ਇਹ ਪੰਥ ਨੂੰ ਵਾਪਸ ਕਰੋ, ਇਹਨੂੰ ਸਿਰ ਤੋਂ ਉਤਾਰ ਕੇ ਭਾਵੇਂ ਪੁੱਠੇ ਹੋਕੇ ਨੱਚੋ, ਘੱਟੋ ਘੱਟ ਤੁਹਾਡੀ ਪਛਾਣ ਤਾਂ ਹੋਵੇਗੀ ਕਿ ਅਸਲ ਵਿੱਚ ਤੁਸੀਂ ਹੋ ਕੌਂਣ।






26/12/2025

ਜਸਵਿੰਦਰ ਸਿੰਘ (ਜੇਜੀ ਬੀ )

Address

Delhi

Alerts

Be the first to know and let us send you an email when Ekkaarumੴ posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Ekkaarumੴ:

Shortcuts

Share