Daljeeta1313

Daljeeta1313 ਇਸ ਪੇਜ਼ ਦੀ ਮਹੱਤਤਾ ਸਿੱਖ ਇਤਿਹਾਸ ਅਤੇ
ਕੁਦਰਤ ਨਾਲ਼ ਜੋੜਨਾ
ਪਸ਼ੂ ਪੰਛੀਆਂ ਤੇ ਰੁੱਖਾਂ ਦੀ ਸੇਵਾ ਸੰਭਾਲ ਕਰਨਾ 🕊️🐦🌴🌴❣️📿
ਦਾਸ ਅਨੰਦਪੁਰੀਆ।

ਬਾਬਾ ਸਾਵਣ ਮੱਲ ਜੀ -ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਗੋਇੰਦਵਾਲ ਨਗਰ ਵਸਾਇਆ ਤਾਂ ਆਸ ਪਾਸ ਦੇ ਇਲਾਕਿਆਂ  ਦੇ ਲੋਕ ਇਸ ਨਗਰ ਵਿੱਚ ਆਣਕੇ ਵਸਣ ...
05/04/2026

ਬਾਬਾ ਸਾਵਣ ਮੱਲ ਜੀ -

ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਗੋਇੰਦਵਾਲ ਨਗਰ ਵਸਾਇਆ ਤਾਂ ਆਸ ਪਾਸ ਦੇ ਇਲਾਕਿਆਂ ਦੇ ਲੋਕ ਇਸ ਨਗਰ ਵਿੱਚ ਆਣਕੇ ਵਸਣ ਲੱਗੇ। ਹੌਲੀ ਹੌਲੀ ਸਾਰਾ ਸ਼ਹਿਰ ਪ੍ਰਫੁਲਿਤ ਹੋ ਰਿਹਾ ਸੀ। ਨਵੇਂ ਨਵੇਂ ਕਾਰੋਬਾਰ ਲੋਕ ਇਸ ਇਲਾਕੇ ਵਿੱਚ ਕਰ ਰਹੇ ਸਨ। ਇਕ ਦਿਨ ਇਲਾਕੇ ਦੀ ਸਾਰੀ ਸੰਗਤ ਗੁਰੂ ਅਮਰਦਾਸ ਜੀ ਕੋਲ ਪਹੁੰਚੀ ਤੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਜੀ ਬਾਕੀ ਸਾਰਾ ਸਮਾਨ ਤਾਂ ਸਾਨੂੰ ਮੁਹੱਈਆ ਹੋ ਰਿਹਾ ਹੈ। ਪਰ ਇਮਾਰਤ ਬਣਾਉਣ ਲਈ ਮਕਾਨ ਦੀ ਛੱਤ ਪਾਉਣ ਲਈ ਲਕੜੀ ਨਹੀਂ ਮਿਲ ਰਹੀ। ਗੁਰੂ ਸਾਹਿਬ ਨੇ ਸਾਰੀ ਸੰਗਤ ਨੂੰ ਛੇਤੀ ਹਲ ਕਰਨ ਦੀ ਗਲ ਕਹੀ ਇੰਝ ਸਾਰੀ ਸੰਗਤ ਨੂੰ ਧਰਵਾਸ ਦੇਕੇ ਤੋਰਿਆ।

ਅਗਲੇ ਦਿਨ ਗੁਰੂ ਸਾਹਿਬ ਨੇ ਆਪਣੇ ਭਰਾ ਦੇ ਪੁੱਤ ਬਾਬਾ ਸਾਵਣ ਮੱਲ ਨੂੰ ਆਪਣੇ ਪਾਸ ਬੁਲਾਇਆ ਤੇ ਹੁਕਮ ਕੀਤਾ ਕਿ ਤੁਸੀਂ ਹਰੀਪੁਰ ਜਾਓ ਤੇ ਉਥੋਂ ਲੰਬੀਆਂ ਲੰਬੀਆਂ ਛਤੀਰੀਆਂ ਲੈ ਕੇ ਬਿਆਸ ਦਰਿਆ ਵਿੱਚ ਰੋੜ ਦੇਣਾ ਇਥੋਂ ਅਸੀਂ ਉਹ ਛਤੀਰੀਆਂ ਕੱਡ ਲਵਾਂਗੇ। ਇਹ ਸੁਣ ਬਾਬਾ ਸਾਵਣ ਮੱਲ ਨੇ ਕਿਹਾ ਕਿ ਹਰੀਪੁਰ ਵਿੱਚ ਮੈਨੂੰ ਕੋਈ ਵੀ ਨਹੀਂ ਜਾਣਦਾ ਉਹ ਪਹਾੜੀ ਲੋਕ ਨੇ ਪਤਾ ਨਹੀਂ ਲਕੜਾਂ ਦੇਣ ਲਈ ਰਾਜ਼ੀ ਹੋਣਗੇ ਜਾਂ ਨਹੀਂ। ਮੈਂ ਕਿਸ ਤਰ੍ਹਾਂ ਉਨ੍ਹਾਂ ਨੂੰ ਰਿਝਾਵਾਂਗਾ ਮੇਰੇ ਪਾਸ ਕੋਈ ਕਰਾਮਾਤ ਜਾਂ ਸ਼ਕਤੀ ਨਹੀਂ ਹੈ।

ਇਹ ਸੁਣ ਗੁਰੂ ਸਾਹਿਬ ਨੇ ਬਾਬਾ ਸਾਵਣ ਮੱਲ ਨੂੰ ਆਪਣੀ ਜੇਬ ਵਿੱਚੋ ਰੁਮਾਲ ਕੱਡਕੇ ਦਿੱਤਾ ਤੇ ਕਿਹਾ ਕਿ ਸਾਡੇ ਇਸ ਰੁਮਾਲ ਵਿੱਚ ਸਾਰੀਆਂ ਰਿਧੀਆਂ ਸਿਧੀਆਂ ਹਨ। ਤੁਸੀਂ ਜੋ ਵੀ ਇੱਛਾ ਕਰੋਗੇ ਇਹ ਰੁਮਾਲ ਪੂਰੀ ਕਰ ਦੇਵੇਗਾ। ਇਹ ਰੁਮਾਲ ਤੁਸੀਂ ਲੈ ਜਾਵੋ ਤੇ ਉਥੇ ਸਿੱਖੀ ਦਾ ਪ੍ਰਚਾਰ ਕਰਕੇ ਪਹਾੜੀ ਲੋਕਾਂ ਨੂੰ ਸਿੱਖ ਬਣਾਕੇ ਲੱਕੜਾਂ ਲੈਕੇ ਆਓ। ਇਹ ਗੱਲ ਜਦ ਸਾਵਣ ਮਲ ਦੀ ਮਾਤਾ ਨੂੰ ਪਤਾ ਲੱਗੀ ਤਾਂ ਉਹ ਬਹੁਤ ਵਿਆਕੁਲ ਹੋ ਗਈ। ਉਸ ਗੁਰੂ ਸਾਹਿਬ ਕੋਲ ਆਣ ਬੇਨਤੀ ਕੀਤੀ ਕਿ ਗੁਰੂ ਸਾਹਿਬ ਜੀ ਪਹਾੜਾਂ ਤੇ ਤਾਂ ਬਹੁਤ ਬਲਾਵਾਂ ਡੈਨਾਂ ਆਦਿ ਰਹਿੰਦੀਆਂ ਹਨ ਤੁਸੀਂ ਇਸ ਨੂੰ ਭੇਜ ਰਹੇ ਹੋ ਕਿਤੇ ਕੋਈ ਅਣਹੋਣੀ ਹੀ ਨਾ ਹੋ ਜਾਵੇ। ਇਹ ਸੁਣ ਗੁਰੂ ਸਾਹਿਬ ਨੇ ਮਾਤਾ ਜੀ ਨੂੰ ਧਰਵਾਸ ਦਿੱਤਾ ਤੇ ਸਾਰੇ ਪਾਸਿਆਂ ਤੋਂ ਨਿਸ਼ਚਿੰਤ ਹੋਣ ਲਈ ਕਿਹਾ।

ਰੁਮਾਲ ਲੈ ਬਾਬਾ ਸਾਵਣ ਮੱਲ ਹਰੀਪੁਰ ਨੂੰ ਚਲ ਪਿਆ। ਮਨ ਵਿੱਚ ਸੋਚ ਰਿਹਾ ਸੀ ਕਿ ਕਿਸ ਤਰ੍ਹਾਂ ਪਹਾੜੀ ਲੋਕਾਂ ਨੂੰ ਰਿਝਾਵਾਂਗਾ। ਚਲਦਾ ਚਲਦਾ ਨਗਰ ਵਿਚ ਗਿਆ ਤਾਂ ਨਗਰ ਦੇ ਬਹੁਤ ਸਾਰੇ ਲੋਕ ਰਾਜ ਮਹਿਲ ਨੂੰ ਜਾ ਰਹੇ ਸਨ। ਜਿੱਥੋਂ ਕਿ ਕੂਕਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਬਾਬਾ ਸਾਵਣ ਮੱਲ ਜੀ ਨੇ ਪੁੱਛਿਆ ਤਾਂ ਪਤਾ ਲੱਗਾ ਕਿ ਇਸ ਰਾਜੇ ਦਾ ਇਕਲੌਤਾ ਪੁੱਤਰ ਮਰ ਗਿਆ ਹੈ। ਇਸ ਕਰਕੇ ਸਾਰੀ ਪ੍ਰਜਾ ਹੀ ਦੁਖੀ ਹੈ। ਰਾਜਾ ਤਾਂ ਪਾਗਲ ਹੋ ਗਿਆ ਹੈ ਵਿਯੋਗ ਵਿੱਚ। ਬਾਬਾ ਸਾਵਣ ਮੱਲ ਜੀ ਨੇ ਸੋਚਿਆ ਕਿ ਇਹ ਮੌਕਾ ਵਧੀਆ ਹੈ ਜੇ ਰਾਜਾ ਹੀ ਸਿੱਖ ਬਣ ਗਿਆ ਤਾਂ ਸਾਰਾ ਪ੍ਰਜਾ ਆਪੇ ਸਿੱਖ ਹੋ ਜਾਵੇਗੀ।

ਬਾਬਾ ਸਾਵਣ ਮੱਲ ਜੀ ਨੇ ਵਜ਼ੀਰ ਨੂੰ ਆਪਣੇ ਪਾਸ ਬੁਲਾਇਆ ਤੇ ਕਿਹਾ ਕਿ ਮੈਂ ਰਾਜੇ ਦੇ ਪੁੱਤਰ ਨੂੰ ਜੀਵਤ ਕਰ ਸਕਦਾ ਹਾਂ ਪਰ ਇਕ ਸ਼ਰਤ ਹੈ ਕਿ ਤੁਹਾਨੂੰ ਸਾਰਿਆਂ ਨੂੰ ਸਿੱਖ ਹੋਣਾ ਪਵੇਗਾ। ਇਹ ਸੁਨੇਹਾ ਵਜ਼ੀਰ ਨੇ ਰਾਜੇ ਨੂੰ ਦਿੱਤਾ ਰਾਜੇ ਨੂੰ ਤੁਰੰਤ ਸਾਵਣ ਮੱਲ ਜੀ ਨੂੰ ਆਪਣੇ ਪਾਸ ਬੁਲਾ ਲਿਆ। ਬਾਬਾ ਸਾਵਣ ਮੱਲ ਜੀ ਨੇ ਗੁਰੂ ਸਾਹਿਬ ਵੱਲੋਂ ਦਿੱਤਾ ਰੁਮਾਲ ਪਾਣੀ ਵਿੱਚ ਇਕ ਕੰਨੀ ਡੋਬਕੇ ਥੋੜ੍ਹਾ ਜਲ ਉਸ ਦੇ ਸਿਰ ਵਿਚ ਪਾਇਆ ਤੇ ਥੋੜ੍ਹਾ ਮੂੰਹ ਵਿੱਚ ਪਾਇਆ। ਤੁਰੰਤ ਹੀ ਰਾਜੇ ਦਾ ਰਾਜਕੁਮਾਰ ਉੱਠਕੇ ਬੈਠ ਗਿਆ। ਇਹ ਦੇਖ ਸਾਰੇ ਪਾਸੇ ਖੁਸ਼ੀਆਂ ਦਾ ਆਲਮ ਛਾ ਗਿਆ। ਜਿੱਥੇ ਵੈਣ ਪੈ ਰਹੇ ਸਨ ਉਥੇ ਖੁਸ਼ੀਆਂ ਦੀਆਂ ਭਰੀਆਂ ਸ਼ਹਿਨਾਈਆਂ ਵੱਜਣ ਲੱਗੀਆਂ।

ਕੁਝ ਦਿਨ ਬਾਅਦ ਹਰੀਪੁਰ ਦੇ ਰਾਜੇ ਨੇ ਚਰਨ ਪਾਹੁਲ ਲਈ ਤੇ ਉਸ ਤੋਂ ਬਾਅਦ ਸਾਰੀ ਸੈਨਾ ਵਜ਼ੀਰਾਂ ਨੇ ਅਤੇ ਉਸਤੋਂ ਬਾਅਦ ਸਾਰੀ ਪ੍ਰਜਾ ਸਿੱਖ ਹੋਈ। ਬਾਬਾ ਸਾਵਣ ਮੱਲ ਜੀ ਦੀ ਬਹੁਤ ਪ੍ਰਸ਼ੰਸਾ ਹੋਣ ਲੱਗੀ। ਗੁਰੂ ਸਾਹਿਬ ਨੇ ਉਨ੍ਹਾਂ ਨੂੰ ਬਚਨ ਕੀਤਾ ਸੀ ਕਿ ਤੁਸੀਂ ਸਿੱਖੀ ਦਾ ਪ੍ਰਚਾਰ ਕਰੋ ਤੇ ਗੁਰੂ ਰੂਪ ਹੋ ਕੇ ਵਿਚਰੋ। ਇਸ ਤਰ੍ਹਾਂ ਬਾਬਾ ਸਾਵਣ ਮੱਲ ਜੀ ਦੇ ਆਲੇ ਦੁਆਲੇ ਹਰ ਵੇਲੇ ਨੌਕਰ ਚਾਕਰ ਰਹਿਣ ਲੱਗੇ। ਰਾਜਾ ਹਰ ਰੋਜ਼ ਗੁਰੂ ਜਾਣਕੇ ਬਾਬਾ ਸਾਵਣ ਮੱਲ ਜੀ ਦੀ ਚਰਨਾਂ ਤੇ ਮੱਥਾ ਟੇਕਦਾ। ਬਾਬਾ ਸਾਵਣ ਮੱਲ ਜੀ ਨੇ ਉਸ ਰੁਮਾਲ ਨਾਲ ਕਈਆਂ ਤੇ ਦੁਖ ਦੂਰ ਕੀਤੇ ਕਈਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਕੀਤੀਆਂ ਇਸ ਤਰ੍ਹਾਂ ਹਰੀਪੁਰ ਦੇ ਲੋਕ ਬਾਬਾ ਸਾਵਣ ਮੱਲ ਜੀ ਨੂੰ ਗੁਰੂ ਧਾਰਨ ਕਰਨ ਲੱਗੇ।

ਬਾਬਾ ਸਾਵਣ ਮੱਲ ਨੂੰ ਗੁਰੂ ਸਾਹਿਬ ਦਾ ਬਚਨ ਯਾਦ ਆਇਆ ਤਾਂ ਉਨ੍ਹਾਂ ਰਾਜੇ ਨੂੰ ਬੁਲਾਕੇ ਗੁਰੂ ਸਾਹਿਬ ਦਾ ਹੁਕਮ ਸੁਣਾਇਆ ਰਾਜੇ ਨੇ ਤੁਰੰਤ ਕਾਰੀਗਰ ਲਗਾ ਦਿੱਤੇ ਜਿੰਨਾ ਨੇ ਪਹਾੜਾਂ ਤੋਂ ਦਰਖੱਤ ਕਟਕੇ ਉਨ੍ਹਾਂ ਨੂੰ ਛਾਂਗਿਆ ਤੇ ਛਤੀਰੀਆਂ ਬਣਾਕੇ ਬਿਆਸ ਦਰਿਆ ਵਿੱਚ ਸੁੱਟ ਦਿੱਤੇ। ਗੁਰੂ ਸਾਹਿਬ ਨੇ ਕੁਝ ਬੰਦੇ ਲਗਾਕੇ ਸਾਰੀਆਂ ਲਕੜਾਂ ਬਾਹਰ ਕੱਢ ਲਈਆਂ ਤੇ ਆਪ ਸਾਰੀ ਸੰਗਤ ਨੂੰ ਬਰਾਬਰ ਮਾਤਰਾ ਵਿੱਚ ਜਿੰਨੀਆਂ ਦੀ ਕਿਸੇ ਨੂੰ ਲੋੜ ਸੀ ਵੰਡ ਦਿੱਤੀਆਂ। ਛਤੀਰੀਆਂ ਲੈਕੇ ਸਾਰੀ ਸੰਗਤ ਨੇ ਗੁਰੂ ਸਾਹਿਬ ਦਾ ਧੰਨਵਾਦ ਕੀਤਾ ਤੇ ਜਸ ਗਾਇਣ ਕੀਤਾ।

ਉਧਰ ਸਾਵਣ ਮੱਲ ਜੀ ਨੇ ਸੋਚਿਆ ਕਿ ਹੁਣ ਗੁਰੂ ਸਾਹਿਬ ਦਾ ਕਾਰਜ ਹੋ ਗਿਆ ਹੈ ਮੈਨੂੰ ਚੱਲਣਾ ਚਾਹੀਦਾ ਹੈ। ਫਿਰ ਮਨ ਵਿੱਚ ਆਇਆ ਕਿ ਵਾਪਸ ਜਾਂਦਿਆਂ ਹੀ ਗੁਰੂ ਸਾਹਿਬ ਨੇ ਮੇਰੇ ਤੋਂ ਇਹ ਰੁਮਾਲ ਵਾਪਸ ਲੈ ਲੈਣਾ ਹੈ। ਇਥੇ ਮੈਨੂੰ ਸਭ ਗੁਰੂ ਕਰਕੇ ਪੂਜਦੇ ਹਨ। ਗੋਇੰਦਵਾਲ ਮੇਰਾ ਹੁਣ ਕੀ ਵਟਿਆ ਜਾਣਾ ਹੈ। ਇਸ ਲਈ ਸਾਵਣ ਮੱਲ ਨੇ ਉਥੇ ਹੀ ਰਹਿਣ ਦਾ ਮਨ ਬਣਾ ਲਿਆ। ਸਾਵਣ ਮਲ ਹਰੀਪੁਰ ਹੀ ਰਹਿ ਗਿਆ ਤੇ ਗੁਰੂ ਬਣਕੇ ਪੂਜਾ ਕਰਵਾਉਣ ਲੱਗਾ।

ਜਦ ਕਾਫੀ ਦਿਨਾਂ ਤੋਂ ਬਾਅਦ ਬਾਬਾ ਸਾਵਣ ਮੱਲ ਵਾਪਸ ਨਾ ਆਇਆ ਤਾਂ ਗੁਰੂ ਸਾਹਿਬ ਨੇ ਉਸ ਦੇ ਦਿਲ ਦੀ ਬੇਇਮਾਨੀ ਨੂੰ ਸਮਝ ਲਿਆ ਤੇ ਰੁਮਾਲ ਨੂੰ ਬਚਨ ਕੀਤਾ ਕਿ ਚਮਤਕਾਰੀ ਰੁਮਾਲ ਤੂੰ ਸਾਨੂੰ ਗੋਇੰਦਵਾਲ ਚਾਹੀਦਾ ਹੈਂ। ਗੁਰੂ ਸਾਹਿਬ ਦਾ ਹੁਕਮ ਮੰਨ ਰੁਮਾਲ ਝੱਟ ਹੀ ਗੁਰੂ ਸਾਹਿਬ ਕੋਲ ਪਹੁੰਚ ਗਿਆ। ਰੁਮਾਲ ਨੂੰ ਗਾਇਬ ਹੋਇਆ ਦੇਖ ਸਾਵਣ ਮਲ ਸਮਝ ਗਿਆ ਕਿ ਗੁਰੂ ਸਾਹਿਬ ਨੇ ਕਲ੍ਹਾ ਵਰਤਾ ਦਿੱਤੀ ਹੈ। ਰੁਮਾਲ ਤੋਂ ਬਿਨਾਂ ਤਾਂ ਮੇਰੇ ਵਿੱਚ ਕੋਈ ਸ਼ਕਤੀ ਨਹੀਂ ਸ਼ਕਤੀ ਤੋਂ ਬਿਨਾਂ ਤਾਂ ਮੇਰੀ ਮਾਨਤਾ ਹੀ ਖਤਮ ਹੀ ਜਾਵੇਗੀ। ਆਦਰ ਦੀ ਜਗ੍ਹਾ ਮੇਰਾ ਨਿਰਾਦਰ ਹੋਣਾ ਸ਼ੁਰੂ ਹੋ ਜਾਵੇਗਾ।
ਇਹ ਸੋਚ ਬਾਬਾ ਸਾਵਣ ਮੱਲ ਵਾਪਸ ਗੋਇੰਦਵਾਲ ਆ ਗਿਆ।

ਗੁਰੂ ਸਾਹਿਬ ਦੇ ਚਰਨੀਂ ਡਿੱਗਾ ਤੇ ਖਿਮਾ ਜਾਚਣਾ ਕਰਨ ਲੱਗਾ ।ਗੁਰੂ ਸਾਹਿਬ ਨੇ ਬਾਬਾ ਸਾਵਣ ਮੱਲ ਨੂੰ ਕਿਹਾ ਕਿ ਤੂੰ ਗੁਰੂ ਘਰ ਦੇ ਕਾਰਜ ਨੂੰ ਨੇਪਰੇ ਚਾੜਿਆ ਹੈ। ਇਸ ਲਈ ਤੈਨੂੰ ਮੁਆਫ ਵੀ ਕਰਦੇ ਹਾਂ ਤੇ ਨਾਲ ਹੀ ਤੈਨੂੰ ਸਾਰੀਆਂ ਰਿਧੀਆਂ ਸਿਧੀਆਂ ਦੀ ਵੀ ਬਖਸ਼ਿਸ਼ ਕਰਦੇ ਹਾਂ। ਗੁਰੂ ਸਾਹਿਬ ਨੇ ਸਾਵਣ ਮੱਲ ਦੇ ਗੁਨਾਹ ਨੂੰ ਬਖਸ਼ ਲਿਆ ਤੇ ਉਸ ਨੂੰ ਮੁੜ ਗਲੇ ਨਾਲ ਲਗਾ ਲਿਆ।

🌶️ भेलपुरी – सामग्री • 2 कप मुरमुरा (लाई) • 1 छोटा उबला आलू (कटा हुआ) • 1 छोटा प्याज (बारीक कटा) • 1 छोटा टमाटर (बारीक क...
27/02/2026

🌶️ भेलपुरी – सामग्री
• 2 कप मुरमुरा (लाई)
• 1 छोटा उबला आलू (कटा हुआ)
• 1 छोटा प्याज (बारीक कटा)
• 1 छोटा टमाटर (बारीक कटा)
• 2 बड़े चम्मच उबला हुआ काला चना (वैकल्पिक)
• 2 बड़े चम्मच मीठी इमली की चटनी
• 1 बड़ा चम्मच हरी चटनी
• 1/2 छोटा चम्मच लाल मिर्च पाउडर
• 1/2 छोटा चम्मच चाट मसाला
• स्वादानुसार नमक
• 1 बड़ा चम्मच नींबू रस
• 2 बड़े चम्मच सेव
• थोड़ा सा बारीक कटा हरा धनिया



👩‍🍳 विधि
1. एक बड़े बाउल में मुरमुरा डालें।
2. इसमें आलू, प्याज, टमाटर और काला चना मिलाएँ।
3. अब मीठी और हरी चटनी डालें।
4. लाल मिर्च, चाट मसाला, नमक और नींबू रस डालकर अच्छे से मिक्स करें।
5. ऊपर से सेव और हरा धनिया डालें।
6. तुरंत परोसें ताकि भेल कुरकुरी बनी रहे।

Address

Chandigarh

Telephone

9646468814

Website

Alerts

Be the first to know and let us send you an email when Daljeeta1313 posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Daljeeta1313:

Shortcuts

Share

Category