Sahib Bhai Jaita ji Youth Foundation

Sahib Bhai Jaita ji Youth Foundation ਚਮਕੌਰ ਗੜ੍ਹੀ ਦੇ ਅਖੀਰਲੇ ਸ਼ਹੀਦ ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ (ਸਾਹਿਬ ਭਾਈ ਜੈਤਾ ਜੀ ) Taking it for a divine command Guru ji accepted this decision.

The Battle of Chamkaur Sahib was fought, in which Guru ji’s two Sahibzade & 27 Singhs embraced martyrdom. The surviving ...11 Singhs in the fortress appointed five loved sons ones out of themselves, who commanded Guru ji to quit the fortress. Consequently, before quitting he had to take a decision to assign his plume(Kalgi), weapons & dress. All this was to be bestowed upon some great individual w

ho might have served the Guru ji’s establishment with faith, loyalty and devotion. His Name was “Slar-e-aazam Baba Jiwan Singh Ji”. The Guru ji graced him “Raghureta Guru Ka Baita". # At the place where Baba Jiwan Singh ji was martyred, Gurdawar Shaheed Burj Sahib was situated. This Gurdwara Sahib was situated in the memory of Baba Jiwan Singh Ji at Chamkaur Sahib. Bibi Sharan Kaur gave a funeral for Baba Jiwan Singh ji at this place. There is a historical well there, where Guru Ji, two Sahibzadas and other Singh soldiers drank holy water from this well.

ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ II2II ੁਰਦਵਾਰਾ_ਸ਼ਹੀਦ_ਬੁਰਜ_ਬਾਬਾ_ਜੀਵਨ_ਸਿੰਘ_ਜੀ_ਚਮਕੌਰ_ਸਾਹਿਬ   ( ਭਾਗ -1)ਗੁਰਦੁਆਰਾ ਸ਼ਹੀਦ ਬੁਰਜ "ਬਾਬ...
10/02/2026

ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ II2II

ੁਰਦਵਾਰਾ_ਸ਼ਹੀਦ_ਬੁਰਜ_ਬਾਬਾ_ਜੀਵਨ_ਸਿੰਘ_ਜੀ_ਚਮਕੌਰ_ਸਾਹਿਬ ( ਭਾਗ -1)

ਗੁਰਦੁਆਰਾ ਸ਼ਹੀਦ ਬੁਰਜ "ਬਾਬਾ ਜੀਵਨ ਸਿੰਘ ਜੀ " ਜੋ ਚਮਕੌਰ ਸਾਹਿਬ ਵਿਖੇ ਸਥਿਤ ਉਹ ਪੁਰਾਤਨ ਅਤੇ ਇਤਿਹਾਸਕ ਸਥਾਨ ਹੈ ਜੋ ਜਬਰ ਵਿਰੁੱਧ ਲੜੀ ਜੰਗ ਅਤੇ ਇਖਲਾਕੀ ਜਿੱਤ ਦਾ ਪ੍ਰਤੀਕ ਹੈ।
ਇਤਿਹਾਸ ਗਵਾਹ ਹੈ ਚਮਕੌਰ ਸਾਹਿਬ ਦੇ ਇਸ ਸਥਾਨ ਤੇ ਦਸੰਬਰ 1704 ਈ : ਨੂੰ ਗੁਰੂ ਗੋਬਿੰਦ ਸਿੰਘ ਜੀ ਨੇ 40 ਸਿੱਖਾਂ ਸਮੇਤ ਵੱਡੇ ਸਾਹਿਬਜਾਦਿਆਂ ਦੇ, ਮੁਗਲ ਫੌਜਾਂ ਨਾਲ ਟਾਕਰਾ ਕੀਤਾ।
ਗੁਰੂ ਫਰਜ਼ੰਦਾਂ ਸਮੇਤ ਸਿਦਕੀ ਸਿੱਖ ਬੜੀ ਬਹਾਦਰੀ ਦੇ ਨਾਲ ਲੜਦੇ ਹੋਏ ਸ਼ਹੀਦ ਹੋਏ। ਗੁਰਦੁਆਰਾ " ਗੜੀ ਸਾਹਿਬ " ਸ਼ਹੀਦ ਸਿੰਘਾਂ " ਦੀ ਯਾਦਗਰ ਸਥਾਨ ਦੇ ਬਿਲਕੁਲ ਨੇੜੇ ਅਤੇ ਉੱਤਰ ਦਿਸ਼ਾ ਵੱਲ ਸੁਭਾਇਮਾਨ ਗੁਰਦਵਾਰਾ "ਸ਼ਹੀਦ ਬੁਰਜ" ਜੋ ਧਰਮਬੀਰ,ਬਹਾਦਰ ਬਾਬਾ ਜੀਵਨ ਸਿੰਘ(ਭਾਈ ਜੈਤਾ ) ਜੀ ਦੀ ਸ਼ਹਾਦਤ ਨੂੰ ਸਮਰਪਿਤ ਅਸਥਾਨ ਹੈ। (ਨੇੜੇ ਮੁੱਖ ਦਰਵਾਜਾ "ਭਾਈ ਮਦਨ ਸਿੰਘ,ਭਾਈ ਕਾਠਾ ਸਿੰਘ ) ਇਹ ਅਸਥਾਨ ਦੀ ਇਲਾਕੇ ਵਿੱਚ ਬਹੁਤ ਮਾਨਤਾ ਹੈ।
ਏਥੇ ਹੀ ਬਾਬਾ ਜੀਵਨ ਸਿੰਘ ਜੀ ( #ਗੁਰੂ_ਕੇ_ਬੇਟੇ) ਆਖਰੀ ਸਾਹਾਂ ਤੱਕ ਲੜਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ ਸਨ।
#ਨੋਟ - ਮੁੱਖ ਦਰਬਾਰ ਦੇ ਅੰਦਰ ਇੱਕ ਪੁਰਤਾਨ ਖੂਹੀ ਅੱਜ ਵੀ ਮੌਜੂਦ ਹੈ,ਏਥੋਂ ਦੀ ਸੇਵਾ ਮਹਾਂਪੁਰਸ਼ ਬਾਬਾ ਪ੍ਰੀਤਮ ਸਿੰਘ ਜੀ ਨੇ ਸ਼ੁਰੂ ਕੀਤੀ ਸੀ ਅਤੇ ਅੱਜਕਲ ਇਸਦੀ ਸੇਵਾ ਸੰਭਾਲ ਬਾਬਾ ਧਰਮ ਸਿੰਘ ਜੀ ਖਾਲਸਾ ਜੀ ਦੇ ਪਰਿਵਾਰ ਕੋਲ ਹੈ।
ਜਿੱਥੇ ਸਿੱਖ ਸੰਗਤ ਦੇ ਲਈ ਲੰਗਰ, ਪਾਣੀ, ਰਹਾਇਸ਼ ਦੀ ਸੇਵਾ ਦੇ ਪ੍ਰਬੰਧ ਅੱਜ ਵੀ ਨਿਰੰਤਰ ਚੱਲ ਰਹੇ ਹਨ।

ਅਸਥਾਨ ਦੀ ਇਤਿਹਾਸਕ ਮਹੱਤਤਾ ਅਤੇ ਪੁਰਾਤਨ ਮਾਨਤਾ ਸਬੰਧੀ ਸਿੱਖ ਵਿਦਵਾਨ ਲਿਖਾਰੀਆਂ ਸਮੇਤ ਗੈਰ ਸਿੱਖ ਇਤਿਹਾਸਕਾਰਾਂ ਦੀ ਰਾਇ ਇਸ ਪ੍ਰਕਾਰ ਹੈ।
ਸੱਭ ਤੋਂ ਪੁਰਾਣਾ ਇਤਿਹਾਸਕ ਸ੍ਰੋਤ ਅੰਗਰੇਜ ਲਿਖਾਰੀ J.D.Cunningham ਦਾ ਜੋ ਲੱਗਭੱਗ 1853 ਦੇ ਕਰੀਬ ਮੰਨਿਆ ਜਾਂਦਾ ਹੈ। ਆਓ ਵੇਖੀਓ!

1- ਹਿਸਟਰੀ ਆਫ ਦੀ ਸਿੱਖਜ਼ ( ਜੋਸਫ ਡੇਵਿਡ ਕਨਿੰਘਮ ) I
ਸ਼੍ਰੀ ਚਮਕੌਰ ਸਾਹਿਬ ਵਿਚਲੇ ਛੋਟੇ ਜਿਹੇ ਇੱਟਾਂ ਦੇ ਕਿਲ੍ਹੇ ਇੱਕ ਮਨਾਰੇ ਵਿੱਚ ਸੂਰਬੀਰ ਯੋਧੇ ਭਾਈ ਜੀਵਨ ਸਿੰਘ ਮਜ਼੍ਹਬੀ ( ਸਿੱਖ ) ਦੀ ਸਮਾਧ ਅਜੇ ਤੱਕ ਮੌਜੂਦ ਹੈ, ਇਹ ਘੇਰੇ ਵਿੱਚ ਸ਼ਹੀਦ ਹੋ ਗਿਆ ਸੀ। ਜਿੱਥੇ ਸਾਹਿਬਜਾਦਾ ਅਜੀਤ ਸਿੰਘ ਅਤੇ ਜੁਝਾਰ ਸਿੰਘ ਜੀ ਸ਼ਹੀਦ ਹੋਏ ਸਨ। ਉੱਥੇ ਇੱਕ ਅਲੀਸ਼ਾਨ ਗੁਰਦੁਆਰਾ ਬਣਿਆ ਹੋਇਆ ਹੈ।

2- ਗੁਰ ਤੀਰਥ ਸਾਈਕਲ ਯਾਤਰਾ- (ਭਾਈ ਧੰਨਾ ਸਿੰਘ ਚਹਿਲ ਪਟਿਆਲਵੀ ) 11 ਮਾਰਚ 1930 ਤੋਂ 26 ਜੂਨ 1934 I
ਗੁਰਦੁਆਰਾ ਸ਼ਹੀਦ ਬੁੰਗਾ, ਇਹ ਉਹ ਜਿਉਣ ਸਿੰਘ ਜੀ ਹਨ ਜਿਹੜੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਦਿੱਲੀ ਤੋਂ ਲਿਆ ਕੇ ਸ੍ਰੀ ਦਸਮੇਸ਼ ਪਿਤਾ ਜੀ ਪਾਸ ਸ੍ਰੀ ਅਨੰਦਪੁਰ ਸਾਹਿਬ ਜੀ ਪਹੁੰਚਾਇਆ ਸੀ ਤੇ ਦਾਸ ਨੇ ਭੀ ਇਸ ਜਗਹਾ ਰਾਤ ਨੂੰ ਵਿਸ਼ਰਾਮ ਕਰਕੇ ਸੁਬਾ ਝਾੜ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਚਾਲੇ ਪਾਏ ।
ਸਫਰ ਕਰਿਆ ਕੁਲ 11 ਮੀਲ ਨਹਿਰ ਦੀ ਪਟੜੀ ।

3- ਗੁਰਧਾਮ ਸੰਗ੍ਰਹਿ - ( ਗਿਆਨੀ ਗਿਆਨ ਸਿੰਘ )।
ਪੰਨਾ 149, #ਬੁਰਜ_ਜੀਉਣ_ਸਿੰਘ : ਜੀਉਣ ਸਿੰਘ ਮਜ਼ਬੀ ( ਸਿੱਖ ) ਜੋ ਸਾਰੀ ਰਾਤ ਨਗਾਰਾ ਬਜਾਉਂਦਾ ਤੇ ਬੰਦੂਕ ਚਲਾਉਂਦਾ ਰਿਹਾ,ਅੰਤ ਨੂੰ ਅਨੇਕ ਦੁਸ਼ਮਣਾਂ ਨੂੰ ਮਾਰ ਕੇ ਸ਼ਹੀਦ ਹੋਇਆ, ਮਕਾਨ ਪੱਕਾ ਮਜ਼੍ਹਬੀ ਸਿੰਘ ਜਾਗੀਰ ਵਿੱਚੋਂ ਹਿੱਸਾ ਲੈਂਦੇ ਹਨ,ਬਾਕੀ ਹੋਰ ਪਿੰਡਾਂ ਵਿੱਚੋਂ ਆਮਦਨੀ ਹੈ।

4- ਮਾਲਵਾ ਸਿੱਖ ਇਤਿਹਾਸ - (ਸੰਤ ਵਿਸਾਖਾ ਸਿੰਘ) ਭਾਗ ਪਹਿਲਾ।
ਪੰਨਾ 175, #ਸ਼ਹੀਦ_ਗੰਜ_ਭਾਈ_ਜੀਵਨ_ਸਿੰਘ_I
ਗੜ੍ਹੀ ਸਾਹਿਬ ਦੇ ਨੇੜੇ ਹੀ ਧਰਮਵੀਰ ਗੁ: ਜੀਵਨ ਸਿੰਘ ਜੀ ਸ਼ਹੀਦ ਦਾ, ਸ਼ਹੀਦ ਬੁੰਗਾ ਹੈ ਜੋ ਉਹਨਾਂ ਦੀ ਪਵਿੱਤਰ ਯਾਦ ਨੂੰ ਤਾਜਾ ਕਰਾਉਂਦਾ ਹੈ। ਸੰਗਤਾਂ ਬੜੀ ਸ਼ਰਧਾ ਨਾਲ ਇਸ ਦੀ ਯਾਤਰਾ ਕਰਦੀਆਂ ਹਨ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਕੇ ਸ਼ੁੱਭ ਪ੍ਰੇਰਣਾ ਲੈਂਦੀਆਂ ਹਨ।

5- ਮਜ਼੍ਹਬੀ ਸਿੱਖਾਂ ਦਾ ਇਤਿਹਾਸ -( ਸ਼ਮਸ਼ੇਰ ਸਿੰਘ ਅਸ਼ੋਕ )।
ਪੰਨਾ 87, ਭਾਈ ਜੀਵਨ ਸਿੰਘ ਜੀ ਸਰਸਾ ਦੇ ਯੁੱਧ ਵਿੱਚ ਸ਼ਹੀਦ ਨਹੀਂ ਹੋਏ ਸਗੋਂ ਇਸ ਜੰਗ ਵਿੱਚੋਂ ਕਿਸੇ ਹੀਲੇ ਬਚ ਨਿਕਲੇ ਤੇ ਗੁਰੂ ਸਾਹਿਬ ਜੀ ਦੇ ਨਾਲ ਹੀ ਸ਼ਾਮਿਲ ਹੋ ਕੇ ਰੋਪੜ ਥੀਂ ਹੁੰਦੇ ਹੋਏ ਚਮਕੌਰ ਜਾ ਪਹੁੰਚੇ।
ਸਬੂਤ ਵਜੋਂ ਚਮਕੌਰ ਦੀ ਗੜੀ ਦੇ ਉੱਤਰ ਪੱਛਮੀ ਮੁੱਠੇ ਇੱਕ ਬੁਰਜ ਦੀ ਨਿਸ਼ਾਨੀ ਹੈ ਜਿੱਥੇ ਮੋਰਚਾ ਲਾ ਭਾਈ ਜੀਵਨ ਸਿੰਘ ਨੇ ਬੜੀ ਦਲੇਰੀ ਨਾਲ ਦੁਸ਼ਮਣ ਦਾ ਮੁਕਾਬਲਾ ਕੀਤਾ ਸੀ। ਫੇਰ ਆਪ ਇੱਥੇ ਹੀ ਜੰਗ ਕਰਦੇ ਹੋਏ ਸ਼ਹੀਦ ਹੋਏ। ਸਣੇ ਸਬੂਤ ਵਜੋਂ ਚਮਕੌਰ ਦੇ ਇਸ ਘੋਰ - ਸੰਗਰਾਮ ਵਿੱਚ ਸ੍ਰੀ ਦਸਮੇਸ਼ ਜੀ ਦੇ ਹਮਰਕਾਬ ਰਹਿੰਦੇ ਹੋਏ ਜੋ 40 ਸਿੰਘ ਸਾਹਿਬਜ਼ਾਦਾ ਅਜੀਤ ਸਿੰਘ ਤੇ ਜੁਝਾਰ ਸਿੰਘ ਜੀ ਸਮੇਤ ਸ਼ਹੀਦ ਹੋਏ ਸਨ, ਇਸੇ ਯਾਦਗਾਰ ਵਜੋਂ ਚਮਕੌਰ ਦੀ ਗੜੀ ਵਿੱਚ ਭਾਈ ਜੀਵਨ ਸਿੰਘ ਰੰਗਰੇਟੇ ਦਾ ਸ਼ਹੀਦਗੰਜ ਬਣਿਆ ਹੋਇਆ ਹੈ।
ਪੰਨਾ ਨੰਬਰ 153 ਮੁੜ ਦੁਬਾਰਾ ਇਸ ਅਸਥਾਨ ਦਾ ਜ਼ਿਕਰ ਕੀਤਾ ਹੈ।
ਭਾਈ ਜੀਵਨ ਸਿੰਘ ਚਮਕੌਰ ਦੀ ਗੜੀ ਵਿੱਚ ਹੀ ਜਿੱਥੇ ਕਿ ਉਸ ਦਾ ਯਾਦਗਾਰੀ ਸਥਾਨ ਬਣਿਆ ਹੋਇਆ ਹੈ, ਭਾਈ ਮਦਨ ਸਿੰਘ ਭਾਈ ਕਾਠਾ ਸਿੰਘ ਆਦਿਕ ਸਾਥੀ ਸਿੰਘਾਂ ਸਮੇਤ ਦੁਸ਼ਮਣ ਨਾਲ ਜੰਗ ਕਰਦਾ ਹੋਇਆ ਸ਼ਹੀਦ ਹੋਇਆ ਸੀ।

ਚਮਕੌਰ ਸਾਹਿਬ ਦੇ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਦੀਦਾਰ ਦੇ ਲਈ ਜਾਂਦੀਆਂ ਸਿੱਖ ਸੰਗਤਾਂ ਅੱਜ ਵੀ ਬੜੀ ਭਾਵਨਾ ਨਾਲ #ਗੁਰਦੁਆਰਾ_ਸ਼ਹੀਦ_ਬੁਰਜ_ਦੀ ਵੀ ਯਾਤਰਾ ਕਰਦੀਆਂ ਹਨ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਕੇ ਸ਼ੁਭ ਪ੍ਰੇਰਨਾ ਲੈਂਦੀਆਂ ਹਨ।
ਸੂਰਵੀਰ ਯੋਧੇ ਗੁਰੂ ਵਿਸ਼ਵਾਸ ਦੇ ਪਾਤਰ #ਬਹਾਦਰ ਬਾਬਾ ਜੀਵਨ ਸਿੰਘ ਜੀ ਦੇ ਸਮੁੱਚੇ ਪਰਿਵਾਰ ਦੀ ਕੁਰਬਾਨੀ ਨੂੰ ਸਮਰਪਿਤ।

#ਗੁਰੂ_ਕੇ_ਬੇਟੇ
ਬਲਜੀਤ ਸਿੰਘ ਮਜ਼ਦੂਰ

31/01/2026

ਗੁਰਦੁਆਰਾ ਸਾਹਿਬ ਸ਼੍ਰੀ ਚਮਕੌਰ ਸਾਹਿਬ🙏🙏

ਗੁਰ ਤੀਰਥ ਸਾਈਕਲ ਯਾਤਰਾ ਨਾਮ ਦੀ ਕਿਤਾਬ ਯਾਤਰੂ ਤੇ ਲੇਖਕ ਭਾਈ ਧੰਨਾ ਸਿੰਘ ਚਹਿਲ ਪਟਿਆਲਵੀ ਸੰਪਾਦਨ ਚੇਤਨ ਸਿੰਘ  ਆਪ ਜੀ ਦੇ ਨਾਲ ਸਾਂਝਾ ਕਰ ਰਹੇ ਆ...
22/01/2026

ਗੁਰ ਤੀਰਥ ਸਾਈਕਲ ਯਾਤਰਾ ਨਾਮ ਦੀ ਕਿਤਾਬ ਯਾਤਰੂ ਤੇ ਲੇਖਕ ਭਾਈ ਧੰਨਾ ਸਿੰਘ ਚਹਿਲ ਪਟਿਆਲਵੀ ਸੰਪਾਦਨ ਚੇਤਨ ਸਿੰਘ ਆਪ ਜੀ ਦੇ ਨਾਲ ਸਾਂਝਾ ਕਰ ਰਹੇ ਆਂ 11 ਮਾਰਚ 1930 ਤੋਂ 26 ਜੂਨ 1934 ਤੱਕ ਇਹ ਯਾਤਰਾ ਕੀਤੀ ਗਈ ਤੇ ਨਾਲ ਦੀ ਨਾਲ ਕਲਮ ਬੰਦ ਵੀ ਕੀਤੀ ਗਈ ਸੀ ਲੇਖਕ ਵੱਲੋਂ ਦਾਸ ਲਖਵਿੰਦਰ ਸਿੰਘ ਕੌਮੀ ਪ੍ਰਧਾਨ ਸਾਹਿਬ ਭਾਈ ਜੈਤਾ ਜੀ ਯੂਥ ਫਾਊਂਡੇਸ਼ਨ

ਗੋਬਿੰਦ ਗੁਰੂ ਸਮ  ਅਵਤਾਰ ਨਹਿਂਚਹੁੰ ਜੁਗਨ ਮਹਿਂ ਹਰਿ ਜੂ ਪ੍ਰਗਟਾਈ!   ਸ਼੍ਰੀ ਗੁਰੂ ਕਥਾ ਕ੍ਰਿਤ ਭਾਈ ਜੈਤਾ ਜੀ🎊🎉🎂🙏🏻
05/01/2026

ਗੋਬਿੰਦ ਗੁਰੂ ਸਮ ਅਵਤਾਰ ਨਹਿਂ
ਚਹੁੰ ਜੁਗਨ ਮਹਿਂ ਹਰਿ ਜੂ ਪ੍ਰਗਟਾਈ!
ਸ਼੍ਰੀ ਗੁਰੂ ਕਥਾ ਕ੍ਰਿਤ ਭਾਈ ਜੈਤਾ ਜੀ🎊🎉🎂🙏🏻

ਜਦੋਂ ਗੁਰੂ ਤੇਗ ਬਹਾਦਰ ਸਾਹਿਬ ਚਾਂਦਨੀ ਚੌਕ ਕੋਤਵਾਲੀ ਵਿੱਚ ਸਨ ਤਾਂ ਭਾਈ ਜੈਤਾ ਜੀ ਦੀ ਗ੍ਰਿਫਤਾਰੀ ਵੀ ਨਾਲ ਹੀ ਹੋਈ ਸੀ। ਔਰੰਗਜ਼ੇਬ ਦੀ ਧੀ ਗੁਰੂ ...
03/01/2026

ਜਦੋਂ ਗੁਰੂ ਤੇਗ ਬਹਾਦਰ ਸਾਹਿਬ ਚਾਂਦਨੀ ਚੌਕ ਕੋਤਵਾਲੀ ਵਿੱਚ ਸਨ ਤਾਂ ਭਾਈ ਜੈਤਾ ਜੀ ਦੀ ਗ੍ਰਿਫਤਾਰੀ ਵੀ ਨਾਲ ਹੀ ਹੋਈ ਸੀ। ਔਰੰਗਜ਼ੇਬ ਦੀ ਧੀ ਗੁਰੂ ਸਾਹਿਬ ਦੀ ਸ਼ਰਧਾਲੂ ਸੀ ਜਿਸ ਨੇ ਦਿੱਲੀ ਚਾਂਦਨੀ ਚੌਕ ਦੇ ਕੋਤਵਾਲ ਖਵਾਜਾ ਅਬਦੁੱਲਾ ਨੂੰ ਗੁਰੂ ਸਾਹਿਬ ਤੇ ਸਿੱਖਾਂ ਨੂੰ ਰਾਤ ਸਮੇ ਛੱਡਣ ਦਾ ਸੁਨੇਹਾ ਭੇਜਿਆ ਪਰ ਗੁਰੂ ਸਾਹਿਬ ਨੇ ਜਾਣ ਤੋਂ ਮਨਾ ਕਰ ਦਿੱਤਾ। ਫਿਰ ਵੀ ਭਾਈ ਜੈਤਾ ਨੂੰ ਛੱਡ ਦਿੱਤਾ ਗਿਆ ਤਾਂ ਕਿ ਉਹ ਅਨੰਦਪੁਰ ਸਾਹਿਬ ਜਾ ਕੇ ਗੁਰੂ ਸਾਹਿਬ ਦੀ ਗ੍ਰਿਫ਼ਤਾਰੀ ਦੀ ਸੂਚਨਾ ਦੇ ਸਕੇ। ਭਾਈ ਜੈਤਾ ਜੀ ਨੇ ਹੀ ਬਾਲ ਗੋਬਿੰਦ ਰਾਏ ਨੂੰ ਆ ਕੇ ਦੱਸਿਆ ਸੀ ਕਿ ਨੌਵੇਂ ਗੁਰੂ ਦੀ ਸ਼ਹੀਦੀ ਹੋਣੀ ਅਟੱਲ ਹੈ। ਜਦੋਂ ਬਾਲ ਗੋਬਿੰਦ ਰਾਏ ਨੇ ਕਿਹਾ ਕਿ ਕੋਈ ਐਸਾ ਯੋਧਾ ਨਿੱਤਰੇ ਜਿਹੜਾ ਗੁਰੂ ਪਿਤਾ ਦਾ ਸੀਸ ਲੈ ਕੇ ਆਵੇ ਤਾਂ ਭਾਈ ਜੈਤਾ ਨੇ ਇਹ ਸੇਵਾ ਪਰਵਾਨ ਕੀਤੀ। ਇਸ ਬਾਰੇ ਕਵੀ ਕੰਕਣ ਜੀ ਲਿਖਦੇ ਹਨ:

ਹੋਵੇ ਐਸਾ ਸਿੱਖ ਮਮ ਸਤਿਗੁਰ ਕਹਯਾ ਸੋਣਾਇ,

ਸੀਸ ਹਮਾਰੋ ਪਿਤਾ ਕਾ ਤਹਤੇ ਲਿਆਵੇ ਜਾਏ।

ਔਰ ਸਭੈ ਚੁਪ ਕਰ ਰਹੇ ਮਜ੍ਹਬੀ ਉਠਿਓ ਰ੍ਹੋਏ,

ਮੈਂ ਹੂੰ ਉਦਮ ਕਰੂੰਗਾ ਹੋਣੀ ਹੋਏ ਸੋ ਹੋਏ।

ਔਰੰਗਜ਼ੇਬ ਦਾ ਹੁਕਮ ਸੀ ਕਿ ਗੁਰੂ ਸਾਹਿਬ ਦਾ ਸੀਸ ਧੜ ਨਾਲੋ ਵੱਖ ਕੀਤਾ ਜਾਵੇ ਤੇ ਸਰੀਰ ਦੇ ਟੁਕੜੇ ਕਰਕੇ ਦਿੱਲੀ ਦੇ ਸਾਰੇ ਦਰਵਾਜ਼ਿਆਂ ਤੇ ਟੰਗ ਦਿੱਤੇ ਜਾਣ ਤਾਂ ਜੋ ਪਰਜਾ ਵਿੱਚ ਡਰ ਪੈਦਾ ਕੀਤਾ ਜਾ ਸਕੇ ਤੇ ਅੱਗੇ ਤੋਂ ਕੋਈ ਬਗਾਵਤ ਕਰਨ ਦੀ ਜੁਰਅੱਤ ਨਾ ਕਰ ਸਕੇ। ਦਿਨ ਚੜਦੇ ਹੀ ਇਸ ਹੁਕਮ ਤੇ ਅਮਲ ਹੋਣਾ ਸੀ। ਇਸ ਲਈ ਰਾਤੋ ਰਾਤ ਗੁਰੂ ਸਾਹਿਬ ਦਾ ਸੀਸ ਅਤੇ ਧੜ ਚਾਂਦਨੀ ਚੌਕ ਤੋਂ ਚੁੱਕਣਾ ਜਰੂਰੀ ਸੀ।
ਇਸ ਤਹਿਤ ਦਿੱਲੀ ਵਿੱਚ ਰਹਿੰਦੇ ਭਾਈ ਜੈਤਾ ਜੀ ਦੇ ਤਾਇਆ ਆਗਿਆ ਰਾਮ ਅਤੇ ਪਿਤਾ ਸੰਦਾ ਨੰਦ ਨਾਲ ਮਜਨੂੰ ਕਾ ਟਿੱਲਾ (ਹੁਣ ਗੁਰਦੁਆਰਾ ਮਜਨੂੰ ਕਾ ਟਿੱਲਾ) ਵਿੱਚ ਕੀਤੇ ਸਲਾਹ ਮਸ਼ਵਰੇ ਅਨੁਸਾਰ ਅਤੇ ਦਿੱਲੀ ਚਾਂਦਨੀ ਚੌਕ ਦੇ ਕੋਤਵਾਲ ਖਵਾਜਾ ਅਬਦੁੱਲਾ ਨਾਲ ਕੀਤੀ ਗੁਪਤ ਵਿਉਂਤਬੰਦੀ ਅਨੁਸਾਰ ਜਦੋਂ ਰਾਤ ਦੇ ਸਮੇ ਪਹਿਰੇਦਾਰਾਂ ਦੀ ਸ਼ਿਫਟ ਬਦਲੇ ਤਾਂ ਸੀਸ ਬਦਲੇ ਸੀਸ ਰੱਖਣ ਦਾ ਮਤਾ ਪਾਸ ਕੀਤਾ ਗਿਆ। ਫਿਰ ਇਸੇ ਰਾਤ ਹੀ ਭਾਈ ਸਦਾਨੰਦ, ਤਾਇਆ ਆਗਿਆ ਰਾਮ ਅਤੇ ਭਾਈ ਜੈਤਾ ਵਿਚਕਾਰ ਬਹਿਸ ਹੋਈ ਕਿਉੰਕਿ ਤਿੰਨੋ ਹੀ ਸੀਸ ਦੇਣ ਲਈ ਬਜਿੱਦ ਸਨ ਤੇ ਸੀਸ ਦੇਣਾ ਚਾਹੁੰਦੇ ਸਨ। ਇਸੇ ਬਹਿਸ ਦੌਰਾਨ ਪਿਤਾ ਸਦਾਨੰਦ ਨੇ ਆਪਣੀ ਕਟਾਰ ਆਪਣੇ ਸੀਨੇ ਵਿੱਚ ਮਾਰ ਲਈ ਤੇ ਕਿਹਾ ਕਿ, ਹੁਣ ਤੁਹਾਨੂੰ ਮੇਰਾ ਸੀਸ ਹੀ ਭੇਟ ਕਰਨਾ ਪਵੇਗਾ। ਸਦਾਨੰਦ ਜੀ ਦੀ ਇੱਛਾ ਅਨੁਸਾਰ ਉਨ੍ਹਾਂ ਦਾ ਸੀਸ ਭਾਈ ਜੈਤਾ ਜੀ ਨੇ ਆਪਣੇ ਹੱਥੀਂ ਕੱਟ ਕੇ ਅਤੇ ਗੁਰੂ ਸੀਸ ਨਾਲ ਬਦਲ ਕੇ ਆਪਣੇ ਸਾਥੀ ਸਿੱਖਾਂ ਦੀ ਸਹਾਇਤਾ ਨਾਲ ਸੀਸ ਚੁੱਕ ਲਿਆ ਅਤੇ ਬੜੀ ਬਹਾਦਰੀ ਤੇ ਨਿਪੁੰਨ ਵਿਉਂਤਬੰਦੀ ਨਾਲ 322 ਮੀਲ ਦਾ ਜੰਗਲੀ ਪੈਂਡਾ ਤੈਅ ਕਰਦਿਆਂ ਉਹ 15 ਨਵੰਬਰ ਨੂੰ ਗੁਰੂ ਸੀਸ ਲੈ ਕੇ ਅਨੰਦਪੁਰ ਸਾਹਿਬ ਬਾਲ ਗੋਬਿੰਦ ਰਾਏ ਕੋਲ ਪਹੁੰਚੇ। ਉਨ੍ਹਾਂ ਦੀ ਯੋਗਤਾ ਅਤੇ ਬਹਾਦਰੀ ਦੇਖਦਿਆਂ ਦਸਵੇਂ ਗੁਰੂ ਨੇ ਜੈਤਾ ਜੀ ਨੂੰ ਗਲਵੱਕੜੀ ਵਿੱਚ ਲੈ ਕੇ

"ਧੰਨ ਜੈਤੇ ਸਿੱਖਾ ਤੂੰ ਰਾਖੀ ਸਿੱਖੀ
ਖੰਡਿਓ ਤਿੱਖੀ ਵਾਲੋਂ ਨਿੱਕੀ
ਤੁਮ ਰਘੂਰੇਟੇ , ਗੁਰੂ ਕੇ ਬੇਟੇ
ਰਹੋ ਪੰਥ ਕੇ ਸੰਗ ਅਮੇਟੇ"
ਬਚਨ:- ਸ੍ਰੀ ਗੁਰੂ ਗੋਬਿੰਦ ਸਿੰਘ ਜੀ

ਸ਼ਬਦਾਂ ਨਾਲ ਨਿਵਾਜਿਆ ਅਤੇ ਫੌਜਾਂ ਦੇ ਮੁੱਖ ਜਰਨੈਲ ਬਣਾ ਕੇ ਉਨ੍ਹਾਂ ਦੀ ਰਿਹਾਇਸ਼ ਅਨੰਦਗੜ੍ਹ ਕਿਲ੍ਹੇ ਵਿੱਚ ਆਪਣੇ ਨੇੜੇ ਹੀ ਰੱਖੀ ਸੀ। ਫਿਰ 1699 ਦੀ ਵਿਸਾਖੀ ਨੂੰ ਖਾਲਸਾ ਪੰਥ ਦੀ ਸਾਜਨਾ ਵੇਲੇ ਗੁਰੂ ਜੀ ਨੇ ਉਨ੍ਹਾਂ ਨੂੰ ਆਪਣੇ 4 ਸਾਹਿਬਜ਼ਾਦਿਆਂ ਦੇ ਨਾਲ ਹੀ ਅੰਮ੍ਰਿਤ ਛਕਾ ਕੇ ਉਨ੍ਹਾਂ ਦਾ ਨਾਮ ਜੈਤਾ ਤੋਂ ਜੀਵਨ ਸਿੰਘ ਰੱਖਿਆ ਸੀ।

ਭਾਈ ਜੀਵਨ ਸਿੰਘ ਯੁੱਧ ਨੀਤੀ ਵਿੱਚ ਨਿਪੁੰਨ ਸਨ। ਮਹਾਨ ਵਿਦਵਾਨ ਵਜੋਂ ਉਨ੍ਹਾਂ ਨੇ ਇੱਕ ਗ੍ਰੰਥ ‘ਸ੍ਰੀ ਗੁਰੂ ਕਥਾ’ ਦੀ ਰਚਨਾ ਕੀਤੀ, ਜਿਸ ਵਿੱਚ ਉਨ੍ਹਾਂ ਦਸਵੇਂ ਗੁਰੂ ਨਾਲ ਬਿਤਾਏ ਸਮੇਂ ਬਾਰੇ ਲਿਖਿਆ ਹੈ।

ਜ਼ਿਕਰਯੋਗ ਹੈ ਕਿ ਜਦੋਂ ਮੁਗਲ ਫ਼ੌਜਾਂ ਨੇ ਅਨੰਦਗੜ੍ਹ ਕਿਲ੍ਹੇ ਨੂੰ ਕਰੀਬ 9 ਮਹੀਨੇ ਘੇਰਾ ਪਾਈ ਰੱਖਿਆ ਅਤੇ ਬਾਹਰੋਂ ਰਾਸ਼ਨ ਆਦਿ ਬੰਦ ਹੋਣ ਕਾਰਨ ਭੁੱਖ ਨਾ ਸਹਾਰਦੇ ਹੋਏ ਮਾਝੇ ਦੇ 40 ਸਿੱਖ ਮਹਾਂ ਸਿੰਘ ਦੀ ਅਗਵਾਈ ਹੇਠ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਛੱਡ ਗਏ ਸਨ ਤਾਂ ਬਾਬਾ ਜੀਵਨ ਸਿੰਘ ਪਰਿਵਾਰ ਸਮੇਤ ਉੱਥੇ ਹੀ ਗੁਰੂ ਜੀ ਦੇ ਨਾਲ ਡਟੇ ਰਹੇ।

ਬਾਬਾ ਜੀਵਨ ਸਿੰਘ ਨੇ ਗੁਰੂ ਜੀ ਦੇ ਨਾਲ ਰਹਿ ਕੇ 14 ਜੰਗਾਂ ਲੜੀਆਂ। ਉਨ੍ਹਾਂ ਦੀ ਬਹਾਦਰੀ ਅਤੇ ਰਣਨੀਤੀ ਨੂੰ ਵੇਖਦੇ ਹੋਏ 22 ਦਸੰਬਰ ਦੀ ਰਾਤ ਨੂੰ ਗੁਰੂ ਜੀ ਆਪਣੀ ਕਲਗੀ ਤੇ ਪੋਸ਼ਾਕਾ ਸੌਂਪ ਕੇ ਅਤੇ ਗੜ੍ਹੀ ਛੱਡ ਕੇ ਚਲੇ ਗਏ ਸਨ। ਬਾਬਾ ਜੀ ਰਾਤ ਨੂੰ ਦੋਵੇਂ ਬੰਦੂਕਾਂ ਚਲਾਉਂਦੇ ਰਹੇ ਤਾਂ ਕਿ ਦੁਸ਼ਮਣ ਨੂੰ ਭੁਲੇਖਾ ਰਹੇ ਕਿ ਗੁਰੂ ਜੀ ਗੜ੍ਹੀ ਦੇ ਅੰਦਰ ਹੀ ਹਨ। ਅੰਤ 23 ਦਸੰਬਰ ਸਵੇਰੇ ਗੋਲੀ ਸਿੱਕਾ ਖਤਮ ਹੋਣ ’ਤੇ ਬਾਹਰ ਆ ਕੇ ਉਹ ਦੁਸ਼ਮਣਾਂ ਨਾਲ ਜੂੁਝਦੇ ਹੋਏ ਸ਼ਹੀਦ ਹੋ ਗਏ। ਦੁਸ਼ਮਣ ਫੌਜਾਂ ਨੇ ਉਨ੍ਹਾਂ ਦਾ ਸੀਸ ਇਸ ਭੁਲੇਖੇ ਤੇ ਖੁਸ਼ੀ ਵਿੱਚ ਚੁੱਕ ਲਿਆ ਸੀ ਕਿ ਗੁਰੂ ਗੋਬਿੰਦ ਸਿੰਘ ਨੂੰ ਸ਼ਹੀਦ ਕਰ ਦਿੱਤਾ ਹੈ ਪਰ ਬਾਅਦ ਵਿੱਚ ਦਿੱਲੀ ’ਚ ਪਛਾਣ ਹੋਣ ’ਤੇ ਅਸਲ ਤੱਥ ਪਤਾ ਲੱਗਾ, ਜਿਸ ਬਾਰੇ ਭਾਈ ਸੁੱਖਾ ਸਿੰਘ ਇਤਿਹਾਸਕਾਰ ਲਿਖਦੇ ਹਨ:

ਸੀਸ ਨਿਹਾਰ ਬੰਗੇਸਰ ਕੋ

ਇਮ ਬੋਲਤ ਹੈ ਸਭ ਹੀ ਨਰ ਨਾਰੀ।

ਏਕ ਕਹੈ ਕਰੁਨਾ ਨਿਧਕੌ

ਇਕ ਭਾਖਤ ਹੈ ਇਹ ਖੇਲ ਅਪਾਰੀ।

ਕੰਕਣ ਕਵੀ ਇਸ ਨੂੰ ਇੰਝ ਬਿਆਨ ਕਰਦੇ ਹਨ :

ਵਜੀਦਾ ਅਤਿ ਪ੍ਰਸੰਨ ਭਯੋ ਲੀਉ ਮਾਰ ਗੋਬਿੰਦ।

ਦਿੱਲੀ ਧਾਇਉ ਸੀਸ ਲੈ ਖਸ਼ੀ ਕਰਨ ਨਾਰਿੰਦ।
ਨਿਜ ਕਲਗੀ ਸਿਰ ਦਈ ਸਜਾਇ। ਦਈ ਪੁਸ਼ਾਕ ਅਪਣੀ ਪਹਿਰਾਇ।
ਕਲਗੀ ਤੋੜਾ ਦੇਣ ਬਾਰੇ ਵੀ ਦਰਬਾਰੀ ਕਵੀ ਕੰਕਣ ਲਿਖਦੇ ਹਨ।
ਜੀਵਨ ਸਿੰਘ ਕੋ ਬੁਰਜ ਬਠਾਇ। ਤਜਿ ਗੜ੍ਹੀ ਗੁਰੂ ਗੋਬਿੰਦ ਜਾਇ।। 284।।
(ਕਿਰਤ ਦਰਬਾਰੀ ਕਵੀ ਕੰਕਣ)

29/12/2025
29/12/2025

ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ ਬਾਕਮਾਲ ਵਿਚਾਰਾਂ ਰੱਖੀਆਂ ਬਾਬਾ ਜੀਵਨ ਸਿੰਘ ਜੀ ਦੇ ਬਾਬਤ ਸੁਣਨਾ ਜਰੂਰ 🙏🙏

29/12/2025

ਧੰਨ ਬਾਬਾ ਜੀਵਨ ਸਿੰਘ ਜੀ ਤੁਹਾਡੀ ਵੱਡੀ ਕਮਾਈ 🙏

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਅੰਮ੍ਰਿਤਸਰ ਵੱਲੋਂ  ਗੁਰਦੁਆਰਾ ਗ਼ਜ਼ਟ ਦਸੰਬਰ 1993 ਵਿਚ  ਛਾਪਿਆ ਗਿਆ ਸੀ ਜਿਹੜਾ ਕਿ ਗਵਾਹੀ ਭਰਦਾ ਕਿ ਚਮਕੌਰ ...
25/12/2025

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਗੁਰਦੁਆਰਾ ਗ਼ਜ਼ਟ ਦਸੰਬਰ 1993 ਵਿਚ ਛਾਪਿਆ ਗਿਆ ਸੀ ਜਿਹੜਾ ਕਿ ਗਵਾਹੀ ਭਰਦਾ ਕਿ ਚਮਕੌਰ ਦੀ ਕੱਚੀ ਗੜੀ ਵਿੱਚ 23 ਦਸੰਬਰ ਸੰਨ 1704 ਅੱਠ ਪੋਹ ਦਰਮਿਆਨੀ ਰਾਤ ਨੂੰ ਮਹਾਂਕਾਲ ਜੰਗੀ ਜਰਨੈਲ ਬਾਬਾ ਜੀਵਨ ਸਿੰਘ ਜੀ ਨੂੰ ਹੀ ਕਲਗੀ ਤੋੜਾ ਤੇ ਸ਼ਸਤਰ ਬਸਤਰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਸਜਾਏ ( ਪਹਿਨਾਏ ) ਗਏ ਸਨ ਸੰਗਤਾਂ ਧਿਆਨ ਦੇਣ ਜੀ🙏🙏🙏🙏 ਦਾਸ ਭਾਈ ਲਖਵਿੰਦਰ ਸਿੰਘ ਕੌਮੀ ਪ੍ਰਧਾਨ ਸਾਹਿਬ ਭਾਈ ਜੈਤਾ ਜੀ ਯੂਥ ਫਾਊਂਡੇਸ਼ਨ

24/12/2025

ਬੰਦੂਕਾਂ ਧਾਰੀ ਪਰਉਪਕਾਰੀ ਮਹਾਨ ਜਰਨੈਲ ਸੂਰਵੀਰ ਯੋਧੇ ਰਘੂਰੇਟੇ ਗੁਰੂ ਕੇ ਬੇਟੇ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਜੀ ਦਾ ਪਾਵਨ ਸ਼ਹੀਦੀ ਅਸਥਾਨ ਗੁਰਦੁਆਰਾ ਸ਼ਹੀਦ ਬੁਰਜ ਸਾਹਿਬ ਗੜੀ ਸ੍ਰੀ ਚਮਕੌਰ ਸਾਹਿਬ ਦੇ ਦਰਸ਼ਨ ਦੀਦਾਰੇ 🙏🙏

Address

Gurudwara Shaheed Burj Sahib
Chamkaur Sahib
140112

Telephone

+919815073890

Website

Alerts

Be the first to know and let us send you an email when Sahib Bhai Jaita ji Youth Foundation posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Sahib Bhai Jaita ji Youth Foundation:

Share