Mata Gujri Ji Bhalayi Kender Budhlada

Mata Gujri Ji Bhalayi Kender Budhlada Contact information, map and directions, contact form, opening hours, services, ratings, photos, videos and announcements from Mata Gujri Ji Bhalayi Kender Budhlada, Opp. Govt Girls School Budhlada, Budhlada.

ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਪਿਛਲੇ ਦਿਨੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ 10 ਲੋੜਵੰਦ ਪਰਿਵਾਰਾਂ ਨੂੰ...
09/09/2021

ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਪਿਛਲੇ ਦਿਨੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ 10 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਸੇਵਾ ਸ਼ੁਰੂ ਕਰਕੇ ਉਹਨਾਂ ਨੂੰ ਮਹੀਨਾਵਾਰ ਰਾਸ਼ਨ ਕਾਰਡ ਅਤੇ ਸੂਟ ਦਿੱਤੇ ਗਏ। ਇਸਦੇ ਨਾਲ ਹੀ ਗੂਰੁ ਨਾਨਕ ਕਾਲਜ ਵਿੱਚ ਪੜ੍ਹਦੀ ਬਹੁਤ ਹੀ ਲੋੜਵੰਦ ਬੱਚੀ , ਜਿਸਦੀ ਬਕਾਇਆ ਫ਼ੀਸ ਕਾਰਨ ਪੜ੍ਹਾਈ ਬੰਦ ਹੋ ਗਈ ਸੀ, ਦੀ 5000 ਰੁਪਏ ਸੰਸਥਾ ਵਲੋਂ ਫ਼ੀਸ ਭਰ ਕੇ ਬੀ ਐੱਸ ਸੀ ਦੀ ਪੜ੍ਹਾਈ ਚਾਲੂ ਕਰਾਈ। ਵਾਹਿਗੁਰੂ ਜੀ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖੇ।

ਕਈ ਲੋੜਵੰਦ ਗਰੀਬ ਬੱਚੇ ਫੀਸਾਂ ਕਾਰਨ ਉੱਚ ਪੜ੍ਹਾਈ ਨਹੀਂ ਕਰ ਸਕਦੇ। ਜੇ ਅਸੀਂ ਉਹਨਾਂ ਦੀ ਕੁੱਝ ਮਦਦ ਕਰ ਦੇਈਏ ਤਾਂ ਕਈ ਵਾਰ ਉਹ ਜ਼ਿੰਦਗੀ ਵਿਚ ਕਾਮਯ...
26/07/2021

ਕਈ ਲੋੜਵੰਦ ਗਰੀਬ ਬੱਚੇ ਫੀਸਾਂ ਕਾਰਨ ਉੱਚ ਪੜ੍ਹਾਈ ਨਹੀਂ ਕਰ ਸਕਦੇ। ਜੇ ਅਸੀਂ ਉਹਨਾਂ ਦੀ ਕੁੱਝ ਮਦਦ ਕਰ ਦੇਈਏ ਤਾਂ ਕਈ ਵਾਰ ਉਹ ਜ਼ਿੰਦਗੀ ਵਿਚ ਕਾਮਯਾਬ ਹੋ ਜਾਂਦੇ ਹਨ। ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਹਰ ਸਾਲ ਗੁਰੂ ਨਾਨਕ ਕਾਲਜ ਵਿੱਚ ਪੜ੍ਹਦੇ ਗਰੀਬ ਬੱਚਿਆਂ ਦੀ ਇੱਕ ਲੱਖ ਤੋਂ ਵੱਧ ਫ਼ੀਸ ਭਰੀ ਜਾਂਦੀ ਹੈ। ਉਹਨਾਂ ਵਿੱਚੋਂ ਇੱਕ ਪਰਜਾਪਤ ਦੀ ਲੜਕੀ , ਜਿਸ ਦੀ ਫ਼ੀਸ ਸੰਸਥਾ ਵਲੋਂ ਹਰ ਸਾਲ ਭਰੀ ਜਾਂਦੀ ਸੀ, ਮਠਿਆਈ ਦਾ ਡੱਬਾ ਲੈਕੇ ਆਈ ਅਤੇ ਦਸਿਆ ਕਿ ਤੁਹਾਡੇ ਕਾਰਨ ਅੱਜ ਮੈਨੂੰ ਸਰਕਾਰੀ ਨੌਕਰੀ ਮਿਲ ਗਈ ਹੈ , ਨਹੀਂ ਤਾਂ ਫ਼ੀਸ ਕਾਰਨ ਮੈਨੂੰ ਕਾਲਜ ਵਿੱਚੋਂ ਹੱਟਣਾ ਪੈ ਸਕਦਾ ਸੀ। ਬੜੀ ਖੁਸ਼ੀ ਹੋਈ ਕਿ ਆਪ ਦਾਨੀ ਸੱਜਣਾਂ ਦੇ ਸਹਿਯੋਗ ਸਦਕਾ ਇਹ ਲੋੜਵੰਦ ਬੱਚੇ ਆਪਣੇ ਪੈਰਾਂ ਤੇ ਖੜ੍ਹੇ ਹੋਣ ਯੋਗ ਹੋ ਰਹੇ ਹਨ। ਸੰਸਥਾ ਵਲੋਂ ਬੱਚੀ ਪੂਜਾ ਰਾਣੀ ਨੂੰ ਮਾਤਾ ਸਮੇਤ ਸਨਮਾਨ ਚਿੰਨ੍ਹ ਦੇ ਕੇ ਖੁਸ਼ੀ ਸਾਂਝੀ ਕੀਤੀ ਗਈ। ਵਾਹਿਗੁਰੂ ਜੀ ਬੱਚੀ ਤੇ ਮਿਹਰ ਭਰਿਆ ਹੱਥ ਰੱਖੇ।

ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਜੋ ਲੋੜਵੰਦ ਬੱਚਿਆਂ ਨੂੰ ਨੌਕਰੀਆਂ ਦੇ ਟੈਸਟ ਲਈ ਬਹੁਤ ਘੱਟ ਫ਼ੀਸ ਤੇ ਕੋਚਿੰਗ ਸੈਂਟਰ ਖੋਲ੍ਹਿਆ ਸੀ। ...
24/07/2021

ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਜੋ ਲੋੜਵੰਦ ਬੱਚਿਆਂ ਨੂੰ ਨੌਕਰੀਆਂ ਦੇ ਟੈਸਟ ਲਈ ਬਹੁਤ ਘੱਟ ਫ਼ੀਸ ਤੇ ਕੋਚਿੰਗ ਸੈਂਟਰ ਖੋਲ੍ਹਿਆ ਸੀ। ਹੁਣ ਕਰੋਨਾ ਦਾ ਜ਼ੋਰ ਖਤਮ ਹੋਣ ਤੇ ਉਪਰੋਕਤ ਅਨੁਸਾਰ ਕੋਚਿੰਗ ਸ਼ੁਰੂ ਕਰ ਦਿੱਤੀ ਗਈ ਹੈ। ਲੋੜਵੰਦ ਬੱਚੇ ਸੰਪਰਕ ਕਰਕੇ ਜਾਂ ਕੋਚਿੰਗ ਸੈਂਟਰ ਪਹੁੰਚ ਕੇ ਲਾਭ ਲੈ ਸਕਦੇ ਹਨ।
ਕੋਚਿੰਗ ਸੈਂਟਰ ਸਿਨੇਮਾ ਰੋਡ ਤੇ ਨਵਕਾਰ ਸਕਿੱਲ ਸੈਂਟਰ ਦੇ ਸਾਹਮਣੇ ਸ਼ਾਹਣੀ ਜੀ ਦੀ ਗਲੀ ਵਿਚ ਚੁਬਾਰੇ ਉੱਪਰ ਹੈ।

ਮਾਤਾ ਗੁਜਰੀ ਜੀ ਭਲਾਈ ਕੇਂਦਰ ਨੇ ਲੋੜਵੰਦ ਨੂੰ ਮਕਾਨ ਬਣਾ ਕੇ ਦਿੱਤਾ।ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਧਾਨਕ ਬਸਤੀ ਵ...
23/07/2021

ਮਾਤਾ ਗੁਜਰੀ ਜੀ ਭਲਾਈ ਕੇਂਦਰ ਨੇ ਲੋੜਵੰਦ ਨੂੰ ਮਕਾਨ ਬਣਾ ਕੇ ਦਿੱਤਾ।

ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਧਾਨਕ ਬਸਤੀ ਵਿੱਚ ਰਹਿੰਦੀ ਇੱਕ ਲੋੜਵੰਦ ਵਿਧਵਾ ਦਾ ਖ਼ਸਤਾ ਹਾਲਤ ਦਾ ਮਕਾਨ ਦੁਬਾਰਾ ਬਣਾ ਕੇ ਦਿੱਤਾ ਗਿਆ। ਸੰਸਥਾ ਆਗੂ ਕੁਲਵਿੰਦਰ ਸਿੰਘ ਅਤੇ ਕੁਲਦੀਪ ਸਿੰਘ ਅਨੇਜਾ ਨੇ ਦਸਿਆ ਕਿ ਸੰਸਥਾ ਜਿਥੇ ਰਾਸ਼ਨ, ਫ਼ੀਸ, ਸਟੇਸ਼ਨਰੀ, ਬੀਮਾਰਾਂ ਦਾ ਇਲਾਜ, ਪਾਣੀ ਸੇਵਾ, ਬੱਚੀਆਂ ਦੇ ਵਿਆਹ ਆਦਿ ਸੇਵਾਵਾਂ ਕਰਦੀ ਹੈ , ਉਥੇ ਹੀ ਧਾਨਕ ਬਸਤੀ ਦੀ ਇੱਕ ਵਿਧਵਾ ਬਾਲਾਂ ਦੇਵੀ ਦਾ ਗਿਰ ਰਿਹਾ ਮਕਾਨ ਨਵਾਂ ਬਣਾ ਕੇ ਦਿੱਤਾ ਤਾਂ ਜੋ ਕੋਈ ਅਣਹੋਣੀ ਨਾ ਵਾਪਰ ਜਾਵੇ। ਅੱਜ ਪਰਮਾਤਮਾ ਦੇ ਸ਼ੁਕਰਾਨੇ ਦੀ ਅਰਦਾਸ ਕਰਕੇ ਬਾਲਾਂ ਦੇਵੀ ਨੂੰ ਮਕਾਨ ਸੌਂਪਿਆ ਗਿਆ।ਅੰਤ ਵਿੱਚ ਮਾਸਟਰ ਕੁਲਵੰਤ ਸਿੰਘ ਨੇ ਸਮੂਹ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ। ਵਿੱਕੀ ਬੋੜਾਵਾਲੀਆ ਸਟਰਿੰਗ ਵਲੋਂ ਫ੍ਰੀ ਸਟਰਿੰਗ ਦੀ ਸੇਵਾ ਕੀਤੀ ਗਈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਕੇਵਲ ਸਿੰਘ ਢਿੱਲੋਂ, ਚਰਨਜੀਤ ਸਿੰਘ ਲੇਖਾਕਾਰ, ਅਮਨਪ੍ਰੀਤ ਸਿੰਘ ਅਨੇਜਾ, ਬਲਬੀਰ ਸਿੰਘ ਕੈਂਥ, ਟਿੰਕੂ ਪੰਜਾਬ,ਨਥਾ ਸਿੰਘ, ਇੰਦਰਜੀਤ ਸਿੰਘ, ਬਾਲਾਂ ਦੇਵੀ ਸਮੇਤ ਸਾਰਾ ਪਰਿਵਾਰ ਹਾਜ਼ਰ ਸੀ।

23/07/2021

ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਵਿਆਹਾਂ ਦੌਰਾਨ ਮਾਰਚ ਵਿੱਚ ਕਾਫੀ ਸੂਟ,ਖੇਸ, ਕੰਬਲ ਆਦਿ ਇਕਠੇ ਕੀਤੇ ਜਾਂਦੇ ਹਨ। ਫਿਰ ਉਹ ਸਾਰਾ ਸਾਲ ਲੋੜਵੰਦ ਬੱਚੀਆਂ ਦੇ ਵਿਆਹ ਮੌਕੇ 11 ਤੋਂ ਵੱਧ ਸੂਟ ਨਾਲ ਕੰਬਲ,ਖੇਸ, ਭਾਂਡੇ ਆਦਿ ਦਿੱਤੇ ਜਾਂਦੇ ਹਨ। ਉਹਨਾਂ ਨੂੰ ਸੰਭਾਲ ਕੇ ਰੱਖਣ ਲਈ ਪੇਟੀਆਂ ਅਤੇ ਅਲਮਾਰੀਆਂ ਦੀ ਲੋੜ ਪੈਂਦੀ ਹੈ। ਕਈਆਂ ਦੇ ਘਰਾਂ ਵਿੱਚ ਪੇਟੀਆਂ ਅਲਮਾਰੀਆਂ ਆਦਿ ਵਾਧੂ ਪਈਆਂ ਹੁੰਦੀਆਂ ਹਨ,ਉਹ ਸੇਵਾ ਲਈ ਜਾਂ ਵੇਚਣ ਲਈ ਸੰਪਰਕ ਕਰਨ। ਧੰਨਵਾਦੀ ਹੋਵਾਂਗੇ। ਸੰਪਰਕ 8283810843 ਮਾਸਟਰ ਕੁਲਵੰਤ ਸਿੰਘ ਜਾਂ ਸੰਸਥਾ ਦੇ ਕਿਸੇ ਵੀ ਮੈਂਬਰ ਨਾਲ।

ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਜਿੱਥੇ ਮਾਰਚ ਵਿੱਚ 13 ਲੋੜਵੰਦ ਬੱਚੀਆਂ ਦੇ ਵਿਆਹ ਕੀਤੇ ਜਾਂਦੇ ਹਨ, ਉੱਥੇ ਸਾਰਾ ਸਾਲ ਵੀ ਥੋੜੀ ਥੋੜੀ...
17/07/2021

ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਜਿੱਥੇ ਮਾਰਚ ਵਿੱਚ 13 ਲੋੜਵੰਦ ਬੱਚੀਆਂ ਦੇ ਵਿਆਹ ਕੀਤੇ ਜਾਂਦੇ ਹਨ, ਉੱਥੇ ਸਾਰਾ ਸਾਲ ਵੀ ਥੋੜੀ ਥੋੜੀ ਮਦਦ ਕੀਤੀ ਜਾਂਦੀ ਹੈ। ਪਿਛਲੇ ਦੋ ਮਹੀਨੇ ਜੇਠ ਹਾੜ ਵਿੱਚ ਲਗਭਗ 10 ਲੋੜਵੰਦ ਬੱਚੀਆਂ ਨੂੰ ਵਿਆਹ ਮੌਕੇ 11-11 ਸੂਟ, ਕੰਬਲ,ਖੇਸ , ਕੁਰਸੀਆਂ, ਮੇਜ਼,ਡਿਨਰਸੈਟ, ਭਾਂਡੇ,ਪੱਖਾ, ਰਾਸ਼ਨ, ਨਗਦ ਸ਼ਗਨ ਆਦਿ ਪਰਿਵਾਰਿਕ ਹਾਲਾਤ ਅਨੁਸਾਰ ਦਿੱਤੇ ਗਏ। ਵਾਹਿਗੁਰੂ ਜੀ ਸਾਰੀਆਂ ਬੱਚੀਆਂ ਤੇ ਮਿਹਰ ਭਰਿਆ ਹੱਥ ਰੱਖਣ।

17/07/2021

ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਰਾਸ਼ਨ, ਫੀਸਾਂ, ਸਟੇਸ਼ਨਰੀ, ਮਕਾਨਾਂ ਦੀ ਸੇਵਾ ਦੇ ਨਾਲ਼ ਨਾਲ਼ ਅਨੇਕਾਂ ਲੋੜਵੰਦ ਮਰੀਜਾਂ ਦਾ ਇਲਾਜ ਕਰਾਇਆ ਜਾ ਰਿਹਾ ਹੈ, ਜਿਸ ਸਬੰਧੀ ਪਿਛਲੇ ਦਿਨੀਂ ਪਾਈ ਪੋਸਟ ਨੂੰ ਪੜ੍ਹ ਕੇ ਬਹੁਤ ਹੀ ਸਤਿਕਾਰ ਯੋਗ ਇੰਗਲੈਂਡ ਨਿਵਾਸੀ ਬੇਟੀ ਕੁਲਦੀਪ ਕੌਰ ਸਪੁੱਤਰੀ ਸਵ: ਸ੍ ਸੁਖਜੀਤ ਸਿੰਘ ਜੀ ਵਲੋਂ 500 ਡਾਲਰ ( ਲਗਭਗ 50000 ਰੁਪਏ) ਭੇਜੇ ਗਏ ਜੋ ਵਾਹਿਗੁਰੂ ਜੀ ਦੇ ਵਿਸ਼ਵਾਸ ਨਾਲ ਹੇਠ ਲਿਖੇ ਲੋੜਵੰਦ ਮਰੀਜ਼ਾਂ ਦੇ ਇਲਾਜ ਲਈ ਖਰਚੇ ਗਏ ਜਾਂ ਖਰਚੇ ਜਾਣਗੇ।
ਬੀਰੋਕੇ ਕਲਾਂ ਦੇ ਗੰਭੀਰ ਬੀਮਾਰ ਛੋਟੇ ਬੱਚੇ ਬਲਵਿੰਦਰ ਸਿੰਘ ਦੇ ਮਜ਼ਦੂਰ ਪਿਤਾ ਸੁਖਪਾਲ ਸਿੰਘ ਨੂੰ 15000 ਰੁਪਏ, ਗਰਨੇਕਲਾਂ ਦੇ ਗੁਰਦਾ ਮਰੀਜ਼ ਨੂੰ 10000 ਰੁਪਏ, ਕਲੀਪੁਰ ਦੇ ਐਕਸੀਡੈਂਟ ਮਰੀਜ਼ ਕਾਲਾ ਸਿੰਘ ਨੂੰ ਐਂਬੂਲੈਂਸਾਂ ਸਮੇਤ 5000 ਰੁਪਏ, ਗਰਨੇਕਲਾਂ ਦੀ ਇੱਕ ਬਲਡ ਕੇਂਸਰ ਮਰੀਜ਼ ਛੋਟੀ ਜਿਹੀ ਬੱਚੀ ਜਸਪ੍ਰੀਤ ਕੌਰ ਸਪੁੱਤਰੀ ਮਜ਼ਦੂਰ ਮੇਘਾ ਸਿੰਘ ( ਮਜ਼ਬੀ ) ਨੂੰ 6000 ਰੁਪਏ, ਧਾਨਕ ਬਸਤੀ ਦੇ ਇੱਕ ਪੇਟ ਦੀ ਗੰਭੀਰ ਬੀਮਾਰੀ ਦੇ ਗਰੀਬ ਨੌਜਵਾਨ ਮਰੀਜ਼ ਕਾਲਾ ਸਪੁੱਤਰ ਲਛਮਣ ਨੂੰ 4000 ਰੁਪਏ ਐਂਬੂਲੈਂਸ ਸਮੇਤ, ਚੌੜੀ ਗਲੀ ਦੇ ਗੁਰਦਾ ਮਰੀਜ਼ ਨੂੰ 2000 ਰੁਪਏ ,ਬਛੁਆਣਾ ਦੇ ਬ੍ਰੇਨ ਅਟੈਕ ਦੇ ਗਰੀਬ ਬੱਚੇ ਸਨੀ ਸਿੰਘ / ਸ, ਅਵਤਾਰ ਸਿੰਘ ਭੱਟੀ ਨੂੰ 2000 ਰੁਪਏ ਮਦਦ ਲਈ ਦਿੱਤੇ ਗਏ। ਇਸ ਤੋਂ ਬਿਨਾਂ ਫੁਟਕਲ ਮਰੀਜ਼ਾਂ ਨੂੰ ਦਵਾਈ ਲਈ ਲਗਭਗ 3000 ਰੁਪਏ। ਖਰਚੇ ਗਏ। ਰਾਮ ਨਗਰ ਭੱਠਲ ਦੀ ਯਤੀਮ ਬੱਚੀ ਦੇ ਪੇਟ ਦਾ ਅਤੇ ਬਛੁਆਣਾ ਦੇ ਲੋੜਵੰਦ ਬੱਚੇ ਸਨੀ ਸਿੰਘ ਦੇ ਦਿਮਾਗ ਦਾ ਉਪ੍ਰੇਸ਼ਨ ਅਗਲੇ ਮਹੀਨੇ ਹੋਣਾ ਹੈ। ਉਹਨਾਂ ਦੀ ਵੀ ਵੱਧ ਤੋਂ ਵੱਧ ਮਦਦ ਕੀਤੀ ਜਾਣੀ ਹੈ। ਸੰਸਥਾ ਵਲੋਂ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣ ਵਾਲੀ ਬੇਟੀ ਕੁਲਦੀਪ ਕੌਰ ਜੀ ਦਾ ਤਹਿਦਿਲੋਂ ਧੰਨਵਾਦ ਕੀਤਾ ਜਾਂਦਾ ਹੈ। ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਇਹਨਾਂ ਲੋੜਵੰਦ ਮਰੀਜਾਂ ਦੀਆਂ ਦੁਆਵਾਂ ਸਦਕਾ ਬੇਟੀ ਕੁਲਦੀਪ ਕੌਰ ਦੇ ਪਰਿਵਾਰ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣ ਅਤੇ ਖੁਸ਼ੀਆਂ ਬਖਸ਼ਣ। ਇਹਨਾਂ ਵਲੋਂ ਪਹਿਲਾਂ ਵੀ ਸਮੇਂ ਸਮੇਂ ਸੰਸਥਾ ਨੂੰ ਸਹਿਯੋਗ ਦਿੱਤਾ ਜਾਂਦਾ ਰਿਹਾ ਹੈ।

ਮਹਾਂਪੁਰਸ਼ਾ ਦਾ ਕਥਨ ਹੈ ਕਿ ਜੇ ਕਿਸੇ ਲੋੜਵੰਦ ਮਰੀਜ਼ ਦਾ ਇਲਾਜ਼ ਕਰਾਕੇ ਰੋਗ ਦੂਰ ਕਰਾਂਗੇ ਤਾਂ ਸਾਡੇ ਆਪਣੇ ਰੋਗ ਕੱਟੇ ਜਾਂਦੇ ਹਨ। ਕਈਆਂ ਮੌਕੇ ਪੈਸ...
06/07/2021

ਮਹਾਂਪੁਰਸ਼ਾ ਦਾ ਕਥਨ ਹੈ ਕਿ ਜੇ ਕਿਸੇ ਲੋੜਵੰਦ ਮਰੀਜ਼ ਦਾ ਇਲਾਜ਼ ਕਰਾਕੇ ਰੋਗ ਦੂਰ ਕਰਾਂਗੇ ਤਾਂ ਸਾਡੇ ਆਪਣੇ ਰੋਗ ਕੱਟੇ ਜਾਂਦੇ ਹਨ। ਕਈਆਂ ਮੌਕੇ ਪੈਸੇ ਨਾਲੋਂ ਦੁਆਵਾਂ ਵੱਧ ਅਸਰ ਕਰਦੀਆਂ ਹਨ। ਅਜੋਕੇ ਸਮੇਂ ਕਈ ਮਰੀਜ਼ ਆਰਥਿਕ ਤੰਗੀ ਕਾਰਣ ਮਰ ਰਹੇ ਹਨ, ਜਿਨ੍ਹਾਂ ਦੀ ਤੁਸੀਂ ਆਪਣੇ ਹੱਥੀਂ ਥੋੜੀ ਥੋੜੀ ਮਦਦ ਕਰ ਕੇ ਬਚਾ ਸਕਦੇ ਹੋ। ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਕਈ ਲੋੜਵੰਦਾਂ ਦਾ ਇਲਾਜ਼ ਕਰਾਇਆ ਜਾ ਰਿਹਾ ਹੈ। ਜੂਨ ਵਿੱਚ ਲਗਭਗ 60000 ਰੁਪਏ ਸੰਸਥਾ ਵੱਲੋਂ ਇਲਾਜ਼ ਤੇ ਖਰਚ ਹੋ ਚੁਕਿਆ ਹੈ। ਜਿਸ ਵਿੱਚ 15000 ਰੁਪਏ ਦੀ ਸੇਵਾ ਡਾਕਟਰ ਅਸ਼ੋਕ ਮੈਡੀਕਲ ਸਟੋਰ ਦੇ ਬੇਟੇ ਪੁਨੀਤ ਕੁਮਾਰ ਕਨੈਡਾ ਵਲੋਂ, 5000 ਰੁਪਏ ਦੀ ਸੇਵਾ ਸ੍ ਗੁਰਪਿਆਰ ਸਿੰਘ ਹਾਂਗਕਾਂਗ ਵਲੋਂ, 8000 ਰੁਪਏ ਦੀ ਸੇਵਾ ਸ੍ਰੀ ਸੰਜੂ ਕਾਠ ਗਊ ਦਲ ਵਲੋਂ ਕੀਤੀ ਗਈ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਿੱਧੇ ਮਰੀਜ਼ ਦੀ ਮਦਦ ਲਈ ਸੰਪਰਕ ਵੇਰਵਾ --।
1. ਗੁਰਨੇਕਲਾਂ ਦਾ ਤਿੰਨ ਸਾਲ ਤੋਂ ਗੁਰਦਿਆਂ ਦਾ ਮਰੀਜ਼ ਬੀਰਬਲ ਸਿੰਘ ਬਲੀ ਮੰਜੇ ਤੇ ਪਿਆ। ਕੋਈ ਕਮਾਈ ਦਾ ਸਾਧਨ ਨਹੀਂ। ਘਰ ਦਾ ਸਭ ਕੁਝ ਇਲਾਜ਼ ਤੇ ਖਰਚ ਹੋ ਗਿਆ। ਹਰ ਮਹੀਨੇ, 8000 ਰੁਪਏ ਦੀ ਦਵਾਈ। ਪੰਜ ਹਜ਼ਾਰ ਸੰਸਥਾ ਵਲੋਂ ਦਿੱਤਾ ਜਾ ਰਿਹਾ। ਜੂਨ ਵਿੱਚ ਇਨਫੈਕਸ਼ਨ ਕਾਰਨ ਮਾਨਸਾ ਪਾ੍ਈਵੇਟ ਹਸਪਤਾਲ ਵਿੱਚ 40000 ਦਾ ਖਰਚਾ ਜਿਸ ਵਿੱਚ ਸੰਸਥਾ ਵਲੋਂ ਸੰਜੂ ਕਾਠ ਜੀ ਰਾਹੀਂ ਦੋ ਕਿਸਤਾਂ ਵਿੱਚ 28000 ਰੁਪਏ ਭੇਜੇ ਗਏ। ਬੇਨਤੀ ਹੈ ਕਿ 95019 01992 ਤੇ ਸੰਪਰਕ ਕਰਕੇ ਜਾਣਕਾਰੀ ਲੈਕੇ ਜਰੂਰ ਮਦਦ ਕਰੋ ਜੀ।
2. ਬੀਰੋਕੇ ਕਲਾਂ ਤੋਂ ਇੱਕ ਮਜਦੂਰ ਸੁਖਪਾਲ ਸਿੰਘ ਦਾ ਛੇ ਸਾਲਾ ਬੱਚਾ ਪੇਟ ਦੀ ਗੰਭੀਰ ਬੀਮਾਰੀ ਦਾ ਪੀੜਤ ਹੈ। ਪੇਟ ਵਿੱਚ ਪਾਣੀ ਭਰ ਜਾਂਦਾ ਹੈ। ਜੋ ਫਰੀਦਕੋਟ ਹਸਪਤਾਲ ਵਿੱਚ ਦਾਖਲ ਹੈ। ਟੈਸਟਾਂ ਤੇ ਬਹੁਤ ਖਰਚਾ ਹੋ ਰਿਹਾ ਹੈ। ਮਦਦ ਦੀ ਉਡੀਕ ਵਿੱਚ ਹੈ, ਸੰਪਰਕ ਨੰਬਰ 8968055654 ਹੈ।
3. ਕਲੀਪੁਰ ਤੋਂ ਮਰੀਜ਼ ਕਾਲਾ ਸਿੰਘ ਪੁੱਤਰ ਜਗਰੂਪ ਸਿੰਘ ਦੋ ਵਾਰ ਐਕਸੀਡੈਂਟ ਹੋਣ ਕਾਰਣ ਮੰਜੇ ਤੇ ਹੈ। ਪੈਸੇ ਤੰਗੀ ਕਾਰਣ ਇਲਾਜ਼ ਨਹੀਂ ਕਰਾ ਸਕਿਆ। ਸੰਸਥਾ ਵਲੋਂ ਇਲਾਜ਼ ਸ਼ੁਰੂ ਕਰਾਇਆ ਗਿਆ ਹੈ। ਤੁਹਾਡੇ ਸਹਿਯੋਗ ਦੀ ਲੋੜ ਹੈ। ਸੰਪਰਕ ਮਰੀਜ਼ 9915274407.
4. ਚੌੜੀ ਗਲੀ ਬੁਢਲਾਡਾ ਦਾ ਇੱਕ ਅਗਰਵਾਲ ਪਰਿਵਾਰ ਦਾ ਨੌਜਵਾਨ ਗੁਰਦੇ ਦੀ ਬੀਮਾਰੀ ਦਾ ਪੀੜਤ ਹੈ। ਦੁਕਾਨ ਤੱਕ ਵਿਕ ਚੁੱਕੀ ਹੈ। ਦਵਾਈ ਦਾ ਬਹੁਤ ਖਰਚ ਹੋ ਰਿਹਾ ਹੈ।ਕਮਾਈ ਦਾ ਕੋਈ ਸਾਧਨ ਨਹੀਂ।ਸੰਸਥਾ ਵਲੋਂ ਮਦਦ ਕੀਤੀ ਜਾ ਰਹੀ ਹੈ। ਸੰਪਰਕ ਪਰਿਵਾਰ 9878890728.
5. ਰਾਮਨਗਰ ਭਠਲ ਤੋਂ ਇੱਕ ਯਤੀਮ ਲੜਕੀ ਐਕਸੀਡੈਂਟ ਕਾਰਣ ਪੀੜਤ ਹੈ। ਮਾਂ ਮਰ ਗਈ। ਪਿਤਾ ਨੇ ਨਾਨਕੇ ਛੱਡ ਦਿੱਤਾ। ਪਰਿਵਾਰ ਗਰੀਬ ਹੈ। ਸੰਸਥਾ ਵਲੋਂ ਮਦਦ ਕੀਤੀ ਗਈ, ਤੁਹਾਡੇ ਮਦਦ ਦੀ ਲੋੜ ਹੈ
ਸੰਪਰਕ ਨੰਬਰ 98761 52203 ਹੈ।
ਇਸ ਦੇ ਨਾਲ ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਕਈ ਫੁਟਕਲ ਮਰੀਜ਼ਾਂ ਦੀ ਦਵਾਈ, ਟੈਸਟਾਂ ਲਈ ਮਦਦ ਕੀਤੀ ਜਾ ਰਹੀ ਹੈ। ਆਓ ਰਲਕੇ ਇਹਨਾਂ ਦੁਖੀਆਂ ਦੀ ਜਾਨ ਬਚਾ ਕੇ ਪੁੰਨ ਦੇ ਭਾਗੀ ਬਣੀਏ। ਸੰਸਥਾ ਰਾਹੀਂ ਮਦਦ ਕਰਨ ਲਈ ਸੰਪਰਕ 82838 10843. ਬੈਂਕ HDFC ਖਾਤਾ ਨੰਬਰ 50100102650638 IFSC code HDFC 0001481 ਹੈ। ਖਾਤਾ ਨਾਮ ਮਾਤਾ ਗੁਜਰੀ ਜੀ ਭਲਾਈ ਕੇਂਦਰ ਅਤੇ ਧਾਰਮਿਕ ਲਾਇਬ੍ਰੇਰੀ ਬੁਢਲਾਡਾ।

ਅੱਜ ਕੱਲ ਗਰੀਬ ਲਈ ਪੜ੍ਹਾਈ ਬੜੀ ਮੁਸ਼ਕਲ ਹੋ ਗਈ ਹੈ। ਕਦੇ ਫ਼ੀਸ ਨਹੀਂ, ਕਦੇ ਪੜ੍ਹਾਈ ਸਾਮਗਰੀ ਦੀ ਕਮੀ, ਕਈਆਂ ਨੂੰ ਓਨ ਲਾਈਨ ਪੜ੍ਹਾਈ ਕਾਰਨ ਮੁਬਾਇਲ...
06/07/2021

ਅੱਜ ਕੱਲ ਗਰੀਬ ਲਈ ਪੜ੍ਹਾਈ ਬੜੀ ਮੁਸ਼ਕਲ ਹੋ ਗਈ ਹੈ। ਕਦੇ ਫ਼ੀਸ ਨਹੀਂ, ਕਦੇ ਪੜ੍ਹਾਈ ਸਾਮਗਰੀ ਦੀ ਕਮੀ, ਕਈਆਂ ਨੂੰ ਓਨ ਲਾਈਨ ਪੜ੍ਹਾਈ ਕਾਰਨ ਮੁਬਾਇਲ ਦੀ ਸਮਸਿਆ। ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਹਮੇਸ਼ਾ ਅਜਿਹੇ ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਹੈ। ਪਹਿਲਾਂ ਭਰੀ ਲੱਖ ਫ਼ੀਸ ਵਿੱਚ ਇੱਕ ਬਹੁਤ ਲੋੜਵੰਦ ਬੱਚੀ ਪੂਜਾ ਦੇਵੀ ਸੰਸਥਾ ਦਾ ਫਾਰਮ ਨਾ ਭਰਨ ਕਾਰਨ ਰਹਿ ਗਈ ਸੀ,ਦਾ 5000 ਰੁਪਏ ਗੂਰੂ ਨਾਨਕ ਕਾਲਜ ਵਿੱਚ ਬਕਾਇਆ ਭਰਿਆ ਗਿਆ। ਇੱਕ ਬੱਚੀ ਦੀ ਮੁਬਾਇਲ ਨਾ ਹੋਣ ਕਾਰਨ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਸੀ, ਨੂੰ ਮੁਬਾਇਲ ਦਿੱਤਾ ਗਿਆ। ਦਾਨੀ ਪੁਰਸ਼ਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਸੇਵਾ ਕਰਨ ਦਾ ਬਲ ਬਖਸ਼ਣ। ਇਸ ਸਾਲ 50000 ਹਜ਼ਾਰ ਰੁਪਏ ਤੋਂ ਵੱਧ ਦੀ ਸਟੇਸ਼ਨਰੀ ਵੀ ਲੋੜਵੰਦ ਬੱਚਿਆਂ ਨੂੰ ਵੰਡੀ ਗਈ।

ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਲੋੜਵੰਦ ਬੱਚੀਆਂ ਦਾ ਵਿਆਹ ਮਹਾਂਉਤਸਵ  ਅਕਾਲ ਪੁਰਖ ਪਰਮਾਤਮਾ ਦੀ ਅਪਾਰ ਕਿਰਪਾ ,ਦੇਸ਼ ਵਿਦੇਸ਼ ਦੇ ਦਾਨ...
08/03/2021

ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਲੋੜਵੰਦ ਬੱਚੀਆਂ ਦਾ ਵਿਆਹ ਮਹਾਂਉਤਸਵ ਅਕਾਲ ਪੁਰਖ ਪਰਮਾਤਮਾ ਦੀ ਅਪਾਰ ਕਿਰਪਾ ,ਦੇਸ਼ ਵਿਦੇਸ਼ ਦੇ ਦਾਨੀ ਸੱਜਣਾਂ,ਇਲਾਕਾ ਨਿਵਾਸੀਆਂ ਅਤੇ ਸੰਸਥਾ ਦੇ ਮੈਂਬਰਾਂ ਦੇ ਸਹਿਯੋਗ ਨਾਲ ਸਫਲਤਾਪੂਰਵਕ ਸੰਪੂਰਨ ਹੋਇਆ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਤੇ ਸ਼ੁਕਰਾਨਾ। ਜਿਨ੍ਹਾਂ ਮੈਂਬਰਾਂ ਨੇ ਕਈ ਦਿਨਾਂ ਤੋਂ ਆਪਣੇ ਕੰਮ ਕਾਰ ਤਿਆਗ ਕੇ ਅਤੇ ਤਨ ਮਨ ਧਨ ਨਾਲ ਸੇਵਾ ਕੀਤੀ, ਉਹਨਾਂ ਦਾ ਵਿਸ਼ੇਸ਼ ਤਹਿ ਦਿਲੋਂ ਧੰਨਵਾਦ। ਵਾਹਿਗੁਰੂ ਅਗੇ ਅਰਦਾਸ ਹੈ ਕਿ ਸਾਰਿਆਂ ਦੀ ਸੇਵਾ ਲੇਖੇ ਲਾਵੇ ਅਤੇ ਲੋੜਵੰਦਾਂ ਦੀਆਂ ਦੁਆਵਾਂ ਨਾਲ ਖੁਸ਼ੀਆਂ ਬਖਸ਼ੇ। ਕਿਸੇ ਅਨਾਥ ਬੱਚੀ ਦਾ ਘਰ ਵਸਾਉਣਾ ਬਹੁਤ ਪੁੰਨ ਦਾ ਕਾਰਜ ਹੈ।

ਅੱਜ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਦੇ ਸੰਪਰਕ ਵਿੱਚ ਇੱਕ ਕੁਲਾਨਾ  ਰੋਡ ਤੋਂ ਮਿਠੂ ਸਿੰਘ ਪੁੱਤਰ ਚਾਨਣ ਸਿੰਘ ਦਾ ਮਰੀਜ਼ ਆਇਆ ਜੇ ਮਹੀਨੇ ਤ...
08/03/2021

ਅੱਜ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਦੇ ਸੰਪਰਕ ਵਿੱਚ ਇੱਕ ਕੁਲਾਨਾ ਰੋਡ ਤੋਂ ਮਿਠੂ ਸਿੰਘ ਪੁੱਤਰ ਚਾਨਣ ਸਿੰਘ ਦਾ ਮਰੀਜ਼ ਆਇਆ ਜੇ ਮਹੀਨੇ ਤੋਂ ਬੀਮਾਰ ਪਿਆ ਸੀ,ਜਿਸਦੀ ਪਤਨੀ ਅਤੇ ਬੱਚੇ ਕਿਸੇ ਕਾਰਨ ਛੱਡ ਕੇ ਚਲੇ ਗਏ। ਸਰਕਾਰੀ ਹਸਪਤਾਲ ਵਿੱਚ ਚੈਕ ਕਰਾਉਣ ਤੋਂ ਅਲਟਰਾਸਾਉਂਡ ਕਰਾਉਣਾ ਸੀ। ਅਸੀਂ ਡਾਕਟਰ ਪਵਨ ਗਰਗ ਜੀ ਕੋਲ ਭੀਖੀ ਰੋਡ ਲੈ ਗਏ। ਜਿਨ੍ਹਾਂ ਨੇ ਬਿਲਕੁਲ ਫਰੀ ਵਿੱਚ ਅਲਟਰਾਸਾਉਂਡ ਤਾਂ ਕੀਤਾ ਹੀ ਪਰ ਮਰੀਜ਼ ਦੀ ਹਾਲਤ ਅਤੇ ਸੰਸਥਾ ਕਾਰਨ ਸਭ ਤੋਂ ਪਹਿਲਾਂ ਕੀਤਾ। ਸੰਸਥਾ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ। ਵਾਹਿਗੁਰੂ ਪਵਨ ਹਸਪਤਾਲ ਨੂੰ ਸਦਾ ਚੜਦੀ ਕਲਾ ਵਿੱਚ ਰਖੇ। ਉਸਦੀ ਹਾਲਤ ਦੇਖਦੇ ਸਰਕਾਰੀ ਹਸਪਤਾਲ ਨੇ ਬਾਹਰ ਲਿਜਾਣ ਲਈ ਕਿਹਾ। ਸੰਸਥਾ ਵੱਲੋਂ ਐਂਬੂਲੈਂਸ ਕਰਾ ਪਟਿਆਲਾ ਰਜਿੰਦਰਾ ਹਸਪਤਾਲ ਭੇਜਿਆ ਗਿਆ। ਜਿਸਨੂੰ ਸ਼ਾਮ 6 ਵਜੇ ਤੱਕ ਦਾਖਲ ਕਰਾ ਦਿੱਤਾ ਗਿਆ।ਸਾਰਾ ਖਰਚਾ ਦੇ ਦਿੱਤਾ ਗਿਆ ਹੈ ਅਤੇ ਅੱਗੇ ਵੀ ਕਰਨ ਦਾ ਵਾਅਦਾ ਕੀਤਾ ਹੈ।ਇਲਾਜ਼ ਸ਼ੁਰੂ ਕਰਾਕੇ ਐਂਬੂਲੈਂਸ ਵਾਪਸ ਚਲ ਪਈ ਹੈ। ਵਾਹਿਗੁਰੂ ਮਰੀਜ਼ ਤੇ ਮਿਹਰ ਭਰਿਆ ਹੱਥ ਰਖੇ।

ਗੁਰੂ ਗ੍ਰੰਥ ਸਾਹਿਬ ਜੀ ਛੱਤਰ ਛਾਇਆ ਹੇਠ ਚੌਥਾ ਵਿਆਹ ਮਹਾਉਤਸਵ ਆਪਣੀਆ ਮਹਿਕਾ ਖਿਲਾਰਦਾ ਹੋਇਆਹਾਜ਼ਰ ਰਾਗੀ ਸਾਹਿਬਭਾਈ ਜਗਜੀਤ ਸਿੰਘ ਜੀ ਗੁਰਨੇ ਕਲਾਭ...
07/03/2021

ਗੁਰੂ ਗ੍ਰੰਥ ਸਾਹਿਬ ਜੀ ਛੱਤਰ ਛਾਇਆ ਹੇਠ ਚੌਥਾ ਵਿਆਹ ਮਹਾਉਤਸਵ
ਆਪਣੀਆ ਮਹਿਕਾ ਖਿਲਾਰਦਾ ਹੋਇਆ
ਹਾਜ਼ਰ ਰਾਗੀ ਸਾਹਿਬ
ਭਾਈ ਜਗਜੀਤ ਸਿੰਘ ਜੀ ਗੁਰਨੇ ਕਲਾ
ਭਾਈ ਰਾਮ ਸਿੰਘ ਜੀ
ਭਾਈ ਸਰਵਨ ਸਿੰਘ ਜੀ

Address

Opp. Govt Girls School Budhlada
Budhlada
151502

Alerts

Be the first to know and let us send you an email when Mata Gujri Ji Bhalayi Kender Budhlada posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Mata Gujri Ji Bhalayi Kender Budhlada:

Share