Sikh Kingdom

Sikh Kingdom ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਅਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਹਰ ਇੱਕ ਜਾਣਕਾਰੀ ਦਿੱਤੀ ਜਾਵੇਗੀ। Follow ਜਰੂਰ ਕਰਿਓ ਸੰਗਤ ਜੀ।।
(1)

23/08/2026

ਅੱਜ ਦੇ ਦਿਨ 24 ਅਗਸਤ 1908 ਨੂੰ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਨਾਲ ਫਾਂ/ਸੀ ਦਾ ਫੰ/ਦਾ ਚੁੰਮਣ ਵਾਲੇ ਸ਼ਿਵਰਾਮ ਹਰੀ "ਰਾਜਗੁਰੂ" ਦਾ ਜਨਮ ਹੋਇਆ ਸੀ

23 ਅਗਸਤ ਦਾ ਸਿੱਖ ਇਤਿਹਾਸ । ਜਥੇਦਾਰ ਗਿਆਨੀ ਮੱਲ ਸਿੰਘ ਜੀ ॥  #ਲਿਖੋ_ਵਾਹਿਗੁਰੂ_ਜੀ    #sundaymood
23/08/2026

23 ਅਗਸਤ ਦਾ ਸਿੱਖ ਇਤਿਹਾਸ । ਜਥੇਦਾਰ ਗਿਆਨੀ ਮੱਲ ਸਿੰਘ ਜੀ ॥ #ਲਿਖੋ_ਵਾਹਿਗੁਰੂ_ਜੀ
#sundaymood

ਜੇਕਰ ਆਪ ਜੀ ਸਾਰੀ ਘਟਨਾ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਇਸ ਪੋਸਟ ਤੇ ਇਕ ਹਜ਼ਾਰ   ਹੋ ਜਾਣ ਤੇ ਸਾਰੀ ਜਾਣਕਾਰੀ ਅਪਲੋਡ ਹੋ ਜਾਵੇਗੀ ਜੀ । ...
23/08/2026

ਜੇਕਰ ਆਪ ਜੀ ਸਾਰੀ ਘਟਨਾ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਇਸ ਪੋਸਟ ਤੇ ਇਕ ਹਜ਼ਾਰ ਹੋ ਜਾਣ ਤੇ ਸਾਰੀ ਜਾਣਕਾਰੀ ਅਪਲੋਡ ਹੋ ਜਾਵੇਗੀ ਜੀ । ਇਸ ਨਾਲ ਮੈਨੂੰ ਪਤਾ ਲੱਗ ਜਾਵੇਗਾ ਕਿ ਸੰਗਤ ਜਾਣਕਾਰੀ ਬਾਰੇ ਜਾਣਨਾ ਚਾਹੁੰਦੀ ਹੈ
#sundaymood

23/08/2026

ਅੱਜ ਦੇ ਦਿਨ 23 ਅਗਸਤ 1991 ਵਾਲੇ ਦਿਨ ਡਾ. ਭਾਈ ਬਰਜਿੰਦਰ ਸਿੰਘ ਪੰਜਵੜ ਅਤੇ ਭਾਈ ਤਰਲੋਚਨ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ
#ਵਾਹਿਗੁਰੂ_ਜੀ_ਲਿਖੇ_ਬਿੰਨਾਂ_ਅੱਗੇ_ਨਾ_ਜਾਇਓ_ਜੀ

23/08/2026

ਅੱਜ ਦੇ ਦਿਨ 23 ਅਗਸਤ 1968 ਵਾਲੇ ਦਿਨ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਗਿਆ ਸੀ
👉🏻ਸੰਗਤ ਜੀ ਇਹ ਫੈਂਸਲਾ ਸਹੀ ਸੀ ਜਾਂ ਗਲਤ?

22/08/2026

ਅੱਜ ਦੇ ਦਿਨ 1936 ਨੂੰ ਮਹਾਤਮਾ ਗਾਂਧੀ ਵਲੋਂ ਆਪਣੇ ਅਖ਼ਬਾਰ ‘ਹਰੀਜਨ’ ਵਿੱਚ ਦਲਿਤਾਂ ਦੇ ਸਿੱਖ ਧਰਮ ਨੂੰ ਅਪਨਾ ਲੈਣ ਨੂੰ ‘ਖ਼ਤਰਨਾਕ ਪ੍ਰਸਤਾਵ’ ਕਹਿ ਕੇ ਇਸ ਸਿਰਲੇਖ ਹੇਠ ਛਾਪੇ ਲੇਖ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਅਤੇ ਇਸ ਨੂੰ ਖੱਤਰਨਾਕ ਮਤਾ ਕਿਹਾ ਸੀ

ਅੱਜ ਦੇ ਦਿਨ ਦਾ ਸਿਖ ਇਤਿਹਾਸ ॥
21/08/2026

ਅੱਜ ਦੇ ਦਿਨ ਦਾ ਸਿਖ ਇਤਿਹਾਸ ॥

21/08/2026

ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋ ਅੱਜ ਦਾ ਦਾ ਹੁਕਮਨਾਮਾ:🔻

ਸਲੋਕ ਮਃ ੩ ॥

ਕਾਮਣਿ ਤਉ ਸੀਗਾਰੁ ਕਰਿ ਜਾ ਪਹਿਲਾਂ ਕੰਤੁ ਮਨਾਇ ॥ ਮਤੁ ਸੇਜੈ ਕੰਤੁ ਨ ਆਵਈ ਏਵੈ ਬਿਰਥਾ ਜਾਇ ॥ ਕਾਮਣਿ ਪਿਰ ਮਨੁ ਮਾਨਿਆ ਤਉ ਬਣਿਆ ਸੀਗਾਰੁ ॥ ਕੀਆ ਤਉ ਪਰਵਾਣੁ ਹੈ ਜਾ ਸਹੁ ਧਰੇ ਪਿਆਰੁ ॥ ਭਉ ਸੀਗਾਰੁ ਤਬੋਲ ਰਸੁ ਭੋਜਨੁ ਭਾਉ ਕਰੇਇ ॥ ਤਨੁ ਮਨੁ ਸਉਪੇ ਕੰਤ ਕਉ ਤਉ ਨਾਨਕ ਭੋਗੁ ਕਰੇਇ ॥੧॥ ਮਃ ੩ ॥ ਕਾਜਲ ਫੂਲ ਤੰਬੋਲ ਰਸੁ ਲੇ ਧਨ ਕੀਆ ਸੀਗਾਰੁ ॥ ਸੇਜੈ ਕੰਤੁ ਨ ਆਇਓ ਏਵੈ ਭਇਆ ਵਿਕਾਰੁ ॥੨॥ ਮਃ ੩ ॥ ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ ॥ ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ ॥੩॥ ਪਉੜੀ ॥ ਭੈ ਬਿਨੁ ਭਗਤਿ ਨ ਹੋਵਈ ਨਾਮਿ ਨ ਲਗੈ ਪਿਆਰੁ ॥ ਸਤਿਗੁਰਿ ਮਿਲਿਐ ਭਉ ਊਪਜੈ ਭੈ ਭਾਇ ਰੰਗੁ ਸਵਾਰਿ ॥ ਤਨੁ ਮਨੁ ਰਤਾ ਰੰਗ ਸਿਉ ਹਉਮੈ ਤ੍ਰਿਸਨਾ ਮਾਰਿ ॥ ਮਨੁ ਤਨੁ ਨਿਰਮਲੁ ਅਤਿ ਸੋਹਣਾ ਭੇਟਿਆ ਕ੍ਰਿਸਨ ਮੁਰਾਰਿ ॥ ਭਉ ਭਾਉ ਸਭੁ ਤਿਸ ਦਾ ਸੋ ਸਚੁ ਵਰਤੈ ਸੰਸਾਰਿ ॥੯॥

ਸ਼ੁੱਕਰਵਾਰ, ੫ ਭਾਦੋਂ (ਸੰਮਤ ੫੫੮ ਨਾਨਕਸ਼ਾਹੀ)

(ਅੰਗ : ੭੮੮)

ਪੰਜਾਬੀ ਵਿਆਖਿਆ

ਹੇ ਇਸਤ੍ਰੀ! ਤਦੋਂ ਸਿੰਗਾਰ ਬਣਾ ਜਦੋਂ ਪਹਿਲਾਂ ਖਸਮ ਨੂੰ ਪ੍ਰਸੰਨ ਕਰ ਲਏਂ, (ਨਹੀਂ ਤਾਂ) ਮਤਾਂ ਖਸਮ ਸੇਜ ਤੇ ਆਵੇ ਹੀ ਨਾਹ ਤੇ ਸਿੰਗਾਰ ਐਵੇਂ ਵਿਅਰਥ ਹੀ ਚਲਾ ਜਾਏ । ਹੇ ਇਸਤ੍ਰੀ! ਜੇ ਖਸਮ ਦਾ ਮਨ ਮੰਨ ਜਾਏ ਤਾਂ ਹੀ ਸਿੰਗਾਰ ਬਣਿਆ ਸਮਝ, ਇਸਤ੍ਰੀ ਦਾ ਸਿੰਗਾਰ ਕੀਤਾ ਹੋਇਆ ਤਾਂ ਹੀ ਕਬੂਲ ਹੈ ਜੇ ਖਸਮ ਉਸ ਨੂੰ ਪਿਆਰ ਕਰੇ । ਹੇ ਨਾਨਕ! ਜੇ ਜੀਵ-ਇਸਤ੍ਰੀ ਪ੍ਰਭੂ ਦੇ ਡਰ (ਵਿਚ ਰਹਿਣ) ਨੂੰ ਸਿੰਗਾਰ ਤੇ ਪਾਨ ਦਾ ਰਸ ਬਣਾਂਦੀ ਹੈ, ਪ੍ਰਭੂ ਦੇ ਪਿਆਰ ਨੂੰ ਭੋਜਨ (ਭਾਵ, ਜ਼ਿੰਦਗੀ ਦਾ ਆਧਾਰ) ਬਣਾਂਦੀ ਹੈ, ਤੇ ਆਪਣਾ ਤਨ ਮਨ ਖਸਮ-ਪ੍ਰਭੂ ਦੇ ਹਵਾਲੇ ਕਰ ਦੇਂਦੀ ਹੈ (ਭਾਵ, ਪੂਰਨ ਤੌਰ ਤੇ ਪ੍ਰਭੂ ਦੀ ਰਜ਼ਾ ਵਿਚ ਤੁਰਦੀ ਹੈ) ਉਸ ਨੂੰ ਖਸਮ-ਪ੍ਰਭੂ ਮਿਲਦਾ ਹੈ ।੧। ਇਸਤ੍ਰੀ ਨੇ ਸੁਰਮਾ, ਫੁੱਲ ਤੇ ਪਾਨਾਂ ਦਾ ਰਸ ਲੈ ਕੇ ਸਿੰਗਾਰ ਕੀਤਾ, (ਪਰ ਜੇ) ਖਸਮ ਸੇਜ ਤੇ ਨਾਹ ਆਇਆ ਤਾਂ ਇਹ ਸਿੰਗਾਰ ਸਗੋਂ ਵਿਕਾਰ ਬਣ ਗਿਆ (ਕਿਉਂਕਿ ਵਿਛੋੜੇ ਦੇ ਕਾਰਣ ਇਹ ਦੁਖਦਾਈ ਹੋ ਗਿਆ) ।੨। ਜੋ (ਸਿਰਫ਼ ਸਰੀਰਕ ਤੌਰ ਤੇ) ਰਲ ਕੇ ਬਹਿਣ ਉਹਨਾਂ ਨੂੰ ਅਸਲ ਇਸਤ੍ਰੀ ਖਸਮ ਨਹੀਂ ਆਖੀਦਾ; ਜਿਨ੍ਹਾਂ ਦੇ ਦੋਹਾਂ ਜਿਸਮਾਂ ਵਿਚ ਇੱਕੋ ਆਤਮਾ ਹੋ ਜਾਏ ਉਹ ਹੈ ਇਸਤ੍ਰੀ ਤੇ ਉਹ ਹੈ ਪਤੀ ।੩। ਪ੍ਰਭੂ ਦੇ ਡਰ (ਵਿਚ ਰਹਿਣ) ਤੋਂ ਬਿਨਾ ਉਸ ਦੀ ਭਗਤੀ ਨਹੀਂ ਹੋ ਸਕਦੀ ਤੇ ਉਸ ਦੇ ਨਾਮ ਵਿਚ ਪਿਆਰ ਨਹੀਂ ਬਣ ਸਕਦਾ (ਭਾਵ, ਉਸ ਦਾ ਨਾਮ ਪਿਆਰਾ ਨਹੀਂ ਲੱਗ ਸਕਦਾ); ਇਹ ਡਰ ਤਾਂ ਹੀ ਪੈਦਾ ਹੁੰਦਾ ਹੈ ਜੇ ਗੁਰੂ ਮਿਲੇ, (ਇਸ ਤਰ੍ਹਾਂ) ਡਰ ਦੀ ਰਾਹੀਂ ਤੇ ਪਿਆਰ ਦੀ ਰਾਹੀਂ (ਭਗਤੀ ਦਾ) ਰੰਗ ਸੋਹਣਾ ਚੜ੍ਹਦਾ ਹੈ । (ਪ੍ਰਭੂ ਦੇ ਡਰ ਤੇ ਪਿਆਰ ਦੀ ਸਹੈਤਾ ਨਾਲ) ਹਉਮੈ ਤੇ ਤ੍ਰਿਸ਼ਨਾ ਨੂੰ ਮਾਰ ਕੇ ਮਨੁੱਖ ਦਾ ਮਨ ਤੇ ਸਰੀਰ (ਪ੍ਰਭੂ ਦੀ ਭਗਤੀ ਦੇ) ਰੰਗ ਨਾਲ ਰੰਗੇ ਜਾਂਦੇ ਹਨ; ਪ੍ਰਭੂ ਨੂੰ ਮਿਲਿਆਂ ਮਨ ਤੇ ਸਰੀਰ ਪਵਿਤ੍ਰ ਤੇ ਸੁੰਦਰ ਹੋ ਜਾਂਦੇ ਹਨ । ਇਹ ਡਰ ਤੇ ਪ੍ਰੇਮ ਸਭ ਕੁਝ ਜਿਸ ਪ੍ਰਭੂ ਦਾ (ਬਖ਼ਸ਼ਿਆ ਮਿਲਦਾ) ਹੈ ਉਹ ਆਪ ਜਗਤ ਵਿਚ (ਹਰ ਥਾਂ) ਮੌਜੂਦ ਹੈ ।੯।

English Translation

SHALOK, THIRD MEHL:

O bride, decorate yourself, after you surrender and accept your Husband Lord. Otherwise, your Husband Lord will not come to your bed, and your ornaments will be useless. O bride, your decorations will adorn you, only when your Husband Lord’s Mind is pleased. Your ornaments will be acceptable and approved, only when your Husband Lord loves you. So make the Fear of God your ornaments, joy your betel nuts to chew, and love your food. Surrender your body and mind to your Husband Lord, and then, O Nanak, He will enjoy you. || 1 || THIRD MEHL: The wife takes flowers, and fragrance of betel, and decorates herself. But her Husband Lord does not come to her bed, and so these efforts are useless. || 2 || THIRD MEHL: They are not said to be husband and wife, who merely sit together. They alone are called husband and wife, who have one light in two bodies. || 3 || PAUREE: Without the Fear of God, there is no devotional worship, and no love for the Naam, the Name of the Lord. Meeting with the True Guru, the Fear of God wells up, and one is embellished with the Fear and the Love of God. When the body and mind are imbued with the Lord’s Love, egotism and desire are conquered and subdued. The mind and body become immaculately pure and very beautiful, when one meets the Lord, the Destroyer of ego. Fear and love all belong to Him; He is the True Lord, permeating and pervading the Universe. || 9 ||

ਬਚਪਨ ਦੀਆਂ ਕਈ ਗੱਲਾਂ ਸਮੇਂ ਦੇ ਵਹਿਣ ਨਾਲ ਇਤਿਹਾਸ ਦਾ ਵੱਡਾ ਸੱਚ ਬਣ ਜਾਂਦੀਆਂ ਹਨ। ਸ਼ਹੀਦ ਭਾਈ ਮਨਜੀਤ ਸਿੰਘ ਜੀ ਦੇ ਮਾਮਲੇ ਵਿੱਚ ਵੀ ਇਹੀ ਹੋਇਆ। ...
20/08/2026

ਬਚਪਨ ਦੀਆਂ ਕਈ ਗੱਲਾਂ ਸਮੇਂ ਦੇ ਵਹਿਣ ਨਾਲ ਇਤਿਹਾਸ ਦਾ ਵੱਡਾ ਸੱਚ ਬਣ ਜਾਂਦੀਆਂ ਹਨ। ਸ਼ਹੀਦ ਭਾਈ ਮਨਜੀਤ ਸਿੰਘ ਜੀ ਦੇ ਮਾਮਲੇ ਵਿੱਚ ਵੀ ਇਹੀ ਹੋਇਆ। ਬਚਪਨ ਵਿੱਚ ਜਦੋਂ ਉਹ ਸ਼ਰਾਰਤਾਂ ਕਰਦੇ ਤਾਂ ਮਾਤਾ ਕਰਤਾਰ ਕੌਰ ਜੀ ਸੁਭਾਵਕ ਹੀ ਕਹਿ ਦਿੰਦੇ ਸਨ ਕਿ ਇਹ ਮੁੰਡਾ ਤਾਂ ਹਰ ਵੇਲੇ ਮੁਸੀਬਤਾਂ ਹੀ ਖੜ੍ਹੀਆਂ ਕਰਦਾ ਹੈ, ਇਸ ਦਾ ਨਾਂ ਮਨਜੀਤ ਸਿੰਘ ਦੀ ਥਾਂ ‘ਮੁਸੀਬਤ ਸਿੰਘ’ ਹੋਣਾ ਚਾਹੀਦਾ ਹੈ। ਮਾਂ ਦੇ ਮੂੰਹੋਂ ਨਿਕਲੇ ਇਹ ਹਲਕੇ-ਫੁਲਕੇ ਬੋਲ ਆਉਣ ਵਾਲੇ ਸਮੇਂ ਵਿੱਚ ਹਕੀਕਤ ਬਣ ਗਏ, ਜਦੋਂ ਇਹ ਸੂਰਮਾ ਕੌਮ ਉੱਤੇ ਹੋ ਰਹੇ ਅਨਿਆਂ ਖ਼ਿਲਾਫ਼ ਵਕਤ ਦੀ ਹਕੂਮਤ ਲਈ ਸੱਚਮੁੱਚ ਇੱਕ ਵੱਡੀ ਮੁਸੀਬਤ ਸਾਬਤ ਹੋਇਆ।

ਸਾਲ 1956 ਵਿੱਚ ਜਨਮੇ ਭਾਈ ਮਨਜੀਤ ਸਿੰਘ ਤਿੰਨ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸਨ। ਸਭ ਤੋਂ ਵੱਡੇ ਭਰਾ ਭਾਈ ਦਰਸ਼ਨ ਸਿੰਘ ਕੀਰਤਨ ਦੀ ਸੇਵਾ ਨਿਭਾਉਂਦੇ ਸਨ ਅਤੇ ਵਿਚਕਾਰਲੇ ਭਾਈ ਸੁਰਿੰਦਰ ਸਿੰਘ ਸਨ। ਦਸਵੀਂ ਜਮਾਤ ਦੀ ਪੜ੍ਹਾਈ ਮੁਕੰਮਲ ਕਰਨ ਉਪਰੰਤ ਉਨ੍ਹਾਂ ਨੇ ਖੰਡੇ-ਬਾਟੇ ਦੀ ਪਾਹੁਲ ਲੈ ਕੇ ਗੁਰਸਿੱਖੀ ਜੀਵਨ ਅਪਣਾਇਆ ਅਤੇ ਰੋਜ਼ੀ-ਰੋਟੀ ਲਈ ਖਰਾਦ ਆਪ੍ਰੇਟਰ ਵਜੋਂ ਕੰਮ ਸ਼ੁਰੂ ਕੀਤਾ। ਉਨ੍ਹਾਂ ਦੇ ਮਨ ਵਿੱਚ ਲੋਕ-ਭਲਾਈ ਦੀ ਅਥਾਹ ਭਾਵਨਾ ਸੀ; ਉਹ ਆਪਣੀ ਦਸਾਂ ਨਹੁੰਆਂ ਦੀ ਨੇਕ ਕਮਾਈ ਵਿੱਚੋਂ ਦਸਵੰਧ ਕੱਢ ਕੇ ਲੋੜਵੰਦ ਵਿਦਿਆਰਥੀਆਂ ਦੀਆਂ ਸਕੂਲ ਫੀਸਾਂ, ਕਿਤਾਬਾਂ ਅਤੇ ਵਰਦੀਆਂ ਦਾ ਪ੍ਰਬੰਧ ਕਰਦੇ ਸਨ।

ਸਾਲ 1979 ਵਿੱਚ ਉਨ੍ਹਾਂ ਦਾ ਆਨੰਦ ਕਾਰਜ ਬੀਬੀ ਸ਼ਰਨ ਕੌਰ ਨਾਲ ਹੋਇਆ। ਗ੍ਰਹਿਸਥ ਜੀਵਨ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਵੀ ਉਨ੍ਹਾਂ ਦਾ ਸਮਰਪਣ ਪੰਥਕ ਕਾਰਜਾਂ ਲਈ ਬਰਕਰਾਰ ਰਿਹਾ।
ਸੱਤਰ ਅਤੇ ਅੱਸੀਵਿਆਂ ਦਾ ਦਹਾਕਾ ਪੰਜਾਬ ਅਤੇ ਸਿੱਖ ਕੌਮ ਲਈ ਇੱਕ ਵੱਡੀ ਤਬਦੀਲੀ ਅਤੇ ਉਥਲ-ਪੁਥਲ ਦਾ ਦੌਰ ਸੀ। ਉਸ ਵੇਲੇ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਚਲਾਈ ਗਈ ਗੁਰਮਤਿ ਪ੍ਰਚਾਰ ਲਹਿਰ ਨੇ ਨੌਜਵਾਨ ਪੀੜ੍ਹੀ ਨੂੰ ਮੁੜ ਆਪਣੇ ਵਿਰਸੇ ਅਤੇ ਸਿੱਖੀ ਨਾਲ ਜੋੜਿਆ। ਦੂਜੇ ਪਾਸੇ ਸਰਕਾਰੀ ਧੱਕੇਸ਼ਾਹੀ ਅਤੇ ਜ਼ੁਲਮ ਦਾ ਦੌਰ ਵੀ ਸਿਖ਼ਰਾਂ 'ਤੇ ਪਹੁੰਚ ਚੁੱਕਾ ਸੀ। ਕੌਮ 'ਤੇ ਢਾਹੇ ਜਾ ਰਹੇ ਅੱਤਿਆਚਾਰਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਨੇ ਭਾਈ ਮਨਜੀਤ ਸਿੰਘ ਦੇ ਸੰਵੇਦਨਸ਼ੀਲ ਹਿਰਦੇ ਨੂੰ ਝੰਜੋੜ ਕੇ ਰੱਖ ਦਿੱਤਾ। ਉਹ ਸਰਕਾਰ ਦੇ ਬੋਲ਼ੇ ਕੰਨਾਂ ਤੱਕ ਆਪਣੀ ਕੌਮ ਦੇ ਦਰਦ ਅਤੇ ਰੋਸ ਦੀ ਆਵਾਜ਼ ਪਹੁੰਚਾਉਣਾ ਚਾਹੁੰਦੇ ਸਨ।

ਇੱਕ ਦਿਨ ਉਹ ਪਰਿਵਾਰ ਨੂੰ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਦਾ ਕਹਿ ਕੇ ਘਰੋਂ ਨਿਕਲੇ, ਪਰ ਉਨ੍ਹਾਂ ਦੇ ਮਨ ਵਿੱਚ ਕੌਮੀ ਹੱਕਾਂ ਦੀ ਆਵਾਜ਼ ਉਠਾਉਣ ਦੀ ਯੋਜਨਾ ਸੀ। 20 ਅਗਸਤ 1982 ਨੂੰ ਭਾਈ ਮਨਜੀਤ ਸਿੰਘ ਉਰਫ਼ ਮੁਸੀਬਤ ਸਿੰਘ ਨੇ ਉਦੈਪੁਰ ਤੋਂ ਦਿੱਲੀ ਜਾ ਰਹੇ ਇੱਕ ਯਾਤਰੀ ਜਹਾਜ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਉਨ੍ਹਾਂ ਦਾ ਮਕਸਦ ਕਿਸੇ ਵੀ ਨਿਰਦੋਸ਼ ਮੁਸਾਫ਼ਰ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਸੀ, ਸਗੋਂ ਗੁਰੂ ਸਾਹਿਬ ਦੀ ਬੇਅਦਬੀ ਅਤੇ ਸਿੱਖਾਂ 'ਤੇ ਹੋ ਰਹੇ ਅੱਤਿਆਚਾਰਾਂ ਵਿਰੁੱਧ ਕੌਮਾਂਤਰੀ ਪੱਧਰ 'ਤੇ ਧਿਆਨ ਖਿੱਚਣਾ ਸੀ।

ਸ਼ੁਰੂਆਤ ਵਿੱਚ ਜਹਾਜ਼ ਨੂੰ ਲੀਬੀਆ ਲਿਜਾਣ ਦੀ ਗੱਲ ਕਹੀ ਗਈ, ਪਰ ਬਾਅਦ ਵਿੱਚ ਪਾਇਲਟ ਨੂੰ ਲਾਹੌਰ ਵੱਲ ਰੁਖ਼ ਕਰਨ ਲਈ ਕਿਹਾ ਗਿਆ। ਭਾਰਤ ਸਰਕਾਰ ਦੇ ਸਿਆਸੀ ਦਬਾਅ ਹੇਠ ਪਾਕਿਸਤਾਨ ਨੇ ਜਹਾਜ਼ ਨੂੰ ਲਾਹੌਰ ਹਵਾਈ ਅੱਡੇ 'ਤੇ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ। ਜਹਾਜ਼ ਕਾਫ਼ੀ ਦੇਰ ਹਵਾ ਵਿੱਚ ਹੀ ਚੱਕਰ ਕੱਟਦਾ ਰਿਹਾ ਅਤੇ ਬਾਲਣ ਖ਼ਤਮ ਹੋਣ ਦੇ ਖ਼ਤਰੇ ਕਾਰਨ ਆਖ਼ਰਕਾਰ ਅੰਮ੍ਰਿਤਸਰ ਦੇ ਰਾਜਾਸਾਂਸੀ ਹਵਾਈ ਅੱਡੇ (ਹੁਣ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ) 'ਤੇ ਉਤਾਰਿਆ ਗਿਆ।

ਜਹਾਜ਼ ਉਤਾਰਨ ਤੋਂ ਪਹਿਲਾਂ ਪ੍ਰਸ਼ਾਸਨ ਨੇ ਇਹ ਵਾਅਦਾ ਕੀਤਾ ਸੀ ਕਿ ਉਨ੍ਹਾਂ ਨੂੰ ਕੋਈ ਸਰੀਰਕ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ। ਪਰ ਜਿਵੇਂ ਹੀ ਭਾਈ ਮਨਜੀਤ ਸਿੰਘ ਬਾਹਰ ਆਏ, ਪੁਲਿਸ ਨੇ ਦਿੱਤਾ ਭਰੋਸਾ ਤੋੜ ਦਿੱਤਾ। ਪੰਜਾਬ ਪੁਲਿਸ ਦੇ ਤਤਕਾਲੀ ਡੀ.ਐੱਸ.ਪੀ. ਬਚਨ ਸਿੰਘ ਨੇ ਨੇੜਿਓਂ ਗੋਲੀਆਂ ਚਲਾ ਕੇ ਉਨ੍ਹਾਂ ਨੂੰ ਮੌਕੇ 'ਤੇ ਹੀ ਸ਼ਹੀਦ ਕਰ ਦਿੱਤਾ। ਭਾਈ ਮੁਸੀਬਤ ਸਿੰਘ ਨੇ ਸਰਕਾਰੀ ਤੰਤਰ ਅੱਗੇ ਝੁਕਣ ਦੀ ਬਜਾਏ ਸ਼ਹਾਦਤ ਦਾ ਜਾਮ ਪੀ ਕੇ ਸਿੱਖ ਸੰਘਰਸ਼ ਦੇ ਇਤਿਹਾਸ ਵਿੱਚ ਆਪਣਾ ਨਾਂ ਸਦਾ ਲਈ ਅਮਰ ਕਰ ਲਿਆ।

ਜਨਰਲ ਲਾਭ ਸਿੰਘ (ਮੁੱਢਲਾ ਨਾਂ ਸੁਖਦੇਵ ਸਿੰਘ ਉਰਫ਼ ਸੁੱਖਾ) ਦਾ ਜਨਮ 11 ਅਗਸਤ 1952 ਨੂੰ ਪਿੰਡ ਪੰਜਵੜ ਵਿਖੇ ਮਾਤਾ ਕੁਲਵੰਤ ਕੌਰ ਅਤੇ ਪਿਤਾ ਪੂਰਨ ...
19/08/2026

ਜਨਰਲ ਲਾਭ ਸਿੰਘ (ਮੁੱਢਲਾ ਨਾਂ ਸੁਖਦੇਵ ਸਿੰਘ ਉਰਫ਼ ਸੁੱਖਾ) ਦਾ ਜਨਮ 11 ਅਗਸਤ 1952 ਨੂੰ ਪਿੰਡ ਪੰਜਵੜ ਵਿਖੇ ਮਾਤਾ ਕੁਲਵੰਤ ਕੌਰ ਅਤੇ ਪਿਤਾ ਪੂਰਨ ਸਿੰਘ ਦੇ ਘਰ ਹੋਇਆ। ਪਿੰਡ ਦੇ ਸਕੂਲ ਤੋਂ ਦਸਵੀਂ ਅਤੇ ਬਾਅਦ ਵਿੱਚ ਬੀ.ਏ. ਦੀ ਪੜ੍ਹਾਈ ਮੁਕੰਮਲ ਕਰਕੇ ਉਹ 30 ਅਕਤੂਬਰ 1971 ਨੂੰ ਪੰਜਾਬ ਪੁਲਿਸ ਵਿੱਚ ਭਰਤੀ ਹੋਏ, ਜਿੱਥੇ ਉਨ੍ਹਾਂ ਨੇ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾਈ।

ਧਰਮਯੁੱਧ ਮੋਰਚੇ ਸਮੇਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਪ੍ਰਭਾਵ ਹੇਠ ਆ ਕੇ ਉਹ ਸਿੱਖ ਸੰਘਰਸ਼ ਨਾਲ ਜੁੜ ਗਏ। ਜਦੋਂ ਪੁਲਿਸ ਵੱਲੋਂ ਸਿੱਖ ਨੌਜਵਾਨਾਂ 'ਤੇ ਤਸ਼ੱਦਦ ਅਤੇ ਝੂਠੇ ਮੁਕਾਬਲੇ ਵਧ ਗਏ, ਤਾਂ ਉਨ੍ਹਾਂ ਨੇ ਪੁਲਿਸ ਨੌਕਰੀ ਛੱਡ ਕੇ ਪੱਕੇ ਤੌਰ 'ਤੇ ਸੰਤਾਂ ਕੋਲ ਜਾਣ ਦਾ ਫ਼ੈਸਲਾ ਕੀਤਾ। ਜਦੋਂ ਉਨ੍ਹਾਂ ਨੇ ਆਪਣੀ ਸਰਵਿਸ ਰਾਈਫ਼ਲ ਅਤੇ 54 ਕਾਰਤੂਸ ਸੰਤਾਂ ਅੱਗੇ ਰੱਖੇ, ਤਾਂ ਸੰਤਾਂ ਨੇ ਟਿੱਪਣੀ ਕੀਤੀ ਕਿ ਪੁਲਿਸ ਵਿੱਚੋਂ ਸਾਨੂੰ ਇਹ ਵੱਡਾ "ਲਾਭ" ਹੋਇਆ ਹੈ, ਜਿਸ ਤੋਂ ਬਾਅਦ ਉਨ੍ਹਾਂ ਦਾ ਨਾਂ ਭਾਈ ਲਾਭ ਸਿੰਘ ਪੈ ਗਿਆ।

ਜੂਨ 1984 ਤੋਂ ਬਾਅਦ ਉਨ੍ਹਾਂ ਦੀ ਅਗਵਾਈ ਹੇਠ ਕਈ ਵੱਡੀਆਂ ਕਾਰਵਾਈਆਂ ਹੋਈਆਂ। 5 ਅਪ੍ਰੈਲ 1986 ਨੂੰ ਭਾਈ ਮਨਬੀਰ ਸਿੰਘ ਚਹੇੜੂ ਅਤੇ ਉਨ੍ਹਾਂ ਦੇ ਸਾਥੀਆਂ ਨੇ ਜਲੰਧਰ ਕਚਹਿਰੀਆਂ 'ਤੇ ਹਮਲਾ ਕਰਕੇ ਭਾਈ ਲਾਭ ਸਿੰਘ ਨੂੰ ਪੁਲਿਸ ਹਿਰਾਸਤ ਵਿੱਚੋਂ ਛੁਡਵਾਇਆ। ਅਗਸਤ 1986 ਵਿੱਚ ਭਾਈ ਚਹੇੜੂ ਦੀ ਗ੍ਰਿਫ਼ਤਾਰੀ ਮਗਰੋਂ ਭਾਈ ਲਾਭ ਸਿੰਘ ਖ਼ਾਲਿਸਤਾਨ ਕਮਾਂਡੋ ਫ਼ੋਰਸ (KCF) ਦੇ ਮੁਖੀ ਬਣੇ। ਉਨ੍ਹਾਂ ਦੀ ਅਗਵਾਈ ਵਿੱਚ ਲੁਧਿਆਣਾ ਬੈਂਕ ਐਕਸ਼ਨ ਅਤੇ ਤਤਕਾਲੀ ਡੀਜੀਪੀ ਜੇ.ਐੱਫ. ਰਿਬੈਰੋ 'ਤੇ ਹਮਲੇ ਵਰਗੀਆਂ ਵੱਡੀਆਂ ਘਟਨਾਵਾਂ ਵਾਪਰੀਆਂ।

12 ਜੁਲਾਈ 1988 ਨੂੰ ਟਾਂਡਾ ਉੜਮੁੜ ਨੇੜੇ ਉਨ੍ਹਾਂ ਦੀ ਸ਼ਹਾਦਤ ਹੋਈ। ਪੁਲਿਸ ਅਤੇ ਬੀ.ਐੱਸ.ਐੱਫ਼. ਨੇ ਇਸ ਨੂੰ ਇੱਕ ਮੁਕਾਬਲਾ ਦੱਸਿਆ, ਜਦਕਿ ਸੰਘਰਸ਼ ਨਾਲ ਜੁੜੇ ਹਲਕਿਆਂ ਮੁਤਾਬਕ ਉਨ੍ਹਾਂ ਨੂੰ ਇੱਕ ਸਾਥੀ ਨਿਰਮਲ ਸਿੰਘ ਨਿੰਮਾ ਵੱਲੋਂ ਪਿੰਡ ਖੁੱਡਾ ਵਿਖੇ ਧੋਖੇ ਨਾਲ ਦੁੱਧ ਵਿੱਚ ਜ਼ਹਿਰ ਦੇ ਕੇ ਬੇਹੋਸ਼ ਕਰਨ ਮਗਰੋਂ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਝੂਠੇ ਮੁਕਾਬਲੇ ਦੀ ਕਹਾਣੀ ਤਿਆਰ ਕੀਤੀ ਗਈ।
#ਦਿਓ_ਮੁਬਾਰਕਾਂ_ਜੀ #ਲਿਖੋ_ਵਾਹਿਗੁਰੂ_ਜੀ

Address

Bathinda
151401

Alerts

Be the first to know and let us send you an email when Sikh Kingdom posts news and promotions. Your email address will not be used for any other purpose, and you can unsubscribe at any time.

Shortcuts

Share