Gurudwara Lakhi Jungle Sahib

Gurudwara Lakhi Jungle Sahib Patshahi 1,6,7,10 Vi Mukh Parbandhak Shiromani Panth Akali budha dal 96 carori Jathedar Singh Sahib Baba Balbeer Singh Ji

14/12/2020
26/11/2020
27/10/2020

ਕਿਸਾਨ ਭਰਾਵੋ ਮੋਦੀ ਜੁੰਡਲ਼ੀ ਨੂੰ ਹਰਾਉਂਣ ਲਈ ਆਹ ਤੀਰ ਵੀ ਚਲਾਓ!
ਕਿਸਾਨੀ ਸੰਘਰਸ਼ ਲੰਬਾ ਹੁੰਦਾ ਜਾ ਰਿਹੈ।ਮੋਦੀ ਵੀ ਜਿੱਦ ਫੜੀਂ ਬੈਠੈ। ਹਲਾਤ ਵੇਖ ਕੇ ਲੱਗਦੈ ਮਸਲਾ ਜਲਦੀ ਹੱਲ ਨਹੀਂ ਹੋਣਾ। ਇਸ ਲਈ ਇਕੱਲੇ ਧਰਨੇ ਰੈਲੀਆਂ ਤੇ ਨਾਰਿਆਂ ਨਾਲ ਗੱਲ ਨਹੀਂ ਬਣਨੀ। ਦੇਸ਼ ਵਿੱਚੋਂ ਭੁੱਖ ਮਰੀ ਚੁੱਕਣ ਬਦਲੇ ਸਾਨੂੰ ਜਿਹੜੀ ਸਾਬਸ਼ੇ ਦਿੱਤੀ ਜਾ ਰਹੀ ਹੈ ਉਹ ਸਾਨੂੰ ਭੁੱਖੇ ਜ਼ਰੂਰ ਮਾਰੇਗੀ। ਇਸ ਲਈ ਸਾਨੂੰ ਆਪਣੇ ਪੱਲੇ ਬੋਚ ਕੇ ਤੁਰਨਾ ਪਵੇਗਾ । ਮੇਰੀ ਸਲਾਹ ਮੁਤਾਬਿਕ ਜੇਕਰ ਕਿਸਾਨ ਕਣਕ ਝੋਨੇ ਦੀ ਖੇਤੀ ਹੇਠ ਰਕਬਾ ਘਟਾ ਕੇ ਘਰੇ ਵਰਤੋਂ ਵਾਲੀਆਂ ਵਸਤਾਂ ਦੀ ਥੋੜੀ ਥੋੜੀ ਬਿਜਾਈ ਵੀ ਕਰ ਲਵੇ ਤਾਂ ਕਿਸਾਨਾਂ ਦੀ ਆਤਮਨਿਰਭਰਤਾ ਵੱਧ ਜਾਵੇਗੀ ਅਤੇ ਬੱਚਤ ਵੱਧ ਜਾਵੇਗੀ। ਜੇਕਰ ਪੂਰੇ ਪੰਜਾਬ ਦੇ ਕਿਸਾਨ ਇੱਕ ਇੱਕ ਏਕੜ ਰਕਬਾ ਵੀ ਘਰੇਲੂ ਜ਼ਰੂਰਤ ਵਾਲੀਆਂ ਵਸਤਾਂ ਹੇਠ ਲੈ ਆਉਂਣ ਤਾਂ ਮੋਦੀ ਮਿੱਤਰ ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰ ਘੱਟ ਸਕਦੇ ਹਨ। ਹਰ ਕਿਸਾਨ ਹਲਦੀ,ਧਨੀਆ, ਸਰੋਂ,ਛੋਲੇ,ਬਾਜਰਾ,ਮੱਕੀ,ਸੌਂਫ,ਪਿਆਜ,ਲਸਣ,
ਮਿਰਚ , ਆਲੂ ,ਪੁਦੀਨਾ ,ਪਪੀਤਾ,ਅਮਰੂਦ, ਕਿੰਨੂੰ, ਕੇਲਾ, ਨਿੰਬੂ,ਤਿਲ, ਸੋਇਆਬੀਨ,ਮੂੰਗਫਲੀ,ਜਵਾਰ,ਮੌਸਮੀ ਸਬਜੀਆਂ,
ਮੇਥੇ,ਕੁਆਰ ,ਗੰਨੇ ਆਦਿ ਦੀ ਲੋੜ ਅਨੁਸਾਰ ਖੇਤੀ ਕਰ ਸਕਦਾ ਹੈ। ਇਹ ਵਸਤਾਂ ਜਿੱਥੇ ਕਾਰਪੋਰੇਟ ਘਰਾਣਿਆਂ ਦੀਆਂ ਫੈਕਟਰੀਆਂ ‘ਤੇ ਤਿਆਰ ਕੀਤੇ ਜਾਂਦੇ ਡੱਬਾਬੰਦ ਬੇਹੇ ਭੋਜਨ ਤੋਂ ਹਜਾਰਾਂ ਗੁਣਾ ਪੌਸਟਿਕ ਹੋਣਗੀਆਂ ਉੱਥੇ ਸਸਤੀਆਂ ਵੀ ਪੈਣਗੀਆਂ। ਅਸੀਂ ਪੰਜਾਬੀ ਦੋ ਫਸਲਾਂ ਕਣਕ ਝੋਨਾ ਬੀਜਦੇ ਹਾਂ ਜਿਸ ਵਿੱਚੋਂ ਝੋਨੇ ਦੀ ਅਸੀਂ ਖਪਤ ਨਹੀਂ ਕਰਦੇ ਪਰ ਬਜ਼ਾਰ ਵਿੱਚੋਂ ਹਰ ਰੋਜ ਸਾਡੇ ਘਰ ਵੀਹ ਕਿਸਮ ਦੇ ਖੇਤੀ ਉਤਪਾਦ ਆਉਂਦੇ ਹਨ। ਸਾਲ ਬਾਅਦ ਦੋ ਫਸਲਾਂ ਵੇਚ ਕੇ ਪੰਜਾਹ ਵਸਤਾਂ ਮੁੱਲ ਖਰੀਦਣ ਵਾਲਾ ਕਿਸਾਨ ਕਦੇ ਵੀ ਆਰਥਿਕ ਤੌਰ ‘ਤੇ ਖੁਸ਼ਹਾਲ ਨਹੀਂ ਬਣ ਸਕਦਾ। ਸੋ ਬੇਨਤੀ ਹੈ ਕਿਸਾਨੀ ਧਰਨਿਆਂ ਦਾ ਸੰਚਾਲਨ ਕਰ ਰਹੀਆਂ ਧਿਰਾਂ ਨੂੰ ਕਿ ਉਹ ਆਪਣੇ ਭਾਸ਼ਣਾਂ ‘ਚ ਪੰਜਾਬੀਆਂ ਦੇ ਆਤਮ ਨਿਰਭਰ ਬਣਨ ਦੇ ਫ਼ਾਰਮੂਲੇ ਵੀ ਜ਼ਰੂਰ ਸਾਂਝੇ ਕਰਨ । ਜੇਕਰ ਅਸੀਂ ਪ੍ਰਤੀ ਪਿੰਡ ਦਸ ਏਕੜ ਰਕਬਾ ਵੀ ਘਰੇਲੂ ਵਰਤੋਂ ਵਾਲੇ ਸਮਾਨ ਦੀ ਉਪਜ ਹੇਠ ਕਰ ਲਿਆ ਤਾਂ ਪੂਰੇ ਪੰਜਾਬ ‘ਚ ਇਹ ਰਕਬਾ ਸਵਾ ਲੱਖ ਏਕੜ ਬਣ ਜਾਵੇਗਾ। ਕਾਰਪੋਰੇਟ ਘਰਾਣਿਆਂ ਦੇ ਚੁੰਗਲ਼ ਵਿੱਚੋਂ ਸਾਢੇ ਤੇਰਾਂ ਅਰਬ ਰੁਪੈ ਨਿਕਲ ਕੇ ਕਿਸਾਨ ਮਜ਼ਦੂਰਾਂ ਦੀਆਂ ਜੇਬਾਂ ‘ਚ ਆ ਜਾਣਗੇ। ਹੁਣ ਸਹੀ ਵੇਲਾ ਹੈ । ਆਓ ਕਣਕ ਹੇਠ ਰਕਬਾ ਘਟਾਈਏ ਅਤੇ ਪਿੰਡ ਵਿੱਚ ਹੀ ਸਾਡੀਆਂ ਬਹੁਤੀਆਂ ਲੋੜਾਂ ਪੂਰੀਆਂ ਕਰਨ ਵਾਲਾ ਪੁਰਾਣਾ ਵਿਰਾਸਤੀ ਖੇਤੀ ਮਾਡਲ ਅਪਣਾਈਏ।
ਜੈ ਜਵਾਨ ,ਜੈ ਕਿਸਾਨ,
ਜੈ ਪੰਜਾਬੀ ਖੇਤੀ ਵਿਗਿਆਨ ,

03/05/2017

Asli Sach

25/02/2017

🍁ਬਹੁਤ ਕੀਮਤੀ ਜਾਣਕਾਰੀ 🍁
‼ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਪਹਿਲੀ ਉਦਾਸੀ।
ਗੁਰੂ ਸਾਹਿਬ ਨੇ ਇਹ ਉਦਾਸੀ 30ਅਗਸਤ 1507 ਨੂੰ ਸ਼ੁਰੂ ਕੀਤੀ ਸੀ, ਇਹ ਸਫਰ ਇਸ ਤਰਾਂ ਸੀ।

ਸੁਲਤਾਨ ਪੁਰ ਤੋਂ ਲਹੌਰ-60 ਮੀਲ।
ਲਹੌਰ ਤੋਂ ਤਲਵੰਡੀ -40 ਮੀਲ।
ਤਲਵੰਡੀ ਤੋਂ ਸੈਦਪੁਰ-50 ਮੀਲ।
ਸੈਦਪੁਰ ਤੋਂ ਹਰਿਦੁਆਰ-400 ਮੀਲ।
ਹਰਿਦੁਆਰ ਤੋਂ ਅਲਮੋੜਾ-80 ਮੀਲ।
ਅਲਮੋੜਾ ਤੋਂ ਗੋਰਖ ਮਤਾ-70 ਮੀਲ।
ਗੋਰਖ ਮਤਾ ਤੋਂ ਅਜੁਧਿਆ-180ਮੀਲ।
ਅਜੁਧਿਆ ਤੋਂ ਪਰਿਆਗ-85 ਮੀਲ।
ਪਰਿਆਗ ਤੋਂ ਬਨਾਰਸ-65 ਮੀਲ।
ਬਨਾਰਸ ਤੋਂ ਗਿਆ-125 ਮੀਲ।
ਗਿਆ ਤੋਂ ਗੁਹਾਟੀ-600 ਮੀਲ।
ਗੋਹਾਟੀ ਤੋਂ ਸਿਲਹਟ-250 ਮੀਲ।
ਸਿਲਹਟ ਤੋਂ ਢਾਕਾ-135 ਮੀਲ।
ਢਾਕੇ ਤੋਂ ਨਦੀਆ-130 ਮੀਲ।
ਨਦੀਆ ਤੋਂ ਮੇਦਨੀਪੁਰ-60 ਮੀਲ।
ਮੇਦਨੀਪੁਰ ਤੋਂ ਜਗਨ ਨਾਥ ਪੁਰੀ-200 ਮੀਲ।
ਪੁਰੀ ਤੋਂ ਵਿਜੇਵਾੜਾ-400 ਮੀਲ।
ਵਿਜੇਵਾੜਾ ਤੋਂ ਗੰਟੂਰ-40 ਮੀਲ।
ਗੰਟੂਰ ਤੋਂ ਕੁਡਪਾ-170 ਮੀਲ।
ਕੁਡਪਾ ਤੋਂ ਰਾਮੇਸਵਰ-425 ਮੀਲ।
ਇਥੋਂ ਗੁਰੂ ਸਾਹਿਬ ਬੇੜੀ ਰਾਂਹੀ ਸਿੰਗਲਾਦੀਪ(ਲੰਕਾ) ਚਲੇ ਗੇ।
ਲੰਕਾਂ ਵਿਚ ਪੈਦਲ ਸਫਰ-400 ਮੀਲ।
ਕੋਚੀਨ ਤੋਂ ਪਾਲਘਾਟ-60 ਮੀਲ।
ਪਾਲਘਾਟ ਤੋਂ ਨੀਲਗਿਰੀ-35 ਮੀਲ।
ਨੀਲਗਿਰੀ ਤੋਂ ਸ਼ਿਰੀ ਗੰਗਾਪਟਮ-70 ਮੀਲ।
ਗੰਗਾ ਪਟਮ ਤੋਂ ਪਾੰਧਰਪੁਰ-170 ਮੀਲ।
ਪਾਂਧਰਪੁਰ ਤੋਂ ਬਾਰਸੀ-45 ਮੀਲ
ਬਾਰਸੀ ਤੋਂ ਪੂਨਾ-120 ਮੀਲ।
ਪੂਨਾ ਤੋਂ ਨਸਿਕ-100 ਮੀਲ
ਨਾਸਿਕ ਤੋਂ ਔਰੰਗਾਬਾਦ-100 ਮੀਲ।
ਔਰੰਗਾਬਾਦ ਤੋਂ ਓਕਾਂਰ ਮੰਦਰ-120 ਮੀਲ।
ਓਕਾਂਰ ਮੰਦਰ ਤੋਂ ਉਜੈਨ-70 ਮੀਲ।
ਉਜੈਨ ਤੋਂ ਬੜੌਦਾ-150 ਮੀਲ।
ਬੜੌਦਾ ਤੋਂ ਭਾਵ ਨਗਰ-70 ਮੀਲ।
ਭਾਵ ਨਗਰ ਤੋਂ ਪਾਲੀਟਾਣਾ-35 ਮੀਲ।
ਪਾਲੀਟਾਣਾ ਤੋਂਸੋਮਨਾਥ-100 ਮੀਲ।
ਸੋਮਨਾਥ ਤੋਂ ਦੁਆਰਕਾ -160 ਮੀਲ।
ਦੁਆਰਕਾ ਤੋਂ ਓਖਾ ਬੰਦਰ-15 ਮੀਲ।
ਜਹਾਜ ਤੇ ਮਾਂਡਵੀ-25 ਮੀਲ।
ਮਾਂਡਵੀ ਤੋਂ ਭੁਜ-35 ਮੀਲ।
ਭੁਜ ਤੋਂ ਅੰਜਾਰ-30 ਮੀਲ।
ਅੰਜਾਰ ਤੋਂ ਬੀਸ ਨਗਰ-150 ਮੀਲ।
ਬੀਸ ਨਗਰ ਤੋਂ ਆਬੂ-60 ਮੀਲ।
ਆਬੂ ਤੋਂ ਨਾਥ ਦੁਆਰਾ-85 ਮੀਲ।
ਨਾਥ ਦੁਆਰੇ ਤੋਂ ਚਤੌੜ-40 ਮੀਲ
ਚਤੌੜ ਤੋਂ ਅਜਮੇਰ-100 ਮੀਲ।
ਅਜਮੇਰ ਤੋਂ ਪੁਸ਼ਕਰ-7 ਮੀਲ।
ਪੁਸ਼ਕਰ ਤੋਂਮਥਰਾ-235 ਮੀਲ।
ਮਥਰਾ ਤੋਂ ਦਿਲੀ-100 ਮੀਲ।
ਦਿਲੀ ਤੋਂ ਪਾਣੀਪਤ-50 ਮੀਲ।
ਪਾਣੀਪਤ ਤੋਂ ਕੁਰਕਸ਼ੇਤਰ-40 ਮੀਲ।
ਕੁਰਕਸ਼ੇਤਰ ਤੋਂ ਜੀਂਦ-50 ਮੀਲ।
ਜੀਂਦ ਤੋਂ ਸਰਸਾ-70 ਮੀਲ।
ਸਰਸੇ ਤੋਂ ਸੁਲਤਾਨ ਪੁਰ-135 ਮੀਲ।
ਗੁਰੂ ਸਾਹਿਬ ਨੇ 6500 ਮੀਲ ਦੇ ਲਗਪਗ ੲਿਸ (ਪਹਿਲੀ) ਉਦਾਸੀ ਦਾ ਸਫਰ ਸਵਾ ਅਠ ਸਾਲ ਯਾਨੀ 3015 ਦਿਨ ਬਣਦਾ ਹੈ।‼
Plz share

30/07/2016

Address

Lakhi Jungle
Bathinda
151201

Website

Alerts

Be the first to know and let us send you an email when Gurudwara Lakhi Jungle Sahib posts news and promotions. Your email address will not be used for any other purpose, and you can unsubscribe at any time.

Share

Category