ਗੁਰੁਦਵਾਰਾ ਜੋਤੀ ਸਰੂਪ ਸਾਹਿਬ ਪਿੰਡ ਤੇ ਡਾਕਖਾਨਾ ਤਲਵੰਡੀ ਲਾਲ ਸਿੰਘ ਗੁਰਦਾਸਪੁਰ

  • Home
  • India
  • Batala
  • ਗੁਰੁਦਵਾਰਾ ਜੋਤੀ ਸਰੂਪ ਸਾਹਿਬ ਪਿੰਡ ਤੇ ਡਾਕਖਾਨਾ ਤਲਵੰਡੀ ਲਾਲ ਸਿੰਘ ਗੁਰਦਾਸਪੁਰ

ਗੁਰੁਦਵਾਰਾ ਜੋਤੀ ਸਰੂਪ ਸਾਹਿਬ ਪਿੰਡ ਤੇ ਡਾਕਖਾਨਾ ਤਲਵੰਡੀ ਲਾਲ ਸਿੰਘ ਗੁਰਦਾਸਪੁਰ Contact information, map and directions, contact form, opening hours, services, ratings, photos, videos and announcements from ਗੁਰੁਦਵਾਰਾ ਜੋਤੀ ਸਰੂਪ ਸਾਹਿਬ ਪਿੰਡ ਤੇ ਡਾਕਖਾਨਾ ਤਲਵੰਡੀ ਲਾਲ ਸਿੰਘ ਗੁਰਦਾਸਪੁਰ, Religious Center, ਪਿੰਡ ਤੇ ਡਾਕਖਾਨਾ ਤਲਵੰਡੀ ਲਾਲ ਸਿੰਘ ਗੁਰਦਾਸਪੁਰ, Batala.

10-05-2025 ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ
11/05/2025

10-05-2025 ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ

ਨਾ ਅਮੀਰਾਂ ਦੀ ਗੱਲ, ਨਾ ਗ਼ਰੀਬਾਂ ਦੀ ਗੱਲ,ਤੇਰੇ ਦਰ ਤੇ ਆਉਣਾ ਤਾਂ ਨਸੀਬਾਂ ਦੀ ਗੱਲ।।ਕਰੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ . . .     ...
11/05/2025

ਨਾ ਅਮੀਰਾਂ ਦੀ ਗੱਲ, ਨਾ ਗ਼ਰੀਬਾਂ ਦੀ ਗੱਲ,
ਤੇਰੇ ਦਰ ਤੇ ਆਉਣਾ ਤਾਂ ਨਸੀਬਾਂ ਦੀ ਗੱਲ।।
ਕਰੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ . . .

ਬੁੰਗੇ: ‘ਬੁੰਗਾ ' ਸ਼ਬਦ ਫ਼ਾਰਸੀ ਦੇ 'ਬੁੰਗਹ' ਸ਼ਬਦ ਦੇ ਤਦਭਵ ਰੂਪ ਵਿਚ ਪੰਜਾਬੀ ਵਿਚ ਵਰਤਿਆ ਜਾਣ ਲਗਿਆ ਹੈ। ਇਸ ਦਾ ਅਰਥ ਹੈ ਰਹਿਣ ਦਾ ਸਥਾਨ। ਪਰ ...
11/05/2025

ਬੁੰਗੇ: ‘ਬੁੰਗਾ ' ਸ਼ਬਦ ਫ਼ਾਰਸੀ ਦੇ 'ਬੁੰਗਹ' ਸ਼ਬਦ ਦੇ ਤਦਭਵ ਰੂਪ ਵਿਚ ਪੰਜਾਬੀ ਵਿਚ ਵਰਤਿਆ ਜਾਣ ਲਗਿਆ ਹੈ। ਇਸ ਦਾ ਅਰਥ ਹੈ ਰਹਿਣ ਦਾ ਸਥਾਨ। ਪਰ ਸਿੱਖ ਸਮਾਜ ਵਿਚ ਇਹ ਸ਼ਬਦ ਇਤਿਹਾਸਿਕ ਗੁਰੂ-ਧਾਮਾਂ ਅਤੇ ਖ਼ਾਸ ਕਰ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਇਰਦ-ਗਿਰਦ ਬਣੇ ਉਨ੍ਹਾਂ ਨਿਵਾਸਾ ਲਈ ਰੂੜ੍ਹ ਹੋ ਗਿਆ, ਜੋ ਮਿਸਲ-ਯੁਗ ਵਿਚ ਵਖ ਵਖ ਸਰਦਾਰਾਂ, ਮਿਸਲਦਾਰਾਂ ਅਤੇ ਫ਼ੌਜਦਾਰਾਂ ਵਲੋਂ ਬਣਾਏ ਗਏ ਸਨ। ਇਨ੍ਹਾਂ ਵਿਚ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਏ ਸਰਦਾਰ ਜਾਂ ਜੱਥੇਦਾਰ ਖ਼ੁਦ ਠਹਿਰਦੇ ਹੁੰਦੇ ਸਨ ਅਤੇ ਉਨ੍ਹਾਂ ਦੇ ਦਲ ਬਲ ਨਗਰ ਤੋਂ ਬਾਹਰ ਰੁਕਦੇ ਸਨ। ਘਟੋ ਘਟ ਹਰ ਮਿਸਲ ਦਾ ਇਕ ਇਕ ਬੁੰਗਾ ਜ਼ਰੂਰ ਬਇਆ ਹੁੰਦਾ, ਜਿਵੇਂ ਬੁੰਗਾ ਸੁਕਰਚਕੀਆਂ, ਸਿੰਘਪੁਰੀਆਂ, ਸ਼ਹੀਦਾਂ, ਨਕੈਈਆਂ, ਕਨੀਆਂ, ਆਹਲੂਵਾਲੀਆਂ, ਰਾਮਗੜੀਆਂ ਆਦਿ। ਛੋਟੀਆਂ ਛੋਟੀਆਂ ਰਿਆਸਤਾਂ ਵਾਲਿਆਂ ਨੇ ਵੀ ਆਪਣੇ ਬੁੰਗੇ ਉਸਾਰ ਲਏ ਸਨ, ਜਿਵੇਂ ਬੁੰਗਾ ਜਲਿਆਂਵਾਲਾ, ਸ਼ਾਹਾਬਾਦੀਆਂ, ਮਜੀਠੀਆਂ, ਲਾਡਵਾ, ਭੂੜੀਏਵਾਲੀਆਂ, ਥਾਨੇਸਰੀਆ ਆਦਿ। ਇਸ ਤੋਂ ਇਲਾਵਾ ਕੁਝ ਸਰਦਾਰਾਂ ਦੇ ਨਾਂ ਉਤੇ ਵੀ ਬੁੰਗੇ ਕਾਇਮ ਹੋਏ, ਜਿਵੇਂ ਬੁੰਗਾ ਬਘੇਲ ਸਿੰਘ, ਤਾਰਾ ਸਿੰਘ ਗਾਇਬਾ ਆਦਿ। ਬਾਦ ਵਿਚ ਸੰਪ੍ਰਦਾਈ ਗਿਆਨੀਆਂ, ਰਾਗੀਆਂ, ਗ੍ਰੰਥੀਆਂ ਨੇ ਵੀ ਆਪਣੇ ਨਿਵਾਸਾਂ ਨੂੰ ਬੁੰਗੇ ਅਖਵਾਉਣਾ ਸ਼ੁਰੂ ਕਰ ਦਿੱਤਾ। ਇਹ ਅਸਲੋਂ ਦਰਬਾਰ ਸਾਹਿਬ ਦੇ ਨੇੜੇ ਰਹਿਣ ਦੀ ਸੁਵਿਧਾ ਨੂੰ ਮੁਖ ਰਖਦਿਆਂ ਉਨ੍ਹਾਂ ਦੇ ਬਣਾਏ ਰਿਹਾਇਸ਼ੀ ਮਕਾਨ ਸਨ, ਜਿਥੇ ਉਹ ਗੁਰਬਾਣੀ ਦੇ ਪਾਠ, ਵਿਆਖਿਆ, ਕੀਰਤਨ ਆਦਿ ਬਾਰੇ ਸਿਖਿਆ ਵੀ ਦਿੰਦੇ ਸਨ। ਇਹ ਅਸਲ ਵਿਚ ਟਕਸਾਲਾਂ ਜਾਂ ਪਾਠਸ਼ਾਲਾਂ ਸਨ। ਇਨ੍ਹਾਂ ਬੁੰਗਿਆਂ ਵਿਚੋਂ ਸਭ ਤੋਂ ਪੁਰਾਣਾ ਬੁੰਗਾ 'ਅਕਾਲ ਬੁੰਗਾ ' ਸੀ . ਜੇ ਹੁਣ 'ਅਕਾਲ ਤਖ਼ਤ ' ਵਜੋਂ ਸੁਸ਼ੋਭਿਤ ਹੈ।

ਇਨ੍ਹਾਂ ਬੁੰਗਿਆਂ ਦੀ ਕੁਲ ਗਿਣਤੀ ਪੁਰਾਤਨ ਦਸਤਾਵੇਜ਼ਾਂ ਵਿਚ 72 ਤਕ ਮੰਨੀ ਗਈ ਹੈ। ਕਈ ਵਿਦਵਾਨ ਉਦਾਸੀ ਸਾਧਾ ਦੁਆਰਾ ਕਾਇਮ ਕੀਤੇ ਅਖਾੜਿਆਂ ਨੂੰ ਵੀ ਭੁੰਗਿਆਂ ਵਿਚ ਸ਼ਾਮਲ ਕਰ ਲੈਂਦੇ ਹਨ। ਦਰਬਾਰ ਸਾਹਿਬ ਦੀ ਪਰਿਕ੍ਰਮਾ ਨੂੰ ਖੁਲ੍ਹਾ ਕਰਨ ਨਿਮਿਤ ਅਧਿਕਾਸ਼ ਬੁੰਗੇ ਢਾਹ ਦਿੱਤੇ ਗਏ ਹਨ। ਸਿੱਖ ਧਰਮ ਦੇ ਸੰਕਟ-ਕਾਲ ਵਿਚ ਇਨ੍ਹਾਂ ਬੁੰਗਿਆਂ ਦਾ ਵਿਸ਼ੇਸ਼ ਮਹੱਤਵ ਰਿਹਾ ਹੈ। ਗੁਰਮਤਿ ਗਿਆਨ ਦੇ ਪ੍ਰਚਾਰ ਪ੍ਰਸਾਰ ਵਿਚ ਵੀ ਇਨ੍ਹਾਂ ਨੇ ਵਿਸ਼ੇਸ਼ ਭੂਮਿਕਾ ਨਿਭਾਈ ਹੈ।
🙏🙏🙏🙏🙏🙏🙏

Address

ਪਿੰਡ ਤੇ ਡਾਕਖਾਨਾ ਤਲਵੰਡੀ ਲਾਲ ਸਿੰਘ ਗੁਰਦਾਸਪੁਰ
Batala
143507

Website

Alerts

Be the first to know and let us send you an email when ਗੁਰੁਦਵਾਰਾ ਜੋਤੀ ਸਰੂਪ ਸਾਹਿਬ ਪਿੰਡ ਤੇ ਡਾਕਖਾਨਾ ਤਲਵੰਡੀ ਲਾਲ ਸਿੰਘ ਗੁਰਦਾਸਪੁਰ posts news and promotions. Your email address will not be used for any other purpose, and you can unsubscribe at any time.

Shortcuts

Share