09/07/2023
ਗੁਰਬਾਣੀ ਦਾ ਸਤਿਕਾਰ ਸਿੱਖ ਨੇ ਕਿਵੇਂ ਕਰਨਾ ਹੈ ਇਸ ਤਸਵੀਰ ਵਿੱਚੋਂ ਸਾਫ਼ ਦਿਸਦਾ ਹੈ.. ਅਕਾਲ ਤਖਤ ਸਾਹਿਬ ਵਾਲਾ ਥੜਾ ਛੇਵੇਂ ਪਾਤਸ਼ਾਹ ਜੀ ਨੇ ਇਸ ਵਿਧੀ ਨਾਲ ਬਣਾਇਆ ਕਿ ਥੜ੍ਹੇ ਤੇ ਬੈਠਿਆਂ ਸਾਹਮਣਿਉਂ ਧੁਰ ਕੀ ਬਾਣੀ ਦਾ ਪ੍ਰਕਾਸ਼ ਸਿੱਧਾ ਨਜ਼ਰ ਨਾ ਪਵੇ ..ਇਉਂ ਨਾ ਜਾਪੇ ਕਿ ਬਾਣੀ ਦੇ ਸਾਮਣੇ ਆਸਣ ਲੱਗਾ ਹੈ..ਕੰਨਾਂ ਰਾਹੀਂ ਬਾਣੀ ਸੁਣੀ ਜਾ ਸਕੇ..ਪਰ ਆਸਣ ਨੂੰ ਆਸਣ ਸਿੱਧਾ ਨਾ ਪਵੇ..ਅੱਜ ਵੀ ਤਖਤ ਸਾਹਿਬ ਦੇ ਉੱਪਰ ਬਣੀ ਗੁਰੁਦੁਆਰਾ ਰੂਪੀ ਇਮਾਰਤ ਤਿਰਸ਼ੀ ਬਣੀ ਹੈ.. ਹੇਠਾਂ ਥੜਾ ਵੀ ਤਿਰਸ਼ਾ ਹੈ..ਪਰ ਅਸੀਂ ਗੁਰਦੁਆਰਾ ਸਾਹਿਬਾਨ ਵਿੱਚ ਪਹਿਲੀ ਗੱਲ ਕੁਰਸੀਆਂ ਲਾਉਣ ਤੋਂ ਗੁਰੇਜ਼ ਨਹੀਂ ਕਰਦੇ ਜੇ ਲਾਉਂਦੇ ਵੀ ਹਾਂ ਗੁਰੂ ਕੇ ਆਸਣ ਨੂੰ ਸਿੱਧਾ …… ਧਰਮ ਤੋਂ ਹੇਠਾਂ ਹੈ ਰਾਜਨੀਤੀ ਇਹ ਤਸਦੀਕ ਕਰਦਾ ਹੈ ਤਿਰਸ਼ਾ ਥੜਾ ਸਾਹਿਬ ਅਤੇ ਮੀਰੀ ਦਾ ਪੀਰੀ ਤੋਂ ਨੀਵਾਂ ਨਿਸ਼ਾਨ
ਰਾਜਨੀਤੀ ਪਹਿਰੇਦਾਰ ਹੈ ਧਰਮ ਦੀ ਇਸ ਲਈ ਧਰਮ ਦੇ ਬੂਹੇ ਤੇ ਤਖਤ ਹੈ
ਰਾਜਨੀਤੀ ਧਰਮ ਦੇ ਚਰਨਾਂ ਚ ਬੈਠੀ ਹੈ ਇਸੇ ਲਈ ਹੋਰ ਤਿੰਨ ਡਿਉੜੀਆਂ ਛੱਡਕੇ ਉੱਥੇ ਤਖਤ ਸਾਹਿਬ ਬਣਾਇਆ ਜਿੱਥੋਂ ਸ਼ਰਧਾਲੂ ਪ੍ਰਵਾਸ਼ ਕਰਦਾ ਹੈ
ਦਰਬਾਰ ਦੇ ਬੂਹੇ ਅੱਗੇ ਤਖਤ ਦਾ ਭਾਵ ਇਹ ਵੀ ਹੈ ਕਿ ਜੋ ਨਿਰੰਕਾਰ ਦੇ ਘਰ ਤੋਂ ਸੱਚ ਦੀ ਆਵਾਜ਼ ਆਏਗੀ ਉਹ ਰਾਜਨੀਤੀ ਚ ਲਾਗੂ ਕੀਤੀ ਜਾਏਗੀ.ਜੋ ਬਾਣੀ ਕਹੇਗੀ ਉਹ ਮੰਨਿਆ ਜਾਏਗਾ..ਸਭ ਲਈ ਬਰਾਬਰਤਾ ਅਤੇ ਨਿਰਭਉ ਨਿਰਵੈਰਤਾ