Gurpreet Singh

Gurpreet Singh Spiritual guide, Healer, Parcharak, Ayurved Since 1997. ਕਥਾ,ਕੀਰਤਨ, ਗੁਰਬਾਣੀ ਸੰਥਿਆ ਅਤੇ ਆਯੁਰਵੈਦ ਦੀ ਸੇਵਾ 😇😇

18/08/2025
17/07/2025

Celebrating my 13th year on Facebook. Thank you for your continuing support. I could never have made it without you. 🙏🤗🎉

ਨਾਨਕਸਰ ਕਲੇਰਾਂ ਤੋਂ ਅੱਜ ਦਾ ਹੁਕਮਨਾਮਾ ਸਾਹਿਬ Today's Hukamnama Sahib From Nanaksar Kaleran Ang(629)th With Translation In Eng...
24/06/2024

ਨਾਨਕਸਰ ਕਲੇਰਾਂ ਤੋਂ ਅੱਜ ਦਾ ਹੁਕਮਨਾਮਾ ਸਾਹਿਬ
Today's Hukamnama Sahib From Nanaksar Kaleran Ang(629)th With Translation In English,Hindi
And Gurmukhi...

ਸੋਰਠਿ ਮਹਲਾ ੫ ॥
ਹਰਿ ਮਨਿ ਤਨਿ ਵਸਿਆ ਸੋਈ ॥
ਜੈ ਜੈ ਕਾਰੁ ਕਰੇ ਸਭੁ ਕੋਈ ॥
ਗੁਰ ਪੂਰੇ ਕੀ ਵਡਿਆਈ ॥
ਤਾ ਕੀ ਕੀਮਤਿ ਕਹੀ ਨ ਜਾਈ ॥੧॥
ਹਉ ਕੁਰਬਾਨੁ ਜਾਈ ਤੇਰੇ ਨਾਵੈ ॥
ਜਿਸ ਨੋ ਬਖਸਿ ਲੈਹਿ ਮੇਰੇ ਪਿਆਰੇ ਸੋ ਜਸੁ ਤੇਰਾ ਗਾਵੈ ॥੧॥ ਰਹਾਉ ॥
ਤੂੰ ਭਾਰੋ ਸੁਆਮੀ ਮੇਰਾ ॥
ਸੰਤਾਂ ਭਰਵਾਸਾ ਤੇਰਾ ॥
ਨਾਨਕ ਪ੍ਰਭ ਸਰਣਾਈ ॥
ਮੁਖਿ ਨਿੰਦਕ ਕੈ ਛਾਈ ॥੨॥੨੨॥੮੬॥

ARTH IN GURMUKHI:-

☬ਪਰਮੇਸਰ ਕੇ ਸਨਮੁਖ ਹੋ ਕਰ ਬੇਨਤੀ ਪੂਰਬਕ ਹਰਿ ਨਾਮ ਜਸ ਕਹਤੇ ਹੈਂ:
(ਸੋਈ) ਹੇ ਸੋਭਾ ਵਾਲੇ ਪਰਮੇਸ੍ਵਰ! ਜਿਸਕੇ ਮਨ ਤਨ ਮੇਂ ਤੂ ਬਸਾ ਹੈਂ॥ ਤਿਸ ਕਾ ਸਭ ਕੋਈ ਜੈ ਜੈ ਕਾਰ ਕਰਤਾ ਹੈ॥
ਪਰੰਤੂ ਇਹ ਬਡਾਈ ਪੂਰੇ ਗੁਰੋਂ ਨੇ ਬਖਸ਼ੀ ਹੈ॥ ਤਾਂ ਤੇ ਤਿਨ ਗੁਰੋਂ ਕੀ ਕੀਮਤ ਹਮਾਰੇ ਸੇ ਕਹੀ ਨਹੀਂ ਜਾਤੀ॥੧॥
ਹੇ ਭਗਵਨ! ਮੈਂ ਆਪ ਕੇ ਨਾਮ ਉਪਰੋਂ ਕੁਰਬਾਨ ਜਾਤਾ ਹੂੰ॥ ਹੇ ਮੇਰੇ ਪ੍ਯਾਰੇ! ਜਿਸ ਕੋ ਤੂੰ ਆਪ ਬਖਸ ਲੇਤਾ ਹੈਂ, ਸੋ ਤੇਰੇ ਜਸ ਕੋ ਗਾਵਤਾ ਹੈ॥੧॥ ਰਹਾਉ ॥
ਤੂੰ ਮੇਰਾ ਸੁਆਮੀ ਅਤੀ ਵਡਾ ਹੈਂ॥ ਸੰਤ ਜਨੋਂ ਕੋ ਆਪ ਕਾ ਹੀ ਭਰੋਸਾ ਹੈ॥ ਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ! ਮੈਂ ਆਪ ਕੀ ਸਰਣ ਹੂਆ ਹੂੰ॥
ਨਿੰਦਕੋਂ ਕੇ ਮੁਖ ਮੇਂ ਧਿਕਾਰ ਰੂਪੀ (ਛਾਈ) ਸੁਆਹ ਪੜੀ ਹੈ॥੨॥੨੨॥੮੬॥

In Phonetic English:-

Sorath Mehalaa 5 ||
Har Man Than Vasiaa Soee ||
Jai Jai Kaar Karae Sabh Koee ||
Gur Poorae Kee Vaddiaaee ||
Thaa Kee Keemath Kehee N Jaaee ||1||
Ho Kurabaan Jaaee Thaerae Naavai ||
Jis No Bakhas Laihi Maerae Piaarae So Jas Thaeraa Gaavai ||1||
Rehaao ||
Thoon Bhaaro Suaamee Maeraa ||
Santhaan Bharavaasaa Thaeraa ||
Naanak Prabh Saranaaee ||
Mukh Nindhak Kai Shhaaee ||2||22||86||

TRANSLATION IN ENGLISH:-

Sorat'h, Fifth Mehl:
The Lord abides in my mind and body.
Everyone congratulates me on my victory.
This is the glorious greatness of the Perfect Guru.
His value cannot be described. ||1||
I am a sacrifice to Your Name.
He alone, whom You have forgiven, O my Beloved, sings
Your Praises. ||1||Pause||
You are my Great Lord and Master.You are the support of the Saints.
Nanak has entered God's Sanctuary.
The faces of the slanderers are blackened with ashes. ||2||22||86||

In Hindi:-

सोरठि महला ५ ॥
हरि मनि तनि वसिआ सोई ॥
जै जै कारु करे सभु कोई ॥
गुर पूरे की वडिआई ॥
ता की कीमति कही न जाई ॥१॥
हउ कुरबानु जाई तेरे नावै ॥
जिस नो बखसि लैहि मेरे पिआरे सो जसु तेरा गावै ॥१॥ रहाउ ॥
तूं भारो सुआमी मेरा ॥
संतां भरवासा तेरा ॥
नानक प्रभ सरणाई ॥
मुखि निंदक कै छाई ॥२॥२२॥८६॥

ARTH HINDI MEIN:-

☬परमेसर के सनमुख हो कर बेनती पूरबक हरि नाम जस कहते हैं:
(सोई) हे सोभा वाले परमेस्वर! जिसके मन तन में तू बसा हैं॥ तिस का सभ कोई जै जै कार करता है॥
परंतू इह बडाई पूरे गुरों ने बखशी है॥ तां ते तिन गुरों की कीमत हमारे से कही नहीं जाती॥१॥
हे भगवन! मैं आप के नाम उपरों कुरबान जाता हूं॥ हे मेरे प्यारे! जिस को तूं आप बखस लेता हैं, सो तेरे जस को गावता है॥१॥ रहाउ ॥
तूं मेरा सुआमी अती वडा हैं॥ संत जनों को आप का ही भरोसा है॥
स्री गुरू जी कहते हैं: हे प्रभू! मैं आप की सरण हूआ हूं॥ निंदकों के मुख में धिकार रूपी (छाई) सुआह पड़ी है॥२॥२२॥८६॥

BHUL CHUK DI KHIMA WAHEGURU JEE....

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ....

WAHEGURU JI KA KHALSA
WAHEGURU JI KI FATEH JI....

ਧੰਨ ਧੰਨ ਬਾਬਾ ਈਸ਼ਰ ਸਿੰਘ ਜੀ 🙏🙏😇😇🙏
24/06/2024

ਧੰਨ ਧੰਨ ਬਾਬਾ ਈਸ਼ਰ ਸਿੰਘ ਜੀ 🙏🙏😇😇🙏

ਆਓ ਗੁਰੂ ਗ੍ਰੰਥ ਸਾਹਿਬ ਜੀ ਕੀ ਸਿੱਖਿਆ ਦਿੰਦੇ ਹਨ ਪੜ੍ਹੀਏ ਰੋਜ ਇਕ ਅੰਗ ਵਿਆਖਿਆ ਸਮੇਤ ਅੰਗ ੧੨੦੪-੦੫:-ਸਾਰਗ ਮਹਲਾ ੫ ॥   ਅਬ ਮੋਹਿ ਰਾਮ ਭਰੋਸਉ ਪ...
24/06/2024

ਆਓ ਗੁਰੂ ਗ੍ਰੰਥ ਸਾਹਿਬ ਜੀ ਕੀ ਸਿੱਖਿਆ ਦਿੰਦੇ ਹਨ ਪੜ੍ਹੀਏ ਰੋਜ ਇਕ ਅੰਗ ਵਿਆਖਿਆ ਸਮੇਤ ਅੰਗ ੧੨੦੪-੦੫:-

ਸਾਰਗ ਮਹਲਾ ੫ ॥ ਅਬ ਮੋਹਿ ਰਾਮ ਭਰੋਸਉ ਪਾਏ ॥ ਜੋ ਜੋ ਸਰਣਿ ਪਰਿਓ ਕਰੁਣਾਨਿਧਿ ਤੇ ਤੇ ਭਵਹਿ ਤਰਾਏ ॥੧॥ ਰਹਾਉ ॥

Sārag mėhlā 5. Ab mohi rām bẖarosa▫o pā▫e. Jo jo saraṇ pari▫o karuṇāniḏẖ ṯe ṯe bẖavėh ṯarā▫e. ||1|| rahā▫o.

Saarang, Fifth Mehl: Now, I have obtained the Support of the Lord. Those who seek the Sanctuary of the Ocean of Mercy are carried across the world-ocean. ||1||Pause||

ਸਾਰੰਗ ਪੰਜਵੀਂ ਪਾਤਿਸ਼ਾਹੀ। ਮੈਨੂੰ ਹੁਣ ਸੁਆਮੀ ਦਾ ਆਸਰਾ ਪਰਾਪਤ ਹੋ ਗਿਆ ਹੈ। ਜਿਹੜੇ ਜਿਹੜੇ ਭੀ ਰਹਿਮਤ ਦੇ ਖਜਾਨੇ ਦੀ ਪਨਾਹ ਲੈਂਦੇ ਹਨ, ਉਹ ਸਾਰੇ ਸੰਸਾਰ ਸੰਮੁਦਰ ਤੋਂ ਪਾਰ ਕਰ ਦਿੱਤੇ ਜਾਂਦੇ ਹਨ। ਠਹਿਰਾਉ।

ਅਬ ਮੇਰੇ ਕੋ ਰਾਮ ਕਾ ਭਰੋਸਾ ਪ੍ਰਾਪਤ ਭਯਾ ਹੈ ਜੋ ਜੋ ਪੁਰਸ ਤਿਸ ਕਰਣਾਂ ਸਮੰੁਦਰ ਕੀ ਸਰਨ ਪੜੇ ਹੈਂ ਸੋ ਸੋ ਸੰਸਾਰ ਸਮੰੁਦਰ ਸੇ ਤਰਾਇ ਦੀਏ ਹੈਂ॥੧॥

ਸੁਖਿ ਸੋਇਓ ਅਰੁ ਸਹਜਿ ਸਮਾਇਓ ਸਹਸਾ ਗੁਰਹਿ ਗਵਾਏ ॥

Sukẖ so▫i▫o ar sahj samā▫i▫o sahsā gurėh gavā▫e.

They sleep in peace, and intuitively merge into the Lord. The Guru takes away their cynicism and doubt.

ਉਹ ਆਰਾਮ ਅੰਦਰ ਸੌਦੇ ਹਨ ਅਤੇ ਸੁਖੈਨ ਹੀ ਹਰੀ ਵਿੱਚ ਲੀਨ ਹੋ ਜਾਂਦੇ ਹਨ ਤੇ ਗੁਰੂ ਜੀ ਉਨ੍ਹਾਂ ਦਾ ਭਰਮ ਨਵਿਰਤ ਕਰ ਲੈਂਦੇ ਹਨ।

ਸੁਖ ਕੇ ਵਿਖੇ ਸੈਨ ਕੀਆ ਹੈ ਅਰ ਸ੍ਵਰੂਪ ਵਿਖੇ ਅਭੇਦ ਹੂਆ ਹੂੰ ਕਿਉਂਕਿ ਹਮਾਰਾ ਸਹਸਾ ਗੁਰੋਂ ਨੇ ਗਵਾਇ ਦੀਆ ਹੈ॥

ਜੋ ਚਾਹਤ ਸੋਈ ਹਰਿ ਕੀਓ ਮਨ ਬਾਂਛਤ ਫਲ ਪਾਏ ॥੧॥

Jo cẖāhaṯ so▫ī har kī▫o man bāʼncẖẖaṯ fal pā▫e. ||1||

Whatever they wish for, the Lord does; they obtain the fruits of their minds' desires. ||1||

ਜਿਹੜਾ ਕੁਛ ਉਹ ਚਾਹੁੰਦੇ ਹਨ, ਉਹ ਹੀ ਪ੍ਰਭੂ ਕਰ ਦਿੰਦਾ ਹੈ ਅਤੇ ਉਹ ਆਪਣੇ ਚਿੱਤ ਚਾਹੁੰਦੇ ਮੇਵੇ ਪਾ ਲੈਂਦੇ ਹਨ।

ਜੋ ਮੈਂ ਚਾਹਤਾ ਥਾ ਸੋਈ ਹਰੀ ਨੇ ਕੀਆ ਹੈ ਔਰ ਮਨ ਇਛਤ ਫਲ ਪਾਏ ਹੈਂ॥੧॥

ਹਿਰਦੈ ਜਪਉ ਨੇਤ੍ਰ ਧਿਆਨੁ ਲਾਵਉ ਸ੍ਰਵਨੀ ਕਥਾ ਸੁਨਾਏ ॥

Hirḏai japa▫o neṯar ḏẖi▫ān lāva▫o sarvanī kathā sunā▫e.

In my heart, I meditate on Him; with my eyes, I focus my meditation on Him. With my ears, I listen to His Sermon.

ਆਪਣੇ ਮਨ ਵਿੱਚ ਮੈਂ ਹਰੀ ਸਿਮਰਦਾ ਹਾਂ, ਅਪਣੀਆਂ ਅੱਖਾਂ ਨਾਲ ਮੈਂ ਉਸ ਤੇ ਟਿਕਟਿਕੀ ਬੰਨ੍ਹਦਾ ਹਾਂ। ਤੇ ਆਪਣਿਆਂ ਕੰਨਾਂ ਨਾਲ, ਉਸ ਦੀ ਵਾਰਤਾ ਸੁਣਦਾ ਹਾਂ।

ਹਿਰਦੇ ਕਰਕੇ ਨਾਮ ਕੋ ਜਪਤਾ ਹੂੰ ਔ ਨੇਤ੍ਰੋਂ ਕਰਕੇ ਧਿਆਨ ਕੋ ਲਗਾਵਤਾ ਹੂੰ ਔਰ ਕਾਨੋਂ ਕਰਕੇ ਹਰੀ ਕੀ ਕਥਾ ਕੋ ਆਇ ਸੁਨਤਾ ਹੂੰ॥

ਚਰਣੀ ਚਲਉ ਮਾਰਗਿ ਠਾਕੁਰ ਕੈ ਰਸਨਾ ਹਰਿ ਗੁਣ ਗਾਏ ॥੨॥

Cẖarṇī cẖala▫o mārag ṯẖākur kai rasnā har guṇ gā▫e. ||2||

With my feet, I walk on my Lord and Mater's Path. With my tongue, I sing the Glorious Praises of the Lord. ||2||

ਆਪਣੇ ਪੈਰਾਂ ਨਾਲ ਮੈਂ ਪ੍ਰਭੂ ਦੇ ਰਸਤੇ ਟੁਰਦਾ ਹਾਂ ਅਤੇ ਆਪਣੀ ਜਿਹਭਾ ਨਾਲ ਮੈਂ ਵਾਹਿਗੁਰੂ ਦਾ ਜੱਸ ਗਾਉਂਦਾ ਹਾਂ।

ਔਰ ਚਰਨੋਂ ਕਰਕੇ ਠਾਕੁਰ ਜੀ ਕੇ (ਮਾਰਗਿ) ਰਸਤੇ ਚਲਤਾ ਹੂੰ ਔਰ ਰਸਨਾ ਕਰਕੇ ਹਰੀ ਕੇ ਗੁਨ ਗਾਏ ਹੈਂ॥੨॥

ਦੇਖਿਓ ਦ੍ਰਿਸਟਿ ਸਰਬ ਮੰਗਲ ਰੂਪ ਉਲਟੀ ਸੰਤ ਕਰਾਏ ॥

Ḏekẖi▫o ḏarisat sarab mangal rūp ultī sanṯ karā▫e.

With my eyes, I see the Lord, the Embodiment of Absolute Bliss; the Saint has turned away from the world.

ਸਮੂਹ ਪ੍ਰਸੰਨਤਾ ਦੇ ਸਰੂਪ, ਸੁਆਮੀ ਨੂੰ ਮੈਂ ਆਪਣੀਆਂ ਅੱਖਾਂ ਨਾਲ ਵੇਖਦਾ ਹਾਂ। ਸਾਧੂ ਨੇ ਮੇਰੇ ਮਨ ਨੂੰ ਦੁਨੀਆਂ ਵੱਲੋ ਮੋੜ ਦਿੱਤਾ ਹੈ।

ਮੰਗਲ ਰੂਪ ਹਰੀ ਕੋ ਗ੍ਯਾਨ ਦ੍ਰਿਸਟ ਕਰਕੇ ਦੇਖਾ ਹੈ ਔਰ ਸੰਤੋਂ ਨੇ ਹਮਾਰੀ ਬ੍ਰਿਤੀ ਸੰਸਾਰ ਸੇ ਉਲਟੀ ਕਰਾਇ ਦਈ ਹੈ॥

ਪਾਇਓ ਲਾਲੁ ਅਮੋਲੁ ਨਾਮੁ ਹਰਿ ਛੋਡਿ ਨ ਕਤਹੂ ਜਾਏ ॥੩॥

Pā▫i▫o lāl amol nām har cẖẖod na kaṯhū jā▫e. ||3||

I have found the Priceless Name of the Beloved Lord; it never leaves me or goes anywhere else. ||3||

ਮੈਂ ਵਾਹਿਗੁਰੂ ਦੇ ਪਿਆਰੇ ਅਤੇ ਅਣਮੁੱਲੇ ਨਾਮ ਨੂੰ ਪਾ ਲਿਆ ਹੈ, ਜੋ ਮੇਨੂੰ ਛੱਡ ਕੇ ਹੋਰ ਕਿਧਰੇ ਨਹੀਂ ਜਾਂਦਾ।

(ਲਾਲੁ) ਪ੍ਰੇਮ ਸੇ ਅਮੋਲਕ ਹਰੀ ਕਾ ਨਾਮ ਪਾਇਆ ਹੈ ਅਬ ਮੇਰਾ ਮਨ ਤਿਸ ਕੋ ਛੋਡ ਕਰ ਕਹੀਂ ਨਹੀਂ ਜਾਤਾ ਹੈ॥੩॥

ਕਵਨ ਉਪਮਾ ਕਉਨ ਬਡਾਈ ਕਿਆ ਗੁਨ ਕਹਉ ਰੀਝਾਏ ॥

Kavan upmā ka▫un badā▫ī ki▫ā gun kaha▫o rījẖā▫e.

What praise, what glory and what virtues should I utter, in order to please the Lord?

ਕਿਹੜੀ ਮਹਿਮਾ, ਕਿਹੜੀ ਪ੍ਰਭਤਾ ਅਤੇ ਕਿਹੜੀਆਂ ਨੇਕੀਆਂ ਪ੍ਰਭੂ ਦੀਆਂ ਮੈਂ ਉਚਾਰਨ ਕਰਾਂ, ਕਿ ਉਹ ਪ੍ਰਸੰਨ ਹੋ ਜਾਏ।

ਕੌਨ ਕੌਨ ਉਪਮਾਨ ਕੀ ਉਪਮਾਂ ਦੇ ਕਰ ਤਿਸ ਪਰਮੇਸੁਰ ਕੀ ਬਡਾਈ ਕਰੀਏ ਔਰ ਕੌਨ ਗਨ ਕਥਨ ਕਰਕੇ ਰੀਝਾਈਏ ਭਾਵ ਯਹ ਕਿ ਐਸਾ ਗੁਨ ਕੋਈ ਨਹੀਂ॥

ਹੋਤ ਕ੍ਰਿਪਾਲ ਦੀਨ ਦਇਆ ਪ੍ਰਭ ਜਨ ਨਾਨਕ ਦਾਸ ਦਸਾਏ ॥੪॥੮॥

Hoṯ kirpāl ḏīn ḏa▫i▫ā parabẖ jan Nānak ḏās ḏasā▫e. ||4||8||

That humble being, unto whom the Merciful Lord is kind - O servant Nanak, he is the slave of God's slaves. ||4||8||

ਜਿਸ ਕਿਸੇ ਤੇ ਮਸਕੀਨਾਂ ਤੇ ਮਿਹਰਬਾਨ ਸੁਆਮੀ ਦਇਆਵਾਨ ਹੈ, ਉਹ ਉਸ ਦੇ ਗੋਲਿਆਂ ਦਾ ਗੋਲਾ ਹੌ ਜਾਂਦਾ ਹੈ, ਹੇ ਨੋਕਰ ਨਾਨਕ!

ਸ੍ਰੀ ਗੁਰੂ ਜੀ ਕਹਿਤੇ ਹੈਂ ਦੀਨੋਂ ਕਾ ਦਿਆਲ ਪ੍ਰਭ ਜਿਸ ਪੁਰ ਕਿਰਪਾਲ ਹੋਤਾ ਹੈ ਸੋ ਜਨ ਦਾਸੋਂ ਕਾ ਦਾਸ ਹੋਤਾ ਹੈ॥੪॥੮॥ ਪਰਮੇਸ਼ਰ ਕੀ ਪ੍ਰਾਪਤੀ ਕਾ ਆਨੰਦ ਔਰ ਤਿਸ ਕੀ ਔਰ ਕੋ ਪ੍ਰੀਖਿਆ ਨ ਹੋਣੀ ਸੋ ਕਹਿਤੇ ਹੈਂ॥

ਸਾਰਗ ਮਹਲਾ ੫ ॥ ਓੁਇ ਸੁਖ ਕਾ ਸਿਉ ਬਰਨਿ ਸੁਨਾਵਤ ॥ ਅਨਦ ਬਿਨੋਦ ਪੇਖਿ ਪ੍ਰਭ ਦਰਸਨ ਮਨਿ ਮੰਗਲ ਗੁਨ ਗਾਵਤ ॥੧॥ ਰਹਾਉ ॥

Sārag mėhlā 5. O▫e sukẖ kā si▫o baran sunāvaṯ. Anaḏ binoḏ pekẖ parabẖ ḏarsan man mangal gun gāvaṯ. ||1|| rahā▫o.

Saarang, Fifth Mehl: Who can I tell, and with whom can I speak, about this state of peace and bliss? I am in ecstasy and delight, gazing upon the Blessed Vision of God's Darshan. My mind sings His Songs of Joy and His Glories. ||1||Pause||

ਸਾਰੰਗ ਪੰਜਵੀਂ ਪਾਤਿਸ਼ਾਹੀ। ਉਸ ਖੁਸ਼ੀ ਦੀ ਅਵਸਥਾਂ ਨੂੰ ਮੈਂ ਕਿਸ ਨੂੰ ਦੱਸਾਂ ਅਤੇ ਵਰਣਨ ਕਰਾਂ। ਸੁਆਮੀ ਦਾ ਦੀਦਾਰ ਦੇਖਣ ਦੁਆਰਾ ਮੈਂ ਖੁਸ਼ੀ ਅਤੇ ਪਰਮ ਪਰਸੰਨਤਾ ਵਿੱਚ ਹਾਂ ਅਤੇ ਮੇਰਾ ਮਨੂਆ ਸੁਆਮੀ ਦੀ ਕੀਰਤੀ ਅਤੇ ਨੇਕੀਆਂ ਗਾਇਨ ਕਰਦਾ ਹੈ। ਠਹਿਰਾਉ।

ਜੋ ਪੁਰਸ਼ ਅਨਦ ਬਿਨੋਦੀ ਪ੍ਰਭੂ ਕੇ ਦਰਸਨ ਕੋ ਦੇਖ ਕਰ ਤਿਸ ਕੇ ਮੰਗਲ ਰੂਪ ਗੁਣੋਂ ਕੇ ਮਨ ਮੈਂ ਗਾਵਤੇ ਹੈਂ ਵਹੁ ਪੁਰਸ਼ ਬ੍ਰਹਮ ਪ੍ਰਾਪਤੀ ਕੇ ਸੁਖ ਕੋ ਬਰਨਨ ਕਰਕੇ ਕਿਸ ਸੇ ਸੁਨਾਵੈ॥

ਬਿਸਮ ਭਈ ਪੇਖਿ ਬਿਸਮਾਦੀ ਪੂਰਿ ਰਹੇ ਕਿਰਪਾਵਤ ॥

Bisam bẖa▫ī pekẖ bismāḏī pūr rahe kirpāvaṯ.

I am wonderstruck, gazing upon the Wondrous Lord. The Merciful Lord is All-pervading everywhere.

ਆਪਣੇ ਅਦਭੁਤ ਸਾਈਂ ਨੂੰ ਵੇਖ ਕੇ ਮੈਂ ਅਸਚਰਜ ਹੋ ਗਈ ਹਾਂ। ਮੇਰਾ ਮਿਹਰਬਾਨ ਮਾਲਕ ਸਾਰੇ ਪੂਰਨ ਹੋ ਰਿਹਾ ਹੈ।

(ਬਿਸਮਾਦੀ) ਅਸਚਰਜ ਰੂਪ ਵਾਹਿਗੁਰੂ ਕੋ ਦੇਖ ਕਰਕੇ ਤਿਨਕੀ ਬੁਧੀ ਬਿਸਮਾਦ ਭਈ ਹੈ ਔਰ (ਕਿਰਪਾਵਤ) ਕਿਰਪਾਲ ਵਾਹਿਗੁਰੂ ਕੋ ਬਿਆਪਕ ਹੋ ਰਹਾ ਜਾਨਾ ਹੈ॥

ਪੀਓ ਅੰਮ੍ਰਿਤ ਨਾਮੁ ਅਮੋਲਕ ਜਿਉ ਚਾਖਿ ਗੂੰਗਾ ਮੁਸਕਾਵਤ ॥੧॥

Pī▫o amriṯ nām amolak ji▫o cẖākẖ gūngā muskāvaṯ. ||1||

I drink in the Invaluable Nectar of the Naam, the Name of the Lord. Like the mute, I can only smile - I cannot speak of its flavor. ||1||

ਮੈਂ ਅਣਮੁੱਲੇ ਨਾਮ-ਸੁਧਾਰਸ ਨੂੰ ਪਾਨ ਕਰਦਾ ਹਾਂ, ਅਤੇ ਗੂੰਗੇ ਆਦਮੀ ਦੀ ਮਾਨੰਦ, ਜੋ ਕੇਵਲ ਮੁਸਕਰਾਉਂਦਾ ਹੀ ਹੈ, ਮੈਂ ਇਸ ਦੇ ਸੁਆਦ ਨੂੰ ਦੱਸ ਨਹੀਂ ਸਕਦਾ।

ਅਮੋਲ ਅੰਮ੍ਰਿਤ ਨਾਮ ਕੋ ਤਿਨੋਂ ਨੇ ਪੀਆ ਹੈ ਔਰ ਅਪਨੇ ਮਨ ਅੰਤਰ ਹੀ ਐਸੇ ਆਨੰਦ ਭਏ ਹੈਂ ਜੈਸੇ ਗੰੁਗਾ ਪੁਰਸ਼ ਮਿਠਾਈ ਆਦਿ (ਚਾਖਿ) ਖਾਇ ਕਰ ਮੁਸਕਾਵਤਾ ਅਰਥਾਤ ਅਨੰਦ ਹੋਤਾ ਹੈ ਅਰ ਕਹਿ ਨਹੀਂ ਸਕਤਾ ਤੈਸੇ ਬ੍ਰਹਮਾਨੰਦੀ ਪੁਰਸ਼ ਆਤਮ ਸੁਖ ਕੋ ਕਹਿ ਨਹੀਂ ਸਕਤੇ ਹੈਂ॥੧॥

ਜੈਸੇ ਪਵਨੁ ਬੰਧ ਕਰਿ ਰਾਖਿਓ ਬੂਝ ਨ ਆਵਤ ਜਾਵਤ ॥

Jaise pavan banḏẖ kar rākẖi▫o būjẖ na āvaṯ jāvaṯ.

As the breath is held in bo***ge, no one can understand its coming in and going out.

ਜਿਸ ਤਰ੍ਹਾਂ ਸੁਆਸ ਦੇਹਿ ਨਾਲ ਬੰਨ੍ਹ ਕੇ ਰੱਖਿਆ ਹੋਇਆ ਹੈ ਅਤੇ ਜੀਵ ਨੂੰ ਇਸ ਦੇ ਅੰਦਰ ਆਉਣ ਤੇ ਬਾਹਰ ਜਾਣ ਦਾ ਪਤਾ ਨਹੀਂ ਹੁੰਦਾ,

ਪੁਨਹ ਜੈਸੇ ਜੋਗੀ ਜਨ ਨੇ ਪਵਨ ਬਾਂਧ ਕਰ ਰਾਖਾ ਹੈ ਤਿਸ ਪਵਨ ਕੇ ਆਵਣੇ ਜਾਣੇ ਕੀ ਅੰਨ੍ਯ ਪੁਰਸ਼ ਕੋ (ਬੂਝ) ਗਿਆਤ ਨਹੀਂ ਹੋਤੀ॥

ਜਾ ਕਉ ਰਿਦੈ ਪ੍ਰਗਾਸੁ ਭਇਓ ਹਰਿ ਉਆ ਕੀ ਕਹੀ ਨ ਜਾਇ ਕਹਾਵਤ ॥੨॥

Jā ka▫o riḏai pargās bẖa▫i▫o har u▫ā kī kahī na jā▫e kahāvaṯ. ||2||

So is that person, whose heart is enlightened by the Lord - his story cannot be told. ||2||

ਏਸੇ ਤਰ੍ਹਾਂ ਦਾ ਹੀ ਹੈ ਉਹ ਪ੍ਰਾਣੀ ਜਿਸ ਦਾ ਮਨ ਪ੍ਰਭੂ ਦੇ ਨਾਲ ਰੋਸ਼ਨ ਹੋਇਆ ਹੋਇਆ ਹੈ; ਤੇ ਉਸ ਦੀ ਕਥਾ ਵਰਣਨ ਕੀਤੀ ਨਹੀਂ ਜਾ ਸਕਦੀ।

ਤੈਸੇ ਜਿਸ ਪੁਰਸ਼ ਕੇ ਰਿਦੇ ਮੈਂ ਹਰੀ ਸਾਖਿਆਤਕਾਰ ਹੂਆ ਹੈ ਉਸ ਪੁਰਸ਼ ਕੀ (ਕਹਾਵਤ) ਕਹਾਨੀ ਕਹੀ ਨਹੀਂ ਜਾਤੀ ਭਾਵ ਤਿਸ ਕੀ ਮਹਿਮਾ ਅਕਹ ਹੋਤੀ ਹੈ॥੨॥

ਆਨ ਉਪਾਵ ਜੇਤੇ ਕਿਛੁ ਕਹੀਅਹਿ ਤੇਤੇ ਸੀਖੇ ਪਾਵਤ ॥

Ān upāv jeṯe kicẖẖ kahī▫ahi ṯeṯe sīkẖe pāvaṯ.

As many other efforts as you can think of - I have seen them and studied them all.

ਹੋਰ ਉਪਰਾਲੇ ਜਿੰਨੇ ਭੀ ਉਹ ਆਖੇ ਜਾਂਦੇ ਹਨ, ਉਨੇ ਹੀ ਮੈਂ ਸਿਖ ਅਤੇ ਕਰ ਲਏ ਹਨ।

ਔਰ ਉਪਾਵ ਜਿਤਨੇ ਕੁਛ ਕਹਿਤੇ ਹੈਂ ਤਿਤਨੇ ਹੀ ਸੀਖ ਕਰ ਪਾ ਲਈਤੇ ਹੈਂ॥

ਅਚਿੰਤ ਲਾਲੁ ਗ੍ਰਿਹ ਭੀਤਰਿ ਪ੍ਰਗਟਿਓ ਅਗਮ ਜੈਸੇ ਪਰਖਾਵਤ ॥੩॥

Acẖinṯ lāl garih bẖīṯar pargati▫o agam jaise parkẖāvaṯ. ||3||

My Beloved, Carefree Lord has revealed Himself within the home of my own heart; thus I have realized the Inaccessible Lord. ||3||

ਮੇਰਾ ਫਿਕਰ-ਰਹਿਤ ਪ੍ਰੀਤਮ ਮੇਰੇ ਮਨ ਦੇ ਘਰ ਅੰਦਰ ਪ੍ਰਤੱਖ ਹੋ ਗਿਆ ਹੈ। ਇਹ ਇਉ ਹੈ ਜਿਸ ਤਰ੍ਹਾਂ ਕਿ ਮੈਂ ਗੁਪਤ ਪ੍ਰਭੂ ਨੂੰ ਪਰਖ ਲਿਆ ਹੈ।

ਪਰੰਤੂ ਜਿਸਕੇ ਅੰਤਹਕਰਨ ਮੈਂ ਪਿਆਰਾ (ਅਚਿੰਤ) ਵਾਹਿਗੁਰੂ ਪ੍ਰਗਟਿਆ ਹੈ ਤਿਸ ਕੀ ਪਰਖ ਅਗਮ ਜੈਸੀ ਹੈ॥ ਭਾਵ ਸੁਅਨਭਵ ਗੰਮ ਹੈ॥੩॥

ਨਿਰਗੁਣ ਨਿਰੰਕਾਰ ਅਬਿਨਾਸੀ ਅਤੁਲੋ ਤੁਲਿਓ ਨ ਜਾਵਤ ॥

Nirguṇ nirankār abẖināsī aṯulo ṯuli▫o na jāvaṯ.

The Absolute, Formless, Eternally Unchanging, Immeasurable Lord cannot be measured.

ਲੱਛਣ-ਰਹਿਤ, ਸਰੂਪ-ਰਹਿਤ, ਅਮਰ ਅਤੇ ਅਮਾਪ ਪ੍ਰਭੂ ਜੋਖਿਆ ਨਹੀਂ ਜਾ ਸਕਦਾ।

ਨਿਰਗੁਣ ਨਿਰੰਕਾਰ ਜੋ ਅਬਿਨਾਸ਼ੀ ਹੈ ਵਹੁ ਅਤੋਲ ਹੈ ਤੋਲਿਆ ਨਹੀਂ ਜਾਤਾ ਹੈ ਭਾਵ ਤਹਾਂ ਤਕ ਬੁਧੀ ਪਹੁੰਚ ਨਹੀਂ ਸਕਤੀ॥

ਕਹੁ ਨਾਨਕ ਅਜਰੁ ਜਿਨਿ ਜਰਿਆ ਤਿਸ ਹੀ ਕਉ ਬਨਿ ਆਵਤ ॥੪॥੯॥

Kaho Nānak ajar jin jari▫ā ṯis hī ka▫o ban āvaṯ. ||4||9||

Says Nanak, whoever endures the unendurable - this state belongs to him alone. ||4||9||

ਗੁਰੂ ਜੀ ਆਖਦੇ ਹਨ, ਜੋ ਕੋਈ ਅਸਹਿ ਨੂੰ ਸਹਾਰਦਾ ਹੈ, ਕੇਵਲ ਉਸ! ਹੀ ਇਹ ਅਵਸਥਾ ਫਬਦੀ ਹੈ।

ਸ੍ਰੀ ਗੁਰੂ ਜੀ ਕਹਿਤੇ ਹੈਂ ਜਿਸ ਪੁਰਸ਼ ਨੇ ਅਜਰ ਵਸਤੂ ਅਰਥਾਤ ਆਤਮ ਵਸਤੂ ਕੋ ਜਰਿਆ ਹੈ ਭਾਵ ਸਵਾਰਿਆ ਅਰਥਾਤ ਧਾਰਿਆ ਹੈ ਤਿਸਹੀ ਕੇ ਸਭ ਬਨ ਆਵਤੀ ਹੈ ਭਾਵ ਇਹ ਕਿ ਤਿਸ ਕੇ ਅਨੰਦ ਕੋ ਸੋਈ ਜਾਨਤਾ ਹੈ॥੪॥੯॥

ਸਾਰਗ ਮਹਲਾ ੫ ॥ ਬਿਖਈ ਦਿਨੁ ਰੈਨਿ ਇਵ ਹੀ ਗੁਦਾਰੈ ॥ ਗੋਬਿੰਦੁ ਨ ਭਜੈ ਅਹੰਬੁਧਿ ਮਾਤਾ ਜਨਮੁ ਜੂਐ ਜਿਉ ਹਾਰੈ ॥੧॥ ਰਹਾਉ ॥

Sārag mėhlā 5. Bikẖ▫ī ḏin rain iv hī guḏārai. Gobinḏ na bẖajai ahaʼn▫buḏẖ māṯā janam jū▫ai ji▫o hārai. ||1|| rahā▫o.

Saarang, Fifth Mehl: The corrupt person passes his days and nights uselessly. He does not vibrate and meditate on the Lord of the Universe; he is intoxicated with egotistical intellect. He loses his life in the gamble. ||1||Pause||

ਸਾਰੰਗੀ ਪੰਜਵੀਂ ਪਾਤਿਸ਼ਾਹੀ। ਵਿਸ਼ਈ ਪੁਰਸ਼ ਆਪਣਾ ਦਿਨ ਤੇ ਰਾਤ ਐਵੇ ਹੀ ਬਤੀਤ ਕਰ ਲੈਂਦਾ ਹੈ। ਹੰਕਾਰੀ ਮਤ ਨਾਲ ਮਤਵਾਲਾ ਹੋਇਆ ਹੋਇਆ ਜੀਵ ਆਪਣੇ ਸੁਆਮੀ ਦਾ ਸਿਮਰਨ ਨਹੀਂ ਕਰਦਾ ਅਤੇ ਆਪਣੇ ਜੀਵਨ ਨੂੰ ਜੂਏ ਵਿੱਚ ਹਾਰ ਦਿੰਦਾ ਹੈ। ਠਹਿਰਾਉ।

ਵਿਸਈ ਜੀਵ ਰਾਤ੍ਰਿ ਦਿਨ (ਇਵ ਹੀ) ਇਸੀ ਤਰਾਂ ਬਿਅਰਥ ਹੀ ਬਿਤੀਤ ਕਰ ਦੇਤਾ ਹੈ ਹੰਕਾਰ ਬੁਧੀ ਕਰ ਉਨਮਤ ਹੂਆ ਹੂਆ ਗੋਬਿੰਦ ਜੀ ਕੋ ਭਜਤਾ ਨਹੀਂ ਜੂਏ ਕੀ ਤਰਹ ਜਨਮ ਕੋ ਹਾਰਤਾ ਹੈ॥

ਨਾਮੁ ਅਮੋਲਾ ਪ੍ਰੀਤਿ ਨ ਤਿਸ ਸਿਉ ਪਰ ਨਿੰਦਾ ਹਿਤਕਾਰੈ ॥

Nām amolā parīṯ na ṯis si▫o par ninḏā hiṯkārai.

The Naam, the Name of the Lord, is priceless, but he is not in love with it. He loves only to slander others.

ਅਣਮੁੱਲਾ ਹੈ ਪ੍ਰਭੂ ਦਾ ਨਾਮ ਇਸ ਨਾਲ ਉਹ ਪਿਰਹੜੀ ਨਹੀਂ ਪਾਉਂਦਾ। ਉਸ ਦਾ ਪਿਆਰ ਕੇਵਲ ਹੋਰਨਾਂ ਦੀ ਬਦਖੋਈ ਕਰਨ ਵਾਲਾ ਹੈ।

ਅਮੋਲਕ ਜੋ ਨਾਮ ਹੈ ਤਿਸ ਕੇ ਸਾਥ ਪ੍ਰੀਤੀ ਨਹੀਂ ਕਰਤਾ ਔਰ ਪਰਾਈ ਨਿੰਦਾ ਮੈਂ ਹਿਤ ਕਰ ਰਹਾ ਹੈ॥

ਛਾਪਰੁ ਬਾਂਧਿ ਸਵਾਰੈ ਤ੍ਰਿਣ ਕੋ ਦੁਆਰੈ ਪਾਵਕੁ ਜਾਰੈ ॥੧॥

Cẖẖāpar bāʼnḏẖ savārai ṯariṇ ko ḏu▫ārai pāvak jārai. ||1||

Weaving the grass, he builds his house of straw. At the door, he builds a fire. ||1||

ਘਾਸ ਫੂਸ ਨੂੰ ਸੁਆਰ ਕੇ ਉਹ ਕੱਖਾਂ ਦੀ ਕੁੱਲੀ ਬਣਾਉਂਦਾ ਹੈ ਅਤੇ ਇਸ ਦੇ ਬੂਹੇ ਦੇ ਅੰਦਰਵਾਰ ਅੱਗ ਬਾਲਦਾ ਹੈ।

ਜਿਸ ਪਰਕਾਰ ਕੋਈ (ਤ੍ਰਿਣ) ਘਾਸ ਫੂਸ ਕਾ ਛਪਰ ਬਨਾਇ ਕਰ ਤਿਸ ਕੇ ਦਰਵਾਜੇ ਪਰ ਅਗਨੀ ਲਗਾਇ ਦੇਵੇ ਤੈਸੇ ਹੀ ਸਕਾਮ ਕਰਮ ਤ੍ਰਿਣੋਂ ਕਾ ਛਾਪਰ ਸਵਾਰ ਕਰ ਬਾਂਧਨਾਂ ਹੈ ਨਿੰਦਾ ਕਰਨੀ ਏਹ ਦੁਆਰੇ ਕੋ ਅਗਨੀ ਲਗਾਵਨੀ ਹੈ॥੧॥

ਕਾਲਰ ਪੋਟ ਉਠਾਵੈ ਮੂੰਡਹਿ ਅੰਮ੍ਰਿਤੁ ਮਨ ਤੇ ਡਾਰੈ ॥

Kālar pot uṯẖāvai mūʼndėh amriṯ man ṯe dārai.

He carries a load of sulfur on his head, and drives the Ambrosial Nectar out of his mind.

ਸ਼ੋਰੇ ਦੀ ਖੰਡ ਉਹ ਆਪਣੇ ਸਿਰ ਉਤੇ ਚੁਕਦਾ ਹੈ ਅਤੇ ਪ੍ਰਭੂ ਦੇ ਸੁਧਾਰਸ ਨੂੰ ਆਪਣੇ ਚਿੱਤ ਵਿੱਚੋ ਪਰੇ ਸੁੱਟ ਪਾਉਂਦਾ ਹੈ।

ਪਾਪ ਕਰਮ ਏਹ ਕਲਰ ਕੀ ਪੰਡ ਹੈ ਸੋ ਮਨਮੁਖ ਸਿਰ ਪੁਰ ਉਠਾਵਤਾ ਹੈ ਔਰ ਨਾਮ ਅੰਮ੍ਰਿਤ ਮਨ ਸੇ (ਡਾਰੈ) ਗੇਰ ਦੇਤਾ ਹੈ॥

ਓਢੈ ਬਸਤ੍ਰ ਕਾਜਰ ਮਹਿ ਪਰਿਆ ਬਹੁਰਿ ਬਹੁਰਿ ਫਿਰਿ ਝਾਰੈ ॥੨॥

Odẖai basṯar kājar mėh pari▫ā bahur bahur fir jẖārai. ||2||

Wearing his good clothes, the mortal falls into the coal-pit; again and again, he tries to shake it off. ||2||

ਚੰਗੇ ਕਪੜੇ ਪਾ ਕੇ ਬੰਦਾ ਕਾਲਕ ਅੰਦਰ ਡਿਗਦਾ ਹੈ ਅਤੇ ਤਦ ਮੁੜ ਮੁੜ ਕੇ ਇਸ ਨੂੰ ਝਾੜਦਾ ਹੈ।

ਜੈਸੇ ਬਸਤ੍ਰ ਪਹਿਰ ਕਰ ਕਾਜਰ ਮੈਂ ਪੜੇ ਔਰ ਬਾਰ ਬਾਰ ਬਸਤ੍ਰੋਂ ਕੋ ਝਾੜੇ ਭਾਵ ਤਿਸ ਕੋ ਅਧਕ ਹੀ ਕਾਲਖ ਲਗੇਗੀ ਤੈਸੇ ਹੀ ਸੰਸਾਰ ਰੂਪ ਕਜਲ ਕੀ ਕੋਠੜੀ ਸਰੀਰ ਵਾ ਸਕਾਮ ਕਰਮ ਰੂਪ ਬਸਤ੍ਰ ਕੋ ਪਹਿਰਕੈ ਪੜਾ ਹੂਆ ਬਾਰੰਬਾਰ ਜੋ ਹੰਕਾਰ ਕਰਤਾ ਹੈ ਸੋ ਝਾੜਤਾ ਹੈ ਤਿਸ ਕਰ ਪਾਪ ਹੀ ਹੋਤੇ ਹੈਂ॥੨॥

ਕਾਟੈ ਪੇਡੁ ਡਾਲ ਪਰਿ ਠਾਢੌ ਖਾਇ ਖਾਇ ਮੁਸਕਾਰੈ ॥

Kātai ped dāl par ṯẖādẖou kẖā▫e kẖā▫e muskārai.

Standing on the branch, eating and eating and smiling, he cuts down the tree.

ਇਸ ਦੇ ਟਹਿਣੇ ਉਤੇ ਖਲੋ ਉਹ ਦਰਖਤ ਨੂੰ ਵੱਢਦਾ ਹੈ ਅਤੇ ਉਥੇ ਉਹ ਖਾ ਖਾ ਕੇ ਮੁਸਕਰਾਉਂਦਾ ਹੈ।

ਜੈਸੇ ਕੋਈ ਡਾਲੀ ਪਰ ਬੈਠ ਕਰ ਪੇਡ ਕੋ ਕਾਟੇ ਔਰ ਫਲ ਖਾਇ ਖਾਇ ਕਰ ਮੁਸਕਾਵੈ ਤੈਸੇ ਸਰੀਰ ਡਾਲ ਪਰ ਖੜਾ ਹੂਆ ਸ੍ਵਾਸੋਂ ਰੂਪ ਪੇਡ ਕੋ ਕਾਟਤਾ ਹੈ ਵਿਸ਼੍ਯ ਰੂਪ ਫਲ ਕੋ ਖਾਇ ਖਾਇ ਕਰ ਮਨਮੁਖ ਮੁਸਕਾਵਤਾ ਹੈ॥

ਗਿਰਿਓ ਜਾਇ ਰਸਾਤਲਿ ਪਰਿਓ ਛਿਟੀ ਛਿਟੀ ਸਿਰ ਭਾਰੈ ॥੩॥

Giri▫o jā▫e rasāṯal pari▫o cẖẖitī cẖẖitī sir bẖārai. ||3||

He falls down head-first and is shattered into bits and pieces. ||3||

ਉਹ ਸਿਰ ਪਰਨੇ, ਹੇਠਾਂ ਜਾ ਡਿਗਦਾ ਹੈ ਅਤੇ ਟੋਟੇ ਟੋਟੇ ਹੋ ਜਾਂਦਾ ਹੈ।

ਜਬ ਸਰੀਰ ਕਾ (ਗਿਰਿਓਂ) ਵਿਜੋਗ ਹੂਆ ਤਬ ਨਰਕ ਵਾ ਜੂਨੀ ਰੂਪ ਰਸਾਤਲ ਮੈਂ ਜਾਇ ਪੜਾ ਤਬ ਦੁਖਾਂ ਕਰਕੇ (ਛਿਟੀ ਛਿਟੀ) ਹਡੀ ਹਡੀ ਟੂਟਤੀ ਹੈ॥੩॥

ਨਿਰਵੈਰੈ ਸੰਗਿ ਵੈਰੁ ਰਚਾਏ ਪਹੁਚਿ ਨ ਸਕੈ ਗਵਾਰੈ ॥

Nirvairai sang vair racẖā▫e pahucẖ na sakai gavārai.

He bears vengeance against the Lord who is free of vengeance. The fool is not up to the task.

ਦਸ਼ਮਨੀ-ਰਹਿਤ ਨਾਲ ਉਹ ਦੁਸ਼ਮਨੀ ਕਰਦਾ ਹੈ, ਪਰੰਤੂ ਮੂਰਖ ਉਸ ਦੀ ਬਰਾਬਰੀ ਨਹੀਂ ਕਰ ਸਕਦਾ।

ਜੋ ਨਿਰਵੈਰੋਂ ਕੇ ਸੰਗ ਮਨਮੁਖ ਵੈਰ ਰਚਾਵਤਾ ਹੈ ਸੋ (ਗਵਾਰੈ) ਮੂਰਖ ਸੁਲਹੀ ਵਤ ਸੰਤੋਂ ਤਕ ਪਹੁੰਚ ਨਹੀਂ ਸਕਤਾ ਹੈ॥

ਕਹੁ ਨਾਨਕ ਸੰਤਨ ਕਾ ਰਾਖਾ ਪਾਰਬ੍ਰਹਮੁ ਨਿਰੰਕਾਰੈ ॥੪॥੧੦॥

Kaho Nānak sanṯan kā rākẖā pārbarahm nirankārai. ||4||10||

Says Nanak, the Saving Grace of the Saints is the Formless, Supreme Lord God. ||4||10||

ਗੁਰੂ ਜੀ ਆਖਦੇ ਹਨ, ਸਰੂਪ-ਰਹਿਤ ਸ਼ਰੋਮਣੀ ਸਾਹਿਬ ਆਪਣੇ ਸਾਧੂਆਂ ਦਾ ਰਖਵਾਲਾ ਹੈ।

ਸ੍ਰੀ ਗੁਰੂ ਜੀ ਕਹਿਤੇ ਹੈਂ ਪਾਰਬ੍ਰਹਮ ਨਿਰੰਕਾਰ ਅਪਨੇ ਸੰਤ ਜਨੋਂ ਕਾ ਆਪ ਰਛਕ ਹੋਤਾ ਹੈ॥੪॥੧੦॥

ਨਾਨਕਸਰ ਕਲੇਰਾਂ ਤੋਂ ਅੱਜ ਦਾ ਹੁਕਮਨਾਮਾ ਸਾਹਿਬHukamnama Sahib From Nanaksar KaleranAng(717)th With Translation In English,Hindi...
22/06/2024

ਨਾਨਕਸਰ ਕਲੇਰਾਂ ਤੋਂ ਅੱਜ ਦਾ ਹੁਕਮਨਾਮਾ ਸਾਹਿਬ
Hukamnama Sahib From Nanaksar Kaleran
Ang(717)th With Translation In English,Hindi
And Gurmukhi....

ਟੋਡੀ ਮਹਲਾ ੫ ॥
ਮਾਈ ਮੇਰੇ ਮਨ ਕੋ ਸੁਖੁ ॥
ਕੋਟਿ ਅਨੰਦ ਰਾਜ ਸੁਖੁ ਭੁਗਵੈ ਹਰਿ ਸਿਮਰਤ ਬਿਨਸੈ ਸਭ ਦੁਖੁ ॥੧॥ ਰਹਾਉ ॥
ਕੋਟਿ ਜਨਮ ਕੇ ਕਿਲਬਿਖ ਨਾਸਹਿ ਸਿਮਰਤ ਪਾਵਨ ਤਨ ਮਨ ਸੁਖ ॥
ਦੇਖਿ ਸਰੂਪੁ ਪੂਰਨੁ ਭਈ ਆਸਾ ਦਰਸਨੁ ਭੇਟਤ ਉਤਰੀ ਭੁਖ ॥੧॥
ਚਾਰਿ ਪਦਾਰਥ ਅਸਟ ਮਹਾ ਸਿਧਿ ਕਾਮਧੇਨੁ ਪਾਰਜਾਤ ਹਰਿ ਹਰਿ ਰੁਖੁ ॥
ਨਾਨਕ ਸਰਨਿ ਗਹੀ ਸੁਖ ਸਾਗਰ ਜਨਮ ਮਰਨ ਫਿਰਿ ਗਰਭ ਨ ਧੁਖੁ ॥੨॥੧੦॥੨੯॥

Arth Gurmukhi Vich:-

ਹੇ ਭਾਈ! ਮੇਰੇ ਮਨ ਕੋ ਅਬ ਸੁਖ ਪ੍ਰਾਪਤਿ ਹੂਆ ਹੈ॥
ਸੋ ਸੁਖ ਕੈਸਾ ਹੈ? ਕਰੋੜੋਂ ਸੁਖ ਰਾਜ ਆਦਿਕੋਂ ਕੇ ਪ੍ਰਾਪਤਿ ਹੋਵੈ, ਤੈਸੇ ਅਨੰਦ ਕੋ ਮਨ ਭੋਗਤਾ ਹੈ। ਕਿਉਂਕਿ ਤਿਸ ਹਰੀ ਕੇ ਸਿਮਰਨੇ ਕਰ ਸੋ ਸਰਬ ਦੁਖ ਜਨਮਾਦੀ
ਬਿਨਸ ਗਏ ਹੈਂ॥੧॥ ਰਹਾਉ ॥
ਜਿਸ ਸਿਮਰਨ ਸੇ ਕਰੋੜੋਂ ਜਨਮੋਂ ਕੇ ਪਾਪ ਨਾਸ ਹੋ ਜਾਤੇ ਹੈਂ, ਤਿਸ ਸੁਖ ਸਰੂਪ ਕੋ ਸਿਮਰਤਿਆਂ ਹੋਇਆਂ ਮੇਰਾ ਮਨ ਤਨ ਪਵਿਤ੍ਰ ਹੂਆ ਹੈ॥
ਤਿਸ ਕੇ ਸਰੂਪ ਕੋ ਦੇਖ ਕਰ ਕੇ ਮੇਰੀ ਆਸਾ ਪੂਰਨ ਭਈ ਹੈ, ਦਰਸਨ ਭੇਟਤੇ ਹੀ ਸਰਬ ਪਦਾਰਥੋਂ ਕੀ ਭੂਖ ਉਤਰ ਗਈ ਹੈ॥੧॥
ਧਰਮ, ਅਰਥ, ਕਾਮ, ਮੋਖ੍ਯ, ਚਾਰ ਪਦਾਰਥੋਂ ਕਾ ਔ ਅਣਿਮਾ, ਮਹਮਾ ਆਦਿ ਵਡੀਆਂ ਸਿਧੀਓਂ ਕਾ ਦਾਤਾ ਕਾਮ ਧੇਨ ਔ ਕਲਪ ਬਿਰਛ ਵਤ ਮੈਨੇ ਹਰੀ ਕੇ ਨਾਮ ਕੋ ਹੀ
ਜਾਣਿਆ ਹੈ॥
ਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਸੁਖ ਸਾਗਰ ਕੀ ਸਰਨ ਗ੍ਰਹਿਣ ਕਰੀ ਹੈ, ਜਿਸ ਤੇ ਪੁਨਾ ਗਰਭ ਵਿਖੇ ਜਨਮ ਮਰਨ ਕੇ (ਧੁਖੁ) ਪੀੜਾ ਨਹੀਂ ਪਾਈਤੀ ਹੈ॥੨॥੧੦॥੨੯॥

In Phonetic English :-

Ttoddee Mehalaa 5 ||
Maaee Maerae Man Ko Sukh ||
Kott Anandh Raaj Sukh Bhugavai Har Simarath Binasai Sabh Dhukh
||1|| Rehaao ||
Kott Janam Kae Kilabikh Naasehi Simarath Paavan Than Man Sukh ||
Dhaekh Saroop Pooran Bhee Aasaa Dharasan Bhaettath Outharee Bhukh
||1||
Chaar Padhaarathh Asatt Mehaa Sidhh Kaamadhhaen Paarajaath Har Har
Rukh ||
Naanak Saran Gehee Sukh Saagar Janam Maran Fir Garabh N Dhhukh
||2||10||29||

Translation In English:-

Todee, Fifth Mehl:
O my mother, my mind is at peace.
I enjoy the ecstasy of millions of princely pleasures; remembering
the Lord in meditation, all pains have been dispelled. ||1||Pause||
The sins of millions of lifetimes are erased, by meditating on the
Lord; becoming pure, my mind and body have found peace.
Gazing upon the Lord's form of perfect beauty, my hopes have been
fulfilled; attaining the Blessed Vision of His Darshan, my hunger
has been appeased. ||1||
The four great blessings, the eight supernatural spiritual powers
of the Siddhas, the wish-fulfilling Elysian cow, and the
wish-fulfilling tree of life - all these come from the Lord, Har,
Har.
O Nanak, holding tight to the Sanctuary of the Lord, the ocean of
peace, you shall not suffer the pains of birth and death, or fall
into the womb of reincarnation again. ||2||10||29||

In HIndi:-

टोडी महला ५ ॥
माई मेरे मन को सुखु ॥
कोटि अनंद राज सुखु भुगवै हरि सिमरत बिनसै सभ दुखु ॥१॥ रहाउ ॥
कोटि जनम के किलबिख नासहि सिमरत पावन तन मन सुख ॥
देखि सरूपु पूरनु भई आसा दरसनु भेटत उतरी भुख ॥१॥
चारि पदारथ असट महा सिधि कामधेनु पारजात हरि हरि रुखु ॥
नानक सरनि गही सुख सागर जनम मरन फिरि गरभ न धुखु ॥२॥१०॥२९॥

Arth Hindi Mein:-

हे भाई! मेरे मन को अब सुख प्रापति हूआ है॥
सो सुख कैसा है? करोड़ों सुख राज आदिकों के प्रापति होवै, तैसे अनंद को मन भोगता है। किउंकि तिस हरी के सिमरने कर
सो सरब दुख जनमादी बिनस गए हैं॥१॥ रहाउ ॥
जिस सिमरन से करोड़ों जनमों के पाप नास हो जाते हैं, तिस सुख सरूप को सिमरतिआं होइआं मेरा मन तन पवित्र हूआ है॥
तिस के सरूप को देख कर के मेरी आसा पूरन भई है, दरसन भेटते ही सरब पदारथों की भूख उतर गई है॥१॥
धरम, अरथ, काम, मोख्य, चार पदारथों का औ अणिमा, महमा आदि वडीआं सिधीओं का दाता काम धेन औ कलप बिरछ वत
मैने हरी के नाम को ही जाणिआ है॥
स्री गुरू जी कहते हैं: तिस सुख सागर की सरन ग्रहिण करी है, जिस ते पुना गरभ विखे जनम मरन के (धुखु) पीड़ा नहीं पाईती है॥२॥१०॥२९॥

Bhul Chuk Di Khima Waheguru Jee....
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ....

WAHEGURU JI KA KHALSA
WAHEGURU JI KI FATEH JI....

ਧੰਨ ਮੇਰੇ ਬਾਬਾ ਜੀ 😇😇🙏🙏🌸🌸🪴🪴
22/06/2024

ਧੰਨ ਮੇਰੇ ਬਾਬਾ ਜੀ 😇😇🙏🙏🌸🌸🪴🪴

Address

ਠਾਠ ਨਾਨਕਸਰ, ਮਹਿਲ ਕਲਾਂ, ਬਰਨਾਲਾ, ਪੰਜਾਬ।
Barnala
148104

Alerts

Be the first to know and let us send you an email when Gurpreet Singh posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Gurpreet Singh:

Share