Shree Ramleela Committee Barnala

Shree Ramleela Committee Barnala Shree Ramleela Committee Barnala, Punjab

*ਭੋਗ 'ਤੇ ਵਿਸ਼ੇਸ਼* *ਭਾਰਤ ਮੋਦੀ 'ਮਨੁੱਖਤਾ ਦੀ ਸੇਵਾ, ਸਮਰਪਣ, ਸੰਗਠਨ, ਸੱਭਿਆਚਾਰ ਅਤੇ ਧਰਮ' ਦਾ ਮੁਜੱਸਮਾ ਸਨ*ਬਰਨਾਲਾ : ਇਸ ਸੰਸਾਰ ਤੋਂ ਹਰ ਕਿ...
24/02/2026

*ਭੋਗ 'ਤੇ ਵਿਸ਼ੇਸ਼*
*ਭਾਰਤ ਮੋਦੀ 'ਮਨੁੱਖਤਾ ਦੀ ਸੇਵਾ, ਸਮਰਪਣ, ਸੰਗਠਨ, ਸੱਭਿਆਚਾਰ ਅਤੇ ਧਰਮ' ਦਾ ਮੁਜੱਸਮਾ ਸਨ*

ਬਰਨਾਲਾ : ਇਸ ਸੰਸਾਰ ਤੋਂ ਹਰ ਕਿਸੇ ਨੇ ਇੱਕ ਦਿਨ ਚਲੇ ਜਾਣਾ ਹੁੰਦਾ ਹੈ, ਪਰ ਕੁੱਝ ਵਿਰਲੇ ਇਨਸਾਨ ਅਜਿਹੇ ਪੈਦਾ ਹੁੰਦੇ ਹਨ, ਜੋ ਆਪਣੇ ਪਰਵਾਰ ਦਾ ਪਾਲਣ ਪੋਸ਼ਣ ਕਰਨ ਦੇ ਨਾਲ-ਨਾਲ ਸਾਡੇ ਸਮਾਜ ਨੂੰ ਬਹੁਤ ਵੱਡੀਆਂ ਦੇਣਾਂ ਦੇ‌ ਜਾਂਦੇ ਹਨ, ਜਿਸ ਕਰਕੇ ਸਮਾਜ ਉਹਨਾਂ ਨੂੰ ਜਿਉਂਦੇ ਜੀਅ ਵੀ ਸਤਿਕਾਰ ਦਿੰਦਾ ਹੈ ਅਤੇ ਉਹਨਾਂ ਦੇ ਜਾਣ ਤੋਂ ਬਾਅਦ ਵੀ ਸਦੀਵੀ ਤੌਰ 'ਤੇ ਯਾਦ ਰੱਖਦਾ ਹੈ। ਮਨੁੱਖਤਾ ਦੀ ਸੇਵਾ ਪ੍ਰਣਾਇਆ ਅਜਿਹਾ ਹੀ ਇੱਕ ਕਰਮਯੋਗੀ ਹੋਇਆ ਹੈ ਸ੍ਰੀ ਭਾਰਤ ਮੋਦੀ, ਜੋ ਸੇਵਾ, ਸਮਰਪਣ, ਸੰਗਠਨ, ਸੱਭਿਆਚਾਰ ਅਤੇ ਸਨਾਤਨ ਧਰਮ ਦਾ ਮੁਜੱਸਮਾ ਸੀ।
ਸ਼੍ਰੀ ਭਾਰਤ ਭੂਸ਼ਣ ਮੋਦੀ ਦਾ ਜਨਮ 8 ਅਪ੍ਰੈਲ 1953 ਨੂੰ ਮਾਤਾ ਸ਼੍ਰੀਮਤੀ ਮਾਇਆ ਦੇਵੀ ਦੀ ਕੁੱਖੋਂ, ਪਿਤਾ ਸ਼੍ਰੀ ਈਸ਼ਵਰ ਦਾਸ ਮੋਦੀ ਦੇ ਗ੍ਰਹਿ ਵਿਖੇ ਹੋਇਆ। ਇੱਕ ਨੇਕ ਪਰਿਵਾਰ ਵਿੱਚ ਜਨਮਿਆ ਭਾਰਤ ਮੋਦੀ 11 ਸਾਲ ਦੀ ਛੋਟੀ ਉਮਰ ਵਿੱਚ ਹੀ ਸੇਵਾ ਸੰਮਤੀ ਬਰਨਾਲਾ ਵਿੱਚ ਸ਼ਾਮਲ ਹੋ ਕੇ ਰੇਲਵੇ ਸਟੇਸ਼ਨ ਬਰਨਾਲਾ 'ਤੇ ਆਉਣ ਵਾਲੇ ਯਾਤਰੀਆਂ ਨੂੰ ਮੁਫਤ ਠੰਡਾ ਪਾਣੀ ਪਿਆਉਣ ਲੱਗ ਪਿਆ। ਬਚਪਨ ਵਿੱਚ ਸ਼ੁਰੂ ਕੀਤੀ ਇਹ ਸੇਵਾ ਉਨ੍ਹਾਂ ਦੀ ਸ਼ਖਸੀਅਤ ਦੀ ਨੀਂਹ ਬਣ ਗਈ, ਜਿਸ ਸਦਕਾ ਉਹਨਾਂ ਨੇ ਪੂਰਾ ਜੀਵਨ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਕਰ ਦਿੱਤਾ।
ਭਾਰਤ ਮੋਦੀ ਨੇ 1969 ਵਿੱਚ ਗਾਂਧੀ ਆਰੀਆ ਸੀਨੀਅਰ ਸੈਕੰਡਰੀ ਸਕੂਲ, ਬਰਨਾਲਾ ਤੋਂ ਮੈਟ੍ਰਿਕ ਕੀਤੀ। ਫਿਰ ਉਨ੍ਹਾਂ ਰਾਜਿੰਦਰਾ ਸਰਕਾਰੀ ਕਾਲਜ ਪਟਿਆਲਾ ਤੋਂ ਬੀ.ਐਸ.ਸੀ. ਕਰਦਿਆਂ ਡੀ.ਫਾਰਮੇਸੀ ਦੀ ਡਿਗਰੀ ਪ੍ਰਾਪਤ ਕੀਤੀ। ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਉਨ੍ਹਾਂ ਨੇ ਸਿਵਲ ਹਸਪਤਾਲ, ਬਰਨਾਲਾ ਦੇ ਮੁੱਖ ਗੇਟ ਦੇ ਨੇੜੇ "ਮੋਦੀ ਮੈਡੀਸਨ ਟਰੇਡਰਜ਼" ਨਾਮਕ ਇੱਕ ਫਾਰਮੇਸੀ ਦੁਕਾਨ ਖੋਲ੍ਹੀ। ਸਮੇਂ ਦੇ ਨਾਲ, ਇਹ ਦੁਕਾਨ ਬਰਨਾਲਾ ਜ਼ਿਲ੍ਹੇ ਦੇ ਸਭ ਤੋਂ ਭਰੋਸੇਮੰਦ ਫਾਰਮੇਸੀ ਸਟੋਰਾਂ ਵਿੱਚੋਂ ਇੱਕ ਬਣ ਗਈ। ਸ਼ਹਿਰ ਵਿੱਚ ਇੱਕ ਕਹਾਵਤ ਪ੍ਰਸਿੱਧ ਹੋ ਗਈ "ਜੋ ਦਵਾਈ ਤੁਹਾਨੂੰ ਕਿਤੇ ਹੋਰ ਨਹੀਂ ਮਿਲਦੀ ਉਹ ਭਾਰਤ ਮੋਦੀ ਦੀ ਦੁਕਾਨ 'ਤੇ ਜ਼ਰੂਰ ਮਿਲਦੀ ਹੈ।" ਉਨ੍ਹਾਂ ਨੇ ਬਹੁਤ ਸਾਰੇ ਲੋੜਵੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ। ਉਨ੍ਹਾਂ ਦੀ ਇਹ ਦੁਕਾਨ ਸਿਰਫ ਇੱਕ ਕਾਰੋਬਾਰ ਜਾਂ ਰੋਜ਼ੀ-ਰੋਟੀ ਦਾ ਸਾਧਨ ਨਹੀਂ, ਸਗੋਂ ਮਨੁੱਖਤਾ ਦੀ ਸੇਵਾ ਦਾ ਇੱਕ ਕੇਂਦਰ ਬਣ ਗਿਆ।
1982 ਵਿੱਚ ਭਾਰਤ ਮੋਦੀ ਦਾ ਸ੍ਰੀਮਤੀ ਆਸ਼ਾ ਮੋਦੀ ਨਾਲ ਵਿਆਹ ਹੋਇਆ‌ ਅਤੇ ਇਹਨਾਂ ਦੇ ਘਰ ਦੋ ਪੁੱਤਰਾਂ ਕਰਨ ਮੋਦੀ ਤੇ ਅਰੁਣ ਮੋਦੀ, ਅਤੇ ਇੱਕ ਧੀ ਸੋਨੀਆ ਨੇ ਜਨਮ ਲਿਆ। ਜਿਥੇ ਉਹਨਾਂ ਦੀ ਸੁਪਤਨੀ ਸ੍ਰੀਮਤੀ ਆਸ਼ਾ ਮੋਦੀ ਬਹੁਤ ਹੀ ਕੋਮਲ ਸੁਭਾਅ ਅਤੇ ਧਾਰਮਿਕਤਾ ਬਿਰਤੀ ਦੀ ਧਾਰਨੀ ਹੈ, ਉਥੇ ਹੀ ਉਹਨਾਂ ਦੇ ਦੋਵਾਂ ਸਪੁੱਤਰ ਕਰਨ ਮੋਦੀ ਅਤੇ ਅਰੁਣ ਮੋਦੀ ਵੱਲੋਂ ਆਪਣੇ ਪਿਤਾ ਦੀ ਵਿਰਾਸਤ ਅਤੇ ਆਪਣੇ ਮੈਡੀਸ਼ਨ ਦੇ ਕਾਰੋਬਾਰ ਨੂੰ ਬਹੁਤ ਕੁਸ਼ਲਤਾ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਉਹਨਾਂ ਦੀ ਬੇਟੀ ਸੋਨੀਆ ਬਾਂਸਲ ਆਪਣੇ ਪਤੀ ਵੈਸ਼ਨਵ ਬਾਂਸਲ ਨਾਲ ਦੁੱਬਈ ਵਿਖੇ ਇਕ ਪ੍ਰਾਈਵੇਟ ਕੰਪਨੀ ਵਿੱਚ ਉਚ ਅਹੁਦੇ ਵਿੱਚ ਕੰਮ ਕਰਦਿਆਂ ਖੁਸ਼ਹਾਲ ਜੀਵਨ ਬਤੀਤ ਬਤੀਤ ਕਰ ਰਹੇ ਹਨ।
ਬਹੁਪੱਖੀ ਸ਼ਖ਼ਸੀਅਤ ਭਾਰਤ ਮੋਦੀ ਇੱਕ ਨਿਪੁੰਨ ਕਲਾਕਾਰ ਵੀ ਸਨ, ਉਹਨਾਂ ਨੇ ਆਪਣੇ ਸਾਥੀ ਸ਼੍ਰੀ ਰਾਜੇਂਦਰ ਗਾਰਗੀ ਨਾਲ ਮਿਲਕੇ ਰਾਮਲੀਲਾ ਵਿੱਚ ਅਦਾਕਾਰੀ ਸ਼ੁਰੂ ਕੀਤੀ। ਭਾਰਤ ਮੋਦੀ ਵੱਲੋਂ ਭਰਤ ਜੀ, ਸ੍ਰੀ ਰਾਮ ਚੰਦਰ ਜੀ, ਮਾਤਾ ਕੈਕਈ ਜੀ, ਮਾਤਾ ਸੀਤਾ ਜੀ ਅਤੇ ਵੀਰ ਹਕੀਕਤ ਰਾਏ ਆਦਿ ਕਿਰਦਾਰਾਂ ਨੂੰ ਬਹੁਤ ਸ਼ਾਨਦਾਰ ਢੰਗ ਨਾਲ ਮੰਚ 'ਤੇ ਪੇਸ਼ ਕੀਤਾ। ਉਹਨਾਂ ਨੂੰ ਰਾਮਾਇਣ ਦੇ ਜ਼ਿਆਦਾਤਰ ਸੰਵਾਦ (ਡਾਇਲਾਗ) ਜ਼ੁਬਾਨੀ ਯਾਦ ਸਨ। ਬਾਅਦ ਵਿੱਚ ਉਹ ਰਾਮਲੀਲਾ ਕਮੇਟੀ ਦੇ ਮੁਖੀ ਬਣੇ ਅਤੇ ਆਪਣੇ ਕਾਰਜਕਾਲ ਦੌਰਾਨ ਰਾਮਲੀਲਾ ਮੈਦਾਨ ਦੇ ਸ਼ਾਨਦਾਰ ਨਵੀਨੀਕਰਨ ਦੀ ਨਿਗਰਾਨੀ ਕੀਤੀ।
ਭਗਤ ਮੋਹਨ ਲਾਲ ਸੇਵਾ ਸੰਮਤੀ ਨਾਲ ਤਾਂ ਭਾਰਤ ਮੋਦੀ ਬਚਪਨ ਵਿੱਚ 11 ਸਾਲ ਦੀ ਉਮਰ ਤੋਂ ਜੁੜ ਗਏ ਸਨ, ਪਰ ਭਗਤ ਮੋਹਨ ਲਾਲ ਸੇਵਾ ਸੰਮਤੀ ਅਤੇ ਰਾਮਬਾਗ ਕਮੇਟੀ ਦੀ ਅਗਵਾਈ ਕਰਦਿਆਂ ਰਾਮ ਬਾਗ ਬਰਨਾਲਾ ਭਾਰਤ ਮੋਦੀ ਲਈ ਤਪੱਸਿਆ ਦੀ ਧਰਤੀ ਬਣ ਗਿਆ ਅਤੇ ਉਹਨਾਂ ਦੀ ਰੂਹ ਰਾਮਬਾਗ ਬਰਨਾਲਾ ਵਿੱਚ ਵਸਣ ਲੱਗ ਪਈ। ਇਥੇ ਭਾਰਤ ਮੋਦੀ ਨੇ ਮਾਸਟਰ ਪਿਆਰਾ ਲਾਲ, ਬਾਬਾ ਹਰੀ ਕਿਸ਼ਨ ਧਰਨੀ, ਲਛਮਣ ਦਾਸ ਕਾਂਝਲੀਆ, ਜਗੀਰ ਸਿੰਘ ਜਗਤਾਰ, ਲਾਜਪਤ ਰਾਏ ਚੋਪੜਾ ਸਮੇਤ ਹੋਰ ਸਾਥੀਆਂ ਨਾਲ ਮਿਲਕੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸ਼ਾਂਤੀ ਹਾਲ, ਪ੍ਰਾਰਥਨਾ ਹਾਲ, ਬਾਲਾਜੀ ਮੰਦਰ, ਸ਼ਿਵ ਮੰਦਰ, ਰੈਣ ਬਸੇਰਾ, ਬਾਲਾ ਜੀ ਮੰਦਰ ਨਾਲ ਛੋਟਾ ਹਾਲ, ਗਊਸ਼ਾਲਾ ਦਾ ਵਿਸਥਾਰ, ਸ਼ਮਸ਼ਾਨਘਾਟ ਦਾ ਆਧੁਨਿਕ ਨਵੀਨੀਕਰਨ ਅਤੇ ਮ੍ਰਿਤਕ ਦੇਹ ਸੰਭਾਲ ਘਰ ਤੋਂ ਇਲਾਵਾ ਬਹੁਤ ਸਾਰੀਆਂ ਇਮਾਰਤਾਂ ਬਣਵਾਈਆਂ ਗਈਆਂ। ਰਾਮਬਾਗ ਬਰਨਾਲਾ ਵਿੱਚ ਦੋ ਸਵ ਵਾਹਨ, ਦੋ ਐਂਬੂਲੈਂਸ ਗੱਡੀਆਂ ਦਾ ਪ੍ਰਬੰਧ ਕੀਤਾ। ਗਰੀਬ ਅਤੇ ਲਾਵਾਰਿਸ ਲਾਸ਼ਾਂ ਦੇ ਸ਼ਸ਼ਕਾਰ ਲਈ ਮੁਫ਼ਤ ਲੱਕੜਾਂ ਦੇਣ ਪ੍ਰਬੰਧ ਕੀਤਾ।
ਭਗਤ ਮੋਹਨ ਲਾਲ ਸੇਵਾ ਸੰਮਤੀ ਵੱਲੋਂ ਅੱਖਾਂ ਦੇ ਫਰੀ ਕੈਂਪ ਲਾਉਣ ਦੀ ਪ੍ਰੰਪਰਾ ਨੂੰ ਅੱਗੇ ਵਧਾਉਂਦਿਆਂ ਭਾਰਤ ਮੋਦੀ ਅਗਵਾਈ ਹੇਠ 50 ਤੋਂ ਵੱਧ ਮੁਫ਼ਤ ਅੱਖਾਂ ਦੀ ਜਾਂਚ ਅਤੇ ਫ੍ਰੀ ਸਰਜਰੀ ਕੈਂਪ ਲਗਾਏ, ਜਿਸ ਨਾਲ ਹਜ਼ਾਰਾਂ ਲੋਕਾਂ ਨੂੰ ਲਾਭ ਹੋਇਆ। ਪਹਿਲਾਂ ਇਸ ਕੈਂਪ ਵਿੱਚ ਆਪ੍ਰੇਸ਼ਨ ਕਰਵਾਉਣ ਵਾਲੇ ਮਰੀਜ਼ਾਂ ਨੂੰ ਸੱਤ ਦਿਨ ਸਿਵਲ ਹਸਪਤਾਲ ਵਿੱਚ ਹੀ ਰੱਖਿਆ ਜਾਂਦਾ ਸੀ ਅਤੇ ਲੰਗਰ, ਚਾਹ ਪਾਣੀ ਤੋਂ ਇਲਾਵਾ ਮਰੀਜ਼ਾਂ ਨੂੰ ਨਹਾਉਣ ਧੋਣ ਅਤੇ ਹੋਰ ਰੱਖ ਰਖਾਵ ਭਾਰਤ ਮੋਦੀ ਦੀ ਅਗਵਾਈ ਵਿੱਚ ਭਗਤ ਮੋਹਨ ਸੇਵਾ ਸੰਮਤੀ ਦੇ ਮੈਂਬਰਾਂ ਵਲੋਂ ਕੀਤਾ ਜਾਂਦਾ ਸੀ।
ਭਾਰਤ ਮੋਦੀ ਅਗਵਾਈ ਹੇਠ ਰਾਮ ਬਾਗ ਵਿੱਚ ਸਥਾਪਿਤ ਮੁਫ਼ਤ ਡਿਸਪੈਂਸਰੀ ਸਥਾਪਿਤ ਕੀਤੀ ਗਈ, ਜਿਥੇ ਅੱਜ ਕੱਲ ਚਾਰ ਡਾਕਟਰਾਂ ਰੋਜ਼ਾਨਾ ਲਗਭਗ 150 ਮਰੀਜ਼ਾਂ ਦਾ ਚੈੱਕਅਪ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ।‌ ਭਾਰਤ ਮੋਦੀ ਵੱਲੋਂ ਦਾਨੀਆਂ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਬਰਨਾਲਾ ਪਹਿਲੇ ਚਾਰ ਵਾਰਡਾਂ ਦੀ ਤਾਮੀਰ ਕਰਵਾਈ ਗਈ, ਫਿਰ ਬਹੁਤ ਹੀ ਸਾਫ਼-ਸੁਥਰੇ ਪਖਾਨਿਆਂ ਵਾਲੇ ਸਪੈਸ਼ਲ ਏਅਰ-ਕੰਡੀਸ਼ਨਡ (ਏ.ਸੀ) ਕਮਰੇ ਬਣਾਏ ਗਏ । ਸਿਵਲ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਦੇ ਰਿਸ਼ਤੇਦਾਰਾਂ ਲਈ ਭਾਰਤ ਮੋਦੀ ਦੀ ਅਗਵਾਈ ਵਿੱਚ ਹਸਪਤਾਲ ਦੇ ਬਿਲਕੁਲ ਸਾਹਮਣੇ ਸੇਵਾ ਸੰਮਤੀ ਦੀ ਜ਼ਮੀਨ 'ਤੇ ਇੱਕ "ਰੈਣ ਬਸੇਰਾ" ਬਣਾਇਆ ਗਿਆ। ਇਸ ਵਿੱਚ ਹਰ ਸਹੂਲਤ ਨਾਲ ਲੈਸ 12 ਏ.ਸੀ ਕਮਰੇ, ਇੱਕ ਵਿਸ਼ਾਲ ਹਾਲ, ਇੱਕ ਸੁੰਦਰ ਪਾਰਕ, ਇੱਕ ਕੰਟੀਨ, ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਰਨਾਲਾ ਬੱਸ ਸਟੈਂਡ, ਰੇਲਵੇ ਸਟੇਸ਼ਨ ਬਰਨਾਲਾ ਅਤੇ ਬਰਨਾਲਾ ਕਚਹਿਰੀਆਂ ਸਮੇਤ ਸ਼ਹਿਰ ਵਿੱਚ ਵੱਖ-ਵੱਖ ਸੱਤ ਥਾਵਾਂ 'ਤੇ ਠੰਡੇ ਪਾਣੀ ਦੇ ਪਿਆਓ ਲਗਵਾਏ ਗਏ ਹਨ।
ਭਾਰਤ ਮੋਦੀ ਨੇ ਜਿਥੇ ਰਾਮ ਨੌਮੀ ਉਤਸਵ ਸਮਿਤੀ ਅਤੇ ਪ੍ਰਾਚੀਨ ਬਾਬਾ ਗੀਤੀ ਵਾਲਾ ਮੰਦਰ ਦੇ ਪ੍ਰਧਾਨ ਵਜੋਂ ਵੀ ਸੇਵਾ ਨਿਭਾਈ, ਉਥੇ ਭਾਰਤ ਮੋਦੀ ਸ਼੍ਰੀ ਰਾਮ ਸਵਰੂਪ ਸੰਗੀਤ ਸਦਨ ਦੇ ਸੰਸਥਾਪਕ ਮੈਂਬਰਾਂ ਵਿੱਚੋਂ ਇੱਕ ਸਨ। ਇਸਦਾ ਉਦੇਸ਼ ਸੰਗੀਤ ਪ੍ਰੇਮੀਆਂ ਨੂੰ ਮੁਫਤ ਸਿਖਲਾਈ ਪ੍ਰਦਾਨ ਕਰਨਾ ਸੀ। ਅੱਜ ਵੀ, ਬਹੁਤ ਸਾਰੇ ਬੱਚੇ ਇਸ ਸੰਸਥਾ ਤੋਂ ਲਾਭ ਉਠਾ ਰਹੇ ਹਨ। ਭਾਰਤ ਮੋਦੀ ਅੱਜਕੱਲ ਲਾਲ ਬਹਾਦਰ ਆਰੀਆ ਮਹਿਲਾ ਕਾਲਜ ਬਰਨਾਲਾ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਦੀ ਸੇਵਾਵਾਂ ਵੀ ਨਿਭਾ ਰਹੇ ਸਨ। ਦਹਾਕਿਆਂ ਤੋਂ ਭਾਰਤ ਮੋਦੀ ਦੀ ਅਗਵਾਈ ਵਿੱਚ ਰਾਮ ਨੌਮੀ 'ਤੇ ਇੱਕ ਸ਼ੋਭਾ ਯਾਤਰਾ ਕੱਢੀ ਜਾਂਦੀ ਹੈ, ਜਿਸ ਵਿੱਚ ਸਜਾਏ ਗਏ ਰੱਥਾਂ ਸਮੇਤ ਊਠ, ਘੋੜੇ, ਹਾਥੀ, ਬੈਂਡ ਅਤੇ ਝਾਂਕੀਆਂ ਸਜਾਈਆਂ ‌ਜਾਂਦੀਆਂ ਹਨ ਅਤੇ ਇਸ ਸ਼ੋਭਾ ਯਾਤਰਾ ਵਿੱਚ ਹਰ ਸਾਲ ਹਜ਼ਾਰਾਂ ਸ਼ਰਧਾਲੂ ਹਿੱਸਾ ਲੈਂਦੇ ਹਨ।
ਜਦੋਂ 2020 ਵਿੱਚ ਕੋਵਿਡ ਮਹਾਂਮਾਰੀ ਆਈ ਤਾਂ ਇਸ ਕਰੋਨਾ ਕਾਲ ਦੌਰਾਨ ਭਾਰਤ ਮੋਦੀ ਦੀ ਅਗਵਾਈ ਵਿੱਚ ਭਗਤ ਮੋਹਨ ਲਾਲ ਸੇਵਾ ਅਤੇ ਰਾਮਬਾਗ ਕਮੇਟੀ ਦੇ ਮੈਂਬਰਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਲੋੜਵੰਦਾਂ ਨੂੰ ਰਾਸ਼ਨ, ਦਵਾਈਆਂ, ਮਾਸਕ ਅਤੇ ਜ਼ਰੂਰੀ ਸਮਾਨ ਘਰ ਘਰ ਪਹੁੰਚਾਇਆ। ਹਰ ਮੁਸ਼ਕਲ ਸਮੇਂ ਦੌਰਾਨ ਭਾਰਤ ਮੋਦੀ ਦੀ ਅਗਵਾਈ ਵਿੱਚ ਭਗਤ ਮੋਹਨ ਲਾਲ ਸੇਵਾ ਸੰਮਤੀ ਅਤੇ ਰਾਮਬਾਗ ਕਮੇਟੀ ਨੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਹਿਯੋਗ ਕਰਦਿਆਂ ਲੋਕ ਸੇਵਾ ਵਿੱਚ ਮੁਢਲਾ ਰੋਲ ਅਦਾ ਕੀਤਾ।
ਭਾਰਤ ਮੋਦੀ ਨੂੰ ਆਪਣੇ ਜੀਵਨ ਵਿੱਚ ਬਹੁਤ ਸਾਰੇ ਸਰੀਰਕ ਕਸ਼ਟਾਂ ਦਾ ਸਾਹਮਣਾ ਵੀ ਕਰਨਾ ਪਿਆ, ਜਿਸ ਦੇ ਚਲਦਿਆਂ ਉਹਨਾਂ ਨੂੰ 17 ਸਰਜੀਕਲ ਅਪ੍ਰੇਸ਼ਨ ਅਤੇ ਗੋਡਿਆਂ ਦੀਆਂ ਚਾਰ ਸਰਜਰੀਆਂ ਕਰਵਾਉਣੀਆਂ ਪਈਆਂ, ਪਰ ਉਨ੍ਹਾਂ ਦਾ ਮਨੋਬਲ ਅਟੱਲ ਰਿਹਾ। ਉਹ ਵ੍ਹੀਲਚੇਅਰ 'ਤੇ ਵੀ ਰਾਮਬਾਗ ਆਉਂਦੇ ਜਾਂਦੇ ਰਹੇ। ਉਹ ਬਿਸਤਰੇ 'ਤੇ ਪਏ ਹੋਣ ਦੇ ਬਾਵਜੂਦ ਵੀ ਫ਼ੋਨ ਰਾਹੀਂ ਆਪਣੇ ਕੰਮਾਂ ਦਾ ਪ੍ਰਬੰਧਨ ਕਰਦੇ ਰਹੇ। ਭਾਰਤ ਮੋਦੀ 11 ਫਰਵਰੀ 2026 ਨੂੰ ਆਪਣੇ ਦੇਹਾਂਤ ਤੋਂ ਕੁਝ ਪਲ ਪਹਿਲਾਂ ਵੀ ਮਹਾਂਸ਼ਿਵਰਾਤਰੀ ਤਿਉਹਾਰ ਲਈ ਦਾਨ ਇਕੱਠਾ ਕਰ ਰਹੇ, ਭਾਵ ਆਪਣੇ ਅੰਤਿਮ ਸਵਾਸ ਤੱਕ ਉਹ ਸੇਵਾ ਨੂੰ ਸਮਰਪਿਤ ਰਹੇ। ਅਚਾਨਕ ਜਦੋਂ 11 ਫਰਵਰੀ 2026 ਨੂੰ ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਆਈ ਤਾਂ ਪੂਰੇ ਬਰਨਾਲਾ ਸ਼ਹਿਰ ਵਿੱਚ ਸੋਗ ਦੀ ਲਹਿਰ ਫੈਲ ਗਈ ਅਤੇ 12 ਫਰਵਰੀ ਨੂੰ ਹਜ਼ਾਰਾਂ ਲੋਕਾਂ ਨੇ ਰਾਮਬਾਗ ਬਰਨਾਲਾ ਵਿਖੇ ਉਨ੍ਹਾਂ ਨੂੰ ਹੰਝੂਆਂ ਭਰੀ ਵਿਦਾਇਗੀ ਦਿੱਤੀ।
ਸ੍ਰੀ ਭਾਰਤ ਮੋਦੀ ਵੱਲ਼ੋਂ ਆਪਣੇ ਹੱਥੀਂ ਬਣਾਏ ਗਏ ਸ਼ਾਂਤੀ ਹਾਲ ਰਾਮਬਾਗ ਬਰਨਾਲਾ ਵਿਖੇ ਅੱਜ 24 ਫਰਵਰੀ ਦਿਨ ਮੰਗਲਵਾਰ ਨੂੰ ਦੁਪਹਿਰ 1 ਵਜੇ ਉਹਨਾਂ ਦੇ ਨਮਿੱਤ ਸ੍ਰੀ ਗਰੁੜ ਪੁਰਾਣ ਦੇ ਪਾਠ ਦੇ ਭੋਗ ਉਪਰੰਤ ਸ਼ਰਧਾਂਜਲੀ ਸਮਾਗਮ ਹੋ ਰਿਹਾ ਹੈ, ਜਿਥੇ ਪਰਵਾਰਿਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਸੱਜਣ ਸੁਨੇਹੀਆਂ ਤੋਂ ਇਲਾਵਾ ਇਲਾਕੇ ਭਰ ਦੀਆਂ ਰਾਜਨੀਤਿਕ ਪਾਰਟੀਆਂ, ਧਾਰਮਿਕ, ਸਮਾਜਿਕ ਅਤੇ ਜਨਤਕ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਸ੍ਰੀ ਭਾਰਤ ਮੋਦੀ ਨੂੰ ਇੱਕ ਸੱਚੇ ਕਰਮਯੋਗੀ ਵਜੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਜਾ ਰਹੀਆਂ ਹਨ‌।
ਪੇਸ਼ਕਸ਼ : ਜਗਸੀਰ ਸਿੰਘ ਸੰਧੂ

24/02/2026
🙏Lt. Sh. Bharat Bhushan Modi Ji
23/02/2026

🙏Lt. Sh. Bharat Bhushan Modi Ji

Address

Purani Ramleela Ground, Backside City Police Station
Barnala
148101

Website

Alerts

Be the first to know and let us send you an email when Shree Ramleela Committee Barnala posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Shree Ramleela Committee Barnala:

Share