17/02/2022
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
ਖਾਲਸਾ ਸੇਵਾ ਸੋਸੈਟੀ ਹੌਲੈਂਡ ਅਤੇ ਉਨ੍ਹਾਂ ਦੀ ਟੀਮ ਵਲੋ ਤਾਰੀਖ਼ ੧੩-੦੨-੨੦੨੨ ਦਿਨ ਐਤਵਾਰ ਪਿੰਡ ਬਿਲਵਾ ਰੋਡ਼ ਜ਼ਿਲ੍ਹਾ ਬੜਵਾਨੀ ਮਦਯਾ ਪ੍ਰਦੇਸ਼ ਵਿਖੇ ਗੁਰਮਤਿ ਕੰਪੀਟੀਸ਼ਨ ਕਰਾਏ ਗਏ। ਜਿਨ੍ਹਾਂ ਵਿਚ ਬੱਚਿਆਂ ਨੂੰ ਪਹਿਲਾ ਗੁਰਮਤਿ ਦੀਆ ਕਿਤਾਬਾ , ਦਿੱਤੀਆਂ ਗਈਆਂ
੧. ਗੁਰੂ ਗ੍ਰੰਥ ਸਹਿਬ ਜੀ ਦੇ ਬੇਸਿਕ ਗਿਆਨ।( ਵਾਲੀ ਕਿਤਾਬਾ)
੨. ਸਿੱਖ ਜਰਨੈਲ ( ਵਾਲੀ ਕਿਤਾਬਾ)
੩. ਗੁਰੂ ਨਾਨਕ ਦੇਵ ਜੀ ਦੀ ਜੀਵਨੀ ( ਵਾਲੀ ਕਿਤਾਬਾ),
ਜੋ ਕਿ ਬੱਚਿਆਂ ਨੂੰ ਉਪਲਬਧ ਕਰਾਈਆਂ ਗਈਆਂ ਸਨ ਸੋ ਅੱਜ ਇਨ੍ਹਾਂ ਕਿਤਾਬਾ ਵਿੱਚੋ ਕੁਇਜ਼ ਮੁਕਾਬਲੇ ਅਤੇ ਇਮਤਆਂਣ ਕਰਾਏ ਗਏ ਜਿਸ ਵਿਚ ਬੱਚਿਆਂ ਨੇ ਮੁਕਬਲੇ ਕੀਤੇ ,
ਉਨ੍ਹਾਂ ਨੂੰ ਗਿਫਟਾਂ ਅਤੇ ਮੈਡਲ ਸਰਟੀਫਿਕੇਟ ਬੱਚਿਆਂ ਨੂੰ ਖਾਲਸਾ ਖਾਲਸਾ ਸੇਵਾ ਸੋਸੈਟੀ ਹੌਲੈਂਡ ਵਲੋ ਦਿੱਤੇ ਗਏ
ਜਿਨ੍ਹਾਂ ਸੰਗਤਾਂ ਵੱਲੋਂ ਮਾਇਆ ਅਤੇ ਦਸਵੰਦ ਆਇਆ ਉਨ੍ਹਾਂ ਦਾ ਖਾਲਸਾ ਸੇਵਾ ਸੋਸੈਟੀ ਹੌਲੈਂਡ ਅਤੇ ਇੰਡੀਆ ਚ ਬਾਬਾ ਲਖਵਿੰਦਰ ਸਿੰਘ ਜੀ ਵਲੋ ਬਹੁਤ ਬਹੁਤ ਧੰਨਵਾਦ ਕਰਦੇ ਆ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏