Kaumi Yodha Shaheed Bhai Sandeep Singh Deep Sidhu

Kaumi Yodha Shaheed Bhai Sandeep Singh Deep Sidhu Contact information, map and directions, contact form, opening hours, services, ratings, photos, videos and announcements from Kaumi Yodha Shaheed Bhai Sandeep Singh Deep Sidhu, Religious organisation, Sri Anandpur Sahib, Anandpur Sahib.

06/09/2025
ਜਾਗਦੇ ਰਹੋ“ਦੀਪ ਸਿੱਧੂ” ਦੀ ਹਰ ਗੱਲ ਸੱਚ ਸਾਬਤ ਹੋ ਰਹੀ ਆ । “ਦੀਪ ਸਿੱਧੂ” ਨੇ ਸੱਚ ਆਖਿਆ ਸੀ ਏਹ ਲੁੱਟਣਗੇ ,ਦੇਖੋ ਲੁੱਟਣ ਉੱਤੇ ਆ ਗਏ ਨੇ ,ਧੱਕੇ ...
01/08/2025

ਜਾਗਦੇ ਰਹੋ
“ਦੀਪ ਸਿੱਧੂ” ਦੀ ਹਰ ਗੱਲ ਸੱਚ ਸਾਬਤ ਹੋ ਰਹੀ ਆ ।
“ਦੀਪ ਸਿੱਧੂ” ਨੇ ਸੱਚ ਆਖਿਆ ਸੀ ਏਹ ਲੁੱਟਣਗੇ ,ਦੇਖੋ ਲੁੱਟਣ ਉੱਤੇ ਆ ਗਏ ਨੇ ,ਧੱਕੇ ਨਾਲ ਜ਼ਮੀਨਾਂ ਨੱਪਣਗੇ ਦੇਖੋ ਨੱਪਣ ਉੱਤੇ ਆ ਗਏ ਨੇ । ਹਲੇ ਵੀ ਵੇਲਾ ਰਹਿੰਦੇ ਗੂੜ੍ਹੀ ਨੀਂਦਰ ਚੋਂ ਜਾਗੋ ਤੇ ਦੁੱਸ਼ਮਣ ਨੂੰ ਪਛਾਣੋ ।
ਲਿਖਤ ✍️ ਪਰਮਿੰਦਰ ਕੌਰ

1996 ਤੋਂ ਬਾਅਦ ਜਦੋਂ ਬਾਈ ਸੁੱਖੇ ਜਿੰਦੇ ਅਤੇ ਬਾਈ ਸਤਵੰਤ ਸਿੰਘ ਜੀ ਦੀ ਸ਼ਹਾਦਤ ਹੋ ਜਾਂਦੀ ਏ ਤਾਂ ਸਟੇਟ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ...
15/02/2025

1996 ਤੋਂ ਬਾਅਦ ਜਦੋਂ ਬਾਈ ਸੁੱਖੇ ਜਿੰਦੇ ਅਤੇ ਬਾਈ ਸਤਵੰਤ ਸਿੰਘ ਜੀ ਦੀ ਸ਼ਹਾਦਤ ਹੋ ਜਾਂਦੀ ਏ ਤਾਂ ਸਟੇਟ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਏਦਾਂ ਇਹਨਾਂ ਕੋਲ ਸ਼ਹੀਦ ਨਹੀਂ ਮੁਕਣੇ, ਸਗੋਂ ਹੋਰ ਪੈਦਾ ਹੋਣਗੇ। ਇੱਕ ਤਰੀਕਾ ਘੜਿਆ ਗਿਆ ਕਿ ਸਿੱਖਾਂ ਵਿੱਚ ਵੱਧ ਤੋਂ ਵੱਧ ਅਕਿਰਤਘਣ ਪੈਦਾ ਕੀਤੇ ਜਾਣ, ਇੱਕ ਪਾਸੇ ਕਮਿਊਨਿਸਟ ਵਿਚਾਰਧਾਰਾ ਨੂੰ ਪ੍ਰਫੁੱਲਿਤ ਕੀਤਾ ਗਿਆ ਦੂਜੇ ਪਾਸੇ ਕੁੱਝ ਕਲਾਕਾਰਾਂ ਨੂੰ ਸ਼ਹਿ ਦਿੱਤੀ ਕਿ ਸਿੱਖ ਨੌਜਵਾਨਾਂ ਨੂੰ ਸਿੱਖੀ ਵਾਲੇ ਪਾਸਿਓਂ ਤੋੜ ਕੇ ਉਹਨਾਂ ਨਚਾਰ ਬਣਾਇਆ ਜਾ ਸਕੇ ਅਤੇ ਆਪਣੇ ਹੀ ਇਤਿਹਾਸ ਤੇ ਸ਼ੰਕੇ ਖੜ੍ਹੇ ਕਰ ਦਿੱਤੇ ਗਏ। ਕੁੱਝ ਭੇਖੀਆਂ ਨੂੰ ਪ੍ਰਚਾਰਕ ਬਣਾ ਕੇ ਪੰਥ ਅੰਦਰ ਵਾੜਿਆ ਗਿਆ ਤਾਂ ਕਿ ਰਾਜ ਕਰਨ ਦੀ ਭਾਵਨਾ ਇਹਨਾਂ ਅੰਦਰੋਂ ਬਿਲਕੁਲ ਨਸ਼ਟ ਕਰ ਦਿੱਤੀ ਜਾਵੇ। ਪਰ ਸਿੱਖਾਂ ਦੀ ਅਵਚੇਚਨਤਾ ਦੇ ਕਿਸੇ ਗਹਿਰੇ ਤਲ ਤੇ ਇੱਕ ਊਰਜਾ ਨਿਰੰਤਰ ਚੁੱਪਚਾਪ ਸਫ਼ਰ ਕਰਦੀ ਏ। ਦੁਸ਼ਮਣ ਨੇ ਦੁੱਧ ਚੁੰਘਦੇ ਮਾਰੇ, ਕੋਹ ਕੋਹ ਕੇ ਮਾਰੇ, ਇਤਿਹਾਸ ਨੂੰ ਅੱਗ ਲਾ ਕੇ ਸਾੜ ਦਿੱਤਾ, ਪਰ ਉਹ ਹਮੇਸ਼ਾ ਭੁੱਲ ਜਾਂਦੇ ਆ ਕੁੱਝ ਗੱਲਾਂ ਕਿਤਾਬਾਂ ਤੋਂ ਅੱਗੇ ਲੰਘ ਜਾਂਦੀਆਂ। ਜਿਹੜੇ ਅੱਖਰ ਸਰਸਾ ਦੇ ਨਾਲ ਵਹਿ ਗਏ ਉਹ ਸਾਡੀ ਸੁਰਤ ਅੰਦਰ ਤੈਰਦੇ ਆ। ਬਾਈ ਦੀਪ ਨੇ ਮਿਥ ਕੇ ਮੌਤ ਚੁਣੀ। ਕਿਉਂਕਿ ਮੌਤ ਕਿਹੋ ਜਿਹੀ ਮਰਨਾ ਇਹ ਹਮੇਸ਼ਾ ਸਾਡਾ ਦੁਸ਼ਮਣ ਤੈਅ ਕਰਦਾ ਆਇਆ ਪਰ ਬਹੁਤ ਥੋੜ੍ਹੇ ਜਣੇ ਸੀ ਜਿੰਨ੍ਹਾਂ ਆਪਣੀ ਮੌਤ ਆਪ ਚੁਣੀ।‌ ਸੰਤ ਕਹਿੰਦੇ ਸੀ ਕਿ ਜਿੰਨਾ ਚਿਰ ਸਾਹ ਚਲਦੇ ਆ ਇੱਕ ਵਾਰੀ ਹਾਏ ਕਢਵਾ ਕੇ ਦਿਖਾ ਦਿਓ ਬਾਅਦ ਵਿੱਚ ਭਾਵੇਂ ਕਿੰਨੇ ਕੁੱਤੇ ਕੱਠੇ ਹੋਕੇ ਲਾਸ਼ਾਂ ਨੂੰ ਠੁੱਡੇ ਮਾਰੀ ਗਏ, ਜਿਓਂਦੇ ਜੀਅ ਕੋਈ ਅੱਖ ਵਿੱਚ ਪਾਇਆ ਨਹੀਂ ਰੜਕਿਆ। ਸ਼ਹਾਦਤਾਂ ਕਿਸੇ ਵੀ ਕੌਮ ਦਾ ਗਹਿਣਾ ਹੁੰਦੀਆਂ, ਮਾਰ ਮੁਕਾ ਦੇਣਾ ਛੋਟੀਆਂ ਗੱਲਾਂ ਪਰ ਸਾਨੂੰ ਸਾਡੇ ਪਾਤਸ਼ਾਹੀ ਦਾਅਵੇ ਨਾਲੋਂ ਤੋੜ ਨਹੀਂ ਸਕੇ। ਕੀਹਨੇ ਸੋਚਿਆ ਸੀ ਕਿ ਇੱਕ ਐਕਟਰ ਸਿੱਖੀ ਦਾ ਪ੍ਰਚਾਰ ਕਰਨ ਲੱਗ ਜਾਵੇਗਾ, ਕਿਸੇ ਨਹੀਂ ਸੋਚਿਆ ਸੀ ਕਿ ਇੱਕ ਮੋਨਾ ਬੰਦਾ ਖ਼ਾਲਸੇ ਰਾਜ ਦੀਆਂ ਨੀਹਾਂ ਵਿੱਚ ਇੱਟ ਬਣਕੇ ਲੱਗ ਜਾਵੇਗਾ, ਕਿਸੇ ਨਹੀਂ ਸੋਚਿਆ ਸੀ ਕਿ ਇੱਕ ਮੋਨੇ ਬੰਦੇ ਦੀ ਮੜ੍ਹੀ ਤੇ ਖੜ੍ਹਕੇ ਨੌਜਵਾਨ ਅੰਮ੍ਰਿਤ ਦੀ ਦਾਤ ਮੰਗਣਗੇ ਤੇ ਓਹਦੇ ਜਾਣ ਬਾਅਦ ਓਹਦੀ ਲਾਈ ਹੋਈ ਫੁੱਲਵਾੜੀ ਅੰਦਰ ਰੰਗੇ ਬਰੰਗੇ ਫੁੱਲ ਲੱਗ ਆਉਣਗੇ। ਅਜਬ ਵਰਤਾਰਾ ਸੀ ਇਹ ਤੇ ਸਾਡੇ ਵੱਲ ਏਦਾਂ ਹੀ ਹੁੰਦਾ, ਦੁਸ਼ਟ ਦਮਨ ਦਾ ਕੋਈ ਪਤਾ ਨਹੀਂ ਕਿ ਉਹ ਕਿੱਥੇ ਪ੍ਰਗਟ ਹੋ ਜਾਵੇ!

ਅਨੰਦਪੁਰ ਤੋਂ ਖੈਹਬਰ

ਮੋਰਚੇ ਵਿੱਚ ਕੰਧ ਨਾਲ ਢੋਅ ਲਾ ਕੇ ਕਿਸੇ ਗਹਿਰੇ ਮੌਨ ਵਿੱਚ ਬੈਠੇ ਹੋਏ ਦੀ ਨਿਗਾਹ ਫੋਟੋ ਸਾਫ ਕਰ ਰਹੀ ਬੇਬੇ ਤੇ ਪਈ। ਕੋਲ ਜਾ ਕੇ ਪੁੱਛਿਆ ਕਿ ਬੇਬੇ ...
29/10/2024

ਮੋਰਚੇ ਵਿੱਚ ਕੰਧ ਨਾਲ ਢੋਅ ਲਾ ਕੇ ਕਿਸੇ ਗਹਿਰੇ ਮੌਨ ਵਿੱਚ ਬੈਠੇ ਹੋਏ ਦੀ ਨਿਗਾਹ ਫੋਟੋ ਸਾਫ ਕਰ ਰਹੀ ਬੇਬੇ ਤੇ ਪਈ। ਕੋਲ ਜਾ ਕੇ ਪੁੱਛਿਆ ਕਿ ਬੇਬੇ ਕੌਂਣ ਆ ਇਹ ??ਕੀ ਲਗਦੇ ਆ ਤੇਰੇ?? ਕਹਿੰਦੀ ਇਹ ਮੇਰੀ ਕੌਂਮ ਦੇ ਛਿੰਦੇ ਪੁੱਤ ਆ ਦੋਏ। ਇਹ ਮੇਰੇ ਬੱਚੇ ਆ । ਮੈਂ ਓਹਦੇ ਚੇਹਰੇ ਤੇ ਚਮਕ ਰਹੀਆਂ ਝੁਰੜੀਆਂ ਵੱਲ ਤੱਕਿਆ ਤੇ ਫੇਰ ਪੁੱਛਿਆ,, ਪਰ ਬੇਬੇ ਇੱਕ ਨੂੰ ਜਰਵਾਣਿਆਂ ਮਾਰ ਦਿੱਤਾ ਤੇ ਦੂਜਾ ਪਿੰਜਰੇ ਵਿੱਚ ਕੈਦ ਆ ਤੇ ਜਿਹੜੇ ਬਾਹਰ ਫਿਰਦੇ ਆ ਓਹ ਕਹਿੰਦੇ ਕਿ ਇਹ ਗਦਾਰ ਨੇ? ਕਹਿੰਦੀ ਪੁੱਤ ਤੈਨੂੰ ਕੌਂਣ ਕਹਿੰਦਾ ਕਿ ਮਾਰ ਦਿੱਤਾ ,ਜੇ ਮਰੇ ਹੁੰਦੇ ਤਾਂ ਤੇਰੈ ਸਿਰ ਤੇ ਦਸਤਾਰਾ ਅਤੇ ਮੂੰਹ ਤੇ ਦਾਹੜਾ ਨਾਂ ਹੁੰਦਾ। ਧਿਆਨ ਨਾਲ ਤੱਕੀਂ ਆਪਣੇ ਅੰਦਰ ,ਤੇਰੇ ਅੰਦਰ ਕਿਸੇ ਕੋਨੇ ਵਿੱਚ ਜਿਓਂਦੇ ਬੈਠੇ ਆ, ਮੇਰਾ ਹਰਪਾਲ ਹਮੇਸ਼ਾ ਕਹਿੰਦਾ ਸੀ ਬੇਬੇ ਜੇ ਗੋਲੀ ਮੇਰੀ ਪਿੱਠ ਚ ਵੱਜੀ ਤਾਂ ਮੇਰਾ ਮੂੰਹ ਵੇਖਣ ਨਾਂ ਆਵੀਂ । ਜੇ ਗੋਲੀ ਹਿੱਕ ਚ ਵੱਜੀ ਤਾਂ ਅੱਖਾਂ ਚੋਂ ਇੰਝ ਨਾਂ ਸੁੱਟੀ ,ਸਗੋਂ ਜੈਕਾਰੇ ਲਾਵੀਂ,,ਠੀਕ ਓਵੇਂ ਜਿਵੇਂ ਬਾਈ ਸਤਵੰਤ ਦਾ ਬਾਪੂ ਜੇਲ ਵਿੱਚੋਂ ਭਾਈ ਸਾਬ ਨਾਲ ਮੁਲਾਕਾਤ ਕਰਨ ਤੋਂ ਬਾਅਦ ਲਾਉਂਦਾ ਸੀ ,, ਤੇ ਜੇ ਕਿਤੇ ਮੇਰੀ ਯਾਦ ਆਵੇ ਤਾਂ ਕਿਸੇ ਨਾਂ ਕਿਸੇ ਨੌਜਵਾਨ ਵਿੱਚੋਂ ਦਰਸ਼ਨ ਕਰ ਲਵੀਂ ।ਇਹਨਾਂ ਵਿੱਚੋਂ ਕੋਈ ਨਾ ਕੋਈ ਮੈਂ ਹੋਵਾਂਗਾ। ਇਹ ਦੋਵੇਂ ਫੋਟੋ ਹੀ ਮੇਰੇ ਹਰਪਾਲ ਦੀਆਂ ਨੇ ,ਬੱਸ ਚੇਹਰੇ ਅਲੱਗ ਅਲੱਗ ਆ। ਰਹੀ ਗੱਲ ਆਹ ਪਿੰਜਰੇ ਵਿੱਚ ਬੈਠੇ ਦੀ ਇਹਦੀ ਗਰਜ ਨਹੀਂ ਝੱਲਦੇ ਪੁੱਤ ਨਾਂ ਆਪਣੇ ਤੇ ਨਾ ਬੇਗਾਨੇ। ਇਹਨਾਂ ਸ਼ੇਰਾਂ ਵਰਗਿਆਂ ਨੂੰ ਸਾਂਭਣ ਲਈ ਵੀ ਵੱਡਾ ਜੰਗਲ ਚਾਹੀਦਾ ਸੀ। ਤੇ ਮੇਰੀ ਕੌਂਮ ਨੇ ਓਹ ਜੰਗਲ ਖਤਮ ਕਰ ਲਏ ਜਿੱਥੇ ਇਹਨਾਂ ਸ਼ੇਰ ਪੁੱਤਰਾਂ ਦਾ ਬਸੇਰਾ ਹੁੰਦਾ ਸੀ। ਕੋਈ ਨਾ ਗੁਰੂ ਹਰਗੋਬਿੰਦ ਪਾਤਸ਼ਾਹ ਇਸ ਨੂੰ ਵੀ ਬਾਹਰ ਲੈ ਆਵੇਗਾ। ਮੇਰਾ ਅੰਦਰ ਸੁੰਨ ਹੋ ਗਿਆ। ਮੈਨੂੰ ਲੱਗਾ ਮੇਰੇ ਅੰਦਰ ਕੁੱਝ ਵਹਿ ਰਿਹਾ ਏ। ਤੁਰਨ ਲੱਗੇ ਤੋਂ ਆਪਣਾ ਭਾਰ ਨਹੀਂ ਸੀ ਚੁੱਕ ਹੋ ਰਿਹਾ । ਮਨ ਵਿੱਚ ਅਚਾਨਕ ਬਾਬਾ ਬੰਦਾ ਸਿੰਘ ਬਹਾਦਰ ਦਾ ਖਿਆਲ ਆਇਆ ਤੇ ਖਿਆਲ ਆਇਆ ਕੇ ਅਜੇ ਤਾਂ ਸਿੱਖਾਂ ਦੇ ਆਖ਼ਰੀ ਵਾਰਿਸ ਦੀ ਅੰਤਿਮ ਅਰਦਾਸ ਵੀ ਨਹੀਂ ਹੋਈ। ਅਜੇ ਤਾਂ ਓਹਦੀ ਸਵਾਹ ਦਾ ਅੰਤਿਮ ਸੰਸਕਾਰ ਵੀ ਕਰਨਾਂ ਤੇ ਉਸਦੀ ਆਖ਼ਰੀ ਇੱਛਾ ਸੀ ਕਿ ਮੈਂ ਆਪਣਾ ਖੁੱਸਿਆ ਹੋਇਆ ਰਾਜ ਭਾਗ ਵਾਪਿਸ ਲਵਾਂ। ਸੋਚਾਂ ਵਿੱਚ ਡੁੱਬਿਆ ਤੁਰਿਆ ਆਉਂਦਾ ਫੇਰ ਖੜ੍ਹ ਗਿਆ, ਮੁੜ ਕੇ ਬੇਬੇ ਵੱਲ ਤੱਕਿਆ ਤੇ ਇੰਝ ਜਾਪਿਆ ਜਿਵੇਂ ਬਾਜਾਂ ਵਾਲਾ ਪੁੱਤਰਾਂ ਦੀਆਂ ਲਾਸ਼ਾਂ ਕੋਲ ਬੈਠਾ ਅਕਾਲ ਪੁਰਖ ਦੇ ਸੋਹਲੇ ਗਾ ਰਿਹਾ ਹੋਵੇ। ਬੇਬੇ ਨੂੰ ਦੇਖ ਕੇ ਉੱਚੀ ਉੱਚੀ ਜੈਕਾਰੇ ਲਾਉਂਣ ਲੱਗਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ

ਅਨੰਦਪੁਰ ਤੋਂ ਖੈਹਬਰ.

ਸਮਾਂ ਬੜਾ ਬਲਵਾਨ ਹੈ … ਸ਼ਹਾਦਤਾਂ ਤੋਂ ਬਾਅਦ ਸੂਬਾ ਸਰਹਿੰਦ ਸੋਚਦਾ ਸੀ ਹੁਣ ਕਿਹਨੇ ਆਉਣਾ ਕਿਹਦੀਆ ਗਲ੍ਹਾਂ…… ਪਰ ਖ਼ਾਲਸਾ ਪਹੁੰਚਿਆ ਸਣੇ ਸਰਹਿੰਦ ਪ...
31/08/2024

ਸਮਾਂ ਬੜਾ ਬਲਵਾਨ ਹੈ …

ਸ਼ਹਾਦਤਾਂ ਤੋਂ ਬਾਅਦ ਸੂਬਾ ਸਰਹਿੰਦ ਸੋਚਦਾ ਸੀ ਹੁਣ ਕਿਹਨੇ ਆਉਣਾ ਕਿਹਦੀਆ ਗਲ੍ਹਾਂ…… ਪਰ ਖ਼ਾਲਸਾ ਪਹੁੰਚਿਆ ਸਣੇ ਸਰਹਿੰਦ ਪੱਧਰ ਕਰ ਦਿੱਤਾ।

ਸਿੱਖਾਂ ਦੇ ਸਿਰਾਂ ਦੇ ਮੁੱਲ ਪਾਉਣ ਵਾਲਾ ਮੀਰ ਮੰਨੂੰ ਸੋਚਦਾ ਹੁਣ ਕੋਈ ਧੋਣ ਨਹੀ ਚੁੱਕਦਾ …… ਪਰ ਖ਼ਾਲਸੇ ਨੇ ਧੌਣ ਚੁੱਕੀ ਸਣੇ ਘੋੜੇ ਡਰਦਾ ਇੱਟਾਂ ਰੋੜਿਆ ਵਿੱਚ ਵੱਜਦਾ ਮਰ ਗਿਆ।

ਮੱਸਾ ਰੰਗੜ ਸ੍ਰੀ ਦਰਬਾਰ ਸਾਹਿਬ ਤੇ ਕਬਜ਼ਾ ਕਰਕੇ ਸੋਚਦਾ ਸੀ ਜੋ ਮੈਂ ਕਰੁ ਇਸ ਅਸਥਾਨ ਉਹ ਹੀ ਹੋਉ ਕੋਈ ਸਿੱਖ ਰੋਕ ਨਹੀ ਸਕਦਾ …… ਪਰ ਖਾਲਸੇ ਨੇ ਰੋਕਿਆ ਠੀਕਰੀਆਂ ਬਦਲੇ ਸਿਰ ਧੜ ਨਾਲੋ ਅਲੱਗ ਕਰ ਦਿੱਤਾ।

ਮਾਇਕਲ ਓਡਵਾਇਰ ਜਲਿਆ ਵਾਲੇ ਬਾਗ ਦਾ ਸਾਕਾ ਕਰ ਕਰਕੇ ਵਲੈਤ ਚਲਾ ਗਿਆ ਉਹ ਵੀ ਸੋਚਦਾ ਹੋਣਾ ਮੇਰੇ ਮੁਲਕ ਵਿੱਚ ਕੋਣ ਕੀ ਵਿਗਾੜ ਲਾਉ …. ਪਰ ਉੱਥੇ ਵੀ ਸਿੰਘ ਪਹੁੰਚਿਆ ਬਾਗ ਵਾਲਾ ਖੜਾਕ ਫੇਰ ਹੋਇਆ ਕੇਰਾਂ ਲੰਡਨ ਦੀ ਤੇਜ਼ ਗਤੀ ਬਿਲਕੁਲ ਖਤਮ ਕਰ ਦਿੱਤੀ।

ਅਣਗਿਣਤ ਪਾਪੀਆਂ ਵਿੱਚੋਂ ਇਕ ਪਾਪੀ ਬੇਅਤੇ ਬੁੱਚੜ ਨੇ ਵੀ ਅਣਗਿਣਤ ਜਵਾਨੀ ਦਾ ਘਾਣ ਕਰਵਾਇਆ। ਪਿੰਡਾਂ ਦੇ ਪਿੰਡ ਖਾਲੀ ਕਰ ਦਿੱਤੇ ਝੂਠੇ ਮੁਕਾਬਲੇ ਕਰਨ ਵਾਲਿਆਂ ਨੂੰ ਸਟਾਰਾਂ ਨਾਲ ਨਿਵਾਜਿਆ। ਇਹ ਵੀ ਸੋਚਦਾ ਸੀ ਮੇਰੇ ਤੱਕ ਕੌਣ ਪਹੁੰਚ ਕਰੁ , ਸੈਂਕੜੇ ਗੰਨਮੈਨਾਂ ਨਾਲ ਤੁਰਦਾ ਹੰਕਾਰ ਨਾਲ ਭਰਿਆ ਪਿਆ ਸੀ ….. ਪਰ ਖ਼ਾਲਸਾ ਪਹੁੰਚਿਆ ਤੇ ਬੇਅੰਤ ਦਾ ਅੰਤ ਕੀਤਾ ਤੇ ਗੁਆਚ ਵੀ ਗੰਨਮੈਨਾਂ ਵਿਚ ਹੀ ਗਿਆ।

ਨਾਲੇ ਜਿਹੜੇ ਤੁਰੇ ਹੀ ਹਿੱਕ ਨਾਲ ਬੰਬ ਬੰਨ ਕੇ ਹੋਣ ਉਹ ਫਿਰ ਖਾਲੀ ਹੱਥ ਕਿਉਂ ਮੁੜਨਗੇ।

ਦਿਨ ਮਹੀਨੇ ਸਾਲ ਵੱਧ ਲੱਗ ਸਕਦੇ ਨੇ ਪਰ ਪਹੁੰਚ ਸਮੇ ਮੁਤਾਬਿਕ ਹੋਈ, ਹੋ ਰਹੀ ਅਤੇ ਹੋਵੇਗੀ ਜ਼ਰੂਰ

#ਭੁਪਿੰਦਰ

Address

Sri Anandpur Sahib
Anandpur Sahib

Website

Alerts

Be the first to know and let us send you an email when Kaumi Yodha Shaheed Bhai Sandeep Singh Deep Sidhu posts news and promotions. Your email address will not be used for any other purpose, and you can unsubscribe at any time.

Share