02/04/2026
ਚਿੱਠੀ
ਪੰਜੇ ਤਖ਼ਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ,
ਸਮੂਹ ਖਾਲਸਾ ਪੰਥ,
ਸਮੂਹ ਸਿੱਖ ਜਥੇਬੰਦੀਆਂ,
ਸਮੂਹ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀਆਂ,
ਅਤੇ ਹਰ ਉਸ ਸਿੱਖ ਦੇ ਨਾਮ,
ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਸਦੀਵੀ ਗੁਰੂ ਮੰਨਦਾ ਹੈ।
ਵਿਸ਼ਾ: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ-ਗੱਦੀ ਬਾਰੇ ਕੀਤੀਆਂ ਟਿਪਣੀਆਂ ਦੇ ਸੰਦਰਭ ਵਿੱਚ ਕਾਰਵਾਈ ਲਈ ਅਪੀਲ ।
ਸਤਿਕਾਰਯੋਗ ਜੀ
ਇਹ ਬਹੁਤ ਦੁੱਖ ਦੀ ਗੱਲ ਹੈ ਕਿ ਪਾਖੰਡੀ ਨਾਮਧਾਰੀ ਠਾਕੁਰ ਦਲੀਪ ਸਿੰਘ, ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ-ਗੱਦੀ ਬਾਰੇ ਸਵਾਲ ਖੜੇ ਕੀਤੇ ਗਏ ਹਨ। ਉਸਨੇ ਕੁਝ ਇਤਿਹਾਸਕ ਹਵਾਲੇ ਦੇ ਕੇ ਗੁਰੂ ਸਾਹਿਬ ਦੇ ਸਦੀਵੀ ਗੁਰੂ ਹੋਣ ‘ਤੇ ਸੰਦੇਹ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਜੋ ਸਿੱਖ ਪੰਥ ਦੀ ਆਸਥਾ ਅਤੇ ਮਰਯਾਦਾ ਦੇ ਵਿਰੁੱਧ ਹੈ।
ਸਿੱਖ ਪੰਥ ਲਈ ਇਹ ਗੱਲ ਕਦੇ ਵੀ ਮਨਜ਼ੂਰ ਨਹੀਂ ਕਿ ਕੋਈ ਵੀ ਵਿਅਕਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ-ਗੱਦੀ ਨੂੰ ਚਰਚਾ ਜਾਂ ਡਿਬੇਟ ਦਾ ਵਿਸ਼ਾ ਬਣਾਵੇ। ਗੁਰੂ ਸਾਹਿਬ ਦਾ ਫੈਸਲਾ ਸਾਡੇ ਲਈ ਅੰਤਿਮ ਹੈ, ਅਤੇ ਇਸ ‘ਤੇ ਕੋਈ ਸੰਦੇਹ ਬਰਦਾਸ਼ਤ ਨਹੀਂ।
ਇਸ ਲਈ ਅਸੀਂ ਪੰਜੇ ਤਖ਼ਤ ਸਾਹਿਬਾਨ, ਸਮੂਹ ਜਥੇਬੰਦੀਆਂ, ਗੁਰਦੁਆਰਾ ਕਮੇਟੀਆਂ ਅਤੇ ਸੰਗਤ ਕੋਲੋਂ ਬੇਨਤੀ ਕਰਦੇ ਹਾਂ ਕਿ:
1. ਠਾਕੁਰ ਦਲੀਪ ਸਿੰਘ ਦੀਆਂ ਗੱਲਾਂ ਦੀ ਖੁੱਲ੍ਹ ਕੇ ਨਿਖੇਧੀ ਕੀਤੀ ਜਾਵੇ।
2. ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ।
3. ਜੇਕਰ ਉਹ ਆਪਣੇ ਬਿਆਨ ਵਾਪਸ ਨਹੀਂ ਲੈਂਦਾ, ਤਾਂ ਉਸਦੇ ਖਿਲਾਫ ਪੰਥਕ ਕਾਰਵਾਈ ਕੀਤੀ ਜਾਵੇ।
4. ਲੋੜ ਪੈਣ ‘ਤੇ ਸਪਸ਼ਟ ਹੁਕਮਨਾਮਾ ਜਾਰੀ ਕੀਤਾ ਜਾਵੇ।
ਅਸੀਂ ਉਹਨਾਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਜੋ ਨਾਮਧਾਰੀ ਪਿਛੋਕੜ ਨਾਲ ਜੁੜੇ ਹੋਣ ਦੇ ਬਾਵਜੂਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਹਨ, ਕਿ ਉਹ ਇਸ ਮਾਮਲੇ ‘ਚ ਚੁੱਪ ਨਾ ਰਹਿਣ। ਉਹਨਾਂ ਨੂੰ ਚਾਹੀਦਾ ਹੈ ਕਿ ਖੁੱਲ੍ਹ ਕੇ ਇਸ ਗੱਲ ਦਾ ਵਿਰੋਧ ਕਰਨ ਅਤੇ ਗੁਰੂ ਸਾਹਿਬ ਬਾਰੇ ਬੋਲੇ ਗਏ ਸ਼ਬਦਾਂ ਦੀ ਨਿਖੇਧੀ ਕਰਨ।
ਸੋਸ਼ਲ ਮੀਡੀਆ ‘ਤੇ ਸਰਗਰਮ ਹਰ ਸਿੱਖ ਨੂੰ ਵੀ ਬੇਨਤੀ ਹੈ ਕਿ ਗੁਰਮਤ ਅਨੁਸਾਰ, ਪਰ ਡਟ ਕੇ ਇਸ ਮਸਲੇ ‘ਤੇ ਅਵਾਜ਼ ਉਠਾਏ ਅਤੇ ਸੱਚਾਈ ਸੰਗਤ ਅੱਗੇ ਰੱਖੇ।
ਗੁਰੂ ਗ੍ਰੰਥ ਸਾਹਿਬ ਜੀ ਸਿੱਖ ਕੌਮ ਦੇ ਸਦੀਵੀ ਗੁਰੂ ਹਨ, ਅਤੇ ਇਸ ਗੱਲ ‘ਤੇ ਕੋਈ ਵੀ ਸੰਦੇਹ ਸਿੱਖ ਪੰਥ ਲਈ ਕਬੂਲ ਨਹੀਂ।
ਜਤਿੰਦਰ ਸਿੰਘ ਖਾਲਸਾ
ਬੁਲਾਰਾ, ਦਮਦਮੀ ਟਕਸਾਲ ✍️✍️