Baba Kala Mehar Sandhu

Baba Kala Mehar Sandhu BABA KALA MEHAR SANDHU

ਬਾਬਾ ਕਾਲਾ ਮਾਹਿਰ ਪਿੰਡ ਮਰ੍ਹਾਣਾ ਨੇੜੇ ਸਰਹਾਲੀ ਜ੍ਹਿਲਾ ਅਮ੍ਰਿੰਤਸਰ ਦਾ ਵਸਨੀਕ ਸੀ । ਬਾਬਾ ਜੀ ਦਾ ਅਸਲੀ ਨਾਮ ਮੈਜਲ ਸੀ । ੳਹੁਨਾਂ ਦੇ ਪਿਤਾ ਜੀ ਦਾ ਨਾਮ ਸੀ੍ ਬੋਘਾ ਸੰਧੂ ਸੀ ਤੇ ੳਹੁ ਜੱਟ ਸੀ । ਬਾਬਾ ਜੀ ਦੇ ਵੱਡ -ਵਡੇਰਿਆਂ ਦਾ ਪਿਛੋਕੜ ਗਜ਼ਨੀ ਨਾਲ ਸਬੰਧਿਤ ਦੱਸਿਆ ਜਾਂਦਾ ਹੈ । ਬਾਬਾ ਜੀ ਦੇ ਵੱਡ -ਵਡੇਰੇ ਗਜ਼ਨੀ ਤੋਂ ਸਿੰਧ ਪੰਜਾਬ ਆਏ ।ਬਾਬਾ ਜੀ ਦੇ ਪਿਤਾ ਸ੍ਰੀ ਬੋਘਾ ਸੰਧੂ ਦੀਆਂ ਚਾਰ ਸ਼ਾਦੀਆਂ ਸਨ ਪਰ ਕਿਸੇ ਦੇ ਕੋਈ ਔਲਾਦ ਨਹੀਂ ਸੀ ।ਪਹਿਲਾਂ ਜੱਟ ਲੋਕ ਪਸ਼ੂ ਪਾਲਣਾ ਜਿਆਦਾ ਕਰਦੇ ਸਨ । ਹਰਿ

ਆਲੀ ਅਤੇ ਪਾਣੀ ਵਾਲੀ ਜਗ੍ਹਾ ਦੀ ਤਲਾਸ਼ ਕਰਦੇ ਹੋਏ ਆਪਣੀ ਰਿਹਾਇਸ਼ ਬਦਲਦੇ ਰਹਿੰਦੇ ਸਨ । ਇੱਕ ਵਾਰ ਕਹਿੰਦੇ ਹਨ ਕਿ ਬੋਘੇ ਸੰਧੂ ਨੇ ਆਪਣਾ ਡੇਰਾ ਪਿੰਡ ਸਨੇਰ ਕੀਤਾ ਹੋਇਆ ਸੀ ਪਰ ਮਾਲ -ਡੰਗਰ ਚਰਾਂਦੇ ਹੋਏ ਉਹ ਫਰੀਦਕੋਟ ਨੇੜੇ ਚਹਿਲ ਪਿੰਡ ਨੇੜੇ ਆਏ ਜਿਥੇ ਪੰਜ ਪੀਰਾਂ ਦੀ ਜ੍ਹਗਾ ਸੀ । ਜਿਸਦੀ ਮਿਰਾਸੀ ਲੋਕ ਸੇਵਾ ਕਰਿਆ ਕਰਦੇ ਸਨ।ਬੋਘੇ ਸੰਧੂ ਨੇ ਮਿਰਾਸੀ ਨੂੰ ਕਿਹਾ ਕਿ ਉਸਦੀਆਂ ਚਾਰ ਸ਼ਾਦੀਆਂ ਹੋਈਆਂ ਹਨ ਪਰ ਔਲਾਦ ਕਿਸੇ ਦੇ ਵੀ ਨਹੀਂ ਹੈ । ਤੁਸੀ ਲੋਕ ਪੰਜ ਪੀਰਾਂ ਨੂੰ ਮੰਨਦੇ ਹੋ ਮੇਰੀ ਖਾਤਿਰ ਪੰਜ ਪੀਰਾਂ ਦੇ ਦੁਆ ਕਰੋ ਕਿ ਸਾਨੂੰ ਪੁੱਤਰ ਦੀ ਦਾਤ ਮਿਲੇ । ਮਿਰਾਸੀ ਦੁਆਰਾ ਪੰਜਾਂ ਪੀਰਾਂ ਦੀ ਦੁਆ ਕਰਨ ਨਾਲ ਬੋਘੇ ਸੰਧੂ ਦੇ ਘਰ ਪੁੱਤਰ ਦੀ ਦਾਤ ਬਖਸ਼ਿਸ ਹੋਈ ।ਬੋਘਾ ਜੱਟ ਬਹੁਤ ਖੁਸ਼ ਹੋਇਆ ।ਉਸ ਨੇ ਮਿਰਾਸੀ ਦੇ ਦੱਸਣ ਮੁਤਾਬਿਕ ਪੰਜ ਪੀਰਾਂ ਦੀ ਮੰਨਤ ਦਿੱਤੀ । ਮਿਰਾਸੀ ਨੂੰ ਇੱਕ ਮੱਝ ਅਤੇ ਇੱਕ ਕੰਧਾਰ ਦਿ ਘੋੜਾ ਦਿੱਤਾ ਗਿਆ । ਇੱਕ ਬ੍ਰਾਹਮਣ ਜੋ ਬੋਘੇ ਸੰਧੂ ਨਾਲ ਰਹਿੰਦਾ ਸੀ ਨੂੰ ਗਊ ਦਾ ਦਾਨ ਦਿੱਤਾ ਗਿਆ।ਬੱਚੇ ਦਾ ਨਾਮ ਕਾਲਾ ਰੱਖਿਆ ਗਿਆ , ਜੋ ਵੱਡਾ ਹੋਕੇ ਆਪਣੇ ਪਿਤਾ ਦੀ ਤਰਾਂ ਮੱਝਾਂ ਗਾਂਵਾਂ ਚਾਰਨ ਲੱਗ ਪਿਆ ਤੇ ਪੰਜ ਪੀਰਾਂ ਦਾ ਨਾਮ ਵੀ ਧਿਆਉਂਦਾ ।ਬਾਕੀ ਪਤਨੀਆਂ ਦੇ ਘਰ ਵੀ ਤਿੰਨ ਹੋਰ ਪੁੱਤਰ ਤੇ ਇੱਕ ਧੀ ਪੈਦਾ ਹੋਈ । ਮਿਰਾਸੀ ਦੇ ਘਰੇ ਵੀ ਇੱਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਮ ਸਿੱਧ ਜੀਵਨ ਸੀ ,ਜੋ ਵੱਦਾ ਹੋ ਕੇ ਬਾਬਾ ਜੀ ਦੇ ਨਾਲ ਹੀ ਵੱਗ ਚਾਰਨ ਲੱਗ ਪਿਆ।
ਇੱਕ ਵਾਰ ਬਾਬਾ ਜੀ ਆਪਣੇ ਸਾਥੀਆਂ ਸਮੇਤ ਵੱਗ ਚਾਰ ਰਹੇ ਸਨ ਤਾਂ ਇਹਨਾਂ ਨੂੰ ਪੰਜ ਪੀਰ ਮਿਲ ਪਏ ,ਜਿਨਾਂ ਨੇ ਬਾਬਾ ਜੀ ਨੂੰ ਪੁੱਛਿਆ ਕਿ ਤੇਰੇ ਪੀਰ ਕੌਣ ਹਨ ਤਾਂ ਬਾਬਾ ਜੀ ਨੇ ਝੱਟ ਉੱਤਰ ਦਿੱਤਾ ਕਿ ਪੰਜ ਪੀਰ ਜਿੰਨਾ ਦੀ ਮੈਂ ਮੰਨਤ ਕਰਦਾ ਹਾਂ । ਪੀਰ ਖੁਸ਼ ਹੋ ਗਏ । ਬਾਬਾ ਜੀ ਨੇ ਉਨਾਂ ਨੂੰ ਬੇਨਤੀ ਕਰਕੇ ਦੁੱਧ ਪਿਆਇਆ ਤੇ ਖੀਰਾਂ ਖੁਵਾਈਆਂ , ਪੀਰ ਹੋਰ ਖੁਸ਼ ਹੋਏ ਤੇ ਕਿਹਾ ਕਿ ਕਾਲਿਆ ਤੂੰ ਵੀ ਅੱਜ ਤੋਂ ਪੀਰ ਹੋ ਗਿਆ ਏਂ । ਜਿਨਾਂ ਦੀ ਰਹਿਮਤ ਨਾਲ ਬਾਬਾ ਜੀ ਦੇ ਅੰਦਰ ਰੂਹਾਨੀ ਰੌਸ਼ਨੀ ਪੈਦਾ ਹੋਈ । ਬਾਬਾ ਜੀ ਦੇ ਸੰਗੀ ਸਾਥੀ ਉਹਨਾਂ ਦਾ ਇਮਤਿਹਾਨ ਲੈਂਦੇ ਰਹਿੰਦੇ ਸਨ।
ਇੱਕ ਵਾਰ ਕਾਫ਼ੀ ਮੱਝਾਂ ਗਾਂਵਾਂ ਸੂਣ ਵਾਲੀਆਂ ਸਨ ਤੇ ਬਾਬਾ ਜੀ ਪਾਸ ਦੁੱਧ ਦਾ ਤੋੜਾ ਸਿ ਕਿ ਗੁਰੂ ਗੋਰਖਨਾਥ ਜੀ ਆਪਣੇ ਚੇਲਿਆਂ ਸਮੇਤ ਬਾਬਾ ਜੀ ਪਾਸ ਪਹੁੰਚ ਗਿਆ ਤੇ ਬਾਬਾ ਜੀ ਨੂੰ ਕਿਹਾ ਕਿ ਉਹਨਾਂ ਨੂੰ ਜੱਗ ਕਰਨ ਲਈ ਦੁੱਧ ਚਾਹੀਦਾ ਹੈ । ਬਾਬਾ ਜੀ ਨੇ ਦੁੱਧ ਦੇ ਤੋੜੇ ਦੱਸ ਕੇ ਮਜਬੂਰੀ ਜ਼ਾਹਿਰ ਕੀਤੀ ਤਾਂ ਗੁਰੂ ਗੋਰਖਨਾਥ ਨੇ ਇੱਕ ਔਸਰ ਝੋਟੀ ਵੱਲ ਇਸ਼ਾਰਾ ਕਰਕੇ ਕਿਹਾ ਕਿ ਉਸ ਨੂੰ ਚੋ ਲਵੋ ,ਵਾਧੂ ਦੁੱਧ ਹੈ । ਬਾਬਾ ਕਾਲਾ ਮਾਹਿਰ ਗੁਰੂ ਗੋਰਖਨਾਥ ਦੀ ਰਮਜ਼ ਨੂੰ ਪਛਾਣ ਗਿਆ ।ਜਿਓਂ ਜਿਓਂ ਬਾਬਾ ਕਾਲਾ ਮਾਹਿਰ ਉਸ ਝੋਟੀ ਨੂੰ ਚੋਈ ਜਾ ਰਹੇ ਸਨ ਤਾਂ ਭਾਂਡੇ ਦੁੱਧ ਨਾਲ ਭਰੀ ਜਾਂਦੇ ਸਨ । ਗੁਰੂ ਗੋਰਖਨਾਥ ਨੇ ਇਸ ਦੁੱਧ ਨਾਲ ਜੱਗ ਕੀਤਾ ਤੇ ਆਸ -ਪਾਸ ਦੇ ਲੋਕ ਇਸ ਸੰਪੂਰਨ ਜੱਗ ਵਿੱਚ ਸ਼ਾਮਿਲ ਹੋਏ ,ਤੇ ਬਾਬੇ ਨੂੰ ਮਾਹਿਰ ਦਾ ਵਰ ਦਿੱਤਾ ਤੇ ਸੂਰਮਾ ਕਿਹਾ , ਇਸ ਦੁਆਰਾ ਬਾਬਾ ਜੀ ਬਾਬਾ ਕਾਲਾ ਮਾਹਿਰ ਨਾਲ ਪ੍ਰਸਿੱਧ ਹੋਏ । ਗੁਰੂ ਗੋਰਖਨਾਥ ਨੇ ਬਾਬਾ ਜੀ ਨੂੰ ਇੱਕ ਪਿਆਲਾ ਦਿੱਤਾ ਤੇ ਉਸ ਵਿਚਲਾ ਪਾਣੀ ਪੀਣ ਲਈ ਕਿਹਾ , ਜਦੋਂ ਬਾਬਾ ਜੀ ਨੇ ਪਿਆਲਾ ਪੀਤਾ ਤਾਂ ਬਾਬਾ ਜੀ ਭਗਤੀ ਦੇ ਸਰੂਰ ਵਿੱਚ ਰੰਗੇ ਗਏ ਤੇ ਉਹਨਾਂ ਨੂੰ ਹੋਰ ਰੌਸ਼ਨੀ ਹੋ ਗਈ । ਔਸਰ ਝੋਟੀ ਦੀ ਦੁੱਧ ਦੇਣ ਦੀ ਅਨੋਖੀ ਘਟਨਾ ਦੀ ਇਲਾਕੇ ਵਿੱਚ ਬਹੁਤ ਚਰਚਾ ਸੀ ਤੇ ਲੋਕਾਂ ਵਿੱਚ ਉਸ ਨੂੰ ਪ੍ਰਾਪਤ ਕਰਨ ਦੀ ਇੱਛਾ ਵੀ ਹੋਈ । ਇਨਾਂ ਵਿਚੋਂ ਸਨ , ਬਾਬਾ ਜੀ ਦੇ ਨਜ਼ਦੀਕੀ ਭੱਟੀ ਸਰਦਾਰ । ਇਨਾਂ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਕੁਝ ਦਿਨਾਂ ਵਾਸਤੇ ਝੋਟੀ ਉਹਨਾਂ ਨੂੰ ਦੇ ਦਿੱਤੀ ਜਾਵੇ । ਉਹ ਵਾਪਸ ਕਰ ਦੇਣਗੇ ।ਬਾਬਾ ਜੀ ਮੰਨ ਗਏ ,ਝੋਟੀ ਭੱਟੀਆਂ ਨੂੰ ਦੇ ਦਿੱਤੀ ,ਜੋ ਬਾਅਦ ਵਿੱਚ ਝੋਟੀ ਵਾਪਸ ਕਰਨ ਤੋਂ ਇਨਕਾਰੀ ਹੋ ਗਏ । ਬੇਈਮਾਨੀ ਨਾਲ ਕਹਿਣ ਲੱਗੇ ਕਿ ਝੋਟੀ ਚਰਾਂਦ ਤੇ ਗਈ ਵਾਪਸ ਨੀ ਆਈ ਗੁੰਮ ਹੋ ਗਈ ਹੈ । ਬਾਬਾ ਜੀ ਨੇ ਭੱਟੀਆਂ ਦੇ ਡੇਰੇ ਬਾਹਰ ਖੜਕੇ ਗੁਰੂ ਗੋਰਖਨਾਥ ਵਾਲਾ ਪਿਆਲਾ ਕੱਢਿਆ ਪਾਣੀ ਪਾਇਆ ਤਾਂ ਝੋਟੀ ਬਾਰੇ ਰੋਸ਼ਨੀ ਹੋ ਗਈ । ਸਰੂਰ ਵਿੱਚ ਆਕੇ ਬਾਬਾ ਜੀ ਨੇ ਝੋਟੀ ਦਾ ਨਾਮ ਲੈ ਕੇ ਆਵਾਜ਼ ਮਾਰ ਦਿੱਤੀ ,ਝੋਟੀ ਸੰਗਲ ਤੁੜਾਉਂਦੀ ਤੇ ਬੂਹੇ ਭੰਨਦੀ ਹੋਈ ਬਾਬਾ ਜੀ ਪਾਸ ਆ ਗਈ । ਭੱਟੀ ਗੁੱਸੇ ਵਿੱਚ ਆਗਏ ਪਰ ਜਦੋਂ ਬਾਬਾ ਜੀ ਨੂੰ ਸਾਥੀਆਂ ਸਮੇਤ ਝੋਟੀ ਲੈ ਕੇ ਤੁਰ ਪਏ ਤਾਂ ਭੱਟੀਆਂ ਦੀ ਰੋਕਣ ਦੀ ਹਿੰਮਤ ਨਾ ਪਈ ।ਉਸ ਤੋਂ ਬਾਅਦ ਭੱਟੀਆਂ ਨੇ ਬਾਬਾ ਜੀ ਨਾਲ ਰੰਜਸ਼ ਰੱਖਣੀ ਸ਼ੁਰੂ ਕਰ ਦਿੱਤੀ ਅਤੇ ਅੰਦਰ ਖਾਤੇ ਕਾਇਰਾਂ ਦੀ ਤਰਾਂ ਬਾਬਾ ਜੀ ਨੂੰ ਧੋਖੇ ਨਾਲ ਮਾਰਨ ਦੀਆਂ ਸਕੀਮਾਂ ਸੋਚਣ ਲੱਗ ਪਏ ਕਿਓਂ ਕਿ ਉਨਾਂ ਨੂੰ ਇਹ ਪਤਾ ਨਹੀ ਸਿ ਕਿ ਬਾਬਾ ਸੌਂਦਾ ਕਦੋਂ ਹੈ । ਅਸਲ ਵਿੱਚ ਬਾਬਾ ਜਦੋਂ ਸੌਂਦਾ ਸੀ ਤਾਂ ਉਹਨਾਂ ਦੀਆਂ ਅੱਧੀਆਂ ਅੱਖਾਂ ਖੁੱਲੀਆਂ ਰਹਿੰਦੀਆਂ ਸਨ ।ਜਿਸ ਕਾਰਨ ਭੱਟੀਆਂ ਦਾ ਕੰਮ ਸੂਤ ਨਹੀਂ ਸੀ ਆ ਰਿਹਾ । ਸਿੱਧ ਜੀਵਨ ਮਿਰਾਸੀ ਕਿਓਂ ਕਿ ਬਾਬਾ ਜੀ ਦਾ ਵਿਸ਼ਵਾਸ-ਪਾਤਰ ਅਤੇ ਨਜ਼ਦੀਕੀ ਸੀ ਇਸ ਕਰਕੇ ਭੱਟੀਆਂ ਨੇ ਉਸਨੂੰ ਲਾਲਚ ਦੇਣਾ ਚਾਹਿਆ ਕਿ ਉਹ ਦੱਸੇ ਕੇ ਬਾਬਾ ਸੌਂਦਾ ਕਦੋਂ ਹੈ । ਸਿੱਧ ਜੀਵਨ ਨੇ ਭੱਟੀਆਂ ਦੀ ਗੱਲ ਨਾ ਮੰਨਿ ਤੇ ਕਿਹਾ ਕਿ ਤੁਹਾਡੇ ਦਿਲ ਵਿੱਚ ਕੋਈ ਪਾਪ ਹੈ। ਅਸੀਂ ਲੜਨ ਲਈ ਤਿਆਰ ਹਾਂ । ਭੱਟੀ ਚੁੱਪ ਕਰ ਗਏ । ਫਿਰ ਇੱਕ ਬ੍ਰਾਹਮਣ ਜੋ ਵੀ ਬਾਬਾ ਜੀ ਦਾ ਸਾਥੀ ਸਿ ਰੋਟੀ ਪਕਾਉਣ ਦਾ ਕੰਮ ਕਰਦਾ ਸੀ ਨੂੰ ਭੱਟੀਆਂ ਨੇ ਲਾਲਚ ਦੇਕੇ ਆਪਣੇ ਵੱਲ ਕਰ ਲਿਆ ਜਿਸ ਨੇ ਭੇਦ ਦਿੱਤਾ ਕਿ ਜਦੋਂ ਬਾਬਾ ਮਾਲ ਚਾਰਦਾ ਹੋਇਆ ਦੋਹਾਂ ਲੱਤਾਂ ਤੇ ਖੜਾ ਹੋ ਕੇ ਆਪਣੀ ਠੋਡੀ ਖੂੰਡੇ ਉਤੇ ਰੱਖਦਾ ਹੈ ਉਹ ਸੁੱਤਾ ਹੁੰਦਾ ਹੈ ।ਸੋ ਭੱਟੀਆਂ ਨੇ ਇਸ ਗੱਲ ਦੀ ਤਾੜ ਰੱਖੀ ਤੇ ਇੱਕ ਦਿਨ ਸਮਾਂ ਪਾ ਕੇ ਸੁੱਤੇ ਪਏ ਬਾਬਾ ਜੀ ਦਾ ਸੀਸ ਤਲਵਾਰ ਨਾਲ ਅਲੱਗ ਕਰ ਦਿੱਤਾ । ਬਾਬਾ ਜੀ ਦਾ ਸੀਸ , ਇੱਥੇ ਬੀੜ ਸਿੱਖਾਂ ਵਾਲੀ ਜਿਸ ਨੂੰ ਮਰ੍ਹਾਣੇ ਕਹਿੰਦੇ ਹਨ ਡਿੱਗ ਪਿਆ , ਪਰ ਧੜ ਨੇ ਲੜਨਾ ਸ਼ੁਰੂ ਕਰ ਦਿੱਤਾ । ਫਿਰ ਕਹਿੰਦੇ ਹਨ ਕਿ ਬਾਬਾ ਜੀ ਦੇ ਧੜ ਨੇ ਭੱਟੀਆਂ ਦਾ ਤਹਿਸ ਨਹਿਸ ਕਰ ਦਿੱਤਾ । ਜਦੋਂ ਬਾਬਾ ਜੀ ਦਾ ਧੜ ਦੁਸ਼ਮਣਾਂ ਨਾਲ ਲੜਦਾ ਹੋਇਆ ਪਿੰਡ ਸੀਤੋ ਗੁੰਨੋ ਨਜ਼ਦੀਕ ਪੁੱਜਾ ਤਾਂ ਇੱਕ ਮਾਈ ਨੀਲ ਅਟੇਰ ਰਹੀ ਸੀ ਭਾਵ ਸੂਤ ਨੂੰ ਨੀਲਾ ਰੰਗ ਲਾ ਰਹੀ ਸੀ । ਜਿਸ ਨੇ ਰੌਲਾ ਪਾ ਦਿੱਤਾ ਕਿ ਵੇਖੋ ਲੋਕੋ ਬਗੈਰ ਸਿਰ ਦੇ ਧੜ ਲੜਦਾ ਹੋਇਆ ਆ ਰਿਹਾ ਹੈ ।ਜਿਸ ਨੇ ਨੀਲ ਦੇ ਛਿਟੇ ਮਾਰੇ ਤੇ ਬਾਬਾ ਜੀ ਦਾ ਸਰੀਰ ਠੰਡਾ ਹੋ ਗਿਆ ।ਬਾਬਾ ਜੀ ਦਾ ਧੜ ਬੀੜ ਸਿੱਖਾਂ ਵਾਲੇ ਲਿਆਂਦਾ ਗਿਆ ਤੇ ਸਿਰ ਨਾਲ ਜੋੜ ਕੇ ਇੱਟ ਰੱਖ ਕੇ ਚਾਦਰ ਪਾ ਦਿੱਤੀ ਗਈ ।ਸਿੱਧ ਜੀਵਨ ਵੀ ਇਸ ਲੜਾਈ ਵਿੱਚ ਸ਼ਹੀਦ ਹੋ ਗਿਆ । ਕਹਿੰਦੇ ਹਨ ਕਿ ਪੰਜ ਪੀਰਾਂ ਦੇ ਪੈਰੋਕਾਂਰਾਂ ਨੂੰ ਤੇ ਗੁਰੂ ਗੋਰਖਨਾਥ ਦੇ ਚੇਲਿਆਂ ਨੂੰ ਬਾਬੇ ਜੀ ਬਾਰੇ ਪਤਾ ਲੱਗਾ ਤਾਂ ਉਹ ਆਏ , ਪਰ ਅੰਤਿਮ ਕਿਰਿਆ ਬਾਰੇ ਉਨਾਂ ਦਾ ਮਸ਼ਵਰਾ ਇੱਕ ਨਾ ਹੋਇਆ । ਗੁਰੂ ਗੋਰਖਨਾਥ ਦੇ ਚੇਲੇ ਸੰਸਕਾਰ ਕਰਨਾ ਚਾਹੁੰਦੇ ਸੀ ਤੇ ਪੰਜ ਪੀਰਾਂ ਦੇ ਪੈਰੋਕਾਰ ਦਫਨਾਉਣਾ ਚਾਹੁੰਦੇ ਸਨ ਤਾਂ ਫਿਰ ਭਾਣਾ ਵਰਤਿਆਕਿ ਬਾਬਾ ਜੀ ਦਾ ਮ੍ਰਿਤਕ ਸਰੀਰ ਉੱਡ ਗਿਆ ,ਇੱਟ ਰਹਿ ਗਈ ਆਵਾਜ਼ ਆਈ ਕਿ ਉਨਾਂ ਦੀ ਜ੍ਹਗਾ ਦਾ ਚੜ੍ਹਾਵਾ ਮੀਰ ਨੂੰ ਦਿੱਤਾ ਜਾਵੇ ਤੇ ਨੀਲ ਦੀ ਵਰਤੋਂ ਨਾ ਕੀਤੀ ਜਾਵੇ । ਇਸ ਤਰਾਂ ਬਾਬਾ ਜੀ ਸ਼ਹੀਦੀ ਪ੍ਰਾਪਤ ਕਰ ਗਏ । ਧੰਨਵਾਦ ..

Address

Village. Thathian. Teh. Baba Bakala
Amritsar
143205

Website

Alerts

Be the first to know and let us send you an email when Baba Kala Mehar Sandhu posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Baba Kala Mehar Sandhu:

Shortcuts

Share