Golden Temple - Sri Darbar Sahib

Golden Temple - Sri Darbar Sahib Sri Harmandir Sahib, also known as Sri Darbar Sahib or Golden Temple
(444)

Sri Harmandir Sahib, also known as Sri Darbar Sahib or Golden Temple, (on account of its scenic beauty and golden coating for English speaking world).

British Sikh sets Britain's new deadlift record!Congratulations Inderraj Singh on breaking the British 120kg weight divi...
20/06/2025

British Sikh sets Britain's new deadlift record!
Congratulations Inderraj Singh on breaking the British 120kg weight division deadlifting record with a mind-blowing 375kg lift at the recent All England Championships!

ਵਾਹਿਗੁਰੂ
06/06/2025

ਵਾਹਿਗੁਰੂ

ਕਮਾਲ ਦੇਖੋ! ਕਲੇਸ਼ ਨਵਾਂ ਮਸੰਦ ਧੁੰਮਾ ਪਾ ਰਿਹਾ ਤੇ ਮੰਗ ਇਹ ਕੀਤੀ ਜਾ ਰਹੀ ਹੈ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਛੇ ਜੂਨ ਦੇ ਮੌਕੇ ਸੰਗਤਾਂ ਨੂੰ ਸ...
06/06/2025

ਕਮਾਲ ਦੇਖੋ! ਕਲੇਸ਼ ਨਵਾਂ ਮਸੰਦ ਧੁੰਮਾ ਪਾ ਰਿਹਾ ਤੇ ਮੰਗ ਇਹ ਕੀਤੀ ਜਾ ਰਹੀ ਹੈ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਛੇ ਜੂਨ ਦੇ ਮੌਕੇ ਸੰਗਤਾਂ ਨੂੰ ਸੰਬੋਧਨ ਨਾ ਕਰਨ.

ਕੀ ਗੱਲ ਬਈ! ਛੇ ਜੂਨ ਹੀ ਇੱਕੋ ਇੱਕ ਦਿਨ ਹੈ, ਜਿਸ ਦਿਨ ਤੇ ਗਿਆਨੀ ਕੁਲਦੀਪ ਸਿੰਘ ਜੇਕਰ ਸੰਗਤਾਂ ਨੂੰ ਸੰਬੋਧਨ ਕਰ ਦੇਣਗੇ ਤਾਂ ਉਹ ਭਿੱਟੀਆਂ ਜਾਣਗੀਆਂ? ਜਦੋਂ ਪਿਛਲੇ ਦਿਨੀਂ ਕੁਲਦੀਪ ਸਿੰਘ ਹੁਰਾਂ ਸਿੱਖ ਪੰਥ ਦੀਆਂ ਮਾਣਮੱਤੀਆਂ ਹਸਤੀਆਂ ਦਾ ਸਨਮਾਨ ਕੀਤਾ ਸੀ, ਉਦੋਂ ਤੇ ਕਿਸੇ ਦੇ ਢਿੱਡ ਪੀੜ ਨਾ ਹੋਈ ਕਿ ਕੁਲਦੀਪ ਸਿੰਘ ਨੇ ਅਜਿਹਾ ਕਿਉਂ ਕਰ ਦਿੱਤਾ. ਕੀ ਉਦੋਂ ਕੁਲਦੀਪ ਸਿੰਘ ਹੋਰ ਸੀ ਤੇ ਛੇ ਜੂਨ ਵਾਲੇ ਦਿਨ ਜਿਸ ਨੇ ਸੰਗਤਾਂ ਨੂੰ ਸੰਬੋਧਨ ਕਰਨਾ ਹੈ, ਉਹ ਹੋਰ ਹੋਏਗਾ? ਇਹ ਕੀ ਬੇਹੂਦਗੀ ਹੈ.

ਪਿਛਲੇ ਚਾਰ ਦਹਾਕਿਆਂ ਤੋਂ ਜੇਕਰ ਅਸੀਂ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਅਤੇ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਹੁਰਾਂ ਨੂੰ ਅਪਵਾਦ ਸਰੂਪ ਰੱਖ ਲਈਏ ਤਾਂ ਤੁਹਾਡੇ ਧਿਆਨ ਵਿਚ ਕੋਈ ਅਜਿਹਾ “ਜਥੇਦਾਰ” ਹੈ, ਜਿਸ ਨੂੰ ਸਮੁੱਚੇ ਪੰਥ ਨੇ ਪ੍ਰਵਾਨ ਕੀਤਾ ਹੋਏ? ਇੱਥੋਂ ਤੱਕ ਕਿ ਸਰਬੱਤ ਖਾਲਸਾ ਦੇ ਨਾਮ ਤੇ ਖਾਨਾਪੂਰਤੀ ਹਿਤ ਐਲਾਨੇ ਗਏ ਭਾਈ ਜਗਤਾਰ ਸਿੰਘ ਹਵਾਰਾ ਤੱਕ ਦਾ ਕੋਈ ਨਿਰਦੇਸ਼ ਜਾਂ ਸੰਦੇਸ਼ ਉਨ੍ਹਾਂ ਦੀ ਥਾਂ ਜਥੇਦਾਰ ਬਣਾਏ ਗਏ ਗਿਆਨੀ ਧਿਆਨ ਸਿੰਘ ਮੰਡ ਹੁਰਾਂ ਨੇ ਕਦੀ ਅਕਾਲ ਤਖਤ ਸਾਹਿਬ ਤੋਂ ਪੜ੍ਹਨ ਦੀ ਗੱਲ ਤੱਕ ਨਹੀਂ ਕੀਤੀ. ਜਦ ਪੰਥ ਹੁਣ ਤੱਕ ਇਹ ਦੋਗਲਾਪਣ ਆਪਣੀਆਂ ਅੱਖਾਂ ਦੇ ਸਾਹਮਣੇ ਤੱਕਦਾ ਆ ਰਿਹਾ ਹੈ ਤਾਂ ਗਿਆਨੀ ਕੁਲਦੀਪ ਸਿੰਘ ਵਾਰੀ ਉਸ ਨੂੰ ਸੂਲ਼ ਕਿਉਂ ਉੱਠਦਾ ਹੈ?

ਚਲੋ ਜੇਕਰ ਉੱਠ ਹੀ ਰਿਹਾ ਹੈ ਤਾਂ ਕੋਈ ਮੈਨੂੰ ਇਹ ਤੇ ਦੱਸੇ ਕਿ ਬਾਦਲਾਂ ਵੱਲੋਂ ਨਿਯੁਕਤ ਹੁਣ ਤੱਕ ਦੇ ਬਾਕੀ ਜਥੇਦਾਰਾਂ ਬਾਬਤ ਇਹ ਉਲਟੀ ਕਿਉਂ ਨਾ ਕਿਸੇ ਨੇ ਕੀਤੀ, ਜਿਹੜੀ ਕੁਲਦੀਪ ਸਿੰਘ ਵਾਰੀ ਕੀਤੀ ਜਾ ਰਹੀ ਹੈ? ਕੀ ਬਾਬਾ ਧੁੰਮਾ, ਜਿਹੜਾ ਇੱਕ ਮਸੰਦ ਤੇ ਸਿੱਖ ਦੋਖੀ ਦੇ ਵਾਂਗ ਪੰਥ ਵਿੱਚ ਵਿਚਰ ਰਿਹਾ ਹੈ, ਉਹ ਹੁਣ ਸਿੱਖਾਂ ਨੂੰ ਦੱਸੇਗਾ ਕਿ ਅਸੀਂ ਕੁਲਦੀਪ ਸਿੰਘ ਦਾ ਵਿਰੋਧ ਕਰਾਂਗੇ. ਉਹ ਆਪਣੀ ਪੀੜ੍ਹੀ ਥੱਲੇ ਸੋਟਾ ਕਿਉਂ ਨਹੀਂ ਮਾਰ ਰਿਹਾ ਕਿ ਜਦ ਸਾਰਾ ਪੰਥ ਉਸ ਦੇ ਬਿਪਰਵਾਦੀ ਪੈਂਤੜੇ ਤੇ ਥੂ-ਥੂ ਕਰ ਰਿਹਾ ਸੀ, ਉਦੋਂ ਉਸ ਨੂੰ ਪੰਥ ਕਿਉਂ ਨਾ ਚੇਤੇ ਆਇਆ ਤੇ ਉਦੋਂ ਕਿਉਂ ਨਾ ਉਹ ਟਕਸਾਲ ਮੁੱਖੀ ਦੀ ਜ਼ਿੰਮੇਵਾਰੀ ਛੱਡ ਕੇ ਬਾਬਾ ਰਾਮ ਸਿੰਘ ਹੁਰਾਂ ਨੂੰ ਉੱਥੇ ਮੁੱਖੀ ਲਗਾਉਣ ਦਾ ਪੱਖ ਪੂਰ ਸਕਿਆ, ਜਦ ਧੱਕੇ ਨਾਲ ਖੁਦ ਟਕਸਾਲ ਦਾ ਮੁਖੀ ਬਣ ਰਿਹਾ ਸੀ?

ਦਰਅਸਲ ਗੱਲ ਇਹ ਹੈ ਕਿ ਜਥੇਦਾਰ ਦੇ ਮਸਲੇ ਤੇ ਸਿੱਖ ਆਪਣਾ ਬੌਧਿਕ ਤਵਾਜ਼ਨ ਗੁਆ ਚੁੱਕੇ ਹਨ. ਹੁਣ ਇਹ ਮਸਲਾ ਇਸ ਤਰ੍ਹਾਂ ਦਾ ਬਣਾਇਆ ਜਾ ਰਿਹਾ ਹੈ ਕਿ ਟਕਸਾਲ ਹੀ ਪੰਥ ਹੈ ਤੇ ਧੁੰਮਾ ਇਕੱਲਾ ਪੰਥ ਦਾ ਚੌਧਰੀ. ਉਹ ਜੋ ਕਹੇਗਾ ਉਹੀ ਪੰਥ ਕਰੇ, ਨਹੀਂ ਇਹ ਉਸ ਦਾ ਵਿਰੋਧ ਕਰਨਗੇ. ਕੀ ਗੱਲ ਬਾਕੀ ਪੰਥ ਮਰ ਮੁੱਕ ਗਿਆ ਜਾਂ ਸੁੱਤਾ ਪਿਆ ਜਿਹੜਾ ਅਜਿਹੇ ਦੋਗਲੇ ਚੌਧਰੀ ਦਾ ਜੁਆਬ ਨੀ ਦੇ ਸਕਦਾ? ਕੋਈ ਜਿਉਂਦਾ ਹੈ ਟਕਸਾਲ ਚ ਕਿ ਬੱਸ ਉਹ ਲੋਕਾਂ ਨੂੰ ਕੁੱਟਣ-ਮਾਰਨ ਨੂੰ ਹੀ ਟਕਸਾਲੀ ਹੋਣ ਦਾ ਮਾਣ ਸਮਝ ਰਹੇ ਹਨ?

ਕੁਲਦੀਪ ਸਿੰਘ ਨੂੰ ਜੇਕਰ ਇੱਕ ਪਾਸੇ ਵੀ ਕਰ ਦੇਈਏ ਤਾਂ ਵੀ ਇਸ ਗੱਲ ਦਾ ਸਪਸ਼ਟੀਕਰਨ ਕੌਣ ਦਵੇਗਾ ਕਿ ਹੁਣ ਤੱਕ ਦੇ ਬਾਕੀ ਜਥੇਦਾਰਾਂ ਨੂੰ ਕਿਸ ਆਧਾਰ ਤੇ ਪੰਥ ਸਵੀਕਾਰ ਕਰਦਾ ਆ ਰਿਹਾ ਹੈ.

ਕੁਲਦੀਪ ਸਿੰਘ ਵਿੱਚ ਸੌ ਕਮੀਆਂ ਹੋਣਗੀਆਂ. ਪਰ ਉਸ ਦੀ ਹੁਣ ਤੱਕ ਦੀ ਕਾਰਜਸੈਲ਼ੀ ਦੀ ਆਲੋਚਨਾ ਕਰਦਿਆਂ ਕੋਈ ਠੋਸ ਦਲੀਲ ਕਿਸੇ ਕੋਲ ਹੈ ਕਿ ਉਸ ਨੂੰ ਵਾਰ-ਵਾਰ ਪੰਥ ਦੇ ਲੰਡੂ ਜੇ ਚੌਧਰੀ ਬੇਇੱਜ਼ਤ ਕਿਉਂ ਕਰ ਰਹੇ ਹਨ? ਕੀ ਪੰਥ ਹੁਣ ਗੁੰਡਾਗਰਦੀ ਦੇ ਰਾਹੀਂ ਚੱਲੇਗਾ?

ਜਿਹੜਾ ਉੱਠਦਾ ਚੁੱਕ ਕੇ ਮੂੰਹ ਬੋਲਣ ਲੱਗ ਜਾਂਦਾ ਕੁਲਦੀਪ ਸਿੰਘ ਬਾਰੇ, ਪਰ ਜਿਸ ਦਿਨ ਦਾ ਉਸ ਨੇ ਅਹੁਦਾ ਸੰਭਾਲ਼ਿਆ ਉਹ ਕਿਸੇ ਦੇ ਖਿਲਾਫ ਬੋਲਿਆ? ਕਿਸੇ ਨੂੰ ਮਾੜਾ ਕਿਹਾ ਉਸ ਨੇ? ਜਾਂ ਕਿਸੇ ਨੂੰ ਬੇਇੱਜ਼ਤ ਕੀਤਾ? ਉਹ ਹਰ ਸ਼ਖਸ ਕੋਲ ਜਾ ਰਿਹਾ. ਹਰ ਕਿਸੇ ਦੀ ਗੱਲ ਸੁਣ ਰਿਹਾ. ਹਰ ਕਿਸੇ ਨੂੰ ਸਤਿਕਾਰ ਦੇ ਰਿਹਾ. ਪੰਥ ਵਿਚ ਏਕੇ ਦੀ ਮੁਹਿੰਮ ਚਲਾ ਰਿਹਾ ਤੇ ਸਭ ਤੋਂ ਅਹਿਮ ਗੱਲ ਪੰਥ ਪ੍ਰਥਮ ਰੱਖ ਕੇ ਵੇਖ ਰਿਹਾ. ਪਰ ਜੇ ਪੰਥ ਦੇ ਚੌਧਰੀ ਬਣਨ ਦੀ ਤਾਕ ਚ ਬੈਠੇ ਕੁਝ ਲੋਕ ਇਹ ਬਰਦਾਸ਼ਤ ਨਾ ਕਰਕੇ ਆਪਣੀ ਨਿੱਜੀ ਧੌਂਸ ਨੂੰ ਪੰਥ ਦੇ ਨਾਮ ਤੇ ਮੜਨਗੇ ਤਾਂ ਪੰਥਕ ਕਹਾਉਣ ਵਾਲੇ ਆਪਣੇ ਆਪ ਨੂੰ ਪੁੱਛਣ ਕਿ ਉਹ ਏਨੇ ਬੇਗੈਰਤ ਕਿਉਂ ਹੋਏ ਬੈਠੇ ਹਨ? ਇਨ੍ਹਾਂ ਘੜੰਮ ਚੌਧਰੀਆਂ ਦਾ ਮੂੰਹ ਕਿਉਂ ਨੀ ਸੇਕਦੇ?

ਮੈਂ ਤੇ ਆਖਦਾਂ ਜਿੰਨੀ ਵੀ ਸੰਗਤ ਛੇ ਜੂਨ ਦੇ ਮੌਕੇ ਅਕਾਲ ਤਖ਼ਤ ਸਾਹਿਬ ਤੇ ਹਾਜ਼ਰ ਹੋਏ, ਉੱਥੇ ਜੇਕਰ ਕੋਈ ਵੀ ਸ਼ਰਾਰਤੀ ਅਨਸਰ ਜਥੇਦਾਰ ਅਕਾਲ ਤਖਤ ਸਾਹਿਬ ਨਾਲ ਗਲਤ ਵਿਹਾਰ ਕਰਦਾ ਜਾਂ ਕੋਈ ਅਭੱਦਰ ਕਾਰਵਾਈ ਕਰਦਾ ਤਾਂ ਮਾਰ ਮਾਰ ਛਿੱਤਰ ਉਸ ਦਾ ਉੱਥੇ ਹੀ ਬਾਂਦਰ ਲੰਡਾ ਕਰ ਦੇਵੇ. ਇਹ ਫਿਰ ਹੀ ਲੋਟ ਆਉਣਗੇ. ਨਹੀਂ ਤੇ ਇਨ੍ਹਾਂ ਸਾਰਿਆਂ ਨੇ ਮਿਲ ਕੇ ਬਹੁਤ ਗੰਦ ਪਾ ਰੱਖਿਆ ਪੰਥ ਅੰਦਰ.

~ਪਰਮਿੰਦਰ ਸਿੰਘ ਸ਼ੌਂਕੀ

 #6ਜੂਨ ਕੁਲਦੀਪ ਬਰਾੜ ਹਾਰੀ ਹੋਈ ਲੜਾਈ ਨੂੰ ਖਤਮ ਕਰਨ ਲਈ ਟੈਂਕਾਂ ਦੀ ਬਟਾਲੀਅਨ ਅੰਦਰ ਦਾਖ਼ਲ ਕਰਦਾ ਹੈ ਕਿਉਂਕਿ ਉਹ ਲਿਖਦਾ ਕਿ ਹੋਰ ਕੋਈ ਚਾਰਾ ਨਹੀ...
06/06/2025

#6ਜੂਨ

ਕੁਲਦੀਪ ਬਰਾੜ ਹਾਰੀ ਹੋਈ ਲੜਾਈ ਨੂੰ ਖਤਮ ਕਰਨ ਲਈ ਟੈਂਕਾਂ ਦੀ ਬਟਾਲੀਅਨ ਅੰਦਰ ਦਾਖ਼ਲ ਕਰਦਾ ਹੈ ਕਿਉਂਕਿ ਉਹ ਲਿਖਦਾ ਕਿ ਹੋਰ ਕੋਈ ਚਾਰਾ ਨਹੀਂ ਬਚਿਆ ਸੀ ਲੜਾਈ ਨੂੰ ਜਿੱਤੀ ਹੋਈ ਵਖਾਉਣ ਦਾ
ਚਮਕੌਰ ਦੀ ਕੱਚੀ ਗੜ੍ਹੀ ਵਿਚ ਜਦ ਸਿੰਘਾਂ ਦੇ ਨਾਲ ਨਾਲ ਦਸ਼ਮੇਸ਼ ਪਿਤਾ ਨੇ ਆਪਣੇ ਪੁੱਤ ਵੀ ਜੰਗ ਨੂੰ ਤੋਰੇ ਸੀ ਤੇ ਗੜ੍ਹੀ ਵਿੱਚੋਂ ਤੁਰਨ ਲੱਗਿਆਂ ਪੁੱਤਾਂ ਦੀ ਥਾਂ ਆਪਣੀ ਪੱਗ ਤੇ ਕਲਗੀ ਪੰਥ ਦੇ ਸਿਰ ਬੰਨ੍ਹ ਦਿੱਤੀ ਸੀ ,ਉਸ ਦਿਨ ਸਾਰੀਆਂ ਜਿੰਮੇਵਾਰੀਆਂ ਪੰਥਕ ਪੁੱਤਾਂ ਦੇ ਮੋਢਿਆਂ ਤੇ ਪਾ ਕੇ ਸੁਰਖਰੂ ਹੋ ਮਾਛੀਵਾੜੇ ਦੇ ਜੰਗਲ ਵਿਚ ਟਿੰਡ ਦਾ ਸਿਰਹਾਣਾ ਲੈਕੇ ਨਿਸਚਿੰਤ ਨੀਂਦ ਸੋਂ ਗਿਆ ,ਉਸ ਦਿਨ ਤੋਂ ਆਪਣੇ ਸਿਰ ਤੇ ਬੱਝੀ ਦਸਮੇਸ਼ ਪਿਤਾ ਦੀ ਬਖਸ਼ੀ ਜਿੰਮੇਵਾਰੀ ਦੀ ਪੱਗ ਮਹਿਸੂਸ ਕਰਦਾ ਹੋਇਆ ਹਰ ਸਿੰਘ ਦਸ਼ਮੇਸ਼ ਦੇ ਪੁੱਤਾਂ ਦਾ ਵੀਰ ਹੋਣ ਦਾ ਯਤਨ ਕਰਦਾ ਹੈ , ਇਸੇ ਯਤਨ ਵਿਚ ਹੀ ਤਾਂ ਅਕਾਲ ਤਖ਼ਤ ਦੇ ਕਿਲ੍ਹੇ ਨੂੰ ਚਮਕੌਰ ਦੀ ਗੜ੍ਹੀ ਦਾ ਰੂਪ ਦੇਕੇ ਸੰਤ ਜਰਨੈਲ ਸਿੰਘ ਤੇ ਉਸ ਦੇ ਕੌਮੀਂ ਜੰਗਜੂਆਂ ਨੇ ਭਾਰਤੀ ਫੌਜ ਦੇ ਆਹੂ ਲਾਹ ਦਿੱਤੇ, ਦਰਬਾਰ ਸਾਹਿਬ ਦੀ ਪਰਕਰਮਾ ਫੌਜੀਆਂ ਦੀ ਕਤਲਗਾਹ ਬਣ ਗਈ ,ਫੌਜੀਆਂ ਦੀਆਂ ਲਾਸ਼ਾਂ ਦੇ ਢੇਰ ਵੇਖਕੇ ਲੜ ਰਹੀ ਫੌਜ ਦਾ ਮਨੋਬਲ ਮੁਕਾ ਰਿਹਾ ਸੀ ,ਭਾਰਤੀ ਫੌਜ ਦੇ ਜਰਨਲ ਕੁਲਦੀਪ ਬਰਾੜ ਦੇ ਹੱਥੀਂ ਲਿਖੇ ਅਨੁਸਾਰ ਸਾਰੇ ਜੰਗੀ ਪੈਂਤੜੇ ਫੇਲ੍ਹ ਹੋਣ ਕਾਰਨ ਵਾਰ ਵਾਰ ਬਦਲਣੇ ਪਏ ਪਰ ਸੱਭ ਵਿਅਰਥ ਸੀ ਆਖਰ ਬੇਬੱਸ ਹੋਕੇ 6 ਜੂਨ ਸਵੇਰ 4 :30 ਵਜੇ ਇਕ ਬਕਤਰਬੰਦ ਗੱਡੀ ਵਿਚ 15 ਕੁਮਾਊਂ ਰੈਜੀਮੈਂਟ ਦੇ ਫੌਜੀ ਲੱਦ ਕੇ ਬਾਕੀ ਸਾਰੀ ਕੰਪਨੀ ਨੂੰ ਮਗਰ ਮਗਰ ਤੋਰ ਦਿੱਤਾ ਤਾਂਕਿ ਗੱਡੀ ਦੀ ਓਟ ਵਿਚ ਫੌਜੀ ਅਕਾਲ ਤਖ਼ਤ ਦੇ ਸਾਹਮਣੇ ਪੈਰ ਰੱਖ ਸਕਣ, ਅਕਾਲ ਦੀ ਓਟ ਵਾਲਿਆਂ ਨੇ ਟੈਂਕ ਨੁਮਾਂ ਗੱਡੀ ਦੀ ਓਟ ਵਾਲਿਆਂ ਨੂੰ ਗੱਡੀ ਸਮੇਤ ,ਗੱਡੀ ਚਾੜ ਦਿੱਤਾ , ਬਰਾੜ ਦੀ ਰੂਹ ਕੰਬ ਗਈ ,ਉਹ ਲਿਖਦਾ ਹੈ ਕਿ ਮੈਂ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਇਸਤਰਾਂ ਵੀ ਹੋ ਸਕਦਾ ਹੈ ,ਭਾਰਤੀ ਫੌਜ ਦੇ ਜਰਨੈਲਾਂ ਨੂੰ ਹਾਰ ਦਾ ਸਾਹਮਣਾ ਹੋ ਚੁੱਕਾ ਸੀ, ਅਗਲੀ ਸਵੇਰ ਹੁਣ ਕੁਝ ਪਲਾਂ ਦੀ ਬਾਤ ਸੀ ,ਦਿੱਲੀ ਦੇ ਮਾਲਕਾਂ ਨੂੰ ਦੋ ਘੰਟਿਆਂ ਵਿੱਚ ਜੰਗ ਜਿੱਤਣ ਦੀ ਜੋ ਸ਼ੇਖੀ ਮਾਰਕੇ ਤੁਰੇ ਸੀ ਉਹ ਤਾਂ ਸਿੱਖ ਜੰਗਜੂਆਂ ਦੀ ਜੰਗੀ ਤਾਕਤ ਨੇ ਖਤਮ ਕਰ ਦਿੱਤੀ ਸੀ ,ਹੁਣ ਜਾਨ ਵੀ ਬਚਾਉਣੀ ਸੀ ਤੇ ਇੱਜਤ ਵੀ ਸੋ ਆਖਰੀ ਹਥਿਆਰ ਸੀ ਟੈਂਕ , 5 ਵਜੇ ਟੈਂਕਾਂ ਆਸਰੇ ਅੰਦਰ ਲੰਘਣ ਦੀ ਦਿੱਲੀਓਂ ਆਗਿਆ ਮੰਗੀ ਗਈ ਜੋ ਅੰਤਾਂ ਦੇ ਹੋਏ ਜਾਨੀ ਨੁਕਸਾਨ ਨੂੰ ਵੇਖਦਿਆਂ ਇਕ ਪਲ ਵਿਚ ਮਿਲ ਗਈ ,ਸਵੇਰੇ ਠੀਕ 5:21 ਤੇ ਟੈਕਾਂ ਨੂੰ ਹੁਕਮ ਹੋਇਆ ਕੇ ਹਾਰ ਨੂੰ ਜਿੱਤ ਵਿਚ ਬਦਲ ਕੇ ਹਿਸਾਬ ਬਰਾਬਰ ਕਰ ਦਿਓ, ਟੈਂਕਾਂ ਵਿਚੋਂ ਨਿਕਲਦੇ 105 ਐਮ ਐਮ ਦੇ ਗੋਲਿਆਂ ਦਾ ਮੀਂਹ ਅਕਾਲ ਤਖ਼ਤ ਸਾਹਿਬ ਦੀਆਂ ਨੀਹਾਂ ਹਿਲਾਉਣ ਦੀ ਜੁਰਅਤ ਕਰ ਰਿਹਾ ਸੀ , ਟੈਂਕ ਕੀ ਜਾਨਣ ਕਿ ਇਹ ਤਖ਼ਤ ਦੀ ਨੀਂਹ ਦੀਆਂ ਇੱਟਾਂ ਗੁਰੂ ਹਰਗੋਬਿੰਦ ਸਾਹਿਬ ਦੇ ਹੱਥਾਂ ਨਾਲ ਲੱਗੀਆਂ ਨੇ ,ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੇ ਮੀਰੀ ਤੇ ਪੀਰੀ ਦਾ ਸੁਮੇਲ ਕਰਦਾ ਇਹ ਥੜਾ ਹੱਥੀਂ ਬਣਾਇਆ ਸੀ , ਇਹ ਇਕ ਇਮਾਰਤ ਨਹੀਂ ਹੈ ਇਹ ਤਾਂ ਸਿਧਾਂਤ ਹੈ,ਤੇ ਗੁਰੂ ਦੇ ਸਿਧਾਂਤ ਦੀ ਰਾਖੀ ਲਈ ਤਾਂ ਇਹ ਜੰਗਜੂ ਟੈਂਕਾਂ ਸਾਹਮਣੇ ਹਿੱਕਾਂ ਡਾਹ ਕੇ ਖਲੋਤੇ ਨੇ , ਸੰਸਾਰ ਦਾ ਜੰਗੀ ਇਤਿਹਾਸ ਗਵਾਹ ਹੈ ਕਿ ਬੰਦੇ ਤੇ ਟੈਂਕ ਦਾ ਕੋਈ ਮੁਕਾਬਲਾ ਨਹੀਂ ਹੋ ਸਕਦਾ ,ਟੈਂਕਾਂ ਦੇ ਗੋਲੇ ਜਮੀਨ ਅਸਮਾਨ ਇਕ ਕਰ ਰਹੇ ਸਨ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਕੁੱਝ ਪਲਾਂ ਵਿਚ ਹੀ ਖੰਡਰ ਹੋ ਗਈ ਸੀ , ਫੌਜ ਦੇ ਹੌਸਲੇ ਨੇ ਮੋੜਾ ਖਾਦਾ ਤੇ ਮੇਜਰ ਬੀ ਕੇ ਮਿਸ਼ਰਾ ਆਪਣੀ ਫੌਜੀ ਟੁਕੜੀ ਨਾਲ ਅਕਾਲ ਤਖ਼ਤ ਵੱਲ ਵਧਿਆ ਪਰ ਤਖ਼ਤ ਸਾਹਿਬ ਦੀ ਅਜ਼ਮਤ ਲਈ ਜੂਝਦੇ ਜੰਗਜੂਆਂ ਨੇ ਟੈਂਕਾਂ ਦੇ ਵਰ੍ਹਦੇ ਗੋਲਿਆਂ ਵਿਚ ਵੀ ਇਸ ਟੁਕੜੀ ਨੂੰ ਥਾਂਹੀਂ ਢੇਰ ਕਰ ਦਿੱਤਾ , ਬਰਾੜ ਦਾ ਮੰਨਣਾ ਹੈ ਕਿ ਟੈਂਕ ਅੰਦਰ ਲੰਘਾਉਣ ਦੇ 3 ਫਾਇਦੇ ਸਨ ਇਕ ਵਧੇਰੇ ਮਾਰ ਕਰਨੀ ,ਦੂਜਾ ਟੈਂਕ ਦੇ ਬਲਬਾਂ ਦੀ ਰੋਸ਼ਨੀ ਵਿਚ ਜੰਗਜੂਆਂ ਨੂੰ ਅਨ੍ਹਿਆਂ ਕਰਨਾ ,ਤੀਜਾ ਜੰਗਜੂਆਂ ਦੇ ਮਨਾਂ ਵਿਚ ਬੰਬਾਂ ਦੇ ਧਮਾਕਿਆਂ ਨਾਲ ਡਰ ਪੈਦਾ ਕਰਨਾ ,ਬਰਾੜ ਨਹੀਂ ਜਾਣਦਾ ਸੀ ਕਿ ਇਹ ਉਹ ਨੇ ਜੋ ਜਲਾਦ ਨੂੰ ਆਪਣਾ ਬੰਦ ਬੰਦ ਕੱਟਣਾ ਆਪ ਸਿਖਾਉਂਦੇ ਹਨ, ਇਹਨਾਂ ਟੈਂਕਾਂ ਦੀ ਬੰਬਬਾਰੀ ਤੋਂ ਕੀ ਡਰਨਾ ,ਬਰਾੜ ਲਿਖਦਾ ਹੈ ਕੇ ਅਕਾਲ ਤਖ਼ਤ ਅਤੇ ਨਾਲਦੇ ਮੋਰਚਿਆਂ ਵਿਚੋਂ ਸਵੈਚਾਲਕ ਹਥਿਆਰਾਂ ਨੇ ਟੈਂਕਾਂ ਦੀ ਮਾਰ ਦੀ ਪ੍ਰਵਾਹ ਨਾ ਕਰਦਿਆਂ ਵੀ ਜੰਗ ਜਾਰੀ ਰੱਖੀ ਤੇ ਟੈਂਕਾਂ ਦੀ ਸੁਰੱਖਿਆ ਛਤਰੀ ਹੇਠ ਅੰਦਰ ਗਈ ਫੌਜ ਨੂੰ ਬਹੁਤ ਭਾਰੀ ਨੁਕਸਾਨ ਕਰਵਾਉਣਾ ਪਿਆ ,35 % ਫੌਜ ਇਥੇ ਫੇਰ ਮਾਰੀ ਗਈ , 6 :20 ਵਜੇ ਭਾਰੀ ਨੁਕਸਾਨ ਨੂੰ ਵੇਖਦਿਆਂ ਫੌਜ ਪਿਛਾਂਹ ਮੁੜੀ ,ਬਰਾੜ ਲਿਖਦਾ ਹੈ ਕਿ ਨੀਤੀ ਵਿਚ ਫੇਰ ਬਦਲਾਅ ਕੀਤਾ ਗਿਆ , ਤਖ਼ਤ ਸਾਹਿਬ ਦੇ ਪਾਸਿਆਂ ਤੋਂ ਮਸ਼ੀਨਗੰਨਾਂ ਦਾ ਵਰ੍ਹਦਾ ਮੀਂਹ ਰੋਕਣ ਲਈ ਦੋ ਸਪੈਸ਼ਲ ਫੌਜੀ ਟੁਕੜੀਆਂ ਬਣਾਈਆਂ ਗਈਆਂ, ਚੋਣਵੇਂ ਫੌਜੀ ਸ਼ਾਮਲ ਕੀਤੇ ਗਏ,ਪਰ ਜੰਗਜੂਆਂ ਵਲੋਂ ਜ਼ੋਰਦਾਰ ਗੋਲੀਆਂ ਦੇ ਛੜਾਕੇ ਨਾਲ ਸਿਰਫ 3 ਬੁਰੀ ਤਰਾਂ ਜਖਮੀਂ ਫੌਜੀ ਹੀ ਜਾਨ ਬਚਾਉਣ ਵਿਚ ਕਾਮਯਾਬ ਹੋਏ , ਸਵੇਰ ਦੇ 7:30 ਵੱਜ ਗਏ ਸਨ ਧੁੱਪ ਨਿਕਲ ਆਈ ਸੀ ਪਰ ਅਕਾਲ ਤਖ਼ਤ ਦੇ ਰਾਖੇ ਅਜੇ ਵੀ ਚੜ੍ਹਦੀਕਲਾ ਨਾਲ ਡਟੇ ਹੋਏ ਸਨ , ਜਰਨਲ ਜਗਜੀਤ ਸਿੰਘ ਜੀ ਅਰੋੜਾ ਨੇ ਮਗਰੋਂ ਤਖ਼ਤ ਸਾਹਿਬ ਦੇ ਹਾਲਤ ਵੇਖ ਕੇ ਦੱਸਿਆ ਕਿ ਟੈਂਕਾਂ ਦੇ ਲਗਭਗ 80 ਗੋਲੇ ਤਖ਼ਤ ਸਾਹਿਬ ਦੀ ਇਮਾਰਤ ਤੇ ਸੁੱਟੇ ਗਏ ਸਨ ,ਵੈਰੀਆਂ ਨੇ ਹਾਰ ਦਾ ਬਦਲਾ ਲੈਣ ਲਈ ਸਾਰੀ ਇਮਾਰਤ ਮਲਬਾ ਬਣਾ ਦਿੱਤੀ ਗਈ , ਓਧਰ ਕੌਮ ਦਾ ਜਰਨੈਲ ਵੀ ਹਾਲਾਤਾਂ ਨੂੰ ਬਾਰੀਕੀ ਨਾਲ ਜਾਣਦਿਆਂ ਹੋਇਆਂ ਫੈਸਲਾ ਕਰ ਚੁੱਕਾ ਸੀ ,ਉਸ ਨੂੰ ਯਾਦ ਆਇਆ ਕਿ ਗੁਰੂ ਗਰੰਥ ਸਾਹਿਬ ਦੇ ਸਿਧਾਂਤ ਦੀ ਰਾਖੀ ਲਈ ਸਾਡਾ ਪੰਜਵਾਂ ਗੁਰੂ ਆਪ ਚੱਲਕੇ ਤੱਤੀ ਤਵੀ ਤੇ ਬੈਠ ਗਿਆ ਸੀ ,ਉਸ ਨੂੰ ਯਾਦ ਆਇਆ ਕਿ ਸਾਡਾ ਨੌਵਾਂ ਗੁਰੂ ਧਰਮ ਦੀ ਆਜ਼ਾਦੀ ਲਈ ਅਨੰਦਪੁਰ ਤੋਂ ਆਪ ਚੱਲਕੇ ਦਿੱਲੀ ਚਾਂਦਨੀ ਚੌਂਕ ਸਿਰ ਦੇਣ ਗਿਆ ਸੀ ,ਉਸ ਨੂੰ ਯਾਦ ਆਇਆ ਕਿ ਧਰਮ ਯੁੱਧ ਲਈ ਕਲਗੀਧਰ ਦੇ ਪੁੱਤ ਸ਼ਹੀਦ ਹੋਣ ਆਪ ਚੱਲਕੇ ਗਏ ਸੀ ,ਉਸ ਨੂੰ ਯਾਦ ਆਇਆ ਕੇ ਪੰਥ ਦੀ ਜਿਸ ਮਿਸਲ ਦਾ ਉਹ ਹੁਣ ਜਥੇਦਾਰ ਹੈ ਉਸ ਦਾ ਮੋਢੀ ਬਾਬਾ ਦੀਪ ਸਿੰਘ ਦਰਬਾਰ ਸਾਹਿਬ ਦੀ ਅਜ਼ਮਤ ਲਈ ਤਲਵੰਡੀ ਸਾਬ੍ਹੋ ਤੋਂ ਆਪ ਚੱਲਕੇ ਅੰਮ੍ਰਿਤਸਰ ਸ਼ਹੀਦ ਹੋਣ ਆਇਆ ਸੀ , ਸੰਤ ਜਰਨੈਲ ਸਿੰਘ ਨੂੰ ਲੱਗਾ ਕਿ ਮੇਰਾ ਤਾਂ ਪੈਂਡਾ ਹੀ ਨਹੀਂ ਹੈ , ਹੁਣ ਤਾਂ ਬੱਸ ਪੰਜ ਸੱਤ ਕਦਮਾਂ ਤੇ ਸ਼ਹਾਦਤ ਨੇ ਗਲਵਕੜੀ ਪਾ ਲੈਣੀ ਹੈ ,ਕੌਮੀਂ ਜਰਨੈਲ ਕੌਮ ਨੂੰ ਦਿੱਤਾ ਹੋਇਆ ਬਚਨ ਪੁਗਾਉਣਾ ਚਾਹੁੰਦਾ ਸੀ ਉਸ ਨੇ ਇਕ ਵਾਰ ਫੇਰ ਉੱਚੀ ਆਵਾਜ ਵਿੱਚ ਗਾਇਆ " ਧਰਮ ਸਿਰ ਦਿੱਤਿਆਂ ਬਾਝ ਨਹੀਂ ਰਹਿਣਾ ,ਧਰਮ ਸਿਰ ਦਿੱਤਿਆਂ ਬਾਝ ਨਹੀਂ ਰਹਿਣਾ " , ਉਹ ਉੱਠ ਕੇ ਖਲੋ ਗਿਆ 47 ਸਿੰਘ ਉਸ ਦੇ ਹੁਕਮ ਦੀ ਉਡੀਕ ਕਰ ਰਹੇ ਸਨ , ਉਸ ਬਿਫ਼ਰੇ ਸ਼ੇਰ ਜਹੀ ਅਵਾਜ ਵਿਚ ਆਖਿਆ ਮੇਰੇ ਮਗਰ ਓਹੀ ਆਇਓ ਜਿਨ੍ਹਾਂ ਸ਼ਹੀਦ ਹੋਣਾ , ਅਰਦਾਸ ਕਰ ਕੇ ਉਹ ਬਾਹਰ ਨੂੰ ਤੁਰ ਪਿਆ 35 ਜੰਗਜੂ ਉਸ ਦੇ ਮਗਰ ਤੁਰ ਪਏ ਹੁਣ ਉਹ ਮੀਰੀ ਪੀਰੀ ਦੇ ਕੌਮੀਂ ਨਿਸ਼ਾਨਾਂ ਦੇ ਸਨਮੁੱਖ ਖਲੋਕੇ ਸੰਸਾਰ ਦੇ ਇਤਿਹਾਸ ਵਿੱਚ ਇਹ ਦਰਜ ਕਰ ਗਿਆ ਕਿ ਭਾਵੇਂ ਟੈਂਕ ਤੇ ਮਨੁੱਖ ਦਾ ਕੋਈ ਮੁਕਾਬਲਾ ਨਹੀਂ ਹੈ ਪਰ ਗੁਰੂ ਦੇ ਸਿੰਘ ਹਿੰਦ ਦੇ ਟੈਂਕਾਂ ਤੋਂਪਾਂ ਸਾਹਮਣੇ ਵੀ ਹਿੱਕ ਡਾਹ ਕੇ ਜੂਝੇ ਉਹਨਾਂ ਪਿੱਠ ਨਹੀ ਵਿਖਾਈ ਕੌਮੀਂ ਪ੍ਰੰਪਰਾਵਾਂ ਤੇ ਵਿਰਾਸਤ ਦੀ ਪੱਗ ਦਾਗ਼ਦਾਰ ਨਹੀ ਹੋਣ ਦਿੱਤੀ, ਉਹਨਾਂ ਜੈਕਾਰਿਆਂ ਦੀ ਗੂੰਜ ਵਿੱਚ ਦਰਜ ਕੀਤਾ ਕਿ ਅਨੰਦਪੁਰ ਦੇ ਵਾਰਿਸ ਕਦੇ ਦਿੱਲੀ ਅੱਗੇ ਝੁਕਦੇ ਨਹੀਂ ਤੇ ਮੌਤ ਦਾ ਖੌਫ ਉਹਨਾਂ ਨੂੰ ਡੁਲਾ ਨਹੀ ਸਕਦਾ ਇਹੀ ਭਵਿੱਖ ਦੀਆਂ ਪੀੜ੍ਹੀਆਂ ਲਈ ਸੁਨਿਆਰਾ ਸਬਕ ਸੀ .........ਚਲਦਾ ਬਾਕੀ ਕਲ
ਜਰੂਰੀ ਬੇਨਤੀ : ਜਨ. ਬਰਾੜ ਨੂੰ ਜਿਆਦਾ ਕੋਡ ਕਰਨ ਦਾ ਮਕਸਦ ਹੈ ਦੁਸ਼ਮਣ ਦਾ ਪ੍ਰਵਾਨ ਕੀਤਾ ਸੱਚ ,ਜੋ ਅਸਲ ਸੱਚਾਈ ਨਾਲੋਂ ਬਹੁਤ ਘਟਾ ਕੇ ਲਿਖਿਆ ਗਿਆ ਹੋਊ ,ਬੱਸ ਅੰਦਾਜਾ ਲਾ ਲੈਣਾ ਕਿ ਜੰਗ ਦੇ ਅਸਲ ਹਾਲਾਤ ਕੀ ਹੋਣਗੇ।

 #4ਜੂਨ 3 ਜੂਨ ਤੱਕ ਦੇ ਵਰਤਾਰੇ ਵਿਚ ਅਸੀਂ ਪੜ੍ਹ ਚੁਕੇ ਹਾਂ ਕਿ ਇਹ ਦਿੱਲੀਓਂ ਤੁਰੀ ਜੰਗ ਕਿਵੇਂ ਸਿੱਖ ਕੌਮ ਦੇ ਆਣ ਗਲ ਪਈ ਸੀ , ਇਸ ਤੋਂ ਅੱਗੇ ਦੀ ...
04/06/2025

#4ਜੂਨ
3 ਜੂਨ ਤੱਕ ਦੇ ਵਰਤਾਰੇ ਵਿਚ ਅਸੀਂ ਪੜ੍ਹ ਚੁਕੇ ਹਾਂ ਕਿ ਇਹ ਦਿੱਲੀਓਂ ਤੁਰੀ ਜੰਗ ਕਿਵੇਂ ਸਿੱਖ ਕੌਮ ਦੇ ਆਣ ਗਲ ਪਈ ਸੀ , ਇਸ ਤੋਂ ਅੱਗੇ ਦੀ ਗਾਥਾ ਇਸ ਨੁਕਤੇ ਤੇ ਅਧਾਰਿਤ ਹੋਵੇਗੀ ਕਿ ਸਿੱਖ ਫੇਰ ਕਿਵੇਂ ਲੜੇ ਸੀ, ਦਿੱਲੀ ਦੇ ਹਾਕਮ ਪਤਾ ਨਹੀਂ ਕਿਵੇਂ ਭੁੱਲ ਗਏ ਕਿ ਖੰਡੇ ਦੀ ਧਾਰ ਵਿੱਚੋਂ ਪੈਦਾ ਹੋਈ ਕੌਮ ਲਈ ਜੰਗ ਦਾ ਵਰਤਾਰਾ ਤਾਂ ਧਰਮ ਯੁੱਧ ਦਾ ਰੂਪ ਹੈ,
ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥੧॥ ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥੨॥੨॥
ਗੁਰਬਾਣੀ ਦਾ ਇਹ ਗੁਰਵਾਕ ਤਾਂ ਸਿੱਖ ਕੌਮ ਦੇ ਖੂਨ ਵਿਚ ਡੀ ਐਨ ਏ ਵਾਂਗ ਹੈ ,ਜਿਹੜੀ ਕੌਮ ਮੁਗਲਾਂ ,ਅਫਗਾਨਾਂ, ਅੰਗਰੇਜ ਹਕੂਮਤਾਂ ਨੂੰ ਲੋਹੇ ਦੇ ਚਣੇ ਚਬਾ ਚੁੱਕੀ ਸੀ ਉਹ ਟੈਂਕਾਂ ਤੋਪਾਂ ਦੇ ਗੋਲਿਆਂ ਤੋਂ ਕਿਥੋਂ ਡਰਨ ਵਾਲੀ ਸੀ , ਨਾਲੇ ਹੁਣ ਤੱਕ ਸਿੱਖਾਂ ਦੀ ਟੱਕਰ ਬੇਗਾਨੇ ਵਦੇਸ਼ੀ ਧਾੜਵੀਆਂ ਨਾਲ ਹੋਈ ,ਇਸ ਵਾਰ ਤਾਂ ਆਖਣ ਨੂੰ ਨਹੁੰ ਮਾਸ ਦੇ ਰਿਸ਼ਤੇ ਵਾਲਿਆਂ ਨਾਲ ਟੱਕਰ ਸੀ ਜਿਨ੍ਹਾਂ ਦੀ ਜੰਗਜੂ ਔਕਾਤ ਬਾਰੇ ਸਿੱਖ ਕੌਮ ਭਲੀ ਭਾਂਤ ਜਾਣੂ ਸੀ ,ਪਰ ਹਿੰਦ ਹਕੂਮਤ ਦਿੱਲੀ ਤਖ਼ਤ ਦੀ ਕੁਰਸੀ ਦੇ ਨਸ਼ੇ ਵਿਚ ਸਿੱਖ ਕੌਮ ਦੀਆਂ ਕੁਰਬਾਨੀਆਂ ਤੇ ਰਵਾਇਤਾਂ ਭੁੱਲ ਕੇ 4 ਜੂਨ ਸਵੇਰੇ 4 ਵੱਜ ਕੇ 40 ਮਿੰਟ ਤੇ ਪਹਿਲਾ ਤੋਪ ਦਾ ਗੋਲਾ ਅਕਾਲ ਤਖ਼ਤ ਸਾਹਿਬ ਦੇ ਸੁਨਹਿਰੀ ਗੁੰਬਦ ਤੇ ਸੁੱਟ ਕੇ ਜੰਗ ਦੀ ਪਹਿਲ ਕਰਦੀ ਹੈ | ਭਾਰਤੀ ਫੌਜ ਦੀ ਅਗਵਾਈ ਮੇਜਰ ਜਰਨਲ ਕੁਲਦੀਪ ਬਰਾੜ ਕਰ ਰਿਹਾ ਸੀ ,ਜਿਸ ਦਾ ਚੀਫ ਕਮਾਂਡਿੰਗ ਅਫਸਰ ਜਰਨਲ ਅਰੁਣ ਵੈਦਿਆ ਸੀ ਅਤੇ ਨਾਲ ਲੈ.ਜਰਨਲ ਰਣਜੀਤ ਦਿਆਲ ,ਤੇ ਲੈ. ਜਰਨਲ ਸੁੰਦਰਜੀ ਸੀ | ਏਧਰ ਕੌਮੀ ਜੰਗਜੂਆਂ ਦੀ ਖਾਲਸਈ ਜੁਝਾਰੂ ਫੌਜ ਜਿਸ ਦੀ ਗਿਣਤੀ ਕੇਵਲ 250 ਸੀ ਇਸ ਦੀ ਅਗਵਾਈ ਬਾਬਾ ਜਰਨੈਲ ਸਿੰਘ ਕਰ ਰਹੇ ਸੀ ,ਤੇ ਕਮਾਂਡ ਜਰਨਲ ਸ਼ੁਬੇਗ ਸਿੰਘ ਕਰ ਰਹੇ ਸਨ , ਜਰਨਲ ਸ਼ੁਬੇਗ ਸਿੰਘ ਜੀ ਦਾ ਖਾਨਦਾਨੀ ਪਿਛੋਕੜ ਸ਼ਹੀਦ ਭਾਈ ਮਹਿਤਾਬ ਸਿੰਘ ਮੀਰਾਂਕੋਟ ਦੀ ਅੰਸ ਬੰਸ ਹੈ ਜਿਨ੍ਹਾਂ ਨੇ ਹਰਿਮੰਦਰ ਸਾਹਿਬ ਦੀ ਅਜਮਤ ਦੀ ਰਾਖੀ ਲਈ ਮੱਸੇ ਰੰਘੜ ਦਾ ਸਿਰ ਵੱਢਿਆ ਸੀ | ਪੇਸ਼ੇ ਦੇ ਤੋਰ ਤੇ ਉਹ ਭਾਰਤੀ ਫੌਜ ਦੇ ਜਰਨਲ ਸਨ ਤੇ ਉਹਨਾਂ ਦੀ ਜੰਗੀ ਮੁਹਾਰਤ ਚੋਟੀ ਦੀ ਸੀ , ਸੰਤ ਜਰਨੈਲ ਸਿੰਘ ਦੇ ਹੁਕਮ ਅਨੁਸਾਰ ਕਿ 'ਜੇ ਫੌਜ ਹਮਲਾ ਕਰੇਗੀ ਤਾਂ ਐਸੀ ਧੂੜ ਚਟਾਈ ਜਾਵੇਗੀ ਕਿ ਰਹਿੰਦੀ ਦੁਨੀਆਂ ਤੱਕ ਇਹ ਲੜਾਈ ਯਾਦ ਕੀਤੀ ਜਾਵੇਗੀ ' ਇਹ ਮਹਿਜ ਇਕ ਬਿਆਨ ਨਹੀਂ ਸੀ ਇਸ ਆਸ਼ੇ ਦੀ ਪੂਰਤੀ ਲਈ ਜਰਨਲ ਸ਼ੁਬੇਗ ਸਿੰਘ ਨੇ ਆਹਲਾ ਦਰਜੇ ਦੀ ਜੰਗੀ ਤਿਆਰੀ ਕੀਤੀ ਸੀ ਉਹਨਾਂ ਕੋਲ ਭਾਵੇਂ ਬਿਨਾ ਕਿਸੇ ਫੌਜੀ ਟਰੇਨਿੰਗ ਤੋਂ ਮੁੱਠੀ ਭਰ ਯੋਧੇ ਸਨ ਪਰ ਉਹਨਾਂ ਨੇ ਕਮਾਲ ਦੀ ਮੋਰਚਾਬੰਦੀ ਕੀਤੀ ਹੋਈ ਸੀ , ਜਨਰਲ ਸਾਹਿਬ ਦੀ ਮੋਰਚਾਬੰਦੀ ਅਤੇ ਕੌਮੀ ਜੰਗਜੂਆਂ ਦੀ ਯੁੱਧ ਕਲਾ ਦਾ ਅੰਦਾਜਾ ਇਸ ਗੱਲ ਤੋਂ ਲੱਗ ਸਕਦਾ ਹੈ ਕਿ ਦੁਨੀਆਂ ਦੀ ਤੀਜੀ ਵੱਡੀ ਜੰਗੀ ਤਾਕਤਵਰ ਭਾਰਤੀ ਫੌਜ ਨੂੰ ਹਾਰ ਹੁੰਦੀ ਵੇਖਕੇ ਅਜੰਤਾ ਟੈਂਕ ਦੇ 105 ਐੱਮ ਐੱਮ ਦੇ ਬੰਬ ਸਿੱਟ ਕੇ ਜੰਗ ਦਾ ਫੈਸਲਾ ਨਬੇੜਨਾ ਪਿਆ , ਦਰਬਾਰ ਸਾਹਿਬ ਸਮੂਹ ਦੇ ਬਾਹਰਵਾਰ ਉੱਚੀਆਂ ਇਮਾਰਤਾਂ ਤੇ 17 ਮੋਰਚੇ ਸਨ , ਲੰਗਰ ,ਬੁੰਗਾ ਰਾਮਗੜੀਆ ਦੀ ਬੇਸਮੇਂਟ ਤੇ ਦੋਵੇਂ ਬੁੰਗੇ, ਸਰਾਂ ਵਾਲੇ ਪਾਸੇ ਪਾਣੀ ਦੀ ਟੈਂਕੀ ,ਅਖਾੜਾ ਬ੍ਰਹਮ ਬੂਟਾ , ਗੁਰੂ ਨਾਨਕ ਨਿਵਾਸ , ਗੁਰਦੁਆਰਾ ਬਾਬਾ ਅਟੱਲ ਰਾਏ , ਆਦਿਕ ਬਾਹਰਵਾਰ ਦੇ ਮੋਰਚੇ ਸਨ ,ਦਰਬਾਰ ਸਾਹਿਬ ਅੰਦਰ ਆ ਰਹੇ ਸਾਰੇ ਰਸਤਿਆਂ ਤੇ ਮੋਰਚੇ ਸਨ , ਅਕਾਲ ਤਖ਼ਤ ਸਾਹਿਬ ਦੇ ਦੁਆਲੇ ਅੰਗਰੇਜ਼ੀ ਅੱਖਰ ਡੀ (D) ਦੇ ਆਕਾਰ ਵਿਚ ਮੁੱਖ ਮੋਰਚਾ ਸੀ ਜਿਸ ਦੀ ਡਿਫੈਂਸ ਲਾਈਨ ਟੈਂਕਾਂ ਦੇ ਅੰਦਰ ਆਉਣ ਤੱਕ ਫੌਜ ਤੋਂ ਨਹੀਂ ਟੁੱਟ ਸਕੀ | ਜੰਗਜੂ ਜਥਿਆਂ ਵਿਚ ਦਮਦਮੀ ਟਕਸਾਲ ਤੋਂ ਇਲਾਵਾ ਸਿੱਖ ਸਟੂਡੈਂਟ ਫੈਡਰੇਸ਼ਨ ,ਬੱਬਰ ਖਾਲਸਾ, ਅਕਾਲ ਫੈਡਰੇਸ਼ਨ ,ਕਾਰ ਸੇਵਾ ਵਾਲੇ ਕੌਮੀਂ ਯੋਧੇ ਦਰਬਾਰ ਸਾਹਿਬ ਦੀ ਅਜਮਤ ਲਈ ਜੂਝ ਰਹੇ ਸਨ | 3 ਜੂਨ ਦੀ ਆਖਰੀ ਪ੍ਰੈਸ ਵਾਰਤਾ ਵਿਚ ਸੁਭਾਸ਼ ਕਿਰਪੇਕਾਰ ਨੇ ਸੰਤ ਜੀ ਨੂੰ ਪੁੱਛਿਆ ਕਿ ਭਾਰਤੀ ਫੌਜ ਦੇ ਮੁਕਾਬਲੇ ਤੁਹਾਡੀ ਗਿਣਤੀ ਨਾ ਮਾਤਰ ਹੈ ਤਾਂ ਸੰਤ ਜੀ ਨੇ ਹੱਸ ਕੇ ਜੁਆਬ ਦਿੱਤਾ ਕਿ ਹਜਾਰਾਂ ਭੇਡਾਂ ਦੇ ਵੱਡੇ ਵੱਗ ਤੇ ਇਕੱਲਾ ਸ਼ੇਰ ਹੀ ਭਾਰੂ ਹੁੰਦਾ ਹੈ , ਇਸ ਬਿਆਨ ਨੇ ਵਾਕਿਆ ਹੀ ਇਤਿਹਾਸ ਸਿਰਜ ਦਿੱਤਾ , 4 ਜੂਨ ਦੀ ਸਵੇਰ ਨੂੰ ਭਾਰਤੀ ਫੌਜ , ਸੀ ਆਰ ਪੀ , ਐਸ ਐਫ ਐਫ ਅਤੇ ਬੀ ਐਸ ਐੱਫ ਨੇ ਸਾਂਝੇ ਤੋਰ ਤੇ ਇਸ ਅਸਾਵੀਂ ਜੰਗ ਨੂੰ ਆਪ੍ਰੇਸ਼ਨ ਬਲਿਊ ਸਟਾਰ ਕੋਡ ਦੇਕੇ ਦਰਬਾਰ ਸਾਹਿਬ ਤੇ ਚੌਤਰਫਾ ਹਮਲਾ ਕੀਤਾ ,ਫੌਜੀ ਜਰਨੈਲਾਂ ਨੇ ਸੂਹੀਆ ਵਿਭਾਗ ਤੋਂ 250 ਜੁਝਾਰੂਆਂ ਦੀ ਗਿਣਤੀ ਸੁਣਕੇ ਕਿਆਫ਼ਾ ਲਗਾਇਆ ਸੀ ਕਿ ਵੱਧ ਤੋਂ ਵੱਧ 2 ਘੰਟਿਆਂ ਦੇ ਮੁਕਾਬਲੇ ਵਿਚ ਜੰਗ ਜਿੱਤ ਲਈ ਜਾਵੇਗੀ ਪਰ 6 ਜੂਨ ਦੀ ਸਵੇਰ ਤੱਕ ਲੜਦਿਆਂ ਲੜਦਿਆਂ ਸੈਂਕੜੇ ਫੌਜੀਆਂ ਦੀ ਜਾਨ ਮਾਲ ਦਾ ਬਹੁਤ ਭਾਰੀ ਨੁਕਸਾਨ ਕਰਵਾ ਕੇ ਵੀ ਭਾਰਤੀ ਫੌਜ ਪਰਿਕਰਮਾਂ ਦੇ ਨੇੜੇ ਤੱਕ ਵੀ ਨਹੀਂ ਜਾ ਸਕੀ ਸੀ ,ਬਾਹਰਵਾਰ ਦੀਆਂ ਉੱਚੀਆਂ ਇਮਾਰਤਾਂ ਤੋਂ ਹੀ ਗੋਲੀਬਾਰੀ ਕੀਤੀ ਜਾ ਰਹੀ ਸੀ ,ਜਰਨਲ ਕੁਲਦੀਪ ਬਰਾੜ ਜੰਗੀ ਪੈਂਤੜੇ ਬਦਲ ਬਦਲ ਕੇ ਅੱਕ ਗਿਆ ਸੀ ,ਹਰ ਹੀਲਾ ਵਰਤ ਕੇ ਵੀ ਪਿਆਦਾ ਫੌਜ ਕਿਸੇ ਇਕ ਪਾਸਿਓਂ ਵੀ ਅੰਦਰ ਨਹੀਂ ਲੰਘ ਸਕੀ ਸੀ, ਖਾਲਸਾਈ ਜਜ਼ਬਿਆਂ ਨੇ ਇਤਿਹਾਸ ਸਿਰਜਦਿਆਂ ਹੋਇਆਂ ਭਾਰਤੀ ਫੌਜ ਨੂੰ ਮੁੰਹਤੋੜ ਜੁਆਬ ਦਿੱਤਾ ਜਿਸ ਦਾ ਜਰਨਲ ਬਰਾੜ ਨੇ ਸੁਪਨੇ ਵਿਚ ਵੀ ਅੰਦਾਜਾ ਨਹੀਂ ਲਗਾਇਆ ਸੀ ,ਅਖੀਰ ਨੂੰ ਹਾਰਕੇ ਕਮਾਂਡੋ ਯੂਨਿਟ ਨੂੰ ਪਰਿਕਰਮਾਂ ਵਿਚ ਉਤਾਰਨ ਦੀ ਵਿਉਂਤ ਬਣਾਈ ਗਈ , ਪਰ ਸੰਤ ਜੀ ਦੇ ਜੰਗਜੂਆਂ ਨੂੰ ਸਖ਼ਤ ਹੁਕਮ ਸੀ ਕਿ ਜਿਉਂਦਾ ਫੌਜੀ ਪਰਿਕਰਮਾਂ ਵਿਚ ਨਹੀਂ ਆਉਣਾ ਚਾਹੀਦਾ ,ਜੰਗਜੂਆਂ ਨੇ ਇਸ ਹੁਕਮ ਤੇ ਫੁੱਲ ਚਾੜੇ ਤੇ ਸੁਪਰ ਕਮਾਂਡੋ ਦਸਤੇ ਦਾ ਇਕ ਵੀ ਜਵਾਨ ਜਿਉਂਦਾ ਪਰਿਕਰਮਾਂ ਵਿਚ ਪੈਰ ਨਹੀਂ ਰੱਖ ਸਕਿਆ ਬਚੇ ਹੋਏ ਜਿਓਂਦਿਆਂ ਨੂੰ ਵਾਪਸ ਮੁੜਨਾ ਪਿਆ ..........

 #3ਜੂਨ ਇੰਦਰਾ ਗਾਂਧੀ ਵੱਲੋਂ ਇਸ ਲੜਾਈ ਲਈ ਮਹੀਨਿਆਂ ਬੱਧੀ ਤਿਆਰੀ ਕੀਤੀ ਗਈ ਸੀ ਉਹ ਆਵਦੇ ਭਾਸ਼ਣ ਵਿੱਚ ਸ਼ਾਂਤੀ ਦਾ ਨਕਲੀ ਪਾਠ ਕਰ ਰਹੀ ਸੀ ਇਹ ਯੁੱ...
03/06/2025

#3ਜੂਨ
ਇੰਦਰਾ ਗਾਂਧੀ ਵੱਲੋਂ ਇਸ ਲੜਾਈ ਲਈ ਮਹੀਨਿਆਂ ਬੱਧੀ ਤਿਆਰੀ ਕੀਤੀ ਗਈ ਸੀ ਉਹ ਆਵਦੇ ਭਾਸ਼ਣ ਵਿੱਚ ਸ਼ਾਂਤੀ ਦਾ ਨਕਲੀ ਪਾਠ ਕਰ ਰਹੀ ਸੀ ਇਹ ਯੁੱਧ ਲੰਮੀਂ ਰਣਨੀਤੀ ਦਾ ਹੱਸਾ ਸੀ, ਇਹ ਸਿੱਖ ਕੌਮ ਦੇ ਸਰਵਨਾਸ਼ ਦੀ ਨੀਤੀ ਸੀ,ਕੇਵਲ ਹਾਲਾਤਾਂ ਦੀ ਨਿਸ਼ਾਨਦੇਹੀ ਕੀਤਿਆਂ ਇਸ ਵਰਤਾਰੇ ਬਾਰੇ ਸਮਝਣਾ ਨਾਮੁਮਕਿਨ ਹੈ, ਕਿਉਂਕਿ 250 ਲੜਾਕਿਆਂ ਨਾਲ ਲੜਨ ਲਈ ਕੋਈ ਤੋਪਾਂ ਤੇ ਟੈਂਕਾਂ ਦੀ ਬਟਾਲੀਅਨ ਲੈਕੇ ਚੜਾਈ ਨਹੀਂ ਕਰ ਸਕਦਾ ਇਹ ਜੰਗ ਦੇ ਮਾਈਨੇ ਕੁਝ ਹੋਰ ਸਨ
2 ਜੂਨ ਦੀ ਰਾਤ ਬਹੁਤ ਅਜੀਬ ਸੀ ਮੁੱਠੀ ਭਰ ਜੰਗਜੂ ਯੋਧਿਆਂ ਨਾਲ ਮੁੱਠ ਕੁ ਛੋਲੇ ਚੱਬਕੇ ਕੌਮ ਦਾ ਜਰਨੈਲ ਖਾਲਸਾਈ ਜਾਹੋਜਲਾਲ ਵਿਚ ਹਿੰਦ ਹਕੂਮਤ ਨੂੰ ਲੋਹੇ ਦੇ ਚਣੇ ਚਬਾਉਣ ਨੂੰ ਪੂਰਨ ਰੂਪ ਵਿਚ ਤਿਆਰ ਬਰਤਿਆਰ ਖਲੋਤਾ ਚੜ੍ਹਦੀਕਲਾ ਨਾਲ ਮਿੱਠਾ ਮਿੱਠਾ ਹੱਸ ਰਿਹਾ ਸੀ ,ਓਧਰ ਹਿੰਦ ਦੀ ਰਾਣੀ ਇੰਦਰਾ ਸੰਸਾਰ ਦੀ ਤੀਜੀ ਵੱਡੀ ਫੌਜੀ ਤਾਕਤ ਦੀ ਮਾਲਕ ਦੂਰਦਰਸ਼ਨ ਤੇ ਧੁਰ ਅੰਦਰ ਤੱਕ ਕੰਬਦੀ ਹੋਈ ਭਾਸ਼ਣ ਦੇ ਰਹੀ ਸੀ , ਇਹ ਵਿਥਿਆ ਸਮਝਣ ਲਈ ਖਾਲਸਾਈ ਸਿਧਾਂਤ ਸਮਝਣਾ ਪੈਣਾ ਨਹੀਂ ਤਾਂ ਦੁਨਿਆਵੀ ਸੋਚ ਨਾਲ ਕੌਮੀਂ ਜਜਬਾਤ ਤੇ ਜਾਹੋਜਲਾਲ ਸਮਝਣਾ ਬਹੁਤ ਔਖਾ ਹੈ, ਦੁਨਿਆਵੀ ਕਾਨੂੰਨ,ਸੋਚ,ਪੜ੍ਹਾਈ,ਤੇ ਸੋਝੀ ਦੀ ਐਨਕ ਨਾਲ ਦਿਸਣ ਵਾਲਾ ਵਰਤਾਰਾ ਨਹੀਂ ਹੈ ਇਹ , ਇਹ ਵਰਤਾਰਾ ਕਲਗੀਧਰ ਪਿਤਾ ਦੀ ਖੰਡੇਧਾਰੀ ਪਾਣ ਵਿਚੋਂ ਫੁੱਟਦਾ ਹੈ,
ਦੁਨਿਆਵੀ ਅਕਲ ਤੁਹਾਨੂੰ ਹਿੰਦ ਹਕੂਮਤ ਦੀ ਐਨਕ ਨਾਲ ਹੀ ਇਹ ਵਰਤਾਰਾ ਵਖਾਵੇਗੀ ਜਿਥੇ ਇੰਦਰਾ ਦਾ ਭਾਸ਼ਣ ਤੁਹਾਨੂੰ ਠੱਗ ਸਕਦਾ ਹੈ ਪਰ ਸੱਚ ਦੀ ਅਸਲ ਤਹਿ ਤਕ ਜਾਂਦਿਆਂ ਹੀ ਤੁਹਾਨੂੰ ਇੰਦਰਾ ਦੀ ਕੰਬਣੀ ਸਾਫ ਨਜ਼ਰੀਂ ਪਵੇਗੀ ਖੈਰ 3 ਜੂਨ ਦਾ ਦਿਨ ਹਮਲੇ ਲਈ ਚੁਣਨਾ ਵੀ ਇੰਦਰਾ ਦੀ ਜਾਲਮਾਨਾ ਕਰਤੂਤ ਨੂੰ ਨੰਗਿਆਂ ਕਰਦਾ ਹੈ ਕਿਉਂਕਿ ਇਸ ਦਿਨ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ ਸੀ ਹਰਿਮੰਦਰ ਸਾਹਿਬ ਵਿਚ ਸਿੱਖ ਸੰਗਤ ਦੀ ਗਿਣਤੀ ਜਿਆਦਾ ਸੀ ,ਇੰਦਰਾ ਸਬਕ ਹੀ ਤਾਂ ਸਿਖਾਉਣਾ ਚਾਹੁੰਦੀ ਸੀ ਸਿੱਖਾਂ ਨੂੰ ,ਉਸ ਨੂੰ ਲੱਗਦਾ ਜਿਨ੍ਹਾਂ ਵੱਡਾ ਨੁਕਸਾਨ ਉੰਨਾ ਵੱਡਾ ਸਬਕ , ਇਥੇ ਇਕ ਬਹੁਤ ਅਜਬ ਗੱਲ ਸਮਝਣ ਵਾਲੀ ਹੈ ਆਪਣੀ ਭਵਿੱਖ ਦੀ ਪੀੜ੍ਹੀ ਨੂੰ ਦੱਸਿਓ ਜਰੂਰ , ਇਹ 3 ਜੂਨ ਦਾ ਸਿੱਖੀ ਸਬਕ ਹੈ , ਸੋਚੋ ਜਦ ਇਕ ਜੂਨ ਨੂੰ ਜੰਗ ਦਾ ਬਿਗੁਲ ਵੱਜ ਚੁੱਕਾ 10 - 12 ਸ਼ਹੀਦੀਆਂ ਹੋ ਗਈਆਂ , ਸਾਰੇ ਜਹਾਨ ਵਿਚ ਹਾਹਾਕਾਰ ਮੱਚ ਗਈ ਸੀ , ਅੰਮ੍ਰਿਤਸਰ ਵਿਚ ਚੱਪੇ ਚੱਪੇ ਤੇ ਗਾਰਦ ਨੇ ਸ਼ਹਿਰ ਨੂੰ ਜੰਗ ਦਾ ਮੈਦਾਨ ਬਣਾ ਲਿਆ ਸੀ , ਅੱਤ ਆਧੁਨਿਕ ਹਥਿਆਰਾਂ ਨਾਲ ਲੈਸ ਹੋ ਕੇ ਸਰਕਾਰ ਨੇ ਮੋਰਚਾਬੰਦੀ ਕੀਤੀ ਹੋਈ ਸੀ ਫਿਰ ਸਿੱਖ ਸੰਗਤ ਇਹੋ ਜਹੇ ਹਾਲਾਤਾਂ ਵਿਚ ਸ਼ਹੀਦੀ ਪੁਰਬ ਮਨਾਉਣ ਦਰਬਾਰ ਸਾਹਿਬ ਕਿਉਂ ਆਈ ,
ਬੀਬੀਆਂ ਬੱਚੇ ਆਮ ਵਾਂਗ ਬੇਪਰਵਾਹ ਹੋਕੇ ਸ਼ਹੀਦੀ ਪੁਰਬ ਕਿਵੇਂ ਮਨਾ ਰਹੇ ਸਨ ? ਇਸ ਸਵਾਲ ਦਾ ਜੁਆਬ ਵੀ ਦੁਨਿਆਵੀ ਸੋਝੀ ਸਿਆਣਪ ਤੇ ਪੜ੍ਹਾਈ ਨਾਲ ਨਹੀਂ ਲੱਭਣਾ ਇਸ ਸਵਾਲ ਦੇ ਜੁਆਬ ਲਈ ਸਿੱਖ ਸਿਧਾਂਤ ਤੇ ਇਤਿਹਾਸ ਵਿਚੋਂ ਸਿੱਖ ਤੇ ਗੁਰੂ ਦਾ ਰਿਸ਼ਤਾ, ਗੁਰੂ ਦੀ ਪ੍ਰੀਤ, ਗੁਰੂ ਪ੍ਰਤੀ ਸਮਰਪਣ, ਗੁਰੂ ਲਈ ਮਿਟ ਜਾਵਣ ਦੀ ਬਾਤ ਸਮਝਣੀ ਪੈਣੀ
ਸ਼ਹੀਦੀ ਪੁਰਬ ਕਾਰਨ ਦਰਬਾਰ ਸਾਹਿਬ ਵਿਚ ਸੰਗਤ ਬਹੁਤ ਸੀ ,ਧਰਮਯੁੱਧ ਮੋਰਚੇ ਕਾਰਨ ਜਥੇ ਵਿਚ ਜਾਣ ਵਾਲੀ ਸੰਗਤ ਵੀ ਬਥੇਰੀ ਸੀ , 3 ਜੂਨ ਨੂੰ ਫੌਜੀ ਜਰਨੈਲ ਕੁਲਦੀਪ ਬਰਾੜ ਨੇ ਘੰਟਾਘਰ ਦੀ ਬਾਹੀ ਇਕ ਉੱਚੇ ਮਕਾਨ ਵਿਚ ਵਾਰ ਰੂਮ (ਕਮਾਂਡ ਸੈਂਟਰ ) ਤਿਆਰ ਕਰ ਲਿਆ ਸੀ ਉਹ ਦਿੱਲੀਓਂ ਇੰਦਰਾ ਨੂੰ 2 ਘੰਟਿਆਂ ਵਿਚ ਮੋਰਚਾ ਫਤਿਹ ਕਰਨ ਦਾ ਵਾਅਦਾ ਕਰਕੇ ਆਇਆ ਸੀ , ਹੁਣ ਤਕ ਉਸ ਨੇ ਜਿੰਨੀਆਂ ਵੀ ਜੰਗਾਂ ਹਿੰਦ ਦੀ ਫੌਜ ਲਈ ਲੜੀਆਂ ਸੀ ਉਸ ਵਿਚ ਉਸ ਨੂੰ ਸਾਹਮਣੇ ਮੋਰਚਿਆਂ ਵਿਚ ਤਨਖਾਹਦਾਰ ਹਥਿਆਰਬੰਦ ਫੌਜੀ ਟੱਕਰੇ ਸੀ , ਉਸ ਨੂੰ ਦੱਸਿਆ ਗਿਆ ਸੀ ਕਿ ਦਰਬਾਰ ਸਾਹਿਬ ਮੋਰਚੇ ਵਿਚ ਦਮਦਮੀ ਟਕਸਾਲ,ਬੱਬਰ ਖਾਲਸਾ, ਤੇ ਕਾਰ ਸੇਵਾ ਵਾਲੇ ਆਮ ਜਹੇ ਮੁੰਡੇ ਨੇ ਜੋ ਭਿੰਡਰਾਂਵਾਲੇ ਦੀ ਅਗਵਾਈ ਵਿਚ ਲੜ ਰਹੇ ਨੇ ਉਹ ਮੰਨਦਾ ਹੈ ਕਿ ਮੈਂ ਨਹੀਂ ਜਾਣਦਾ ਸੀ ਕਿ ਟੱਕਰ ਏਨੀ ਭਿਆਨਕ ਹੋਵੇਗੀ ,ਉਹ ਨਹੀਂ ਜਾਣਦਾ ਸੀ ਕਿ ਅਗਲੇ ਬੰਨੇ ਮੋਰਚਿਆਂ ਵਿਚ ਕੇਸਰੀ ਦਸਤਾਰਾਂ ਨੇ ਹਥਿਆਰਾਂ ਦੀ ਥਾਂ ਫੌਲਾਦੀ ਜਜਬਾਤਾਂ ਨਾਲ ਜੂਝਣ ਕਾ ਦਾਓ ਖੇਡਣਾ ਹੈ ਜਿਸ ਬਾਰੇ ਹਿੰਦ ਦੀ ਫੌਜ ਸੁਪਨੇ ਵਿਚ ਵੀ ਨਹੀਂ ਸੋਚ ਸਕਦੀ ਸੀ , ਅੱਜ ਅਕਾਲ ਤਖ਼ਤ ਸਾਹਿਬ ਤੇ ਕੁਝ ਪਤਰਕਾਰ ਸੰਤ ਜੀ ਨੂੰ ਆਖਰੀ ਵਾਰ ਮਿਲੇ , ਸੰਤ ਜੀ ਨੇ ਆਖਰੀ ਸੰਦੇਸ਼ ਦਿੱਤਾ ਕਿ ਜੇ ਫੌਜ ਨੇ ਪਰਿਕਰਮਾਂ ਵਿਚ ਪੈਰ ਰੱਖਿਆ ਤਾਂ ਇਹੋ ਜਿਹਾ ਜੁਆਬ ਦੇਵਾਂਗਾ ਕਿ ਹਿੰਦ ਹਕੂਮਤ ਰਹਿੰਦੀ ਦੁਨੀਆਂ ਤਕ ਯਾਦ ਕਰੇਗੀ ,ਉਹਨਾਂ ਪੱਤਰਕਾਰਾਂ ਨੂੰ ਮੁਖੌਲ ਵੀ ਕੀਤੇ ਤੇ ਸ਼ਹੀਦੀ ਜਾਮ ਪੀਣ ਦੀ ਗੱਲ ਵੀ ਦੁਹਰਾਹੀ, ਸ਼ਾਮ ਤੱਕ ਪੱਕਾ ਕਰਫਿਊ ਲੱਗ ਚੁੱਕਾ ਸੀ ,ਸ਼ਹੀਦੀ ਪੁਰਬ ਲਈ ਆਈਆਂ ਸੰਗਤਾਂ ਦਰਬਾਰ ਸਾਹਿਬ ਦੇ ਅੰਦਰ ਹੀ ਰਹਿ ਗਈਆਂ ਜਿਨ੍ਹਾਂ ਵਿਚ ਬੀਬੀਆਂ ਬੱਚੇ ਤੇ ਬਜ਼ੁਰਗ ਵੀ ਸਨ , ਇਹਨਾਂ ਨਿਰਦੋਸ਼ ਸਿੱਖ ਸੰਗਤਾਂ ਨੇ ਮਗਰੋਂ ਹਜ਼ਾਰਾਂ ਦੀ ਗਿਣਤੀ ਵਿਚ ਦਰਬਾਰ ਸਾਹਿਬ ਵਿਚ ਹੀ ਸ਼ਹੀਦੀ ਜਾਮ ਪੀਤਾ, ਫੌਜ ਨੇ ਰਾਤ ਨੂੰ ਦਰਬਾਰ ਸਾਹਿਬ ਸਮੇਤ ਸਾਰੇ ਸ਼ਹਿਰ ਦਾ ਬਿਜਲੀ ,ਪਾਣੀ, ਟੈਲੀਫੋਨ ਕੱਟ ਦਿੱਤਾ, ਪ੍ਰੈਸ ਤੇ ਪਾਬੰਦੀ ਲਾ ਦਿੱਤੀ , ਸਾਰੇ ਵਦੇਸ਼ੀ ਮੀਡੀਆ ਨੂੰ ਪੰਜਾਬ ਛੱਡਣ ਦਾ ਹੁਕਮ ਦਿੱਤਾ , 36 ਘੰਟਿਆਂ ਦਾ ਕਰਫਿਊ ਐਲਾਨ ਦਿੱਤਾ ਜਿਸ ਵਿਚ ਘਰ ਤੋਂ ਬਾਹਰ ਨਿਕਲਣ ਤੇ ਗੋਲੀ ਮਾਰਨ ਦੇ ਹੁਕਮ ਸਨ , ਤੋਪਾਂ ਨੇ ਪੁਜੀਸ਼ਨਾਂ ਸੰਭਾਲ ਲਈਆਂ ਸਨ, ਫੌਜ ਦੇ ਕੰਟਰੋਲ ਵਿਚ ਸਾਰੇ ਪੰਜਾਬ ਨੂੰ ਭਾਰਤ ਨਾਲੋਂ ਕੱਟ ਦਿੱਤਾ ਗਿਆ ਸੀ , ਅੰਮ੍ਰਿਤਸਰ ਸ਼ਹਿਰ ਨੇ ਜਲਿਆਂਵਾਲਾ ਬਾਗ ਦਾ ਸਾਕਾ ਵੀ ਵੇਖਿਆ ਸੀ ਅੰਗਰੇਜਾਂ ਦੇ ਜ਼ੁਲਮਾਂ ਦੀ ਸਿਖਰ ਵੀ ਵੇਖੀ ਸੀ ਪਰ ਆਹ ਨਵੀਂ ਹਿੰਦ ਹਕੂਮਤ ਨੇ ਤਾਂ ਅੰਗਰੇਜਾਂ ਦੇ ਕਾਲੇ ਕਾਨੂੰਨਾਂ ਨੂੰ ਵੀ ਮਾਤ ਪਾਕੇ ਜ਼ੁਲਮ ਦੀ ਸਿਖਰ ਕਰ ਦਿੱਤੀ ਸੀ , ਹਿੰਦ ਦਾ ਬਰਾੜ ਅੰਦਰ ਜਾਣ ਦੀ ਜੁਗਤ ਉਡੀਕ ਰਿਹਾ ਸੀ ਤੇ ਕੌਮ ਦਾ ਬਰਾੜ ਫੌਜ ਦੇ ਪਹਿਲੇ ਕਦਮ ਦੀ ਉਡੀਕ ਕਰ ਰਿਹਾ ਸੀ ਅਖੀਰ ਉਹ ਘੜੀ 4 ਜੂਨ ਸਵੇਰੇ 4 :40 ਤੇ ਆਣ ਪਹੁੰਚੀ .........

ਇਹ ਫੋਟੋ 1971 ਵਿੱਚ ਲੰਦਨ ਤੋਂ ਭਾਰਤ ਜਾਣ ਵਾਲੀ ਬੱਸ, ਜੋ ਕਿ ਖਾਇਬਰ ਪਾਸ (Khyber Pass) ਵਿਖੇ ਰੁਕੀ ਹੋਈ ਦੀ ਹੈ.. Swagman ਤੇ ਹੋਰ ਬੱਸ ਸੇਵ...
21/11/2020

ਇਹ ਫੋਟੋ 1971 ਵਿੱਚ ਲੰਦਨ ਤੋਂ ਭਾਰਤ ਜਾਣ ਵਾਲੀ ਬੱਸ, ਜੋ ਕਿ ਖਾਇਬਰ ਪਾਸ (Khyber Pass) ਵਿਖੇ ਰੁਕੀ ਹੋਈ ਦੀ ਹੈ..

Swagman ਤੇ ਹੋਰ ਬੱਸ ਸੇਵਾਵਾਂ 1958 ਵਿੱਚ ਸ਼ੁਰੂ ਹੋਈਆਂ, ਜੋ ਕਿ ਇੰਗਲੈਂਡ ਤੋਂ ਟੂਰਿਸਟਾਂ ਨੂੰ ਪਾਕਿਸਤਾਨ, ਅਫਗਾਨਿਸਤਾਨ ਤੇ ਭਾਰਤ ਲਿਆਉਂਦੀਆਂ ਸਨ..

ਇਸ "Hippie Trail," ਉੱਪਰ ਪਾਕਿਸਤਾਨ ਇੱਕ ਅਹਿਮ ਪੜਾ ਸੀ..

ਟਰਕੀ, ਇਰਾਨ, ਅਫਗਾਨਿਸਤਾਨ, ਪਾਕਿਸਤਾਨ ਤੇ ਭਾਰਤ ਵਿੱਚੋਂ ਹੁੰਦਾ ਨੇਪਾਲ ਜਾ ਮੁੱਕਦਾ ਇਹ "Hippie Trail" ਪੱਛਮ ਦੇ Backpackers ਟੂਰਿਸਟਾਂ ਵਿੱਚ ਬਹੁਤ ਮਸ਼ਹੂਰ ਸੀ..

ਨੋਟ: 1950 ਦੇ ਦਹਾਕੇ ਦੇ ਸ਼ੁਰੂਆਤੀ ਸਾਲਾਂ ਤੋਂ 1970 ਦੇ ਦਹਾਕੇ ਦੇ ਅਖੀਰਲੇ ਸਾਲਾਂ ਤੱਕ ਹਿੱਪੀ ਸੱਭਿਆਚਾਰ ਦੇ ਮੈਂਬਰਾਂ ਤੇ ਹੋਰਨਾਂ ਵੱਲੋਂ ਜਿਹੜਾ ਜਮੀਨੀ ਰਸਤਾ ਭਾਰਤ ਆਉਣ ਲਈ ਵਰਤਿਆ ਜਾਂਦਾ ਸੀ, ਉਸਨੂੰ ਹਿੱਪੀ ਟ੍ਰੇਲ ਕਿਹਾ ਜਾਂਦਾ ਹੈ

© David Tapsell

Address

Amritsar
143001

Alerts

Be the first to know and let us send you an email when Golden Temple - Sri Darbar Sahib posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Golden Temple - Sri Darbar Sahib:

Share