14/06/2024
*ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ।*
🙏🙏🙏🙏🙏
*ਧੰਨ ਭਾਗ ਦਿਹਾੜਾ ਪਹਿਲੀ ਹਾੜ, ਹਰਿ ਆਪਣੀ ਏਕਮ ਵੇਖ ਵਖਾਈਆ। ਮਾਤਲੋਕ ਵੇਖੇ ਪੁਰਖ ਅਬਿਨਾਸ਼ੀ ਇਕ ਅਖਾੜ, ਦੋ ਜਹਾਨਾਂ ਵੇਸ ਵਟਾਈਆ। ਸ਼ਾਹ ਸੁਲਤਾਨਾ ਸਾਚਾ ਲਾੜ, ਤ੍ਰੈ ਤ੍ਰੈ ਆਪਣਾ ਭੇਵ ਖੁਲ੍ਹਾਈਆ। ਲੱਖ ਚੁਰਾਸੀ ਟੋਹੇ ਨਾੜ ਨਾੜ, ਚੌਥੇ ਘਰ ਕਰੇ ਖੇਲ ਬੇਪਰਵਾਹੀਆ। ਪੰਚ ਵਿਕਾਰਾ ਦੇਵੇ ਸਾੜ, ਪੰਚਮ ਸ਼ਬਦ ਧੁਨ ਸ਼ਨਵਾਈਆ।* ਜੋਤੀ ਜੋਤਿ ਸਰੂਪ ਹਰਿ, ਆਪ ਆਪਣੀ ਜੋਤਿ ਧਰਿ, ਆਪਣੀ ਏਕਮ ਵੇਖ ਵਖਾਈਆ।
*ਪਹਿਲੀ ਹਾੜ ਦਿਵਸ ਵਿਚਾਰਾ, ਹਰਿ ਨਿਰੰਕਾਰਾ ਵਿਸ਼ਨੂੰ ਜਨਮ ਦਵਾਇੰਦਾ। ਆਪਣੇ ਅੰਦਰੋਂ ਕਢਿਆ ਬਾਹਰਾ, ਮਾਤ ਪਿਤ ਨਾ ਕੋਇ ਵਖਾਇੰਦਾ।* ਰੰਗਿਆ ਰੰਗ ਰੰਗ ਕਰਤਾਰਾ, ਦੂਸਰ ਰੰਗ ਨਾ ਕੋਇ ਚੜ੍ਹਾਇੰਦਾ। ਆਪ ਵਖਾਇਆ ਦਰ ਦਰਬਾਰਾ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਆਪੇ ਅੰਮ੍ਰਿਤ ਭਰਿਆ ਅਮਰ ਭੰਡਾਰਾ,ਆਪ ਆਪਣੀ ਧਾਰ ਚੁਆਇੰਦਾ। ਝਿਰਨਾ ਝਿਰੇ ਅਪਰ ਅਪਾਰਾ, ਬੂੰਦ ਬੂੰਦ ਆਪ ਬਰਸਾਇੰਦਾ। ਏਕ ਏਕਮ ਨਿਉਂ ਨਿਉਂ ਕਰੇ ਨਿਮਸਕਾਰਾ, ਅਗਲਾ ਰਾਹ ਨਾ ਕੋਇ ਸਮਝਾਇੰਦਾ। ਏਕਾ ਸਾਤਾ ਹੋ ਉਜਿਆਰਾ, ਸੋ ਪੁਰਖ ਨਿਰੰਜਣ ਹਰਿ ਪੁਰਖ ਨਿਰੰਜਣ ਏਕੰਕਾਰਾ ਮੇਲ ਮਿਲਾਇੰਦਾ। ਸ੍ਰੀ ਭਗਵਾਨ ਲੇਖਾ ਜਾਣੇ ਚਰਨ ਧੂੜ ਮਜਨ, ਪਾਰਬ੍ਰਹਮ ਮੂਲ ਚੁਕਾਇੰਦਾ। ਵਿਸ਼ਨੂੰ ਨੇਤਰ ਪਾਇਆ ਅੰਜਣ, ਅੰਧ ਅੰਧੇਰ ਨਾ ਕੋਇ ਵਖਾਇੰਦਾ। ਜੋਤੀ ਜੋਤਿ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇੰਦਾ। *ਇਕ ਸੱਤ ਕਰ ਪਿਆਰ, ਅੰਮ੍ਰਿਤ ਬੂੰਦ ਸਵਾਂਤੀ ਆਪ ਚੁਆਈਆ। ਵਿਸ਼ਨੂੰ ਅੰਦਰ ਭਰ ਭੰਡਾਰ, ਕਵਲ ਕਵਲਾ ਆਪ ਟਿਕਾਈਆ। ਆਦਿ ਜੁਗਾਦੀ ਬਣਿਆ ਠੰਡਾ ਠਾਰ, ਵਿਸਮਾਦੀ ਰੂਪ ਵਟਾਈਆ।* ਜੋਤੀ ਜੋਤਿ ਸਰੂਪ ਹਰਿ ਆਪ ਆਪਣੀ ਕਿਰਪਾ ਕਰ, ਵਿਸ਼ਨੂੰ ਅੰਦਰ ਆਪਣੀ ਵਸਤ ਆਪ ਟਿਕਾਈਆ। *ਵਿਸ਼ਨੂੰ ਅੰਦਰ ਨਾਭੀ ਧਾਰ, ਪੁਰਖ ਅਬਿਨਾਸ਼ੀ ਆਪ ਚਲਾਇੰਦਾ। ਚਰਨ ਕਵਲ ਹਰਿ ਅੰਮ੍ਰਿਤ ਕਰ ਪਿਆਰ, ਨਿਰਾਕਾਰ ਸਾਕਾਰ ਝੋਲੀ ਪਾਇੰਦਾ। ਸਾਢੇ ਤਿੰਨ ਕਰੋੜ ਬੂੰਦ ਕਰ ਤਿਆਰ, ਆਪਣੀ ਵੰਡ ਵੰਡਾਇੰਦਾ।* ਜੋਤੀ ਜੋਤਿ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇੰਦਾ। *ਵਿਸ਼ਨੂੰ ਅੰਦਰ ਅੰਮ੍ਰਿਤ ਧਾਰਾ, ਹਰਿ ਸਾਚੇ ਆਪ ਟਿਕਾਈਆ। ਏਕਾ ਏਕਮ ਦਏ ਹੁਲਾਰਾ, ਸਤਿ ਸਤਿਵਾਦੀ ਬੇਪਰਵਾਹੀਆ। ਆਪਣਾ ਜਾਣੇ ਆਪ ਦਿਹਾੜਾ, ਦੂਸਰ ਹੱਥ ਨਾ ਕੋਇ ਵਡਿਆਈਆ। ਤਤ ਨਾ ਦਿਸੇ ਬਹੱਤਰ ਨਾੜਾ, ਰਕਤ ਬੂੰਦ ਨਾ ਮੇਲ ਮਿਲਾਈਆ । ਕਮਲਾਪਤ ਮੀਤ ਮੁਰਾਰਾ, ਮਿਲ ਆਪਣੀ ਸੇਜ ਹੰਢਾਈਆ। ਬੀਜੇ ਬੀਜ ਅਗੰਮ ਅਪਾਰਾ ਪਤ ਡਾਲ੍ਹੀ ਆਪ ਮਹਿਕਾਈਆ। ਸਤਾਰਾਂ ਦਿਵਸ ਸਚ ਵਿਹਾਰਾ, ਨਿਰਗੁਣ ਨਿਰਗੁਣ ਨਿਰਗੁਣ ਆਪ ਕਰਾਈਆ।* ਜੋਤੀ ਜੋਤਿ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਆਪ ਵਰਤਾਈਆ।
ਆਪਣੀ ਬਣਤ ਬਣਾਵਣਹਾਰਾ, ਆਦਿ ਜੁਗਾਦਿ ਸਮਾਇੰਦਾ। *ਵਿਸ਼ਨੂੰ ਨਾਭੀ ਕਵਲ ਕਰ ਤਿਆਰਾ, ਸਚ ਵਣਜਾਰਾ ਵੇਖ ਵਖਾਇੰਦਾ। ਕਵਲ ਕਵਲਾ ਕਰ ਤਿਆਰਾ, ਜਲ ਜਲ ਆਪ ਟਿਕਾਇੰਦਾ। ਆਪੇ ਪੰਖੜੀਆਂ ਬਣ ਖੋਲ੍ਹੇ ਮੁਖ ਕਿਵਾੜਾ, ਆਪ ਆਪਣਾ ਪਰਦਾ ਲਾਹਿੰਦਾ। ਆਪੇ ਪਾਰਬ੍ਰਹਮ ਰੂਪ ਕਰ ਪਿਆਰਾ, ਬ੍ਰਹਮ ਆਪਣਾ ਰੂਪ ਵਟਾਇੰਦਾ। ਧੰਨ ਸੁਭਾਗ ਹੋਏ ਸਤਾਰਾਂ ਹਾੜਾ, ਬ੍ਰਹਮਾ ਵਿਸ਼ਨੂੰ ਗੋਦ ਬਹਾਇੰਦਾ।* ਜੋਤੀ ਜੋਤਿ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਰ ਦਾਤਾ ਆਪ ਅਖਵਾਇੰਦਾ। *ਬ੍ਰਹਮਾ ਵਿਸ਼ਨ ਕਰ ਤਿਆਰ, ਇੱਛਿਆ ਇੱਛਿਆ ਵਿਚ ਰਖਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਲੇਖਾ ਲਿਖਿਆ ਦਏ ਸਮਝਾਈਆ। ਅੰਦਰੇ ਅੰਦਰ ਸਚ ਪਿਆਰ, ਸਤਿ ਸਿਤਾਰ ਦਏ ਵਜਾਈਆ। ਖਿਚਣਹਾਰਾ ਵਾਰੇ ਵਾਰ, ਦਿਸ ਕਿਸੇ ਨਾ ਆਈਆ। ਪਾਵੇ ਸਾਰ ਧੂਆਂਧਾਰ ਸੁੰਨ ਅਗੰਮ ਡੇਰਾ ਲਾਈਆ। ਆਪੇ ਸ਼ੰਕਰ ਕਰ ਉਜਿਆਰ, ਆਪਣਾ ਸੰਸਾ ਲਏ ਚੁਕਾਈਆ। ਸਾਚਾ ਬੰਸ ਕਰ ਤਿਆਰ, ਆਪਣੀ ਅੰਸ ਨਾਉਂ ਧਰਾਈਆ।* ਜੋਤੀ ਜੋਤਿ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਏਕਮ ਦਏ ਵਧਾਈਆ। *ਬ੍ਰਹਮਾ ਵਿਸ਼ਨ ਸ਼ਿਵ ਕਰ ਤਿਆਰ, ਤ੍ਰੈਗੁਣ ਮਾਇਆ ਆਪ ਉਪਜਾਇੰਦਾ । ਪੰਜ ਤਤ ਭਰ ਭੰਡਾਰ, ਲੱਖ ਚੁਰਾਸੀ ਜੋੜ ਜੁੜਾਇੰਦਾ। ਪਵਣ ਸਵਾਸੀ ਕਰ ਸ਼ਿੰਗਾਰ, ਮਨਮਤ ਬੁੱਧ ਨਾਲ ਰਲਾਇੰਦਾ। ਆਤਮ ਬ੍ਰਹਮ ਦਏ ਆਧਾਰ, ਈਸ਼ ਜੀਵ ਵੇਖ ਵਿਖਾਇੰਦਾ। ਕਰਮ ਕੁਕਰਮ ਭਰ ਭੰਡਾਰ, ਆਸਾ ਤ੍ਰਿਸ਼ਨਾ ਵਿਚ ਟਿਕਾਇੰਦਾ। ਜਨਮ ਮਰਨ ਵਿਚ ਸੰਸਾਰ, ਰੀਤੀ ਨੀਤੀ ਆਪ ਵਖਾਇੰਦਾ।* ਜੋਤੀ ਜੋਤਿ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਹੁਕਮ ਚਲਾਇੰਦਾ ।
੦੧ ਹਾੜ ੨੦੧੭ ਬਿਕ੍ਰਮੀ, ਜੇਠੂਵਾਲ ਦਰਬਾਰ ਵਿੱਚ। ਗ੍ਰੰਥ ਭਾਗ :-੦੯