ਗੁਰੂਦਵਾਰਾ ਨਾਨਕਸਰ ਸੌੜੀਆਂ

  • Home
  • India
  • Amritsar
  • ਗੁਰੂਦਵਾਰਾ ਨਾਨਕਸਰ ਸੌੜੀਆਂ

ਗੁਰੂਦਵਾਰਾ  ਨਾਨਕਸਰ  ਸੌੜੀਆਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋ?

24/10/2022

ਦੀਵਾਲੀ ਮੌਕੇ ਮਿੱਟੀ ਦੇ ਦੀਵੇ ਬਾਲਣ ਦਾ ਮਤਲਬ ਹੈ, ਆਪਣੇ ਮਨ ਅੰਦਰ ਚਾਨਣ ਕਰਨਾ । ਸਾਡਾ ਸਰੀਰ ਵੀ ਮਿੱਟੀ ਦਾ ਬਣਿਆ ਹੋਇਆ ਹੈ, ਮਿੱਟੀ ਦੇ ਦੀਵੇ ਵਾਂਗ ਹੈ, ਸਾਡੀ ਆਤਮਾ ਦੀਵੇ ਵਿਚਲੀ ਬੱਤੀ ਹੈ, ਗਿਆਨ ਤੇਲ ਦਾ ਰੂਪ ਹੈ ਜੋ ਬੱਤੀ ਨੂੰ ਬਲਦਾ ਰੱਖਦਾ ਹੈ ਅਤੇ ਜਿਸਦੀ ਰੌਸ਼ਨੀ ਦੇ ਨਾਲ ਸਾਡੇ ਅੰਦਰੋੰ ਅਗਿਆਨਤਾ ਦਾ ਹਨੇਰਾ ਦੂਰ ਹੁੰਦਾ ਹੈ । ਆਓ ਆਪਣੇ ਮਨਾਂ ਅੰਦਰ ਪਿਆਰ, ਇਨਸਾਨੀਅਤ ਅਤੇ ਭਾਈਚਾਰੇ ਦਾ ਚਾਨਣ ਕਰਕੇ ਈਰਖਾ, ਨਫਰਤ ਜਾਤੀ ਧਰਮ ਦੀ ਨਫਰਤ ਅਤੇ ਸਾੜੇ ਪਾੜੇ ਨੂੰ ਦੂਰ ਕਰੀਏ ।
ਸਤਿਗੁਰੁ ਬੰਦੀਛੋੜੁ ਹੈ ਜੀਵਣ ਮੁਕਤਿ ਕਰੈ ਓਡੀਣਾ ।
🙏🙏

Waheguru ji Ka Khalsa Waheguru Ji ki fateh.Guru Nanak Dev ji de pawan pawitter asthan  Gurudwara Nanaksar Sourian vikhe ...
16/02/2018

Waheguru ji Ka Khalsa Waheguru Ji ki fateh.

Guru Nanak Dev ji de pawan pawitter asthan Gurudwara Nanaksar Sourian vikhe Maseya de samabnd vich diwan sjaye gye....

02/02/2018

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਫਤਿਹ.

ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰੂਦਵਾਰਾ ਨਾਨਕਸਰ ਸੌੜੀਆਂ ਤੇ ਮੱਸਿਆ ਦੇ ਦਿਹਾੜੇ ਨੂੰ ਸਮਰਪਿਤ ਭਾਰੀ ਦੀਵਾਨ 15/02/2018 ਦਿਨ ਵੀਰਵਾਰ ਨੂੰ ਸਜਾਏ ਜਾ ਰਹੇ ਹਨ. ਸਭ ਮਾਈ ਭਾਈ ਨੂੰ ਬੇਨਤੀ ਕੀਤੀ ਜਾਂਦੀ ਹੈ ਕੇ ਹੁੰਮ ਹੁਮਾ ਕੇ ਪਹੁੰਚੋ ਅਤੇ ਗੁਰੂ ਘਰ ਦੀਆ ਖੁਸ਼ੀਆਂ ਪ੍ਰਾਪਤ ਕਰੋ.

ਦਾਸ ਭਾਈ ਹਰਪ੍ਰੀਤ ਸਿੰਘ ਸਟੇਜ ਸੱਕਤਰ ਗੁਰੂਦਵਾਰਾ ਨਾਨਕਸਰ ਸੌੜੀਆਂ.

26/11/2016

ਇਤਿਹਾਸਕ ਗੁਰਦੁਆਰਾ ਨਾਨਕਸਰ ਸਾਹਿਬ ਸੋੜੀਆਂ

ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਨਾਨਕਸਰ ਸਾਹਿਬ ਸੋੜੀਆਂ ਕਸਬਾ ਚੋਗਾਵਾਂ ਤੋਂ 5 ਕਿਲੋਮੀਟਰ ਦੂਰ ਕਿਲ੍ਹਾ ਅੰਮ੍ਰਿਤਸਰ ਵਿਚ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚੌਥੀ ਉਦਾਸੀ ਸਮੇਂ ਇਸ ਨਗਰ ਨੂੰ ਭਾਗ ਲਾਏ। ਇਹ ਨਗਰ ਨਿਰੋਲ ਮੁਸਲਮਾਨਾਂ ਦਾ ਸੀ ਅਤੇ ਵੱਡੇ ਕਾਰੋਬਾਰ ਵਾਲਾ ਖੇਤਰ ਸੀ। ਇਥੋਂ ਦੇ ਹਾਕਮ ਸੂਬੇਦਾਰ ਭਾਈ ਉਬਾਰੇ ਖਾਨ ਨੂੰ ਗੁਰੂ ਜੀ ਦੇ ਆਉਣ ਦਾ ਪਤਾ ਲੱਗਾ ਤਾਂ ਉਸ ਨੇ ਗੁਰੂ ਜੀ ਨੂੰ 16 ਗਜ਼ ਦਾ ਰੇਜਾ ਭੇਟ ਕੀਤਾ ਤੇ ਚਰਨੀਂ ਲੱਗਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਅਸਥਾਨ 'ਤੇ 9 ਮਹੀਨੇ, 9 ਦਿਨ ਅਤੇ 9 ਘੜੀਆਂ ਆਪਣਾ ਨਿਵਾਸ ਕੀਤਾ ਅਤੇ ਆਪਣੇ ਕਮਲਾਂ ਨਾਲ ਸੰਗਤਾਂ ਦੇ ਸਹਿਯੋਗ ਨਾਲ ਖੂਹੀ ਦਾ ਨਿਰਮਾਣ ਕਰਵਾਇਆ ਅਤੇ ਅਨੇਕਾਂ ਵਰ ਬਖਸ਼ੇ।

ਇਸੇ ਨਗਰ ਤੋਂ ਬਾਹਰਵਾਰ ਹਾਜੀ ਫੱਕਰ ਰਹਿੰਦਾ ਸੀ, ਜੋ ਬਹੁਤ ਹੰਕਾਰੀ ਸੀ। ਗੁਰੂ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਫੱਕਰ ਨੂੰ ਸੱਦ ਕੇ ਲਿਆਓ। ਜਦੋਂ ਭਾਈ ਮਰਦਾਨਾ ਗਿਆ ਤਾਂ ਉਸ ਨੇ ਆਉਣ ਤੋਂ ਨਾਂਹ ਕਰ ਦਿੱਤੀ, ਤਾਂ ਭਾਈ ਮਰਦਾਨਾ ਗੁਰੂ ਜੀ ਦੇ ਕਹਿਣ 'ਤੇ ਦੂਜੀ ਵਾਰ ਫਿਰ ਗਿਆ, ਤਾਂ ਹਾਜੀ ਪੀਰ ਪਾਲਕੀ ਵਿਚ ਸਵਾਰ ਹੋ ਕੇ ਗੁਰੂ ਜੀ ਕੋਲ ਆਉਣ ਲੱਗਾ ਤਾਂ ਪਾਲਕੀ ਦੀ ਬਾਹੀ ਟੁੱਟ ਗਈ ਅਤੇ ਹਾਜੀ ਦੀ ਡਿਗ ਕੇ ਲੱਤ ਟੁੱਟ ਗਈ। ਫੱਕਰ ਦਾ ਹੰਕਾਰ ਚੂਰ-ਚੂਰ ਹੋ ਗਿਆ। ਉਹ ਸਮਝ ਗਿਆ ਕਿ ਇਹ ਕੋਈ ਰੱਬੀ ਨੂਰ ਹਨ। ਫੱਕਰ ਹਾਜੀ ਲੰਗੇਵਾਹ ਗੁਰੂ ਜੀ ਦੀ ਸ਼ਰਨ ਪਹੁੰਚ ਗਿਆ ਅਤੇ ਗੁਰੂ ਦਾ ਸ਼ਰਧਾਲੂ ਬਣ ਗਿਆ। ਉਧਰ 9 ਮਹੀਨੇ ਮਗਰੋਂ ਉਬਾਰੇ ਖਾਨ ਦੇ ਘਰ ਦੋ ਜੌੜੇ ਪੁੱਤਰਾਂ ਨੇ ਜਨਮ ਲਿਆ। ਗੁਰੂ ਜੀ ਨੇ ਉਨ੍ਹਾਂ ਦੇ ਨਾਂਅ ਕੁਤਬਦੀਨ ਖਾਂ, ਦੂਸਰੇ ਦਾ ਬੁਲਦਦੀਨ ਖਾਂ ਆਪ ਰੱਖੇ।

ਇਸ ਅਸਥਾਨ ਦੀ ਸੇਵਾ ਸੰਤ ਬਾਬਾ ਹਜ਼ਾਰਾ ਸਿੰਘ ਕਾਰ ਸੇਵਾ ਵਾਲਿਆਂ ਤੋਂ ਵਰੋਸਾਇ ਜਥੇਦਾਰ ਬਾਬਾ ਲੱਖਾ ਸਿੰਘ ਗੁਰੂ ਕਾ ਬਾਗ ਵਾਲੇ ਕਰਵਾ ਰਹੇ ਹਨ। ਬਹੁਤ ਹੀ ਸੁੰਦਰ ਗੁਰਦੁਆਰਾ, ਦੀਵਾਨ ਹਾਲ, ਸਰੋਵਰ, ਲੰਗਰ ਹਾਲ ਤਿਆਰ ਹੈ। ਇਸ ਅਸਥਾਨ 'ਤੇ ਹਰਮਹੀਨੇ ਮੱਸਿਆ ਦੇ ਦਿਹਾੜੇ ਉੱਪਰ ਵੱਡੀ ਗਿਣਤੀ ਵਿਚ ਸੰਗਤਾਂ ਪਹੁੰਚਦੀਆਂ ਹਨ ਅਤੇ ਗੁਰੂ ਸਾਹਿਬਾਨ ਦੇ ਗੁਰਪੁਰਬ ਬੜੀ ਸ਼ਰਧਾ ਨਾਲ ਮਨਾਏ ਜਾਂਦੇ ਹਨ।

Address

ਸੌੜੀਆਂ
Amritsar
143109

Telephone

9876222455

Website

Alerts

Be the first to know and let us send you an email when ਗੁਰੂਦਵਾਰਾ ਨਾਨਕਸਰ ਸੌੜੀਆਂ posts news and promotions. Your email address will not be used for any other purpose, and you can unsubscribe at any time.

Share