Gurudwara Dharamshala

Gurudwara Dharamshala Contact information, map and directions, contact form, opening hours, services, ratings, photos, videos and announcements from Gurudwara Dharamshala, Sikh Temple, village:/Mule Chak, near grain market Bhagtanwala, Amritsar.

12/05/2026
12/05/2026
08/04/2024
19/09/2023

ਸਿੱਖ ਰਾਜ ਦਾ ਆਖਰੀ ਬਾਦਸ਼ਾਹ ਮਹਾਰਾਜਾ ਦਲੀਪ ਸਿੰਘ

19/09/2023
18/04/2023

ਸ਼ਰਧਾਲੂ ਲੜਕੀ ਅਤੇ ਪਹਿਰੇਦਾਰ ਦੀ ਗੱਲਬਾਤ ਨੂੰ ਨਕਾਰਾਤਮਕ ਤੌਰ ’ਤੇ ਪੇਸ਼ ਨਾ ਕੀਤਾ ਜਾਵੇ- ਐਡਵੋਕੇਟ ਧਾਮੀ
ਕਿਹਾ; ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜਦੇ ਹਰ ਸ਼ਰਧਾਲੂ ਦਾ ਸਤਿਕਾਰ, ਪਰ ਮਰਯਾਦਾ ਦਾ ਪਾਲਣ ਜ਼ਰੂਰੀ
Conversation between devotee and sewadar should not be portrayed negatively: Harjinder Singh Dhami
-Respect to every pilgrim visiting Sachkhand Sri Harmandar Sahib, but following Maryada is necessary
ਅੰਮ੍ਰਿਤਸਰ, 17 ਅਪ੍ਰੈਲ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜੀ ਇਕ ਸ਼ਰਧਾਲੂ ਨੂੰ ਪਹਿਰੇਦਾਰ ਵੱਲੋਂ ਰੋਕ ਕੇ ਮਰਯਾਦਾ ਦਾ ਪਾਲਣ ਕਰਨ ਲਈ ਆਖਣ ’ਤੇ ਦੋਹਾਂ ਵਿਚਕਾਰ ਹੋਈ ਗੱਲਬਾਤ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਸਿੱਖਾਂ ਵਿਰੁੱਧ ਸਿਰਜੇ ਜਾ ਰਹੇ ਬਿਰਤਾਂਤ ਦੀ ਕਰੜੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਇਕ ਸ਼ਰਧਾਲੂ ਅਤੇ ਸ੍ਰੀ ਦਰਬਾਰ ਸਾਹਿਬ ਦੇ ਇਕ ਪਹਿਰੇਦਾਰ ਵਿਚਕਾਰ ਹੋਈ ਗੱਲਬਾਤ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਮਹਿਜ ਇਕ ਘਟਨਾ ਨੂੰ ਲੈ ਕੇ ਸਿੱਖਾਂ ਦਾ ਅਕਸ ਖਰਾਬ ਕਰਨ ਅਤੇ ਸੰਸਥਾ ਦੇ ਪ੍ਰਬੰਧਾਂ ਨੂੰ ਬਦਨਾਮ ਕਰਨ ਲਈ ਸੋਸ਼ਲ ਮੀਡੀਆ ’ਤੇ ਮਨਘੜ੍ਹਤ ਅਤੇ ਬੇਬੁਨਿਆਦ ਟਿੱਪਣੀਆਂ ਕਰਨੀਆਂ ਠੀਕ ਨਹੀਂ ਹਨ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹਰ ਧਰਮ ਦੇ ਲੋਕਾਂ ਦਾ ਸਰਬਸਾਂਝਾ ਅਸਥਾਨ ਹੈ ਅਤੇ ਇਥੇ ਪੁੱਜਣ ਵਾਲੇ ਸ਼ਰਧਾਲੂਆਂ ਦਾ ਸਤਿਕਾਰ ਕੀਤਾ ਜਾਂਦਾ ਹੈ। ਪ੍ਰੰਤੂ ਦੁੱਖ ਦੀ ਗੱਲ ਹੈ ਕਿ ਸਿੱਖ ਵਿਰੋਧੀ ਸ਼ਕਤੀਆਂ ਸਿੱਖ ਸੰਸਥਾਵਾਂ ਦੇ ਅਕਸ ਨੂੰ ਖਰਾਬ ਕਰਨ ਲਈ ਕੋਈ ਕਸਰ ਨਹੀਂ ਛੱਡ ਰਹੀਆਂ। ਉਨ੍ਹਾਂ ਕਿਹਾ ਕਿ ਕਿਸੇ ਵੀ ਘਟਨਾ ’ਤੇ ਗਲਤ ਪ੍ਰਾਪੇਗੰਡਾ ਕਰਨਾ ਭਾਈਚਾਰਕ ਸਾਂਝ ਨੂੰ ਤੋੜਨ ਵਾਲੀ ਕਾਰਵਾਈ ਹੈ, ਜਿਸ ਤੋਂ ਬਚਣਾ ਚਾਹੀਦਾ ਹੈ। ਐਡਵੋਕੇਟ ਧਾਮੀ ਨੇ ਆਖਿਆ ਕਿ ਹਾਲੀਆ ਵਾਪਰੀ ਘਟਨਾ ਵਿਚ ਇਕ ਲੜਕੀ ਨੂੰ ਪਹਿਰੇਦਾਰ ਵੱਲੋਂ ਮਰਯਾਦਾ ਦੇ ਪਾਲਣ ਲਈ ਕਿਹਾ ਗਿਆ ਸੀ। ਹਾਲਾਂਕਿ ਸ਼੍ਰੋਮਣੀ ਕਮੇਟੀ ਨੇ ਇਸ ਮਾਮਲੇ ਨੂੰ ਲੈ ਕੇ ਜਾਂਚ ਵੀ ਆਰੰਭ ਦਿੱਤੀ ਹੈ, ਪਰੰਤੂ ਫਿਰ ਵੀ ਮਾਮਲੇ ਨੂੰ ਕੁਝ ਲੋਕ ਜਾਣਬੁਝ ਕੇ ਗਲਤ ਦਿਸ਼ਾ ਵਿਚ ਵਧਾ ਰਹੇ ਹਨ।
ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੇਤ ਹਰੇਕ ਗੁਰੂ ਘਰ ਦੀ ਇਕ ਮਰਯਾਦਾ ਨਿਰਧਾਰਤ ਹੁੰਦੀ ਹੈ, ਜਿਸ ਦਾ ਸੰਗਤ ਨੂੰ ਪਾਲਣ ਕਰਨਾ ਲਾਜ਼ਮੀ ਹੁੰਦਾ ਹੈ। ਕਈ ਵਾਰ ਕੁਝ ਲੋਕ ਜਾਣਬੁਝ ਕੇ ਮਰਯਾਦਾ ਵਿਰੁੱਧ ਕਾਰਵਾਈਆਂ ਕਰ ਦਿੰਦੇ ਹਨ, ਜਿਸ ਕਰਕੇ ਪਹਿਰੇਦਾਰ ਅਤੇ ਸੇਵਾਦਾਰ ਸ਼ਰਧਾਲੂਆਂ ਨੂੰ ਸੁਚੇਤ ਕਰਦੇ ਰਹਿੰਦੇ ਹਨ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਗੁਰੂ ਘਰਾਂ ਅੰਦਰ ਪੁੱਜਣ ਸਮੇਂ ਮਰਯਾਦਾ ਦਾ ਖਿਆਲ ਰੱਖਿਆ ਜਾਵੇ, ਤਾਂ ਜੋ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।
Amritsar, April 17:

The Shiromani Gurdwara Parbandhak Committee (SGPC) President Harjinder Singh Dhami has strongly condemned the narrative being created against the Sikhs on social media about the viral conversation of a female devotee with a sewadar (attendant), who was stopped at Sachkhand Sri Harmandar Sahib and asked to follow the Maryada (code of conduct). He said that the conversation between a devotee and a sewadar of Sri Darbar Sahib is being misrepresented and falsely propagated.

The SGPC President said that it is not right to make fabricated and baseless comments on social media to tarnish the image of Sikhs and defame the management of organisation over an incident.

Harjinder Singh Dhami said that Sachkhand Sri Harmandar Sahib is a universal place for people of all religions and the pilgrims who reach here are respected.

“But it is sad that anti-Sikh forces are leaving no stone unturned to tarnish the image of Sikh institutions. Spreading false propaganda on any incident is an act of breaking the brotherhood, which should be avoided. In this recent incident, a girl was asked by the sewadar to follow the Maryada. Although the SGPC has also started an investigation into this matter, still some people are deliberately pushing it in the wrong direction”, said Harjinder Singh Dhami.

He said that every Gurdwara Sahib including Sachkhand Sri Harmandar Sahib has a set Maryada (code of conduct), which is mandatory for the Sangat to follow.

“Sometimes people deliberately act against the Maryada, due to which the watchman and sewadars keep alerting the pilgrims”, he said.

The SGPC President appealed to the Sangat to take care of Maryada while visiting the Sikh shrines so that such incidents can be avoided.

*****

18/04/2023

ਵਾਇਰਲ ਵੀਡੀਓ ਵਾਲੀ ਲੜਕੀ ਦਾ ਵਤੀਰਾ ਸ਼ਰਧਾ ਵਾਲਾ ਨਹੀਂ ਸਗੋਂ ਸ਼ਾਜਸੀ- ਭਾਈ ਰਜਿੰਦਰ ਸਿੰਘ ਮਹਿਤਾ
ਕਿਹਾ ਸ਼ਰਾਰਤੀ ਲੋਕ ਹਰਕਤਾਂ ਤੋ ਬਾਜ ਆਉਣ
ਅੰਮ੍ਰਿਤਸਰ, 17 ਅਪ੍ਰੈਲ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ ਨੇ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਵਾਇਰਲ ਹੋ ਰਹੀ ਵੀਡੀਓ ਤੇ ਪ੍ਰਤੀਕਿਰਿਆ ਦਿੰਦਿਆ ਕਿਹਾ ਕਿ ਵੀਡੀਓ ਵਿਚ ਲੜਕੀ ਦਾ ਵਤੀਰਾ ਗੁਰੂ ਘਰ ਪ੍ਰਤੀ ਸ਼ਰਧਾ ਵਾਲਾ ਨਹੀਂ ਸੀ। ਉਨ੍ਹਾ ਕਿਹਾ ਕਿ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇੱਕ ਲੜਕੀ ਜੋ ਮੂੰਹ ਤੇ ਤਿਰੰਗੇ ਦਾ ਨਿਸ਼ਾਨ ਬਨਾਕੇ ਇੱਕ ਆਦਮੀ ਦੇ ਨਾਲ ਘੰਟਾ-ਘਰ ਡਿਉਡੀ ਵਾਲੀ ਸਾਈਡ ਤੋਂ ਦਰਬਾਰ ਸਾਹਿਬ ਅੰਦਰ ਦਾਖਲ ਹੋਣ ਲੱਗੀ ਨੂੰ ਡਿਊਟੀ ਤੇ ਹਾਜ਼ਰ ਸੇਵਾਦਾਰ ਨੇ ਮੂੰਹ ਤੇ ਤਿਰੰਗੇ ਦੇ ਬਨਾਏ ਨਿਸ਼ਾਨ ਦਾ ਨੋਟਿਸ ਲੈਂਦਿਆਂ ਅੰਦਰ ਜਾਣ ਤੇ ਇਤਰਾਜ਼ ਕੀਤਾ। ਇਹ ਲੜਕੀ ਸਬੰਧਤ ਸੇਵਾਦਾਰ ਨਾਲ ਗਲਤ ਭਾਸ਼ਾ ਨਾਲ ਪੇਸ਼ ਆਈ ਜਿਸਦੀ ਸ਼ਬਦਾਵਲੀ ਮੀਡੀਏ ਤੇ ਸਪੱਸ਼ਟ ਸੁਣਾਈ ਦੇ ਰਹੀ ਹੈ। ਉਨ੍ਹਾ ਕਿਹਾ ਕਿ ਜਿਤਨਾ ਇਸ਼ੂ ਮੀਡੀਏ ਰਾਹੀਂ ਵਾਇਰਲ ਹੋ ਰਿਹਾ ਹੈ ਉਸ ਵਿੱਚ ਇਹ ਗੱਲ ਸਪੱਸ਼ਟ ਹੋ ਰਹੀ ਹੈ ਕਿ ਇਹ ਸਬੰਧਤ ਲੜਕੀ ਆਪਣੇ ਸਾਥੀ ਨਾਲ ਕਿਸੇ ਸ਼ਰਾਰਤੀ ਤੇ ਸਾਜਿਸ਼ੀ ਨਜ਼ਰੀਏ ਤੋਂ ਹੀ ਸ੍ਰੀ ਦਰਬਾਰ ਸਾਹਿਬ ਆਈ ਹੈ ਕੇਵਲ ਸ਼ਰਧਾ ਭਾਵਨਾ ਨਾਲ ਨਹੀਂ। ਉਨ੍ਹਾ ਕਿਹਾ ਕਿ ਸ਼ਰਾਰਤੀ ਮੀਡੀਏ ਨੂੰ ਨਾਲ ਲਿਆ ਕਿ ਉਸਦੇ ਸਾਹਮਣੇ ਸੇਵਾਦਾਰ ਨਾਲ ਗਲਤ ਅੰਦਾਜ਼ ਨਾਲ ਪੇਸ਼ ਅਉਣਾ ਤੇ ਉਸਨੂੰ “ਬਕਵਾਸ ਨਾ ਕਰੇਂ” ਵਰਗੇ ਸ਼ਬਦਾਂ ਦਾ ਇਸਤੇਮਾਲ ਕਰਨਾ ਅਜਿਹੇ ਰਵੱਈਏ ਦਾ ਪ੍ਰਗਟਾਵਾ ਕਿਸੇ ਤਰ੍ਹਾ ਵੀ ਉਸਦੀ ਸ਼ਰਧਾ ਭਾਵਨਾ ਨੂੰ ਜਾਹਿਰ ਨਹੀਂ ਕਰਦਾ। ਉਸਦੀ ਸ਼ਰਾਰਤ ਤੇ ਸਾਜ਼ਿਸ਼ ਸਪੱਸ਼ਟ ਨਜਰ ਆਉਂਦੀ ਹੈ। ਦੂਸਰੀ ਗੱਲ ਇਹ ਵੀ ਸਪੱਸ਼ਟ ਕਰਨਾ ਬਨਦੀ ਹੈ ਕਿ ਸ੍ਰੀ ਦਰਬਾਰ ਸਾਹਿਬ ਰੋਜਾਨਾ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਸ਼ਰਧਾ ਭਾਵਨਾ ਨਾਲ ਦਰਸ਼ਨ ਕਰਨ ਆਂਉਂਦੀਆਂ ਹਨ। ਕਿਸੇ ਨਾਲ ਕਿਸੇ ਤਰਾਂ ਦਾ ਕੋਈ ਮੱਤ ਭੇਦ ਜਾਂ ਵਿਤਕਰਾ ਨਹੀਂ ਕੀਤਾ ਜਾਂਦਾ। ਸਾਡੇ ਵਾਸਤੇ ਸ੍ਰੀ ਦਰਬਾਰ ਸਾਹਿਬ ਦਰਸ਼ਨ ਦੀਦਾਰ ਕਰਨ ਆਇਆ ਹਰ ਸ਼ਰਧਾਲੂ ਸਾਡੇ ਵਾਸਤੇ ਸਤਿਕਾਰ ਦਾ ਪਾਤਰ ਹੈ। ਪਰ ਅਜਿਹੇ ਸ਼ਰਾਰਤੀ ਅਨਸਰਾਂ ਤੇ ਨਜ਼ਰ ਰੱਖਣਾ ਪ੍ਰਬੰਧ ਦਾ ਹਿੱਸਾ ਹੈ। ਅਜਿਹੀਆਂ ਸ਼ਰਾਰਤੀ ਤੇ ਸਾਜਿਸ਼ੀ ਘਟਨਾਵਾਂ ਪਹਿਲਾਂ ਵੀ ਕਈ ਵਾਰੀ ਵਾਪਰ ਚੁਕੀਆਂ ਹਨ। ਉਨ੍ਹਾ ਕਿਹਾ ਕਿ ਇਹ ਜਿਸ ਸਬੰਧਤ ਸੇਵਾਦਾਰ ਨੇ ਆਪਣੀ ਡਿਊਟੀ ਦੌਰਾਨ ਇਸ ਹਰਕਤ ਦਾ ਨੋਟਿਸ ਲਿਆ ਉਸਨੇ ਬੜੇ ਸਲੀਕੇ, ਜਿਮੇਵਾਰੀ ਤੇ ਦਿਆਨਤਦਾਰੀ ਨਾਲ ਆਪਨੀ ਡਿਊਟੀ ਕੀਤੀ ਹੈ, ਉਸਨੂੰ ਸ਼ਾਬਾਸ਼ ਹੈ। ਉਨ੍ਹਾ ਕਿਹਾ ਕਿ ਜਿਹੜੇ ਲੋਕ ਸ੍ਰੀ ਦਰਬਾਰ ਸਾਹਿਬ ਦੀ ਮਰਯਾਦਾ ਤੇ ਪ੍ਰਬੰਧ ਵਿੱਚ ਬੇਲੋੜੀ ਦਖਲ ਅੰਦਾਜੀ ਤੇ ਇਸ ਘਟਨਾ ਨੂੰ ਪੁੱਠੀ ਤੂਲ ਦੇ ਰਹੇ ਹਨ ਉਹ ਆਪਣੀਆਂ ਇਹਨਾਂ ਗੰਦੀਆਂ ਹਰਕਤਾਂ ਤੋਂ ਬਾਜ ਆਉਣ ਤੇ ਆਪਨੀ ਇਸ ਕਮੀਨੀ ਸੋਚ ਨੂੰ ਆਪਨੇ ਤੱਕ ਹੀ ਸੀਮਤ ਰੱਖਣ। ਸਬੰਧਤ ਚੈਨਲ ਜਿਸਦਾ ਇਸ ਘਟਨਾ ਸੰਬੰਧੀ ਕੋਈ ਉਸਾਰੂ ਰੋਲ ਸਾਹਮਣੇ ਨਹੀਂ ਆਇਆ ਉਸਨੂੰ ਵੀ ਸੁਚੇਤ ਕਰਨਾ ਚਾਹੁੰਦੇ ਹਾਂ ਉਹ ਬਰਾਏ ਮਿਹਰਬਾਨੀ ਸਹੀ ਪੱਖ ਨੂੰ ਹੀ ਲੋਕਾਂ ਸਾਹਮਣੇ ਪੇਸ਼ ਕਰਨ ਦੀ ਖੇਚਲ ਕਰੇ। ਉਨ੍ਹਾ ਕਿਹਾ ਕਿ ਹਾਲਾਤਾਂ ਨੂੰ ਸਾਜਗਾਰ ਬਨ੍ਹਾਉਣ ਤੇ ਰੱਖਨ ਵਿੱਚ ਮੀਡੀਏ ਦੀ ਬੜੀ ਵੱਡੀ ਜ਼ੁੰਮੇਵਾਰੀ ਹੁੰਦੀ ਹੈ।

🙏🏻
20/01/2023

🙏🏻

ੴ🌸.ਗੁਰਬਾਣੀ.🌸ੴ shared a post on Instagram: "🌸ਵਾਹਿਗੁਰੂ ਜੀ 🌸 🙏". Follow their account to see 113 posts.

20/01/2023

ਚਾਬੀਆਂ ਦਾ ਮੋਰਚਾ

#ਚਾਬੀਆਂਦਾਮੋਰਚਾ #ਸ਼੍ਰੋਮਣੀਕਮੇਟੀ #ਸ਼੍ਰੋਮਣੀਗੁਰਦੁਆਰਾਪ੍ਰਬੰਧਕਕਮੇਟੀ #ਸਿੱਖ

Address

Village:/Mule Chak, Near Grain Market Bhagtanwala
Amritsar
143009

Website

Alerts

Be the first to know and let us send you an email when Gurudwara Dharamshala posts news and promotions. Your email address will not be used for any other purpose, and you can unsubscribe at any time.

Share

Category