we support SGPC

we support SGPC ਰਾਜ ਕਰੇਗਾ ਖਾਲਸਾ।।📿
ਪੰਥ ਕੀ ਜੀਤ।।⚔️

ਜਿੱਥੇ ਸਾਡੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਮਤਿ ਸਮਾਗਮਾਂ ਵਿੱਚ ਵੱਖ-ਵੱਖ ਪਕਵਾਨਾਂ ਦੇ ਲੰਗਰ ਚਲਾਏ ਜਾਂਦੇ ਹਨ, ...
01/05/2026

ਜਿੱਥੇ ਸਾਡੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਮਤਿ ਸਮਾਗਮਾਂ ਵਿੱਚ ਵੱਖ-ਵੱਖ ਪਕਵਾਨਾਂ ਦੇ ਲੰਗਰ ਚਲਾਏ ਜਾਂਦੇ ਹਨ, ਉੱਥੇ ਹੀ ਇਕ ਹੋਰ ਬਹੁਤ ਵੱਡਾ ਤੇ ਕੀਮਤੀ ਲੰਗਰ ਵੀ ਚੱਲ ਰਿਹਾ ਹੈ—ਗਿਆਨ ਦਾ ਲੰਗਰ। “ਲੰਗਰੁ ਚਲੈ ਗੁਰ ਸਬਦਿ ਹਰਿ” ਵਰਗੇ ਮਹਾਵਾਕਾਂ ਨੂੰ ਅਮਲ ਵਿੱਚ ਲਿਆਉਂਦਿਆਂ ਸੰਸਥਾ ਵੱਲੋਂ ਸੰਗਤ ਨੂੰ ਗੁਰਬਾਣੀ ਤੇ ਇਤਿਹਾਸ ਨਾਲ ਜੋੜਿਆ ਜਾ ਰਿਹਾ ਹੈ।
ਸੰਸਥਾ ਵੱਲੋਂ ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਲਈ ਮੁਫ਼ਤ ਲਿਟਰੇਚਰ ਛਪਵਾ ਕੇ ਵੰਡਿਆ ਜਾਂਦਾ ਹੈ। ਇਸ ਵਿੱਚ ਛੋਟੀਆਂ-ਛੋਟੀਆਂ ਕਿਤਾਬਾਂ ਹੁੰਦੀਆਂ ਹਨ ਜਿਵੇਂ “ਖੂਨ ਸ਼ਹੀਦਾਂ ਦਾ”, “ਸਾਕਾ ਸਰਹਿੰਦ–ਚਮਕੌਰ ਸਾਹਿਬ”, “ਸਾਕਾ ਨਨਕਾਣਾ ਸਾਹਿਬ”, “ਸਿੱਖ ਰਹਿਤ ਮਰਿਆਦਾ”, “ਗੁਰਬਾਣੀ ਦੇ ਗੁੱਝੇ ਭੇਦ” ਆਦਿ। ਇਹ ਕਿਤਾਬਾਂ ਪੜ੍ਹ ਕੇ ਸਾਡੀ ਨਵੀਂ ਪੀੜ੍ਹੀ ਆਪਣੇ ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ ਜੁੜ ਰਹੀ ਹੈ। ਇਹ ਲਿਟਰੇਚਰ ਸ੍ਰੌਮਣੀ ਕਮੇਟੀ ਦੇ ਪ੍ਰਬੰਧ ਅਧੀਨ ਆਉਦੇ ਹਰੇੇਕ ਇਤਿਹਾਸਿਕ ਅਸਥਾਨ ਤੇ ਬਣੀ ਲਾਇਬ੍ਰੇਰੀ ਤੋ ਪ੍ਰਾਪਤ ਹੋ ਸਕਦਾ ਹੈ ਮਾਜੂਦਾ ਸਮੇ ਦਫਤਰ ਧਰਮ ਪ੍ਰਚਾਰ ਕਮੇਟੀ ਦੀ ਫ੍ਰੀ ਲਿਟਰੇਚਰ ਬ੍ਰਾਂਚ ਦੇ ਸ੍ਰ ਗੁਰਮੀਤ ਸਿੰਘ ਜੀ ਇੰਚਾਰਜ ਵਜੋ ਸੇਵਾਵਾ ਨਿਭਾ ਰਹੇ ਹਨ ਆਪ ਜੀ ਇਹਨਾ ਨਾਲ ਵੀ ਸੰਪਰਕ ਕਰਕੇ ਫ੍ਰੀ ਲਿਟਰੇਚਰ ਪ੍ਰਾਪਤ ਕਰ ਸਕਦੇ ਹੋ |
ਪਿਛਲੇ ਦਿਨੀਂ ਸੰਸਥਾ ਵੱਲੋਂ ਸੰਗਤ ਦੇ ਸਹਿਯੋਗ ਨਾਲ ਪਿੰਡ ਵਾਂ (ਜ਼ਿਲ੍ਹਾ ਤਰਨਤਾਰਨ) ਵਿੱਚ ਸ਼ਹੀਦ ਭਾਈ ਤਾਰਾ ਸਿੰਘ ਵਾਂ ਜੀ ਦੀ ਸ਼ਹੀਦੀ ਸਤਾਬਦੀ ਮਨਾਈ ਗਈ। ਇਸ ਮੌਕੇ ‘ਤੇ ਧਰਮ ਪ੍ਰਚਾਰ ਕਮੇਟੀ ਵੱਲੋਂ ਉਨ੍ਹਾਂ ਦੇ ਜੀਵਨ ਅਤੇ ਸ਼ਹਾਦਤ ਬਾਰੇ ਲਿਟਰੇਚਰ ਤਿਆਰ ਕਰਕੇ ਪ੍ਰਚਾਰਕਾਂ, ਢਾਡੀਆਂ ਅਤੇ ਕਵੀਸ਼ਰ ਸਾਹਿਬਾਨਾ ਰਾਹੀਂ ਇਲਾਕੇ ਵਿੱਚ ਵੰਡਿਆ ਗਿਆ, ਤਾਂ ਜੋ ਸੰਗਤ ਆਪਣੇ ਸ਼ਹੀਦਾਂ ਬਾਰੇ ਜਾਣ ਸਕੇ ਤੇ ਪ੍ਰੇਰਣਾ ਲੈ ਸਕੇ।
ਜਿੱਥੇ ਵੀ ਵੱਡੇ ਪੱਧਰ ‘ਤੇ SGPC ਵੱਲੋ ਗੁਰਮਤਿ ਸਮਾਗਮ ਹੁੰਦੇ ਹਨ, ਉੱਥੇ ਭੇਟਾ ਰਹਿਤ ਲਿਟਰੇਚਰ ਦੇ ਸਟਾਲ ਵੀ ਲਗਾਏ ਜਾਂਦੇ ਹਨ। ਸੰਗਤਾਂ ਬੜੇ ਪਿਆਰ ਅਤੇ ਸਤਿਕਾਰ ਨਾਲ ਇਹ ਕਿਤਾਬਾਂ ਲੈਂ ਕੇ ਪੜ੍ਹਦੀਆਂ ਹਨ ।
ਗਰਮੀਆਂ ਦੀਆਂ ਛੁੱਟੀਆਂ ਵਿੱਚ ਵੀ ਛੋਟੇ ਬੱਚਿਆਂ ਨੂੰ ਗੁਰਮੁਖੀ ਸਿਖਾਉਣ ਲਈ ਪੈਤੀ ਅੱਖਰੀ ਦੇ ਕੈਤੇ ਅਤੇ ਬਾਲ ਬੋਧ ਵਰਗੀਆਂ ਕਿਤਾਬਾ ਵੰਡੀਆਂ ਜਾਂਦੀਆਂ ਹਨ। ਬੱਚੇ ਬੜੇ ਚਾਅ ਨਾਲ ਇਹਨਾ ਨੂੰ ਪ੍ਰਾਪਤ ਕਰਦੇ ਅਤੇ ਹੌਲੀ-ਹੌਲੀ ਗੁਰਮੁਖੀ ਸਿੱਖ ਲੈਂਦੇ ਹਨ।
ਪੰਜਾਬ ਤੋਂ ਬਾਹਰ ਵੱਸਦੇ ਉਹ ਸਿੱਖ, ਜੋ ਗੁਰਮੁਖੀ ਜਾਂ ਪੰਜਾਬੀ ਨਹੀਂ ਪੜ੍ਹ ਸਕਦੇ, ਉਨ੍ਹਾਂ ਲਈ ਹਿੰਦੀ ਅਤੇ ਅੰਗਰੇਜ਼ੀ ਵਿੱਚ ਵੀ ਲਿਟਰੇਚਰ ਤਿਆਰ ਕਰਕੇ ਵੰਡਿਆ ਜਾਂਦਾ ਹੈ।
ਇਹ ਸਾਰੇ ਉਪਰਾਲੇ ਵੇਖ ਕੇ ਸੱਚੀ ਦਿਲ ਬਹੁਤ ਖੁਸ਼ ਹੁੰਦਾ ਹੈ ਤੇ ਸੱਚਮੁੱਚ ਮੇਰਾ ਸਿਰ ਆਪਣੀ ਇਸ ਮਹਾਨ ਸੰਸਥਾ ਅੱਗੇ ਝੁਕ ਜਾਂਦਾ ਹੈ।

✍ਜਗਦੇਵ ਸਿੰਘ ਗੋਇੰਦਵਾਲ ਸਾਹਿਬ

ਨੋਟ: ਫੋਟੋ ai ਨਾਲ ਬਣਾਈ ਗਈ ਹੈ

23/07/2025

ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਹਰ ਸਿੱਖ ਨੂੰ ਸਾਬਤ ਸੂਰਤ ਹੋਣ ਦੀ ਪ੍ਰੇਰਨਾ ਦੇਣਾ ਅਤੇ ਨਸ਼ਿਆਂ ਤੋ ਬਚਣ ਲਈ ਆਖਣਾ , ਠੀਕ ਹੈ ਜਾਂ ਗਲਤ

29/05/2025

ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ।

ਭਾਈ ਸਤਵੰਤ ਸਿੰਘ ਜੀ ਨੇ ਸ਼ਹਾਦਤ ਤੋਂ ਪਹਿਲਾਂ ਕਿਹਾ ਸੀ ਕਿ ਪੰਥ ਇਕੱਠਾ ਹੋ ਕੇ ਕੌਂਮ ਦੀ ਲੜਾਈ ਲੜੇ । ਆਪਣਾ ਭਰਾ ਜੇ ਕੋਈ ਗਲਤੀ ਕਰਦਾ ਵੀ ਹੈ ਤਾਂ...
01/04/2025

ਭਾਈ ਸਤਵੰਤ ਸਿੰਘ ਜੀ ਨੇ ਸ਼ਹਾਦਤ ਤੋਂ ਪਹਿਲਾਂ ਕਿਹਾ ਸੀ ਕਿ ਪੰਥ ਇਕੱਠਾ ਹੋ ਕੇ ਕੌਂਮ ਦੀ ਲੜਾਈ ਲੜੇ । ਆਪਣਾ ਭਰਾ ਜੇ ਕੋਈ ਗਲਤੀ ਕਰਦਾ ਵੀ ਹੈ ਤਾਂ ਉਸਦੀ ਬੇਗਾਨਿਆਂ ਮੂਹਰੇ ਜਾ ਕੇ ਹੇਠੀ ਨਹੀਂ ਕਰਨੀਂ ਆਪਣੇ ਘਰੇ ਹੀ ਸਮਝਾ ਲਿਆ ਕਰੋ। ਸਾਡੀ ਸਹਾਦਤ ਤਾਂ ਹੀ ਸਫਲ ਏ ਜਦੋਂ ਪੰਥ ਇਹ ਗੱਲ ਸਮਝ ਜਾਵੇਗਾ ਕਿ ਉਹਨਾਂ ਦਾ ਮਕਸਦ ਕੀ ਹੈ ਤੇ ਉਹਨਾਂ ਨੇ ਸੰਘਰਸ਼ ਕਰਨਾ ਕੀਹਦੇ ਵਿਰੁੱਧ ਹੈ।
ਸ਼ਾਹ ਹੋਰੀ ਵੱਡੇ ਲੋਕ ਹੈ , ਸਿੱਧੇ ਰੂਪ ਵਿੱਚ ਮਾਫੀ ਨਹੀਂ ਮੰਗਦੇ ਪਰ ਇਹ ਜੋ ਬਿਆਨ ਹੈ ਇਹ ਪਿਛਲੇ ਦਿਨਾਂ ਵਿੱਚ ਜੋ ਬਿਆਨ ਦੇ ਕੇ ਸਿੱਖਾਂ ਦੇ ਦਿਲਾਂ ਤੇ ਸੱਟ ਮਾਰੀ ਸੀ ਓਸੇ ਤੇ ਮਲਮ ਲਾਉਣ ਦੀ ਕੋਸ਼ਿਸ਼ ਹੈ। ਐਸ ਜੀ ਪੀ ਸੀ ਨੇ ਪਿਛਲੇ ਦਿਨੀਂ ਜੋਂ ਸਟੈਂਡ ਲਿਆ ਸ਼ਾਹ ਦੇ ਖਿਲਾਫ ਇਹ ਓਸੇ ਦਾ ਹੀ ਨਤੀਜ਼ਾ ਏ। ਐਸ ਜੀ ਪੀ ਸੀ ਨੇ ਜੁਰਤ ਦਿਖਾਈ ਤੇ ਸਿਰਾਂ ਤੇ ਪੱਗਾਂ ਬੱਝ ਗਈਆਂ ।ਜੇਕਰ ਵੱਡੀਆਂ ਧਿਰਾਂ ਇਹ ਗੱਲ ਸਮਝ ਲੈਣ ਕੇ ਏਕਤਾ ਤੋਂ ਬਿਨਾਂ ਸਾਡੇ ਕੋਲ ਕੋਈ ਹੱਲ ਨਹੀਂ ਤਾਂ ਸਾਡੇ ਵੱਲ ਕੋਈ ਜਮਨਾ ਪਾਰ ਵਾਲਾ ਅੱਖ ਚੁੱਕ ਕੇ ਨਹੀਂ ਦੇਖਦਾ। ਚੋਭਾਂ ਮਾਰ ਕੇ ਓਹ ਤਾਂ ਹੀ ਦੇਖਦੇ ਆ ਕੇ ਇਹ ਇਕੱਠੇ ਹਨ ਜਾਂ ਨਹੀਂ। ਤੁਹਾਡੀ ਏਕਤਾ ਤੁਹਾਡੇ ਦੁਸ਼ਮਣ ਨੂੰ ਅੱਖ ਵਿੱਚ ਨਹੀਂ ਰੜਕਣ ਦੇਵੇਗੀ। ਕਿਓਕਿ ਸ਼ਿਕਾਰੀ ਭਾਵੇਂ ਕਿੱਡਾ ਚਲਾਕ ਕਿਓਂ ਨਾ ਹੋਵੇ ਕਦੇ ਵੀ ਸ਼ੇਰ ਤੇ ਸਿੱਧਾ ਵਾਰ ਨਹੀਂ ਕਰਦਾ।

ਖਾਲਸੇ ਦੀ ਧਰਤੀ 'ਤੇ ਸੰਗਤ ਤੇ ਮਹਾਂਪੁਰਸ਼ਾਂ ਨਾਲ ਫਤਿਹ ਦੀ ਸਾਂਝਅੱਜ ਸਵੇਰੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਗੁਰੂ ਕਿਰਪਾ ਸਦਕਾ ਸੰਗਤ ਦੇ ਦਰਸ਼ਨ ...
26/03/2025

ਖਾਲਸੇ ਦੀ ਧਰਤੀ 'ਤੇ ਸੰਗਤ ਤੇ ਮਹਾਂਪੁਰਸ਼ਾਂ ਨਾਲ ਫਤਿਹ ਦੀ ਸਾਂਝ

ਅੱਜ ਸਵੇਰੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਗੁਰੂ ਕਿਰਪਾ ਸਦਕਾ ਸੰਗਤ ਦੇ ਦਰਸ਼ਨ ਹੋਏ। ਰਾਹ ਵਿੱਚ ਕਾਰ ਸੇਵਾ ਵਾਲੇ ਉਨ੍ਹਾਂ ਮਹਾਂਪੁਰਸ਼ਾਂ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਕਿਲ੍ਹਾ ਆਨੰਦਗੜ੍ਹ ਸਾਹਿਬ ਵਾਲਿਆਂ ਨਾਲ ਫਤਿਹ ਦੀ ਸਾਂਝ ਹੋਈ ਜਿਹੜੇ ਨਵਾਂਸ਼ਹਿਰ ਤੋਂ ਕੇਸਗੜ੍ਹ ਸਾਹਿਬ ਨੂੰ ਜਾਣ ਵਾਲੀ ਸੜਕ ਬਣਵਾਉਣ ਦੀ ਕਾਰ ਸੇਵਾ ਕਰ ਰਹੇ ਹਨ। ਇਲਾਕੇ ਦੇ ਲੋਕਾਂ ਦੀ ਸਹੂਲਤ ਖਾਤਰ ਇਹ ਸੜਕ ਅੱਜ ਤੱਕ ਪੰਜਾਬ ਦੀ ਕੋਈ ਸਰਕਾਰ ਨਹੀਂ ਬਣਵਾ ਸਕੀ, ਆਖਿਰ ਇਹ ਸੇਵਾ ਮਹਾਂਪੁਰਸ਼ ਬਾਬਾ ਸੁੱਚਾ ਸਿੰਘ ਦੀ ਅਗਵਾਈ ਵਿੱਚ ਬਾਬਾ ਸਤਨਾਮ ਸਿੰਘ ਜੀ ਸੰਗਤ ਦੇ ਸਹਿਯੋਗ ਨਾਲ ਖੁਦ ਕਰਵਾ ਰਹੇ ਹਨ।

21/03/2025

ਜੇਕਰ ਸੇਵਾਦਾਰ ਨੇ ਕੁਝ ਕਹਿ ਦਿੱਤਾ ਫਿਰ ਸੋਸ਼ਲ ਮੀਡੀਆ ਵਿਦਵਾਨਾਂ ਕਹਿਣਾ ਟਾਸਕ ਫੋਰਸ ਵਾਲੇ ਗੁੰਡੇ ਨੇ

ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ (ਫ਼ਰਵਰੀ 1999) ਦੇ ਵਾਇਰਲ ਕੀਤੇ ਗਏ ਮਤੇ ਬਾਰੇ ਸਹੀ ਤੱਥ.... ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰ...
25/02/2025

ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ (ਫ਼ਰਵਰੀ 1999) ਦੇ ਵਾਇਰਲ ਕੀਤੇ ਗਏ ਮਤੇ ਬਾਰੇ ਸਹੀ ਤੱਥ....
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੀ ਮਿਤੀ 20.02.1999 ਦੀ ਹੋਈ ਇਕੱਤਰਤਾ ਦਾ ਇੱਕ ਮਤਾ (ਨੰ: 1457) ਅਸਲੀਅਤ ਜਾਣੇ ਬਿਨਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਕੀਤਾ ਜਾ ਰਿਹਾ ਹੈ। ਸੰਗਤ ਦੀ ਜਾਣਕਾਰੀ ਲਈ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਉਕਤ ਮਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਦੀ ਅਗਵਾਈ ਵਿੱਚ ਹੋਏ ਸਾਲਾਨਾ ਜਨਰਲ ਇਜਲਾਸ (ਬਜਟ ਇਜਲਾਸ) ਮਿਤੀ 30.03.1999 ਦੇ ਮਤਾ ਨੰ: 201 ਰਾਹੀਂ ਰੱਦ ਕਰ ਦਿੱਤਾ ਗਿਆ ਸੀ।
ਮੌਜੂਦਾ ਪੰਥਕ ਹਾਲਾਤ ਦੇ ਮੱਦੇਨਜ਼ਰ ਸੰਗਤ ਅਜਿਹੀਆਂ ਸ਼ਰਾਰਤਾਂ ਤੋਂ ਪੂਰੀ ਤਰ੍ਹਾਂ ਸੁਚੇਤ ਰਹੇ ਅਤੇ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਬੰਧਤ ਕਿਸੇ ਵੀ ਦਸਤਾਵੇਜ਼ ਨੂੰ ਬਿਨਾਂ ਤਸਦੀਕ ਕੀਤੇ ਸੋਸ਼ਲ ਮੀਡੀਆ ਉੱਤੇ ਅਗਾਂਹ ਨਾ ਵਧਾਏ।

01/01/2025

ਸ਼ਹੀਦ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਹਲ ਦੇ ਭਰਾਤਾ ਵੱਲੋਂ ਸਿੱਖ ਸੰਗਤ ਨੂੰ ਮੌਜੂਦਾ ਹਾਲਾਤਾਂ ਤੇ ਵਿਸ਼ੇਸ਼ ਬੇਨਤੀ।

28/12/2024

ਸ਼੍ਰੋਮਣੀ ਕਮੇਟੀ ਪ੍ਰਧਾਨ ਬਾਰੇ ਇਹ ਪੱਤਰਕਾਰ ਕੱਢ ਲਿਆਇਆ ਪੁਰਾਣੇ ਤੱਥ!

26/12/2024

ਜਦੋਂ ਸਾਡੇ ਰਿਸ਼ਤੇਦਾਰ ਵੀ ਸਾਥ ਛੱਡ ਗਏ ਸਨ
ਐਡਵੋਕੇਟ ਧਾਮੀ ਨੇ ਇੱਕ ਯੋਧੇ ਦੇ ਰੂਪ ਵਿੱਚ ਸਿੱਖ ਨੌਜਵਾਨੀ ਦਾ ਸਾਥ ਦਿੱਤਾ।

Address

Amritsar

Website

Alerts

Be the first to know and let us send you an email when we support SGPC posts news and promotions. Your email address will not be used for any other purpose, and you can unsubscribe at any time.

Share