Dharam Parchar Committee CKD

Dharam Parchar Committee CKD Contact information, map and directions, contact form, opening hours, services, ratings, photos, videos and announcements from Dharam Parchar Committee CKD, Religious organisation, SGHPS GT Road, Amritsar.

ਧਰਮ ਪ੍ਰਚਾਰ ਕਮੇਟੀ ਚੀਫ ਖਾਲਸਾ ਦੀਵਾਨ ਦੇ ਯਤਨਾ ਸਦਕਾ ਸਕੂਲ ਦੇ ਵਿਦਿਆਰਥੀਆਂ ਵੱਲੋਂ ਰਾਗ ਪਰੰਪਰਾ ਵਿਚ ਕੀਰਤਨ ਦੀ ਹਾਜ਼ਰੀ ਲਗਾਈ ਗਈ ਜਿਸ ਵਿੱਚ ਬ...
07/08/2024

ਧਰਮ ਪ੍ਰਚਾਰ ਕਮੇਟੀ ਚੀਫ ਖਾਲਸਾ ਦੀਵਾਨ ਦੇ ਯਤਨਾ ਸਦਕਾ ਸਕੂਲ ਦੇ ਵਿਦਿਆਰਥੀਆਂ ਵੱਲੋਂ ਰਾਗ ਪਰੰਪਰਾ ਵਿਚ ਕੀਰਤਨ ਦੀ ਹਾਜ਼ਰੀ ਲਗਾਈ ਗਈ ਜਿਸ ਵਿੱਚ ਬੱਚਿਆਂ ਵੱਲੋਂ ਤੰਤੀ ਸਾਜਾ ਨਾਲ ਕੀਰਤਨ ਕੀਤਾ ਗਿਆ।

ਕੀਰਤਨ ਦਰਬਾਰ ਦੀਆਂ ਕੁਝ ਝਲਕਾਂ

02/08/2024
ਸਿੱਖ ਪੰਥ ਦੀ ਸਿਰਮੌਰ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ 'ਸਿੱਖ ਦਸਤਾਰ ਦਿਵਸ' ਨੂੰ ਸਮਰਪਿਤ ਵੱਖ-ਵੱਖ ਜੋਨਾਂ ਵਿੱਚ ਦਸਤ...
15/04/2024

ਸਿੱਖ ਪੰਥ ਦੀ ਸਿਰਮੌਰ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ 'ਸਿੱਖ ਦਸਤਾਰ ਦਿਵਸ' ਨੂੰ ਸਮਰਪਿਤ ਵੱਖ-ਵੱਖ ਜੋਨਾਂ ਵਿੱਚ ਦਸਤਾਰ ਮੁਕਾਬਲੇ ਕਰਵਾਏ ਗਏ। ਚੀਫ ਖਾਲਸਾ ਦੀਵਾਨ ਦੇ ਸਾਰੇ ਹੀ ਸਕੂਲਾਂ ਨੂੰ ਪੰਜ ਜੋਨਾਂ ਵਿੱਚ ਵੰਡਿਆ ਗਿਆ ਸੀ। ਅੰਮ੍ਰਿਤਸਰ ਜੋਨ ਵਿੱਚ ਅੰਮ੍ਰਿਤਸਰ ਸ਼ਹਿਰ ਦੇ 11 ਸਕੂਲਾਂ ਦੇ 100 ਵਿਦਿਆਰਥੀਆਂ ਨੇ ਭਾਗ ਲਿਆ।ਅਜਨਾਲਾ ਜੋਨ ਵਿੱਚ 7 ਸਕੂਲਾਂ ਦੇ 54 ਵਿਦਿਆਰਥੀਆਂ, ਲੁਧਿਆਣਾ ਜੋਨ ਵਿੱਚ 5 ਸਕੂਲਾਂ ਦੇ 40 ਵਿਦਿਆਰਥੀਆਂ, ਤਰਨਤਾਰਨ ਜੋਨ ਵਿੱਚ 7 ਸਕੂਲਾਂ ਦੇ 82 ਵਿਦਿਆਰਥੀਆਂ,ਮਝਵਿੰਡ ਜੋਨ ਵਿੱਚ 5 ਸਕੂਲਾਂ ਦੇ 49 ਵਿਦਿਆਰਥੀਆਂ ਨੇ ਹਿੱਸਾ ਲਿਆ। ਹਰੇਕ ਜੋਨ ਮੁਕਾਬਲੇ ਵਿੱਚ ਸ਼ਾਮਿਲ ਹੋਏ ਸਕੂਲਾਂ ਦੇ ਤਿੰਨ ਵਿਦਿਆਰਥੀਆਂ ਦੀ ਕਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ਲਈ ਚੋਣ ਕੀਤੀ ਗਈ। ਚੁਣੇ ਹੋਏ ਵਿਦਿਆਰਥੀਆਂ ਵਿੱਚੋਂ ਪੰਜ ਵਿਦਿਆਰਥੀ ਫਾਈਨਲ ਮੁਕਾਬਲੇ ਲਈ ਚੁਣੇ ਗਏ। ਹਰੇਕ ਜੋਨ ਦੇ ਨਿਯਤ ਸਕੂਲ ਦੇ ਮੈਂਬਰ ਇੰਚਾਰਜ ਅਤੇ ਧਰਮ ਪ੍ਰਚਾਰ ਕਮੇਟੀ ਚੀਫ਼ ਖ਼ਾਲਸਾ ਦੀਵਾਨ ਦੇ ਨੁਮਾਇੰਦੇ ਵੀ ਹਾਜਰ ਸਨ। ਫਾਇਨਲ ਦਸਤਾਰ ਮੁਕਾਬਲਾ ਵੱਡੇ ਪੱਧਰ ਤੇ ਕਰਵਾਇਆ ਜਾਵੇਗਾ ਜਿਸ ਵਿੱਚ ਵਿਦਿਆਰਥੀਆਂ ਕੋਲੋਂ ਸਿੱਖ ਇਤਿਹਾਸ ਸੰਬੰਧਿਤ ਸਵਾਲ ਵੀ ਪੁੱਛੇ ਜਾਣਗੇ। ਇਸ ਮੌਕੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਸਰਦਾਰ ਇੰਦਰਬੀਰ ਸਿੰਘ ਨਿਜਰ ਜੀ ਨੇ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ। ਸਰਦਾਰ ਹਰਮਨਜੀਤ ਸਿੰਘ ਜੀ ਮੈਂਬਰ ਧਰਮ ਪ੍ਰਚਾਰ ਕਮੇਟੀ ਚੀਫ਼ ਖ਼ਾਲਸਾ ਦੀਵਾਨ ਨੇ ਪ੍ਰਧਾਨ ਜੀ ਅਤੇ ਆਏ ਹੋਏ ਸਾਰੇ ਵਿਦਿਆਰਥੀ ਤੇ ਅਧਿਆਪਕ ਸਾਹਿਬਾਨ ਨੂੰ ਜੀਓ ਆਇਆ ਆਖਦਿਆਂ ਹੋਇਆਂ, ਦਸਤਾਰ ਦੀ ਮਹੱਤਤਾ ਅਤੇ ਖਾਲਸਾ ਸਾਜਨਾ ਦਿਵਸ ਦੇ ਸਬੰਧ ਵਿੱਚ ਚਾਨਣਾ ਪਾਇਆ।

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਜੀ.ਟੀ.ਰੋਡ ਵਿਖੇ ਵਿਸ਼ਵ ਪ੍ਰਸਿੱਧ ਤਬਲਾ ਵਾਦਕਾ ਵੱਲੋਂ ਸ਼ਾਨਦਾਰ ਪੇਸ਼ਕਾਰੀ ਅੰਮ੍ਰਿਤਸਰ—11—04—2024 ਚੀਫ਼...
15/04/2024

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਜੀ.ਟੀ.ਰੋਡ ਵਿਖੇ ਵਿਸ਼ਵ ਪ੍ਰਸਿੱਧ ਤਬਲਾ ਵਾਦਕਾ ਵੱਲੋਂ ਸ਼ਾਨਦਾਰ ਪੇਸ਼ਕਾਰੀ
ਅੰਮ੍ਰਿਤਸਰ—11—04—2024 ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ.ਇੰਦਰਬੀਰ ਸਿੰਘ ਨਿੱਜਰ ਅਤੇ ਆਨਰੇਰੀ ਸਕੱਤਰ ਸ੍ਰ.ਸਵਿੰਦਰ ਸਿੰਘ ਕੱਥੂਨੰਗਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਧਰਮ ਪ੍ਰਚਾਰ ਕਮੇਟੀ ਚੀਫ ਖਾਲਸਾ ਦੀਵਾਨ ਵੱਲੋਂ ਸੰਤ ਬਾਬਾ ਸੁੱਚਾ ਸਿੰਘ ਗੁਰਮਤਿ ਸੰਗੀਤ ਅਕੈਡਮੀ ਅਤੇ ਸੁਰ ਅਭਿਆਸ ਕੇਂਦਰ, ਜੰਡਿਆਲਾ ਗੁਰੂ ਦੇ ਸਹਿਯੋਗ ਨਾਲ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਜੀ.ਟੀ.ਰੋਡ, ਵਿਖੇ ਇੱਕ ਬਹੁਤ ਹੀ ਉੱਚ ਪੱਧਰੀ ਸੰਗੀਤ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵਿਸ਼ਵ ਪ੍ਰਸਿੱਧ ਤਬਲਾ ਵਾਦਕ ਪੰਡਿਤ ਯੋਗੇਸ਼ ਸ਼ਮਸੀ ਅਤੇ ਸ਼੍ਰੀ ਯਸ਼ਵੰਤ ਵੈਸ਼ਨਵ ਦਾ ਤਬਲਾ ਜੁਗਲਬੰਦੀ ਦਾ ਪ੍ਰੋਗਰਾਮ ਹੋਇਆ। ਇਹਨਾਂ ਨਾਲ ਨਗਮੇ ਤੇ ਸੰਗਤ ਸ਼੍ਰੀ ਗੁਰ ਪ੍ਰਸ਼ਾਦ ਗਾਂਧੀ ਨੇ ਕੀਤੀ। ਇਸ ਸਾਰੇ ਪ੍ਰੋਗਰਾਮ ਵਿੱਚ ਸੰਗੀਤ ਜਗਤ ਦੀਆਂ ਬਹੁਤ ਸਾਰੀਆਂ ਦਿੱਗਜ ਅਤੇ ਸਤਿਕਾਰਯੋਗ ਹਸਤੀਆਂ ਸ਼ਾਮਲ ਸਨ। ਇਸ ਸਮਾਰੋਹ ਵਿੱਚ ਸੰਗੀਤ ਪ੍ਰੇਮੀਆਂ ਨੇ ਵੱਧ ਤੋਂ ਵੱਧ ਲਾਹਾ ਪ੍ਰਾਪਤ ਕੀਤਾ। ਉਸਤਾਦਾਂ ਦੁਆਰਾ ਤੀਨ ਤਾਲ ਵਿੱਚ ਵੱਖ—ਵੱਖ ਲੈਅਕਾਰੀਆ ਦਾ ਪ੍ਰਦਰਸ਼ਨ ਕੀਤਾ ਗਿਆ ਜਿੱਥੇ ਪੰਜਾਬ ਘਰਾਨੇ ਦੇ ਪ੍ਰਸਿੱਧ ਉਸਤਾਦ ਪੰਡਿਤ ਰਮਾ ਕਾਂਤ, ਪੰਡਿਤ ਕਾਲੇ ਰਾਮ, ਉਸਤਾਦ ਪੂਰਨ ਚੰਦ ਵਡਾਲੀ, ਉਸਤਾਦ ਕੁਲਵਿੰਦਰ ਸਿੰਘ, ਪ੍ਰਿੰਸੀਪਲ ਸੁਖਵੰਤ ਸਿੰਘ, ਉਸਤਾਦ ਜਸਪਾਲ ਸਿੰਘ, ਉਸਤਾਦ ਅਨਿਕ ਬਾਰ ਸਿੰਘ, ਉਸਤਾਦ ਰੋਹਿਤਾਸ਼ਵ ਬਾਲੀ ਸ਼ਾਮਿਲ ਸਨ ਉੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਭਾਈ ਗੁਰਦੇਵ ਸਿੰਘ ਕੁਹਾੜਕਾ, ਭਾਈ ਕਮਲਜੀਤ ਸਿੰਘ, ਭਾਈ ਭੁਪਿੰਦਰ ਸਿੰਘ, ਭਾਈ ਮਨਿੰਦਰ ਸਿੰਘ, ਭਾਈ ਜਤਿੰਦਰ ਸਿੰਘ, ਭਾਈ ਜੋਰਾ ਸਿੰਘ, ਭਾਈ ਗੁਰਪ੍ਰੀਤ ਸਿੰਘ ਬੂਟਾ, ਭਾਈ ਵਰਿੰਦਰ ਸਿੰਘ, ਬੀਬੀ ਪ੍ਰਭਜੋਤ ਕੋਰ ਬਟਾਲੇ ਵਾਲੇ, ਬੀਬੀ ਪਰਮਜੀਤ ਕੌਰ ਪੰਮਾ, ਬੀਬੀ ਮਨਮੋਹਨ ਕੋਰ, ਬੀਬੀ ਸਿਮਰਪ੍ਰੀਤ ਕੋਰ ਦੁਆਰਾ ਸ਼ਿਰਕਤ ਕੀਤੀ ਗਈ। ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੀਆਂ ਸ਼ਖਸ਼ੀਅਤਾਂ ਵਿੱਚੋਂ ਬਾਬਾ ਜੋਗਾ ਸਿੰਘ ਜੀ ਤਰਨਾ ਦਲ, ਬਾਬਾ ਜਸਵੰਤ ਸਿੰਘ ਜੀ ਆਂਸਲ ਉਤਾਰ, ਬਾਬਾ ਹਰੀ ਸਿੰਘ ਹਰੀਕੇ ਨਾਨਕਸਰ ਜੀ, ਦੁੱਖ ਨਿਵਾਰਨ ਹਸਪਤਾਲ ਦੇ ਐਮ.ਡੀ.ਸ੍ਰ.ਹਰਜਿੰਦਰ ਸਿੰਘ ਗੋਰਾਇਆ ਅਤੇ ਈ.ਐਨ.ਟੀ ਮਾਹਿਰ ਡਾ.ਸੰਜੇ ਕਪੂਰ ਸ਼ਾਮਿਲ ਸਨ। ਇਸ ਸਮਾਰੋਹ ਵਿੱਚ ਵੱਖ—ਵੱਖ ਅਕੈਡਮੀਆਂ ਤੋਂ 1000 ਦੇ ਕਰੀਬ ਵਿਦਿਆਰਥੀਆਂ ਨੇ ਆਏ ਉਸਤਾਦਾਂ ਦੁਆਰਾ ਵਾਦਨ ਵਿੱਚ ਦਿਖਾਈਆਂ ਗਈਆਂ ਪੇਸ਼ਕਾਰੀਆਂ ਦਾ ਆਨੰਦ ਮਾਨਿਆ। ਇਸ ਸਾਰੇ ਪ੍ਰੋਗਰਾਮ ਵਿੱਚ ਸਟੇਜ ਤੋਂ ਮੁੱਖ ਸੰਚਾਲਕ ਵਜੋਂ ਭਾਈ ਤਰਨਪ੍ਰੀਤ ਸਿੰਘ ਵੱਲੋਂ ਸੇਵਾ ਨਿਭਾਈ ਗਈ।
ਇਸ ਮੋਕੇ ਚੀਫ਼ ਖ਼ਾਲਸਾ ਦੀਵਾਨ ਦੇ ਮੀਤ ਪ੍ਰਧਾਨ ਸ੍ਰ.ਸੰਤੋਖ ਸਿੰਘ ਸੇਠੀ ਨੇ ਕਿਹਾ ਕਿ ਗੁਰਬਾਣੀ ਵਿਚ ਰਾਗਾਂ ਦਾ ਵਿਸੇ਼ਸ਼ ਅਸਥਾਨ ਹੈ। ਉਹਨਾਂ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਸਾਨੂੰ ਆਪਣੇ ਵਿਰਸੇ ਨਾਲ ਜ਼ੋੜਦਿਆਂ ਆਤਮਿਕ ਸ਼ਾਤੀ ਦਾ ਵੀ ਅਹਿਸਾਸ ਕਰਵਾਉਂਦੇ ਹਨ। ਚੀਫ਼ ਖ਼ਾਲਸਾ ਦੀਵਾਨ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸ੍ਰ.ਤਰਲੋਚਨ ਸਿੰਘ ਅਤੇ ਸ੍ਰ.ਹਰਮਨਜੀਤ ਸਿੰਘ ਨੇ ਸ਼ਾਸ਼ਤਰੀ ਅਤੇ ਸੂਫੀ ਸੰਗੀਤ ਦੀ ਮਿਠਾਸ ਅਤੇ ਆਤਮਿਕ ਰੂਹਾਨੀ ਅਨੰਦ ਦੀ ਮਹੱਤਤਾ ਤੇ ਚਾਨਣਾ ਪਾਇਆ।
ਇਸ ਮੌਕੇ ਚੀਫ਼ ਖ਼ਾਲਸਾ ਦੀਵਾਨ ਦੇ ਮੀਤ ਪ੍ਰਧਾਨ ਸ੍ਰ. ਸੰਤੋਖ ਸਿੰਘ ਸੇਠੀ, ਮੀਤ ਪ੍ਰਧਾਨ ਸ੍ਰ.ਜਗਜੀਤ ਸਿੰਘ ਬੰਟੀ, ਆਨਰੇਰੀ ਸਕੱਤਰ ਸ੍ਰ.ਸਵਿੰਦਰ ਸਿੰਘ ਕੱਥੂਨੰਗਲ ਅਤੇ ਹੋਰਨਾਂ ਸਮੂਹ ਅਹੁਦੇਦਾਰ ਸਮੇਤ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸ੍ਰ. ਤਰਲੋਚਨ ਸਿੰਘ, ਸ੍ਰ.ਹਰਮਨਜੀਤ ਸਿੰਘ, ਦੀਵਾਨ ਮੈਂਬਰ ਸ੍ਰ.ਪ੍ਰਦੀਪ ਸਿੰਘ ਵਾਲੀਆ ਅਤੇ ਡਾ.ਜਸਵਿੰਦਰ ਕੌਰ ਮਾਹਲ ਦੁਆਰਾ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।

ਚੀਫ ਖਾਲਸਾ ਦੀਵਾਨ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਅੱਜ ਚੀਫ ਖਾਲਸਾ ਦੀਵਾਨ ਦੇ ਮੈਂਬਰ ਸਾਹਿਬਾਨ , ਸਕੂਲਾਂ ਦੇ  ਪ੍ਰਿੰਸੀਪਲ ਸਾਹਿਬਾਨ ਅਤੇ ਅਧਿਆਪਕ...
01/04/2024

ਚੀਫ ਖਾਲਸਾ ਦੀਵਾਨ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਅੱਜ ਚੀਫ ਖਾਲਸਾ ਦੀਵਾਨ ਦੇ ਮੈਂਬਰ ਸਾਹਿਬਾਨ , ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ ਅਤੇ ਅਧਿਆਪਕਾਂ ਦਾ ਜੱਥਾ ਗੁਰਦੁਆਰਾ ਸੁੰਦਰੀ ਜੀ ਅਤੇ ਗੁਰਦਵਾਰਾ ਛੋਟੇ ਘੱਲੂਘਾਰੇ ਕਾਹਨੂੰਵਾਨ ਛਿੰਭ ਵਿਖੇ ਦਰਸ਼ਨ ਦੀਦਾਰਿਆਂ ਲਈ ਪੁਹੰਚਿਆ ਅਤੇ ਛੋਟੇ ਘੱਲੂਘਾਰੇ ਦਾ ਅਤੇ ਮਾਤਾ ਸੁੰਦਰੀ ਜੀ ਦੇ ਅਸਥਾਨਾਂ ਦੇ ਇਤਿਹਾਸ ਬਾਰੇ ਜਾਣਕਾਰੀ ਹਾਸਿਲ ਕੀਤੀ

ਇਸ ਕਾਰਜ ਲਈ ਸਮੂਹ ਸੰਗਤਾਂ ਵੱਲੋਂ ਸਤਿਗੁਰ ਜੀ ਦਾ ਸ਼ੁਕਰਾਨਾ ਕਰਦੇ ਹਾਂ

ਧੰਨ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਮਹਾਰਾਜ ਦੀ ਅਪਾਰ ਕ੍ਰਿਪਾ ਸਦਕਾਚੀਫ਼ ਖ਼ਾਲਸਾ ਦੀਵਾਨ ਸ੍ਰੀ ਅੰਮ੍ਰਿਤਸਰਅਤੇਧਰਮ ਪ੍ਰਚਾਰ ਕਮੇਟੀ ਚੀਫ਼ ਖ਼ਾਲਸਾ ਦੀਵਾਨ...
27/01/2024

ਧੰਨ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਮਹਾਰਾਜ ਦੀ ਅਪਾਰ ਕ੍ਰਿਪਾ ਸਦਕਾ
ਚੀਫ਼ ਖ਼ਾਲਸਾ ਦੀਵਾਨ ਸ੍ਰੀ ਅੰਮ੍ਰਿਤਸਰ
ਅਤੇ
ਧਰਮ ਪ੍ਰਚਾਰ ਕਮੇਟੀ ਚੀਫ਼ ਖ਼ਾਲਸਾ ਦੀਵਾਨ
ਵੱਲੋਂ
'ਗੁਰਮਤਿ ਸੰਗੀਤ ਵਰਕਸ਼ਾਪ'
ਚੀਫ਼ ਖ਼ਾਲਸਾ ਦੀਵਾਨ ਜੀ.ਟੀ. ਰੋਡ ਵਿਖੇ
ਮਿਤੀ 27 ਅਤੇ 28 ਜਨਵਰੀ 2024 ਦਿਨ (ਸ਼ਨੀਵਾਰ ਅਤੇ ਐਤਵਾਰ)
ਰੋਜਾਨਾ ਸਵੇਰੇ 9:00 ਵਜੇ ਤੋਂ ਸ਼ਾਮ 4:00 ਵਜੇ ਤੱਕ
ਸੰਗੀਤ ਕਲਾਸਾਂ

For Registration Click here
https://forms.gle/PFqjvuwGv9dVykQ6A

ਚੀਫ਼ ਖ਼ਾਲਸਾ ਦੀਵਾਨ ਧਰਮ ਪ੍ਰਚਾਰ ਕਮੇਟੀ ਵਲੋਂ ਅੰਮ੍ਰਿਤ ਸੰਚਾਰ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਨੇ ਅੰਮ੍ਰਿਤ ਛਕਿਆਅੰਮ੍ਰਿਤਸਰ—12—01—2...
23/01/2024

ਚੀਫ਼ ਖ਼ਾਲਸਾ ਦੀਵਾਨ ਧਰਮ ਪ੍ਰਚਾਰ ਕਮੇਟੀ ਵਲੋਂ ਅੰਮ੍ਰਿਤ ਸੰਚਾਰ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਨੇ ਅੰਮ੍ਰਿਤ ਛਕਿਆ
ਅੰਮ੍ਰਿਤਸਰ—12—01—2024 ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ.ਇੰਦਰਬੀਰ ਸਿੰਘ ਨਿੱਜਰ ਅਤੇ ਆਨਰੇਰੀ ਸਕੱਤਰ ਸ੍ਰ.ਸਵਿੰਦਰ ਸਿੰਘ ਕੱਥੂਨੰਗਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਧਰਮ ਪ੍ਰਚਾਰ ਕਮੇਟੀ ਵਲੋਂ ਚੀਫ਼ ਖ਼ਾਲਸਾ ਦੀਵਾਨ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਗੁਰਮਤਿ ਅਤੇ ਅੰਮ੍ਰਿਤ ਸੰਚਾਰ ਸਮਾਗਮ ਆਯੋਜਿਤ ਕੀਤਾ ਗਿਆ। ਜਿਸ ਵਿਚ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ, ਜੀ.ਟੀ.ਰੋਡ ਦੇ ਕੀਰਤਨੀ ਜਥੇ ਨੇ ਰੱਬੀ ਬਾਣੀ ਦੀ ਛਹਿਬਰ ਲਗਾਉਂਦਿਆਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਪੁੱਜੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੇ ਅਜੋਕੇ ਯੁੱਗ ਵਿਚ ਅੰਮ੍ਰਿਤਪਾਨ ਦੀ ਮਹੱਤਤਾ ਦਰਸਾਉਂਦਿਆਂ ਸੰਗਤਾਂ ਨੂੰ ਗੁਰਸਿੱਖਿਆਵਾਂ ਅਤੇ ਰਹਿਤ ਮਰਿਆਦਾ ਅਨੁਸਾਰ ਸਿੱਖੀ ਜੀਵਨ ਜੀਉਂਣ ਲਈ ਪ੍ਰੇਰਿਤ ਕੀਤਾ। ਉਪਰੰਤ ਸਮਾਗਮ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਪੁੱਜੇ ਪੰਜ ਪਿਆਰਿਆਂ ਵਲੋਂ ਪੂਰੀ ਮਰਿਆਦਾ ਅਨੁਸਾਰ ਪੰਜ ਬਾਣੀਆਂ ਦਾ ਪਾਠ ਕਰਕੇ ਅੰਮ੍ਰਿਤ ਤਿਆਰ ਕੀਤਾ ਗਿਆ ਅਤੇ ਧਰਮ ਪ੍ਰਚਾਰ ਕਮੇਟੀ ਵਲੋਂ ਦਿੱਤੇ ਗਏ ਪੰਜ ਕਕਾਰਾਂ ਨਾਲ ਸੁਸੱਜਿਤ ਦੀਵਾਨ ਸਕੂਲ ਵਿਦਿਆਰਥੀਆਂ ਅਤੇ ਸੰਗਤਾਂ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿਚ ਗੁਰੂ ਮਰਿਆਦਾ ਅਨੁਸਾਰ ਅੰਮ੍ਰਿਤਪਾਨ ਕਰਵਾਇਆ ਗਿਆ ਜਿਸ ਤਹਿਤ ਵਿਦਿਆਰਥੀਆਂ ਦੇ ਨਾਲ—ਨਾਲ ਪਿੰਡ ਜਵੰਦਪੁਰ, ਮੀਆਂਵਿੰਡ, ਕੋਟ ਖਾਲਸਾ, ਫਾਜਲਪੁਰ, ਉਪੱਲ, ਵਡਾਲਾ ਵੀਰਮ ਅਤੇ ਹੋਰਨਾਂ ਨਜਦੀਕੀ ਪਿੰਡਾਂ ਦੀਆਂ ਸੰਗਤਾਂ ਦਸਮੇਸ਼ ਪਿਤਾ ਵਲੋ ਬਖਸ਼ੀ ਦਾਤ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੇ ਅਤੇ ਸਿੰਘ ਸਜੇ। ਇਸ ਮੋਕੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ.ਇੰਦਰਬੀਰ ਸਿੰਘ ਨਿੱਜਰ ਨੇ ਸੰਗਤਾਂ ਨੂੰ ਗੁਰੂ ਨਾਲ ਜੁੜਨ ਤੇ ਵਧਾਈ ਦਿੱਤੀ ਅਤੇ ਧਰਮ ਪ੍ਰਚਾਰ ਕਮੇਟੀ ਵਲੋਂ ਸੰਗਤਾਂ ਨੂੰ ਸਿੱਖੀ ਨਾਲ ਜ਼ੋੜਨ ਹਿੱਤ ਕੀਤੇ ਗਏ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ। ਉਹਨਾਂ ਵਿਦਿਆਰਥੀਆਂ ਨੂੰ ਸਿੱਖ ਸਿਧਾਂਤਾਂ ਦਾ ਅਨੁਸਰਨ ਕਰਨ ਅਤੇ ਆਪਣੇ ਧਰਮ ਵਿਚ ਪਰਿਪਕ ਰਹਿਣ ਲਈ ਉਤਸ਼ਾਹਿਤ ਕੀਤਾ।
ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸ੍ਰ.ਤਰਲੋਚਨ ਸਿੰਘ, ਸ੍ਰ.ਹਰਮਨਜੀਤ ਸਿੰਘ ਅਤੇ ਬੀਬੀ ਕਿਰਨਜੋਤ ਕੌਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਚੀਫ਼ ਖ਼ਾਲਸਾ ਦੀਵਾਨ ਧਰਮ ਪ੍ਰਚਾਰ ਕਮੇਟੀ ਵਲੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੇ ਸਬੰਧ ਵਿਚ ਇਕ ਹਜ਼ਾਰ ਸੰਗਤਾਂ ਨੂੰ ਗੁਰੂ ਨਾਲ ਜ਼ੋੜਨ ਦਾ ਟੀਚਾ ਮਿਥਿਆ ਗਿਆ ਸੀ। ਜਿਸ ਤਹਿਤ ਧਾਰਮਿਕ ਪ੍ਰਚਾਰਕਾਂ ਵਲੋਂ ਸ਼ਹੀਦੀ ਪੰਦਰਵਾੜੇ ਦੌਰਾਨ ਸਕੂਲਾਂ ਵਿਚ ਧਾਰਮਿਕ ਸੈਮੀਨਾਰਾਂ ਰਾਹੀਂ ਅਤੇ ਪਿੰਡ—ਪਿੰਡ ਜਾ ਕੇ ਧਰਮ ਪ੍ਰਚਾਰ ਲਹਿਰ ਪ੍ਰਚੰਡ ਕੀਤੀ ਗਈ। ਜਿਸ ਦੇ ਨਤੀਜਿਆਂ ਤਹਿਤ ਕਰੀਬ 400 ਵਿਦਿਆਰਥੀਆਂ ਅਤੇ ਸੰਗਤਾਂ ਨੇ ਗੁਰੂ ਦੀ ਬਖ਼ਸਿਸ਼ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਉਹਨਾਂ ਨੇ ਦੱਸਿਆ ਕਿ ਅੱਜ ਵੀ 300 ਦੇ ਕਰੀਬ ਸੰਗਤਾਂ ਨੇ ਦੀਵਾਨ ਗੁਰਦੁਆਰਾ ਵਿਖੇ ਅੰਮ੍ਰਿਤ ਛਕਾਇਆ ਗਿਆ ਹੈ ਜਿੰਨਾਂ ਨੂੰ ਦੀਵਾਨ ਵੱਲੋਂ ਰਹਿਤ ਨਿਤਨੇਮ ਦਾ ਗੁਟਕਾ ਸਾਹਿਬ ਵੀ ਦਿੱਤੇ ਗਏ। ਇਸ ਮੋਕੇ ਡਾ.ਇੰਦਰਬੀਰ ਸਿੰਘ ਨਿੱਜਰ, ਆਨਰੇਰੀ ਸਕੱਤਰ ਸ੍ਰ.ਸਵਿੰਦਰ ਸਿੰਘ ਕੱਥੂਨੰਗਲ, ਮੀਤ ਪ੍ਰਧਾਨ ਸ੍ਰ.ਜਗਜੀਤ ਸਿੰਘ, ਆਨਰੇਰੀ ਜੁਆਇੰਟ ਸਕੱਤਰ ਸ੍ਰ.ਸੁਖਜਿੰਦਰ ਸਿੰਘ ਪ੍ਰਿੰਸ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸ੍ਰ.ਤਰਲੋਚਨ ਸਿੰਘ, ਸ੍ਰ.ਹਰਮਨਜੀਤ ਸਿੰਘ, ਬੀਬੀ ਕਿਰਨਜੋਤ ਕੋਰ, ਸ੍ਰ.ਗੁਰਬਖਸ਼ ਸਿੰਘ ਬੇਦੀ ਅਤੇ ਦੀਵਾਨ ਮੈਂਬਰਜ਼ ਪ੍ਰੋ ਸੂਬਾ ਸਿੰਘ, ਸ੍ਰ.ਗੁਰਭੇਜ਼ ਸਿੰਘ, ਸ੍ਰ.ਤੇਜਿੰਦਰ ਸਿੰਘ ਖਾਲਸਾ, ਸ੍ਰ.ਗੁਰਚਰਨ ਸਿੰਘ ਘਰਿੰਡਾ, ਡਾਇਰੈਕਟਰ ਐਜੂਕੇਸ਼ਨ ਡਾ.ਏ.ਪੀ.ਐਸ.ਚਾਵਲਾ, ਪ੍ਰਿੰਸੀਪਲ ਸ੍ਰ.ਮਨਦੀਪ ਸਿੰਘ, ਡਾ.ਜਸਵਿੰਦਰ ਕੌਰ ਮਾਹਲ, ਬੀਬੀ ਪ੍ਰਭਜੋਤ ਕੌਰ ਆਦਿ ਮੈਂਬਰ ਹਾਜ਼ਰ ਸਨ।

ਅੱਜ 21/12/2023 ਨੂੰ ਚੀਫ਼ ਖ਼ਾਲਸਾ ਦੀਵਾਨ ਦੀ ਨਿਗਰਾਨੀ ਹੇਠ ਚੱਲ ਰਹੇ ਸ੍ਰੀ ਗੁਰੂ ਹਰਿ ਕ੍ਰਿਸ਼ਨ ਪਬਲਿਕ ਸਕੂਲ ਨਾਸਰਕੇ ਵਿਖੇ ਮਾਤਾ ਗੁੱਜਰ ਕੌਰ ...
22/12/2023

ਅੱਜ 21/12/2023 ਨੂੰ ਚੀਫ਼ ਖ਼ਾਲਸਾ ਦੀਵਾਨ ਦੀ ਨਿਗਰਾਨੀ ਹੇਠ ਚੱਲ ਰਹੇ ਸ੍ਰੀ ਗੁਰੂ ਹਰਿ ਕ੍ਰਿਸ਼ਨ ਪਬਲਿਕ ਸਕੂਲ ਨਾਸਰਕੇ ਵਿਖੇ ਮਾਤਾ ਗੁੱਜਰ ਕੌਰ ਅਤੇ ਚਾਰ ਸਾਹਿਬਜ਼ਾਦਿਆਂ ਅਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਸੈਮੀਨਾਰ ਵਿੱਚ ਬੱਚਿਆਂ ਅਤੇ ਅਧਿਆਪਕਾਂ ਨਾਲ ਇਤਿਹਾਸਕ ਵਿਚਾਰਾਂ ਦੀ ਸਾਂਝ ਕੀਤੀ ਗਈ। ਜਿਸ ਵਿੱਚ ਪ੍ਰਿੰਸੀਪਲ ਮੈਡਮ ਅਤੇ ਸਮੂਹ ਸਟਾਫ ਨੇ ਬਹੁਤ ਵਧੀਆ ਸਹਿਯੋਗ ਕੀਤਾ

ਅੱਜ 22/12/2023 ਨੂੰ ਚੀਫ਼ ਖ਼ਾਲਸਾ ਦੀਵਾਨ ਦੀ ਨਿਗਰਾਨੀ ਹੇਠ ਚੱਲ ਰਹੇ ਸ੍ਰੀ ਗੁਰੂ ਹਰਿ ਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ , ਸੁਲਤਾਨ ਵਿੰ...
22/12/2023

ਅੱਜ 22/12/2023 ਨੂੰ ਚੀਫ਼ ਖ਼ਾਲਸਾ ਦੀਵਾਨ ਦੀ ਨਿਗਰਾਨੀ ਹੇਠ ਚੱਲ ਰਹੇ ਸ੍ਰੀ ਗੁਰੂ ਹਰਿ ਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ , ਸੁਲਤਾਨ ਵਿੰਡ ਲਿੰਕ ਰੋਡ ਵਿਖੇ ਮਾਤਾ ਗੁੱਜਰ ਕੌਰ ਅਤੇ ਚਾਰ ਸਾਹਿਬਜ਼ਾਦਿਆਂ ਅਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਸਕੂਲ ਦੇ ਬੱਚਿਆਂ ਅਤੇ ਅਧਿਆਪਕਾਂ ਨੇ ਸੰਗਤੀ ਰੂਪ ਚ ਜਪਜੀ ਸਾਹਿਬ ਅਤੇ ਪੰਜ ਚੌਪਈ ਸਾਹਿਬ ਦੇ ਪਾਠ ਤੇ ਉਪਰੰਤ ਬੱਚਿਆਂ ਵੱਲੋਂ ਸਾਹਿਬਜ਼ਾਦਿਆਂ ਮਾਤਾ ਗੁਜਰ ਕੌਰ ,ਮੋਤੀ ਰਾਮ ਮਹਿਰਾ ਦੇ ਜੀਵਨ ਤੇ ਸਾਖੀਆਂ ਅਤੇ ਕਵਿਤਾਵਾਂ ਗਾਇਨ ਕੀਤੀਆਂ। ਉਪਰੰਤ ਸਕੂਲ ਦੀ ਧਾਰਮਿਕ ਅਧਿਆਪਕਾ ਵੱਲੋਂ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ,ਚਮਕੌਰ ਗੜੀ ਵਿੱਚ ਸ਼ਹੀਦ ਹੋਣ ਵਾਲੇ ਸਿੰਘਾਂ ,ਗੁਰੂ ਸਾਹਿਬ ਜੀ ਦੀ ਕਮਾਂਡਰ ਫੌਜ ਦੇ ਯੋਗਦਾਨ ਬਾਰੇ ਤੇ ਭਾਈ ਚੌਪਾ ਸਿੰਘ ਦੇ ਜੀਵਨ ਉੱਤੇ ਚਾਨਣਾ ਪਾਇਆ ਅਤੇ ਅੰਮ੍ਰਿਤ ਛਕਣ ਲਈ ਪ੍ਰੇਰਿਤ ਕੀਤਾ। ਸਕੂਲ ਦੇ ਵਿਦਿਆਰਥੀ ਖਾਲਸਾਈ ਬਾਣਿਆਂ ਵਿੱਚ ਤਿਆਰ ਕਰਕੇ ਆਸ ਪਾਸ ਇਲਾਕਿਆਂ ਦੇ ਵਿਚ ਨਗਰ ਕੀਰਤਨ ਲਿਜਾਇਆ ਗਿਆ। ਅੰਤ ਬੱਚਿਆਂ ਨੂੰ ਸਵਾਲ ਜਵਾਬ ਵੀ ਕੀਤੇ ਗਏ ।ਪ੍ਰਿੰਸੀਪਲ ਮੈਡਮ ਅਤੇ ਸਮੂਹ ਸਟਾਫ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਬਹੁਤ ਵਧੀਆ ਸਹਿਯੋਗ ਕੀਤਾ।

ਪ੍ਰਧਾਨ ਸਾਹਿਬ ਡਾਕਟਰ ਇੰਦਰਬੀਰ ਸਿੰਘ ਜੀ ਨਿਜਰ ਚੀਫ ਖਾਲਸਾ ਦੀਵਾਨ ਅਤੇ ਧਰਮ ਪ੍ਰਚਾਰ ਕਮੇਟੀ ਵੱਲੋਂ  ਦਿੱਤੇ ਦਿਸ਼ਾ ਨਿਰਦੇਸ਼ ਅਨੁਸਾਰ ਸ੍ਰੀ ਗੁਰੂ...
19/12/2023

ਪ੍ਰਧਾਨ ਸਾਹਿਬ ਡਾਕਟਰ ਇੰਦਰਬੀਰ ਸਿੰਘ ਜੀ ਨਿਜਰ ਚੀਫ ਖਾਲਸਾ ਦੀਵਾਨ ਅਤੇ ਧਰਮ ਪ੍ਰਚਾਰ ਕਮੇਟੀ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ ਅਨੁਸਾਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਨੁਸ਼ਹਿਰਾ ਪੰਨੂਆ ਵਿਖੇ ਭਾਈ ਅੰਮ੍ਰਿਤ ਪਾਲ ਸਿੰਘ ਗੋਲਡਨ ਐਵੀਨਿਊ, ਭਾਈ ਨਿਰਮਲ ਸਿੰਘ ਸੁਰ ਸਿੰਘ ਵਲੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਬੰਧੀ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ। ਲੈਕਚਰ ਤੋਂ ਬਾਅਦ ਬੱਚਿਆਂ ਵਿੱਚ ਸਵਾਲ ਜਵਾਬ ਦੇ ਸੈਸ਼ਨ ਦੌਰਾਨ ਬੱਚਿਆਂ ਦਾ ਉਤਸ਼ਾਹ ਹੈਰਾਨੀ ਜਨਕ ਰਿਹਾ। ਬੱਚਿਆਂ ਨੇ ਵੱਧ ਚੜ ਕੇ ਸਵਾਲਾਂ ਦੇ ਜਵਾਬ ਦਿੱਤੇ। ਪ੍ਰਿੰਸੀਪਲ ਮੈਡਮ ਮਨੀਸ਼ਾ ਵਰਮਾ ਅਤੇ ਅਧਿਆਪਕ ਜਗਰੂਪ ਸਿੰਘ ਵੱਲੋਂ ਮਿਲਿਆ ਸਹਿਯੋਗ ਸਲਾਗਾਯੋਗ ਹੈ।

ਧਰਮ ਪ੍ਰਚਾਰ ਕਮੇਟੀ ਚੀਫ ਖਾਲਸਾ ਦੀਵਾਨ ਵੱਲੋਂ, ਅੱਜ ਸ਼੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਸੁਲਤਾਨ ਵਿੰਡ ਲਿੰਕ ਰੋਡ ਵਿਖੇ ਸਾ...
19/12/2023

ਧਰਮ ਪ੍ਰਚਾਰ ਕਮੇਟੀ ਚੀਫ ਖਾਲਸਾ ਦੀਵਾਨ ਵੱਲੋਂ, ਅੱਜ ਸ਼੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਸੁਲਤਾਨ ਵਿੰਡ ਲਿੰਕ ਰੋਡ ਵਿਖੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ । ਜਿਸ ਵਿੱਚ ਭੈਣ ਜੀ ਰਾਜਬੀਰ ਕੌਰ ਅਤੇ ਭੈਣ ਜੀ ਮਨਪ੍ਰੀਤ ਕੌਰ ,ਸ੍ਰ ਦਿਲਬਾਗ ਸਿੰਘ ਲੁਧਿਆਣਾ ਅਤੇ ਦਵਿੰਦਰ ਕੌਰ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ ਅਤੇ ਛੇਵੀਂ ਸੱਤਵੀਂ, ਅੱਠਵੀਂ ਜਮਾਤ ਦੇਂਂ ਵਿਦਿਆਰਥੀਆਂ ਨੂੰ ਇਹ ਦੋਵੇਂ ਸਾਕੇ ਸੁਣਾ ਕੇ ਅੰਮ੍ਰਿਤ ਛਕਣ ਲਈ ਪ੍ਰੇਰਿਤ ਕਰਕੇ ਅਤੇ ਸਿੱਖ ਧਰਮ ਵਿੱਚ ਪਰਪੱਕ ਰਹਿਣ ਲਈ ਪ੍ਰੇਰਿਤ ਕੀਤਾ। ਸਕੂਲ ਦੇ ਪ੍ਰਿੰਸੀਪਲ ਮੈਡਮ ਗੁਰਪ੍ਰੀਤ ਕੌਰ ਜੀ ਵੱਲੋਂ ਆਏ ਹੋਏ ਬੁਲਾਰਿਆਂ ਦਾ ਧੰਨਵਾਦ ਕੀਤਾ ਗਿਆ ਅਤੇ ਸਨਮਾਨ ਨਾਲ ਨਿਵਾਜਿਆ ਗਿਆ।

Address

SGHPS GT Road
Amritsar

Opening Hours

Monday 9am - 4am
Tuesday 8:30am - 4:30pm
Wednesday 8:30am - 4:30pm
Thursday 9am - 4pm
Friday 9am - 4:30pm
Saturday 8:45am - 2pm

Website

Alerts

Be the first to know and let us send you an email when Dharam Parchar Committee CKD posts news and promotions. Your email address will not be used for any other purpose, and you can unsubscribe at any time.

Share