Gurbani Shabad

Gurbani Shabad Gurbani Shabad, Kirtan,

25/03/2021

ਰਾਗੁ ਸੂਹੀ ਮਹਲਾ ੧ ਛੰਤੁ ਘਰੁ ੨
Raag Soohee Mehalaa 1 Shhanth Ghar 2
रागु सूही महला १ छंतु घरु २
Raag Soohee, First Mehl, Chhant, Second House:

ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
ੴ सतिगुर प्रसादि ॥
One Universal Creator God. By The Grace Of The True Guru:

ਹਮ ਘਰਿ ਸਾਜਨ ਆਏ ॥
Ham Ghar Saajan Aaeae ||
हम घरि साजन आए ॥
My friends have come into my home.

ਸਾਚੈ ਮੇਲਿ ਮਿਲਾਏ ॥
Saachai Mael Milaaeae ||
साचै मेलि मिलाए ॥
The True Lord has united me with them.
ਸੂਹੀ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੭੬੪ ਪੰ. ੬
Raag Suhi Guru Nanak Dev Ji Ang 764

ਸਹਜਿ ਮਿਲਾਏ ਹਰਿ ਮਨਿ ਭਾਏ ਪੰਚ ਮਿਲੇ ਸੁਖੁ ਪਾਇਆ ॥
Sehaj Milaaeae Har Man Bhaaeae Panch Milae Sukh Paaeiaa ||
सहजि मिलाए हरि मनि भाए पंच मिले सुखु पाइआ ॥
The Lord automatically united me with them when it pleased Him; uniting with the chosen ones, I have found peace.

ਸਾਈ ਵਸਤੁ ਪਰਾਪਤਿ ਹੋਈ ਜਿਸੁ ਸੇਤੀ ਮਨੁ ਲਾਇਆ ॥
Saaee Vasath Paraapath Hoee Jis Saethee Man Laaeiaa ||
साई वसतु परापति होई जिसु सेती मनु लाइआ ॥
I have obtained that thing, which my mind desired.

ਅਨਦਿਨੁ ਮੇਲੁ ਭਇਆ ਮਨੁ ਮਾਨਿਆ ਘਰ ਮੰਦਰ ਸੋਹਾਏ ॥
Anadhin Mael Bhaeiaa Man Maaniaa Ghar Mandhar Sohaaeae ||
अनदिनु मेलु भइआ मनु मानिआ घर मंदर सोहाए ॥
Meeting with them, night and day, my mind is pleased; my home and mansion are beautified.

ਪੰਚ ਸਬਦ ਧੁਨਿ ਅਨਹਦ ਵਾਜੇ ਹਮ ਘਰਿ ਸਾਜਨ ਆਏ ॥੧॥
Panch Sabadh Dhhun Anehadh Vaajae Ham Ghar Saajan Aaeae ||1||
पंच सबद धुनि अनहद वाजे हम घरि साजन आए ॥१॥
The unstruck sound current of the Panch Shabad, the Five Primal Sounds, vibrates and resounds; my friends have come into my home. ||1||

ਅਰਥ :ਮੇਰੇ ਹਿਰਦੇ-ਘਰ ਵਿਚ ਮਿੱਤਰ-ਪ੍ਰਭੂ ਜੀ ਆ ਪ੍ਰਗਟੇ ਹਨ । ਸਦਾ-ਥਿਰ ਪ੍ਰਭੂ ਨੇ ਮੈ ਆਪਣੇ
ਚਰਨਾਂ ਵਿਚ ਜੋੜ ਲਿਆ ਹੈ । ਪ੍ਰਭੂ ਜੀ ਨੇ ਮੈ ਆਤਮਕ ਅਡੋਲਤਾ ਵਿਚ ਟਿਕਾ ਦਿੱਤਾ ਹੈ, ਹੁਣ ਪ੍ਰਭੂ ਜੀ ਮੇਰੇ
ਮਨ ਵਿਚ ਪਿਆਰੇ ਲੱਗ ਰਹੇ ਹਨ, ਮੇਰੇ ਪੰਜੇ ਗਿਆਨ-ਇੰਦੇ (ਆਪੋ ਆਪਣੇ ਵਿਸ਼ੇ ਵਲ ਦੌੜਨ ਦੇ ਥਾਂ ਪ੍ਰਭੂ-
ਪਿਆਰ ਵਿਚ) ਇਕੱਠੇ ਹੋ ਬੈਠੇ ਹਨ, ਮੈਂ ਆਤਮਕ ਆਨੰਦ ਪ੍ਰਾਪਤ ਕਰ ਲਿਆ ਹੈ । ਜਿਸ ਨਾਮ-ਵਸਤੂ ਦੀ
ਮੇਰੇ ਅੰਦਰ ਤਾਂਘ ਪੈਦਾ ਹੋ ਰਹੀ ਸੀ, ਉਹ ਹੁਣ ਮੈ ਮਿਲ ਗਈ ਹੈ । ਹੁਣ ਹਰ ਵੇਲੇ ਪ੍ਰਭੂ ਦੇ ਨਾਮ ਨਾਲ ਮੇਰਾ
ਮਿਲਾਪ ਬਣਿਆ ਰਹਿੰਦਾ ਹੈ, ਮੇਰਾ ਮਨ (ਉਸ ਨਾਮ ਨਾਲ) ਗਿੱਝ ਗਿਆ ਹੈ, ਮੇਰਾ ਹਿਰਦਾ ਤੇ ਗਿਆਨ-ਇੰਦੇ
ਸੁਹਾਵਣੇ ਹੋ ਗਏ ਹਨ । ਮੇਰੇ ਹਿਰਦੇ-ਘਰ ਵਿਚ ਸੱਜਣ-ਪ੍ਰਭੂ ਜੀ ਆ ਪ੍ਰਗਟੇ ਹਨ (ਹੁਣ ਮੇਰੇ ਅੰਦਰ ਅਜੇਹਾ
ਆਨੰਦ ਬਣਿਆ ਪਿਆ ਹੈ, ਮਾਨੋ) ਪੰਜ ਕਿਸਮਾਂ ਦੇ ਸਾਜ ਲਗਾਤਾਰ ਮਿਲਵੀਂ ਸੁਰ ਵਿਚ (ਮੇਰੇ ਅੰਦਰ) ਵੱਜ
ਰਹੇ ਹਨ ।੧।,

Address

Golden Temple Amritsar
Amritsar
143001

Website

Alerts

Be the first to know and let us send you an email when Gurbani Shabad posts news and promotions. Your email address will not be used for any other purpose, and you can unsubscribe at any time.

Share