Dhan Guru Ramdas Sahib Ji

Dhan Guru Ramdas Sahib Ji A PAGE DEDICATED TO DHAN DHAN SRI GURU RAMDAS SAHIB JI AND HARMANDER SAHIB DARBAR SAHIB AMRITSAR

ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ 🙏🏻
08/10/2025

ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ 🙏🏻

08/10/2025
ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ 🙏🏻
06/10/2025

ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ 🙏🏻

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ।
07/09/2021

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ।

https://youtu.be/eEZYy6KT3OY*ਰਸਮਈ ਕੀਰਤਨ**ਕੀਰਤਨ ਭਾਈ ਅਮਨਦੀਪ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ*ਸ਼ਹੀਦੀ ਪੁਰਬ...
17/06/2021

https://youtu.be/eEZYy6KT3OY
*ਰਸਮਈ ਕੀਰਤਨ*

*ਕੀਰਤਨ ਭਾਈ ਅਮਨਦੀਪ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ*
ਸ਼ਹੀਦੀ ਪੁਰਬ ਧੰਨ ਧੰਨ ਸ੍ਰੀ ਗੁਰੂ ਅਰਜੁਨ ਦੇਵ ਸਾਹਿਬ ਜੀ

*Kirtan Bhai Amandeep Singh Ji Hajoori Ragi Sri Darbar Sahib*
Shaheedi Purab Dhan Dhan Sri Guru Arjun Dev Sahib Ji

*Subscribe For More Shabad Kirtan And Katha Videos*

https://youtu.be/a8vH2NJ3oQc ਇਤਿਹਾਸਕ ਕਥਾ ਵਿਚਾਰ ਭਾਈ ਮਨਦੀਪ ਸਿੰਘ ਜੀ ਸ਼ਹਾਦਤ ਧੰਨ ਧੰਨ ਸ੍ਰੀ ਗੁਰੂ ਅਰਜੁਨ ਦੇਵ ਸਾਹਿਬ ਜੀ Exclusive By...
13/06/2021

https://youtu.be/a8vH2NJ3oQc
ਇਤਿਹਾਸਕ ਕਥਾ ਵਿਚਾਰ ਭਾਈ ਮਨਦੀਪ ਸਿੰਘ ਜੀ
ਸ਼ਹਾਦਤ ਧੰਨ ਧੰਨ ਸ੍ਰੀ ਗੁਰੂ ਅਰਜੁਨ ਦੇਵ ਸਾਹਿਬ ਜੀ
Exclusive By iGurbani Australia

13/02/2021
🙏🌹🙏🌹🙏🌹Amrit wele da mukhwakh shri Harmandar sahib amritsar sahib ji, Ang-656,12- February -2021ਸੰਤਹੁ ਮਨ ਪਵਨੈ ਸੁਖੁ ਬਨਿਆ ॥...
12/02/2021

🙏🌹🙏🌹🙏🌹

Amrit wele da mukhwakh shri Harmandar sahib amritsar sahib ji, Ang-656,
12- February -2021

ਸੰਤਹੁ ਮਨ ਪਵਨੈ ਸੁਖੁ ਬਨਿਆ ॥ ਕਿਛੁ ਜੋਗੁ ਪਰਾਪਤਿ ਗਨਿਆ ॥ ਰਹਾਉ ॥ ਗੁਰਿ ਦਿਖਲਾਈ ਮੋਰੀ ॥ ਜਿਤੁ ਮਿਰਗ ਪੜਤ ਹੈ ਚੋਰੀ ॥ ਮੂੰਦਿ ਲੀਏ ਦਰਵਾਜੇ ॥ ਬਾਜੀਅਲੇ ਅਨਹਦ ਬਾਜੇ ॥੧॥ ਕੁੰਭ ਕਮਲੁ ਜਲਿ ਭਰਿਆ ॥ ਜਲੁ ਮੇਟਿਆ ਊਭਾ ਕਰਿਆ ॥ ਕਹੁ ਕਬੀਰ ਜਨ ਜਾਨਿਆ ॥ ਜਉ ਜਾਨਿਆ ਤਉ ਮਨੁ ਮਾਨਿਆ ॥੨॥੧੦॥ {ਪੰਨਾ 656}

ਪਦਅਰਥ: ਸੰਤਹੁ = ਹੇ ਸੰਤ ਜਨੋ! ਮਨ ਪਵਨੈ = ਮਨ ਪਵਨ ਨੂੰ, ਪਉਣ ਵਰਗੇ ਚੰਚਲ ਮਨ ਨੂੰ, ਇਸ ਮਨ ਨੂੰ ਜੋ ਪਹਿਲਾਂ ਪਉਣ ਵਰਗਾ ਚੰਚਲ ਸੀ, ਇਸ ਮਨ ਨੂੰ ਜੋ ਪਹਿਲਾਂ ਕਦੇ ਇੱਕ ਥਾਂ ਟਿਕਦਾ ਹੀ ਨਹੀਂ ਸੀ। ਜੋਗੁ ਪਰਾਪਤਿ = ਪਰਾਪਤਿ ਜੋਗੁ, ਹਾਸਲ ਕਰਨ ਜੋਗਾ {ਨੋਟ:ਕਈ ਸੱਜਣਾਂ ਨੇ ਇਸ ਦਾ ਅਰਥ ਕੀਤਾ ਹੈ = "ਜੋਗ ਦੀ ਪ੍ਰਾਪਤੀ ਹੋ ਗਈ ਹੈ"। ਪਰ ਲਫ਼ਜ਼ 'ਜੋਗੁ' ਦੇ ਅੰਤ ਵਿਚ (ੁ) ਹੈ, ਇਸ ਦਾ ਅਰਥ "ਜੋਗ ਦੀ" ਨਹੀਂ ਹੋ ਸਕਦਾ। ਜਿਵੇਂ 'ਗੁਰ ਪਰਸਾਦੁ ਕਰੈ', ਇੱਥੇ ਲਫ਼ਜ਼ 'ਗੁਰੁ' ਦਾ ਅਰਥ 'ਗੁਰ ਦਾ' ਨਹੀਂ ਹੋ ਸਕਦਾ; ਹਾਂ, 'ਗੁਰ ਪ੍ਰਸਾਦਿ' ਵਿਚ ਲਫ਼ਜ਼ 'ਗੁਰ' ਦਾ ਅਰਥ 'ਗੁਰ ਦੀ' ਹੋਵੇਗਾ}। ਕਿਛੁ = ਕੁਝ ਥੋੜਾ ਬਹੁਤ। ਜੋਗੁ ਪਰਾਪਤਿ ਗਨਿਆ = ਇਹ ਮਨ ਹਾਸਲ ਕਰਨ ਜੋਗਾ ਗਿਣਿਆ ਜਾ ਸਕਦਾ ਹੈ, ਇਹ ਮਨ ਹੁਣ ਪ੍ਰਭੂ ਦਾ ਮਿਲਾਪ ਹਾਸਲ ਕਰਨ ਜੋਗਾ ਸਮਝਿਆ ਜਾ ਸਕਦਾ ਹੈ {ਨੋਟ:ਆਪਣੇ ਕਿਸੇ ਬਣਾਏ ਹੋਏ ਖ਼ਿਆਲ ਅਨੁਸਾਰ ਕਬੀਰ ਜੀ ਦੀ ਬਾਣੀ ਵਿਚ ਵਰਤੇ ਹੋਏ ਲਫ਼ਜ਼ 'ਜੋਗ' ਨੂੰ ਹਰ ਥਾਂ 'ਜੋਗ = ਸਾਧਨ' ਵਿਚ ਵਰਤਿਆ ਸਮਝ ਲੈਣਾ ਠੀਕ ਨਹੀਂ ਹੈ। ਸ਼ਬਦ ਵਿਚ ਜੋ ਲਫ਼ਜ਼ ਜਿਸ ਸ਼ਕਲ ਵਿਚ ਵਰਤੇ ਹੋਏ ਹਨ, ਉਹਨਾਂ ਨੂੰ ਨਿਰਪੱਖ ਹੋ ਕੇ ਸਮਝਣ ਦਾ ਜਤਨ ਕਰੀਏ। ਭਗਤ ਕਬੀਰ ਜੀ ਆਦਿਕ ਨਿਰੇ ਬੰਦਗੀ ਵਾਲੇ ਮਹਾਂਪੁਰਖ ਨਹੀਂ ਸਨ, ਉਹ ਉੱਚੇ ਦਰਜੇ ਦੇ ਕਵੀ ਭੀ ਸਨ। ਇਹਨਾਂ ਦੀ 'ਰੱਬੀ ਕਵਿਤਾ' ਸਹੀ ਤਰੀਕੇ ਨਾਲ ਸਮਝਣ ਲਈ ਇਹਨਾਂ ਦੇ ਹਰੇਕ ਲਫ਼ਜ਼ ਨੂੰ ਗਹੁ ਨਾਲ ਵੇਖ ਕੇ ਸਮਝਣ ਦੀ ਲੋੜ ਹੈ}।ਰਹਾਉ।

ਗੁਰਿ = ਗੁਰੂ ਨੇ। ਮੋਰੀ = ਕਮਜ਼ੋਰੀ। ਜਿਤੁ = ਜਿਸ ਕਮਜ਼ੋਰੀ ਦੀ ਰਾਹੀਂ। ਮਿਰਗ = ਕਾਮਾਦਿਕ ਪਸ਼ੂ। ਚੋਰੀ = ਚੁਪ = ਕੀਤੇ, ਅਡੋਲ ਹੀ, ਪਤਾ ਦੇਣ ਤੋਂ ਬਿਨਾ ਹੀ। ਮੂੰਦਿ ਲੀਏ = ਬੰਦ ਕਰ ਦਿੱਤੇ ਹਨ। ਦਰਵਾਜੇ = ਸਰੀਰਕ ਇੰਦ੍ਰੇ, ਜਿਨ੍ਹਾਂ ਦੀ ਰਾਹੀਂ ਕਾਮਾਦਿਕ ਵਿਕਾਰ ਸਰੀਰ ਉੱਤੇ ਹੱਲਾ ਕਰਦੇ ਹਨ। ਅਨਹਦ = ਇੱਕ = ਰਸ। ਬਾਜੀਅਲੇ = ਵੱਜਣ ਲੱਗ ਪਏ ਹਨ। {ਨੋਟ: ਗੁਰੂ ਦੇ ਹਿਦਾਇਤ ਕਰਨ ਤੋਂ ਪਹਿਲਾਂ, ਇੱਕ ਤਾਂ ਗਿਆਨ = ਇੰਦ੍ਰੇ ਖੁਲ੍ਹੇ ਰਹਿੰਦੇ ਸਨ ਤੇ ਕਾਮਾਦਿਕ ਇਹਨਾਂ ਦੀ ਰਾਹੀਂ ਅੰਦਰ ਲੰਘ ਆਉਂਦੇ ਸਨ; ਦੂਜੇ ਅੰਦਰ ਮਨ ਵੀ ਬਾਹਰਲੀਆਂ ਉਕਸਾਹਟਾਂ ਲਈ ਤਿਆਰ ਰਹਿੰਦਾ ਸੀ। ਹੁਣ, ਗੁਰੂ ਦੀ ਸਹਾਇਤਾ ਨਾਲ ਗਿਆਨ = ਇੰਦ੍ਰੇ ਪਰਾਇਆ ਰੂਪ ਨਿੰਦਿਆ ਆਦਿਕ ਨੂੰ ਸ੍ਵੀਕਾਰ ਕਰਨ ਵਲੋਂ ਰੋਕ ਲਏ ਗਏ ਹਨ; ਦੂਜੇ, ਪ੍ਰਭੂ ਦੀ ਸਿਫ਼ਤਿ-ਸਾਲਾਹ ਰੂਪ ਵਾਜੇ ਇਤਨੇ ਜ਼ੋਰ ਨਾਲ ਵੱਜ ਰਹੇ ਹਨ ਕਿ ਅੰਦਰ ਬੈਠੇ ਮਨ ਨੂੰ ਬਾਹਰੋਂ ਕਾਮਾਦਿਕਾਂ ਦਾ ਖੜਾਕ ਸੁਣਾਈ ਹੀ ਨਹੀਂ ਦੇਂਦਾ}।੧।

ਕੁੰਭ = ਹਿਰਦਾ = ਰੂਪ ਘੜਾ। ਜਲਿ = ਵਿਕਾਰ = ਰੂਪ ਪਾਣੀ ਨਾਲ। ਮੇਟਿਆ = ਡੋਲ੍ਹ ਦਿੱਤਾ ਹੈ। ਊਭਾ = ਉੱਚਾ, ਸਿੱਧਾ। ਜਾਨਿਆ = ਜਾਣ ਲਿਆ ਹੈ, ਪ੍ਰਭੂ ਨਾਲ ਜਾਣ-ਪਛਾਣ ਕਰ ਲਈ ਹੈ। ਮਾਨਿਆ = ਪਤੀਜ ਗਿਆ ਹੈ।੨।

ਅਰਥ: ਹੇ ਸੰਤ ਜਨੋ! ਮੇਰੇ) ਪਉਣ (ਵਰਗੇ ਚੰਚਲ) ਮਨ ਨੂੰ (ਹੁਣ) ਸੁਖ ਮਿਲ ਗਿਆ ਹੈ, (ਹੁਣ ਇਹ ਮਨ ਪ੍ਰਭੂ ਦਾ ਮਿਲਾਪ) ਹਾਸਲ ਕਰਨ ਜੋਗਾ ਥੋੜਾ ਬਹੁਤ ਸਮਝਿਆ ਜਾ ਸਕਦਾ ਹੈ।ਰਹਾਉ।

(ਕਿਉਂਕਿ) ਸਤਿਗੁਰੂ ਨੇ (ਮੈਨੂੰ ਮੇਰੀ ਉਹ) ਕਮਜ਼ੋਰੀ ਵਿਖਾ ਦਿੱਤੀ ਹੈ ਜਿਸ ਕਰਕੇ (ਕਾਮਾਦਿਕ) ਪਸ਼ੂ ਅਡੋਲ ਹੀ (ਮੈਨੂੰ) ਆ ਦਬਾਉਂਦੇ ਸਨ; (ਸੋ, ਮੈਂ ਗੁਰੂ ਦੀ ਮਿਹਰ ਨਾਲ ਸਰੀਰ ਦੇ) ਦਰਵਾਜ਼ੇ (ਗਿਆਨ-ਇੰਦ੍ਰੇ: ਪਰ ਨਿੰਦਾ, ਪਰ ਤਨ, ਪਰ ਧਨ ਆਦਿਕ ਵਲੋਂ) ਬੰਦ ਕਰ ਲਏ ਹਨ ਤੇ (ਮੇਰੇ ਅੰਦਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ) ਵਾਜੇ ਇੱਕ-ਰਸ ਵੱਜਣ ਲੱਗ ਪਏ ਹਨ।੧।

(ਮੇਰਾ) ਹਿਰਦਾ-ਕਮਲ ਰੂਪ ਘੜਾ (ਪਹਿਲਾਂ ਵਿਕਾਰਾਂ ਦੇ) ਪਾਣੀ ਨਾਲ ਭਰਿਆ ਹੋਇਆ ਸੀ, (ਹੁਣ ਗੁਰੂ ਦੀ ਬਰਕਤਿ ਨਾਲ ਮੈਂ ਉਹ) ਪਾਣੀ ਡੋਲ੍ਹ ਦਿੱਤਾ ਹੈ ਤੇ (ਹਿਰਦੇ ਨੂੰ) ਉੱਚਾ ਕਰ ਦਿੱਤਾ ਹੈ। ਹੇ ਦਾਸ ਕਬੀਰ! ਹੁਣ) ਆਖ-ਮੈਂ (ਪ੍ਰਭੂ ਨਾਲ) ਜਾਣ-ਪਛਾਣ ਕਰ ਲਈ ਹੈ, ਤੇ ਜਦੋਂ ਤੋਂ ਇਹ ਸਾਂਝ ਪਾਈ ਹੈ, ਮੇਰਾ ਮਨ (ਉਸ ਪ੍ਰਭੂ ਵਿਚ ਹੀ) ਗਿੱਝ ਗਿਆ ਹੈ।੨।੧੦।

सोरठि ੴ सतिगुर प्रसादि ॥
संतहु मन पवनै सुखु बनिआ ॥ किछु जोगु परापति गनिआ ॥ रहाउ ॥ गुरि दिखलाई मोरी ॥ जितु मिरग पड़त है चोरी ॥ मूंदि लीए दरवाजे ॥ बाजीअले अनहद बाजे ॥१॥ कु्मभ कमलु जलि भरिआ ॥ जलु मेटिआ ऊभा करिआ ॥ कहु कबीर जन जानिआ ॥ जउ जानिआ तउ मनु मानिआ ॥२॥१०॥ {पन्ना 656}

पद्अर्थ: संतहु = हे संत जनो! मन पवनै = मन पवन को, पवन जैसे चंचल मन को, इस मन को जो पहले पवन जैसा चंचल था, इस मन को जो पहले कभी एक जगह टिकता ही नहीं था। जोगु परापति = परापति जोगु, हासिल करने योग्य।

(नोट: कई सज्जनों ने इसका अर्थ ये किया है: ‘जोग की प्राप्ति हो गई है’। पर शब्द ‘जोगु’ के अंत में ‘ु’ की मात्रा है इसका अर्थ ‘जोग की’ नहीं हो सकता। जैसे ‘गुर परसादु करै’, यहाँ शब्द ‘गुरु’ का अर्थ ‘गुरू का’ नहीं हो सकता, बल्कि ‘गुर प्रसादि’ में शब्द है ‘गुर’ जिसका स्पष्टत: अर्थ होगा ‘गुरू की’)।

किछु = कुछ थोड़ा बहुत। जोगु परापति गनिआ = ये मन हासिल करने के लायक गिना जा सकता है, ये मन अब प्रभू का मिलाप हासिल करने के लायक माना जा सकता है ।

(नोट: अपने किसी बनाए हुए विचार के अनुसार कबीर जी की बाणी में बरते गए शब्द ‘जोग’ को ‘जोग साधन’ में बरता हुआ समझ लेना ठीक नहीं है। शबद में जो शब्द जिस सूरत में प्रयोग किए गए हैं, उन्हें निष्पक्ष हो के समझने का प्रयत्न करें। भगत कबीर जी आदि सिर्फ बँदगी वाले महापुरुष नहीं थे, वे एक उच्च दर्जे के कवि भी थे। उनकी ‘ईश्वरीय कविता’ को सही तरीके से समझने के लिए इनके हरेक शब्द को ध्यान से देख के समझने की आवश्यक्ता है)। रहाउ।

गुरि = गुरू ने। मोरी = कमजोरी। जितु = जिस कमजोरी से। मिरग = कामादिक पशु। चोरी = चुप करके, अडोल ही, पता दिए बिना ही। मूँद लीऐ = बँद कर दिए हैं। दरवाजे = शरीररिक इन्द्रियां, जिनके द्वारा कामादिक विकार शरीर पर हमला करते हैं। अनहद = एक रस। बाजीअले = बजने लग पड़े हैं।

(नोट: गुरू की हिदायत करने से पहले, एक तो ज्ञान–इन्द्रियां खुली रहती थीं और कामादिक विकार इनके अंदर लांघ आते थे; दूसरा अंदर मन भी बाहरी उकसाने वाली चीजों के लिए तैयार रहता था। अब, गुरू की सहायता से ज्ञानेंद्रियां पराया रूप निंदा आदि को स्वीकार करने से रोक लिए गए हैं; दूसरे, प्रभू की सिफत सालाह रूपी बाजे इतने जोर से बज रहे हैं कि अंदर बैठे मन को बाहर से हो रहे कामादिक विकारों के शोर सुनाई ही नहीं देते)।1।

कुंभ = हृदय रूपी घड़ा। जलि = विकार रूप पानी से। मेटिआ = डोल दिया है। ऊभा = ऊँचा, सीधा। जानिआ = जान लिया है, प्रभू से जान पहचान कर ली है। मानिआ = पतीज गया है।2।

अर्थ: हे संत जनो! (मेरे) पवन (जैसे चंचल) मन को (अब) सुख मिल गया है, (अब ये मन प्रभू का मिलाप) हासिल करने के लायक थोड़ा बहुत समझा जा सकता है। रहाउ।

(क्योंकि) सतिगुरू ने (मुझे मेरी वह) कमजोरी दिखा दी है जिसके कारण (कामादिक) पशू अडोल ही (मुझे) आ दबाते थे; (सो, मैंने गुरू की मेहर से शरीर के) दरवाजे (ज्ञानेन्द्रियों को: पर निंदा, पर तन, पर धन आदि से) बँद कर लिया है और (मेरे अंदर प्रभू की सिफत सालाह के) बाजे एक-रस बजने लग पड़े हैं।1।

(मेरा) हृदय-कमल रूपी घड़ा (पहले विकारों से) पानी से भरा हुआ था, (अब गुरू की बरकति से मैंने वह) पानी डोल दिया है और (हृदय को) ऊँचा उठा लिया है। हे दास कबीर! (अब) कह– मैंने (प्रभू से) जान-पहचान कर ली है, और जब से ये सांझ डाली है, मेरा मन (उस प्रभू में) गिझ गया है।2।10।

Sorat'h:

One Universal Creator God. By The Grace Of The True Guru:
O Saints, my windy mind has now become peaceful and still.

It seems that I have learned something of the science of Yoga. ||Pause||

The Guru has shown me the hole,

through which the deer carefully enters.

I have now closed off the doors,

and the unstruck celestial sound current resounds. ||1||

The pitcher of my heart-lotus is filled with water;

I have spilled out the water, and set it upright.

Says Kabeer, the Lord's humble servant, this I know.

Now that I know this, my mind is pleased and appeased. ||2||10||

🙏🌹🙏🌹🙏🌹*Please cover your head & Remove your shoes before reading Hukamnama sahib Ji*🌹🙏🌹🙏🌹🙏🌹Amrit wele da mukhwakh shri H...
11/02/2021

🙏🌹🙏🌹🙏🌹

*Please cover your head & Remove your shoes before reading Hukamnama sahib Ji*🌹

🙏🌹🙏🌹🙏🌹

Amrit wele da mukhwakh shri Harmandar sahib amritsar sahib ji, Ang-682,
11-February-2021

ਧਨਾਸਰੀ ਮਹਲਾ ੫ ॥ ਜਿਸ ਕਉ ਬਿਸਰੈ ਪ੍ਰਾਨਪਤਿ ਦਾਤਾ ਸੋਈ ਗਨਹੁ ਅਭਾਗਾ ॥ ਚਰਨ ਕਮਲ ਜਾ ਕਾ ਮਨੁ ਰਾਗਿਓ ਅਮਿਅ ਸਰੋਵਰ ਪਾਗਾ ॥੧॥ ਤੇਰਾ ਜਨੁ ਰਾਮ ਨਾਮ ਰੰਗਿ ਜਾਗਾ ॥ ਆਲਸੁ ਛੀਜਿ ਗਇਆ ਸਭੁ ਤਨ ਤੇ ਪ੍ਰੀਤਮ ਸਿਉ ਮਨੁ ਲਾਗਾ ॥ ਰਹਾਉ ॥ ਜਹ ਜਹ ਪੇਖਉ ਤਹ ਨਾਰਾਇਣ ਸਗਲ ਘਟਾ ਮਹਿ ਤਾਗਾ ॥ ਨਾਮ ਉਦਕੁ ਪੀਵਤ ਜਨ ਨਾਨਕ ਤਿਆਗੇ ਸਭਿ ਅਨੁਰਾਗਾ ॥੨॥੧੬॥੪੭॥ {ਪੰਨਾ 682}

ਪਦਅਰਥ: ਜਿਸ ਕਉ = (ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਕਉ' ਦੇ ਕਾਰਨ ਉੱਡ ਗਿਆ ਹੈ) । ਪ੍ਰਾਨ ਪਤਿ = ਜਿੰਦ ਦਾ ਮਾਲਕ। ਗਨਹੁ = ਜਾਣੋ, ਸਮਝੋ। ਅਭਾਗਾ = ਭਾਗ = ਹੀਣ, ਬਦ = ਕਿਸਮਤ। ਰਾਗਿਓ = ਪ੍ਰੇਮੀ ਹੋ ਗਿਆ। ਪਾਗਾ = ਪ੍ਰਾਪਤ ਕੀਤਾ।੧।

ਜਨੁ = ਦਾਸ। ਰੰਗਿ = ਪ੍ਰੇਮ ਵਿਚ। ਜਾਗਾ = ਸੁਚੇਤ ਰਹਿੰਦਾ ਹੈ। ਛੀਜਿ ਗਇਆ = ਮੁੱਕ ਗਿਆ।ਰਹਾਉ।

ਜਹ ਜਹ = ਜਿੱਥੇ ਜਿੱਥੇ। ਪੇਖਉ = ਪੇਖਉਂ, ਮੈਂ ਵੇਖਦਾ ਹਾਂ। ਤਹ = ਉੱਥੇ। ਘਟਾ ਮਹਿ = ਸਰੀਰਾਂ ਵਿਚ। ਤਾਗਾ = ਧਾਗਾ (ਜਿਵੇਂ ਮਣਕਿਆਂ ਵਿਚ ਧਾਗਾ ਪ੍ਰੋਇਆ ਹੁੰਦਾ ਹੈ) । ਉਦਕੁ = ਪਾਣੀ, ਜਲ। ਪੀਵਤ = ਪੀਂਦਿਆਂ। ਸਭਿ = (ਹੋਰ) ਸਾਰੇ। ਅਨੁਰਾਗਾ = ਪਿਆਰ।੨।

ਅਰਥ: ਹੇ ਪ੍ਰਭੂ! ਤੇਰਾ ਸੇਵਕ ਤੇਰੇ ਨਾਮ-ਰੰਗ ਵਿਚ ਟਿਕ ਕੇ (ਮਾਇਆ ਦੇ ਮੋਹ ਵਲੋਂ ਸਦਾ) ਸੁਚੇਤ ਰਹਿੰਦਾ ਹੈ। ਉਸ ਦੇ ਸਰੀਰ ਵਿਚੋਂ ਸਾਰਾ ਆਲਸ ਮੁੱਕ ਜਾਂਦਾ ਹੈ, ਉਸ ਦਾ ਮਨ, (ਹੇ ਭਾਈ!) ਪ੍ਰੀਤਮ-ਪ੍ਰਭੂ ਨਾਲ ਜੁੜਿਆ ਰਹਿੰਦਾ ਹੈ।ਰਹਾਉ।

ਹੇ ਭਾਈ! ਉਸ ਮਨੁੱਖ ਨੂੰ ਬਦ-ਕਿਸਮਤ ਸਮਝੋ, ਜਿਸ ਨੂੰ ਜਿੰਦ ਦਾ ਮਾਲਕ-ਪ੍ਰਭੂ ਵਿਸਰ ਜਾਂਦਾ ਹੈ। ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਕੋਮਲ ਚਰਨਾਂ ਦਾ ਪ੍ਰੇਮੀ ਹੋ ਜਾਂਦਾ ਹੈ, ਉਹ ਮਨੁੱਖ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦਾ ਸਰੋਵਰ ਲੱਭ ਲੈਂਦਾ ਹੈ।੧।

ਹੇ ਭਾਈ! ਉਸ ਦੇ ਸਿਮਰਨ ਦੀ ਬਰਕਤਿ ਨਾਲ) ਮੈਂ (ਭੀ) ਜਿਧਰ ਜਿਧਰ ਵੇਖਦਾ ਹਾਂ, ਉਥੇ ਉਥੇ ਪਰਮਾਤਮਾ ਹੀ ਸਾਰੇ ਸਰੀਰਾਂ ਵਿਚ ਮੌਜੂਦ ਦਿੱਸਦਾ ਹੈ ਜਿਵੇਂ ਧਾਗਾ (ਸਾਰੇ ਮਣਕਿਆਂ ਵਿਚ ਪ੍ਰੋਇਆ ਹੁੰਦਾ ਹੈ) । ਹੇ ਨਾਨਕ! ਪ੍ਰਭੂ ਦੇ ਦਾਸ ਉਸ ਦਾ ਨਾਮ-ਜਲ ਪੀਂਦਿਆਂ ਹੀ ਹੋਰ ਸਾਰੇ ਮੋਹ-ਪਿਆਰ ਛੱਡ ਦੇਂਦੇ ਹਨ।੨।੧੯।੪੭।

धनासरी महला ५ ॥ जिस कउ बिसरै प्रानपति दाता सोई गनहु अभागा ॥ चरन कमल जा का मनु रागिओ अमिअ सरोवर पागा ॥१॥ तेरा जनु राम नाम रंगि जागा ॥ आलसु छीजि गइआ सभु तन ते प्रीतम सिउ मनु लागा ॥ रहाउ ॥ जह जह पेखउ तह नाराइण सगल घटा महि तागा ॥ नाम उदकु पीवत जन नानक तिआगे सभि अनुरागा ॥२॥१६॥४७॥ {पन्ना 682}

पद्अर्थ: प्रान पति = प्राणों का मालिक, जिंद का मालिक। गनहु = जानो, समझो। अभागा = बद किस्मत। रागिओ = प्रेमी हो गया। पागा = प्राप्त किया।1।

जिस कउ: ‘जिसु’ की ‘ु’ मात्रा संबंधक ‘कउ’ के कारण हटा दी गई है।

जनु = दास। रंगि = प्रेम में। जागा = सचेत रहता है। छीजि गइआ = समाप्त हो गया। रहाउ।

जह जह = जहाँ जहाँ। पेखउ = मैं देखूँ। तह = वहाँ। घटा महि = शरीरों में। तागा = धागा (जैसे मणकों में धागा परोया होता है)। उदकु = पानी, जल। पीवत = पीते हुए। सभि = (और) सारे। अनुरागा = प्यार।2।

अर्थ: हे प्रभू! तेरा सेवक तेरे नाम रंग में टिक के (माया के मोह से सदा) सचेत रहता है। उसके शरीर में से सारा आलस समाप्त हो जाता है, उसका मन, (हे भाई!) प्रीतम प्रभू से जुड़ा रहता है। रहाउ।

हे भाई! उस मनुष्य को बद्-किस्मत समझो, जिसको जिंद का मालिक प्रभू बिसर जाता है। जिस मनुष्य का मन परमात्मा के कोमल चरनों का प्रेमी हो जाता है, वह मनुष्य आत्मिक जीवन देने वाले नाम-जल का सरोवर ढूँढ लेता है।1।

हे भाई! (उसके सिमरन की बरकति से) मैं (भी) जिधर-जिधर देखता हूँ, वहाँ वहाँ परमात्मा ही सारे शरीरों में मौजूद दिखता है जैसे धागा (सारे मणकों में परोया होता है)। हे नानक! प्रभू के दास उस का नाम-जल पीते ही और सारे मोह-प्यार छोड़ देते हैं।2।19।47।

Dhanaasaree, Fifth Mehl:

One who forgets the Lord of life, the Great Giver - know that he is most unfortunate.

One whose mind is in love with the Lord's lotus feet, obtains the pool of ambrosial nectar. ||1||

Your humble servant awakes in the Love of the Lord's Name.

All laziness has departed from his body, and his mind is attached to the Beloved Lord. ||Pause||

Wherever I look, the Lord is there; He is the string, upon which all hearts are strung.

Drinking in the water of the Naam, servant Nanak has renounced all other loves. ||2||16||47||

Address

Amritsar

Alerts

Be the first to know and let us send you an email when Dhan Guru Ramdas Sahib Ji posts news and promotions. Your email address will not be used for any other purpose, and you can unsubscribe at any time.

Share