15/09/2023
Democracy Day today!
Democracy offers choice, representation, liberty and equality.✊
India, the biggest democracy in the world celebrates International
But
Here are some mind boggling facts!💯 #ਸ਼੍ਰੋਮਣੀ_ਕਮੇਟੀ_ਦੀਆਂ_ਜਨਰਲ_ਚੋਣਾਂ_ਕਰਵਾਉਣ_ਤੋਂ_ਪਾਸਾ_ਵਟਦੀ_ਭਾਰਤ_ਸਰਕਾਰ
#ਜਮੂਹਰਿਅਤ_ਦਾ_ਘਾਣ ਕਰ ਰਹੀ ਹੈ।
ਸਿੱਖ ਕੌਮ ਵੱਲੋਂ ਲੰਮੇ ਸ਼ਾਂਤਮਈ ਸੰਘਰਸ਼ ਅਤੇ ਬੇਮਿਸਾਲ ਕੁਰਬਾਨੀਆਂ ਉਪਰੰਤ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਈ ਹੈ, ਜਿਸ ਦੇ ਹੋਂਦ
ਵਿਚ ਅਉਣ ਨਾਲ ਸਿੱਖ ਕੌਮ ਨੂੰ ਆਪਣੇ ਜਾਨ ਤੋਂ ਵੱਧ ਪਿਆਰੇ ਗੁਰਧਾਮਾਂ ਦੇ ਪ੍ਰਬੰਧਕ ਲੋਕਤੰਤਰੀ ਪ੍ਰਣਾਲੀ ਰਾਹੀਂ ਚੁਣਨ ਦਾ ਹੱਕ ਪ੍ਰਾਪਤ ਹੋਇਆ ਸੀ। ਸ਼ਹੀਦੀਆਂ, ਕਾਲ ਕੋਠੜੀਆਂ, ਤਸੀਹੇ ਅਤੇ ਕੁਰਕੀਆਂ ਦੀ ਕੀਮਤ 'ਤੇ ਸ਼੍ਰੋਮਣੀ ਕਮੇਟੀ ਸਿੱਖ ਕੌਮ ਦੀ ਵੱਡੀ 'ਤੇ ਫਖਰਯੋਗ ਪ੍ਰਾਪਤੀ
ਹੈ ਪਰ ਸਿਤਮਜਰੀਫੀ ਹੀ ਹੈ ਕਿ ਇਹ ਸੰਸਥਾ ਸਮੇਂ ਦੀਆਂ ਸਰਕਾਰਾਂ ਦੀ ਅੱਖ ਦਾ ਕੰਕਰ ਹੀ ਰਹੀ ਹੈ ਅਤੇ ਹਰ ਸਰਕਾਰ ਨੇ ਇਸ ਨੂੰ ਕਮਜ਼ੋਰ ਕਰਨ ਲਈ ਲੱਗਦੀ ਵਾਹ ਲਾਈ ਹੈ।
ਹੋਰ ਹੱਥ ਕੰਡਿਆਂ ਤੋਂ ਇਲਾਵਾ ਇਸ ਸ਼ਾਣਾਮੱਤੀ ਸੰਸਥਾ ਦਾ ਲੋਕਤੰਤਰੀ ਮੁਹਾਂਦਰਾ ਵਿਗਾੜਨ ਦਾ ਯਤਨ ਹੀ ਦੇਖਣ ਨੂੰ ਮਿਲਿਆ ਹੈ।
ਅੰਗਰੇਜ਼ ਸਾਮਰਾਜ ਵੇਲੇ ਬਣੇ ਅਸੰਬਲੀ ਐਕਟ, ਸਿੱਖ ਗੁਰਦੁਆਰਾ ਐਕਟ-1925, ਜਿਸ ਤਹਿਤ ਸ਼੍ਰੋਮਣੀ ਕਮੇਟੀ ਦੀਆਂ ਜਨਰਲ ਚੋਣਾਂ ਕਨੂੰਨ ਹਰ ਪੰਜ ਸਾਲ ਬਾਅਦ ਹੋਣੀਆਂ ਲਾਜ਼ਮੀ ਹਨ ਜੋ ਦੇਸ਼ ਆਜ਼ਾਦੀ ਉਪ੍ਰੰਤ ਇਹ ਕੇਵਲ 1960 ਅਤੇ ਫੇਰ 1965 ਵਿੱਚ ਹੀ ਵਕਤ ਤੇ ਹੋਈਆਂ ਹਨ। 1965 ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ 14 ਸਾਲ ਬਾਅਦ 1979 ਵਿੱਚ, ਫੇਰ 17 ਸਾਲ ਬਾਅਦ 1996 ਵਿੱਚ, 2004 ਵਿੱਚ ਤੇ ਆਖ਼ਰੀ ਚੋਣਾਂ 2011 ਵਿੱਚ ਹੋਈਆਂ ਹਨ ਜਿਸ ਨੂੰ 11 ਸਾਲ ਹੋ ਚੁੱਕੇ ਹਨ।
ਪੰਜਾਬ ਪੁਨਰਗਠਨ ਐਕਟ 1966 ਦੇ ਤਹਿਤ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਨਵੇਂ ਸੂਬਿਆਂ ਦੇ ਰੂਪ ਵਿੱਚ ਉਭਰ ਨਾਲ ਕਰਨ ਸ਼੍ਰੋਮਣੀ ਕਮੇਟੀ ਬਹੁਰਾਜੀ ਸੰਸਥਾ ਬਣ ਜਾਣ ਕਾਰਨ ਅਸੰਬਲੀ ਐਕਟ ਦਾ ਸਰੂਪ ਹੁਣ ਬਦਲ ਕੇ ਪਾਰਲੀਮੈਂਟ ਐਕਟ ਵਾਲਾ ਹੋ ਗਿਆ। ਹੁਣ ਇਹ ਚੋਣਾਂ ਕਰਵਾਉਣ ਦਾ ਕੰਮ ਕੇਂਦਰ ਸਰਕਾਰ ਦੇ ਹੱਥਾਂ 'ਚ ਚੱਲਿਆ ਗਿਆ ਹੈ, ਜਿੰਨਾਂ ਦੀ ਇਹ ਚੋਣਾਂ ਕਰਵਾਉਣ 'ਚ ਕੋਈ ਦਿਲਚਸਪੀ ਨਹੀਂ।
#ਕਿਉਂਕਿ_ਭਾਰਤੀ_ਹਕੂਮਤ_ਆਪਣੇ_ਹਿੰਦੁਤਵ_ਦੇ_ਏਜੰਡੇ_ਤੇ_ਚਲਦਿਆਂ_ਭਾਰਤ_ਅੰਦਰ_ਹੋਰ_ਕਿਸੇਵੀ_ਘੱਟਘਿਣਤੀ_ਸੰਸਥਾ_ਨੂੰ_ਉਭਰਨ_ਨਹੀ_ਦੇਣਾ_ਚਾਹੁੰਦੀ। ਅਤੇ ਪਹਿਲਾਂ ਤੋਂ ਹੋਂਦ ਵਿੱਚ ਸਿੱਖ ਸੰਸਥਾਵਾਂ ਨੂੰ ਜਾ ਜਜਬ ਕਰਨ ਲੈਣਾ ਚਾਹੁੰਦੀ ਹੈ ਜਾ ਖਤਮ ਕਰਨਾ ਚਾਹੁੰਦੀ ਹੈ।
ਫਲਸਰੂਪ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਗੁਰਧਾਮਾਂ ਅਤੇ ਵਿੱਦਿਅਕ ਅਦਾਰਿਆਂ ਅੰਦਰ ਨਿਘਾਰ ਆ ਚੁੱਕਿਆ ਹੈ ਅਤੇ ਹਰ ਇੱਕ ਗੁਰਸਿੱਖ ਮਾਈ ਭਾਈ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ ਅੱਡੀਆਂ ਚੁੱਕ ਕੇ ਉਡੀਕ ਰਿਹਾ ਹੈ। ਘੱਟ ਗਿਣਤੀ ਦੀ ਮਾਣਮੱਤੀ ਸੰਸਥਾ ਸ਼੍ਰੋਮਣੀ ਕਮੇਟੀ, ਜਿਸ ਨੂੰ ਸਿੱਖਾਂ ਦੀ ਪਾਰਲੀਮੈਂਟ ਵੀ ਕਿਹਾ ਜਾਂਦਾ ਹੈ ਇਸ ਦਾ ਮੁੱਢਲਾ ਸਰੂਪ ਬਚਾਈ ਰੱਖਣ ਲਈ ਭਾਰਤ ਸਰਕਾਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਲਦ ਕਰਵਾਉਣ ਵਾਲੇ ਆਦੇਸ਼ ਕਰੇ। ਤਾਂ ਕਿ ਜਮੂਹਰਿਅਤ ਦੀ ਬਹਾਲੀ ਹੋ ਸਕੇ ਅਤੇ ਸਿੱਖ ਆਪਣੀ ਸੰਸਥਾ,ਆਪਣੇ ਧਰਮ ਅਤੇ ਆਪਣੇ ਇਤਿਹਾਸ ਦੀ ਸੰਭਾਲ ਵਧੀਆ ਤਰੀਕੇ ਨਾਲ ਕਰ ਸੱਕਣ ।
Sukhjinder Singh Gyani ,,,,,,,,,,,,✍