Guru Nanak marag mission

Guru Nanak marag mission ਗੁਰੂ ਨਾਨਕ ਮਹਾਰਾਜ ਨੇ ਮਨੁੱਖ ਨੂੰ ਜਿੰਦਗੀ ਜਿਊਣ ਦਾ ਇਕ ਅਲਾਹੀ ਰਸਤਾ ਦੱਸਿਆ

Great dayNice cakeVery good customer we are happy .you are great
03/12/2025

Great day
Nice cake
Very good customer we are happy .you are great

25/07/2023
18/05/2021

ਇੱਕ ਸਵਾਲ ਦਿਮਾਗ ਚ ਹਮੇਸ਼ਾ ਰਹਿੰਦਾ ਹੈ ਕਿ ਗੁਰੂ ਨਾਨਕ ਮਹਾਰਾਜ ਜੀ ਨੇ ਇਹ ਨਿਰਮਲ ਪੰਥ ਸੰਸਾਰ ਨੂੰ ਕਿਉਂ ਦਿੱਤਾ ? ਕੀ ਉਸ ਸਮੇਂ ਲੋਕ ਧਰਮ ਦੀਆਂ ਰਸਮਾਂ ਨਹੀਂ ਨਿਭਾਉਂਦੇ ਸਨ? ਕੀ ਲੋਕਾਂ ਦੀ ਆਸਥਾ ਦੀ ਪੂਰਤੀ ਲਈ ਧਾਰਮਿਕ ਅਸਥਾਨ ਨਹੀਂ ਸਨ ? ਜਵਾਬ ਮਿਲੇਗਾ ਕਿ ਲੋਕ ਆਪਣੇ ਆਪਣੇ ਜਨਮ ਅਧਾਰਿਤ ਧਰਮ ਦੀਆਂ ਧਾਰਮਿਕ ਰਸਮਾਂ ਨਿਭਾਉਂਦੇ ਸਨ ਹਿੰਦੂ ਲੋਕ ਵਰਤ ਰੱਖਦੇ ,ਤੀਰਥ ਅਸਥਾਨਾਂ ਤੇ ਜਾਂਦੇ ਦਾਨ ਪੁੰਨ ਕਰਦੇ ਘਰਾਂ ਚ ਹਵਨ ਪਾਠ ਆਦਿ ਕਰਵਾਉਂਦੇ ਸਨ! ਮੁਸਲਮਾਨ ਲੋਕ ਮਸਜਿਦ ਜਾਂਦੇ ,ਰੋਜੇ ਰੱਖਦੇ ,ਨਮਾਜ਼ ਪੜ੍ਹਦੇ !
ਫੇਰ ਕੀ ਗੁਰੂ ਨਾਨਕ ਮਹਾਰਾਜ ਆਪਣੇ ਨਾਮ ਵਾਲਾ ਕੋਈ ਧਰਮ ਸੁਰੂ ਕਰਨਾ ਚਾਹੁੰਦੇ ਸਨ ? ਇਸ ਦਾ ਵੀ ਜਵਾਬ ਮਿਲੇਗਾ ਕਿ ਨਹੀਂ ! ਆਪਣੇ ਤੋ ਪਹਿਲਾਂ ਜੇਹੜੇ ਸੱਚ ਦੀ ਗੱਲ ਕਰਕੇ ਸੰਸਾਰ ਤੋ ਜਾ ਚੁੱਕੇ ਸਨ ਓਹਨਾ ਦੀ ਬਾਣੀ ਨੂੰ ਵੀ ਬਰਾਬਰ ਸਤਿਕਾਰ ਦਿੱਤਾ ਜਿਵੇਂ ਭਗਤ ਫ਼ਰੀਦ ਜੀ ਆਦਿ
ਫੇਰ ਓਹ ਕੀ ਸੀ ! ਜਿਸ ਦੀ ਕਮੀ ਨੂੰ ਗੁਰੂ ਨਾਨਕ ਨੇ ਪੂਰਾ ਕੀਤਾ ਜਿਸ ਤੋਂ ਬਿਨਾ ਲੋਕ ਆਪਣਾ ਜੀਵਨ ਖਰਾਬ ਕਰ ਰਹੇ ਸਨ ਲੋਕ ਮਾਰੇ ਲੁੱਟੇ ਕੁਟੇ ਜਾ ਰਹੇ ਸਨ?
ਭਾਈ ਗੁਰਦਾਸ ਜੀ ਸਾਨੂੰ ਸਮਝਾਉਂਦੇ ਹਨ ਕਿ ਲੋਕਾਈ ਕੋਲ ਗਿਆਨ ਨਾਮ ਦੀ ਕੋਈ ਚੀਜ ਨਹੀਂ ਸੀ! ਲੋਕ ਧਾਰਮਿਕ ਰਸਮਾਂ , ਕਰਮਕਾਂਡਾਂ , ਪਾਠ ਪੂਜਾ , ਦਾਨ ਪੁੰਨ ਚ ਫਸਕੇ ਆਪਣਾ ਸਮਾ ਤੇ ਪੈਸਾ ਖਰਾਬ ਕਰ ਰਹੇ ਸਨ ਜਿਸ ਨਾਲ ਧਾਰਮਿਕ ਆਗੂ ਰਸਮਾਂ ਰਹੀ ਲੋਕਾਂ ਨੂੰ ਲੁੱਟ ਰਹੇ ਸਨ ਅਤੇ ਰਾਜਨੀਤਕ ਆਗੂ ਜੁਰਮ ਕਰ ਰਹੇ ਸਨ
ਗੁਰੂ ਜੀ ਨੇ ਇਸ ਨਿਰਮਲ ਪੰਥ ਦਾ ਅਧਾਰ ਗਿਆਨ ਨੂੰ ਬਣਾਇਆ ਅਤੇ ਦਸਵੇਂ ਪਾਤਸ਼ਾਹ ਨੇ ਗਿਆਨ ਨੂੰ ਹੀ ਭਾਵ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਦੀ ਜੋਤ ਕਿਹਾ ! ਆਪ ਵੀ ਮੱਥਾ ਟੇਕਿਆ ਅਤੇ ਸੰਗਤਾਂ ਨੂੰ ਸਦੀਵੀ ਸ਼ਬਦ ਗੁਰੂ ਦੇ ਨਾਲ ਜੋੜ ਕੇ ਕਿਹਾ ਹੁਣ ਤੁਹਾਨੂੰ ਕਦੇ ਨਾ ਤਾਂ ਕੋਈ ਰਾਜਨੀਤਕ ਨੇਤਾ ਅਤੇ ਨਾ ਹੀ ਧਾਰਮਿਕ ਆਗੂ ਗੁਲਾਮ ਬਣਾ ਸਕਦਾ ਹੈ ਹੁਣ ਸੰਸਾਰ ਨੂੰ ਸਦੀਵੀ ਸੁੱਖ ਦੇਣ ਵਾਲਾ ਗਿਆਨ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਵਿੱਚ ਹੈ ਪਰ ਸ਼ਰਤ ਰੱਖ ਦਿੱਤੀ ਕਿ ਜਿਹੜਾ ਇਸ ਨੂੰ ਖਾਵੇਗਾ ਫੇਰ ਪਚਾਵੇਗਾ ਉਸ ਨੂੰ ਹੀ ਫਾਇਦਾ ਹੋਵੇਗਾ !
ਆਓ ਆਪਣੇ ਅੰਦਰ ਝਾਤੀ ਮਾਰੀਏ , ਕੀ ਆਪਾਂ ਅੱਜ ਗੁਰੂ ਦੇ ਸਿੱਖ ਅਖਵਾ ਕੇ ਵੀ ਸਿਰਫ ਧਾਰਮਿਕ ਰਸਮਾਂ ਤੱਕ ਹੀ ਤਾਂ ਸੀਮਿਤ ਨਹੀਂ ? ਸਾਨੂੰ ਪਤਾ ਹੈ ਕਿ ਗੁਰੂ ਨਾਨਕ ਮਹਾਰਾਜ ਜਪੁਜੀ ਸਾਹਿਬ ਚ ਸਾਨੂੰ ਕੀ ਸਮਝੋਉਂਦੇ ਹਨ ? ਜਿਸ ਨੂੰ ਆਪਾਂ ਰੋਜ਼ਾਨਾ ਸਵੇਰੇ ਜਲਦੀ ਉੱਠ ਕੇ ਪੜ੍ਹਨਾ ਹੈ ਤਾਂ ਕਿ ਸਾਡੀ ਜਿੰਦਗੀ ਦਾ ਹਿੱਸਾ ਜਪੁਜੀ ਸਾਹਿਬ ਚ ਦਿੱਤੀ ਸਿੱਖਿਆ ਬਣ ਸਕੇ
ਇਸ ਮਿਸ਼ਨ ਲਈ ਦਾਸਾਂ ਨੇ ਵ੍ਹਟਸਐਪ ਗਰੁੱਪਾਂ , ਹਫਤਾਵਾਰੀ ਕਲਾਸਾਂ ਰਾਹੀਂ ਪਿਛਲੇ ਕੁਝ ਸਾਲਾਂ ਤੋਂ ਉਪਰਾਲਾ ਕੀਤਾ ਹੈ ਆਪ ਲਾਹਾ ਪ੍ਰਾਪਤ ਕਰਕੇ ਗੁਰੂ ਨਾਨਕ ਦੀਆਂ ਖੁਸ਼ੀਆ ਦੇ ਪਾਤਰ ਬਣ ਸਕਦੇ ਹੋ ਜੀ
ਦਾਸ ਸੁਖਵਿੰਦਰ ਸਿੰਘ ਜੇਠੂਵਾਲ
9855680011

15/12/2020

ਗੁਰੂ ਨਾਨਕ ਮਹਾਰਾਜ ਨੇ ਓਹਨਾ ਬੰਦਿਆ ਨਾਲ ਜਿਆਦਾ ਸੰਪਰਕ ਕੀਤਾ ਜਿਹੜੇ ਤਾਸੀਰ ਤਾਂ ਵਧੀਆ ਰੱਖਦੇ ਸਨ ਪਰ ਕੋਈ ਸੱਚਾ ਗੁਰੂ ਨਹੀਂ ਮਿਲਿਆ ਜਿਹੜਾ ਓਹਨਾ ਦੀ ਜਿੰਦਗੀ ਨੂੰ ਸਹੀ ਰਸਤੇ ਤੇ ਪ ਸਕੇ
ਤਾਂ ਹੀ ਸੱਜਣ ਠੱਗ ਵਰਗੇ ਅਤੇ ਹੋਰ ਧਾਰਮਿਕ ਪਾਖੰਡ ਚ ਰੁੱਝੇ ਲੋਕ ਸਹੀ ਰਸਤੇ ਆ ਗਏ
ਸੁਮੇਰ ਪਰਬਤ ਤੇ ਭਗਤੀ ਕਰ ਰਹੇ ਸਿੱਧ ਤਾਂ ਨੀਅਤ ਦੇ ਬਹੁਤ ਸਾਫ ਸਨ ਪਰ ਜਿਹੜਾ ਸਭ ਤੋਂ ਸਹੀ ਰਸਤਾ ਲੱਗਾ ਉਹ ਚੁਣ ਕੇ ਸੰਸਾਰ ਤਿਆਗ ਗਏ
ਗੁਰੂ ਜੀ ਨੇ ਕਿਰਤ ਦਾ ਸਿਧਾਂਤ ਅਤੇ ਇੱਕ ਪਰਮਾਤਮਾ ਦਾ ਨਾਮ ਸਿਮਰਨ ਸਮਝਾ ਕੇ ਜਿੰਦਗੀ ਦਾ ਸਹੀ ਮਾਰਗ ਦੱਸਿਆ
ਅੱਜ ਭਾਰਤ ਦੀ ਧਰਤੀ ਤੇ ਕਿਰਤ ਦਾ ਸਿਖਰ ਕਿਸਾਨੀ ਨੂੰ ਖਤਮ ਕਰਨ ਦੀਆਂ ਕੋਸਿਸਾਂ ਸ਼ੁਰੂ ਹੋ ਗਈਆਂ
ਭਾਰਤ ਸਰਕਾਰ ਨੂੰ ਲੱਖਾਂ ਕਿਰਤੀ ਕਿਸਾਨ ਨਜ਼ਰ ਨਹੀਂ ਆ ਰਹੇ
ਇਹ ਸਰਕਾਰ ਲਈ ਵੀ ਸ਼ੁਭ ਸ਼ਗਨ ਨਹੀਂ ਹੈ

20/06/2020

ਕੁਝ ਲੋਕ ਕਹਿੰਦੇ ਹਨ ਕਿ ਜੇਕਰ ਦਸ ਗੁਰੂ ਸਰੀਰ ਰੂਪ ਚ ਹੋ ਸਕਦੇ ਤਾਂ ਸਾਡੇ ਦੇਹਧਾਰੀ ਬਾਬਾ ਜੀ ਕਿਓ ਨਹੀਂ ਹੋ ਸਕਦੇ
ਕ੍ਰਿਪਾ ਕਰਕੇ ਇਸ ਸਮਝ ਲਵੋ ਕੇ ਗੁਰੂ ਕਾਲ ਸਮੇਂ ਵੀ ਸਰੀਰ ਗੁਰੂ ਨਹੀਂ ਸੀ ਗੁਰੂ ਦਾ ਉਪਦੇਸ਼ ਸੀ ਸ਼ਬਦ ਸੀ ਭਾਵ ਬਾਣੀ ਸੀ ਗੁਰੂਬਾਣੀ ਜਦੋਂ ਗੁਰੂ ਨਾਨਕ ਮਹਾਰਾਜ ਨੇ ਸਾਹਿਬ ਗੁਰੂ ਅੰਗਦ ਮਹਾਰਾਜ ਨੂੰ ਜੋਤ ਬਖਸ਼ ਦਿੱਤੀ ਤਾਂ ਜਿੰਨਾ ਸਮਾ ਗੁਰੂ ਨਾਨਕ ਮਹਾਰਾਜ ਸਰੀਰ ਰੂਪ ਚ ਰਹੇ ਗੁਰੂ ਸਿਰਫ ਅੰਗੜਾ ਮਹਾਰਾਜ ਹੀ ਸਨ ਇੱਕੋ ਸਮੇਂ ਦੋ ਗੁਰੂ ਨਹੀਂ ਸਨ
ਅੈਵੇ ਸਰੀਰ ਗੁਰੂ ਨਹੀਂ ਸੀ
ਫੇਰ ਵੀ ਦਸ ਗੁਰੂਆਂ ਵਰਗਾ ਤਿਆਗੀ ਤੇ ਪਰਉਪਕਾਰੀ ਜੀਵਨ ਅੱਜ ਕਿਸੇ ਦੇਹਧਾਰੀ ਦਾ ਨਜ਼ਰ ਨਹੀਂ ਆਉਂਦਾ
ਸੰਗਤਾਂ ਦੇ ਪੈਸੈ ਨਾਲ ਪਹਿਲਾ ਆਪਣੇ ਮਹੱਲ ਖੜੇ ਕੀਤੇ ਫੇਰ ਥੋੜਾ ਜਿਹਾ ਨਾਮੁਮਕਿਨ ਪੈਸਾ ਸਮਾਜ ਭਲਾਈ ਲਈ ਖਰਚ ਦੇਣਾ ਆਏ ਕਿਤਾਬਾਂ ਪੜ ਕੇ ਪਰਚਾਰਕ ਵਾਂਗ ਰੂਹਾਨੀਅਤ ਦੀਆਂ ਗੱਲਾਂ ਕਰ ਲੈਣੀਆਂ ਗੁਰੂ ਦੇ ਗੁਣ ਨਹੀ ਹਨ
ਗੁਰੂ ਪਰਿਵਾਰਿਕ ਮੋਹ ਅਤੇ ਆਪਣੇ ਸਰੀਰ ਦੇ ਮੋਹ ਤੋਂ ਵੀ ਦੂਰ ਹੁੰਦਾ ਤਿਆਗ ਤੇ ਹੱਥੀਂ ਸੇਵਾ ਦੀ ਮਿਸਾਲ ਹੁੰਦਾ ਗੁਰੂ ਹੈ ਗੁਰੂ
ਆਓ ਆਪਾਂ ਭੁੱਲ ਭਟਕੇ ਦੇਹਧਾਰੀਆਂ ਨੂੰ ਛੱਡੀਏ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੀਏ

06/01/2020

ਜਿਸ ਧਰਤੀ ਦਾ ਅਨਾਜ ਖਾ ਕੇ ਆਪਾਂ ਵਧੇ ਫੁੱਲੇ ਹਾ ਉਸ ਧਰਤੀ ਨੇ ਅਜਿਹਾ ਸਮਾ ਵੇਖਿਆ ਜਦੋਂ ਲੋਕ ਧਾਰਮਿਕ , ਸਮਾਜਿਕ , ਆਰਥਿਕ ਤੇ ਰਾਜਨੀਤਿਕ ਪੱਖ ਤੋਂ ਲੁੱਟੇ ਤੇ ਕੁੱਟੇ ਜਾ ਰਹੇ ਸਨ !
ਸੰਸਾਰ ਤਾਰਨ ਲਈ ਗੁਰੂ ਨਾਨਕ ਮਹਾਰਾਜ ਧਰਤੀ ਤੇ ਆਏ ਅਤੇ ਲੋਕਾਂ ਨੂੰ ਸਫਲ ਅਤੇ ਸੁਖਾਲਾ ਮਾਰਗ (ਨਿਰਮਲ ਪੰਥ) ਜਿੰਦਗੀ ਜਿਉਣ ਲਈ ਦਿੱਤਾ !
ਦਸ ਸਰੀਰਾ ਵਿਚ ਗੁਰੂ ਨਾਨਕ ਜੋਤ ਵਰਤ ਕੇ ਇਸ ਪੰਥ ਨੂੰ ਹੋਰ ਸੰਵਾਰਿਆ ਪਰਚਾਰਿਆ ! ਜਦੋਂ ਇਸ ਪੰਥ ਨੂੰ ਕੁਝ ਜਾਤ ਤੇ ਰਾਜ ਅਭਿਮਾਨੀ ਲੋਕਾਂ ਨੇ ਨੁਕਸਾਨ ਪੁਚਾਉਣ ਵਾਲੀ ਖੋਟੀ ਨੀਅਤ ਵਰਤੀ ਤਾਂ ਇਸ ਨੂੰ ਬਚਾਉਣ ਅਤੇ ਹੋਰ ਪੱਕਾ ਕਰਨ ਲਈ ਆਪਣਾ ਆਪ ਅਤੇ ਅਪਣਾ ਸਰਬੰਸ ਵੀ ਵਾਰਿਆ!
ਦਸਮੇ ਜਾਮੇ ਚ ਗੁਰੂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਟਿਕਾ ਕੇ ਗੁਰੂ ਦਾ ਸਰੀਰ ਖਾਲਸਾ ਪੰਥ ਚ ਟਿਕਾ ਦਿੱਤਾ! ਹੁਣ ਗੁਰੂ ਦੇ ਸਰੀਰ ਨਾਲ ਕਰਨ ਵਾਲੇ ਸਾਰੇ ਕੰਮ ਤੇ ਜਿੰਮੇਵਾਰੀਆ ਖਾਲਸਾ ਪੰਥ ਭਾਵ ਸਾਡੀਆ ਬਣ ਗਈਆਂ!
ਅੱਜ ਗੁਰੂ ਰੂਪ ਹੋ ਕੇ ਖਾਲਸੇ ਨੇ ਜਿਥੇ ਇਸ ਪੰਥ ਤੇ ਆਪਣੀ ਜਿੰਦਗੀ ਦੀ ਗੱਡੀ ਨੂੰ ਚਲਾਉਣਾ ਉੱਥੇ ਇਸ ਪੰਥ ਨੂੰ ਸੰਭਾਲਣਾ ਤੇ ਪ੍ਰਚਾਰਨਾ ਵੀ ਖਾਲਸੇ ਦੀ ਭਾਵ ਸਾਡੀ ਜਿੰਮੇਵਾਰੀ ਹੈ
ਆਓ ਆਪਣੀ ਜਿੰਮੇਵਾਰੀ ਸਮਝੀਏ ਅਤੇ ਗੁਰਮਤ ਦੇ ਧਾਰਨੀ ਹੋ ਕੇ ਪਰਚਾਰ ਚ ਵੀ ਤਨ ਮਨ ਤੇ ਧੰਨ ਨਾਲ ਅਪਣਾ ਬਣਦਾ ਹਿੱਸਾ ਪਾਈਏ !!
ਧੰਨਵਾਦ ਸਹਿਤ
ਦਾਸ ਸੁਖਵਿੰਦਰ ਸਿੰਘ ਜੇਠੂਵਾਲ

Address

G. T Road
Amritsar
143001

Telephone

+19855680011

Website

Alerts

Be the first to know and let us send you an email when Guru Nanak marag mission posts news and promotions. Your email address will not be used for any other purpose, and you can unsubscribe at any time.

Share

Category