07/07/2026
ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਦੀ #ਤੁਲੈਲਵੈਲੀ 🌲🌲ਅਜੇ ਭੀੜ ਭੜੱਕੇ ਤੋਂ ਬਚੀ ਹੋਈ ਹੈ। ਪਾਕਿਸਤਾਨ ਦੇ ਕੰਟਰੋਲ ਰੇਖਾ ਦੇ ਨਾਲ ਲੱਗਦਾ ਇਹ ਇਲਾਕਾ ਬਹੁਤ ਹੀ ਖੂਬਸੂਰਤ ਅਤੇ ਬਹੁਤ ਹੀ ਸ਼ਾਂਤ ਹੈ। #ਸ੍ਰੀਨਗਰ ਤੋਂ ਤਕਰੀਬਨ ਦੌ ਸੌ ਕਿਲੋਮੀਟਰ ਦੂਰ ਇਹ ਵੈਲੀ ਕੁਦਰਤੀ ਨਜ਼ਾਰੇਆਂ ਨਾਲ ਭਰਪੂਰ ਅਤੇ ਕਸ਼ਮੀਰ ਦਾ ਅਸਲੀ ਸਵੱਰਗ ਹੈ ।ਜੇਕਰ ਅਸਲੀ ਕਸ਼ਮੀਰ ਦੇਖਣਾ ਹੈ ਦਾ ਤੁਲੈਲ ਵੈਲੀ ਸਭ ਤੋਂ ਵਧੀਆ ਥਾਂ ਹੈ ।
ਬਿਲਕੁਲ ਸਥਾਰਨ ਜੀਵਨ ਬਤੀਤ ਕਰਨ ਵਾਲੇ ਏਥੋ ਦੇ ਸਾਦੇ ਲੋਕ ਲੱਕੜ ਦੇ ਬਣੇ ਘਰਾਂ ਵਿੱਚ ਰਹਿੰਦੇ ਹਨ ਅਤੇ ਪਸ਼ੂਆਂ ਅਤੇ ਥੋੜੀ ਬਹੁਤੀ ਆਪਣੇ ਖਾਣ ਜੋਗੀ ਖੇਤੀ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ ਜਾ ਫਿਰ ਮਜ਼ਦੂਰੀ ਕਰਕੇ ਆਪਣਾ ਜੀਵਨ ਜਿਊਦੇ ਕਰਦੇ ਹਨ ।
ਇਸ ਇਲਾਕਾ ਅਜੇ ਵੀ ਭੀੜ ਤੋਂ ਬਚਿਆ ਹੋਇਆ ਹੈ ਸਿਰਫ਼ ਕੁਦਰਤ ਨੂੰ ਪਿਆਰ ਕਰਨ ਵਾਲੇ ਲੋਕ ਹੀ ਏਥੋ ਤੱਕ ਪਹੁੰਚ ਕਰਦੇ ਹਨ । ਏਥੇ ਟੂਰਿਸਟਾਂ ਦੇ ਰਹਿਣ ਲਈ ਬਹੁਤ ਹੀ ਘੱਟ ਥਾਵਾਂ ਹਨ,ਕਿਸੇ ਕਿਸੇ ਟਾਵੇਂ ਪਿੰਡ ਵਿੱਚ ਸਿਰਫ਼ ਇੱਕ ਦੋ ਕਮਰੇ ਹਨ ਜਿੱਥੇ ਉਹ ਟੂਰਿਸਟਾਂ ਨੂੰ ਆਪਣੇ ਪਰਿਵਾਰ ਵਾਂਗ ਰੱਖਦੇ ਹਨ ਅਤੇ ਪੂਰੀ ਮਹਿਮਾਨ ਨਵਾਜ਼ੀ ਕਰਦੇ ਹਨ।
ਇਥੇ ਰਹਿਣ ਲਈ ਕੋਈ ਵੱਡੇ ਹੋਟਲ ਨਹੀ ਤੇ ਨਾ ਹੀ ਕੋਈ ਵੱਡਾ ਰੈਸਟੋਰੈਟ ਜਾ ਢਾਬਾ, ਲੱਕੜ ਦੇ ਬਣੇ ਘਰਾਂ ਵਿੱਚ ਨਿੱਕੇ ਨਿੱਕੇ ਕਮਰੇ ਮਿਲਦੇ ਹਨ ਜਿਨ੍ਹਾਂ ਵਿੱਚ ਥੱਲੇ ਮੈਟ ਵਿਸ਼ੇ ਹਨ ਤੇ ਥੱਲੇ ਹੀ ਸੌਦੇ ਹਨ।
ਇਸ ਇਲਾਕੇ ਵਿੱਚ ਅਜੇ #ਬਿਜਲੀ ਵੀ ਨਹੀਂ ਪਹੁੰਚੀ ਪਿੰਡਾਂ ਵਿੱਚ ਸਰਕਾਰ ਨੇ ਜਨਰੇਟਰ ਰੱਖੇ ਹਨ ਜੋ ਪੰਜ ਛੇ ਘੰਟੇ ਹੀ ਬਿਜਲੀ ਦਿੰਦੇ ਹਨ ।ਇਸ ਬਹੁਤ ਹੀ ਸੁੰਦਰ ਅਤੇ ਸ਼ਾਤ ਥਾਂ ਦੇਖਣ ਲਈ ਮੈਂ ਆਪਣੇ ਪਰਿਵਾਰ ਨਾਲ ਗਿਆ ਦੇ ਦੋ ਦਿਨ ਏਥੇ ਰਹਿਣ ਦਾ ਮੌਕਾ ਮਿਲਿਆ ਸੱਚਮੁੱਚ ਕੁਦਰਤ ਨੂੰ ਅਸੀਂ ਬਹੁਤ ਹੀ ਨੇੜੇਓ ਦੇਖਿਆ ।
ਆਉਣ ਵਾਲੇ ਸਾਲ ਛੇ ਮਹੀਨੇ ਅੰਦਰ ਇਸ ਇਲਾਕੇ ਨੂੰ ਦਰਾਸ ਕਾਰਗਿਲ ਨਾਲ ਜੋੜਨ ਦਾ ਕੰਮ ਚੱਲ ਰਿਹਾ ਹੈ,ਸੜਕ ਦਾ ਕੰਮ ਵੱਡੇ ਪੱਧਰ ਤੇ ਚੱਲ ਰਿਹਾ ਹੈ,ਸੜਕ ਬਣਨ ਤੋਂ ਬਾਅਦ ਦਰਾਸ ਪਹੁੰਚਣ ਲਈ ਸਿਰਫ ਡੇਢ ਘੰਟੇ ਦਾ ਸਮਾਂ ਲੱਗੇਗਾ ।
ਜੇ ਤੁਹਾਡਾ ਏਥੇ ਘੁੰਮਣ ਦਾ ਪਲਾਨ ਬਣੇ ਤਾਂ ਦੋ ਤਿੰਨ ਚੀਜ਼ਾਂ ਦਾ ਖ਼ਾਸ ਖਿਆਲ ਰੱਖਿਆ ਜਾਵੇ ।
ਆਪਣੇ ਸਾਰਿਆਂ ਦੇ ਅਧਾਰ ਕਾਰਡ ਨਾਲ ਜਰੂਰ ਲੈ ਕੇ ਜਾਓ ਕਿਉਂਕਿ ਪਾਕਿਸਤਾਨ ਦੀ ਸਰਹੱਦ ਨਾਲ ਹੋਣ ਕਾਰਨ ਆਰਮੀ ਜਗ੍ਹਾ ਜ੍ਹਗਾ ਨਾਮ ਨੋਟ ਕਰਦੀ ਹੈ ।
ਦੂਜਾ ਜੇ ਤੁਸੀਂ ਜਿਆਦਾਂ ਖਾਣ ਪੀਣ ਦੇ ਸ਼ੌਕੀਨ ਹੋ ਤਾਂ ਆਪਣਾ ਸਾਰਾਂ ਖਾਣ ਪੀਣ ਦਾ ਸਮਾਨ ਨਾਲ ਲੈ ਕੇ ਜਾਣਾ ਕਿਉਕਿ ਉੱਥੇ ਤੁਹਾਨੂੰ ਬਹੁਤੀਆਂ ਚੀਜ਼ਾਂ ਨਹੀਂ ਮਿਲਣਗੀਆਂ ।
ਜੇ ਤੁਸੀਂ ਇਸ ਇਲਾਕੇ ਵਿੱਚ ਕੈਪਿੰਗ ਕਰਨੀ ਹੈ ਤਾਂ ਉਥੇ ਚੈਕ ਪੋਸਟ ਤੇ ਤੁਹਾਨੂੰ ਦੱਸਣਾ ਪਵੇਗਾ ।🙏
ਗੁਰਪ੍ਰੀਤ ਸਿੰਘ ਮਾਨ
Copy