09/08/2026
ਕਲਕੀ ੳਪਦੇਸ਼/कल्कि उपदेश/ Kalkalki Preach
08/09/2026, 4:50pm
ਪਹਿਲੀ ਭਾਦਰੋਂ ਸ਼ਹਿਨਸ਼ਾਹੀ ਸੰਮਤ ੩ ਹਰਿ ਭਗਤ ਦਵਾਰ ਜੇਠੂਵਾਲ ਅੰਮ੍ਰਿਤਸਰ। ੨੦/੬੨੦
*ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ।*
ਪਹਿਲੀ ਭਾਦਰੋਂ ਸ਼ਹਿਨਸ਼ਾਹੀ ਸੰਮਤ ੬੨, ਹਰਿ ਭਗਤ ਦਵਾਰ ਇਟਾਰਸੀ ਮੱਧਪ੍ਰਦੇਸ਼ ਭਾਰਤ ਵਰਸ਼ ਤੋਂ ਪ੍ਰਸਾਰਤ।
17/08/2026, 5:05am
🙏🙏🙏🙏🙏
*{ ਭਾਦੁਇ; ਭਾਦਸੋਂ; ਭਾਦਰੋਂ; ਭਾਦੋਂ }*
੦੧ ਭਾਦਰੋਂ ਸ਼ਹਿਨਸ਼ਾਹੀ ਸੰਮਤ ੦੫ ਹਰਿ ਭਗਤ ਦਵਾਰ ਜੇਠੂਵਾਲ, ਅੰਮ੍ਰਿਤ ਵੇਲੇ ਸਵਾ ਪੰਜ ਵੱਜੇ ।
*ਸਵਾ ਪੰਜ ਕਹੇ ਮਾਸ ਚੜ੍ਹਿਆ ਧਰਮ ਦਾ ਭਾਦੋਂ, ਭੱਦਰ ਕਾਲੀ ਸੀਸ ਨਿਵਾਈਆ। ਕ੍ਰਿਸ਼ਨ ਸੰਦੇਸ਼ਾ ਦਿਤਾ ਯਾਦੋ, ਯਾਦਵ ਬੰਸੀ ਗਿਆ ਦ੍ਰਿੜਾਈਆ। ਗੋਬਿੰਦ ਤੀਰ ਮੁੱਖੀ ਨਾਲ ਵਖਾਇਆ ਬੈਰਾਗੀ ਬੰਦਾ ਮਾਧੋ, ਮਾਧਵ ਪਾਰਬ੍ਰਹਮ ਬੇਪਰਵਾਹ ਬਣਾਈਆ। ਕਬੀਰ ਸੰਦੇਸਾ ਦਿਤਾ ਜਗਤ ਜਗਿਆਸੁ ਸੰਤ ਸਾਧੋ, ਸ਼ੁੱਭ ਲਕਸ਼ਣ ਇਕ ਜਣਾਈਆ । ਪੁਰਖ ਅਕਾਲਾ ਦੀਨ ਦਿਆਲਾ ਇਕ ਅਰਾਧੋ, ਅਰਾਧਨਾ ਵਿਚ ਸਾਧਨਾ ਆਪਣੀ ਦਏ ਦ੍ਰਿੜਾਈਆ। ਜਗਤ ਜਗਿਆਸੂ ਦੀਨ ਜਾਗੋ, ਨੇਤਰ ਲੋਚਨ ਅੱਖ ਖੁਲਾਈਆ। ਅੰਤਰ ਉਪਜੇ ਇਕ ਵੈਰਾਗੋ, ਵੈਰੀ ਅੰਦਰੋਂ ਦੇਣੇ ਕਢਾਈਆ। ਲੱਜਿਆ ਰਹੇ ਨਾ ਸਤਿਗੁਰ ਬਾਝੋਂ, ਸਚ ਦਾ ਮਾਲਕ ਇਕ ਅਖਵਾਈਆ। ਜੀਵ ਉਠ ਹੰਸ ਬਣ ਕਾਗੋ, ਕਾਗੋ ਹੰਸ ਬਣਾਈਆ। ਗੋਬਿੰਦ ਖੇਲ ਕਰਨਾ ਸ਼ਬਦੀ ਧਾਰ ਬਾਜੋ਼, ਬਾਜ਼ਾਂ ਵਾਲਾ ਵੇਸ ਵਟਾਈਆ। ਸਰਨ ਸਰਨਾਈ ਸਾਹਿਬ ਸਵਾਮੀ ਭਾਗੋ, ਭਗਵਨ ਆਪਣਾ ਰੰਗ ਚੜ੍ਹਾਈਆ। ਤ੍ਰੈਗੁਣ ਮਾਇਆ ਡੱਸਣੀ ਡੱਸੇ ਨਾ ਨਾਗੋ, ਸਾਂਤਕ ਸਤਿ ਦਏ ਕਰਾਈਆ। ...*
*ਸਵਾ ਪੰਜ ਕਹੇ ਮੇਰਾ ਵਕਤ ਸੁਹਾਉਣਾ, ਸੋਹਣਾ ਦਿਆਂ ਦ੍ਰਿੜਾਈਆ। ਪਹਿਲੀ ਭਾਦਰੋਂ ਬੰਸਰੀ ਵਿਚ ਕ੍ਰਿਸ਼ਨ ਨੇ ਪਹਿਲਾ ਗਾਇਆ ਸੀ ਗਾਣਾ, ਥਿਤ ਵਾਰ ਏਸੇ ਮਿਲੀ ਵਡਿਆਈਆ। ਪਹਿਲੀ ਭਾਦਰੋਂ ਰਾਮ ਨੇ ਵਸਿਸ਼ਟ ਨੂੰ ਪਹਿਲੀ ਵਾਰ ਖਵਾਇਆ ਸੀ ਖਾਣਾ, ਸੇਵਕ ਹੋ ਕੇ ਸਤਿਗੁਰ ਸੇਵ ਕਮਾਈਆ। ਪਹਿਲੀ ਭਾਦਰੋਂ ਸੀਤਾ ਨੇ ਧਨੁਸ਼ ਨਾਲ ਹੱਥ ਛੁਹਾਇਆ ਪਹਿਲੀ ਵਾਰ ਕਮਾਨਾ, ਤਰਕਸ਼ ਆਪਣੇ ਨਾਲ ਰਖਾਈਆ। ਪਹਿਲੀ ਭਾਦਰੋਂ ਮੁਹੰਮਦ ਦਿਤਾ ਇਕ ਬਿਆਨਾ, ਲੇਖਾ ਲੇਖ ਬਿਨ ਕਲਮ ਸ਼ਾਹੀਆ। ਤੇਰਾ ਨੂਰ ਤੱਕਿਆ ਚੌਦਾਂ ਤਬਕ ਜ਼ਿਮੀਂ ਅਸਮਾਨਾਂ, ਅਸਲ ਕੀ ਤੇਰੀ ਬੇਪਰਵਾਹੀਆ। ਜੋ ਵੇਖਾਂ ਸੋ ਦਿਸੇ ਬੇਗਾਨਾ, ਬੇਗਮ ਮੇਰੀ ਮੇਰੇ ਸੰਗ ਕੋਇ ਨਾ ਜਾਈਆ। ਈਸਾ ਚਾਰੋ ਕੁੰਟ ਵੇਖਿਆ ਤੁਫ਼ਾਨਾ, ਤੋਹਫ਼ਾ ਨਜ਼ਰ ਕੋਇ ਨਾ ਆਈਆ। ਪਰਵਰਦਿਗਾਰ ਤੇਰੇ ਕੋਲ ਕੀ ਕਰੇ ਕੋਈ ਬਹਾਨਾ, ਧੌਖਾ ਨਜ਼ਰ ਕੋਇ ਨਾ ਆਈਆ। ਮੂਸਾ ਨਾਦ ਸੁਣਿਆ ਬਿਨ ਕਾਨਾਂ, ਅਗੰਮ ਵੱਜੀ ਵਧਾਈਆ । ਉਠ ਵੇਖ ਤੇਰਾ ਖ਼ੁਦਾ ਜਗਤ ਹੋਣਾ ਬੇਗਾਨਾ, ਬੇਵਾ ਹੋਏ ਖ਼ਲਕ ਖੁਦਾਈਆ। ਨਾਨਕ ਦੱਸਿਆ ਸ਼ਬਦ ਧਾਰ ਮਰਦਾਨਾ, ਮਰਦ ਮਰਦਾਂ ਦਿਤਾ ਦ੍ਰਿੜਾਈਆ। ਜਿਸ ਨੇ ਆਉਣਾ ਬਣ ਕੇ ਨੌਜਵਾਨਾ, ਨੌਬਤ ਆਪਣਾ ਨਾਮ ਵਜਾਈਆ। ਗੋਬਿੰਦ ਨੇ ਪਹਿਲੀ ਭਾਦਰੋਂ ਨੂੰ ਖੰਡੇ ਦਾ ਦੂਜਾ ਨਾਮ ਰੱਖਿਆ ਸੀ ਕਿਰਪਾਨਾਂ, ਕਿਰਪਾ ਕਰ ਕੇ ਆਪਣਾ ਬਚਨ ਅਲਾਈਆ। ਜੋ ਕਰੇ ਸੋ ਕਰੇ ਸ੍ਰੀ ਭਗਵਾਨਾ, ਸ੍ਰੀ ਸਾਹਿਬ ਸਾਹਿਬ ਸ੍ਰੀ ਆਪਣਾ ਹੁਕਮ ਵਰਤਾਈਆ।* ਜੋਤੀ ਜੋਤਿ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। *ਪਹਿਲੀ ਭਾਦਰੋਂ ਕਹੇ ਗੋਬਿੰਦ ਵਿਰੁੱਧ ਮਤਾ ਹੋਇਆ ਪਹਾੜੀ, ਬਾਈ ਧਾਰ ਵੰਡ ਵੰਡਾਈਆ। ਮਸ਼ਵਰਾ ਕੀਤਾ ਕਿਉਂ ਏਸ ਰਖਾਈ ਦਾੜ੍ਹੀ, ਮਜ਼੍ਹਬ ਮਜ਼੍ਹਬ ਵਿਚੋਂ ਪ੍ਰਗਟਾਈਆ। ਇਹ ਖੇਲ ਸਾਹਿਬ ਪ੍ਰਭੂ ਨਿਆਰੀ, ਨਿਰਾਕਾਰ ਨਿਰੰਕਾਰ ਆਪ ਦਿਤੀ ਵਰਤਾਈਆ। ਕੁਛ ਲੇਖਾ ਪਿਛਲਾ ਜਿਸ ਵੇਲੇ ਦਰੋਪਤ ਦੀ ਦਰੋਪਤੀ ਕੰਨਿਆ ਕਵਾਰੀ, ਦੁਆਪਰ ਸੋਭਾ ਪਾਈਆ। ਉਸ ਦੇ ਅੰਦਰ ਫੁਰਨਾ ਫੁਰਿਆ ਜੇ ਸ਼ਰੀਰ ਪੰਜ ਤੱਤਾਂ ਦਾ ਮੈਂ ਪੰਜਾਂ ਦੀ ਹੋਵਾਂ ਨਾਰੀ, ਨਰ ਨਰਾਇਣ ਵਡ ਵਡਿਆਈਆ। ਲੇਖਾ ਯਾਦ ਆਇਆ ਜਿਸ ਵੇਲੇ ਸੀਤਾ ਫਿਰਦੀ ਸੀ ਉਜਾੜੀ, ਬਨਾਂ ਵਿਚ ਫੇਰਾ ਪਾਈਆ। ਉਹ ਦਾ ਓਢਣ ਪਾਟ ਗਈ ਸਾੜ੍ਹੀ, ਬਸਤਰ ਲੀਰੋ ਲੀਰ ਵਖਾਈਆ। ਰਾਮ ਨੇ ਹੱਸ ਕੇ ਕਿਹਾ ਰਾਮ ਦੇ ਨਾਲ ਬੜੀ ਔਖੀ ਲੌਣੀ ਯਾਰੀ, ਯਾਰਾਨਾ ਤੋੜ ਨਾ ਕੋਇ ਨਿਭਾਈਆ। ...*
*... ਪਹਿਲੀ ਭਾਦਰੋਂ ਕਹੇ ਇਹ ਗੱਲ ਸ਼ਹਾਦਤ ਤੋਂ ਪਹਿਲੋਂ ਗੋਬਿੰਦ ਨੇ ਅਨੰਦਪੁਰ ਸੀ ਕਰੀ, ਸਹਿਜ ਨਾਲ ਸੁਣਾਈਆ। ਜੀਤੋ ਤੂੰ ਆਪਣੇ ਬੱਚਿਆਂ ਦੀ ਬਣਾ ਲੈ ਵਰੀ, ਵਰ੍ਹਾ ਇਹੋ ਨਜ਼ਰੀ ਆਈਆ। ਨਹੀਂ ਤੇ ਜਗਤ ਜਹਾਨ ਤੋ ਮੈਂ ਕਰ ਦੇਣੇ ਬਰੀ, ਬੁਰਿਆਂ ਤੋਂ ਪੱਲਾ ਦੇਣਾ ਛੁੜਾਈਆ। ਆਪਣੇ ਚੋਲੇ ਦੀ ਫੜ ਕੇ ਜ਼ਰੀ, ਜ਼ਰਾ ਜ਼ਰਾ ਦਿਤਾ ਹਿਲਾਈਆ। ਮੈਂ ਖ਼ਬਰ ਸੁਣਾਵਾ ਖਰੀ, ਫੇਰ ਖਵਰੇ ਤੂੰ ਮਿਲੇ ਕਿ ਨਾ ਮਿਲੇਂ ਭਾਵੇਂ ਤੂੰ ਇਹਨਾਂ ਦੀ ਜੰਮਣ ਵਾਲੀ ਮਾਈਆ। ਉਸ ਨੇ ਆਪਣੀ ਆਦਤ ਪਿੱਛੇ ਕਰ ਦਿਤੀ ਅੜੀ, ਸਹਿਜ ਨਾਲ ਸਮਝਾਈਆ। ਤੁਹਾਨੂੰ ਇਹ ਕਾਹਲੀ ਬੜੀ ਨਿੱਕਿਆਂ ਨੂੰ ਵੱਡੇ ਰਿਹਾ ਬਣਾਈਆ। ਗੋਬਿੰਦ ਆਪਣੀ ਛਾਤੀ ਤੋਂ ਕੱਢ ਕੇ ਇਕ ਵਰਕੇ ਵਾਲੀ ਇਕੋ ਚਿੱਠੀ ਪੜ੍ਹੀ, ਪੜ੍ਹ ਕੇ ਦਿਤਾ ਸੁਣਾਈਆ। ਔਹ ਵੇਖ ਸਚ ਦਵਾਰ ਵਿਛਦੀ ਦਰੀ, ਦਰਬਾਰਾ ਇਕੋ ਸੋਭਾ ਪਾਈਆ। ਜਿਥੇ ਨਾ ਕੋਈ ਸ਼ਰਅ ਨਾ ਸ਼ਰਈ, ਹਿੱਸਾ ਵੰਡ ਨਾ ਕੋਇ ਵੰਡਾਈਆ।* ਜੋਤੀ ਜੋਤਿ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਦਰ ਇਕ ਵਖਾਈਆ। *ਸਵਾ ਪੰਜ ਕਹੇ ਨਾਨਕ ਨੇ ਪਹਿਲੀ ਭਾਦਰੋਂ ਸਵਾ ਪੰਜ ਚੁੱਕੀ ਸੀ ਪੰਜਾਲੀ, ਹਲ ਮੋਢੇ ਉੱਤੇ ਟਿਕਾਈਆ। ਓਦਣ ਘਟਾ ਸੀ ਕਾਲੀ, ਘਨਘੋਰ ਰੰਗ ਵਖਾਈਆ। ਜਿਹੜਾ ਮੱਝੀਆਂ ਦਾ ਸੀ ਪਾਲੀ, ਆਪਣਾ ਪਾਸਾ ਗਿਆ ਬਦਲਾਈਆ। ਮੁਖ ਤੇ ਚੜ੍ਹ ਗਈ ਲਾਲੀ, ਅੰਦਰ ਖ਼ੁਸ਼ੀਆਂ ਵੱਜੇ ਵਧਾਈਆ। ਮੈਂ ਤੇਰੀ ਹੱਥਾਂ ਸੇਵ ਕਮਾ ਲਈ ਘਾਲ ਤੇਰੇ ਨਾਮ ਵਾਲੀ ਘਾਲੀ, ਘਰ ਤੇਰੇ ਵੱਜੇ ਵਧਾਈਆ।* ਜੋਤੀ ਜੋਤਿ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦ ਆਪਣਾ ਰੰਗ ਵਖਾਈਆ।
ਨਿਹਕਲੰਕ ਹਰਿ ਬਾਣੀ ਗ੍ਰੰਥ ਭਾਗ :-੨੧