10/06/2020
ਧੰਨ ਧੰਨ ਧੰਨ ਪਿਆਰੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ਼ ਦੇ ਭਾਣਾ ਵਰਤਾਉਣ ਦੇ ਇਸ਼ਾਰੇ :-
30-8-1963 ਨੂੰ ਵੱਡੇ ਸੱਚਖੰਡ ਦੇ ਸਾਹਮਣੇ ਰਾਤ ਨੂੰ ਜਦੋਂ ਬਚਨ ਕੀਤੇ, ਉਸ ਮੌਕੇ ਥੋੜੀ ਜਿਹੀ ਸੰਗਤ ਸੀ ਅਤੇ ਇਸ ਤਰ੍ਹਾਂ ਫੁਰਮਾਇਆ :-
"ਭਾਈ, ਸਮਾਂ ਬੜਾ ਭਿਆਨਕ ਆਉਣ ਵਾਲਾ ਹੈ! ਅਸੀਂ ਤੁਹਾਨੂੰ ਦੱਸ ਨਹੀਂ ਸਕਦੇ! ਇਸ ਤਰ੍ਹਾਂ ਮਾਲੂਮ ਹੁੰਦਾ ਹੈ ਕਿ ਬਹੁਤ ਜਿਆਦਾ ਪਾਣੀ ਵਧਦਾ ਆ ਰਿਹਾ ਹੈ (ਇਹ ਇਸ਼ਾਰਾ ਹਰੀਕੇ ਪੱਤਣ ਦੇ ਪਾਣੀ ਦਾ ਸੀ, ਜਿੱਥੇ ਬਾਬਾ ਜੀ ਨੇ ਭਾਣਾ ਵਰਤਾੳੁਣ ਤੋਂ ਬਾਅਦ
9-10-1963 ਨੂੰ ਚੁੱਭਾ ਮਾਰਿਆ ਸੀ) ਤੇ ਬਾਬਾ ਜੀ (ਬਾਬਾ ਨੰਦ ਸਿੰਘ ਜੀ) ਆਪਣੇ ਹੱਥ ਨਾਲ ਇੱਟ ਰੱਖਦੇ ਹਨ ਪ੍ਰੰਤੂ ਪਾਣੀ ਉਸਨੂੰ ਵੀ ਰੋੜ੍ਹੀ ਜਾ ਰਿਹਾ ਹੈ! ਭਾਈ, ਇਹ ਤਾਂ ਤੁਹਾਨੂੰ ਰੁਪੈਵਿੱਚੋਂ ਇੱਕ ਪੈਸਾ ਹੀ ਦੱਸਦੇ ਹਾਂ ਜੇ ਜਿਆਦਾ ਦੱਸ ਦੇਈਏ ਤਾਂ ਕਈ ਸੰਗੀਆਂ ਦੇ ਤਾਂ ਇੱਥੇ ਬੈਠਿਆਂ ਦੇ ਹੀ ਦਿਲ ਫੇਲ੍ਹ ਹੋ ਜਾਣ!
"26 ਸਤੰਬਰ 1963 ਨੂੰ ਜਦੋਂ ਸੋਲਨ ਤੋਂ ਨਾਨਕਸਰ ਨੂੰ ਆਉਣ ਲੱਗੇ ਤਾਂ ਬਾਬਾ ਈਸ਼ਰ ਸਿੰਘ ਜੀ ਮਹਾਰਾਜ਼ ਨੇ ਹਜ਼ੂਰੀਏ ਜੰਗ ਸਿੰਘਨੂੰ ਬਚਨ ਕੀਤੇ, "ਉਹ ਸਾਰਮਣੇ ਹੇਮਕੁੰਟ ਦੇ ਪਹਾੜ ਹਨ! ਦਿਲ ਕਰਦਾ ਹੈ ਕਿ ਹੁਣ ਤਾਂ ਉੱਥੇ ਚਲੇ ਜਾਈਏ! "ਭਾਈ ਜੰਗ ਸਿੰਘ ਨੇ ਬੇਨਤੀ ਕੀਤੀ, "ਬਾਬਾ ਜੀ, ਹੁਣੇ ਹੀ ਚਲਦੇ ਹਾਂ! "ਬਾਬਾ ਜੀ ਨੇ ਬਚਨ ਕੀਤੇ "ਨਹੀਂ, ਪਹਿਲਾਂ ਨਾਨਕਸਰ ਚੱਲੀਏ! ਉੱਥੇ ਸੰਗਤਾਂ ਲਾਭ ਲੈ ਲੈਣਗੀਆਂ! ਨਾਲੇ ਮਿਸਤਰੀ ਲੱਗੇ ਹਨ, ਉਹਨਾਂ ਨੂੰ ਹੁਣ ਛੁੱਟੀ ਦੇ ਦੇਵਾਂਗੇ! ਫੇਰ ਹੇਮਕੁੰਟ ਚੱਲ਼ਾਂਗੇ! "3-10-1963 ਪੂਰਨਮਾਸ਼ੀ ਦੇ ਸਾਰੇ ਬਚਨ ਟੇਪ ਰੀਕਾਰਡ ਹੋਏ ਹਨ! ਬਚਨ ਕਰਨ ਤੋਂ ਬਾਅਦ "ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀਕੀ ਫਤਹਿ "ਬੁਲਾਈ! ਇਸ ਤੋਂ ਪਹਿਲਾਂ ਬਚਨਾਂ ਦੀ ਸਮਾਪਤੀ ਤੇ ਹਮੇਸ਼ਾਂ "ਲੋਕ ਸੁਖੀਏ ਪਰਲੋਕ ਸੁਹੇਲੇ " ਕਹਿ ਕੇ ਸਮਾਪਤੀ ਕਰਿਆਕਰਦੇ ਸਨ!ਬਾਬਾ ਈਸ਼ਰ ਸਿੰਘ ਜੀ ਮਹਾਰਾਜ਼ ਨੇ
4-10-1963 ਨੂੰ ਅਖੀਰਲੀ ਵਾਰ ਪਿੰਡ ਮੱਲ੍ਹੇ ਵਿੱਚ ਚਰਨ ਪਾਏ! ਜਦੋਂ ਉੱਥੋਂ ਵਾਪਿਸ ਨਾਨਕਸਰ ਆਏ ਤਾਂ ਸੇਵਾਦਾਰਾਂ ਨੇ ਦੀਵਾਨ ਵਿੱਚ ਬਾਬਾ ਜੀ ਦੇ ਬਚਨਾਂ ਦੀ ਟੇਪ (ਤਵੇ ਵਾਲੀ ਮਸ਼ੀਨ) ਲਾਈ ਹੋਈ ਸੀ! ਉਧਰੋਂ ਬਾਬਾ ਜੀ ਆ ਗਏ! ਦੋ ਮਿੰਟ ਤੱਕ ਮਸ਼ੀਨ ਪਾਸ ਖੜ੍ਹੇ ਸੁਣਦੇ ਰਹੇ ਤੇ ਫਿਰ ਬਚਨ ਕੀਤੇ, "ਇਹ ਚੰਗੀ ਚੀਜ਼ ਹੈ, ਚਲੋ ਹੁਣ ਇਹੀ ਲਾ ਲਿਆ ਕਰਿਓ ! "ਇਹ ਬਚਨ ਕਰਕੇ ਆਪਣੇ ਆਸਣ ਤੇ ਚਲੇ ਗਏ!
6-10-1963 ਦੀ ਰਾਤ ਨੂੰ 7:05 ਤੋਂ 9:05 ਤੱਕ ਦੀਵਾਨ ਵਿੱਚ ਦੋ ਘੰਟੇ ਬਚਨ ਕੀਤੇ ਤੇ ਭਾਣਾ ਵਰਤਾਉਣ ਸੰਬੰਧੀ ਅਨੇਕਾਂ ਇਸ਼ਾਰੇ ਕੀਤੇ, ਇਹ ਮਿਸਾਲਾਂ ਦਿੱਤੀਆਂ :- # ਸੱਪ, ਕੰਜ ਲਾ ਕੇ ਸੁੱਟ ਦਿੰਦਾ ਹੈ, ਕੰਜ ਕਿਸੇ ਪਾਸਿਉਂ ਟੁੱਟੀ ਨਹੀਂ ਹੁੰਦੀ! ਸੱਪ ਦੇ ਹੱਥ ਪੈਰ ਵੀ ਨੀ ਹੁੰਦੇ ਤਾਂ ਸਾਰੇ ਹੈਰਾਨ ਹੁੰਦੇ ਹਨ ਕਿ ਸੱਪ ਕੰਜ ਲਾਹ ਕੇ ਵਿੱਚੋਂ ਦੀ ਕਿਵੇਂ ਲੰਘ ਗਿਆ? ਇਸੇ ਤਰ੍ਹਾਂ ਪੂਰਨ ਮਹਾਂਪੁਰਖ ਪਤਾ ਹੀ ਨੀ ਲੱਗਣ ਦਿੰਦੇ ਕਿ ਕਿਵੇਂ ਸਰੀਰ ਰੂਪੀ ਚੋਲੇ ਲਾਹ ਕੇ ਚਲੇ ਜਾਂਦੇਹਨ! # ਕੋਈ ਸਮਾਂ ਆਵੇਗਾ, ਦੁਨੀਆਂ ਦੇਖੇਗੀ! ਜਿਸ ਤਰ੍ਹਾਂ ਘੋੜੇ ਤੇ ਸਵਾਰ ਹੋਣ ਵੇਲੇ ਇੱਕ ਪੈਰ ਰਕਾਬ ਵਿੱਚ ਹੋਵੇ ਅਤੇ ਦੂਜਾ ਚੁੱਕ ਕੇ ਪਲਾਕੀ ਮਾਰ ਕੇ ਘੋੜ-ਸਵਾਰ ਪਲ ਵਿੱਚ ਕਿਤੇ ਦਾ ਕਿਤੇ ਚਲਿਆ ਜਾਂਦਾ ਹੈ, ਉਸੇ ਤਰ੍ਹਾਂ ਇਸ ਸੰਸਾਰ ਵਿੱਚੋਂ ਜਾਵਾਂਗੇ! ਮਹਾਂਪੁਰਖਾਂ ਦਾ ਅੰਤ ਸਮੇਂ ਪਤਾ ਲਗਦਾ ਹੈ ਕਿ ਉਹ ਕਿਹੜੀ ਅਵਸਥਾ ਦੇ ਹਨ! ਉਹ ਪੂਰਨ ਮਹਾਂਪੁਰਖ ਕਹਾਉਣ ਦਾ ਹੱਕਦਾਰ ਹੀ ਨਹੀਂ ਜੋ ਅੰਤ ਵੇਲੇ ਤਕਲੀਫ ਨਾਲ ਸਰੀਰ ਛੱਡੇ! # ਜੇ ਕੋਈ ਆਮ ਇਨਸਾਨ ਵੀ ਘਰੋਂ ਬਾਹਰ ਸਰੀਰ ਛੱਡ ਜਾਵੇ ਤਾਂ ਆਪਾਂ ਕਹਿੰਦੇ ਹਾਂ ਕਿ ਫਲਾਣੇ ਦੀ ਮਿੱਟੀ ਖਰਾਬ ਹੋਈ ਹੈ! ਸੋ ਪੂਰਨ ਮਹਾਂਪੁਰਖਾਂ ਨੂੰ ਸੋਝੀ ਹੁੰਦੀ ਹੈ ਕਿ ਹੁਣ ਉਹਨਾਂ ਦੇ ਭਾਣਾ ਵਰਤਾਉਣ ਦਾ ਸਮਾਂ ਆ ਗਿਆ ਹੈ ਇਸ ਲਈ ਉਹ ਜਿੱਥੇ ਮਰਜ਼ੀ ਹੋਣਪਰ ਅਖੀਰ ਸਮੇਂ ਆਪਣੇ ਆਸਣ ਤੇ ਆ ਜਾਂਦੇ ਹਨ!
7-10-1963 ਨੂੰ ਸ਼ਾਮ ਦੇ ਕੋਈ ਪੰਜ ਕੁ ਵਜੇ ਜ਼ੀਰਾ ਤਹਿਸੀਲ ਦੇਕੁੱਝ ਵਿਦਿਆਰਥੀਆਂ ਨਾਲ (ਜੋ ਦੀਵਾਨ ਵਿੱਚ ਆਏ ਸਨ) ਬਚਨ ਕੀਤੇ! ਬਾਬਾ ਜੀ ਨੇ ਆਪਣੇ ਖੱਬੇ ਹੱਥ ਤੇ ਸੱਜਾ ਹੱਥ ਧਰ ਕੇ ਫੁਰਮਾਇਆ,"ਜੇ ਅੱਜ ਦਰਗਾਹ ਤੋਂ ਸੱਦਾ ਆ ਜਾਵੇ ਤਾਂ ਇਸ ਸਰੀਰ ਨੇ ਤਾਂ ਇੱਥੇ ਹੀ ਰਹਿ ਜਾਣਾ ਹੈ, ਨਾਲ ਤਾਂ ਨਿਤਨੇਮ ਨੇ ਜਾਣਾ ਹੈ! ਸੋ ਨਿਤਨੇਮ ਕਰਿਆ ਕਰੋ! " ਇੰਨ੍ਹਾਂ ਬਚਨਾਂ ਤੋਂ ਦੋ ਕੁ ਘੰਟੇ ਬਾਅਦ ਹੀ ਦਰਗਾਹ ਨੂੰ ਚਲੇ ਗਏ!ਸਰਦਾਰ ਮੋਹਨ ਸਿੰਘ ਫੋਟੋਗਰਾਫਰ ਦੇਹਰਾਦੂਨ ਵਾਲੇ ਦੱਸਦੇ ਸਨ :-
ਮੈਂ 3-10-1963 ਦੀ ਪੂਰਨਮਾਸ਼ੀ ਤੇ ਆਇਆ ਸਾਂ, ਅਗਲੇ ਦਿਨ ਜਾਣਦੀ ਆਗਿਆ ਮੰਗੀ, ਬਾਬਾ ਜੀ ਨੇ ਆਗਿਆ ਨਾ ਦਿੱਤੀ!ਫਿਰ 5-10 ਨੂੰ ਆਗਿਆ ਮੰਗੀ, ਫਿਰ ਵੀ ਆਗਿਆ ਨਾ ਦਿੱਤੀ!ਫਿਰ 6-10 ਨੂੰ ਤੀਜੀ ਵਾਰ ਆਗਿਆ ਮੰਗੀ ਤਾਂ ਬਾਬਾ ਜੀ ਨੇ ਬਚਨ ਕੀਤੇ "ਚੰਗਾ, ਜਾਣਾ ਹੈ ਤਾਂ ਜਾ ਸਕਦਾ ਹੈਂ....ਕੋਈ ਨੀ ਤਾਰ (ਚਿੱਠੀ) ਪਾ ਕੇ ਮੰਗਾ ਲਵਾਂਗੇ! "ਸ:
ਮੋਹਨ ਸਿੰਘ ਜੀ ਦਸਦੇ ਸਨ ਕਿ ਉਹਨਾਂ ਨੂੰ ਕੁੱਝ ਸਮਝ ਨਾ ਪਈ ਅਤੇ ਪੁੱਛਣ ਦਾ ਹੋਂਸਲਾ ਕੌਣ ਕਰ ਸਕਦਾ ਸੀ? ਸੋ ਦੇਹਰਾਦੂਨ ਨੂੰਚੱਲ ਪਿਆ!
ਹਲੇ ਘਰ ਪਹੁੰਚਿਆ ਹੀ ਸਾਂ ਕਿ ਮਗਰੇ ਤਾਰ ਪਹੁੰਚ ਗਈ ਜਿਸ ਵਿੱਚ ਲਿਖਿਆ ਸੀ ਕਿ "ਬਾਬਾ ਜੀ ਭਾਣਾ ਵਰਤਾ ਗਏ ਹਨ " ਸ: ਸਾਹਿਬ, ਉਹਨੀਂ ਪੈਰੀਂ ਵਾਪਿਸ ਨਾਨਕਸਰ ਪੁੱਜ ਗਏ !