Singh Soorme

Singh Soorme canadian sikh society Singh Soorme New Animated movie on Sikh History by WONDERMEDIA.for more details visit our Web site wondermediindia.com

ਭੇਡਾਂ ਦੇ ਵਾੜੇ ਚ ਫਸੇ ਸ਼ੇਰ ----- ਕਹਿੰਦੇ ਇਕ ਬਘਿਆੜ ਸੀ, ਉਸ ਨੂੰ ਤੁਰਦੇ ਫਿਰਦਿਆਂ ਕਿਧਰੇ ਭੇਡ ਦੀ ਖੱਲ ਲੱਭ ਪਈ। ਉਸ ਕੀ ਕੀਤਾ ਕਿ ਭੇਡ ਦੀ ਖੱਲ...
10/12/2018

ਭੇਡਾਂ ਦੇ ਵਾੜੇ ਚ ਫਸੇ ਸ਼ੇਰ ----- ਕਹਿੰਦੇ ਇਕ ਬਘਿਆੜ ਸੀ, ਉਸ ਨੂੰ ਤੁਰਦੇ ਫਿਰਦਿਆਂ ਕਿਧਰੇ ਭੇਡ ਦੀ ਖੱਲ ਲੱਭ ਪਈ। ਉਸ ਕੀ ਕੀਤਾ ਕਿ ਭੇਡ ਦੀ ਖੱਲ ਪਾ ਕੇ ਉਹ ਭੇਡਾਂ ਵਿਚ ਜਾ ਕੇ ਰਲ ਗਿਆ। ਸਕੀਮ ਉਸ ਦੀ ਇਹ ਸੀ ਕਿ ਰਾਤ ਨੂੰ ਜਦ ਸਭ ਨੂੰ ਵਾੜੇ ਵਿਚ ਵਾੜ ਕੇ ਮਾਲਕ ਚਲਾ ਜਾਵੇਗਾ, ਤਾਂ ਕਿਸੇ ਮੋਟੀ-ਤਗੜੀ ਭੇਡ ਦਾ ‘ਡਿਨਰ’ ਕਰਾਂਗਾ। ਹਨੇਰਾ ਹੋ ਗਿਆ ਸੀ। ਮਾਲਕ ਸਭ ਭੇਡਾਂ ਵਾੜੇ ਵਿਚ ਵਾੜ ਘਰੇ ਚਲਾ ਗਿਆ। ਘਰ ਜਾਂਦਿਆਂ ਨੂੰ ਕਿਤੇ ਨਿਆਣਿਆਂ ਦਾ ਫੁੱਫੜ ਆਇਆ ਬੈਠਾ ਸੀ। ਫੁੱਫੜ ਲਈ ਕੁੱਕੜ ਤਾਂ ਚਾਹੀਦਾ ਹੀ ਏ ਨਾ, ਪਰ ਚਲੋ ਕੁੱਕੜ ਨਹੀਂ ਤਾਂ ਭੇਡ ਹੀ ਸਹੀ। ਮਾਲਕ ਨੇ ਮੁੰਡੇ ਆਵਦੇ ਨੂੰ ਭੇਜਿਆ ਕਿ ਜਾਹ ਫੁੱਫੜ ਲਈ ਇੱਕ ‘ਮੋਟੀ-ਤਗੜੀ’ ਭੇਡ ਝਟਕਾ ਲਿਆ ਤੇਰਾ ਫੁੱਫੜ ਕੀ ਯਾਦ ਕਰੂ।
ਹੋਣਾ ਕੀ ਸੀ! ਮੋਟਾ-ਤਗੜਾ ਤਾਂ ਬਗਿਆੜ ਹੀ ਸੀ! ਉਸ ਬਥੇਰੇ ਵਾਸਤੇ ਪਾਏ ਕਿ ਮੈਂ ਭੇਡ ਨਹੀਂ, ਪਰ ਹੁਣ ਕੌਣ ਸੁਣਦਾ ਤੇ ਆਖਰ ਉਨਹੀਂ ਖਾਧੀ ਪੀਤੀ ਵਿਚ ਬਗਿਆੜ ਦਾ ਹੀ ਤੁੜਕਾ ਲਾ ਕੱਢਿਆ।
ਇਹ ਕਹਾਣੀ ਤੋਂ ਸਿੱਖਾਂ ਦੀ ਗੱਲ ਯਾਦ ਆ ਜਾਂਦੀ ਹੈ। ਉਹ ਬਗਿਆੜ ਤਾਂ ਨਹੀਂ,ਬੱਬਰ ਸ਼ੇਰ ਹੁੰਦੇ ਆ ਬੱਬਰ ਸ਼ੇਰ! ਪਰ ਸ਼ੇਰ ਜੀ ਹੁਰੀਂ ਤੁਰੇ ਭੇਡਾਂ ਦੇ ਵਾੜਿਆਂ(ਹਿੰਦੁਸਤਾਨ)ਵਿੱਚ ਫਿਰਦੇ ਹਨ, ਤਾਂ ਅਗਲਿਆਂ ਝਟਕਾਉਂਣਾ ਤਾਂ ਹੈ ਹੀ।ਕੇ ਨਹੀਂ ?
ਮਿਆਂਕਦੇ ਭੇਡਾਂ ਵਾਂਗ ਹਨ। ਭੇਡਾਂ ਦੇ ਵਾੜਿਆਂ ਵਿਚ ਰਹਿ ਰਹਿ ਭੇਡਾਂ ਵਾਲੀਆਂ ਹੀ ਹਰਕਤਾਂ ਕਰਨ ਲੱਗ ਪਏ ਹਨ। ਉਹੀ ਟਿੱਕੇ, ਉਹੀ ਕਰਮ-ਕਾਂਡ, ਉਹੀ ਜੋਤਾਂ ਨਾਲ ਮੂੰਹ ਕਾਲੇ, ਉਹੀ ਨਾਰੀਅਲ, ਮੌਲੀ, ਲਾਲ ਚੁੰਨੀ, ਸ਼ਰਾਧ, ਟੱਲੀਆਂ, ਬੰਦ ਬੱਤੀਆਂ, ਜੂਠ-ਸੁੱਚ-ਭਿੱਟ, ਜਾਤੀ ਵਲਗਣਾ, ਮੂਰਤੀ ਪੂਜਾ ਤੇ ਵਰਤ ਵਗੈਰਾ! ਬਚਿਆ ਕੀ? ਸ਼ੇਰ ਹੋ ਗਿਆ ਨਾ ਭੇਡ ਦਾ ਰੂਪ? ਹੁਣ ਦੱਸੋ ਨਰਾਤੇ ਸ਼ੁਰੂ ਕਰਤੇ ਬਾਹਮਣਾਂ ਨੇ ਹੈ ਕੋਈ ਲੈਣਾ ਦੇਣਾ ਸਿੱਖਾਂ ਦਾ ਇਸ ਨਾਲ.? ਕੇ ਹੈ..? ਅਫ਼ਸੋਸ ਦੀ ਗੱਲ ਆ ਕਈ ਸਿੱਖ ਭੈਣਾਂ ਵਰਤ ਰੱਖਦੀਆਂ ਫਿਰਦੀਆਂ.

10/10/2018

#ਗੁਰੂ ਸਾਹਿਬ ਜੀ ਦੀ ਮਿਹਰ ਸਦਕਾ ਮੀਰੀ ਪੀਰੀ ਦੇ ਇਤਿਹਾਸ ਅਤੇ ਬਾਬਾ ਬੀਧੀ ਚੰਦ ਜੀਵਨ ਤੇ ਆਧਾਰਿਤ ਫਿਲਮ ਦਾਸਤਾਨ - ਏ - ਮੀਰੀ ਪੀਰੀ ਦਾ ਪਹਿਲਾ ਟੀਜ਼ਰ ਤੁਹਾਡੇ ਅੱਗੇ ਪੇਸ਼ ਕਰ ਰਹੇ ਹਾਂ।ਉਮੀਦ ਹੈ ਕਿ ਤੁਹਾਨੂੰ ਇਹ ਚੰਗਾ ਲੱਗੇਗਾ। ਇਸ ਨੂੰ ਵੱਧ ਤੋਂ ਵੱਧ ਲੋਕਾਂ ਨਾਲ ਸ਼ੇਅਰ ਕਰੋ ਤਾਂ ਜੋ ਹੋਰਾਂ ਤੱਕ ਵੀ ਇਹ ਪਹੁੰਚ ਸਕੇ।
------------------------------------------------
With the grace and blessings of Guru Sahib, the first teaser of Dastan-e-Miri Piri, based on the history of Miri Piri and the life of Baba Bidhi Chand, is being presented to you. Hope you like it. Share this with as many people as possible so that others can watch it too.

ਪੰਚ ਪਿਆਲੇ ਪੰਚ ਪੀਰ ਛਟਮ ਪੀਰ ਬੈਠਾ ਗੁਰੂ ਭਾਰੀ ||ਅਰਜਨ ਕਾਇਆ ਪਲਟ ਕੇ ਮੂਰਤਿ ਹਰਗੋਬਿੰਦ ਸਵਾਰੀ||
10/07/2018

ਪੰਚ ਪਿਆਲੇ ਪੰਚ ਪੀਰ ਛਟਮ ਪੀਰ ਬੈਠਾ ਗੁਰੂ ਭਾਰੀ ||
ਅਰਜਨ ਕਾਇਆ ਪਲਟ ਕੇ ਮੂਰਤਿ ਹਰਗੋਬਿੰਦ ਸਵਾਰੀ||

ਰਣਜੀਤ ਨਗਾਰਾ ਵੱਜਿਆ ਤੇ ਫੌਜਾਂ ਪਈਆਂ ਤੁਰਰਾਜ ਭਾਗ ਦੇ ਵਾਰਸ ਬਣਨਾ, ਇੱਕੋ ਹੀ ਨੇ ਸੁਰਅੱਖਾਂ ਵਿੱਚ ਅੰਗਿਆਰ ਦਹਿਕਦੇ, ਹੱਥਾਂ ਦੇ ਵਿੱਚ ਨੇਜੇ ਨੇਸਰ...
10/04/2018

ਰਣਜੀਤ ਨਗਾਰਾ ਵੱਜਿਆ ਤੇ ਫੌਜਾਂ ਪਈਆਂ ਤੁਰ
ਰਾਜ ਭਾਗ ਦੇ ਵਾਰਸ ਬਣਨਾ, ਇੱਕੋ ਹੀ ਨੇ ਸੁਰ
ਅੱਖਾਂ ਵਿੱਚ ਅੰਗਿਆਰ ਦਹਿਕਦੇ, ਹੱਥਾਂ ਦੇ ਵਿੱਚ ਨੇਜੇ ਨੇ
ਸਰਬਲੋਹ ਜਹੇ ਗੱਭਰੂ ਜਿਹੜੇ, ਆਪ ਗੁਰਾਂ ਨੇ ਭੇਜੇ ਨੇ! ਖੁਦ ਹੱਥੀਂ ਤਲਵਾਰਾਂ ਦੇ ਕੇ ਪੁੱਤਰ ਤੋਰੇ ਮਾਵਾਂ ਨੇ
ਗੁਰ ਗੋਬਿੰਦ ਦੇ ਲਾਲ ਦੇਖਕੇ ਸਿਜਦੇ ਕੀਤੇ ਰਾਵਾਂ ਨੇ
ਮੌਤ ਦੇਖੀ ਜਦ ਵੈਰੀ ਨੇ ਤਾਂ ਮੂੰਹ ਨੂੰ ਆਏ ਕਲੇਜੇ ਨੇ
ਸਰਬਲੋਹ ਜਹੇ ਗੱਭਰੂ ਜਿਹੜੇ, ਆਪ ਗੁਰਾਂ ਨੇ ਭੇਜੇ ਨੇ! ਛਾਤੀ ਉੱਤੇ ਵੱਜਦੇ ਜਿਹੜੇ ਦੇਖੋ ਟੁੱਟਦੇ ਤੀਰ ਪਏ
ਸ਼ੇਰਾਂ ਵਾਂਗਰ ਗੱਜਦੇ ਯੋਧੇ, ਜਾਲਮ ਸੀਨੇ ਚੀਰ ਪਏ
ਵਿੱਚ ਮੈਦਾਨੇਂ ਪਾਈਆਂ ਭਾਜੜਾਂ, ਜਦੋਂ ਨਿਸ਼ਾਨੇ ਸੇਧੇ ਨੇ
ਸਰਬਲੋਹ ਜਹੇ ਗੱਭਰੂ ਜਿਹੜੇ, ਆਪ ਗੁਰਾਂ ਨੇ ਭੇਜੇ ਨੇ! ਅੰਬਰ ਵੀ ਤਾਂ ਕੰਬੇ ਤੱਕ ਕੇ ਰੱਤ ਰੰਗੀਆਂ ਕਿਰਪਾਨਾਂ ਨੂੰ
ਤੇਰੇ ਮੂਹਰੇ ਏਹ ਨਾ ਝੁਕਦੇ, ਦੱਸੋ ਕੋਈ ਤੂਫਾਨਾਂ ਨੂੰ
ਪ੍ਰੀਤ ਗੁਰਾਂ ਨਾ ਪਾਈ ਜਿਸਨੇ, ਜ਼ਮੀਰ ਕਦੇ ਨਾ ਵੇਚੇ ਨੇ
ਸਰਬਲੋਹ ਜਹੇ ਗੱਭਰੂ ਜਿਹੜੇ, ਆਪ ਗੁਰਾਂ ਨੇ ਭੇਜੇ ਨੇ! ਜਿੱਤਣ ਦੇ ਨੇ ਆਦੀ ਉਹ ਤਾਂ, ਹਾਰਾਂ ਤੇ ਮਨਜ਼ੂਰ ਨਹੀਂ
ਤਖਤਾਂ ਉੱਤੇ ਬੈਠਣਗੇ ਜਦ, ਉਹ ਵੀ ਤਾਂ ਦਿਨ ਦੂਰ ਨਹੀਂ
ਧਾਰ ਖੰਡੇ ਦੀ ਜੰਮਿਆਂ ਇਹਨੂੰ ਤੇ ਤੇਗਾਂ ਛਾਂਵੇ ਖੇਡੇ ਨੇ
ਸਰਬਲੋਹ ਜਹੇ ਗੱਭਰੂ ਜਿਹੜੇ, ਆਪ ਗੁਰਾਂ ਨੇ ਭੇਜੇ ਨੇ!

ਸਿੱਖਾਂ ਦੀ  #ਅਰਦਾਸ ਦੀ ਪੂਰਤੀ ਸਿਰਫ ਤੇ ਸਿਰਫ ਉਹਨਾਂ ਦਾ ਵੱਖਰਾ ਆਜ਼ਾਦ ਮੁਲਕ  #ਖ਼ਾਲਿਸਤਾਨ ਦੇ ਹੋਂਦ ਵਿਚ ਆਉਣ ਨਾਲ ਹੀ ਹੋ ਸਕਦੀ ਹੈ। ਸਿੱਖ ਭੁੱਲ...
09/25/2018

ਸਿੱਖਾਂ ਦੀ #ਅਰਦਾਸ ਦੀ ਪੂਰਤੀ ਸਿਰਫ ਤੇ ਸਿਰਫ ਉਹਨਾਂ ਦਾ ਵੱਖਰਾ ਆਜ਼ਾਦ ਮੁਲਕ #ਖ਼ਾਲਿਸਤਾਨ ਦੇ ਹੋਂਦ ਵਿਚ ਆਉਣ ਨਾਲ ਹੀ ਹੋ ਸਕਦੀ ਹੈ। ਸਿੱਖ ਭੁੱਲ ਜਾਣ ਕਿ ਭਾਰਤ ਸਿੱਖਾਂ ਦੇ ਹੱਕ ਵਿਚ ਆਵਾਜ਼ ਉਠਾਏਗਾ ਜਾਂ ਫੇਰ #ਭਾਰਤ ਸਿੱਖਾਂ ਦੇ ਮਸਲੇ ਹੱਲ ਕਰੇਗਾ --------ਕਿਉਂਕਿ ਜਿਸ ਭਾਰਤ ਨੇ ਅਪਣਾ ਸਾਰਾ ਨਿਜ਼ਾਮ ਹੀ ਸਿੱਖਾਂ ਦੀ ਹੋਂਦ ਨੂੰ ਖ਼ਤਮ ਕਰਨ ਤੇ ਲਾਇਆ ਹੋਇਆ, ਫੇਰ ਉਹ ਸਿੱਖਾਂ ਦੇ ਮਸਲੇ ਕਿਵੇਂ ਹੱਲ ਕਰ ਸਕਦਾ ਹੈ..?? ਭਾਰਤ ਵੱਲੋਂ #ਕਰਤਾਰਪੁਰ_ਸਾਹਿਬ, ਪਾਕਿਸਤਾਨ ਲਾਂਘੇ ਨੂੰ ਨਾ ਖੋਲ੍ਹਣ ਦਾ ਇਕ ਕਾਰਨ ਇਹ ਵੀ ਹੈ ਕਿ..... ਹਰ ਸਾਲ ਗੁਰਪੁਰਬ ਮੌਕੇ ਤੇ Sikhs for justice ਵੱਲੋਂ Refrendum 2020 ਦੀ ਮੁਹਿੰਮ ਸਬੰਧੀ #ਪਾਕਿਸਤਾਨ ਵਿਖੇ ਨਨਕਾਣਾ ਸਾਹਿਬ, ਪੰਜਾ ਸਾਹਿਬ, ਕਰਤਾਰਪੁਰ ਸਾਹਿਬ ਅਤੇ ਹੋਰ ਗੁਰਧਾਮਾਂ ਦੇ ਬਾਹਰ ਇਕ ਕੈਂਪ ਲਾਇਆ ਜਾਂਦਾ ਅਤੇ ਸੰਗਤਾਂ ਨੂੰ Refrendum 2020 ਦੇ ਕਾਇਦੇ ਕਾਨੂੰਨ ਅਤੇ ਨਿਯਮਾਂ ਤੋਂ ਜਾਣੂ ਕਰਵਾਇਆ ਜਾਂਦਾ ਹੈ। ਭਾਰਤੀ ਹਕੂਮਤ ਪੰਜਾਬ ਵਿੱਚ ਰਹਿ ਰਹੇ ਸਿੱਖਾਂ ਨੂੰ Refrendum 2020 ਸਬੰਧੀ ਜੋਕਿ ਪੂਰੀ ਤਰ੍ਹਾਂ ਨਾਲ ਅੰਤਰਾਸ਼ਟਰੀ ਕਾਨੂੰਨਾਂ ਤਹਿਤ ਸ਼ਾਂਤਮਈ ਹੈ, ਭੁਲੇਖੇ ਵਿੱਚ ਰੱਖਣਾ ਚਾਹੁੰਦੀ ਹੈ। ਇਸ ਲਈ ਭਾਰਤੀ ਹਕੂਮਤ ਨੇ ਅਪਣੀ ਪੂਰੀ ਤਾਕਤ ਲਾਈ ਹੋਈ ਹੈ 2020 ਸਬੰਧੀ ਸਿੱਖਾਂ ਨੂੰ ਗੁੰਮਰਾਹ ਕਰਨ ਲਈ---------ਇਸੇ ਲਈ ਭਾਰਤੀ ਹਕੂਮਤ ਸਿੱਖੀ ਭੇਸ ਵਿਚ ਪਾਲੇ ਹੋਏ ਅਪਣੇ ਪਾਲਤੂ ਟੁੱਕੜਬੋਚਾ ਤੋਂ Refrendum ਦੇ ਖਿਲਾਫ਼ ਬਿਆਨਬਾਜੀ ਕਰਵਾ ਰਹੀ ਹੈ। ਪੰਜਾਬ ਵਿੱਚ ਰਹਿ ਰਹੇ ਸਿੱਖ ਭਾਰਤੀ ਹਕੂਮਤ ਦੀਆਂ ਇਹਨਾਂ ਚਾਲਾਂ ਤੋਂ ਸੁਚੇਤ ਰਹਿਣ ਅਤੇ ਵੱਧ ਤੋਂ ਵੱਧ ਸਾਥ ਦੇਣ Refrendum 2020 ਦਾ। Support

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ 16 ਸਿਤੰਬਰ ਨੂੰ ਬਟਾਲਾ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧ...
09/22/2018

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ 16 ਸਿਤੰਬਰ ਨੂੰ ਬਟਾਲਾ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਤੋਂ ਬਾਰਾਤ ਲੈ ਕੇ ਬਟਾਲਾ ਗਏ ਸਨ ਤੇ ਹਰ ਸਾਲ ਸੁਲਤਾਨਪੁਰ ਲੋਧੀ ਤੋਂ ਬਾਰਾਤ ਦੇ ਰੂਪ ਵਿੱਚ ਇੱਕ ਵਿਸ਼ਾਲ ਨਗਰ ਕੀਰਤਨ ਬਟਾਲੇ ਜਾਂਦਾ ਹੈ ਜੋ ਕਿ ਭਲਕੇ 15 ਸਿਤੰਬਰ ਨੂੰ ਸੁਲਤਾਨਪੁਰ ਲੋਧੀ ਤੋਂ ਰਵਾਨਾ ਹੋਵੇਗਾ। ਇਹ ਨਗਰ ਕੀਰਤਨ ਸਵੇਰੇ 7 ਵਜੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਬਟਾਲਾ ਲਈ ਰਵਾਨਾ ਹੋਵੇਗਾ ਤੇ ਤਲਵੰਡੀ ਚੌਧਰੀਆ, ਫੱਤੂ ਢੀਂਗਾ, ਉੱਚਾ, ਸੁਰਖਪੁਰ, ਢਿੱਲਵਾਂ, ਬਿਆਸ ਤੇ ਬਾਬਾ ਬਕਾਲਾ ਤੋਂ ਹੁੰਦਾ ਹੋਇਆ ਸ਼ਾਮ 7 ਵਜੇ ਸੁਲਤਾਨਪੁਰ ਲੋਧੀ ਪਹੁੰਚੇਗਾ। ਨਗਰ ਕੀਰਤਨ ਨੂੰ ਲੈਣ ਲਈ ਬਟਾਲਾ ਤੋਂ ਸੰਗਤ ਸੁਲਤਾਨਪੁਰ ਲੋਧੀ ਪਹੁੰਚੇਗੀ ਤੇ ਸੰਗਤ ਦੇ ਸੁਲਤਾਨਪੁਰ ਲੋਧੀ ਪਹੁੰਚਣ ਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿੱਚ ਸ਼ਾਮ ਨੂੰ ਧਾਰਮਿਕ ਸਮਾਗਮ ਵੀ ਹੋਣਗੇ।

Read, like and share👇👇👇👇👇
09/21/2018

Read, like and share
👇👇👇👇👇

ਇਤਿਹਾਸ ਗਵਾਹ ਹੈ ਕਿ ਜਦੋਂ ਰਾਮ ਚੰਦਰ ਜੀ ਨੂੰ ਬਨਵਾਸ ਦਿੱਤਾ ਤਾਂ ਦਸ਼ਰਥ ਪੁੱਤਰ ਵਿਜੋਗ ਵਿੱਚ ਹੀ ਮਰ ਗਿਆ ਸੀ |ਜਦੋਂ ਅਰਜਨ ਦਾ ਪੁੱਤਰ ਅਭਿਮਨਉ ਕਰੂ...
09/18/2018

ਇਤਿਹਾਸ ਗਵਾਹ ਹੈ ਕਿ ਜਦੋਂ ਰਾਮ ਚੰਦਰ ਜੀ ਨੂੰ ਬਨਵਾਸ ਦਿੱਤਾ ਤਾਂ ਦਸ਼ਰਥ ਪੁੱਤਰ ਵਿਜੋਗ ਵਿੱਚ ਹੀ ਮਰ ਗਿਆ ਸੀ |ਜਦੋਂ ਅਰਜਨ ਦਾ ਪੁੱਤਰ ਅਭਿਮਨਉ ਕਰੂਕਸ਼ੇਤਰ ਦੇ ਮੈਦਾਨ ਵਿੱਚ ਮਰਿਆ ਤਾਂ ਅਰਜਨ ਨੇ ਹਥਿਆਰ ਸੁੱਟ ਦਿੱਤੇ ਕਿ ਪੁੱਤਰ ਦੀ ਮੌਤ ਮੈ ਨਹੀਂ ਦੇਖ ਸਕਦਾ |ਜਦੋਂ ਹਜ਼ਰਤ ਇਬਰਾਹਿਮ ਨੂੰ ਖੁਦਾ ਨੇ ਕਿਹਾ ਕਿ ਮੈਂ ਤੈਨੂੰ ਦਰਸ਼ਨ ਦੇ ਦੇਵਾਂਗਾ ਤੂੰ ਆਪਣੇ ਪੁੱਤਰ ਦੀ ਕੁਰਬਾਨੀ ਦੇ ਦੇਵੇਂ ਤਾਂ ਇਬਰਾਹਿਮ ਨੇ ਕਿਹਾ ਮੇਰੀਆ ਅੱਖਾਂ ਤੇ ਪੱਟੀ ਬੰਨ ਦਿਓ ਆਪਣੇ ਪੁੱਤਰ ਦੀ ਮੌਤ ਮੈਂ ਨਹੀ ਦੇਖ ਸਕਦਾ |ਜਦੋ ਹਜਰਤ ਮੁਹੰਮਦ ਸਾਹਿਬ ਦਾ ਛੋਟਾ ਬੇਟਾ ਮਰਿਆ ਤਾਂ ਹਜ਼ਰਤ ਮੁਹੰਮਦ ਸਾਹਿਬ ਦੀ ਦਾੜੀ ਰੋ ਰੋ ਕੇ ਹੰਝੂਆਂ ਨਾਲ ਭਿੱਜ ਗਈ |
ਯਾਕੂਬ ਤੇ ਯੂਸਫ਼ ਦੋਵੇ ਪਿਓ ਪੁੱਤਰ ਰਾਜੇ ਸਨ | ਅਰਬ ਅਤੇ ਮਿਸਰ ਦੇ ਦੋਵੇਂ ਇੱਕ ਦੂਜੇ ਨੂੰ ਮਿਲ ਨਹੀ ਸਕੇ |ਵਿਯੋਗ ਵਿੱਚ ਰੋ ਰੋ ਕੇ ਅੰਨੇ ਹੋ ਗਏ |
ਦੁਨੀਆ ਦੇ ਅਵਤਾਰ ਪੈਗੰਬਰ ਵੀ ਪੁਤਰਾਂ ਦਾ ਵਿਯੋਗ ਬਰਦਾਸ਼ਤ ਨਹੀ ਕਰ ਸਕੇ |
ਇੱਕੋ ਇੱਕ ਸਾਡੇ ਗੁਰੂ ਗੋਬਿੰਦ ਸਿੰਘ ਜੀ ਹੋਏ ਹਨ ਮਰਦ ਸੂਰਮੇ ਜਿਨਾਂ ਨੇ ਚਾਰ ਪੁੱਤਰ ਵਾਰੇ ਸਾਡੇ ਲਈ ਅਤੇ ਸੀ ਵੀ ਨਹੀ ਕੀਤੀ |ਸਗੋਂ ਪਿਤਾ ਦਸ਼ਮੇਸ਼ ਚਮਕੋਰ ਦੀ ਗੜੀ ਵਿੱਚ ਸਾਹਿਬਜ਼ਾਦਾ ਜੁਝਾਰ ਸਿੰਘ ਨੂੰ ਮੈਦਾਨੇ ਜੰਗ ਵਿੱਚ ਤੋਰਦੇ ਹਨ ਅਤੇ ਆਖਦੇ ਹਨ
ਆਓ ਬੇਟਾ ਆਓ ਤੁਮਾਰੇ ਸਜਾ ਦੇ ਛੋਟੀ ਸੀ ਤੇਗ ਔਰ ਛੋਟੀ ਸੀ ਕਲਗੀ ਸਜਾਦੇ |ਬੇਟਾ ਏਕ ਖਾਹਿਸ਼ ਹੈ ਦਿਲ ਮੇ ਤੁਮਹੇ ਤੇਗ ਚਲਾਤੇ ਹੋਏ ਦੇਖੇ | ਹਮ ਅਪਨੀ ਆਂਖ ਸੇ ਬਰਸ਼ੀ ਖਾਤੇ ਦੇਖੇ ਹਮ
🙏 ਧੰਨ ਗੁਰੂ ਮਹਾਰਾਜ ਜੀ🙏

ਕਿਸੇ ਦੇ ਔਗਣਾ ਨੂੰ ਦੇਖਣਾ = ਸਭ ਤੋਂ ਵੱਡਾ ਔਗਣ ਹੈਕਿਸੇ ਦੇ ਦੋਖ ਦੇਖਣਾ = ਸਭ ਤੋਂ ਵੱਡਾ ਦੋਖ ਹੈਅਜਿਹਾ ਕੁਝ ਇੱਕ ਪਰਮੇਸ਼ਰ ਨੂੰ ਭੁਲਿਆ ਹੋਇਆ ਹੀ ...
09/16/2018

ਕਿਸੇ ਦੇ ਔਗਣਾ ਨੂੰ ਦੇਖਣਾ = ਸਭ ਤੋਂ ਵੱਡਾ ਔਗਣ ਹੈ
ਕਿਸੇ ਦੇ ਦੋਖ ਦੇਖਣਾ = ਸਭ ਤੋਂ ਵੱਡਾ ਦੋਖ ਹੈ
ਅਜਿਹਾ ਕੁਝ ਇੱਕ ਪਰਮੇਸ਼ਰ ਨੂੰ ਭੁਲਿਆ ਹੋਇਆ ਹੀ ਮਨੁੱਖ ਕਰ ਸਕਦਾ ਹੈ ,, ਗੁਰੂ ਵਾਲਾ ਨਹੀਂ ,,,,
ਪਰਮਾਤਮਾ ਦੀ ਕਿਰਪਾ ਨਾਲ ਹੀ ਬੰਦੇ ਦੇ ਔਗੁਣ ( ਐਬ ) ਢਕੇ ਹੋਏ ਹਨ ,,,, ਇਹ ਪਰਮਾਤਮਾ ਦਾ ਹੀ ਪ੍ਰਸਾਦ ਹੈ ,,,,, ਜਿਹ ਪ੍ਰਸਾਦਿ ਤੇਰੇ ਸਗਲ ਛਿਦ੍ਰ ਢਾਕੇ ॥
ਗੁਰੂ ਗ੍ਰੰਥ ਸਾਹਿਬ - ਅੰਗ ੨੭੦

ਮਨੁੱਖ ਦੇ ਕਿੰਨੇ ਪਾਪ, ਕਿੰਨੀ ਠੱਗੀ, ਕਿੰਨੀ ਬੇਈਮਾਨੀ, ਚੁਗਲੀ ਨਿੰਦਿਆ ,,ਸਾਰੇ ਹੀ ,,, ਜੋ ਉਹਨੇ ਹੰਕਾਰ ਆਸ਼੍ਰਿਤ ,ਤੇ ਲੋਭ ਆਸ਼੍ਰਿਤ ਕੀਤੇ ਗਏ ਕਰਮ ਹਨ ,,,, ਇਹ ਕਿਸੇ ਨੂੰ ਕੁਝ ਨੀ ਪਤਾ , ਇਹ ਕਿਸੇ ਹੋਰ ਨੇ ਨੀ ਢਕੇ ਸਿਰਫ ਪਰਮਾਤਮਾ ਨੇ ਹੀ ਢਕੇ ਨੇ ,, ( ਜਿਹ ਪ੍ਰਸਾਦਿ ਤੇਰੇ ਸਗਲ ਛਿਦ੍ਰ ਢਾਕੇ ॥ ) ,,,,,,, ਇਹ ਕਿਸੇ ਨੂੰ ਕੁਝ ਨੀ ਪਤਾ , ਜੇ ਪਤਾ ਹੈ ਤਾਂ ਸਿਰਫ ਪਰਮਾਤਮਾ ਨੂੰ , ਈਸ਼ਵਰ ਨੂੰ ,,,,, ਅਜਿਹੇ ਮਨੁੱਖ ਨੂੰ ਚਾਹੀਦਾ ਹੈ ,, ਕਿਸੇ ਦੇ ਔਗਣਾ ਨੂੰ ਨਹੀਂ ਦੇਖਣਾ ਚਾਹੀਦਾ ,, ਉਸ ਵਿਚਲੇ ਗੁਣ ਦੇਖੇ ਅਤੇ ਉਸਦੇ ਗੁਣਾ ਆਪਣਾ ਲੈ ,ਉਸਦੇ ਗੁਣਾ ਨਾਲ ਸਾਂਝ ਪਾ ਲੈ , ਜਿਥੇ ਮਰਜੀ ਜਾਹ ਭਲਾ ਹੀ ਕਹਿ , ਮੰਦਾ ਨਾ ਬੋਲ ,,,,,
ਅਤੇ ਉਸਦੇ ਔਗਣਾ ਨੂੰ ਛੱਡਦਾ ਜਾਹ , ਛੱਡਦਾ ਜਾਹ, ( ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ ॥ ) ,,,,,,,,,, ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ ॥
ਜੇ ਗੁਣ ਹੋਵਨ੍ਹ੍ਹਿ ਸਾਜਨਾ ਮਿਲਿ ਸਾਝ ਕਰੀਜੈ ॥
ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ ॥
ਪਹਿਰੇ ਪਟੰਬਰ ਕਰਿ ਅਡੰਬਰ ਆਪਣਾ ਪਿੜੁ ਮਲੀਐ ॥
ਜਿਥੈ ਜਾਇ ਬਹੀਐ ਭਲਾ ਕਹੀਐ ਝੋਲਿ ਅੰਮ੍ਰਿਤੁ ਪੀਜੈ ॥
ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ ॥੩॥
ਗੁਰੂ ਗ੍ਰੰਥ ਸਾਹਿਬ - ਅੰਗ ੭੬੫
( ਗਿਆਨੀ ਸੰਤ ਸਿੰਘ ਜੀ ਮਸਕੀਨ ਸੇਵਾ ਦਲ )

ਸਾਰਾਗੜ੍ਹੀ ਦੀ ਲੜਾਈਸਾਰਾਗੜ੍ਹੀ ਦੀ ਲੜਾਈ ਉੱਤਰ-ਪੱਛਮੀ ਫਰੰਟੀਅਰ ਸੂਬੇ ‘ਤੇ ਅਫ਼ਗ਼ਾਨਿਸਤਾਨ ਦੀਆਂ ਸਰਹੱਦਾਂ ਲਾਗੇ ਸਾਰਾਗੜ੍ਹੀ ਦੇ ਸਥਾਨ ‘ਤੇ 12 ਸ...
09/15/2018

ਸਾਰਾਗੜ੍ਹੀ ਦੀ ਲੜਾਈ

ਸਾਰਾਗੜ੍ਹੀ ਦੀ ਲੜਾਈ ਉੱਤਰ-ਪੱਛਮੀ ਫਰੰਟੀਅਰ ਸੂਬੇ ‘ਤੇ ਅਫ਼ਗ਼ਾਨਿਸਤਾਨ ਦੀਆਂ ਸਰਹੱਦਾਂ ਲਾਗੇ ਸਾਰਾਗੜ੍ਹੀ ਦੇ ਸਥਾਨ ‘ਤੇ 12 ਸਤੰਬਰ, 1897 ਨੂੰ ਲੜੀ ਗਈ ਸੀ। ਇਹ ਲੜਾਈ ਬ੍ਰਿਟਿਸ਼-ਭਾਰਤੀ ਫੌਜ (36 ਸਿੱਖ ਰੈਜਮੈਂਟ) ਜੋ ਹੁਣ 4 ਸਿੱਖ ਰੈਜਮੈਂਟ ਅਖਵਾਉਂਦੀ ਹੈ, ਦੇ 21 ਜਾਂਬਾਜ ਜਵਾਨਾਂ ਤੇ ਅਫ਼ਗ਼ਾਨੀ ਪਠਾਣਾਂ 'ਤੇ ਅਫ਼ਰੀਦੀ ਕਬਾਇਲੀਆਂ ਵਿਚਕਾਰ ਗਹਿਗੱਚ ਮੁਕਾਬਲੇ ਨਾਲ ਲੜੀ ਗਈ।

ਸਾਰਾਗੜ੍ਹੀ ਦੀ ਲੜਾਈ ਵਿਚ 600 ਅਫ਼ਗ਼ਾਨੀ ਲਾਸ਼ਾਂ ਯੁੱਧ ਖੇਤਰ ਤੋਂ ਮਿਲੀਆਂ ਸਨ। ਜਿੰਨ੍ਹਾ ਵਿੱਚੋਂ ਜ਼ਿਆਦਾਤਰ ਕਿਲ੍ਹੇ ਵਿੱਚ ਡਟੇ ਰਹੇ ਸਿੱਖ ਫ਼ੌਜੀਆਂ ਵੱਲੋਂ ਅੱਗ ਨਾਲ ਝੁਲਸਾਈਆਂ ਗਈਆ।

ਕਬਾਇਲੀਆਂ ਦਾ ਹਮਲਾ

27 ਅਗਸਤ ਤੋਂ 8 ਸਤੰਬਰ, 1897 ਦੇ ਸਮੇਂ ਵਿਚਕਾਰ ਕਬਾਇਲੀਆਂ ਨੇ ਲੈਫਟ ਵਿੰਗ ਦੀ ਸੁਰੱਖਿਆ ਪੰਕਤੀ ‘ਤੇ ਬੜਾ ਭਿਆਨਕ ਹਮਲਾ ਬੋਲ ਦਿੱਤਾ ਪਰ ਇਨ੍ਹਾਂ ਕਬਾਇਲੀਆਂ ਨੂੰ ਖਦੇੜ ਕੇ 10 ਸਤੰਬਰ ਨੂੰ ਖਣਕੀ ਘਾਟੀ ਵੱਲ ਪਿੱਛੇ ਧੱਕ ਦਿੱਤਾ ਗਿਆ ਪਰ ਸਮਾਨਾ ਪੋਸਟ ਉੱਪਰ 10000 ਕਬਾਇਲੀਆਂ ਦੇ 4 ਹਮਲਿਆਂ ਨੂੰ ਵੀ ਅਸਫਲ ਬਣਾ ਦਿੱਤਾ ਗਿਆ। ਇਸ ਉਪਰੰਤ ਕਬਾਇਲੀਆਂ ਦੇ ਅਫਰੀਦੀ ਸਰਦਾਰਾਂ ਨੇ ਸਲਾਹ-ਮਸ਼ਵਰਾ ਕਰਕੇ ਸਾਰਾਗੜ੍ਹੀ ‘ਤੇ ਹਮਲੇ ਦੀ ਯੋਜਨਾ ਬਣਾ ਲਈ, ਕਿਉਂਕਿ ਇਸ ਚੌਕੀ ਦੀ ਰਾਖੀ ਲਈ 21 ਜਵਾਨਾਂ ਦੀ ਨਫਰੀ ਬਹੁਤ ਹੀ ਘੱਟ ਸੀ। ਉਨ੍ਹਾਂ ਇਸ ਚੌਕੀ ਨੂੰ 12 ਸਤੰਬਰ ਵਾਲੇ ਦਿਨ ਚਾਰੇ ਪਾਸਿਓਂ ਘੇਰਾ ਪਾ ਕੇ ਭਾਰੀ ਹਮਲੇ ਨਾਲ ਹੱਲਾ ਬੋਲ ਦਿੱਤਾ। ਇਸ ਹਮਲੇ ਨਾਲ ਇਸ ਚੌਕੀ ਦਾ ਪੂਰੀ ਦੁਨੀਆ ਨਾਲੋਂ ਸੰਪਰਕ ਟੁੱਟ ਗਿਆ। ਇਸ ਚੌਕੀ ਦੀ ਕਮਾਂਡ ਬਾਬਾ ਈਸ਼ਰ ਸਿੰਘ ਗਿੱਲ ਹਵਾਲਦਾਰ ਪਿੰਡ ਝੋਰੜਾਂ, ਜ਼ਿਲ੍ਹਾ ਲੁਧਿਆਣਾ ਕੋਲ ਸੀ। ਦੁਸ਼ਮਣਾਂ ਨੇ ਬਾਬਾ ਈਸ਼ਰ ਸਿੰਘ ਗਿੱਲ ਕਮਾਂਡਰ ਨੂੰ ਬਹੁਤ ਲਾਲਚ ਦਿੱਤੇ ਕਿ ਉਹ ਚੌਕੀ ਖਾਲੀ ਕਰ ਦੇਵੇ। ਉਨ੍ਹਾਂ ਨੂੰ ਸੁਰੱਖਿਅਤ ਲਾਂਘਾ ਤੇ ਹੋਰ ਇਨਾਮ ਦਿੱਤੇ ਜਾਣਗੇ ਪਰ ਬਾਬਾ ਜੀ ਬੜੇ ਅਣਖੀਲੇ ਸੁਭਾਅ ਵਾਲੇ ਸਨ। ਕਰਨਲ ਹਾਰਟਨ ਲੋਕਹਾਰਟ ਦੇ ਕਿਲ੍ਹੇ ਤੋਂ ਸਭ ਕੁਝ ਤੱਕ ਰਿਹਾ ਸੀ। ਉਸ ਨੇ ਹੋਰ ਕੁਮਕ ਬਾਬਿਆਂ ਦੀ ਸਹਾਇਤਾ ਲਈ ਭੇਜਣ ਦਾ ਯਤਨ ਵੀ ਕੀਤਾ ਪਰ ਅਸਫਲ ਹੀ ਰਿਹਾ, ਕਿਉਂਕਿ ਸਾਰਾ ਇਲਾਕਾ ਹੀ ਦੁਸ਼ਮਣਾਂ ਨੇ ਘੇਰੇ ਵਿੱਚ ਲੈ ਰੱਖਿਆ ਸੀ। 9.30 ਵਜੇ ਸ਼ੁਰੂ ਹੋਈ ਲੜਾਈ ਨੂੰ 6 ਘੰਟੇ ਬੀਤ ਗਏ, 600 ਦੇ ਕਰੀਬ ਕਬਾਇਲੀ ਤੇ ਗੜ੍ਹੀ ਦੇ ਅੰਦਰ 12 ਸਿੱਖ ਫੌਜੀ ਵੀ ਸ਼ਹੀਦ ਹੋ ਗਏ ਸਨ। ਗੋਲੀ ਸਿੱਕਾ ਵੀ ਕਿਨਾਰੇ ‘ਤੇ ਸੀ ਪਰ ਸਿੱਖ ਜਵਾਨ ਚੜ੍ਹਦੀ ਕਲਾ ਵਿੱਚ ਸਨ। ਕਿਵੇਂ ਨਾ ਕਿਵੇਂ ਦੁਸ਼ਮਣ ਨੇ ਇੱਕ ਪਾਸੇ ਕੰਧ ‘ਚ ਪਾੜ ਪਾ ਲਿਆ। ਪਰ ਸਿੱਖ ਫੌਜੀਆਂ ਨੇ ਦੁਸ਼ਮਣ ਨੂੰ ਅੰਦਰ ਨਾ ਆਉਣ ਦਿੱਤਾ। ਦੁਸ਼ਮਣ ਨੇ ਤਰਕੀਬ ਘੜੀ ਤੇ ਆਸੇ-ਪਾਸੇ ਘਾਹ-ਫੂਸ ਨੂੰ ਅੱਗ ਲਗਾ ਕੇ ਧੂੰਆਂ ਹੀ ਧੂੰਆਂ ਕਰ ਦਿੱਤਾ। ਅੰਦਰੋਂ ਫੌਜੀ ਸਿਰਫ ਬੋਨਟਾਂ ਨਾਲ ਹੀ ਲੜ ਰਹੇ ਸਨ। 20 ਫੌਜੀ ਸ਼ਹੀਦੀ ਪ੍ਰਾਪਤ ਕਰ ਗਏ। ਇਕੱਲਾ ਸਿਗਨਲਮੈਨ ਗੁਰਮੁਖ ਸਿੰਘ ਹੀ ਬਚਿਆ ਸੀ। ਸਿਗਨਲਮੈਨ ਗੁਰਮੁਖ ਸਿੰਘ ਨੇ ਕਰਨਲ ਹਾਰਟਨ ਨੂੰ ਸਿਗਨਲ ਦਿੱਤਾ ਕਿ ਮੇਰੇ ਸਾਰੇ ਸਾਥੀ ਸ਼ਹੀਦ ਹੋ ਚੁੱਕੇ ਹਨ। ਮੈਂ ਇਕੱਲਾ ਹੀ ਬਚਿਆ ਹਾਂ। ਮੈਨੂੰ ਸਿਗਨਲ ਬੰਦ ਕਰਨ ਦਾ ਹੁਕਮ ਦਿੱਤਾ ਜਾਵੇ ਤਾਂ ਕਿ ਮੈਂ ਵੀ ਆਪਣੇ ਸਾਥੀਆਂ ਨਾਲ ਸ਼ਾਮਿਲ ਹੋ ਜਾਵਾਂ।ਸੋ ਉਸ ਨੇ ਸਿਗਨਲ ਬੰਦ ਕਰਕੇ ਜੈਕਾਰਾ ਲਗਾਇਆ ਤੇ ਬੰਦੂਕ ਦੀ ਬੋਨਟ ਨਾਲ 20 ਤੋਂ ਵਧੇਰੇ ਦੁਸ਼ਮਣਾਂ ਨੂੰ ਢੇਰ ਕਰ ਦਿੱਤਾ। ਅਖੀਰ ਦੁਸ਼ਮਣ ਨੇ ਗੜ੍ਹੀ ਨੂੰ ਅੱਗ ਲਗਾ ਦਿੱਤੀ। ਅਜਿਹੀ ਸੀ ਬਹਾਦਰੀ ਦੀ ਇਹ ਅਦੁੱਤੀ ਦਾਸਤਾਨ। ਭਾਰਤੀ ਫੌਜੀਆਂ ਨੇ ਦੁਸ਼ਮਣਾਂ ਨੂੰ ਜਿਉਂਦੇ ਜੀਅ ਗੜ੍ਹੀ ਦੇ ਲਾਗੇ ਨਾ ਢੁੱਕਣ ਦਿੱਤਾ। ਦੁਸ਼ਮਣ ਹੈਰਾਨ ਸੀ ਕਿ ਏਨੀ ਘੱਟ-ਗਿਣਤੀ ਫੌਜ ਨੇ ਉਨ੍ਹਾਂ ਦੇ ਨੱਕ ‘ਚ ਦਮ ਕਰ ਰੱਖਿਆ। ਉਹ ਉਨ੍ਹਾਂ ਦੀ ਬਹਾਦਰੀ ਦਾ ਕਾਇਲ ਵੀ ਹੋਇਆ।
ਸਹੀਦਾਂ ਦਾ ਸਨਮਾਨਸੋਧੋ
ਮੁੱਖ ਲੇਖ: ਇੰਡੀਅਨ ਆਡਰ ਆਫ ਮੈਰਿਟ
ਜਿਨ੍ਹਾਂ 21 ਜਵਾਨਾਂ ਨੇ ਸਾਰਾਗੜ੍ਹੀ ਦੀ ਲੜਾਈ ਵਿੱਚ ਆਪਣੀਆਂ ਸ਼ਹਾਦਤਾਂ ਦਿੱਤੀਆਂ, ਉਨ੍ਹਾਂ ਦੀ ਜਾਣਕਾਰੀ ਇਸ ਪ੍ਰਕਾਰ ਹੈ:
ਹਵਾਲਦਾਰ ਸ: ਈਸ਼ਰ ਸਿੰਘ ਗਿੱਲ ਪਿੰਡ ਝੋਰੜਾਂ ਜ਼ਿਲ੍ਹਾ ਲੁਧਿਆਣਾ (ਕਮਾਂਡਰ)ਸ: ਲਾਲ ਸਿੰਘ ਨਾਇਕਸ: ਚੰਦਾ ਸਿੰਘ ਲਾਸ ਨਾਇਕਸ: ਸੁੰਦਰ ਸਿੰਘਸ: ਉੱਤਮ ਸਿੰਘਸ: ਹੀਰਾ ਸਿੰਘਸ: ਰਾਮ ਸਿੰਘਸ: ਜੀਵਾ ਸਿੰਘਸ: ਜੀਵਨ ਸਿੰਘਸ: ਗੁਰਮੁਖ ਸਿੰਘ ਸਿਗਨਲਮੈਨਸ: ਭੋਲਾ ਸਿੰਘਸ: ਬੇਲਾ ਸਿੰਘਸ: ਨੰਦ ਸਿੰਘਸ: ਸਾਹਿਬ ਸਿੰਘਸ: ਦਿਆ ਸਿੰਘਸ: ਭਗਵਾਨ ਸਿੰਘਸ: ਨਰੈਣ ਸਿੰਘਸ: ਗੁਰਮੁਖ ਸਿੰਘਸ: ਸਿੰਦਰ ਸਿੰਘ (ਇਹ ਸਭ ਸਿਪਾਹੀ ਰੈਂਕ ਵਾਲੇ)ਸੇਵਾਦਾਰ ਦਾਓ ਸਿੰਘਦਾਦ ਸਿੰਘ।

☬ ੲਿਕ ਵਾਰ ਵਾਹਿਗਰੂ ਜੀ ਜਰੁਰ ਲਿਖੋ ਜੀ ਤੇ ਜਪੋ ਜੀ 🙏🙏🏵 🏵 ਧੰਨ ਧੰਨ ਸ਼੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ🙏🙏 ੴਸਾਤਿਨਾਮ ਸ਼੍ਰੀ ਵਾਹਿਗੁਰੂ ਜੀ ☬ ☬...
09/13/2018

☬ ੲਿਕ ਵਾਰ ਵਾਹਿਗਰੂ ਜੀ ਜਰੁਰ ਲਿਖੋ ਜੀ ਤੇ ਜਪੋ ਜੀ 🙏🙏🏵 🏵 ਧੰਨ ਧੰਨ ਸ਼੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ🙏🙏 ੴਸਾਤਿਨਾਮ ਸ਼੍ਰੀ ਵਾਹਿਗੁਰੂ ਜੀ ☬ ☬ ..ੴਵਾਹਿਗੁਰੂ ਜੀ ਕਾ ਖਾਲਸਾ☬
ੴਵਾਹਿਗੁਰੂ ਜੀ ਕੀ ਫਤਿਹ☬
👉|| ~ These photos which we are posting of guru sahiban's are just imagination
This is just our believe how our guru's look like, So I request you all please Do path and believe in Sri Guru Granth Sahib Ji Maharaj. Historical , Gurudwaras ,Places ,etc are Real.
Destination For Learning & Spreading Good Thoughts ~|| 👈 .. ..

Address

Vancouver, BC
V5K0A8

Website

Alerts

Be the first to know and let us send you an email when Singh Soorme posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Singh Soorme:

Share

Category