07/27/2023
॥ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ॥
ਆਪ ਸਭ ਜੀ ਨੂੰ ਪਤਾ ਹੈ ਇਸ ਸਮੇਂ ਪੰਜਾਬ ਦੇ ਪਿੰਡਾਂ ਦੇ
ਹਲਾਤ ਬਹੁਤ ਮਾੜੇ ਹਨ। ਹੜ੍ਹਾਂ ਦੇ ਪਾਣੀ ਦੀ ਮਾਰ ਝੱਲ ਰਹੇ ਪਿੰਡਾਂ ਦਾ ਹੜ੍ਹ ਦੇ ਪਾਣੀ ਨੇ ਸਭ ਕੁੱਝ ਤਬਾਹ ਕਰ ਦਿੱਤਾ ਹੈ। ਪੰਜਾਬ ਦੇ ਹਰ ਵਰਗ ਦੇ ਲੋਕ ਹਰ ਤਰਾਂ ਦੀ ਕੋਸ਼ੀਸ਼ ਕਰ ਰਹੇ ਹਨ ਤੇ ਲੋੜੀਦੀਆਂ ਚੀਜਾਂ ਨੂੰ ਲੋਕਾ ਤਕ ਪਹੁੰਚਦਾ ਕੀਤਾ ਜਾ ਰਿਹਾ ਹੈ। ਸੁਖਮਨੀ ਸਾਹਿਬ ਸੁਸਾਇਟੀ ( Sydney Nova Scotia) ਆਪ ਸਭ ਜੀ ਇਕ ਅਪੀਲ ਕਰਦੀ ਹੈ, ਆਉ ਆਪਾਂ ਸਭ ਰਲ ਕੇ ਹੋਰ ਮਦਦ ਕਰੀਏ ਤਾਂ ਜੋ ਸਭ ਦੇ ਕੋਲ ਖਾਣ ਪੀਣ ਤੇ ਹਰ ਲੋੜੀਂਦੀਆਂ ਚੀਜਾ ਪਾਹੁੰਚ ਸਕਣ। ਅੱਜ ਦੇ ਟਾਇਮ ਵਿੱਚ ਸਭ ਤੋਂ ਜਾਂਦਾ ਲੋੜ ਪਸ਼ੂਆ ਦੇ ਲਈ ਹਰੇ ਚਾਰੇ ਦੀ ਹੈ ਤੇ ਦਵਾਈਆਂ ਦੀ ਹੈ। ਆਪ ਸਭ ਜੀ ਨਾਲ ਮਿਲ ਕੇ ਅਸੀ ਉਪਰਾਲਾ ਕਰ ਰਹੇ ਆ, ਸਭ ਜੀ ਦੇ ਨਾਲ ਮਿਲ ਕੇ ਆਪਾ ਵੀ ਲੋੜੀਂਦੇ ਪਰਿਵਾਰਾਂ ਦੀ ਮਦਦ ਕਰ ਸਕੀਏ। ਆਉ ਆਪਾਂ ਸਾਰੇ ਰਲ ਮਿਲ ਕੇ ਉਪਰਾਲੇ ਨੂੰ ਅੱਗੇ ਵਧਾਈਏ।
॥ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ॥