08/13/2026
ਧਿਆਨ ਦਿਓ ਜੀ:
ਬ੍ਰਿਟਿਸ਼ ਕੋਲੰਬੀਆ ਦੇ ਪਿਨਟਿਕਟਨ ਇਲਾਕੇ ਵਿੱਚ ਅੱਗ ਦੇ ਪੀੜਤਾਂ ਨੂੰ ਸਥਾਨਕ ਸਿੱਖ ਗੁਰਦੁਆਰਾ ਸਾਹਿਬਾਨ ਅਤੇ ਸੰਗਤ ਵਧ ਚੜ੍ਹ ਕੇ ਮੱਦਦ ਦੇ ਰਹੀ ਹੈ, ਜਿਸਦੀ ਸਥਾਨਕ ਲੋਕ ਬਹੁਤ ਜ਼ਿਆਦਾ ਸ਼ਲਾਘਾ ਕਰ ਰਹੇ ਹਨ।
ਖਾਣ-ਪੀਣ ਵਾਸਤੇ ਫਲ, ਰਾਸ਼ਨ, ਡੱਬਾ ਬੰਦ ਭੋਜਨ ਆਦਿ ਕਾਫੀ ਸੰਗਤ ਦਾਨ ਕਰ ਰਹੀ ਹੈ ਪਰ ਕੁਝ ਵਸਤਾਂ ਅਜਿਹੀਆਂ ਹਨ, ਜੋ ਬੱਚਿਆਂ ਅਤੇ ਔਰਤਾਂ ਲਈ ਲੋੜੀਂਦੀਆਂ ਹਨ ਤੇ ਉਹ ਖਰੀਦ ਕੇ ਸਟੋਰਾਂ ‘ਚੋਂ ਲੈ ਹੋਣੀਆਂ ਹਨ, ਇਸ ਲਈ ਸੰਗਤ ਥੋੜ੍ਹੀ ਮਾਇਕ ਮਦਦ ਕਰ ਦੇਵੇ ਤਾਂ ਸੇਵਾਦਾਰਾਂ ਲਈ ਰਾਹਤ ਕਾਰਜ ਕਰਨੇ ਸੌਖੇ ਹੋ ਜਾਣਗੇ।
ਈ-ਟਰਾਂਸਫਰ ਰਾਹੀਂ ਪਿਨਟਿਕਟਨ ਗੁਰਦੁਆਰਾ ਸਾਹਿਬ ਨੂੰ ਸਿੱਧੀ ਮਾਇਕ ਮਦਦ ਭੇਜਣ ਲਈ ਲਿੰਕ: [email protected]
ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਸਰੀ ਵਲੋਂ 10,000 ਡਾਲਰ ਅਤੇ ਇੱਕ ਭੋਜਨ ਦਾ ਟਰੱਕ ਭਰ ਕੇ ਭੇਜਿਆ ਜਾ ਰਿਹਾ ਹੈ, ਇਸੇ ਤਰਾਂ ਹੋਰ ਸਿੱਖ ਸੁਸਾਇਟੀਆਂ ਵੀ ਆਪਣੇ ਪੱਧਰ ‘ਤੇ ਯਤਨਸ਼ੀਲ ਹਨ।
Pentictonsikhtemple
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾSurrey nagar kirtan.Gurudwara Dashmesh Darwar Sahib SurreySony Jhawar@