09/06/2026
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਪਾਠ ਬੋਧ ਸਮਾਗਮ ਚੜ੍ਹਦੀ ਕਲਾ ਨਾਲ ਸੰਪੰਨ
ਸਰੀ, ਬ੍ਰਿਟਿਸ਼ ਕੋਲੰਬੀਆ: ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ–ਡੈਲਟਾ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਬੋਧ ਸਮਾਗਮ 3 ਮਈ 2026 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਅਰਦਾਸ-ਬੇਨਤੀ ਉਪਰੰਤ ਆਰੰਭ ਕੀਤੇ ਗਏ ਸਨ। ਇਨ੍ਹਾਂ ਸਮਾਗਮਾਂ ਦੀ ਸੰਪੂਰਨਤਾ 30 ਅਗਸਤ 2026, ਦਿਨ ਐਤਵਾਰ ਨੂੰ ਚੜ੍ਹਦੀ ਕਲਾ ਨਾਲ ਹੋਈ।
ਸਮਾਗਮ ਦੌਰਾਨ ਸੰਗਤਾਂ ਨੂੰ ਗੁਰਬਾਣੀ ਦੇ ਸ਼ੁੱਧ ਪਾਠ, ਉਚਾਰਨ ਅਤੇ ਗੁਰਮਤਿ ਸਿਧਾਂਤਾਂ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ ਗਈ। ਲਗਭਗ 150 ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਸਿੱਧੇ ਤੌਰ ’ਤੇ ਹਾਜ਼ਰੀ ਭਰੀ। ਇਸ ਤੋਂ ਇਲਾਵਾ ਦੇਸ਼-ਵਿਦੇਸ਼ ਤੋਂ ਅਨੇਕਾਂ ਸੰਗਤਾਂ ਨੇ ਆਪੋ-ਆਪਣੇ ਘਰਾਂ ਵਿੱਚ ਬੈਠ ਕੇ ਆਨਲਾਈਨ ਪਾਠ ਬੋਧ ਸਮਾਗਮ ਨਾਲ ਜੁੜਦਿਆਂ ਹਾਜ਼ਰੀ ਭਰੀ ਅਤੇ ਗੁਰਬਾਣੀ ਦੀ ਸਿੱਖਿਆ ਪ੍ਰਾਪਤ ਕੀਤੀ।
ਇਸ ਮੌਕੇ ਪੰਥ ਦੀਆਂ ਸਤਿਕਾਰਯੋਗ ਸ਼ਖ਼ਸੀਅਤਾਂ, ਵਿਦਵਾਨਾਂ, ਰਾਗੀ ਸਿੰਘਾਂ ਅਤੇ ਸੇਵਾਦਾਰਾਂ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ:
ਸਿੰਘ ਸਾਹਿਬ ਗਿਆਨੀ ਰਵੇਲ ਸਿੰਘ ਜੀ
ਸਿੰਘ ਸਾਹਿਬ ਗਿਆਨੀ ਹਰਮਿੱਤਰ ਸਿੰਘ ਜੀ
ਸਿੰਘ ਸਾਹਿਬ ਗਿਆਨੀ ਗੁਰਚਰਨ ਸਿੰਘ ਜੀ — ਅਰਦਾਸੀਏ ਸਿੰਘ
ਭਾਈ ਜੈਮਲ ਸਿੰਘ ਜੀ
ਭਾਈ ਦਲਜੀਤ ਸਿੰਘ ਜੀ
ਭਾਈ ਜਸਵੀਰ ਸਿੰਘ ਜੀ
ਭਾਈ ਗੁਰਵਿੰਦਰ ਸਿੰਘ ਜੀ
ਭਾਈ ਲਖਬੀਰ ਸਿੰਘ ਜੀ
ਭਾਈ ਬਖ਼ਸ਼ੀਸ਼ ਸਿੰਘ ਜੀ
ਗਿਆਨੀ ਭੁਪਿੰਦਰ ਸਿੰਘ ਜੀ — ਦਮਦਮੀ ਟਕਸਾਲ, ਯੂਐੱਸਏ
ਗਿਆਨੀ ਬਲਵਿੰਦਰ ਸਿੰਘ ਜੀ — ਜਾਮਨੀ ਸਾਹਿਬ ਵਾਲੇ
ਗਿਆਨੀ ਮਨਜੀਤ ਸਿੰਘ ਜੀ — ਦਸ਼ਮੇਸ਼ ਦਰਬਾਰ
ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਜੀ — ਦਮਦਮੀ ਟਕਸਾਲ, ਯੂਕੇ
ਭਾਈ ਜਸਵਿੰਦਰ ਸਿੰਘ ਜੀ — ਨਿਹੰਗ ਸਿੰਘ
ਭਾਈ ਤਰਲੋਚਨ ਸਿੰਘ ਜੀ — ਸਪੁੱਤਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਖ਼ਾਲਸਾ
ਭਾਈ ਸੁਖਜਿੰਦਰ ਸਿੰਘ ਸੰਘਾ
ਰਾਗੀ ਭਾਈ ਬਲਜੀਤ ਸਿੰਘ ਜੀ
ਰਾਗੀ ਭਾਈ ਕੁਲਬੀਰ ਸਿੰਘ ਜੀ — ਯੂਐੱਸਏ
ਭਾਈ ਸਾਧੂ ਸਿੰਘ ਜੀ — ਦਮਦਮੀ ਟਕਸਾਲ, ਯੂਐੱਸਏ
ਸਮਾਗਮ ਦੌਰਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਖ਼ਾਲਸਾ ਦੇ ਸਪੁੱਤਰ ਭਾਈ ਤਰਲੋਚਨ ਸਿੰਘ ਜੀ ਦਾ ਗੁਰੂਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਦੇ ਨਾਲ ਹੀ ਪਾਠ ਬੋਧ ਸਮਾਗਮ ਵਿੱਚ ਸੇਵਾਵਾਂ ਨਿਭਾਉਣ ਵਾਲੀਆਂ ਸਤਿਕਾਰਯੋਗ ਸ਼ਖ਼ਸੀਅਤਾਂ, ਵਿਦਵਾਨਾਂ, ਰਾਗੀ ਸਿੰਘਾਂ ਅਤੇ ਸਮੂਹ ਸੇਵਾਦਾਰਾਂ ਦਾ ਵੀ ਸਨਮਾਨ ਅਤੇ ਧੰਨਵਾਦ ਕੀਤਾ ਗਿਆ।
ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ–ਡੈਲਟਾ ਦੀ ਪ੍ਰਬੰਧਕ ਕਮੇਟੀ ਨੇ ਸਮਾਗਮ ਦੀ ਸਫਲਤਾ ਲਈ ਸਹਿਯੋਗ ਦੇਣ ਵਾਲੇ ਸਮੂਹ ਸਿੰਘ ਸਾਹਿਬਾਨ, ਗਿਆਨੀ ਸਿੰਘਾਂ, ਰਾਗੀ ਸਿੰਘਾਂ, ਸੇਵਾਦਾਰਾਂ ਅਤੇ ਸਾਧ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ–ਡੈਲਟਾ
7050–120 Street, Surrey, BC, Canada V3W 3M8