02/04/2021
ਬੋਲੀ ਕਿਵੇਂ ਮਰਦੀ ਹੈ।
Kuj Sma Kadd k Pro jroor
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
ਪਹਿਲੀ ਪੀੜੀ: ਮੇਰੇ ਮਾਂ ਬਾਪ ਪੰਜਾਬੀ ਬੋਲਤੇ ਥੇ ਮਗਰ ਮੁਝੇ ਪੰਜਾਬੀ ਨਹੀਂ ਆਤੀ ਕਿਉਂਕਿ ਮੇਰੇ ਮਾਂ ਬਾਪ ਨੇ ਮੇਰੇ ਸਾਥ ਹਿੰਦੀ ਹੀ ਬੋਲੀ ਹੈ। ਮਗਰ ਕੋਈ ਪੰਜਾਬੀ ਬੋਲੇ ਤੋ ਮੁਝੇ ਸਮਝ ਆ ਜਾਤੀ ਹੈ।
ਦੂਸਰੀ ਪੀੜੀ: ਮੁਝੇ ਪੰਜਾਬੀ ਨਹੀਂ ਆਤੀ ਮਗਰ ਮੇਰੇ ਦਾਦਾ ਦਾਦੀ ਪੰਜਾਬੀ ਬੋਲਤੇ ਥੇ, ਮੇਰੇ ਮਾਂ ਬਾਪ ਨੇ ਕਭੀ ਪੰਜਾਬੀ ਨਹੀਂ ਬੋਲੀ, ਵੋ ਤੋ ਬਚਪਨ ਸੇ ਹੀ ਹਿੰਦੀ ਬੋਲਤੇ ਥੇ, ਅਗਰ ਕੋਈ ਪੰਜਾਬੀ ਬੋਲੇ ਤੋ ਕੋਈ ਕੋਈ ਲਫਜ਼ ਮੁਝੇ ਸਮਝ ਆਤਾ ਹੈ।
ਤੀਸਰੀ ਪੀੜੀ: ਸੁਨਾ ਹੈ ਕਿ ਮੇਰੇ ਪਰਦਾਦਾ ਪਰਦਾਦੀ ਪੰਜਾਬੀ ਬੋਲਤੇ ਥੇ। ਕਿਉਂਕਿ ਮੇਰੇ ਮਾਂ ਬਾਪ ਔਰ ਦਾਦਾ ਦਾਦੀ ਨੇ ਕਭੀ ਪੰਜਾਬੀ ਬੋਲੀ ਹੀ ਨਹੀਂ ਤੋ ਮੁਝੇ ਪੰਜਾਬੀ ਕੇ ਲਫ਼ਜ਼ ਸਮਝ ਨਹੀਂ ਅਾਤੇ।
ਚੌਥੀ ਪੀੜੀ: ਦੇਖੀਏ ਹਮ ਪੰਜਾਬੀ ਨਹੀਂ ਹੈਂ। ਹਮਾਰੇ ਮਾਂ ਬਾਪ ਦਾਦਾ ਦਾਦੀ ਸਭ ਹਿੰਦੀ ਬੋਲਤੇ ਥੇ। ਹਮਨੇ ਤੋ ਪੰਜਾਬ ਦੇਖਾ ਹੀ ਨਹੀਂ, ਹਮ ਤੋ ਦਿੱਲੀ ਕੇ ਹੀ ਹੈਂ।
ਇਸ ਤਰਾਂ ਸਾਡੇ ਪਰਿਵਾਰ ਵਿੱਚੋਂ ਪੀੜੀ ਦਰ ਪੀੜੀ ਹੌਲੀ-ਹੌਲੀ ਪੰਜਾਬੀ ਬੋਲੀ ਖਤਮ ਹੁੰਦੀ ਜਾ ਰਹੀ ਹੈ।
ਜੇ ਅਸੀਂ ਆਪਣੀ ਪਹਿਲੀ ਪੀੜੀ ਨੂੰ ਸਾਂਭ ਲਵਾਂਗੇ, ਤਾਂ ਅਗਲੀਆਂ ਪੀੜੀਆਂ ਆਪੇ ਸਾਂਭੀਆਂ ਜਾਣਗੀਆਂ।
ਬੇਨਤੀ ਹੈ ਕਿ ਆਪਣੇ ਬੱਚਿਆਂ ਨਾਲ ਪੰਜਾਬੀ ਬੋਲੋ, ਘਰ ਵਿੱਚ ਪੰਜਾਬੀ ਦਾ ਅਖਬਾਰ ਤੇ ਰਸਾਲਾ ਲਗਵਾਓ।
ਬੱਚਿਆਂ ਨੂੰ ਪੰਜਾਬੀ ਬੋਲਣ ਤੇ ਪੜ੍ਹਨ ਲਈ ਪ੍ਰੇਰਿਤ ਕਰੋ।
ਬਾਜਾਰ ਵਿੱਚ ਜਾਂ ਘਰ ਵਿੱਚ ਰੱਖੇ ਪ੍ਰਵਾਸੀ ਨੌਕਰ ਨਾਲ ਆਪਣੀ ਮਾਂ ਬੋਲੀ ਵਿੱਚ ਗੱਲ ਕਰੋ ਤਾਂ ਜੋ ਉਹ ਤੁਹਾਡੀ ਭਾਸ਼ਾ ਸਿੱਖ ਸਕੇ ਨਾ ਕਿ ਤੁਸੀਂ ਉਸ ਦੀ ਭਾਸ਼ਾ ਅਪਣਾਓ।
ਇੱਕ ਹੋਰ ਬੇਨਤੀ ਹੈ ਕਿ ਜਦ ਵੀ ਕੋਈ ਕੰਪਨੀ ਜਾਂ ਟੈਲੀਕਾਲਰ ਤੁਹਾਡੇ ਨਾਲ ਮਾਂ ਬੋਲੀ ਦੀ ਥਾਂ ਕਿਸੇ ਹੋਰ ਭਾਸ਼ਾ ਵਿਚ ਗੱਲ ਕਰਨੀ ਚਾਹੇ ਤਾਂ ਉਸ ਵੇਲੇ ਆਪਣੀ ਮਾਂ ਬੋਲੀ ਨੂੰ ਨਾ ਭੁੱਲੋ। ਲੋੜ ਉਸ ਨੂੰ ਹੈ ਤੁਹਾਡੇ ਨਾਲ ਗੱਲ ਕਰਨ ਦੀ, ਤੁਹਾਡੀ ਲੋੜ ਨਹੀਂ। ਜੇਕਰ ਉਸ ਵਿਅਕਤੀ ਨੂੰ ਸਬੰਧਤ ਸੂਬੇ ਵਿਚ ਆਪਣਾ ਉਤਪਾਦ ਵੇਚਣ ਵੇਲੇ ਤੁਹਾਡੀ ਮਾਤ ਭਾਸ਼ਾ ਸਮਝ ਨਹੀਂ ਪੈਂਦੀ ਤਾਂ ਉਹ ਕੰਪਨੀ ਕਿਸੇ ਪੰਜਾਬੀ ਮੁੰਡੇ ਨੂੰ ਨੌਕਰੀ 'ਤੇ ਰੱਖੇ ਜੋ ਪੰਜਾਬੀ ਵਿੱਚ ਵਾਰਤਾਲਾਪ ਕਰ ਸਕੇ।
ਸੋ ਆਪਾਂ ਸਾਰੇ ਰਲ ਕੇ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਚਾਰਾਜੋਈ ਕਰੀਏ।
🙏🏼