Gur Shabad Parkash Gurmat Academy

Gur Shabad Parkash Gurmat Academy Contact information, map and directions, contact form, opening hours, services, ratings, photos, videos and announcements from Gur Shabad Parkash Gurmat Academy, Religious Center, 2368 Red Thorne Avenue, London, ON.

10/14/2025

ਗਰੀਬ ਨਿਵਾਜ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ - ੧੧ ਅਕਤੂਬਰ ੨੦੨੫

ਵਾਹਿਗੁਰੂਜੀਕਾਖ਼ਾਲਸਾਵਾਹਿਗੁਰੂਜੀਕੀਫਤਹਿ॥ਪੰਚਮ ਪਾਤਸ਼ਾਹ ਸਿਰਮੌਰ ਸ਼ਹੀਦ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਦਿਹਾੜੇ ਅਤੇ ਜੂਨ...
05/22/2025

ਵਾਹਿਗੁਰੂਜੀਕਾਖ਼ਾਲਸਾਵਾਹਿਗੁਰੂਜੀਕੀਫਤਹਿ॥

ਪੰਚਮ ਪਾਤਸ਼ਾਹ ਸਿਰਮੌਰ ਸ਼ਹੀਦ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਦਿਹਾੜੇ ਅਤੇ ਜੂਨ ੧੯੮੪ ਦੇ ਸ਼ਹੀਦੀ ਸਾਕੇ ਨੂੰ ਸਮਰਪਿਤ ਗੁਰਮਤਿ ਸਮਾਗਮ ੭ ਜੂਨ ਨੂੰ ਲੰਡਨ ਗੁਰਮਤਿ ਵਿਦਿਆਲੇ ਵਿਖੇ ਸਮੂਹ ਸੰਗਤ ਦੇ ਸਹਿਯੋਗ ਨਾਲ ਸਜਾਏ ਜਾ ਰਹੇ ਹਨ। ਸਰਬੱਤ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਸਿੱਖ ਕੌਮ ਦੇ ਸਮੁੱਚੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰੀਏ ਜੀ।


ਵਾਹਿਗੁਰੂਜੀਕਾਖ਼ਾਲਸਾਵਾਹਿਗੁਰੂਜੀਕੀਫਤਹਿ ||ਇਸ ਐਤਵਾਰ ਦੇ ਦੀਵਾਨ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪ੍ਰਕਾਸ਼ ਪੁਰਬ ਨੂੰ ...
04/19/2025

ਵਾਹਿਗੁਰੂਜੀਕਾਖ਼ਾਲਸਾਵਾਹਿਗੁਰੂਜੀਕੀਫਤਹਿ ||

ਇਸ ਐਤਵਾਰ ਦੇ ਦੀਵਾਨ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਕੇ ਸਜਾਏ ਜਾਣਗੇ। ਸਮੂਹ ਸੰਗਤ ਨੂੰ ਬੇਨਤੀ ਹੈ ਵੱਧ ਚੜ੍ਹ ਕੇ ਹਾਜ਼ਰੀਆਂ ਭਰਕੇ ਲਾਹਾ ਪ੍ਰਾਪਤ ਕਰੀਏ ਜੀ।

ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ ॥ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਧੋਹੁ ॥ਵਾਹਿਗੁਰੂਜੀਕਾਖ਼ਾਲਸਾਵਾਹਿਗੁਰੂਜੀਕੀਫਤਹਿਖ਼ਾ...
04/04/2025

ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ ॥
ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਧੋਹੁ ॥

ਵਾਹਿਗੁਰੂਜੀਕਾਖ਼ਾਲਸਾਵਾਹਿਗੁਰੂਜੀਕੀਫਤਹਿ

ਖ਼ਾਲਸਾ ਸਾਜਨਾ ਦਿਵਸ ਦੇ ਵਿਸ਼ੇਸ਼ ਗੁਰਮਤਿ ਸਮਾਗਮ ਵਿਸਾਖ ਦੀ ਸੰਗਰਾਂਦ, ਦਿਨ ਐਤਵਾਰ, ਮਿਤੀ ੧੩ ਅਪ੍ਰੈਲ ੨੦੨੫ ਨੂੰ ਕੀਤੇ ਜਾਣਗੇ। ਸਮੂਹ ਸੰਗਤ ਨੂੰ ਬੇਨਤੀ ਹੈ ਕਿ ਸਮਾਗਮ ਵਿੱਚ ਹਾਜ਼ਰੀ ਭਰ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

ਚੇਤਿਗੋਵਿੰਦੁਅਰਾਧੀਐਹੋਵੈਅਨੰਦੁਘਣਾ ॥ਸੰਤਜਨਾਮਿਲਿਪਾਈਐਰਸਨਾਨਾਮੁਭਣਾ ॥~ਗੁਰੂਅਰਜਨਦੇਵਜੀਮਹਾਰਾਜਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਹਿ ॥ਨਾਨਕਸ਼ਾ...
03/13/2025

ਚੇਤਿਗੋਵਿੰਦੁਅਰਾਧੀਐਹੋਵੈਅਨੰਦੁਘਣਾ ॥
ਸੰਤਜਨਾਮਿਲਿਪਾਈਐਰਸਨਾਨਾਮੁਭਣਾ ॥
~ਗੁਰੂਅਰਜਨਦੇਵਜੀਮਹਾਰਾਜ

ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਹਿ ॥
ਨਾਨਕਸ਼ਾਹੀ ਸੰਮਤ ੫੫੭ ਦੇ ਅਰੰਭ ਅਤੇ ਚੇਤ ਦੀ ਸੰਗਰਾਂਦ ਨੂੰ ਮਨਾਉਂਦੇ ਹੋਏ ੧੪ ਮਾਰਚ, ਦਿਨ ਸ਼ੁੱਕਰਵਾਰ ਨੂੰ ਸ਼ਾਮ ੬:੦੦ ਤੋਂ ੯:੦੦ ਵਜੇ ਤੱਕ ਗੁਰ ਸ਼ਬਦ ਪ੍ਰਕਾਸ਼ ਗੁਰਮਤਿ ਵਿਦਿਆਲੇ ਵਿਖੇ ਵਿਸ਼ੇਸ਼ ਦੀਵਾਨ ਸਜਾਏ ਜਾਣਗੇ, ਸਮੂਹ ਸੰਗਤ ਨੂੰ ਬੇਨਤੀ ਹੈ ਕਿ ਸਮਾਗਮ ਵਿੱਚ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰਨਾ ਜੀ।


ਅਕਾਲ ਪੁਰਖ ਕੀ ਰਛਾ ਹਮਨੈ॥ਸਰਬ ਲੋਹ ਦੀ ਰਛਿਆ ਹਮਨੈ॥ਸਰਬ ਕਾਲ ਜੀ ਦੀ ਰਛਿਆ ਹਮਨੈ॥ਸਰਬ ਲੋਹ ਜੀ ਦੀ ਸਦਾ ਰਛਿਆ ਹਮਨੈ॥— ਪਾਤਸ਼ਾਹੀ ੧੦ਵੀਂਵਾਹਿਗੁਰੂਜ...
03/10/2025

ਅਕਾਲ ਪੁਰਖ ਕੀ ਰਛਾ ਹਮਨੈ॥
ਸਰਬ ਲੋਹ ਦੀ ਰਛਿਆ ਹਮਨੈ॥
ਸਰਬ ਕਾਲ ਜੀ ਦੀ ਰਛਿਆ ਹਮਨੈ॥
ਸਰਬ ਲੋਹ ਜੀ ਦੀ ਸਦਾ ਰਛਿਆ ਹਮਨੈ॥
— ਪਾਤਸ਼ਾਹੀ ੧੦ਵੀਂ

ਵਾਹਿਗੁਰੂਜੀਕਾਖ਼ਾਲਸਾਵਾਹਿਗੁਰੂਜੀਕੀਫਤਹਿ॥
ਸਮੂਹ ਗੁਰੂ ਪੰਥ ਅਤੇ ਸਿੱਖ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹੋਲੇ ਮਹੱਲੇ ਦੇ ਸਮਾਗਮ ੧੫ ਮਾਰਚ ਨੂੰ ਸ਼ਾਮ 4:30 ਤੋਂ 9:00 ਵਜੇ ਤੱਕ ਲੰਡਨ ਗੁਰਮਤਿ ਵਿਦਿਆਲੇ ਵਿਖੇ ਹੋਣਗੇ। ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਸਮੂਹ ਸੰਗਤ ਲਾਹਾ ਪ੍ਰਾਪਤ ਕਰਨਾ ਕਰੀਏ ਜੀ।


ਵਾਹਿਗੁਰੂਜੀਕਾਖ਼ਾਲਸਾਵਾਹਿਗੁਰੂਜੀਕੀਫਤਹਿ॥ਧੰਨ ਕਲਗੀਧਰ ਪਾਤਸ਼ਾਹ ਸਾਹਿਬ ‘ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੇ ਲਾਡਲੇ ਸਾਹਿਬਜ਼ਾਦੇ ਅ...
02/19/2025

ਵਾਹਿਗੁਰੂਜੀਕਾਖ਼ਾਲਸਾਵਾਹਿਗੁਰੂਜੀਕੀਫਤਹਿ॥
ਧੰਨ ਕਲਗੀਧਰ ਪਾਤਸ਼ਾਹ ਸਾਹਿਬ ‘ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੇ ਲਾਡਲੇ ਸਾਹਿਬਜ਼ਾਦੇ ਅਕਾਲੀ ਬਾਬਾ ਅਜੀਤ ਸਿੰਘ ਸਾਹਿਬ ਜੀ ਦੇ ਪਵਿੱਤਰ ਜਨਮ ਦਿਹਾੜੇ ਨੂੰ ਮਨਾਉਂਦੇ ਹੋਏ ਤਿਨਾਂ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ੨੩ ਫ਼ਰਵਰੀ ਦਿਨ ਐਤਵਾਰ ਨੂੰ ਲੰਡਨ ਗੁਰਮਤਿ ਵਿਦਿਆਲੇ ਵਿਖੇ ਉਲੀਕੇ ਗਏ ਹਨ। ਸਮੂਹ ਗੁਰੂ ਕੀ ਸੰਗਤ ਨੇ ਅਸੀਸਾਂ ਬਖਸ਼ਣੀਆਂ ਜੀ ਅਤੇ ਹਾਜ਼ਰੀਆਂ ਭਰ ਕੇ ਪਾਤਸ਼ਾਹ ਜੀ ਕੀਆਂ ਅਤੇ ਸਾਹਿਬ ਬਾਬਾ ਅਜੀਤ ਸਿੰਘ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀਓ।


02/15/2025
ਵਾਹਿਗੁਰੂਜੀਕਾਖ਼ਾਲਸਾਵਾਹਿਗੁਰੂਜੀਕੀਫਤਹਿ॥February 1, 2025
01/28/2025

ਵਾਹਿਗੁਰੂਜੀਕਾਖ਼ਾਲਸਾਵਾਹਿਗੁਰੂਜੀਕੀਫਤਹਿ॥

February 1, 2025

ਵਾਹਿਗੁਰੂਜੀਕਾਖ਼ਾਲਸਾਵਾਹਿਗੁਰੂਜੀਕੀਫਤਹਿ॥ਪੰਥ ਦੇ ਮਹਾਨ ਸੂਰਬੀਰ ਦਮਦਮੀ ਟਕਸਾਲ ਦੇ ਪਹਿਲੇ ਜਥੇਦਾਰ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ...
01/20/2025

ਵਾਹਿਗੁਰੂਜੀਕਾਖ਼ਾਲਸਾਵਾਹਿਗੁਰੂਜੀਕੀਫਤਹਿ॥
ਪੰਥ ਦੇ ਮਹਾਨ ਸੂਰਬੀਰ ਦਮਦਮੀ ਟਕਸਾਲ ਦੇ ਪਹਿਲੇ ਜਥੇਦਾਰ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਅਵਤਾਰ ਦਿਹਾੜਾ ੧੪ ਮਾਘ ਨੂੰ ਹੈ ਜਿਸ ਨੂੰ ਮਨਾਉਂਦੇ ਹੋਏ ਵਿਸ਼ੇਸ਼ ਗੁਰਮਤਿ ਸਮਾਗਮ ੧ ਫ਼ਰਵਰੀ ਦਿਨ ਸ਼ਨੀਵਾਰ ਦੀ ਸ਼ਾਮ ਨੂੰ ਗੁਰਦੁਆਰਾ ਗੁਰ ਸ਼ਬਦ ਪ੍ਰਕਾਸ਼ ਗੁਰਮਤਿ ਵਿਦਿਆਲੇ ਵਿਖੇ ਸਜਾਏ ਜਾਣਗੇ ਜਿਸ ਵਿੱਚ ਆਪ ਸਮੂਹ ਸੰਗਤ ਨੇ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਅਤੇ ਸ਼ਹੀਦ ਸਿੰਘਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ।

Damdami Taksal’s first Jathedar Baba Deep Singh Ji Shaheed’s Janam Divas will be celebrated with a special kirtan diwan on Saturday, Feb 1st at Gur Shabad Parkash Gurmat Academy.


Address

2368 Red Thorne Avenue
London, ON
N6P0E8

Website

Alerts

Be the first to know and let us send you an email when Gur Shabad Parkash Gurmat Academy posts news and promotions. Your email address will not be used for any other purpose, and you can unsubscribe at any time.

Featured

Share