Gurdwara sahib Dasmesh Darbar Tarneit

Gurdwara sahib Dasmesh Darbar Tarneit Information about day to day activities

20/02/2026
15/01/2026

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ॥

ਗੁਰੂ ਪਿਆਰੇ ਸਿੱਖੋ,

ਪੰਥ ਦੇ ਬਾਨੀ, ਅੰਮ੍ਰਿਤ ਦੇ ਦਾਤੇ, ਸਾਹਿਬ-ਏ-ਕਮਾਲ
ਧੰਨ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏
ਸੱਚੇ ਪਾਤਿਸ਼ਾਹ ਜੀ ਨੇ ਆਪਣੀ ਅਪਾਰ ਬਖ਼ਸ਼ਿਸ਼ ਨਾਲ
ਚਾਲੀ ਮੁਕਤਿਆਂ ਨੂੰ ਖਿਦਰਾਣੇ ਦੀ ਢਾਬ ਵਿਖੇ ਨਿਹਾਲ ਕੀਤਾ
ਅਤੇ ਟੁੱਟੀ ਗੰਢੀ ਆਪ ਜੋੜ ਕੇ ਪੰਥ ਉੱਤੇ ਅਥਾਹ ਕਿਰਪਾ ਕੀਤੀ।

ਅਸੀਂ ਵੀ ਸਿਰ ਨਿਵਾਉਂਦੇ ਹੋਏ ਅਰਦਾਸ ਕਰੀਏ—

“ਪ੍ਰਥਮ ਰਹਿਤ ਇਹਿ ਜਾਨ,
ਖੰਡੇ ਕੀ ਪਾਹੁਲ ਛਕੇ ॥”

ਗੁਰੂ ਪਿਤਾ ਦਸਮੇਸ਼ ਜੀ ਨੇ ਸਦਾ ਆਪਣੇ ਸਿੱਖਾਂ ਉੱਤੇ ਦਾਅਵਾ ਰੱਖਿਆ ਹੈ
ਅਤੇ ਸਦਾ ਰੱਖਣਗੇ।
ਅਸੀਂ ਗੁਰੂ ਦੇ ਪੁੱਤਰ-ਧੀਆਂ ਹਾਂ,
ਆਓ ਆਪਣੇ ਬੇਦਾਵਿਆਂ ਲਈ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ।
ਗੁਰੂ ਸਾਹਿਬ ਦਇਆ ਦੇ ਸਮੁੰਦਰ,
ਬਖ਼ਸ਼ਣਹਾਰੇ ਸੱਚੇ ਪਿਤਾ ਹਨ 🙏

ਧੰਨ ਧੰਨ ਧੰਨ
ਅੰਗ-ਸੰਗ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏
ਸੱਚੇ ਪਾਤਿਸ਼ਾਹ, ਸੱਚੇ ਪਿਤਾ—
ਸਾਨੂੰ ਬਖ਼ਸ਼ਿਸ਼ਾਂ ਦੇਣ ਲਈ ਸਦਾ ਤਿਆਰ ਹਨ।

ਗੁਰੂ ਕਾ ਬਚਨ ਹੈ—
ਖੰਡੇ ਬਾਟੇ ਦੀ ਪਾਹੁਲ ਛੱਕ ਕੇ
ਸਿੰਘ ਸਜੋ ਅਤੇ ਸਦਾ ਤਿਆਰ-ਬਰ-ਤਿਆਰ ਰਹੋ।
ਗੁਰੂ ਕਾ ਬਚਨ ਕਮਾਉਣਾ ਸਾਡਾ ਫਰਜ਼ ਹੈ।
ਵਿਕਾਰਾਂ ਵਿੱਚ ਭਟਕੇ ਹੋਏ ਜੀਵ ਦਾ ਪਾਰ ਉਤਾਰਾ
ਪੂਰਾ ਗੁਰੂ ਹੀ ਕਰ ਸਕਦਾ ਹੈ।

ਆਓ ਆਪ ਵੀ ਅੰਮ੍ਰਿਤ ਛਕੋ
ਅਤੇ ਹੋਰਾਂ ਨੂੰ ਵੀ ਇਸ ਪਵਿੱਤਰ ਮਾਰਗ ਲਈ ਪ੍ਰੇਰਨਾ ਕਰੋ ਜੀ।

ਗੁਰੂ ਦਸਮੇਸ਼ ਪਿਤਾ ਨੇ ਖੰਡੇ ਬਾਟੇ ਦੀ ਪਾਹੁਲ ਬਖ਼ਸ਼ ਕੇ
ਪੰਥ ਉੱਤੇ ਬੇਅੰਤ ਪਰਉਪਕਾਰ ਕੀਤਾ।

ਸਨੀਵਾਰ, ੪ ਮਾਘ ਨਾਨਕਸ਼ਾਹੀ ੫੫੭
(17 ਜਨਵਰੀ 2026)
ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ
ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ, ਟਾਰਨੇਟ
ਵਿਖੇ ਗੁਰੂ ਸਾਹਿਬ ਦੀ ਅਪਾਰ ਕਿਰਪਾ ਸਦਕਾ
ਅੰਮ੍ਰਿਤ ਸੰਚਾਰ ਹੋ ਰਹੇ ਹਨ।

ਖੰਡੇ ਬਾਟੇ ਦੀ ਪਾਹੁਲ ਛੱਕ ਕੇ
ਆਪਣਾ ਜੀਵਨ ਸਫਲ ਕਰੋ ਜੀ।
ਗੁਰੂ ਪਿਤਾ ਸਾਡੇ ਵੀ ਟੁੱਟੀ ਗੰਢੀ ਲੈਣ,
ਇਹੀ ਅਰਦਾਸ ਹੈ।

ਵਾਹਿਗੁਰੂ ਜੀ ਕਾ ਖਾਲਸਾ 🙏
ਵਾਹਿਗੁਰੂ ਜੀ ਕੀ ਫਤਿਹ

ਪੰਥ ਤੇਰੇ ਦੀਆ ਗੂੰਜਾ ਜੁੱਗੋ ਜੁਗ ਪੈਂਦੀਆ ਰਹਿਣ ਗੀਆ ਸਾਨੂੰ  ਪੰਥ ਪਿਤਾ ਗੁਰੂ ਗੋਬਿੰਦ ਸਿੰਘ ਨੇ ਨਿਵਾਜਿਆ ਪੁਸਤਾ ਕਹਿੰਦੀਆਂ ਰਹਿਣਗੀਆਂ ਆ ਨਫਰਤ ...
22/12/2025

ਪੰਥ ਤੇਰੇ ਦੀਆ ਗੂੰਜਾ ਜੁੱਗੋ ਜੁਗ ਪੈਂਦੀਆ ਰਹਿਣ ਗੀਆ
ਸਾਨੂੰ ਪੰਥ ਪਿਤਾ ਗੁਰੂ ਗੋਬਿੰਦ ਸਿੰਘ ਨੇ ਨਿਵਾਜਿਆ ਪੁਸਤਾ ਕਹਿੰਦੀਆਂ ਰਹਿਣਗੀਆਂ

ਆ ਨਫਰਤ ਦੇ ਪੁਜਾਰੀ ਨਿਊਜ਼ੀਲੈਂਡ ਚ ਇਕ 20-30 ਕੱਟੜਪੰਥੀਆਂ ਨੇ ਨਸਲਵਾਦੀਆਂ ਦੇ ਮੰਹੂ ਤੇ ਚਪੇੜ ਅਤੇ ਆਪਣੇ ਸਾਡੇ ਜਿਹੜੇ ਭੈਣ ਭਰਾਵਾਂ ਆਪਣੇ ਆਪ ਨੂੰ ਦੋਸ ਦੇਣ ਲੱਗ ਜਾਦੇ ਨੇ ਹਰ ਗੱਲ ਦਾ 🌹ਲੰਡਨ ਰੈਸਟੋਰੈਂਟ ਵਿੱਚ ਸਿੱਖ ਭਾਈਚਾਰੇ ਲਈ ਬ੍ਰਿਟਿਸ਼ ਔਰਤ ਦੀ ਦਿਲ ਨੂੰ ਛੂਹਣ ਵਾਲੀ ਪ੍ਰਸ਼ੰਸਾ ਵਾਇਰਲ🌹

ਲੰਡਨ ਦੇ ਇੱਕ ਰੈਸਟੋਰੈਂਟ ਦੇ ਇੱਕ ਖੂਬਸੂਰਤ ਪਲ ਨੇ ਦਿਲ ਜਿੱਤ ਲਿਆ ਹੈ। ਇੱਕ ਬਰਤਾਨਵੀ ਔਰਤ ਸਿੱਖ ਭਾਈਚਾਰੇ ਦੀ ਸ਼ਲਾਘਾ ਕਰਨ ਲਈ ਇੱਕ ਸਿੱਖ ਵਿਅਕਤੀ ਅਤੇ ਉਸਦੇ ਪਰਿਵਾਰ ਕੋਲ ਗਈ। ਉਸਨੇ ਉਹਨਾਂ ਨੂੰ ਦੱਸਿਆ ਕਿ "ਸਿੱਖ ਲੋਕ ਸਭ ਤੋਂ ਵੱਧ ਸਨਮਾਨਯੋਗ ਨਸਲ ਹਨ! ਜੋ ਮੈਂ ਹੁਣ ਤੱਕ ਉਸ ਨੇ ਮਹਿਸੂਸ ਕੀਤਾ ਹੈ ਇੰਨੀਂ ਉਮਰ ਤੱਕ" ਹਰ ਕੋਈ ਹੈਰਾਨ ਅਤੇ ਭਾਵੁਕ ਹੋ ਗਿਆ।

ਉਸਨੇ ਅੱਗੇ ਦੱਸਿਆ ਕਿ ਕਿਵੇਂ ਉਸਨੇ ਹਮੇਸ਼ਾ ਸਿੱਖਾਂ ਨੂੰ ਬਿਨਾਂ ਝਿੱਜਕ ਦੂਜਿਆਂ ਦੀ ਮਦਦ ਕਰਦੇ ਦੇਖਿਆ ਹੈ। ਉਸਦੇ ਸ਼ਬਦਾਂ ਵਿੱਚ, "ਜੇਕਰ ਤੁਸੀਂ ਕਦੇ ਮੁਸੀਬਤ ਵਿੱਚ ਹੋ, ਕਿਸੇ ਸਿੱਖ ਆਦਮੀ ਕੋਲ ਜਾਓ - ਉਹ ਤੁਹਾਡੀ ਰੱਖਿਆ ਕਰੇਗਾ।" ਉਸ ਦੀ ਸਹਿਜ ਪ੍ਰਸ਼ੰਸਾ ਦਰਸਾਉਂਦੀ ਹੈ ਕਿ ਦੁਨੀਆਂ ਭਰ ਵਿੱਚ ਬਹਾਦਰੀ, ਦਿਆਲਤਾ ਅਤੇ ਮਨੁੱਖਤਾ ਦੀਆਂ ਸਿੱਖ ਕਦਰਾਂ-ਕੀਮਤਾਂ ਦਾ ਕਿੰਨਾ ਡੂੰਘਾ ਸਤਿਕਾਰ ਕੀਤਾ ਜਾਂਦਾ ਹੈ।

ਕਿੱਡਾਨ ਨਾਲ ਗੱਲਬਾਤ ਕਰਦੇ ਹੋਏ ਸਰਦਾਰ ਅਮਨਦੀਪ ਸਿੰਘ ਨੇ ਗੱਲ ਬਾਤ ਸਾਂਝੀ ਕੀਤੀ, "ਉਹ ਮੇਰੀ ਪੱਗ ਅਤੇ ਪੂਰੀ ਦਾੜ੍ਹੀ ਵੱਲ ਖਿੱਚੇ ਗਏ ਸਨ, ਜੋ ਉਹਨਾਂ ਨੂੰ ਆਪਣੇ ਦਾਦਾ ਜੀ ਦੀਆਂ ਹਦਾਇਤਾਂ ਦੀ ਯਾਦ ਦਿਵਾਉਂਦਾ ਸੀ "ਜੇ ਤੁਸੀਂ ਕਦੇ ਮੁਸੀਬਤ ਵਿੱਚ ਹੋ, ਕਿਸੇ ਸਿੱਖ ਆਦਮੀ ਕੋਲ ਜਾਓ।"

ਕੈਮਰੇ 'ਚ ਕੈਦ ਹੋਈ ਇਹ ਛੋਟੀ ਜਿਹੀ ਮੁਲਾਕਾਤ ਹੁਣ ਵਾਇਰਲ ਹੋ ਗਈ ਹੈ। ਬਹੁਤ ਸਾਰੇ ਦਰਸ਼ਕ ਇਸ ਨੂੰ ਸਮੁੱਚੀ ਸਿੱਖ ਕੌਮ ਲਈ ਮਾਣ ਵਾਲਾ ਪਲ ਦੱਸ ਰਹੇ ਹਨ, ਜਿਸ ਸਦਭਾਵਨਾ, ਸਨਮਾਨ ਅਤੇ ਸੇਵਾ ਲਈ ਸਿੱਖਾਂ ਨੂੰ ਵਿਸ਼ਵ ਪੱਧਰ 'ਤੇ ਜਾਣਿਆ ਜਾਂਦਾ ਹੈ!

British Woman’s Heartwarming Praise for Sikh Community Goes Viral in London Restaurant

A beautiful moment from a London restaurant is winning hearts online. A British woman randomly walked up to a Sikh man and his family just to appreciate the Sikh community. She told them that “Sikh people are the most honourable race I have ever come across,” leaving everyone surprised and emotional.

She went on to share how she has always seen Sikhs helping others without hesitation. In her words, “If you are ever in trouble, go to a Sikh man — he will protect you.” Her spontaneous compliment shows how deeply Sikh values of bravery, kindness, and humanity are respected across the world.

Talking to Kiddaan Mr. Amandeep shared "They were drawn to my turban and full beard, which reminded them of their grandfather's instructions " if you're ever in a trouble, go to a sikh man."

The short encounter, captured on camera, has now gone viral. Many viewers are calling it a proud moment for the entire Sikh community, celebrating the goodwill, honour, and service Sikhs are known for globally.



Enjoy the videos and music you love, upload original content, and share it all with friends, family, and the world on YouTube.

21/12/2025
18/07/2025

ਸ੍ਰੀ ਹਰਿਕ੍ਰਿਸ਼ਨ ਧਿਆਇਐ ਜਿਸ ਡਿਠੈ ਸਭਿ ਦੁਖ ਜਾਇ
ਅੱਠਵੇਂ ਗੁਰੂ ਨਾਨਕ 🙏ਧੰਨ 🙏ਧੰਨ ਧੰਨ🙏 ਧੰਨ 🙏ਧੰਨ 🙏ਧੰਨ 🙏ਧੰਨ ਧੰਨ 🙏 ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਿਸ਼ਾਹ ਜੀਉ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਖੰਡਾ ਬ੍ਰਹਿਮੰਡਾ ਦੇ ਸਮੂਹ ਜੀਵਾ ਜੰਤੂ ਪ੍ਰਾਣੀਆ ਨੂੰ ਬੇਅੰਤ ਬੇਅੰਤ ਵਧਾਈਆਂ ਹੋਣ ਜੀ ਗੁਰੂ ਸਾਹਿਬ ਸੱਚੇ ਨੇ ਪੰਜ ਸਾਲ ਦੀ ਉਮਰ ਵਿੱਚ ਗੁਰਤਾਗੱਦੀ ਤੇ ਬਿਰਾਜਮਾਨ ਹੋਏ ਅਤੇ ਅੱਠ ਸਾਲ ਦੀ ਉਮਰ ਤੱਕ ਬੇਅੰਤ ਖੰਡ ਬ੍ਰਹਿਮੰਡਾਂ ਦਾ ਉਧਾਰ ਕਰਦੇ ਹੋਏ ਅੱਠ ਸਾਲ ਦੀ ਉੇਮਰ ਵਿੱਚ ਪ੍ਰਭਪੁਰਪਿਆਨਾ ਕਰ ਗਏ ਸਨ ਗੁਰੂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਤਨ ਮਨ ਦੇ ਰੋਗ ਦੂਰ ਕਰਨ ਦੀ ਕਿਰਪਾ ਕਰਨ ਜੀ 🙏🙏🙏🙏🙏

29/03/2023

ਜੋ ਬੋਲੇ ਸੋ ਨਿਹਾਲ
ਸਤਿ ਸ਼੍ਰੀ ਅਕਾਲ
ਗੁਰੂ ਪਿਆਰੀ ਸਾਧ ਸੰਗਤ ਜੀ ਹੁਣ ਏਸ 20ਵੀ ਸਦੀ ਦੇ ਮਹਾਨ ਯੋਧੇ ਨੂੰ ਸਾਂਭਣਾ ਸਾਡਾ ਫਰਜ ਹੈ ਛੋਟੇ ਸਾਹਿਬਜਾਦਿਆ ਦੀਆ ਸ਼ਹੀਦੀਆ ਯਾਦ ਹਨ ਤਾ ਇਸ ਸਿੰਘ ਨੂੰ ਸਾਭਣ ਦਾ ਮੋਕਾ ਵਾਰ ਵਾਰ ਨਹੀ ਆਉਣਾ ਸਿੱਖ ਵਾਲੇ ਨੋਜਵਾਨ ਤਿਆਰ ਬਰ ਤਿਆਰ ਰਹਿਣ ਇੱਕਠੇ ਰਹਿਣ ਕਿਉਕਿ ਹਕੂਮਤ ਹੁਣ ਕੋਈ ਕੋਝੀ ਹਰਕਤ ਕਰ ਸਕਦੀ ਹੈ ॥

18/03/2023

ਸਿੰਘੋ ਸਮਾ ਆ ਗਿਆ ਇੱਕੱਠੇ ਹੋਵੇ ਪੰਜਾਬ ਵਿੱਚ ਹਿੰਦਤਵੀ ਹਕੂਮਤ ਵੱਲੋ ਸਿੱਖੀ ਤੇ ਸਿੱਖ ਨੌਜਵਾਨੀ ਉੱਪਰ ਦਮਨਕਾਰੀ ਨੀਤੀ ਤਹਿਤ ਅਣਮਨੁੱਖੀ ਤਸਤੱਦ ਤੇ ਦੂਰ ਦੁਰਾਡੇ ਜੇਲਾ ਵਿੱਚ ਸੁੱਟਿਆ ਜਾ ਰਿਹਾ ਹੈ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਟਾਰਨੇਟ ਅੱਜ ਦੁਪਹਿਰ ੧੨ ਵਜੇ ਪਹੁੰਚਣ ਦੀ ਕਿਰਪਾ ਕਰਨਾ

Address

560 Davis Road Tarneit
Melbourne, VIC
3029

Website

Alerts

Be the first to know and let us send you an email when Gurdwara sahib Dasmesh Darbar Tarneit posts news and promotions. Your email address will not be used for any other purpose, and you can unsubscribe at any time.

Share

Category