Sikh sangat innisfail

Sikh sangat innisfail ਸਿੱਖ ਸੰਗਤ ਇੰਨਿਸਫੇਲ

01/08/2026

Waheguru ji

22/07/2026

ਇੰਨੀਸਫੇਲ ਦੀ ਤੇ ਸਮੂਹ ਨਾਨਕ ਨਾਮ ਲੇਵਾ ਸਾਧ ਸੰਗਤ ਨੂੰ ਅਪੀਲ
ਸਾਧ ਸੰਗਤ ਜੀ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਗੁਰਦੁਆਰਾ ਸਾਹਿਬ ਇੰਨੀਸਫੇਲ ਵਿਖੇ ਪ੍ਰਧਾਨ ਗੁਰਜਿੰਦਰ ਸਿੰਘ ਸੰਧੂ ਤੇ ਕੁਝ ਕਮੇਟੀ ਮੈਂਬਰਾਂ ਵਲੋਂ ਨਗਾਰੇ ਉੱਪਰ ਪਾਬੰਦੀ ਲਗਾਈ 🚫 ਗਈ ਹੈ ਅਤੇ ਕਿਸ ਟੇਢੇ ਢੰਗ ਨਾਲ ਬੱਚਿਆਂ ਨੂੰ ਕੀਰਤਨ ਕਰਨ ਤੋਂ ਰੋਕਿਆ ਜਾਂਦਾ ਹੈ
ਇਹਨਾਂ ਸਭ ਗੱਲਾਂ ਤੋਂ ਆਪ ਸਭ ਜਾਣੂ ਹੋ
ਪਿਛਲੇ ਦਿਨੀ ( 19/07/2026) ਐਤਵਾਰ ਵਾਲੇ ਸਮਾਗਮ ਵਿੱਚ ਸੰਗਤ ਨੂੰ ਆਸ ਸੀ ਕਿ “ਪ੍ਰਧਾਨ ਗੁਰਜਿੰਦਰ ਸਿੰਘ ਸੰਧੂ ਦੇ ਵੱਲੋਂ ਲਿਆ ਗਿਆ ਗੁਰਮਤਿ ਤੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਮਤਾ ਇਹਨਾਂ ਵੱਲੋਂ ਰੱਦ ਕੀਤਾ ਜਾਵੇਗਾ”
ਪਰ ਅਫ਼ਸੋਸ ‼️ ਇਸ ਤਰ੍ਹਾਂ ਨਹੀਂ ਹੋਇਆ
ਸਗੋਂ ਗੁਰੂ ਸਾਹਿਬ ਦੀ ਸਟੇਜ ਤੋਂ ਸੰਗਤ ਉੱਪਰ ਪੁਲਿਸ ਕਾਰਵਾਈ ਕਰਨ ਦੀਆਂ ਧਮਕੀਆਂ ਹੀ ਸੁਨਣ ਨੂੰ ਮਿਲਦੀਆਂ ਰਹੀਆਂ ਜਿਸ ਗੁਰੂ ਸਾਹਿਬ ਦਾ ਉਪਦੇਸ਼ ਹੈ ਕਿ “ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ” ਅਫ਼ਸੋਸ, ਆਪਣੇ ਕੀਤੇ ਤੇ ਪਸ਼ਚਾਤਾਪ ਕਰਨ ਦੀ ਥਾਂ ਉਲਟਾ ਭਾਈ ਪ੍ਰਭਜੋਤ ਸਿੰਘ ਨੂੰ ਹੀ ਸਟੇਜ ਤੋ ਮਾਫੀ ਮੰਗਣ ਲਈ ਕਹਿ ਦਿੱਤਾ ਤੇ ਸੰਗਤ ਵਿੱਚ ਭੈ ਹੀ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ।
ਸੰਗਤ ਦੀ ਮੰਗ ਕੀ ਸੀ?
ਕਿ ਨਗਾਰਾ ਕਿਉਂ ਚੋਰੀ ਕਰਵਾਇਆ ਗਿਆ, ਨਗਾਰਾ ਵਜਾਉਣ ਤੇ ਪਾਬੰਦੀ ਕਿਉਂ ਲਾਈ ਗਈ ਅਤੇ ਭਾਈ ਪ੍ਰਭਜੋਤ ਸਿੰਘ ਤੇ ਪਾਬੰਦੀ ਕਿਉਂ ਲਾਈ ਗਈ।
ਪ੍ਰਧਾਨ ਦਾ ਜਵਾਬ “ਮੇਰੀ ਮਨ ਮਰਜ਼ੀ”
ਸਾਧ ਸੰਗਤ ਜੀ ਇਹ ਗੁਰੂ- ਘਰ ਹੈ ਇੱਥੇ ਮਨ ਦੀ ਮਰਜ਼ੀ ਨਾਲ ਨਹੀ, ਗੁਰੂ ਦੀ ਮਤਿ ਨਾਲ ਫੈਸਲੇ ਹੁੰਦੇ ਹਨ, ਤੁਸੀਂ ਸਭ ਨੇ ਦੇਖਿਆ ਹੈ ਕਿਸ ਤਰ੍ਹਾਂ ਪ੍ਰਧਾਨ ਦੇ ਇੱਕ ਗਲਤ ਫੈਸਲੇ ਨੇ ਸਭ ਨੂੰ ਭਰਾ ਮਾਰੂ ਜੰਗ ਦੇ ਕੰਢੇ ਤੇ ਲਿਆ ਖੜਾ ਕੀਤਾ ਹੈ, ਜਿਹੜੇ ਵੀ ਲੋਕ ਇਹਨਾਂ ਸਾਰੀਆ ਗਲਤੀਆਂ ਦੇ ਬਾਵਜੂਦ ਵੀ ਪ੍ਰਧਾਨ ਦਾ ਸਾਥ ਦੇ ਰਹੇ ਹਨ, ਕਿਰਪਾ ਕਰਕੇ ਬੇਨਤੀ ਹੈ ਕਿ ਇੱਕ ਵਾਰ ਜ਼ਰੂਰ ਗੁਰੂ ਦੇ ਸਨਮੁੱਖ ਹੋ ਕਿ ਸੋਚਿਓ ਕਿ “ਇਹ ਸਭ ਕੁਝ ਠੀਕ ਹੋ ਰਿਹਾ ਹੈ?”
ਜੇਕਰ ਗਲਤ ਹੋ ਰਿਹਾ ਹੈ ਤਾਂ ਪ੍ਰਧਾਨ ਦਾ ਸਾਥ ਦੇਣ ਦੀ ਬਜਾਏ ਗੁਰੂ ਸਾਹਿਬ ਲਈ, ਮਰਿਆਦਾ ਲਈ, ਬੱਚਿਆਂ ਲਈ ਹਾਅ ਦਾ ਨਾਅਰਾ ਜ਼ਰੂਰ ਮਾਰੀਏ
ਗੁਰੂ ਘਰ ਦੀ ਮਰਿਆਦਾ, ਗੁਰੂ ਦੇ ਨਿਸ਼ਾਨ, ਸਿੱਖ ਸਿਧਾਂਤਾਂ ਅਤੇ ਸਿੱਖ ਭਾਵਨਾਵਾਂ ਨਾਲੋਂ ਇੱਕ ਬੰਦੇ ਦਾ ਹੰਕਾਰ ਵੱਡਾ ਨਹੀਂ ਹੋ ਸਕਦਾ, ਜਿਹਨਾ ਨੇ ਗੁਰੂ ਨਾਲ ਮੱਥਾ ਲਾਇਆ ਉਹਨਾਂ ਦਾ ਹਮੇਸ਼ਾ ਵਾਹਿਗੁਰੂ ਨੇ ਹੰਕਾਰ ਤੋੜਿਆ ਹੈ

ਪ੍ਰਧਾਨ ਸਾਹਿਬ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਬਹੁਤ ਪਾਪ ਕਰ ਚੁੱਕੇ ਹੋ ਹੁਣ ਹੋਰ ਨਾ ਕਰੋ ❌
ਭਾਈ ਪ੍ਰਭਜੋਤ ਸਿੰਘ ਦਾ ਪਰਿਵਾਰ ਜਿਸ ਦਾ ਇਸ ਇਲਾਕੇ ਵਿੱਚ ਕਿਸੇ ਨਾਲ ਵੀ ਕੋਈ ਵੈਰ ਵਿਰੋਧ ਨਹੀਂ ਸੀ, ਹਰੇਕ ਐਤਵਾਰ ਗੁਰਦੁਆਰਾ ਸਾਹਿਬ ਆਉਣਾ, ਇਹਨਾਂ ਦੇ ਬੱਚਿਆਂ ਵੱਲੋਂ ਗੁਰਬਾਣੀ ਕੀਰਤਨ ਦੀ ਸੇਵਾ ਕਰਨਾ, ਸਾਰੀ ਸੰਗਤ ਜਾਣਦੀ ਹੈ ਕਿ ਬੱਚੇ ਕਿੰਨਾ ਸੁੰਦਰ ਕੀਰਤਨ ਕਰਦੇ ਸਨ, ਸੰਗਤਾਂ ਵੱਲੋਂ ਇਸ ਪਰਿਵਾਰ ਨੂੰ ਬਹੁਤ ਪਿਆਰ ਮਿਲਿਆ ਹੈ ਪਰ ਪ੍ਰਧਾਨ ਸਾਹਿਬ ਤੁਸੀਂ ਇਕ ਪਰਿਵਾਰ ਨੂੰ ਗੁਰੂ ਨਾਲ ਜੁੜਣ ਦੀ ਸ਼ਾਬਾਸ਼ ਉਹਨਾਂ ਉੱਪਰ ਪਾਬੰਦੀ ਲਾ ਕੇ ਦਿੱਤੀ, ਜੋ ਕਿ ਇੱਕ ਪਾਪ ਹੈ, ਤੁਹਾਡੇ ਕਾਰਨ ਬੱਚੇ ਕੀਰਤਨ ਨਹੀਂ ਕਰ ਪਾ ਰਹੇ
ਦੂਜੀ ਗੱਲ
ਨਿਸ਼ਕਾਮ ਸੇਵਾ ਕਰ ਰਹੇ ਭਾਈ ਸਾਹਿਬ ਦੀ, ਜਿਹਨਾਂ ਨੇ ਬੱਚਿਆਂ ਨੂੰ ਨਗਾਰਾ ਵਜਾਉਣਾ ਸਿਖਾਇਆ ਤੇ ਹਰ ਹਫ਼ਤੇ ਨਗਾਰਾ ਵਜਾਉਣ ਦੀ ਬੱਚਿਆਂ ਨੂੰ ਤਾਕੀਦ ਕੀਤੀ
ਹੁਣ ਜਦੋਂ ਬੱਚਿਆਂ ਨੂੰ ਪ੍ਰਧਾਨ ਗੁਰਜਿੰਦਰ ਸਿੰਘ ਸੰਧੂ ਵੱਲੋਂ ਨਗਾਰਾ ਵਜਾਉਣ ਤੋਂ ਰੋਕਿਆ ਗਿਆ, ਨਗਾਰਾ ਚੁੱਕਿਆ ਗਿਆ, ਪਾਬੰਦੀਆਂ ਲੱਗੀਆਂ ਤਾਂ ਭਾਈ ਸਾਹਿਬ ਨੇ ਮੌਨ ਧਾਰ ਲਿਆ,
ਜਦੋਂ ਇਸੇ ਸਬੰਧ ਵਿੱਚ ਬੱਚੇ ਦੇ ਪਿਤਾ ਭਾਈ ਪ੍ਰਭਜੋਤ ਸਿੰਘ ਵੱਲੋਂ ਭਾਈ ਸਾਹਿਬ ਨੂੰ ਯਾਦ ਕਰਵਾਇਆ ਗਿਆ ਕਿ ਤੁਸੀਂ ਮੇਰੇ ਬੱਚੇ ਨੂੰ ਨਗਾਰਾ ਵਜਾਉਣਾ ਸਿਖਾ ਕੇ ਹੁਣ ਚੁੱਪ ਕਰ ਗਏ ਹੋ ਤੁਹਾਨੂੰ ਕੁਝ ਕਰਨਾ ਚਾਹੀਦਾ ਹੈ,” ਕਮੇਟੀ ਸਾਹਮਣੇ ਸੱਚ ਬੋਲਣ ਲੱਗਿਆ ਤੁਹਾਨੂੰ ਡਰ ਲੱਗਦਾ ਹੈ
ਸਾਧ ਸੰਗਤ ਜੀ! ਗੁਰੂ-ਘਰ ਦੀ ਮਰਿਆਦਾ ਵਿੱਚ ਜੇਕਰ ਕੋਈ ਵਿਅਕਤੀ (ਚਾਹੇ ਉਹ ਕਮੇਟੀ ਮੈਂਬਰ, ਪ੍ਰਧਾਨ ਜਾਂ ਕੋਈ ਵੀ ਆਮ - ਖਾਸ ਹੋਵੇ ) ਕੁਤਾਹੀ ਕਰਦਾ ਹੈ ਤਾਂ ਉਸ ਦਾ ਵਿਰੋਧ ਕਰਨਾ, ਉਸ ਬਾਰੇ ਜਾਣੂ ਕਰਵਾਉਣਾ ਭਾਈ ਸਾਹਿਬ ਦਾ ਫਰਜ਼ ਤੇ ਜ਼ਿੰਮੇਵਾਰੀ ਹੈ
ਜਦੋਂ ਇਹ ਸਭ ਕੁਤਾਹੀਆਂ ਹੋ ਰਹੀਆਂ ਸਨ ਤਾਂ ਭਾਈ ਸਾਹਿਬ ਦਾ ਹਿਰਦਾ ਨਹੀਂ ਵਲੂੰਧਰਿਆ ਗਿਆ, ਪਰ ਹੁਣ ਜਦੋਂ ਉਹਨਾਂ ਨੂੰ ਇਸ ਜ਼ਿੰਮੇਵਾਰੀ ਤੋਂ ਟਾਲਾ ਵੱਟਣ ਦਾ ਕਾਰਨ ਪੁੱਛਿਆ ਗਿਆ ਤਾਂ ਉਹਨਾਂ ਨੂੰ ਗੁੱਸਾ ਆ ਗਿਆ ਤੇ ਪੁਲਿਸ ਕਾਰਵਾਈ ਕਰਨ ਦੀਆਂ ਧਮਕੀਆਂ ਅਤੇ ਮਾਫੀ ਮੰਗਣ ਲਈ ਗੁਰਦੁਆਰਾ ਸਾਹਿਬ ਦੀ ਸਟੇਜ ਤੋਂ ਕਿਹਾ ਗਿਆ, ਜੋ ਕਿ ਨਿੰਦਣ ਯੋਗ ਕਾਰਵਾਈ ਹੈ।
ਸੰਗਤ ਜੀ ਆਪ ਸਭ ਨੇ ਸਭ ਕੁਝ ਸੁਣਿਆ ਹੈ ਐਤਵਾਰ ਦੇ ਸਾਰੇ ਦੀਵਾਨ ਵਿੱਚ “ਨਗਾਰੇ” ਦੇ ਸਬੰਧ ਵਿੱਚ ਇੱਕ ਸ਼ਬਦ ਵੀ ਭਾਈ ਸਾਹਿਬ ਦੇ ਮੂੰਹੋਂ ਨਹੀਂ ਨਿਕਲਿਆ, ਇਹ ਬਹੁਤ ਅਫ਼ਸੋਸ ਦੀ ਗੱਲ ਹੈ
ਸਾਧ ਸੰਗਤ ਜੀ ਹੁਣ ਤੁਸੀਂ ਦੱਸੋ “ਭਾਈ ਸਾਹਿਬ ਨੂੰ ਉਹਨਾਂ ਦੇ ਫਰਜ਼ ਤੋਂ ਜਾਣੂ ਕਰਵਾਉਣਾ ਗੁਨਾਹ ਹੋ ਗਿਆ?”
ਉਹਨਾਂ ਬੱਚਿਆਂ ਬਾਰੇ ਇਹਨਾਂ ਵਿੱਚੋਂ ਕਿਸੇ ਨੇ ਸੋਚਿਆ ਕਿ ਉਹਨਾਂ ਤੇ ਕੀ ਬੀਤ ਰਹੀ ਹੈ,ਉਸ ਪਰਿਵਾਰ ਬਾਰੇ। ਨਹੀਂ ਕਦੇ ਵੀ ਨਹੀਂ ਸੋਚਿਆ ਗਿਆ
ਸੋ ਸਾਧ ਸੰਗਤ ਜੀ ਆਪ ਨੂੰ ਬੇਨਤੀ ਹੈ ਕਿ ਇਸ ਜ਼ੁਲਮ ਖਿਲਾਫ਼ ਆਵਾਜ਼ ਬੁਲੰਦ ਕਰੋ 🙏
ਗੁਰੂ ਸਭ ਨੂੰ ਸੁਮੱਤ ਬਖਸ਼ੇ, ਸਭਨਾਂ ਦਾ ਭਲਾ ਕਰੇSydney Morcha@

18/07/2026

ਵਾਹਿਗੁਰੂ ਜੀ ਕਾ ਖਾਲਸਾ , ਵਾਹਿਗੁਰੂ ਜੀ ਕੀ ਫਤਿਹ ਜੀ

ਤੁਸੀਂ ਗੁਰੂ ਨਾਨਕ ਸਿੱਖ ਐਜੂਕੇਸ਼ਨ ਸੈਟਰ ਦੇ ਪ੍ਰਧਾਨ ਗੁਰਜਿੰਦਰ ਸਿੰਘ ਸੰਧੂ ਹੋ?
ਤਾ ਪਹਿਲਾਂ ਆਪਣਾ ਪਾਇਆ ਹੋਇਆ ਮਤਾ ਧਿਆਨ ਨਾਲ ਪੜੋ ਭਾਈ
ਤੁਸੀਂ “ਨਗਾਰੇ ਤੇ ਪਾਬੰਦੀ ਲਗਾਈ ਹੈ” ਤੁਸੀਂ ਜੋ ਕਾਰਨ ਹੁਣ ਦੱਸ ਰਹੇ ਹੋ ਇਸ ਦਾ ਉਸ ( ਮਤੇ ) ਵਿੱਚ ਕੋਈ ਜ਼ਿਕਰ ਨਹੀਂ ਹੈ
ਦੂਜੀ ਗੱਲ ਬਿਨਾਂ ਆਗਿਆ ਬੋਲਣ ਦੀ, ਭਾਈ ਪ੍ਰਭਜੋਤ ਸਿੰਘ ਪਹਿਲਾਂ ਵੀ ਕਾਫ਼ੀ ਵਾਰ ਸਟੇਜ ਤੋਂ ਕਵਿਤਾ, ਵਾਰਾਂ ਆਦਿ ਸਮੇਂ ਸਮੇਂ ਤੇ ਗਾਉਂਦੇ ਰਹੇ ਹਨ ਜਿਸ ਬਾਰੇ ਸਾਰੀ ਸੰਗਤ ਨੂੰ ਪਤਾ ਹੈ
ਉਸ ਦਿਨ ਭਾਈ ਪ੍ਰਭਜੋਤ ਸਿੰਘ ( ਜਦੋਂ ਕਿ ਗੁਰਦੁਆਰਾ ਸਾਹਿਬ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਸੀ) ਨਗਾਰੇ ਦਾ ਇਤਿਹਾਸ ਅਤੇ ਮਹੱਤਤਾ ਦੱਸਦਿਆਂ ਹੋਇਆਂ ਕਮੇਟੀ ਨੂੰ ਸਵਾਲ ਪੁੱਛਿਆ ਕਿ “ਗੁਰਦੁਆਰਾ ਸਾਹਿਬ ਤੋਂ ਨਗਾਰਾ ਕਿਉਂ ਚੁੱਕਿਆ ਗਿਆ ਹੈ?”
ਤਾਂ ਪ੍ਰਧਾਨ ਗੁਰਜਿੰਦਰ ਸਿੰਘ ਸੰਧੂ ਨੇ ਜੋ ਕੁਝ ਵੀ ਸਟੇਜ ਤੇ ਬੋਲ ਰਹੇ ਭਾਈ ਪ੍ਰਭਜੋਤ ਸਿੰਘ ਨੂੰ ਜੋ ਕੁਝ ਕਿਹਾ, “ਸਟੇਜ ਤੋਂ ਚੁੱਪ ਕਰਵਾਉਣਾ, ਚੁੱਕ ਕੇ ਬਾਹਰ ਲਿਜਾਣਾ, ਮੇਰੀ ਮਨ ਮਰਜ਼ੀ ਜੋ ਮਰਜ਼ੀ ਕਰਾਂ” ਵਰਗੇ ਬੋਲ ਬੋਲੇ ਉਹ ਸਭ ਕੁਝ ਰਿਕਾਰਡ ਵਿੱਚ ਹਨ ਤੇ ਹਾਜ਼ਰ ਸੰਗਤ ਅਤੇ ਗੁਰੂ ਗਵਾਹ ਹੈ
ਸੋ ਇਹ ਬੇਨਤੀ ਹੈ ਕਿ ਪ੍ਰਧਾਨ ਗੁਰਜਿੰਦਰ ਸਿੰਘ ਸੰਧੂ ਤੁਸੀਂ ਮਸਲੇ ਨੂੰ ਸਮਝੋ ਇਹ ਮਸਲਾ
ਨਗਾਰੇ ਦਾ ਹੈ, ਗੁਰੂ-ਘਰ ਦੀ ਮਰਿਆਦਾ ਦਾ ਹੈ, ਸਿੱਖ ਸੰਗਤ ਦੀ ਭਾਵਨਾ ਦਾ ਹੈ ਨਾ ਕਿ ਭਾਈ ਪ੍ਰਭਜੋਤ ਸਿੰਘ ਦਾ
ਇਹਨਾਂ ਦੀ ਸਿਰਫ ਇਹ ਗਲਤੀ ਹੈ ਕਿ ਇਹਨਾਂ ਨੇ ਕਮੇਟੀ ਨੂੰ ਸੰਗਤ ਦੇ ਸਾਹਮਣੇ ਸਵਾਲ ਪੁੱਛਿਆ
ਸੰਗਤ ਇਸ ਗੱਲ ਤੋਂ ਜਾਣੂ ਹੈ ਕਿ ਪਹਿਲਾਂ ਕੋਈ ਪ੍ਰਚਾਰਕ ਸਟੇਜਾਂ ਤੋਂ ਕਮੇਟੀਆਂ ਨੂੰ ਸਵਾਲ ਪੁੱਛਣ ਦੀ ਹਿੰਮਤ ਨਹੀਂ ਕਰਦੇ, ਜੇਕਰ ਕਰ ( ਪ੍ਰਚਾਰਕ) ਇਹ ਹਿੰਮਤ ਕਰ ਲੈਣ ਤਾਂ ਉਹਨਾਂ ਪ੍ਰਤੀ ਕਮੇਟੀਆਂ ਦਾ ਕਿਸ ਤਰ੍ਹਾਂ ਦਾ ਵਿਵਹਾਰ ਹੁੰਦਾ ਹੈ, ਕਿਸ ਤਰਾਂ ਦੇ ਦੂਸ਼ਣ ਲਗਾਏ ਜਾਂਦੇ ਹਨ ਉਸ ਤੋਂ ਸੰਗਤ ਜਾਣੂ ਹੈ, ਉਹ ਕੁਝ ਹੁਣ ਭਾਈ ਪ੍ਰਭਜੋਤ ਸਿੰਘ ਨਾਲ ਹੋ ਰਿਹਾ ਹੈ
ਸੋ ਪ੍ਰਧਾਨ ਗੁਰਜਿੰਦਰ ਸਿੰਘ ਸੰਧੂ ਤੁਹਾਡੇ ਧੀਰਜ, ਸੰਜਮ ਅਤੇ ਮਿਠ-ਬੋਲੜੇ ਸੁਭਾਅ ਤੋਂ ਸੰਗਤ ਚੰਗੀ ਤਰ੍ਹਾਂ ਜਾਣੂ ਹੈ
ਵਿਰੋਧੀ ਕਮੇਟੀ ਮੈਂਬਰਾਂ ਨੂੰ ਦਾੜ੍ਹੀ ਪੁੱਟਣ, ਸਵਾਲ ਪੁੱਛਣ ਵਾਲੀਆਂ ਬੀਬੀਆਂ ਨੂੰ ਗੁਰੂ-ਘਰ ਵਿਚੋ ਬਾਹਰ ਕੱਢਣਾ, “ਛਲਾਰੂ” ਵਰਗੇ ਸ਼ਬਦ ਬੋਲਣ, ਗੁਰਦੁਆਰਾ ਸਾਹਿਬ ਅੰਦਰ ਗਾਲਾਂ ਕੱਢਣੀ ਆਦਿ ਤੁਹਾਡੇ ਮਿਠ-ਬੋਲਦੇ ਸੁਭਾਅ ਦੀਆਂ ਅਟੁੱਟ ਨਿਸ਼ਾਨੀਆਂ ਹਨ, ਅਤੇ ਇਸ ਧੀਰਜ ਨਿਮਰ ਸੁਭਾਅ ਲਈ ਤੁਹਾਡੇ ਉਪਰ ਕਈ ਵਾਰ ਇਕੱਠ ਹੋ ਚੁੱਕੇ ਹਨ।
ਸੋ ਬੇਨਤੀ ਹੈ ਕਿ ਇਸ ਮਸਲੇ ਨੂੰ ਭਾਈ ਪ੍ਰਭਜੋਤ ਨਾਲ ਜੋੜਣ ਦੀ ਕੋਸ਼ਿਸ਼ ਨਾ ਕਰੋ
ਸੰਗਤ ਤੁਹਾਡੇ ਕੋਲੋਂ ਆਸ ਕਰਦੀ ਹੈ ਕਿ ਤੁਸੀ ਗੁਰੂ-ਘਰ ਦੀ ਏਕਤਾ ਅਤੇ ਭਾਈਚਾਰੇ ਨੂੰ ਕਾਇਮ ਰੱਖਣ ਲਈ ਆਪਣੀ ਗਲਤੀ ਮੰਨਦੇ ਹੋਏ ਇਸ ਮਤੇ ਨੂੰ ਖਾਰਜ ਕਰੋਗੇ,
ਵਾਹਿਗੁਰੂ ਜੀ ਸਾਰੀ ਸੰਗਤ ਜੀ ਨੂੰ ਚੜਦੀ ਕਲਾ ਬਖਸ਼ਣ

ਗੁਰੂ ਘਰ ਵਿੱਚ ਨਗਾਰਾ ਵਜਾਉਣ ਤੇ ਪਾਬੰਦੀ ਲਗਾ ਦਿੱਤੀ ਗਈ , ਕਮੇਟੀ ਦੇ ਪਰਧਾਨ ਤੇ ਕੁਝ ਮੈਂਬਰ ਸਹਿਬਾਨਾ ਵੱਲੋ , ਸੰਗਤ ਜੀ ਜਵਾਬ ਦਿਉ ਇਹ ਸਹੀ ਹੈ ...
14/07/2026

ਗੁਰੂ ਘਰ ਵਿੱਚ ਨਗਾਰਾ ਵਜਾਉਣ ਤੇ ਪਾਬੰਦੀ ਲਗਾ ਦਿੱਤੀ ਗਈ , ਕਮੇਟੀ ਦੇ ਪਰਧਾਨ ਤੇ ਕੁਝ ਮੈਂਬਰ ਸਹਿਬਾਨਾ ਵੱਲੋ , ਸੰਗਤ ਜੀ ਜਵਾਬ ਦਿਉ ਇਹ ਸਹੀ ਹੈ ਜਾਂ ਗਲਤ?

12/07/2026

ਨਗਾਰੇ ਨੂੰ ਇਨਸਫੇਲ ਗੁਰੂ ਘਰ ਵਿੱਚੋ ਬੈਨ ਕਰਨ ਦੇ ਮੁੱਖ ਸੇਵਾਦਾਰ ਤੇ ਉਸ ਦੇ ਸਾਥੀਆਂ ਦੇ ਤੁਗਲਕੀ ਫਰਮਾਣ ਦੇ ਬਾਬਤ ਕੁਝ ਸ਼ਬਦ🙏

12/07/2026

ਜਦੋਂ ਬੱਚੇ ਨੇ ਕਿਹਾ "ਅੱਜ ਇਹ ਮੇਰਾ ਆਖਰੀ ਸ਼ਬਦ ਹੋਵੇਗਾ "

11/07/2026
11/07/2026

ਗੁਰਬਾਣੀ ਸਾਨੂੰ ਸਿਰਫ ਸ਼ਬਦਾਂ ਨਾਲ ਹੀ ਨਹੀਂ ਬਲਕਿ ਇੱਕ ਜੀਵਨ ਜੀਣ ਦੀ ਰਾਹ ਵੀ ਦਿੰਦੀ ਹੈ। ਇਹ ਸਾਨੂੰ ਆਪਣੇ ਅੰਦਰ ਦੀ ਸ਼ਾਂਤੀ ਤੇ ਧਿਆਨ ਲਗਾਉਣ ਦੀ ਪ੍ਰੇਰਣਾ ਦਿੰਦੀ ਹੈ, ਜਿਸ ਨਾਲ ਅਸੀਂ ਆਪਣੀ ਜ਼ਿੰਦਗੀ ਵਿੱਚ ਹੌਲੀ, ਪੱਕੇ ਤੇ ਅਸਲੀ ਮਕਸਦ ਨੂੰ ਪਛਾਣ ਸਕਦੇ ਹਾਂ।

ਬਲਕਿ ਇਹ ਸਾਨੂੰ ਰਹਤ ਅਤੇ ਮਰਿਆਦਾ ਦੇ ਰਸਤੇ ਤੇ ਵੀ ਚਲਾਉਂਦੀ ਹੈ। ਇਹ ਸਾਨੂੰ ਸਿਖਾਉਂਦੀ ਹੈ ਕਿ ਕਿਵੇਂ ਸਾਡੇ ਜੀਵਨ ਵਿੱਚ ਸਹੀ ਆਚਰਣ, ਨੀਤੀ ਤੇ ਸਿੱਖ ਦੇ ਅਸੂਲਾਂ ਨੂੰ ਜਿੰਦਗੀ ਦਾ ਹਿੱਸਾ ਬਣਾਇਆ ਜਾਵੇ। ਇਸ ਨਾਲ ਸਾਡਾ ਮਨ, ਵਚਨ ਅਤੇ ਕਰਮ ਸਭ ਇੱਕ ਦਿਸ਼ਾ ਵਿੱਚ ਚੱਲਦੇ ਹਨ।

Address

Innisfail, QLD
4860

Telephone

+61448569753

Website

Alerts

Be the first to know and let us send you an email when Sikh sangat innisfail posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Sikh sangat innisfail:

Shortcuts

Share