Gurdwara Sahib Canberra ਗੁਰਦੁਆਰਾ ਸਾਹਿਬ ਕੈਨਬਰਾ

Gurdwara Sahib Canberra ਗੁਰਦੁਆਰਾ ਸਾਹਿਬ ਕੈਨਬਰਾ Waheguru Ji Ka Khalsa Waheguru Ji Ki Fateh. Welcome, Guru Roop Guru Pyari Sadh Sangat Ji.

11/09/2026

ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ ॥

ਵਾਹਿਗੁਰੂ ਜੀ ਕਾ ਖ਼ਾਲਸਾ,ਵਾਹਿਗੁਰੂ ਜੀ ਕੀ ਫ਼ਤਹਿ ।

​ਸਾਧ ਸੰਗਤ ਜੀਓ, ਆਪ ਸਭ ਜੀ ਨੂੰ ਧੁਰ ਕੀ ਬਾਣੀ ਦੇ ਬੋਹਿਥ, ਜੁਗੋ ਜੁਗ ਅਟੱਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ ਹੋਵਣ ਜੀ।
​ਗੁਰਦੁਆਰਾ ਸਾਹਿਬ ਕੈਨਬਰਾ ਵਿਖੇ ਅੱਜ ਸ਼ਾਮ ਦਾ ਦੀਵਾਨ ਇਸ ਪਾਵਨ ਦਿਹਾੜੇ ਨੂੰ ਸਮਰਪਿਤ ਹੋਵੇਗਾ।
​ਵੇਰਵਾ:
​ਸ਼ਾਮ 4 ਤੋਂ 5:30 - ਪਾਠ ਸ੍ਰੀ ਸੁਖਮਨੀ ਸਾਹਿਬ।
​ਸ਼ਾਮ 5:30 ਤੋਂ 6 - ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ।
​ਸ਼ਾਮ 6 ਤੋਂ 7 -ਕੀਰਤਨ ਭਾਈ ਅਰਜਨ ਸਿੰਘ ਜੀ ਅਤੇ ਜਥਾ।
​ਸ਼ਾਮ 7 ਤੋਂ 7:30 - ਗੁਰਬਾਣੀ ਵਿਚਾਰ ਭਾਈ ਪਰਮਜੀਤ ਸਿੰਘ ਜੀ।
​ਉਪਰੰਤ ਸਮਾਪਤੀ।

​ਸਮੂਹ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕਰੋ ਜੀ।

ਦਾਸਰੇ

10/09/2026

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ ॥

ਵਿੱਦਿਆ, ਵਾਤਾਵਰਣ ਅਤੇ ਕੌਮੀ ਸੇਵਾਵਾਂ ਲਈ ਨਿਰੰਤਰ ਕਾਰਜਸ਼ੀਲ ਸੰਸਥਾ "ਨਿਸ਼ਾਨ-ਏ-ਸਿੱਖੀ" ਅਤੇ "ਕਾਰ ਸੇਵਾ ਖਡੂਰ ਸਾਹਿਬ" ਦੇ ਮੁਖੀ ਬਾਬਾ ਸੇਵਾ ਸਿੰਘ ਜੀ ਆਪਣੀ "ਗੁਰਮਤਿ ਪ੍ਰਚਾਰ ਫੇਰੀ ਆਸਟ੍ਰੇਲੀਆ 2026" ਦੌਰਾਨ ਗੁਰਦੁਆਰਾ ਸਾਹਿਬ ਕੈਨਬਰਾ ਵਿਖੇ ਹਾਜ਼ਰੀਆਂ ਭਰਨਗੇ।
​ਦਿਨ: ਅੱਜ ਵੀਰਵਾਰ, 10 ਸਤੰਬਰ 2026
​ਸਮਾਂ: ਸ਼ਾਮੀਂ 6:30 ਤੋਂ 7 ਵਜੇ ਤੱਕ
ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਗੁਰਦੁਆਰਾ ਸਾਹਿਬ ਹਾਜ਼ਰੀਆਂ ਭਰ ਕੇ ਸਿੱਖੀ ਪ੍ਰਚਾਰ ਅਤੇ ਚੱਲ ਰਹੇ ਪੰਥਕ ਸੇਵਾ ਕਾਰਜਾਂ ਬਾਰੇ ਵਿਚਾਰਾਂ ਸਰਵਣ ਕਰੋ ਜੀ।

ਦਾਸਰੇ।

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਗੁਰਦੁਆਰਾ ਸਾਹਿਬ ਕੈਨਬਰਾ ਵਿਖੇ ਐਤਵਾਰ ਨੂੰ ਭਾਈ ਸਤਵਿੰਦਰ ਸਿੰਘ ਜੀ ਸਰਤਾਜ ਹਜ਼ੂਰੀ ਰ...
07/09/2026

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਗੁਰਦੁਆਰਾ ਸਾਹਿਬ ਕੈਨਬਰਾ ਵਿਖੇ ਐਤਵਾਰ ਨੂੰ ਭਾਈ ਸਤਵਿੰਦਰ ਸਿੰਘ ਜੀ ਸਰਤਾਜ ਹਜ਼ੂਰੀ ਰਾਗੀ ਗੁ. ਬੰਗਲਾ ਸਾਹਿਬ ਤੇ ਗੁ. ਸੀਸ ਗੰਜ ਸਾਹਿਬ ਵੱਲੋਂ ਗੁਰਬਾਣੀ ਕੀਰਤਨ ਦੇ ਪ੍ਰਵਾਹ ਚਲਾ ਕੇ ਸੰਗਤ ਨੂੰ ਨਿਹਾਲ ਕੀਤਾ ਗਿਆ।

05/09/2026

ਵਾਹਿਗੁਰੂ ਜੀ ਕਾ ਖ਼ਾਲਸਾ,
ਵਾਹਿਗੁਰੂ ਜੀ ਕੀ ਫ਼ਤਹਿ॥

ਸਾਧ ਸੰਗਤ ਜੀ, ਕੱਲ੍ਹ ਸਵੇਰ ਦੇ ਦੀਵਾਨ ਵਿੱਚ ਭਾਈ ਸਤਵਿੰਦਰ ਸਿੰਘ ਜੀ ਸਰਤਾਜ (ਹਜ਼ੂਰੀ ਰਾਗੀ ਬੰਗਲਾ ਸਾਹਿਬ ਤੇ ਸੀਸ ਗੰਜ ਸਾਹਿਬ) ਸਵੇਰ 11:00 ਵਜੇ ਤੋਂ ਦੁਪਿਹਰ 12:30 ਵਜੇ ਤੱਕ ਕੀਰਤਨ ਦੀ ਹਾਜ਼ਰੀ ਭਰਨਗੇ।

ਸਮੂਹ ਸੰਗਤ ਸਮੇਂ ਸਿਰ ਪਹੁੰਚ ਕੇ ਦਰਸ਼ਨ ਦੀਦਾਰੇ ਬਖ਼ਸ਼ਣ ਦੀ ਕ੍ਰਿਪਾਲਤਾ ਕਰਨ ਜੀ।

ਦਾਸਰੇ

01/09/2026
ਕਲਜੁਗ ਮਹਿ ਕੀਰਤਨੁ ਪਰਧਾਨਾ॥ਸਤਿਗੁਰੂ ਜੀ ਦੀ ਮਿਹਰ ਸਦਕਾ, ਗੁਰਦੁਆਰਾ ਸਾਹਿਬ ਕੈਨਬਰਾ ਵਿਖੇ ਪਿਛਲੇ ਸ਼ਨੀਵਾਰ ਤੇ ਐਤਵਾਰ ਦੇ ਦੀਵਾਨਾਂ ਅੰਦਰ ਭਾਈ ਗ...
31/08/2026

ਕਲਜੁਗ ਮਹਿ ਕੀਰਤਨੁ ਪਰਧਾਨਾ॥
ਸਤਿਗੁਰੂ ਜੀ ਦੀ ਮਿਹਰ ਸਦਕਾ, ਗੁਰਦੁਆਰਾ ਸਾਹਿਬ ਕੈਨਬਰਾ ਵਿਖੇ ਪਿਛਲੇ ਸ਼ਨੀਵਾਰ ਤੇ ਐਤਵਾਰ ਦੇ ਦੀਵਾਨਾਂ ਅੰਦਰ ਭਾਈ ਗੁਰਦੇਵ ਸਿੰਘ ਜੀ ਨੇ ਅੰਮ੍ਰਿਤਮਈ ਗੁਰਬਾਣੀ ਦੇ ਰਸਭਿੰਨੇ ਕੀਰਤਨ ਦੁਆਰਾ ਸਮੂਹ ਸੰਗਤਾਂ ਨੂੰ ਨਿਹਾਲ ਕੀਤਾ।

28/08/2026

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ ॥

​ਸਾਧ ਸੰਗਤ ਜੀ, ਜੁਗੋ ਜੁਗ ਅਟੱਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਗੁਰਗੱਦੀ ਦਿਵਸ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਕੈਨਬਰਾ ਵਿਖੇ ਕੀਰਤਨ ਸਮਾਗਮ ਕਰਵਾਏ ਜਾ ਰਹੇ ਹਨ।
​ਇਨ੍ਹਾਂ ਸਮਾਗਮਾਂ ਦੌਰਾਨ ਗਿਆਨੀ ਗੁਰਦੇਵ ਸਿੰਘ ਜੀ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ।

​ਸ਼ਨੀਵਾਰ, 29 ਅਗਸਤ 2026 ਸ਼ਾਮ:-
4 ਤੋਂ 5:30 : ਪਾਠ ਸ੍ਰੀ ਸੁਖਮਨੀ ਸਾਹਿਬ ਜੀ।
5:30 ਤੋਂ 6 : ਰਹਿਰਾਸ ਸਾਹਿਬ ਜੀ ਦੇ ਪਾਠ
6 ਤੋਂ 7 : ਕੀਰਤਨ ਭਾਈ ਅਰਜਨ ਸਿੰਘ ਜੀ।
7 ਤੋਂ 8 : ਕੀਰਤਨ ਗਿਆਨੀ ਗੁਰਦੇਵ ਸਿੰਘ ਜੀ।

​ਐਤਵਾਰ, 30 ਅਗਸਤ 2026 ਸਵੇਰ:
9:30 ਤੋਂ 11: ਪਾਠ ਸ੍ਰੀ ਸੁਖਮਨੀ ਸਾਹਿਬ ਜੀ।
11 ਤੋਂ 11:30 : ਕੀਰਤਨ ਭਾਈ ਅਰਜਨ ਸਿੰਘ ਜੀ।
11:30 ਤੋਂ ਦੁਪਹਿਰ 12:30: ਕੀਰਤਨ ਗਿਆਨੀ ਗੁਰਦੇਵ ਸਿੰਘ ਜੀ।
ਉਪਰੰਤ ਸਮਾਪਤੀ

​ਸਮੂਹ ਸੰਗਤ ਨੂੰ ਸਨਿਮਰ ਬੇਨਤੀ ਹੈ ਕਿ ਪਰਿਵਾਰਾਂ ਸਮੇਤ ਗੁਰੂ ਘਰ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਸਰਵਣ ਕਰੋ ਅਤੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕਰੋ ਜੀ।

*Worldviews and ways of life in Australia*ANU researchers are exploring how perceptions and ways of thinking (i.e. world...
24/08/2026

*Worldviews and ways of life in Australia*

ANU researchers are exploring how perceptions and ways of thinking (i.e. worldviews) relate to experiences and ways of living (i.e. participation and inclusion) in Australia.
They are seeking respondents for their online anonymous 15-20 min survey from any and all adult Australian citizens and permanent residents living in Australia.
Please make sure you are represented in this meaningful research by completing this fascinating survey and also forwarding it to any others who may be interested. There are $100 vouchers to be won if you complete it!
Access the survey here (https://anu.au1.qualtrics.com/jfe/form/SV_0Ao5q9gu3ysrbVQ) in English or Tiếng Việt or ਪੰਜਾਬੀ or 简体中文 or 繁體中文 or العربية.
Any questions can be emailed to the researchers ([email protected]). Thanks so much!

* ਆਸਟ੍ਰੇਲੀਆ ਵਿੱਚ ਵਿਸ਼ਵਦ੍ਰਿਸ਼ਟੀਆਂ ਅਤੇ ਜੀਊਣ ਦੇ ਤਰੀਕੇ *

ANU ਖੋਜਕਾਰ ਇਸ ਗੱਲ ਦੀ ਖੋਜ ਕਰ ਰਹੇ ਹਨ ਕਿ ਆਸਟ੍ਰੇਲੀਆ ਵਿੱਚ ਧਾਰਨਾਵਾਂ ਅਤੇ ਸੋਚਣ ਦੇ ਤਰੀਕਿਆਂ (ਯਾਨੀ ਵਿਸ਼ਵਦ੍ਰਿਸ਼ਟੀ) ਦਾ ਤਜਰਬਿਆਂ ਅਤੇ ਜੀਊਣ ਦੇ ਤਰੀਕਿਆਂ (ਯਾਨੀ ਭਾਗੀਦਾਰੀ ਅਤੇ ਸ਼ਾਮਿਲਤਾ) ਨਾਲ ਕੀ ਸਬੰਧ ਹੈ। ਉਹ ਆਸਟ੍ਰੇਲੀਆ ਵਿੱਚ ਰਹਿ ਰਹੇ ਸਾਰੇ ਬਾਲਗ ਆਸਟ੍ਰੇਲੀਆਈ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਨੂੰ ਆਪਣੇ 15-20 ਮਿੰਟ ਦੇ ਅਗਿਆਤ ਔਨਲਾਈਨ ਸਰਵੇਖਣ ਵਿੱਚ ਹਿੱਸਾ ਲੈਣ ਲਈ ਸੱਦਾ ਦੇ ਰਹੇ ਹਨ।
ਕਿਰਪਾ ਕਰਕੇ ਇਸ ਦਿਲਚਸਪ ਸਰਵੇਖਣ ਨੂੰ ਪੂਰਾ ਕਰਕੇ ਇਸ ਸਾਰਥਕ ਖੋਜ ਦਾ ਹਿੱਸਾ ਬਣੋ ਅਤੇ ਇਸ ਨੂੰ ਹੋਰਨਾਂ ਨਾਲ ਵੀ ਸਾਂਝਾ ਕਰੋ ਜੋ ਇਸ ਵਿੱਚ ਦਿਲਚਸਪੀ ਰੱਖਦੇ ਹੋਣ। ਇਸ ਨੂੰ ਪੂਰਾ ਕਰਨ 'ਤੇ $100 ਦੇ ਕਈ ਸਾਰੇ ਇਨਾਮੀ ਵਾਊਚਰ ਜਿੱਤਣ ਦਾ ਮੌਕਾ ਹੈ!
ਸਰਵੇਖਣ ਇੱਥੇ ਸ਼ੁਰੂ ਕਰੋ: (https://anu.au1.qualtrics.com/jfe/form/SV_0Ao5q9gu3ysrbVQ) – ਇਹ English, Tiếng Việt, ਪੰਜਾਬੀ, 简体中文, 繁體中文 ਜਾਂ العربية ਵਿੱਚ ਉਪਲਬਧ ਹੈ।
ਕਿਸੇ ਵੀ ਸਵਾਲ ਲਈ ਖੋਜਕਾਰਾਂ ਨੂੰ ਈਮੇਲ ([email protected]) ਕੀਤੀ ਜਾ ਸਕਦੀ ਹੈ। ਤੁਹਾਡਾ ਬਹੁਤ-ਬਹੁਤ ਧੰਨਵਾਦ!

Address

15 Hickey Court
Weston, ACT
2611

Alerts

Be the first to know and let us send you an email when Gurdwara Sahib Canberra ਗੁਰਦੁਆਰਾ ਸਾਹਿਬ ਕੈਨਬਰਾ posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Gurdwara Sahib Canberra ਗੁਰਦੁਆਰਾ ਸਾਹਿਬ ਕੈਨਬਰਾ:

Shortcuts

Share