02/04/2017
ਨਵੀ ਲੱਗ ਰਹੀ ਫੈਕਟਰੀ ਵਾਸਤੇ ਸਾਨੁੰ ਕੁਝ ਟੂਲ ਤੇ ਇੰਸਟਰੂਮੈਂਟ ਚਾਹੀਦੇ ਸਨ,
ਅਸੀ ਖਰੀਦਣ ਵਾਸਤੇ ਜਾਮਾ ਮਸਜਿਦ ਮਾਰਕੀਟ ਦਿੱਲੀ ਗਏ,
ਮੁਸਲਮਾਨ ਦੁਕਾਨਦਾਰ ਨੁੰ ਅਸੀ ਲਿਸਟ ਦਿੱਤੀ ਤੇ ਉਸਨੇ ਨੌਕਰ ਤੋ ਸਮਾਨ ਕਢਵਾ ਕੇ ਬਿੱਲ ਬਣਾਉਣਾ ਸੁਰੂ ਕੀਤਾ,
ਏਨੇ ਨੁੰ ਮਸਜਿਦ ਚੋ ਨਮਾਜ ਲਈ ਬਾਂਗ ਹੋ ਗਈ ,
ਦੁਕਾਨਦਾਰ ਪੈੱਨ ਰੱਖਕੇ ਕਹਿਣ ਲੱਗਾ ਸਰਦਾਰ ਜੀ ਵੀਹ ਕੁ ਮਿੰਟ ਬਾਦ ਆਇਉ ਮੈ ਨਮਾਜ ਪੜ੍ਹ ਆਵਾਂ,
ਮੈ ਕਿਹਾ ਤੁਸੀ ਬਿੱਲ ਬਣਾਉ ਤੇ ਪੈਸੇ ਲਉ ਅਸੀ ਸਮਾਨ ਲੈ ਕੇ ਜਾਈਏ ਬੱਸ ਦੋ ਕੁ ਮਿੰਟ ਦੀ ਗੱਲ ਏ ਕੀ ਫ਼ਰਕ ਪੈਣਾ ਏ,
ਦੁਕਾਨਦਾਰ ਕਹਿਣ ਲੱਗਾ ਸਰਦਾਰ ਜੀ ਤੁਸਾ ਨੁੰ ਨਹੀ ਫਰਕ ਪੈਦਾਂ ਹੋਣਾ ਪਰ ਅਸਾਂ ਨੁੰ ਪੈਦਾਂ ਏ,
ਮੈ ਗੁੱਸੇ ਨਾਲ ਇਹ ਕਹਿ ਕੇ ਦੁਕਾਨ ਤੋ ਬਾਹਰ ਆ ਗਿਆ ਤੂੰ ਨਾ ਦੇ ਸਮਾਨ ਮੈ ਹੋਰ ਤੋ ਲੈ ਲੈਂਦਾ ਹਾ,
ਪਰ ਏਹੇ ਕੀ, ਸਭ ਦੁਕਾਨਦਾਰ ਦੁਕਾਨਾ ਬੰਦ ਕਰਕੇ ਮਸਜਿਦ ਵੱਲ ਦਾ ਰਹੇ ਸਨ,
ਮੇਰੇ ਕੋਲ ਸਿਵਾ ਇੰਤਜਾਰ ਦੇ ਹੌਰ ਕੋਈ ਚਾਰਾ ਨਹੀ ਸੀ,
ਸਮਾ ਬਤੀਤ ਕਰਨ ਲਈ ਮੈ ਸੋਚਿਆ ਕਿ ਚੱਲੋ ਦੇਖੀਏ ਇਹ ਨਮਾਜ ਕਿੱਦਾ ਪੜ੍ਹਦੇ ਨੇ ਤੇ ਮਸਜਿਦ ਦੇ ਅੰਦਰ ਚਲਾ ਗਿਆ,
ਨਮਾਜ ਖਤਮ ਹੋਈ,
ਸਭ ਦੁਕਾਨਦਾਰ ਵਾਪਸ ਆ ਗਏ
ਅਸੀ ਵੀ ਜਿਸ ਦੁਕਾਨ ਤੋ ਸਮਾਨ ਲਿਆ ਸੀ ਤੇ ਚਲੇ ਗਏ ,
ਉਸਨੇ ਬਿੱਲ ਬਨਾਇਆ ਅਸੀ ਪੈਸੇ ਦਿੱਤੇ ਤੇ ਸਮਾਨ ਪੈੱਕ ਹੁੰਦੇ ਉਸਨੂੰ ਸਵਾਲ ਕੀਤਾ ,ਖਾਨ ਜੀ ਜਰਾ ਦੱਸਿਉ,
ਨਮਾਜ ਪੜ੍ਹਨ ਤੋ ਪਹਿਲਾ ਤੁਸੀ ਹੱਥ ਪੈਰ ਮੂੰਹ ਉਲਟ ਢੰਗ ਨਾਲ ਕਿਉ ਧੋਤੇ ਨਾਲੇ ਨਮਾਜ ਦੌਰਾਨ ਤੁਸੀ ਸੱਜੇ ਖੱਬੇ ਪਿੱਛੇ ਅੱਗੇ ਵੱਲ ਕਿਉ ਝੁੱਕੇ,
ਉਸ ਨੇ ਜਵਾਬ ਦਿੱਤਾ, ਮੈ ਨਹੀ ਜਾਣਦਾ ਮੈ ਇਹ ਕਿਉ ਕੀਤਾ ਮੈ ਬੱਸ ਏਨਾ ਜਾਣਦਾ ਹਾਂ ਕਿ ਇੰਝ ਕਰਨ ਦਾ ਹੁਕਮ ਸਾਨੁੰ ਸਾਡੇ ਰਸੂਲ ਮੁੰਹਮਦ ਸਾਹਿਬ ਦਾ ਏ,
ਉਸਦਾ ਜਵਾਬ ਸੁਣ ਕੇ ਮੈ ਸੁੰਨ ਹੋ ਗਿਆ ਸੀ,
ਅਸੀ ਕਿੰਨੇ ਸਵਾਲ ਕਰਦੇ ਹਾ ,
ਅੰਮਿ੍ਤ ਵੇਲੋ ਜਾਗਣਾ ਕਿਉ ਜਰੂਰੀ ਆ,
ਬਾਣੀ ਕਿਉ ਪੜ੍ਹਨੀ ਆ,
ਸਾਬਤ ਸੂਰਤ ਕਿਉ ਰਹਿਨਾ ਏ,
ਅੰਮਿ੍ਤ ਕਿਉ ਛੱਕਣਾ ਏ,
ਹੋਰ ਪਤਾ ਨਹੀ ਕਿੰਨੇ ਸਵਾਲ ਨੇ ਸਾਡੇ ,
ਕੀ ਅਸੀ ਨਹੀ ਕਹਿ ਸਕਦੇ ਇੰਝ ਕਰਨ ਦਾ ਸਾਨੂੰ ਸਾਡੇ ਗੁਰੂ ਸਾਹਿਬ ਦਾ ਹੁਕਮ ਏ,
ਇਹ ਹੁਕਮ ਮੰਨਣ ਨਾਲ ਸਾਡੇ ਸਾਰੇ ਸਵਾਲ ਮੁੱਕ ਜਾਣਗੇ ਕਿਉਕਿ ਜਿੱਥੇ ਗੁਰੂ ਦਾ ਹੁਕਮ ਆ ਜਾਦਾ ਏ ਉਥੇ ਸਾਰੇ ਸਵਾਲ ਮੁੱਕ ਜਾਂਦੇ ਨੇ,
ਹੁਕਮਿ ਮੰਨਿਐ ਹੋਵੈ ਪਰਵਾਣੁ ਤ
ਖਸਮੈ ਕਾ ਮਹਲੁ ਪਾਇਸੀ
ਬੈਂਗਲੋ ਸਿੱਖ ਗੁਰੂਦੁਆਰਾ