Sikh Educational Organization

Sikh Educational Organization ਸਿੱਖ ਧਰਮ ਦੀਆਂ ਪੁਰਾਤਨ ਕਦਰਾਂ ਕੀਮਤਾਂ ਅਤੇ ਰਹੁ ਰੀਤਾਂ ਸਬੰਧੀ ਵਿਦੇਸ਼ਾਂ ’ਚ ਵਸਦੀ ਨਵੀਂ ਪੀੜ੍ਹੀ ਨੂੰ ਸਿੱਖਿਅਤ ਕਰਨ ਦਾ ਇਕ ਯਤਨ।

06/02/2026

ਸਿੱਖ ਸੈਂਟਰ ਆਫ ਵਰਜ਼ੀਨੀਆਂ ਵਲੋਂ ਵਾਲੰਟੀਅਰਾਂ ਦੇ ਸਨਮਾਨ ਲਈ ਬਦੇਸ਼ਾਂ ਫਾਰਮ 'ਚ ਪਿਕਨਿਕ ਅਯੋਜਿਤ
Sikh Center of Virginia

05/27/2026

ਭਗਤ ਰਵਿਦਾਸ ਮਹਾਰਾਜ ਜੀ ਦੇ 650 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 40 ਹਫਤਿਆਂ ਦੀ ਕੀਰਤਨ ਲੜੀ ਦਾ ਆਗਾਜ਼
- ਦਵਿੰਦਰ ਸਿੰਘ ਮਨਾਸਸ ਦੀ ਰਿਪੋਰਟ

05/25/2026
 #ਗੁਰਦੁਆਰਾ ਸਿੱਖ ਸੈਂਟਰ ਵਰਜ਼ੀਨੀਆਂ ’ਚ ਪੰਥ ਪ੍ਰਸਿੱਧ ਵਿਦਵਾਨ ਭਾਈ ਸਰਬਜੀਤ ਸਿੰਘ ਧੂੰਦਾ ਨੇ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈਵਾਸ਼ਿੰਗਟਨ, 25...
05/25/2026

#ਗੁਰਦੁਆਰਾ ਸਿੱਖ ਸੈਂਟਰ ਵਰਜ਼ੀਨੀਆਂ ’ਚ ਪੰਥ ਪ੍ਰਸਿੱਧ ਵਿਦਵਾਨ ਭਾਈ ਸਰਬਜੀਤ ਸਿੰਘ ਧੂੰਦਾ ਨੇ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ
ਵਾਸ਼ਿੰਗਟਨ, 25 ਮਈ (ਦਵਿੰਦਰ ਸਿੰਘ ਮਨਾਸਸ)- ਪੰਥ ਦੇ ਮਹਾਨ ਵਿਦਵਾਨ ਭਾਈ ਸਰਬਜੀਤ ਸਿੰਘ ਧੂੰਦਾ ਨੇ ਗੁਰਦੁਆਰਾ ਸਿੱਖ ਸੈਂਟਰ ਵਰਜ਼ੀਨੀਆਂ ਨੇ ਤਿੰਨ ਦਿਨ ਸੰਗਤਾਂ ਨੂੰ ਇਕ ਸ਼ਬਦ ਤੇ ਇਕ ਗੁਰੂ ਦੇ ਨਾਲ ਜੋੜਨ ਦੀ ਪ੍ਰੇਰਨਾ ਦਿੰਦਿਆਂ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ| ਦਿਨ ਸ਼ੱੁਕਰਵਾਰ ਤੋਂ ਸ਼ੁਰੂ ਹੋਏ ਸਮਾਗਮ ਐਤਵਾਰ ਨੂੰ ਸੰਪੰਨ ਹੋਏ ਅਤੇ ਭਾਈ ਧੂੰਦਾ ਨੇ ਤਿੰਨੇ ਦਿਨ ਹੀ ਸੰਗਤਾਂ ਨਾਲ ਧਾਰਮਿਕ ਵਿਚਾਰ ਸਾਂਝੇ ਕੀਤੇ| ਸਮਾਗਮ ਦੌਰਾਨ ਵੱਡੀ ਗਿਣਤੀ ’ਚ ਪੁੱਜੀਆਂ ਅਤੇ ਇਸ ਤਰ•ਾਂ ਲੱਗ ਰਿਹਾ ਸੀ ਕਿ ਜਿਵੇਂ ਗੁਰਦੁਆਰ ਸਾਹਿਬ ’ਚ ਤਿਲ ਸੁੱਟਣ ਲਈ ਵੀ ਥਾਂ ਨਹੀਂ ਸੀ ਮਿਲ ਰਹੀ| ਇਕ ਅੰਕੜੇ ਅਨੁਸਾਰ 400 ਤੋਂ ਵੱਧ ਸੰਗਤ ਗੁਰਦੁਆਰਾ ਸਾਹਿਬ ਪੱੁਜੀ| ਇਸ ਦੌਰਾਨ ਭਾਈ ਧੂੰਦਾ ਨੇ ‘ਨਾਮ ਕੀ ਹੈ’ ਬਾਰੇ ਵਿਸਥਾਰਪੂਰਵਕ ਸੰਗਤਾਂ ਨੂੰ ਜਾਣੂੰ ਕਰਵਾਇਅ| ਉਹਨਾਂ ਕਿਹਾ ਕਿ ਸਾਡੇ ਅੰਦਰ ਅੱਗ ਦੀਆਂ ਚਾਰ ਨਦੀਆਂ ਚੱਲਦੀਆਂ ਜਿਨ•ਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ| ਉਹਨਾਂ ਦੱਸਿਆ ਕਿ ਸੱਚੇ ਗੁਰੂ ਦੀ ਪਰਿਭਾਸ਼ਾ ਨੂੰ ਸਮਝਣਾ ਅਤਿ ਜ਼ਰੂਰੀ ਹੈ| ਉਹਨਾਂ ਜਾਗਤ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚਾ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਅਤੇ ਦੇਹਧਾਰੀ ਗੁਰੂ ਤੋਂ ਦੂਰ ਰਹਿਣ ਦੀ ਸੰਗਤਾਂ ਨੂੰ ਪ੍ਰੇਰਨਾ ਦਿੱਤੀ| ਸਮਾਗਮ ਦੇ ਯੋਗਦਾਨ ਵਿਚ ਭਾਈ ਕੇਵਲ ਸਿੰਘ ਬਰਾੜ ਨੇ ਵਡੇਰਾ ਯੋਗਦਾਨ ਪਾਇਆ| ਉਹਨਾਂ ਭਾਈ ਧੂੰਦਾ ਨੂੰ ਆਪਣੇ ਘਰ ਰੱਖਿਆ ਅਤੇ ਤਿੰਨੇ ਦਿਨ ਉਹਨਾਂ ਦੀ ਟਹਿਲ ਸੇਵਾ ਵੀ ਕੀਤੀ| ਸੰਗਤਾਂ ਵਲੋਂ ਭਾਈ ਸਾਹਿਬ ਨੂੰ ਬੇਨਤੀ ਕੀਤੀ ਗਈ ਕਿ ਅਗਲੇ ਸਾਲ ਤਿੰਨ ਦਿਨ ਨਹੀਂ ਸਗੋਂ ਪੰਜ ਦਿਨ ਦਾ ਸਮਾਂ ਉਹਨਾਂ ਨੂੰ ਦਿੱਤਾ ਜਾਵੇ| ਇਸ ਦੌਰਾਨ ਭਾਈ ਸਰਬਜੀਤ ਸਿੰਘ ਧੂੰਦਾ ਨੇ ਸੰਗਤਾਂ ਦਾ ਹੁਕਮ ਕਬੂਲਦਿਆਂ ਅਤੇ ਅਗਲੇ ਸਾਲ ਫਿਰ ਆਉਣ ਦਾ ਵਾਅਦਾ ਕੀਤਾ ਅਤੇ ਪਿਆਰ ਸਤਿਕਾਰ ਲਈ ਸੰਗਤ ਅਤੇ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ|

ਪਾਕਿਸਤਾਨੀ ਪੰਜਾਬ ਦੇ ਕੈਬਨਿਟ ਮੰਤਰੀ ਰਮੇਸ਼ ਸਿੰਘ ਅਰੋੜਾ ਗੁਰਦੁਆਰਾ ਸਿੰਘ ਸਭਾ ਵਰਜ਼ੀਨੀਆਂ ’ਚ ਹੋਏ ਨਤਮਸਤਕਵਰਜ਼ੀਨੀਆਂ, 21 ਮਈ (ਦਵਿੰਦਰ ਸਿੰਘ ਮਨਾ...
05/21/2026

ਪਾਕਿਸਤਾਨੀ ਪੰਜਾਬ ਦੇ ਕੈਬਨਿਟ ਮੰਤਰੀ ਰਮੇਸ਼ ਸਿੰਘ ਅਰੋੜਾ ਗੁਰਦੁਆਰਾ ਸਿੰਘ ਸਭਾ ਵਰਜ਼ੀਨੀਆਂ ’ਚ ਹੋਏ ਨਤਮਸਤਕ
ਵਰਜ਼ੀਨੀਆਂ, 21 ਮਈ (ਦਵਿੰਦਰ ਸਿੰਘ ਮਨਾਸਸ)- ਪਾਕਿਸਤਾਨੀ ਪੰਜਾਬ ਸੂਬੇ ਦੇ ਕੈਬਨਿਟ ਮੰਤਰੀ (ਘੱਟ ਗਿਣਤੀਆਂ ਮਾਮਲੇ) ਅੱਜਕੱਲ ਆਪਣੀ ਅਮਰੀਕਾ ਫੇਰੀ ’ਤੇ ਹਨ ਤੇ ਇਸ ਦੌਰਾਨ ਜਿੱਥੇ ਉਹ ਆਪਣੇ ਸਕੇ ਸਬੰਧੀਆਂ, ਮਿੱਤਰਾਂ ਸੱਜਣਾਂ ਅਤੇ ਚਾਹੁਣ ਵਾਲਿਆਂ ਨੂੰ ਮਿਲ ਰਹੇ ਹਨ ਉੱਥੇ ਅਮਰੀਕਾ ਦੇ ਗੁਰਦੁਆਰਾ ਸਾਹਿਬਾਨ ’ਚ ਵੀ ਸੰਗਤਾਂ ਨਾਲ ਰੂਬਰੂ ਕਰਨ ਲਈ ਨਤਮਸਤਕ ਹੋ ਰਹੇ ਹਨ। ਇਸੇ ਲੜੀ ਤਹਿਤ ਉਹ ਅੱਜ ਗੁਰਦੁਆਰਾ ਸਿੰਘ ਸਭਾ ਵਰਜ਼ੀਨੀਆਂ ਨਤਮਸਤਕ ਹੋਣ ਪੁੱਜੇ। ਉਹਨਾਂ ਨੂੰ ਗੁਰਦੁਆਰਾ ਸਾਹਿਬ ਲੈ ਕੇ ਆਉਣ ਲਈ ਭਾਈ ਸਵਿੰਦਰ ਸਿੰਘ ਸਾਬਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬਾ, ਸਰਤਾਜ ਸਿੰਘ ਰੰਧਾਵਾ, ਮਿਹਰਬਾਨ ਸਿੰਘ ਅਤੇ ਬਖਸ਼ੀਸ਼ ਸਿੰਘ ਰੋਪੜ ਦਾ ਵਿਸ਼ੇਸ਼ ਯੋਗਦਾਨ ਰਿਹਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਤਸਕ ਹੋਣ ਉਪਰੰਤ ਸ੍ਰ. ਰਮੇਸ਼ ਸਿੰਘ ਅਰੋੜਾ ਨੇ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ। ਉਹਨਾਂ ਦੱਸਿਆ ਕਿ ਪਾਕਿਸਤਾਨ ’ਚ ਸਿੱਖਾਂ ਦੀ ਦਸਤਾਰ ਦਾ ਬਹੁਤ ਸਤਿਕਾਰ ਕੀਤਾ ਜਾਂਦਾ ਹੈ, ਜਿਸ ਲਈ ਉਹ ਪਾਕਿਸਤਾਨੀ ਅਵਾਮ ਦੇ ਧੰਨਵਾਦੀ ਹਨ। ਉਹਨਾਂ ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰਮੀਅਮ ਨਵਾਜ਼ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਨਿਵੇਕਲੇ ਢੰਗ ਨਾਲ ਕੰਮ ਕਰ ਰਹੀ ਹੈ, ਜਿਵੇਂ ਕਿ ਲਹੌਰ ’ਚ ਪੁਰਾਣੀਆਂ ਥਾਵਾਂ ਦੇ ਨਾਮ 1947 ਵਾਲੇ ਰੱਖਣ ਦੀ ਪ੍ਰਕਿਰਿਆ ਚਲਾ ਰਹੀ ਹੈ। ਉਹਨਾਂ ਅਮਰੀਕਾ ਦੀਆਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਪਾਕਿਸਤਾਨ ਸਥਿਤ ਗੁਰੂਘਰਾਂ ਦੇ ਦਰਸ਼ਨ ਕਰਨ ਪੁੱਜਣ, ਉਹਨਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਾਡੀ ਹੋਵੇਗੀ। ਗੁਰਦੁਆਰਾ ਸਾਹਿਬ ਦੇ ਸਕੱਤਰ ਭਾਈ ਕਮਲਜੀਤ ਸਿੰਘ, ਭਾਈ ਤੇਜਪਾਲ ਸਿੰਘ, ਭਾਈ ਦਵਿੰਦਰ ਸਿੰਘ ਦਿਓ, ਬਲਵਿੰਦਰ ਸਿੰਘ ਚੱਟਾ, ਭਾਈ ਨਰਿੰਦਰ ਸਿੰਘ ਤੇ ਭਾਈ ਜੱਸਾ ਸਿੰਘ ਨੇ ਭਾਈ ਰਮੇਸ਼ ਸਿੰਘ ਅਰੋੜਾ ਨੂੰ ਸਨਮਾਨਿਤ ਕੀਤਾ। ਗੁਰੂ ਕੀ ਬਖਸ਼ਿਸ਼ ਸਿਰੋਪਾੲਓ ਗੁਰੂਘਰ ਦੇ ਮੁੱਖ ਗ੍ਰੰਥੀ ਭਾਈ ਤੇਜਪਾਲ ਸਿੰਘ ਨੇ ਭਾਈ ਰਮੇਸ਼ ਸਿੰਘ ਅਰੋੜਾ ਨੂੰ ਭੇਂਟ ਕੀਤਾ।
ਉਪਰੰਤ ਸ੍ਰ. ਰਮੇਸ਼ ਸਿੰਘ ਅਰੋੜਾ ਨੇ ਉੱਘੇ ਮੀਡੀਆ ਕਰਮੀ ਸ੍ਰ. ਦਵਿੰਦਰ ਸਿੰਘ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਹਨਾਂ ਦੱਸਿਆ ਕਿ ਆਉਣ ਵਾਲੇ ਸਮੇਂ ’ਚ ਪਾਕਿਸਤਾਨ ਸਥਿਤ 50 ਹੋਰ ਗੁਰਦੁਅਰਾ ਸਾਹਿਬ ਸਿੱਖ ਸੰਗਤਾਂ ਦੇ ਦਰਸ਼ਨਾਂ ਲਈ ਖੋਲ ਦਿੱਤੇ ਜਾਣਗੇ। ਉਹਨਾਂ ਦੱਸਿਆ ਕਿ 17 ਗੁਰਦੁਆਰਾ ਸਾਹਿਬਾਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਪਹਿਲਾਂ ਸੰਗਤਾਂ ਲਈ ਖੋਲ ਦਿੱਤੇ ਜਾਣਗੇ। ਉਹਨਾਂ ਦੱਸਿਆ ਕਿ ਇਹਨਾਂ ਗੁਰਦੁਆਰਾ ਸਾਹਿਬਾਨ ਦੀ ਦਿੱਖ ਪੁਰਾਤਨ ਹੀ ਰੱਖੀ ਜਾਵੇਗੀ। ਉਹਨਾਂ ਤੰਜ਼ ਕੱਸਦਿਆਂ ਕਿਹਾ ਕਿ ਕਾਰ ਸੇਵਾ ਵਾਲੇ ਬਾਬਿਆਂ ਵਾਂਗ ਹਰ ਥਾਂ ਸੰਗਮਰਮਰ ਨਹੀਂ ਲਗਾਇਆ ਜਾਵੇਗਾ। ਉਹਨਾਂ ਦੱਸਿਆ ਕਿ ਇਸ ਸਬੰਧੀ ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮੋਹਤਰਮਾ ਮਰੀਅਮ ਨਵਾਜ਼ ਵਲੋਂ ਫੰਡ ਮੁਹੱਈਆ ਕੀਤੇ ਜਾ ਚੱੁਕੇ ਹਨ। ਸ੍ਰ. ਰਮੇਸ਼ ਸਿੰਘ ਅਰੋੜਾ ਨੇ ਅਮਰੀਕਾ ਦੇ ਵਪਾਰੀ ਭਾਈਚਾਰੇ ਨੂੰ ਪਾਸਿਕਤਾਨ ’ਚ ਨਿਵੇਸ਼ ਕਰਨ ਦਾ ਸੱਦਾ ਵੀ ਦਿੱਤਾ ਅਤੇ ਕਿਹਾ ਕਿ ਪੰਜਾਬ ਸਰਕਾਰ ਉਹਨਾਂ ਦਾ ਸਹਿਯੋਗ ਕਰੇਗੀ। ਉਹਨਾਂ ਇਕ ਗੱਲ ਵਿਸ਼ੇਸ਼ ਤੌਰ ’ਤੇ ਕਹੀ ਕਿ ਲੰਗਰ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਅਨੁਸਾਰ ਸਾਦਾ ਹੀ ਵਰਤਾਇਆ ਜਾਣਾ ਚਾਹੀਦਾ ਹੈ, ਉਹਨਾਂ ਕਿਹਾ ਸਾਦਾ ਲੰਗਰ (ਦਾਲ ਫੁਲਕਾ) ਸਾਡੀ ਧਾਰਮਿਕ ਵਿਰਾਸਤ ਦਾ ਪ੍ਰਤੀਕ ਹੈ, ਮਠਿਆਈਆਂ, ਪਕੌੜੇ, ਪੀਜ਼ੇ, ਬਰਗਰ ਆਦਿ ਸਾਡੀ ਵਿਰਾਸਤ ਨਹੀਂ ਹੈ। ਉਹਨਾਂ ਇਹ ਵੀ ਦੱਸਿਆ ਕਿ ਪਾਕਿਸਤਾਨ ’ਚ ਕੋਈ ਵੀ ਸਿੱਖ ਅਜਿਹਾ ਨਹੀਂ ਮਿਲੇਗਾ ਜੋ ਰੋਮਾਂ ਦਾ ਕਤਲ ਕਰਦਾ ਹੋਵੇ, ਉਹ ਪੂਰਨ ਸਿੱਖ ਦੇ ਤੌਰ ’ਤੇ ਵਸਦੇ ਹਨ। ਉਹਨਾਂ ਇਕ ਵਾਰ ਫਿਰ ਅਮਰੀਕੀ ਸੰਗਤ ਨੂੰ ਪਾਕਿਸਤਾਨ ਸਥਿਤ ਗੁਰੂਘਰਾਂ ਦੇ ਦਰਸ਼ਨ ਕਰਨ ਲਈ ਪਾਕਿਸਤਾਨ ਆਉਣ ਦਾ ਸੱਦਾ ਦਿੱਤਾ।
Devinder Singh

05/20/2026

ਸਿੱਖ ਐਜੂਕੇਸ਼ਨਲ ਆਰਗੇਨਾਈਜ਼ੇਸ਼ਨ ਨਾਲ ਜੁੜ ਕੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੀ ਸੇਵਾ 'ਚ ਯੋਗਦਾਨ ਪਾਓ ਜੀ।
- ਦਵਿੰਦਰ ਸਿੰਘ ਮਨਾਸਸ
ਸੰਪਰਕ: +1 (703) 505-1857

Sikh Center of Virginia Devinder Singh

 #ਪ੍ਰਿੰਸ ਵਿਲੀਅਮ ਕਾਉਂਟੀ ਅਤੇ ਮਨਾਸਸ ਸਿਟੀ ਰਿਪਬਲਿਕਨ ਪਾਰਟੀ ਨੇ ਕਰਵਾਇਆ ਸ਼ਾਨਦਾਰ ਫੰਡ ਰੇਜ਼ਿੰਗ ਡਿਨਰਸਿੱਖ ਭਾਈਚਾਰੇ ਨੇ ਵੱਡੇ ਪੱਧਰ ’ਤੇ ਕੀਤੀ ...
05/03/2026

#ਪ੍ਰਿੰਸ ਵਿਲੀਅਮ ਕਾਉਂਟੀ ਅਤੇ ਮਨਾਸਸ ਸਿਟੀ ਰਿਪਬਲਿਕਨ ਪਾਰਟੀ ਨੇ ਕਰਵਾਇਆ ਸ਼ਾਨਦਾਰ ਫੰਡ ਰੇਜ਼ਿੰਗ ਡਿਨਰ
ਸਿੱਖ ਭਾਈਚਾਰੇ ਨੇ ਵੱਡੇ ਪੱਧਰ ’ਤੇ ਕੀਤੀ ਸ਼ਮੂਲੀਅਤ, ਪਾਰਟੀ ਆਗੂਆਂ ਨੇ ਦਿੱਤਾ ਮਾਣ
ਮਨਾਸਸ (ਦਵਿੰਦਰ ਸਿੰਘ/ਪੰਜਾਬੀ ਰਾਈਟਰ)- ਬੀਤੇ ਦਿਨੀਂ ਪ੍ਰਿੰਸ ਵਿਲੀਅਮ ਕਾਉਂਟੀ ਅਤੇ ਮਨਾਸਸ ਸਿਟੀ ਰਿਪਬਲਿਕਨ ਪਾਰਟੀ ਵਲੋਂ 37ਵਾਂ ਲਿੰਕਨ ਰੀਗਨ ਫੰਰ ਰੇਜ਼ਿੰਗ ਡਿਨਰ ਫੌਕਸ ਚੇਜ਼ ਈਵੈਂਟ ਸੈਂਟਰ ’ਚ ਬਹੁਤ ਹੀ ਉਤਸ਼ਾਹ ਨਾਲ ਕਰਵਾਇਆ ਗਿਆ| ਇਹ ਡਿਨਰ ਹਰ ਸਾਲ ਪਾਰਟੀ ਨੂੰ ਸੰਗਠਨ ਅਤੇ ਆਰਥਿਕ ਪੱਖੋਂ ਮਜ਼ਬੂਤ ਕਰਨ ਲਈ ਅਯੋਜਿਤ ਕੀਤਾ ਜਾਂਦਾ ਹੈ| ਜਿੱਥੇ ਇਸ ਸਮਾਗਮ ’ਚ ਚੋਟੀ ਦੇ ਬਿਜ਼ਨਸਮੈਨਾਂ ਨੇ ਭਾਗ ਲਿਆ ਉੱਥੇ ਸਿੱਖ ਭਾਈਚਾਰੇ ਦੇ 10 ਸਫ਼ਲ ਬਿਜ਼ਨਸਮੈਨਾਂ ਨੇ ਵੀ ਭਾਗ ਲਿਆ| ਭਾਗ ਲੈਣ ਵਾਲੇ ਸਿੱਖਾਂ ਵਿਚ ਕੁਲਦੀਪ ਸਿੰਘ ਮੱਲ•ਾ, ਪ੍ਰਤਾਪ ਸਿੰਘ ਗਿੱਲ, ਲਖਵੀਰ ਸਿੰਘ ਤੱਖਰ, ਸਾਹਿਬਜਿੰਦਰ ਸਿੰਘ ਖਹਿਰਾ, ਸੁਖਵਿੰਦਰ ਸੰਧੂ, ਦਵਿੰਦਰ ਸਿੰਘ, ਰੁਪਿੰਦਰ ਕੌਰ ਚਾਹਲ, ਹਰਜੀਤ ਸਿੰਘ, ਰਣਜੀਤ ਸਿੰਘ, ਗੁਰਸ਼ਰਨ ਸਿੱਧੂ ਦੇ ਨਾਮ ਸ਼ਾਮਿਲ ਸਨ| ਇੱਥੇ ਦੱਸਣਯੋਗ ਹੈ ਕਿ ਸਮਾਗਮ ਦੌਰਾਨ ਸਿੱਖਾਂ ਦਾ ਟੇਬਲ ਬਿਲਕੁਲ ਵਿਚਕਾਰ ਲਗਾਇਆ ਗਿਆ ਸੀ ਜਿਸ ਕਾਰਨ ਹਰ ਇਕ ਦੀ ਨਜ਼ਰ ਉਨ•ਾਂ ਉੱਪਰ ਜਾਂਦੀ ਸੀ| ਇਸ ਮੌਕੇ ਪਾਰਟੀ ਦੇ ਇਲੈਕਟਿਡ ਆਫੀਸ਼ੀਅਲ ਅਤੇ ਉੱਚ ਪੱਧਰ ਦੇ ਆਗੂਆਂ ਨੇ ਸਿੱਖਾਂ ਨੂੰ ਮਿਲ ਕੇ ਵੱਡਾ ਮਾਣ ਦਿੱਤਾ| ਸਮਾਗਮ ਦੌਰਾਨ ਕੀਨੋਟ ਸਪੀਕਰ ਲੈਰੀਓ ਕੌਨਰ ਸਨ ਜੋ ਕਿ ਬਹੁਤ ਹੀ ਮਸ਼ਹੂਰ ਰੇਡੀਓ ਹੋਸਟ ਹਨ ਜਿਨ•ਾਂ ਦਾ ਪ੍ਰੋਗਰਾਮ 100 ਤੋਂ ਵੱਧ ਸਟੇਸ਼ਨਾਂ ਵਲੋਂ ਪ੍ਰਸਾਰਿਤ ਕੀਤਾ ਜਾਂਦਾ ਹੈ| ਸਿੱਖਾਂ ਵਲੋਂ ਇਹੋ ਜਿਹੇ ਮੌਕੇ ’ਤੇ ਪਹੁੰਚਣਾ ਭਾਈਚਾਰੇ ’ਚ ਅਮਰੀਕੀ ਸਿਆਸਤ ਪ੍ਰਤੀ ਪੈਦਾ ਹੋ ਰਹੀ ਜਾਗਰੂਕਤਾ ਦੀ ਨਿਸ਼ਾਨੀ ਹੈ| ਅਯੋਜਕਾਂ ਵਲੋਂ ਦੱਸਿਆ ਗਿਆ ਕਿ ਇਸ ਸਾਲ ਦੇ ਡਿਨਰ ਦੌਰਾਨ ਪਿਛਲੇ ਸਾਲ ਨਾਲੋਂ ਜ਼ਿਆਦਾ ਫੰਡ ਇਕੱਠਾ ਕੀਤਾ ਗਿਆ ਹੈ|
Sikh Center of Virginia

 #ਗੁਰਦੁਆਰਾ ਸਿੱਖ ਸੈਂਟਰ ਵਰਜ਼ੀਨੀਆਂ ’ਚ 18ਵਾਂ ਵਿਸਾਖੀ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ #ਵਾਸ਼ਿੰਗਟਨ (ਦਵਿੰਦਰ ਸਿੰਘ ਮਨਾਸਸ)- ਬੀਤੇ ਦਿਨੀ...
05/03/2026

#ਗੁਰਦੁਆਰਾ ਸਿੱਖ ਸੈਂਟਰ ਵਰਜ਼ੀਨੀਆਂ ’ਚ 18ਵਾਂ ਵਿਸਾਖੀ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ
#ਵਾਸ਼ਿੰਗਟਨ (ਦਵਿੰਦਰ ਸਿੰਘ ਮਨਾਸਸ)- ਬੀਤੇ ਦਿਨੀਂ ਗੁਰਦੁਆਰਾ ਸਿੱਖ ਸੈਂਟਰ ਵਰਜ਼ੀਨੀਆਂ ’ਚ ਸਮੂਹ ਸੰਗਤ ਵਲੋਂ 18ਵਾਂ ਵਿਸਾਖੀ ਮੇਲਾ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ| ਸਵੇਰ 10 ਵਜੇ ਤੋਂ ਸ਼ਾਮ 4 ਵਜੇ ਤੱਕ ਚੱਲੇ ਇਸ ਮੇਲੇ ’ਚ ਲਗਭਗ 5000 ਤੋਂ ਵੱਧ ਸੰਗਤਾਂ ਨੇ ਸ਼ਮੂਲੀਅਤ ਕੀਤੀ| ਸੰਗਤ ਦੇ ਹਰ ਮੈਂਬਰ ਦੀ ਜ਼ੁਬਾਨ ’ਤੇ ਇਕੋ ਗੱਲ ਸੀ ਕਿ ਮੇਲੇ ਦੇ ਪ੍ਰਬੰਧ ਬਹੁਤ ਸੁੱਚਜੇ ਕੀਤੇ ਗਏ ਹਨ| ਦੱਸ ਦਈਏ ਕਿ ਪ੍ਰਧਾਨ ਸ੍ਰ. ਕਮਲਜੀਤ ਸਿੰਘ ਬਾਜਵਾ ਦੀ ਅਗਵਾਈ ’ਚ ਪ੍ਰਬੰਧਕ ਕਮੇਟੀ ਵਲੋਂ ਮੇਲੇ ਦੀ ਸਫਲਤਾ ਲਈ ਦਿਨ ਰਾਤ ਮਿਹਨਤ ਕੀਤੀ ਗਈ ਸੀ| ਲੰਗਰ ਇੰਚਾਰਜ ਸ੍ਰ. ਕੇਵਲ ਸਿੰਘ ਬਰਾੜ ਦੀ ਨਿਗਰਾਨੀ ’ਚ ਲੰਗਰ ਸੇਵਾ ਸਾਰਾ ਦਿਨ ਚੱਲਦੀ ਰਹੀ ਜਿਸ ਵਿਚ ਪੰਜਾਹ ਤੋਂ ਉੱਪਰ ਵਾਲੰਟੀਅਰਾਂ ਨੇ ਸੇਵਾ ਨਿਭਾਈ| ਇਸ ਤੋਂ ਇਲਾਵਾ ਲੋਕਲ ਬਿਜ਼ਨਸ ਜਿਵੇਂ ਬੰਬੇ ਬਾਈਟਸ, ਲਸਨ ਰੈਸਟੋਰੈਂਟ, ਪ੍ਰੀਤ ਪੈਲੇਸ ਅਤੇ ਮਹਿਕ ਰੈਸਟਰੈਂਟ ਵਲੋਂ ਵੀ ਖਾਣ ਪੀਣ ਦੇ ਸਟਾਲ ਲਗਾਏ ਗਏ ਸਨ| ਜਲੇਬੀਆਂ ਦੀ ਸੇਵਾ ਮਾਲਵਾ ਟਰਾਂਸਪੋਰਟ ਵਲੋਂ ਕੀਤੀ ਗਈ| ਸਾਰਾ ਦਿਨ ਉਚੇਚਾ ਗੰਨੇ ਦੇ ਰਸ ਦੀ ਸੇਵਾ ਚੱਲਦੀ ਰਹੀ| ਵਿਸਾਖੀ ਮੇਲੇ ’ਚ ਲੋਕਲ ਤੇ ਫੈੱਡਰਲ ਪੱਧਰ ਦੇ 13 ਆਫੀਸ਼ੀਅਲ ਵੀ ਸ਼ਾਮਿਲ ਹੋਏ| ਇਸ ਮੌਕੇ ਬੱਚਿਆਂ ਦੀਆਂ ਦੌੜਾਂ ਵੀ ਕਰਵਾਈਆਂ ਗਈਆਂ| ਸਮੱੁਚੇ ਮੇਲੇ ’ਚ ਨੌਜਵਾਨ ਵਾਲੰਟੀਅਰਸ ਨੇ ਪੂਰਾ ਸਹਿਯੋਗ ਦਿੱਤਾ| ਇਸ ਮੇਲੇ ਵਿਚ 26 ਸਟਾਲ ਲਗਾਏ ਗਏ ਜਿਹਨਾਂ ਵਿਚ ਪੰਜਾਬੀ ਵੈਂਡਰ ਰੀਅਲ ਅਸਟੇਟ, ਮੌਰਗੇਜ, ਅਟਾਰਨੀ, ਡੈਂਟਿਸਟਾਂ ਆਦਿ ਸ਼ਾਮਿਲ ਸਨ| ਵੱਡੀ ਗਿਣਤੀ ’ਚ ਪੁੱਜੀ ਸੰਗਤ ਨੇ ਜਿੱਥੇ ਸ੍ਰੀ ਗੁਰੂ ਗੰ੍ਰਥ ਸਾਹਿਬ ਅੱਗੇ ਆਪਣੀ ਸ਼ਰਧਾ ਭੇਂਟ ਕੀਤੀ ਉੱਥੇ ਇਕ ਦੂਜੇ ਨੂੰ ਮਿਲ ਕੇ ਵਿਸਾਖੀ ਦੀਆਂ ਵਧਾਈਆਂ ਵੀ ਸਾਂਝੀਆਂ ਕੀਤੀਆਂ|
Sikh Center of Virginia

04/20/2026

Go and vote No from 6AM to 7PM. Watch complete analysis of voting in VA from 8PM to 9PM at Facebook live from my page

04/20/2026

ਡਿਸਟ੍ਰਿਕਟ-10 ਤੋਂ ਕਾਂਗਰਸਮੈਨ ਸੁਭਾਸ਼ ਸੁਬਰਾਮਨੀਅਮ ਨੇ ਖਾਲਸਾ ਪੰਥ ਦੇ ਸਿਰਜਣਾ ਦਿਵਸ ਦੀਆਂ ਦਿੱਤੀਆਂ ਵਧਾਈਆਂ

Address

8984 Hooes Road
Lorton, VA
22079

Alerts

Be the first to know and let us send you an email when Sikh Educational Organization posts news and promotions. Your email address will not be used for any other purpose, and you can unsubscribe at any time.

Share