09/07/2026
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🌸
ਸਮੂਹ ਐਸ਼ਬਰਟਨ ਸਿੱਖ ਸੰਗਤ ਲਈ ਬਹੁਤ ਹੀ ਇਤਿਹਾਸਕ ਅਤੇ ਵਡਭਾਗਾ ਭਰਿਆ ਸਮਾਚਾਰ ਹੈ ਜੀ ॥
ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਐਸ਼ਬਰਟਨ ਵਿਖੇ ਆ ਰਹੇ ਹਨ । ਇਹ ਪਾਵਨ ਸਰੂਪ ਭਵਿੱਖ ਵਿੱਚ ਬਣਨ ਵਾਲੇ ਐਸ਼ਬਰਟਨ ਗੁਰਦੁਆਰਾ ਸਾਹਿਬ ਦੀ ਸਥਾਪਨਾ ਵੱਲ ਇੱਕ ਬਹੁਤ ਹੀ ਇਤਿਹਾਸਕ ਅਤੇ ਮਹੱਤਵਪੂਰਨ ਕਦਮ ਹੈ।
ਜਦੋਂ ਤੱਕ ਐਸ਼ਬਰਟਨ ਵਿਖੇ ਆਪਣਾ ਗੁਰਦੁਆਰਾ ਸਾਹਿਬ ਤਿਆਰ ਨਹੀਂ ਹੋ ਜਾਂਦਾ, ਉਦੋਂ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਨੇੜਲੇ ਗੁਰਦੁਆਰਾ ਸਾਹਿਬ ਵਿਖੇ ਪੂਰੀ ਗੁਰਮਰਿਆਦਾ ਅਤੇ ਸਤਿਕਾਰ ਨਾਲ ਸੁਸ਼ੋਭਿਤ ਰਹੇਗਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਪੂਰੀ ਗੁਰਮਰਿਆਦਾ ਨਾਲ ਐਸ਼ਬਰਟਨ ਲਿਆਉਣ ਲਈ 6 ਸੇਵਾਦਾਰ ਵੈਲਿੰਗਟਨ ਜਾਣਗੇ। ਇਹ ਸੇਵਾ ਸਿਰਫ਼ ਉਹਨਾਂ ਸੇਵਾਦਾਰਾਂ ਦੀ ਹੀ ਨਹੀਂ, ਸਗੋਂ ਸਮੂਹ ਐਸ਼ਬਰਟਨ ਸੰਗਤ ਦੀ ਸਾਂਝੀ ਸੇਵਾ ਹੈ।
ਇਹ ਸੇਵਾਦਾਰ 18 ਜੁਲਾਈ 2026 ਨੂੰ ਵੈਲਿੰਗਟਨ ਜਾਣਗੇ ਅਤੇ 19 ਜੁਲਾਈ 2026 ਨੂੰ ਵਾਪਸ ਆਉਣਗੇ। ਇਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਪੂਰੀ ਗੁਰਮਰਿਆਦਾ ਨਾਲ ਨੇੜਲੇ ਗੁਰਦੁਆਰਾ ਸਾਹਿਬ ਵਿੱਚ ਲਿਆਂਦਾ ਜਾਵੇਗਾ।
🙏 ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਮਹਾਨ ਕਾਰਜ ਵਿੱਚ ਤਨ, ਮਨ ਅਤੇ ਧਨੁ ਨਾਲ ਆਪਣਾ ਯੋਗਦਾਨ ਪਾ ਕੇ ਇਸ ਸੇਵਾ ਦੇ ਭਾਗੀ ਬਣੋ। ਯਾਤਰਾ ਅਤੇ ਹੋਰ ਲੋੜੀਂਦੇ ਪ੍ਰਬੰਧਾਂ ਲਈ ਆਪ ਜੀ ਵੱਲੋਂ ਕੀਤਾ ਗਿਆ ਹਰ ਛੋਟਾ ਜਾਂ ਵੱਡਾ ਯੋਗਦਾਨ ਗੁਰੂ ਘਰ ਦੀ ਸੇਵਾ ਵਿੱਚ ਲੱਗੇਗਾ।
ਨੋਟ: ਜੋ ਸੰਗਤ ਧਨੁ ਰੂਪ ਵਿੱਚ ਸੇਵਾ ਕਰਨਾ ਚਾਹੁੰਦੀ ਹੈ, ਉਹ ਕਿਰਪਾ ਕਰਕੇ ਮੌਜੂਦਾ ਬੈਂਕ ਖਾਤੇ ਵਿੱਚ ਆਪਣੀ ਸੇਵਾ ਭੇਜ ਸਕਦੀ ਹੈ। ਕਿਰਪਾ ਕਰਕੇ ਰੈਫਰੈਂਸ ਵਿੱਚ “SGGS” ਜ਼ਰੂਰ ਲਿਖੋ ਤਾਂ ਜੋ ਸੇਵਾ ਸਹੀ ਤਰੀਕੇ ਨਾਲ ਦਰਜ ਕੀਤੀ ਜਾ ਸਕੇ।
ਇਹੋ ਜਿਹੇ ਪਵਿੱਤਰ ਅਤੇ ਇਤਿਹਾਸਕ ਮੌਕੇ ਜ਼ਿੰਦਗੀ ਵਿੱਚ ਬਹੁਤ ਘੱਟ ਮਿਲਦੇ ਹਨ। ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸਾਨੂੰ ਇਹ ਸੁਭਾਗ ਪ੍ਰਾਪਤ ਹੋਇਆ ਹੈ ਕਿ ਅਸੀਂ ਆਪਣੇ ਸ਼ਹਿਰ ਵਿੱਚ ਗੁਰੂ ਘਰ ਦੀ ਸਥਾਪਨਾ ਦੇ ਇਸ ਮਹਾਨ ਕਾਰਜ ਦਾ ਹਿੱਸਾ ਬਣ ਸਕੀਏ। ਆਓ, ਆਪਾਂ ਸਾਰੇ ਰਲ ਮਿਲ ਕੇ ਆਪਣੀ ਸਮਰੱਥਾ ਅਨੁਸਾਰ ਇਸ ਸੇਵਾ ਵਿੱਚ ਯੋਗਦਾਨ ਪਾਈਏ ਅਤੇ ਗੁਰੂ ਸਾਹਿਬ ਜੀ ਦੀਆਂ ਬਖ਼ਸ਼ਿਸ਼ਾਂ ਦੇ ਭਾਗੀ ਬਣੀਏ।
ਬੈਂਕ ਵੇਰਵਾ:�Sikh Society Ashburton Inc�ਖਾਤਾ ਨੰਬਰ: 06-0837-0427591-00�ਰੈਫਰੈਂਸ: SGGS
ਅਗਲਾ ਸਮਾਗਮ (Next Samagam):
ਇਸੇ ਪਾਵਨ ਮੌਕੇ ਦੀ ਖੁਸ਼ੀ ਵਿੱਚ ਅਗਲਾ ਸਮਾਗਮ 25 ਜੁਲਾਈ 2026 ਨੂੰ ਹੋਵੇਗਾ।
ਸਥਾਨ: Senior Centre, Ashburton�ਸਮਾਂ: ਸ਼ਾਮ 4:00 ਵਜੇ
ਸਮੂਹ ਸੰਗਤ ਨੂੰ ਨਿਮਰ ਬੇਨਤੀ ਹੈ ਕਿ ਸਭ ਰਲ ਮਿਲ ਕੇ ਗੁਰੂ ਸਾਹਿਬ ਜੀ ਦਾ ਸ਼ਾਨਦਾਰ ਸਵਾਗਤ ਕਰਨ ਲਈ ਸਮੇਂ ਤੋਂ ਪਹਿਲਾਂ ਪਹੁੰਚਣ ਦੀ ਕਿਰਪਾ ਕਰਨ। ਗੁਰੂ ਸਾਹਿਬ ਜੀ ਦੇ ਆਗਮਨ ਤੋਂ ਪਹਿਲਾਂ ਸੰਗਤ ਹਾਜ਼ਰ ਹੋਵੇ।
ਅਰਦਾਸ ਹੈ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਸਦਕਾ ਇਹ ਸਾਰਾ ਕਾਰਜ ਚੜ੍ਹਦੀ ਕਲਾ ਵਿੱਚ ਨੇਪਰੇ ਚੜ੍ਹੇ ਅਤੇ ਸਮੂਹ ਸੰਗਤ ਨੂੰ ਸੇਵਾ, ਸਿਮਰਨ ਅਤੇ ਚੜ੍ਹਦੀ ਕਲਾ ਦੀ ਦਾਤ ਪ੍ਰਾਪਤ ਹੋਵੇ।
ਕਿਸੇ ਵੀ ਸਵਾਲ ਜਾਂ ਹੋਰ ਜਾਣਕਾਰੀ ਲਈ ਕਿਰਪਾ ਕਰਕੇ ਸਿੱਖ ਸੋਸਾਇਟੀ ਐਸ਼ਬਰਟਨ ਨਾਲ ਸੰਪਰਕ ਕਰੋ ਜੀ।
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥