16/02/2026
ਸਤਿਕਾਰਯੋਗ ਸਾਧਸੰਗਤ ਜੀ, ਗੁਰਦੁਆਰਾ ਭਾਈ ਜਗਤਾ ਜੀ ਦੀ ਪ੍ਰਬੰਧਕ ਕਮੇਟੀ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਸਬੰਧ ਵਿੱਚ 🙏🏻
ਆਪ ਜੀ ਨੂੰ ਦੱਸਣਾ ਚਾਉਂਦੇ ਹਾਂ ਕਿ ਜੋ ਸ. ਤੁਲਸਾ ਸਿੰਘ ਜੀ ਦੀ ਅਗਵਾਈ ਹੇਠ ਚੱਲ ਰਹੀ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਅਤਿ ਸ਼ਲਾਘਾਯੋਗ ਕਾਰਜ ਕੀਤੇ ਜਾ ਰਹੇ ਹਨ।
ਇਸ ਸਬੰਧੀ ਜੋ ਇੱਕ ਪਰਿਵਾਰ ਵੱਲੋ ਇੱਕ ਨਿੱਜੀ ਰੰਜਿਸ਼ ਦੇ ਕਾਰਨ ਜੋ ਬੇ-ਬੁਨਿਆਦ ਦੋਸ਼ ਲਗਾਏ ਗਏ ਅਤੇ ਮਹੰਤ ਭਾਈ ਕਾਹਨ ਸਿੰਘ ਜੀ ਨੂੰ ਗੁੰਮਰਾਹ ਕਰਕੇ ਕਮੇਟੀ ਬਦਲਣ ਦੀ ਇੱਕ ਚਿੱਠੀ ਜਾਰੀ ਕਾਰਵਾਈ ਗਈ । ਸੰਗਤਾਂ ਦੇ ਕਹਿਣ ਤੇ ਜਦੋ ਟਿਕਾਣਾ ਸਾਹਿਬ ( ਗੋਨਿਆਣਾ ਮੰਡੀ) ਵੱਲੋਂ ਪੜਤਾਲ ਕਰਨ ਤੇ ਇਹ ਸਾਰੇ ਦੋਸ਼ ਬੇਬੁਨਿਆਦ ਅਤੇ ਝੂਠੇ ਪਾਏ ਗਏ । ਉਸ ਉਪਰੰਤ ਟਿਕਾਣਾ ਸਾਹਿਬ ਵੱਲੋਂ ਸੰਗਤਾਂ ਦੇ ਸਿਫਾਰਸ਼ ਕਰਨ ਤੇ ਬਾਬਾ ਧਰਮ ਸਿੰਘ ਦੀ ਹਾਜ਼ਰੀ ਵਿੱਚ ਸਰਦਾਰ ਤੁਲਸਾ ਸਿੰਘ ਜੀ ਅਤੇ ਸਮੂਹ ਕਮੇਟੀ ਨੂੰ ਬੁਲਾ ਕੇ ਮੁੜ ਤੋਂ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਦੀ ਸੇਵਾ ਸੌਂਪੀ ਗਈ । ਜਿਸ ਦੀ ਵੀਡੀਓ (1)ਨਾਲ ਸਾਂਝੀ ਕਰ ਰਹੇ ਹਾਂ।
ਇਸ ਪਰਿਵਾਰ ਵਲੋਂ ਸਮੇਂ ਸਮੇਂ ਤੇ ਗੁਰੂ ਘਰ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ।
ਇਸ ਤੋਂ ਬਾਅਦ ਬਾਬਾ ਧਰਮ ਸਿੰਘ ਜੀ ਦੀ ਅੰਤਿਮ ਅਰਦਾਸ ਮੌਕੇ (ਮਿਤੀ 06 - 02 - 2O26) ਨੂੰ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਮੂਹ ਸੰਗਤਾਂ ਦੇ ਸਾਹਮਣੇ ਮਹੰਤ ਭਾਈ ਕਾਹਨ ਸਿੰਘ ਜੀ, ਸੰਤ ਰਣਜੀਤ ਸਿੰਘ ਜੀ ਅਤੇ ਸੰਤ ਜਗਜੀਤ ਸਿੰਘ ਜੀ ਵੱਲੋਂ ਸਰਦਾਰ ਤੁਲਸਾ ਸਿੰਘ ਜੀ ਨੂੰ ਇਕ ਵਾਰ ਫਿਰ ਸਿਰੋਪਾਓ ਪਾਕੇ ਪ੍ਰਧਾਨ ਨਿਯੁਕਤ ਕੀਤਾ ਗਿਆ । ਜਿਸ ਦੀ ਵੀ ਵੀਡੀਓ (2) ਸਾਂਝੀ ਕਰ ਰਹੇ ਹਾਂ ।
ਸਾਰੀਆਂ ਸਾਜ਼ਿਸ਼ਾਂ ਚ ਅਸਫਲ ਹੋਣ ਤੇ ਇਸ ਪਰਿਵਾਰ ਵਲੋਂ ਮਿਤੀ 12-O2-2O26 ਨੂੰ ਬੱਸ ਗੁਰੂ ਘਰ ਦੇ ਅੰਦਰ ਵਾੜਨ ਦਾ ਬਹਾਨਾ ਬਣਾ ਕੇ ਸਮੂਹ ਕਮੇਟੀ ਮੈਂਬਰਾਂ ਅਤੇ ਸੰਗਤ ਤੇ ਗੁੰਡੇ (ਜੋ ਕੇ ਨਸ਼ੇ ਦੀ ਹਾਲਤ ਵਿੱਚ ਸਨ) ਬੁਲਾ ਕੇ ਹਮਲਾ ਕੀਤਾ ਗਿਆ । ਜਿਸ ਵਿੱਚ ਸੰਗਤ ਨਾਲ ਕੁੱਟ ਮਾਰ ਕੀਤੀ ਗਈ ਅਤੇ ਗੰਦੀਆਂ ਗਾਲਾਂ ਕੱਢੀਆਂ ਗਈਆਂ ਅਤੇ ਜਾਣ ਲੱਗਿਆ ਆਪਣੇ ਲਾਇਸੈਂਸੀ ਹਥਿਆਰ ਨਾਲ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ । ਜਿਸ ਦੀ Viral CCTV VIDEO ਤੁਸੀਂ Social Media ਉਪਰ ਦੇਖ ਰਹੇ ਹੋ ।
ਇਸ ਸਬੰਧੀ ਸਮੂਹ ਸੰਗਤਾਂ ਵਿੱਚ ਭਾਰੀ ਰੋਸ ਹੈ
ਹੁਣ ਤੱਕ ਅਸੀਂ ਗੁਰੂ ਘਰ ਦਾ ਮਾਮਲਾ ਸੋਚ ਕੇ ਬਹੁਤ ਨਰਮੀ ਨਾਲ ਚੱਲੇ ਹਾਂ। ਅੱਜ ਤੋਂ ਬਾਅਦ ਜੇ ਕਿਸੇ ਨੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂ ਕੋਈ ਚੜ੍ਹ ਕੇ ਆਇਆ ਤਾਂ ਜਿੰਮੇਵਾਰ ਆਪ ਹੋਵੇਗਾ ।
| ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ | 🙏🏻
Malout News Malout Live The Metro News BB Punjabi tv