Sir Jave Ta Jave Mera Sikhe Sidak Na Jave.

Sir Jave Ta Jave Mera Sikhe Sidak Na Jave. Dhan Sri Satguru Gobind Singh Ji. Dhan Sri Satguru Ram Singh Ji. Dhan Sri Satguru Partap Singh Ji. Dhan Sri Satguru Jagjit Singh Ji.

05/12/2021

ਉਪਦੇਸ਼ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ
ਸਰਬੱਤ ਦਾ ਭਲਾ

ਸੱਪਾਂ ਦਾ ਭੀ ਭਲਾ ਹੈ, ਮੁਰਗਿਆਂ ਦਾ ਵੀ ਭਲਾ ਹੈ।
ਨਾਨਕ ਨਾਮ ਚੜ੍ਹਦੀ ਕਲਾ
ਤੇਰੇ ਭਾਣੇ ਸਰਬੱਤ ਦਾ ਭਲਾ।
ਜੇ ਸਾਰਿਆਂ ਦਾ ਭਲਾ ਨਹੀਂ, ਤਾਂ ਸਾਡਾ ਗੁਰੂ-ਅਸੀਂ ਉਸਨੂੰ ਅਕਾਲ ਪੁਰਖ ਨਹੀਂ ਜਾਣਦੇ। ਗੁਰੂ ਤਾਂ ਸਾਡਾ ਅਕਾਲ ਪੁਰਖ ਹੈ, ਪਰ ਸਾਡੀ ਮਤ ਛੋਟੀ ਹੈ। ਸਾਨੂੰ ਉਸਨੂੰ ਛੋਟਾ ਬਣਾ ਕੇ ਨਹੀਂ ਦਿਖਾਉਣਾ ਚਾਹੀਦਾ। ਸਾਡਾ ਸਤਿਗੁਰੂ ਜਦੋਂ ਦੁਨੀਆਂ ਨਹੀਂ ਸੀ, ਉਦੋਂ ਵੀ ਸੀ, ਜਦੋਂ ਨਹੀਂ ਹੋਏਗੀ, ਉਦੋਂ ਵੀ ਹੋਵੇਗਾ। ਹਰ ਵੇਲੇ ਉਹ ਰਹਿੰਦਾ ਹੈ, ਹਰ ਵੇਲੇ ਸਭ ਕੁਛ ਦੇਖਦਾ ਹੈ। ਅਰਦਾਸ ਕਰਿਆ ਕਰੋ-ਕਲਜੁਗ ਦਾ ਸਮਾਂ ਹੈ, ਸਚਿਆ ਪਾਤਸ਼ਾਹ ! ਸਾਡੇ ਤੇ ਬਖਸ਼ ਦਾ ਦਰਵਾਜ਼ਾ ਖੋਲ, ਅਸੀਂ ਗਿਣਤੀਆਂ ਨਾਲ ਨਹੀਂ ਛੁੱਟ ਸਕਦੇ। ਤੁਹਾਨੂੰ ਚਾਹੀਦੈ ਇਹ ਨਾ ਦੇਖੋ, ਜਿਹਦੇ-ਗੁਰੂ ਨਾਨਕ ਦੇ, ਕਹਾਉਂਦੇ ਹੋ, ਉਹ ਤੇ ਕਹਿੰਦਾ ਹੈ-
ਬੁਰਿਆ ਨਾਲ ਸਭ ਕਰਨ ਬੁਰਿਆਈ
ਮਾਫ ਕਰਨ ਕਈ ਸਿਆਣੇ।
ਮੇਰੇ ਨਾਲ ਲੋਕ ਬੁਰਿਆਈ ਕਰਦੇ ਨੇ ਚੁੱਪ ਕਰ ਲੈਂਦਾ ਹੈ, ਮਾਫ ਕਾਹਦਾ ਕਰਨਾ, ਡਰਦਾ ਚਿਤ ਰਹਿੰਦਾ ਹੈ।
ਬੁਰਿਆਂ ਨਾਲ ਜੋ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ।
ਗੁਰੂ ਨਾਨਕ ਦਾ ਘਰ ਹੈ। ਤੁਸੀਂ ਗੁਰੂ ਨਾਨਕ ਦੇ ਸਿੱਖ ਤਾਂ ਬਣੋਗੇ। ਜੇ ਬੁਰਿਆਂ ਨਾਲ ਨੇਕੀ ਕਰੋਗੇ। ਜਿਸ ਦਿਨ ਨੇਕੀ ਕਰੋਗੇ ਤਾਂ ਜਿੱਤ ਜਾਉਗੇ। ਮੇਰੀ ਅਰਜ਼ ਹੈ, ਸਾਡੇ ਗੁਰਪੁਰਬ ਮਨਾਉਣੇ, ਸਾਡੀਆਂ ਕਥਾ ਸੁਣਨੀਆਂ, ਸਾਡਾ ਕੀਰਤਨ ਕਰਨਾ, ਸਾਡਾ ਗੁਰਬਾਣੀ ਨੂੰ ਮੱਥਾ ਟੇਕਣਾ, ਯਾ ਪੜ੍ਹਨਾ ਯਾ ਕਰਨਾ, ਤਾਂ ਹੀ ਹੈ ਜੇ ਅਸੀਂ ਕੋਈ ਗੱਲ, ਕੋਈ ਚੀਜ਼ ਵਿੱਚੋਂ......। ਜੇ ਤੁਸੀਂ ਇੱਕ ਸਾਲ 'ਚ ਇੱਕ ਇੱਕ ਕਮਰਾ ਬਣਾਉਂਦੇ ਬਣਾਉਂਦੇ ਕਿੱਡੀਆਂ ਕਿੱਡੀਆਂ ਕੋਠੀਆਂ ਬਣਾ ਲੈਂਦੇ ਹੋ-ਇਹ ਵੀ ਇੱਕ ਕਮਰਾ ਜਾਣ ਕੇ ਬਣਾ ਲਿਆ ਕਰੋ ਐਦਕੀ ਮੈਂ ਜਪੁ ਸਾਹਿਬ ਕµਠ ਕਰ ਲੈਣਾ ਹੈ-ਐਦਕਾਂ ਮੈਂ ਏਨਾਂ ਚਿਰ ਭਜਨ ਕਰਨਾਂ ਹੈ-ਐਦਕਾਂ ਮੈਂ ਘੰਟਾ ਬਹਿ ਕੇ ਭਜਨ ਕਰਨਾ ਹੈ- ਐਦਕਾਂ ਮੈਂ ਹਜ਼ਾਰੇ ਕੰਠ ਕਰ ਲੈਣੇ ਨੇ ਐਦਕਾਂ ਰਹਿਰਾਸ ਕੰਠ ਕਰ ਲੈਣੀ ਹੈ-ਐਦਕਾਂ ਮੈਂ ਪੰਜ ਰੁਪਈਏ ਰੱਖ ਲੈਣੇ।

04/12/2021

ਫਿਰ ਉਠੀ ਆਖ਼ਰ ਸਦਾ...
ਭਜਨ ਸਿੰਘ

ਆਪਣੇ ਸਮੇਂ ਨੂੰ ਇਨਕਲਾਬੀ ਮੋੜ ਦੇਣ ਵਾਲੇ ਮਹਾਂਪੁਰਸ਼ਾਂ ਨੂੰ ਹੀ ਯੁੱਗ-ਪੁਰਖ ਕਿਹਾ ਜਾਂਦਾ ਹੈ। ਲੋਕ ਐਸੇ ਮਹਾਂਪੁਰਖਾਂ ਨੂੰ ਹਮੇਸ਼ਾਂ ਯਾਦ ਰੱਖਦੇ ਹਨ, ਜਿਨ੍ਹਾਂ ਨੇ ਮਨੁੱਖਤਾ ਲਈ ਨਵਾਂ ਚਾਨਣ ਲਿਆਂਦਾ ਹੁੰਦਾ ਹੈ, ਜਿਹੜੀ ਨਵੀਂ ਤੇ ਸੁਖਾਵੀਂ ਜੀਵਨ-ਜਾਚ ਸਿਖਾਉਂਦੇ ਹਨ, ਜਿਹੜੇ ਖ਼ੁਦ ਦੁੱਖ ਸਹਿ ਕੇ ਲੋਕਾਂ ਨੂੰ ਕਸ਼ਟ-ਮੁਕਤ ਕਰਦਿਆਂ ਜੀਵਨ ਬਤੀਤ ਕਰਦੇ ਹਨ। ਲੋਕ ਯਾਦ ਰੱਖਦੇ ਹਨ, ਜੋ ਕੇਵਲ ਆਪਣੇ ਸਮਕਾਲੀਆਂ ਨੂੰ ਹੀ ਨਹੀਂ ਸਗੋਂ ਆਉਣ ਵਾਲੀਆਂ ਨਸਲਾਂ ਲਈ ਜ਼ਿੰਦਗੀ ਦੀਆਂ ਮੁਸੀਬਤਾਂ ਨਾਲ ਲੜਦੇ ਰਹਿਣ ਬਾਰੇ, ਸਦਾ ਚਲਦੇ ਰਹਿਣ ਬਾਰੇ, ਦੁੱਖਾਂ ਤੋਂ ਨਾ ਘਬਰਾ ਕੇ, ਹਾਰਾਂ ਵੱਲੋਂ ਬੇਧਿਆਨੇ ਹੋ ਕੇ, ਜਿੱਤਣ ਵਾਲੇ ਪਾਸੇ ਤੁਰਦੇ ਰਹਿਣ ਲਈ ਪ੍ਰੇਰਦੇ ਰਹਿੰਦੇ ਹਨ, ਉਹ ਅਮਰ ਹੁੰਦੇ ਹਨ।
ਸੰਸਾਰ ਪ੍ਰਸਿੱਧ ਵਿਚਾਰਵਾਨ ਐਮਰਸਨ ਲਿਖਦਾ ਹੈ ਕਿ ਮਹਾਂਪੁਰਖਾਂ ਦੀ ਘਾਲਣਾ ਹੁੰਦੀ ਹੈ ਕਿ ਵਡੇਰੇ ਮਹਾਂਪੁਰਖ ਪੈਦਾ ਹੁੰਦੇ ਰਹਿਣ। ਕੁਦਰਤ ਦੀ ਹੋਣੀ ਨੇ ਚੰਗਿਓਂ ਚੰਗੇਰੀ ਹੁੰਦੇ ਜਾਣਾ ਹੈ ਤੇ ਇਸ ਹੋਣੀ ਦੀ ਕੋਈ ਸੀਮਾ ਨਹੀਂ। ਮਨੁੱਖ ਨੇ ਹਰ ਪੱਖੋਂ ਕੁਦਰਤ ਨੂੰ ਸਿਧਾਣਾ ਹੈ ਤੇ ਮਹਾਂਪੁਰਖਾਂ ਦਾ ਕਰਤੱਵ ਹੈ ਕਿ ਉਹ ਸਾਇੰਸ ਤੇ ਸੰਗੀਤ (ਗਿਆਨ ਤੇ ਖ਼ੁਸ਼ੀ) ਦੇ ਬੀਜ ਹਰ ਪਾਸੇ ਖਿਲਾਰਦੇ ਜਾਣ ਤਾਂ ਜੋ ਸਾਡੀ ਧਰਤੀ ਦੇ ਜਲ ਤੇ ਪੌਣ, ਅਨਾਜ ਤੇ ਜੀਵ ਜੰਤੂ ਅਤੇ ਸਾਰੇ ਮਨੁੱਖ ਦਿਨੋ-ਦਿਨ ਵਧੇਰੇ ਸੁਖਾਵੇਂ ਹੁੰਦੇ ਜਾਣ ਤੇ ਪਰਸਪਰ ਪਿਆਰ ਤੇ ਲਾਭ ਦੇ ਅੰਸ਼ ਜ਼ਿੰਦਗੀ ਵਿੱਚ ਨਿੱਤ ਵਧਦੇ ਜਾਣ।
ਕਿਸੇ ਮਹਾਂਪੁਰਖ ਨੂੰ ਯੁੱਗ ਪੁਰਖ ਬਣਾਉਣ ਦਾ ਸਬੰਧ ਉਸ ਦੇ ਸਮਕਾਲ ਵਿੱਚ ਵਾਪਰਦੀਆਂ ਘਟਨਾਵਾਂ, ਰਾਜਨੀਤਕ, ਸਮਾਜਕ ਤੇ ਧਾਰਮਕ ਵਾਅ-ਮੰਡਲ ਪ੍ਰਤੀ ਉਸ ਦੇ ਪ੍ਰਤੀਕਰਮ ਵਜੋਂ ਵੇਖਿਆ ਜਾਂਦਾ ਹੈ। ਇਸੇ ਕਸੌਟੀ ’ਤੇ ਪਰਖਿਆਂ ਗੁਰੂ ਨਾਨਕ ਨਿਰਸੰਦੇਹ ਆਪਣੇ ਸਮੇਂ ਦੇ ਨਹੀਂ ਸਗੋਂ ਯੁੱਗ ਦੇ ਮਹਾਨ ਪੁਰਖ ਪ੍ਰਤੀਤ ਹੁੰਦੇ ਹਨ।
ਗੁਰੂ ਨਾਨਕ ਦੀ ਆਮਦ ਸਮੇਂ ਭਾਰਤ ’ਤੇ ਵਿਦੇਸ਼ੀ ਹਾਕਮਾਂ ਦਾ ਰਾਜ ਸੀ। ਸ਼ੀਹਾਂ, ਬਘਿਆੜਾਂ ਤੇ ਕੁੱਤਿਆਂ ਵਰਗੇ ਮਾਰ-ਖੋਰੇ ਸੁਭਾਅ ਵਾਲੇ ਰਾਜੇ ਲੋਕਾਂ ਨੂੰ ਦੁੱਖ ਦੇ ਰਹੇ ਸਨ। ਵਹਿਮਾਂ-ਭਰਮਾਂ ਤੇ ਕੇਵਲ ਕਰਮ-ਕਾਂਡਾਂ ਨੂੰ ਹੀ ਧਰਮ ਦਾ ਨਾਂ ਦਿੱਤਾ ਹੋਇਆ ਸੀ। ਭਾਰਤ ਵਿੱਚ ਵਸਦੇ ਦੋਵੇਂ ਮੁੱਖ ਧਰਮ ਇਕ ਦੂਜੇ ਨੂੰ ਵੇਖ ਨਹੀਂ ਸਨ ਸਖਾਉਂਦੇ। ਮੁਸਲਮਾਨ, ਹਿੰਦੂਆਂ ਨੂੰ ਕਾਫ਼ਰ ਅਤੇ ਹਿੰਦੂ, ਮੁਸਲਮਾਨਾਂ ਨੂੰ ਮਲੇਛ ਕਹਿ ਕੇ ਤ੍ਰਿਸਕਾਰਦੇ ਸਨ। ਗੁਰੂ ਨਾਨਕ ਖ਼ੁਦ ਰਾਗ ਮਾਝ ਦੀ ਵਾਰ ਵਿੱਚ ਲਿਖਦੇ ਹਨ-
ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥
ਗੁਰੂ ਨਾਨਕ ਪਤਝੜ ਰੂਪੀ ਵਾਅ-ਮੰਡਲ ਵਿੱਚ ਬਸੰਤ ਰੁੱਤ ਬਣ ਆਏ, ਜਿਵੇਂ ਮੱਸਿਆ ਦੀ ਕਾਲੀ-ਬੋਲ਼ੀ ਤੇ ਗੂੜ੍ਹੀ ਹਨ੍ਹੇਰੀ ਰਾਤ ਤੋਂ ਮਗਰੋਂ ਪੁੰਨਿਆ ਆਉਂਦੀ ਹੈ। ਦੁਨੀਆਂ ਦੇ ਇਤਿਹਾਸ ਵਿੱਚ ਗੁਰੂ ਨਾਨਕ ਐਸੇ ਮਹਾਂਪੁਰਖ ਹੋਏ ਹਨ, ਜਿਨ੍ਹਾਂ ’ਤੇ ਉਨ੍ਹਾਂ ਦੇ ਸਮਕਾਲ ਦੀਆਂ ਦੋਵੇਂ ਕੌਮਾਂ ਆਪਣਾ-ਆਪਣਾ ਹੱਕ ਸਥਾਪਤ ਕਰਦੀਆਂ ਸਨ। ਉਹ ਜਿੰਨਾ ਆਦਰ ਹਿੰਦੂਆਂ ਨੂੰ ਦਿੰਦੇ ਓਨਾ ਹੀ ਮੁਸਲਮਾਨਾਂ ਨੂੰ, ਉਹ ਹਰ ਇੱਕ ਦਾ ਭਲਾ ਲੋਚਦੇ, ਉਹ ਹਿੰਦੂ ਨੂੰ ਚੰਗਾ ਹਿੰਦੂ ਤੇ ਮੁਸਲਮਾਨ ਨੂੰ ਚੰਗੇ ਮੁਸਲਮਾਨ ਬਣਨ ਦਾ ਸੰਦੇਸ਼ ਦਿੰਦੇ, ਉਹ ਚੰਗੇ ਇਨਸਾਨ ਅਤੇ ਚੰਗਾ ਸਮਾਜ ਸਿਰਜਣ ਦੇ ਹਮਾਇਤੀ ਸਨ। ਗੁਰੂ ਨਾਨਕ ਦੇ ਸਰਬ ਸਾਂਝੇ ਸੰਦੇਸ਼ ਸਦਕਾ ਹੀ ਉਨ੍ਹਾਂ ਨੂੰ ਹਿੰਦੂਆਂ ਤੇ ਮੁਸਲਮਾਨਾਂ ਨੇ ਆਪਣਾ-ਆਪਣਾ ਆਖਿਆ-
ਨਾਨਕ ਸ਼ਾਹ ਫ਼ਕੀਰ।
ਹਿੰਦੂਆਂ ਦਾ ਗੁਰੂ, ਮੁਸਲਮਾਨਾਂ ਦਾ ਪੀਰ।
ਉਨ੍ਹਾਂ ਦਾ ਸੰਦੇਸ਼ ਸਾਂਝੀਵਾਲਤਾ ਦਾ ਸੰਦੇਸ਼ ਸੀ, ਕਿਰਤ ਕਰਨਾ, ਇਨਸਾਨੀ ਬਰਾਬਰੀ, ਮਨੁੱਖਤਾ ਨਾਲ ਪਿਆਰ, ਜਮਹੂਰੀਅਤ, ਸੰਗਤ, ਇਕ ਪਰਿਵਾਰ, ਬੁੱਧ ਵਿਵੇਕ ਤੇ ਕੁਦਰਤ ਦੀ ਖ਼ੂਬਸੂਰਤੀ ਨੂੰ ਬਰਕਰਾਰ ਰੱਖਣ ਦਾ ਸੰਦੇਸ਼ ਸੀ। ਉਨ੍ਹਾਂ ਦੇ ਸੰਦੇਸ਼ ਦਾ ਕਲਾਵਾ ਹਿੰਦੂ-ਮੁਸਲਮਾਨਾਂ ਜਾਂ ਮਨੁੱਖਤਾ ਤੱਕ ਹੀ ਸੀਮਤ ਨਹੀਂ ਸੀ, ਸਗੋਂ ਉਹ ਸਮੁੱਚੀ ਕਾਇਨਾਤ ਨਾਲ ਪਿਆਰ ਕਰਨ ਵਾਲੇ ਤੇ ਸਮੁੱਚੀ ਕੁਦਰਤ ਦਾ ਭਲਾ ਮੰਗਣ ਵਾਲੇ ਸਨ। ਉਹ ਪਸ਼ੂ-ਪੰਛੀਆਂ, ਜੀਵ-ਜੰਤੂਆਂ ਨੂੰ ਵੀ ਉਸੇ ਕਦਰ ਮੁਹੱਬਤ ਕਰਦੇ ਸਨ, ਜਿਸ ਕਦਰ ਮਨੁੱਖਾਂ ਨੂੰ। ਉਨ੍ਹਾਂ ਦੇ ਸਰਬੱਤ ਦੇ ਭਲੇ ਵਿੱਚ ਸਮੁੱਚੀ ਕਾਇਨਾਤ ਆਉਂਦੀ ਸੀ।
ਗੁਰੂ ਨਾਨਕ ਨੇ ਆਪਣੇ ਸਮੇਂ ਦੇ ਹਾਕਮਾਂ, ਪੰਡਤਾਂ, ਮੌਲਾਣਿਆਂ, ਕਾਜ਼ੀਆਂ, ਸਿੱਧਾਂ ਆਦਿ ਨਾਲ ਸੰਵਾਦ ਰਚਾਇਆ। ਉਨ੍ਹਾਂ ਨੇ ਚੰਗੇ ਸਮਾਜ ਦੀ ਸਿਰਜਣਾ ਹਿੱਤ ਵੱਡੀ ਤੋਂ ਵੱਡੀ ਮੁਸੀਬਤ ਨਾਲ ਆਹਢਾ ਲੈਣ ਤੋਂ ਵੀ ਗੁਰੇਜ਼ ਨਹੀਂ ਕੀਤਾ, ਚੁੱਪ ਨਹੀਂ ਸਾਧੀ, ਸਗੋਂ ਆਪਣੇ ਸਮਕਾਲ ਬਾਰੇ ਆਪਣੀ ਬਾਣੀ ਵਿੱਚ ਜ਼ਿਕਰ ਕੀਤਾ। ਉਹ ਲੋਕਾਂ ’ਤੇ ਜ਼ੁਲਮ ਕਰਕੇ ਖੂਨ ਦੀਆਂ ਨਦੀਆਂ ਵਹਾ ਕੇ ਲੱਖਾਂ ਘਰਾਂ ਦੇ ਦੀਵੇ ਬੁਝਾ ਕੇ ਹਾਕਮ ਸਥਾਪਤ ਹੋਏ ਹੁਕਮਰਾਨ ਬਾਬਰ ਬਾਰੇ ਲਿਖਦੇ ਹਨ-
ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ॥
ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ॥
ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ॥
ਸਦੀਆਂ ਤੋਂ ਨਿਰਾਦਰ ਸਹਾਰਦੇ ਮਰਦ ਵੱਲੋਂ ਦਾਸੀ ਬਣਾ ਕੇ ਰੱਖੀ ਤੇ ਸਿੱਧਾਂ ਜੋਗੀਆਂ ਵੱਲੋਂ ਬਘਿਆੜੀ ਵਰਗੇ ਵਿਸ਼ੇਸ਼ਣਾਂ ਨਾਲ ਤ੍ਰਿਸਕਾਰ ਝੱਲ ਰਹੀ ਔਰਤ ਦੇ ਹੱਕ ਵਿਚ ਆਵਾਜ਼ ਉਠਾਈ। ਆਪਣੇ ਸਮਕਾਲ ਨੂੰ ਦੱਸਿਆ ਕਿ ਜਿਸ ਮਰਦ ਨੂੰ ਤੁਸੀਂ ਰਾਜਾ ਜਾਂ ਮਹਾਰਾਜਾ ਬਣਾ ਕੇ ਪੂਜਦੇ ਤੇ ਉਸ ਦਾ ਹੁਕਮ ਮੰਨਦੇ ਹੋ, ਉਹ ਇਸੇ ਔਰਤ ਦਾ ਹੀ ਜਣਿਆ ਹੈ-
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥
ਪ੍ਰਚੱਲਿਤ ਸਮਾਜਿਕ ਤੇ ਧਾਰਮਿਕ ਰੀਤਾਂ ਜੋ ਵੇਲਾ ਵਿਹਾਅ ਕੇ ਬੋਦੀਆਂ ਹੋ ਚੁੱਕੀਆਂ ਸਨ, ਉਨ੍ਹਾਂ ਨੂੰ ਨਿੰਦਿਆ ਅਤੇ ਛੱਡਣ ਲਈ ਆਖਿਆ। ਸਮੁੱਚੇ ਪਾਖੰਡਾਂ ਤੇ ਅੰਨ੍ਹੇ ਵਿਸ਼ਵਾਸਾਂ ਦਾ ਖੰਡਨ ਕੀਤਾ। ਪੰਡਤਾਂ, ਮੌਲਾਣਿਆਂ ਦੇ ਪਾਏ ਭੁਲੇਖਿਆਂ ਦੀ ਗ੍ਰਿਫਤ ਵਿਚੋਂ ਆਮ ਲੋਕਾਂ ਨੂੰ ਕੱਢਿਆ ਹੀ ਨਹੀਂ, ਸਗੋਂ ਸਹੀ ਰਸਤਾ ਵੀ ਵਿਖਾਇਆ। ਇਹ ਕੋਈ ਸੌਖਾ ਕੰਮ ਨਹੀਂ ਸੀ। ਜਿਨ੍ਹਾਂ ਵਹਿਮਾਂ-ਭਰਮਾਂ ਅਤੇ ਫੋਕੇ ਕਰਮ-ਕਾਂਡਾਂ, ਰਸਮਾਂ-ਰਿਵਾਜਾਂ ਬਾਰੇ ਅੱਜ 21 ਵੀਂ ਸਦੀ ਜਾਂ ਵਿਿਗਆਨਕ ਸਦੀ ਦੌਰਾਨ ਕਹਿਣਾ ਵੀ ਮੁਸ਼ਕਲ ਲੱਗਦਾ ਹੈ, ਉਹ ਆਵਾਜ਼ ਅੱਜ ਤੋਂ ਸਵਾ ਪੰਜ ਸੌ ਵਰ੍ਹੇ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਉਠਾਈ ਸੀ। ਉਰਦੂ ਦਾ ਮਸ਼ਹੂਰ ਸ਼ਾਇਰ ਲਿਖਦਾ ਹੈ-
ਫਿਰ ਉਠੀ ਆਖ਼ਿਰ ਸਦਾ ਤੌਹੀਦ ਕੀ ਪੰਜਾਬ ਸੇ।
ਹਿੰਦ ਕੋ ਇਕ ਮਰਦੇ ਕਾਮਲ ਨੇ ਜਗਾਇਆ ਖ਼ੁਆਬ ਸੇ।
ਸੱਚਮੁੱਚ ਗੁਰੂ ਨਾਨਕ ਨੇ ਸੁੱਤੇ ਹੋਏ ਭਾਰਤੀਆਂ ਨੂੰ ਟੁੰਬ ਕੇ ਜਗਾਇਆ। ਗੁਰੂ ਨਾਨਕ ਦਾ ਸੰਦੇਸ਼ ਅੱਜ ਇੱਕੀਵੀਂ ਸਦੀ ਵਿੱਚ ਵੀ ਉਸੇ ਤਰ੍ਹਾਂ ਸਾਰਥਕ ਹੈ। ਸਾਨੂੰ ਅੱਜ ਵੀ ਗੁਰੂ ਨਾਨਕ ਸਾਹਿਬ ਦੇ ਚਿੰਤਨ ਨੂੰ ਵਿਚਾਰਨ ਦੀ ਲੋੜ ਹੈ। ਅੱਜ ਵੀ ਅਸੀਂ ਵਹਿਮਾਂ-ਭਰਮਾਂ ਤੇ ਫੋਕੇ ਰਸਮਾਂ-ਰਿਵਾਜਾਂ ਦੇ ਸ਼ਿਕਾਰ ਹਾਂ। ਗੁਰੂ ਨਾਨਕ ਦੇ ਕੁਦਰਤ ਪ੍ਰੇਮ ਦੇ ਸੰਕਲਪ ਨੂੰ ਅਸੀਂ ਆਪਣੀ ਜ਼ਿੰਦਗੀ ਵਿੱਚ ਅਪਣਾ ਕੇ ਹੀ ਆਪਣੇ ਹਵਾ, ਪਾਣੀ, ਪਹਾੜ, ਨਦੀਆਂ, ਦਰਿਆਵਾਂ ਆਦਿ ਨੂੰ ਦੂਸ਼ਿਤ ਹੋਣੋਂ ਬਚਾ ਸਕਦੇ ਹਾਂ।

01/08/2021
31/07/2021

ਸ਼ਹੀਦ ਊਧਮ ਸਿੰਘ ਦੀ ਜੀਵਨ ਯਾਤਰਾ
(31 ਜੁਲਾਈ ਨੂੰ ਸ਼ਹੀਦੀ ਦਿਵਸ 'ਤੇ ਵਿਸ਼ੇਸ਼)

ਲੇਖਕ - ਮਲਵਿੰਦਰ ਜੀਤ ਸਿੰਘ ਵੜੈਚ
Prof. Malwinder Jit Singh Waraich

ਊਧਮ ਸਿੰਘ ਅਨੁਸਾਰ ਉਹ ਪਟਿਆਲਾ ਰਿਆਸਤ ਦੇ ਸੁਨਾਮ ਸ਼ਹਿਰ 'ਚ ਪੈਦਾ ਹੋਇਆ ਸੀ। ਉਹ ਦੱਸਦਾ ਹੈ ਕਿ ਉਸ ਨੇ ਕੋਈ ਤਾਲੀਮ ਹਾਂਸਿਲ ਨਹੀਂ ਸੀ ਕੀਤੀ। ਉਸ ਨੇ ਛੋਟੀ ਉਮਰੇ ਹੀ ਇਲੈਕਟਰੀਸ਼ਨ ਦਾ ਕਿੱਤਾ ਅਪਣਾਇਆ ਅਤੇ ਆਪਣੇ ਭਾਰਤੀ ਦੋਸਤਾਂ-ਮਿੱਤਰਾਂ ਨਾਲ ਹਿੰਦੋਸਤਾਨ ਅੰਦਰ ਵਿਚਰਿਆ। ਉਹ ਪਹਿਲੀ ਵਾਰ ਵਤਨੋਂ ਬਾਹਰ 1918 ਵਿੱਚ ਮੋਬਾਸਾ, ਪੂਰਬੀ ਅਫਰੀਕਾ ਗਿਆ। ਇੱਥੇ ਉਸ ਨੇ ਮੋਟਰ ਮਕੈਨਿਕ ਵਜੋਂ ਨੈਰੋਬੀ ਵਿੱਚ ਇੱਕ ਜਰਮਨ ਕੰਪਨੀ ਵਿੱਚ ਕੰਮ ਕੀਤਾ। ਉਸ ਨੂੰ ਠੀਕ ਤਰ੍ਹਾਂ ਚੇਤਾ ਤਾਂ ਨਹੀਂ, ਪਰ ਇਹ ਡੇਢ ਕੁ ਸਾਲ ਦੇ ਕਰੀਬ ਹੋ ਸਕਦੈ। ਉੱਥੋਂ ਉਸ ਨੂੰ ਗ਼ੈਰ ਹਾਜ਼ਰ ਰਹਿਣ ਕਰਕੇ ਨੌਕਰੀਉਂ ਕੱਢ ਦਿੱਤਾ ਗਿਆ ਸੀ।
ਉਹ ਜੂਨ 1919 ਦੇ ਨੇੜ-ਤੇੜ ਦੇਸ਼ ਪਰਤਿਆ ਅਤੇ ਭਾਰਤ ਵਿੱਚ ਕਈ ਥਾਈਂ ਘੁੰਮਿਆ-ਫਿਿਰਆ। ਇਸ ਦੌਰਾਨ ਉਸ ਨੇ ਅੰਮ੍ਰਿਤਸਰ ਵਿੱਚ ਸਥਿਤ ਆਪਣੇ ਮਕਾਨ ਨੂੰ ਵੇਚ ਕੇ 11,000/- ਰੁਪਏ ਦੀ ਰਕਮ ਵਸੂਲੀ। 1921 'ਚ ਉਹ ਇੰਗਲੈਂਡ ਪਹੁੰਚ ਕੇ ਡੋਵਰ (ਧੋਵੲਰ) ਬੰਦਰਗਾਹ 'ਤੇ ਜਹਾਜ਼ੋਂ ਉੱਤਰਿਆ ਅਤੇ 2-3 ਮਹੀਨਿਆਂ ਪਿੱਛੋਂ ਨਿਊਯਾਰਕ, ਅਮਰੀਕਾ ਲਈ ਚੱਲ ਪਿਆ। ਉਹ ਦੱਸਦੈ ਕਿ ਉਸ ਨੇ ਛੇ ਮਹੀਨੇ ਫੋਰਡ ਕਾਰ ਕੰਪਨੀ 'ਚ ਬਤੌਰ 'ਟੂਲ ਮੇਕਰ' (ਠੋੋਲ ੰੳਕੲਰ) ਕੰਮ ਕੀਤਾ ਤੇ ਫਿਰ ਆਪਣੀ ਮਰਜ਼ੀ ਨਾਲ ਹੀ ਉਥੋਂ ਕੈਲੇਫ਼ੋਰਨੀਆ ਚਲਾ ਗਿਆ। ਉਥੇ ਉਹ ਦੋ-ਢਾਈ ਸਾਲ ਦੋ-ਤਿੰਨ ਛੋਟੀਆਂ-ਮੋਟੀਆਂ ਮੋਟਰ ਕੰਪਨੀਆਂ 'ਚ ਕੰਮ ਕਰਦਾ ਰਿਹਾ। 1927 'ਚ ਉਹ ਅਮਰੀਕਾ ਤੋਂ ਪੰਜਾਬ ਚਲਾ ਗਿਆ, ਜਿੱਥੇ ਉਹ ਕੁਝ ਕੁ ਹਫ਼ਤੇ ਠਹਿਿਰਆ। ਇਸ ਦੌਰਾਨ ਉਸ ਨੂੰ ਭਾਰਤੀ ਆਰਮਜ਼ ਐਕਟ ਤਹਿਤ ਇੱਕ ਰਿਵਾਲਵਰ, ਅਸਲਾ ਅਤੇ ਬੰਬ ਰੱਖਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ। ਪੰਜ ਸਾਲ ਅੰਮ੍ਰਿਤਸਰ 'ਚ ਸਜ਼ਾ ਭੁਗਤਣ ਪਿੱਛੋਂ ਉਹ 1931 'ਚ ਰਿਹਾਅ ਹੋਇਆ। ਉਹ ਦੱਸਦਾ ਹੈ, ਜੇਲ੍ਹ ਬੰਦੀ ਦੌਰਾਨ ਉਸ ਨੂੰ ਤਿੰਨ ਵਾਰੀ ਅੰਦੋਲਨ/ਹੜਤਾਲ (ਅਗਟਿੳਟੋਿਨ) ਕਰਨ ਬਦਲੇ ਕੋੜੇ ਮਾਰੇ ਗਏ। ਇਸ ਦੌਰਾਨ ਉਸ ਨੂੰ ਇੱਕ ਜੇਲ੍ਹ ਤੋਂ ਦੂਸਰੀ 'ਚ ਭੇਜ ਦਿੱਤਾ ਜਾਂਦਾ।
ਰਿਹਾਈ ਪਿੱਛੋਂ ਉਹ ਸਿਹਤਯਾਬੀ ਲਈ ਸ੍ਰੀਨਗਰ, ਕਸ਼ਮੀਰ ਚਲਾ ਗਿਆ, ਕਿਉਂਕਿ ਜੇਲ੍ਹ-ਬੰਦੀ ਦੌਰਾਨ ਉਸ ਦੀ ਸਿਹਤ 'ਚ ਬਹੁਤ ਨਿਘਾਰ ਆ ਗਿਆ ਸੀ। ਉੱਥੇ ਉਹ ਇੱਕ ਸਾਲ ਰਿਹਾ ਤੇ ਅੰਮ੍ਰਿਤਸਰ ਵਾਲੇ ਮਕਾਨ ਨੂੰ ਵੇਚ ਕੇ ਵੱਟੀ ਹੋਈ ਰਕਮ 'ਤੇ ਗੁਜ਼ਾਰਾ ਕੀਤਾ।
1934 ਤੱਕ ਉਹ ਭਾਰਤ 'ਚ ਘੁੰਮਿਆ-ਫਿਿਰਆ ਅਤੇ ਫਿਰ ਇਟਲੀ ਚਲਾ ਗਿਆ। ਉੱਥੇ ਦੋ-ਤਿੰਨ ਮਹੀਨੇ ਰਹਿ ਕੇ ਉਹ ਫ਼ਰਾਂਸ, ਸਵਿਟਜ਼ਰਲੈਂਡ, ਆਸਟ੍ਰੀਆ ਹੁੰਦਾ ਹੋਇਆ 1934 ਦੇ ਅਖੀਰ 'ਚ ਇੰਗਲੈਂਡ ਪਹੁੰਚ ਗਿਆ। ਉੱਥੇ ਉਹ ਤਕਰੀਬਨ ਇੱਕ ਸਾਲ ਰਿਹਾ, ਜਿਸ ਦੌਰਾਨ ਉਸ ਨੇ ਆਪਣੀ ਉੱਪਰ ਦੱਸੀ ਰਕਮ ਦੇ ਸਿਰ 'ਤੇ ਕਾਰ ਖਰੀਦੀ।
1936 'ਚ ਉਹ ਰੂਸ ਗਿਆ, ਜਿੱਥੇ ਉਹ ਲੈਨਿਨਗਰਾਡ ਤੇ ਮਾਸਕੋ ਵਿੱਚ 42 ਦਿਨ ਠਹਿਰਨ ਪਿੱਛੋਂ ਪੋਲੈਂਡ, ਲਾਤਵੀਆ ਅਤੇ ਐਸਟੋਨੀਆ 'ਚ ਤਿੰਨ ਮਹੀਨੇ ਬਿਤਾ ਕੇ 1937 'ਚ ਇੰਗਲੈਂਡ ਵਾਪਸ ਆ ਗਿਆ। ਉਹ ਕਹਿੰਦਾ ਹੈ ਕਿ ਉਹ ਕਰੀਬ ਦੋ ਜਾਂ ਤਿੰਨ ਮਹੀਨੇ ਮੈਨੋਰ ਹਾਊਸ, ਨਾਰਥੋਲਟ ਵਿੱਚ ਰਿਹਾ ਅਤੇ ਇੱਕ ਮਹੀਨੇ ਦੇ ਲਗਭਗ ਡੈਨਹਮ ਸਥਿਤ ਫਿਲਮ ਸਟੂਡੀਊ 'ਚ ਕ੍ਰਾਊਡ ਵਰਕ ਭਾਵ ਐਕਸਟ੍ਰਾ ਦਾ ਕਾਰਜ ਕੀਤਾ। ਫਿਰ ਉਹ ਜਰਮਨੀ ਗਿਆ, ਜਿਥੇ ਬਰਲਿਨ ਤੇ ਕੋਲੋਗਨ 'ਚ ਮਹੀਨਾ ਕੁ ਰਹਿ ਕੇ ਪੋਲੈਂਡ ਚਲਾ ਗਿਆ। ਉਥੋਂ ਦਸਾਂ ਦਿਨਾਂ ਲਈ ਰੂਸ ਚਲਾ ਗਿਆ ਤੇ ਫਿਰ ਲਾਤਵੀਆ ਤੇ ਕਈ ਮਹੀਨੇ ਲਈ ਰਿਗਾ ਗਿਆ। ਉੱਥੇ ਰਹਿੰਦਿਆਂ ਉਸ ਕੋਲ ਕੋਈ ਕੰਮ ਨਹੀਂ ਸੀ। 1938 ਨੂੰ ਕ੍ਰਿਸਮਸ ਦੇ ਕਰੀਬ ਉਹ ਇੰਗਲੈਂਡ ਵਾਪਸ ਆ ਗਿਆ। ਪੰਜ ਮਹੀਨੇ ਤੱਕ ਉਸ ਨੇ ਮੈਸਰਜ਼ ਵਿੰਪੇ 'ਚ ਠੇਕੇਦਾਰ ਵਜੋਂ ਬਤੌਰ ਤਰਖਾਣ (ਚੳਰਪੲਨਟੲਰ) ਗ੍ਰੇਟ ਚੈਸਿੰਗਟਨ ਗਲਾਉਸਟਰਸ਼ਾਇਰ ਦੇ ਆਰਏਐੱਫ ਸਟੇਸ਼ਨ 'ਚ ਕੰਮ ਕੀਤਾ। ਇਸ ਮਗਰੋਂ ਉਸ ਨੇ ਸਰ ਲੰਿਡੇ ਪਾਰਕਿਨਸਨ ਐਂਡ ਕੰਪਨੀ ਦੇ ਬਾਉਰਨਮਾਊਥ ਨੇੜੇ ਕੈਂਪ 'ਚ ਕੰਮ ਕੀਤਾ। ਉਸ ਨੇ ਬਤੌਰ ਤਰਖਾਣ ਕੋਈ ਦੋ ਕੁ ਮਹੀਨੇ ਨੌਕਰੀ ਕੀਤੀ।
ਅਦਾਲਤੀ ਰਿਕਾਰਡ ਅਨੁਸਾਰ, ''ਸ਼ੇਰ ਸਿੰਘ, ਊਧਮ ਸਿੰਘ, ਉਧੈ ਸਿੰਘ, ਫਰੈਂਕ ਬਰਾਜ਼ਿਲ ਦੇ ਪਾਸਪੋਰਟ ਦਾ ਨੰਬਰ 52753 ਹੈ, ਜੋ 20 ਮਾਰਚ 1933 ਨੂੰ ਲਾਹੌਰ ਤੋਂ ਊਧਮ ਸਿੰਘ ਦੇ ਨਾਂ 'ਤੇ ਜਾਰੀ ਕੀਤਾ ਗਿਆ ਸੀ। ਇਹ ਤਿੰਨ ਸਾਲ ਦੀ ਉਮਰ 'ਚ ਹੀ ਅਨਾਥ ਹੋ ਗਿਆ ਸੀ। ਇਸ ਦਾ ਪਾਲਣ-ਪੋਸ਼ਣ ਖਾਲਸਾ ਕਾਲਜ ਨਾਲ ਸਬੰਧਿਤ ਸਿੱਖ ਅਨਾਥ ਘਰ ਵਿੱਚ ਹੋਇਆ। ਬਾਅਦ ਵਿੱਚ ਇਹ ਵਾਹਵਾ ਘੁੰਮਿਆ-ਫਿਿਰਆ ਵੀ।
ਊਧਮ ਸਿੰਘ ਬਾਰੇ ਸਪੈਸ਼ਲ ਬ੍ਰਾਂਚ ਦੇ ਇੰਸਪੈਕਟਰ ਵਾਈਟਹੈੱਡ ਵੱਲੋਂ ਵੱਖ-ਵੱਖ ਵਸੀਲਿਆਂ ਤੋਂ ਇਕੱਠੀ ਕੀਤੀ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ-
ਊਧਮ ਸਿੰਘ ਨੇ ਬਸਰੇ 'ਚ ਡੇਢ ਸਾਲ ਫ਼ੌਜ ਦੀ ਨੌਕਰੀ ਕੀਤੀ ਤੇ ਪੂਰਬੀ ਅਫਰੀਕਾ 'ਚ ਦੋ ਸਾਲ। ਫਿਰ ਇਹ ਕੁਝ ਮਹੀਨਿਆਂ ਲਈ ਹਿੰਦੋਸਤਾਨ ਮੁੜ ਗਿਆ। ਉੱਥੋਂ ਇਹ ਕਿਸੇ ਪ੍ਰੀਤਮ ਸਿੰਘ ਨਾਲ ਲੰਡਨ ਨੂੰ ਰਵਾਨਾ ਹੋ ਗਿਆ, ਫਿਰ ਇਹ ਦੋਵੇਂ ਹੀ ਮੈਕਸੀਕੋ ਥਾਣੀਂ ਹੁੰਦੇ ਹੋਏ ਅਮਰੀਕਾ ਨੂੰ ਚਲੇ ਗਏ। ਇਸ ਨੇ ਦੋ ਸਾਲ ਕੈਲੇਫੋਰਨੀਆ ਤੇ ਕੁਝ ਮਹੀਨੇ ਡੈਟਰਾਇਟ ਅਤੇ ਸ਼ਿਕਾਗੋ 'ਚ ਕੰਮ ਕੀਤਾ। ਉਥੋਂ ਇਹ ਪੂਰਬੀ ਨਿਊਯਾਰਕ ਚਲਾ ਗਿਆ, ਜਿੱਥੇ ਇਹ ਪੰਜ ਸਾਲ ਰਿਹਾ। ਇਸ ਨੇ ਕਈ ਅਮਰੀਕੀ ਸਮੁੰਦਰੀ ਜਹਾਜ਼ਾਂ ਦੇ ਸਫ਼ਰ ਕੀਤੇ। ਇਹ ਸਫ਼ਰ ਇਸ ਨੇ ਪੋਰਟੋਰਾਈਕਨ (ਫੋਰਟੋਰਚਿੳਨ) ਵਜੋਂ ਕੀਤੇ, ਕਿਉਂਕਿ ਹਿੰਦੀਆਂ ਨੂੰ ਅਮਰੀਕੀ ਜਹਾਜ਼ਾਂ ਵਿੱਚ ਨੌਕਰੀ ਨਹੀਂ ਸੀ ਦਿੱਤੀ ਜਾਂਦੀ। ਇਸ ਕੋਲ ਪੋਰਟੋਰੀਕੋ ਦੇ ਨਾਗਰਿਕ ਫਰੈਂਕ ਬਰਾਜ਼ਿਲ ਦੇ ਨਾਂ ਹੇਠ ਜਹਾਜ਼ਰਾਨੀ ਦਾ ਸਰਟੀਫਿਕੇਟ ਵੀ ਸੀ। ਨਿਊਯਾਰਕ ਤੋਂ ਜਹਾਜ਼ ਰਾਹੀਂ ਇਹ ਫਰਾਂਸ ਆਇਆ ਤੇ ਫਿਰ ਬੈਲਜੀਅਮ, ਜਰਮਨੀ ਹੁੰਦਾ ਹੋਇਆ ਲਿਥੋਏਨੀਆ ਦੇ ਸ਼ਹਿਰ ਵਿਲਨਾ ਪਹੁੰਚ ਗਿਆ। ਫਿਰ ਇਹ ਹੰਗਰੀ, ਪੋਲੈਂਡ, ਸਵਿਟਜ਼ਰਲੈਂਡ, ਇਟਲੀ, ਫਰਾਂਸ ਆਦਿ ਤੋਂ ਹੁੰਦਾ ਹੋਇਆ ਅਮਰੀਕਾ ਵਾਪਿਸ ਚਲਾ ਗਿਆ। ਕੁਝ ਮਹੀਨੇ ਉੱਥੇ ਕੰਮ ਕਰਕੇ ਇਸ ਨੇ ਫਿਰ ਜਹਾਜ਼ ਦੀ ਨੌਕਰੀ ਕਰ ਲਈ ਅਤੇ ਭੂ-ਮੱਧ ਸਾਗਰ ਦੀਆਂ ਕਈ ਬੰਦਰਗਾਹਾਂ 'ਤੇ ਗਿਆ। ਫਿਰ ਸ. ਸ. ਜਲਾਪਾ ਨਾਂ ਦੇ ਜਹਾਜ਼ 'ਤੇ ਤਰਖਾਣ ਵਜੋਂ ਨੌਕਰੀ ਕੀਤੀ। ਇਸੇ ਜਹਾਜ਼ ਰਾਹੀਂ ਇਹ 1927 'ਚ ਕਰਾਚੀ ਪੁੱਜਾ ਤੇ ਇੱਥੋਂ ਇਹ ਕਲਕੱਤਾ ਚਲਾ ਗਿਆ।
ਅਮਰੀਕਾ 'ਚ ਰਹਿੰਦਿਆਂ ਇਹ ਗ਼ਦਰ ਪਾਰਟੀ ਦੇ ਅਸਰ ਹੇਠ ਆ ਗਿਆ ਸੀ। ਇਸ ਨੇ ਗ਼ਦਰ ਪਾਰਟੀ ਦਾ ਬਾਗ਼ੀਆਨਾ ਸਾਹਿਤ ਕਾਫ਼ੀ ਪੜ੍ਹਿਆ। 27 ਜੁਲਾਈ 1927 ਨੂੰ ਇਸ ਕੋਲੋਂ ਇਤਰਾਜ਼ਯੋਗ ਕਾਰਡ ਫੜ੍ਹੇ ਗਏ, ਜਿਸ ਕਾਰਨ ਜ਼ੁਰਮਾਨਾ ਹੋ ਗਿਆ।
30 ਜੁਲਾਈ 1927 ਨੂੰ ਅੰਮ੍ਰਿਤਸਰ 'ਚ ਇਸ ਨੂੰ ਫਿਰ ਬਿਨਾਂ ਇਜਾਜ਼ਤ ਦੇ ਹਥਿਆਰ (ਦੋ ਰਿਵਾਲਵਰ, ਇੱਕ ਪਿਸਤੌਲ ਅਤੇ 'ਗ਼ਦਰ ਦੀ ਗੂੰਜ' ਨਾਮੀ ਪਰਚਾ) ਰੱਖਣ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ। ਅਸਲਾ ਐਕਟ ਦੀ ਧਾਰਾ 20 ਤਹਿਤ ਇਸ ਉੱਤੇ ਮੁਕੱਦਮਾ ਚਲਾਇਆ ਗਿਆ ਤੇ ਪੰਜ ਸਾਲ ਬਾਮੁਸ਼ੱਕਤ ਕੈਦ ਦੀ ਸਜ਼ਾ ਹੋਈ। ਇਸ ਨੇ ਬਿਆਨ ਦਿੱਤਾ ਸੀ ਕਿ ਇਹ ਗੋਰਿਆਂ ਨੂੰ ਮਾਰਨਾ ਚਾਹੁੰਦਾ ਸੀ ਤੇ ਬਾਲਸ਼ਵਿਕਾਂ ਦਾ ਹਮਾਇਤੀ ਹੈ। ਮਗਰੋਂ 23 ਅਕਤੂਬਰ 1931 ਨੂੰ ਜੇਲ੍ਹ 'ਚੋਂ ਰਿਹਾਅ ਹੋ ਗਿਆ।
1933 ਨੂੰ ਇਹ ਆਪਣੇ ਪਿੰਡ ਸੁਨਾਮ ਗੇੜਾ ਮਾਰ ਕੇ ਵਲੈਤ ਵੱਲ ਚੱਲ ਪਿਆ। 1934 'ਚ 9, ਐਡਲਰ ਸਟ੍ਰੀਟ, ਕਮੱਰਸ਼ੀਅਲ ਰੋਡ, ਪੂਰਬੀ ਲੰਡਨ ਵਿੱਚ ਰਹਿਣ ਲੱਗ ਪਿਆ।
ਊਧਮ ਸਿੰਘ ਨੇ 5 ਜੁਲਾਈ 1934 ਨੂੰ ਲੰਡਨ 'ਚ ਹੀ ਆਪਣੇ ਲਾਹੌਰ ਤੋਂ ਜਾਰੀ ਹੋਏ ਪਾਸਪੋਰਟ ਨੰਬਰ-52753 'ਤੇ ਮੋਹਰ ਲੁਆਉਣ ਲਈ ਅਰਜ਼ੀ ਦਿੱਤੀ ਸੀ। ਇਸ ਨੇ ਆਪਣਾ ਪਤਾ 4 ਬੈਸਟ ਲੇਨ, ਕੈਂਟਰਬਰੀ ਕੈਂਟ ਦਿੱਤਾ ਸੀ ਤੇ ਕਿਹਾ ਸੀ ਕਿ ਉਹ ਖੇਡਾਂ ਦੇ ਸਾਮਾਨ ਦਾ ਕਾਰੋਬਾਰ ਕਰਦਾ ਹੈ। ਉਸ ਨੇ ਐਲਾਨ ਕੀਤਾ ਕਿ ਉਹ ਮੋਟਰਸਾਈਕਲ ਲੈ ਕੇ ਜਰਮਨੀ, ਬੈਲਜੀਅਮ ਅਤੇ ਪੋਲੈਂਡ ਤੋਂ ਰੂਸ, ਰੂਸ ਤੋਂ ਹੁੰਦਾ ਹੋਇਆ ਓਡੇਸਾ, ਜਿੱਥੋਂ ਉਹ ਕੌਂਨਸਟੈਂਟੀਪੋਲ ਦੇ ਰਸਤੇ ਹਿੰਦੋਸਤਾਨ ਲਈ ਜਹਾਜ਼ ਫੜੇਗਾ। ਇਹ ਭਾਵੇਂ ਅਜੀਬ ਲੱਗੇ, ਪਰ ਥੋੜ੍ਹਾ ਚਿਰ ਪਹਿਲਾਂ ਹੀ ਇਸ ਦੀ ਬਾਂਹ ਟੁੱਟ ਗਈ ਸੀ ਤੇ ਉਸ ਵੇਲੇ ਇਹ ਬਾਗ਼ੀ ਸੁਰ ਦਾ ਹਿੰਦੋਸਤਾਨੀ ਨਹੀਂ ਸੀ ਲੱਗਿਆ, ਇਸ ਕਰਕੇ ਕੋਈ ਇਤਰਾਜ਼ ਨਹੀਂ ਹੋਇਆ।
12 ਮਈ 1936 ਨੂੰ ਇਸ ਨੇ 4, ਡਿਊਕ ਸਟ੍ਰੀਟ, ਸਪਿਟਲਫੀਲਡ, ਪੂਰਬੀ ਲੰਡਨ ਵਾਲੇ ਪਤੇ ਤੋਂ ਹਾਲੈਂਡ, ਜਰਮਨ, ਪੋਲੈਂਡ, ਆਸਟਰੀਆ, ਹੰਗਰੀ ਤੇ ਇਟਲੀ ਨੂੰ ਜਾਣ ਦੀ ਇਜਾਜ਼ਤ ਮੰਗੀ, ਜੋ ਕਿ ਮਨਜ਼ੂਰ ਕਰ ਲਈ ਗਈ।
ਮਗਰੋਂ 16 ਮਈ 1936 ਨੂੰ ਇਸ ਨੇ ਬਰਲਿਨ ਤੋਂ ਹੋਰ ਦੇਸ਼ਾਂ ਨੂੰ ਜਾਣ ਦੀ ਆਗਿਆ ਮੰਗ ਲਈ, ਜਿਸ ਵਿੱਚ ਪੂਰਬੀ ਯੂਰਪ ਅਤੇ ਸੋਵੀਅਤ ਯੂਨੀਅਨ ਵੀ ਸ਼ਾਮਿਲ ਸੀ, ਪਰ ਉਸ ਦੀ ਇਸ ਦਰਖ਼ਾਸਤ ਨੂੰ ਇਸ ਆਧਾਰ 'ਤੇ ਖ਼ਾਰਜ ਕਰ ਦਿੱਤਾ ਗਿਆ ਕਿ ਇਹ ਮਨਜ਼ੂਰੀ ਲੰਡਨ ਤੋਂ ਇਜਾਜ਼ਤ ਲਏ ਬਿਨਾਂ ਨਹੀਂ ਮਿਲ ਸਕਦੀ।
25 ਜੂਨ 1936 ਨੂੰ ਇਹ ਲੈਨਿਨਗ੍ਰਾਡ ਤੋਂ ਪਰਤਿਆ ਤੇ ਕਿਸੇ ਗੋਰੀ ਨਾਲ ਲੰਡਨ ਦੇ ਵੈਸਟ ਐਂਡ ਇਲਾਕੇ ਵਿੱਚ ਰਹਿਣ ਲੱਗ ਪਿਆ। ਕਦੇ-ਕਦੇ ਫਿਲਮ ਸਟੂਡੀਓ 'ਚ ਐਕਸਟਰਾ ਵਜੋਂ ਕੰਮ ਵੀ ਕਰਦਾ। ਕਈ ਵਾਰ ਰਿਪੋਰਟ ਮਿਲੀ ਸੀ ਕਿ ਇਹ ਗਰਮ ਖ਼ਿਆਲਾਂ ਦਾ ਸੀ ਤੇ ਦਾਅਵਾ ਕਰਦਾ ਹੁੰਦਾ ਸੀ ਕਿ ਉਹ ਚੋਰੀ-ਛਿਪੇ ਹਿੰਦੋਸਤਾਨ ਹਥਿਆਰ ਭੇਜ ਦੇਵੇਗਾ।
ਅਗਸਤ 1936 ਵਿੱਚ ਊਧਮ ਸਿੰਘ ਨੂੰ ਲੰਡਨ ਵਿੱਚ ਹੀ ਧੱਕੇ ਨਾਲ ਪੈਸੇ ਮੰਗਣ ਦੇ ਦੋਸ਼ ਵਿੱਚ ਹਿਰਾਸਤ ਵਿੱਚ ਲੈ ਲਿਆ ਗਿਆ। ਜਿਊਰੀ ਪਹਿਲੇ ਮੁਕੱਦਮੇ 'ਚ ਇਸ ਨਾਲ ਸਹਿਮਤ ਨਹੀਂ ਸੀ ਹੋਈ, ਪਰ ਇਹ ਦੂਜੀ ਵਾਰ ਬਰੀ ਹੋ ਗਿਆ। ਇਸ ਨੂੰ ਲੰਡਨ 'ਚ ਗਰਮ ਖ਼ਿਆਲੀਆਂ ਦੀਆਂ ਮੀਟਿੰਗਾਂ 'ਚ ਆਉਂਦੇ-ਜਾਂਦੇ ਨੂੰ ਵੀ ਕਦੇ ਨਹੀਂ ਸੀ ਦੇਖਿਆ।
ਨੈਸ਼ਨਲ ਰਜਿਸਟਰੇਸ਼ਨ ਵਾਲੇ ਦਿਨ ਇਹ ਮੁਹੰਮਦ ਸਿੰਘ ਆਜ਼ਾਦ ਦੇ ਨਾਂ ਲੜੀ ਨੰ: ਓੌਅਖ/305/7 ਹੇਠ ਦਰਜ ਹੋਇਆ ਸੀ। ਇਸ ਨੇ ਆਪਣਾ ਕਿੱਤਾ ਤਰਖਾਣ ਤੇ ਜਨਮ ਤਾਰੀਖ਼ 23 ਅਕਤੂਬਰ 1905 ਦੱਸੀ ਸੀ। ਉਸ ਨੇ ਪਤਾ 581 ਵਿਮਬੋਰਨ ਰੋਡ, ਬੋਰਨਮਾਊਥ ਲਿਖਾਇਆ।
ਵਾਰਦਾਤ ਤੋਂ ਅਗਲੇ ਦਿਨ (ਭਾਵ 14 ਮਾਰਚ 1940) ਨੂੰ ਪੁਲੀਸ ਕੋਲ ਦਿੱਤਾ ਬਿਆਨ: “ਬਿਆਨ ਮੁਹੰਮਦ ਸਿੰਘ ਆਜ਼ਾਦ, ਉਮਰ 38 ਸਾਲ, ਵਾਸੀ 8 ਮੋਰਿੰਟਨ ਟੈਰਿਸ, ਰਿਜੈਂਟ ਪਾਰਕ, ਕਿੱਤਾ ਇੰਜਨੀਅਰ...... ਜਦੋਂ ਮੀਟਿੰਗ ਖ਼ਤਮ ਹੋਈ ਤਾਂ ਮੈਂ ਆਪਣਾ ਪਿਸਤੌਲ ਜੇਬ 'ਚੋਂ ਕੱਢਿਆ ਤੇ ਗੋਲੀ ਚਲਾ ਦਿੱਤੀ, ਜਿਵੇਂ ਕੰਧ 'ਤੇ ਚਲਾਈਦੀ ਹੈ। ਮੈਂ ਆਪਣਾ ਰੋਸ ਪ੍ਰਗਟ ਕਰਨ ਲਈ ਹੀ ਗੋਲੀ ਚਲਾਈ ਸੀ। ਬਰਤਾਨਵੀ ਸਾਮਰਾਜ ਦੀ ਛਤਰ-ਛਾਇਆ ਹੇਠ ਮੈਂ ਹਿੰਦੋਸਤਾਨ ਵਿੱਚ ਲੋਕਾਂ ਨੂੰ ਭੁੱਖ ਨਾਲ ਮਰਦੇ ਵੇਖਿਆ ਹੈ। ਮੈਂ ਪਿਸਤੌਲ ਤਿੰਨ ਵਾਰ ਚਲਾਇਆ ਤੇ ਇਸ ਦਾ ਮੈਨੂੰ ਕੋਈ ਦੁੱਖ ਵੀ ਨਹੀਂ ਹੈ। ਮੈਨੂੰ ਕਿਸੇ ਸਜ਼ਾ ਦੀ ਕੋਈ ਪਰਵਾਹ ਨਹੀਂ ਹੈ- ਦਸ ਸਾਲ, ਵੀਹ ਸਾਲ ਜਾਂ ਪੰਜਾਹ ਸਾਲ ਦੀ ਸਜ਼ਾ ਤੇ ਭਾਵੇਂ ਫਾਂਸੀ ਵੀ ਹੋ ਜਾਵੇ। ਮੈਂ ਤਾਂ ਆਪਣਾ ਫਰਜ਼ ਪੂਰਾ ਕੀਤਾ ਹੈ। ਪਰ ਮੇਰਾ ਮਕਸਦ ਕਿਸੇ ਦੀ ਜਾਨ ਲੈਣਾ ਨਹੀਂ ਸੀ, ਮੇਰਾ ਮਤਲਬ ਤਾਂ ਆਪਣਾ ਰੋਸ ਜ਼ਾਹਰ ਕਰਨਾ ਸੀ। ਮੈਂ ਇਹ ਬਿਆਨ ਪੜ੍ਹ ਲਿਆ ਹੈ ਤੇ ਇਹ ਬਿਲਕੁਲ ਠੀਕ ਹੈ।
ਸਹੀ/-
-ਮੁਹੰਮਦ ਸਿੰਘ ਆਜ਼ਾਦ”
ਭਾਵੇਂ ਊਧਮ ਸਿੰਘ ਦੀ ਸੋਚ ਬਾਰੇ ਵੱਖੋ-ਵੱਖ ਧਾਰਨਾਵਾਂ ਨੇ ਪਰ ਉਹ ਗ਼ਦਰ ਪਾਰਟੀ ਦੀ ਵਿਚਾਰਧਾਰਾ ਨੂੰ ਪਰਨਾਇਆ ਤੇ ਇਨਕਲਾਬੀ ਨਜ਼ਰੀਏ ਦਾ ਧਾਰਨੀ ਹੀ ਸੀ।
13 ਮਾਰਚ 1940 ਨੂੰ ਸਰ ਮਾਈਕਲ ਓ-ਡਵਾਇਰ ਦੀ ਹੱਤਿਆ ਮਗਰੋਂ ਖ਼ੁਦ ਨੂੰ ਗ੍ਰਿਫ਼ਤਾਰੀ ਲਈ ਪੇਸ਼ ਕਰਦਿਆਂ ਉਸ ਨੇ ਹਰੇਕ ਪੜਾਅ 'ਤੇ ਹਿੱਕ ਠੋਕ ਕੇ ਆਪਣੇ ਜ਼ੁਰਮ ਦਾ ਕੇਵਲ ਇਕਬਾਲ ਹੀ ਨਹੀਂ ਕੀਤਾ, ਬਲਕਿ ਭਗਤ ਸਿੰਘ ਵਰਗੇ ਸ਼ਹੀਦਾਂ ਵਾਂਗ ਆਪਣੇ ਕਾਰਨਾਮੇ ਦੀ ਇਤਿਹਾਸਿਕ ਪ੍ਰਸੰਗ ਵਿੱਚ ਪ੍ਰਤੱਖ ਵਿਆਖਿਆ ਵੀ ਕੀਤੀ, ਜਿਸ ਆਧਾਰ 'ਤੇ ਉਸ ਦੀ ਭੂਮਿਕਾ ਮਦਨ ਲਾਲ ਢੀਂਗਰਾ, ਕਰਤਾਰ ਸਿੰਘ ਸਰਾਭਾ ਅਤੇ ਭਗਤ ਸਿੰਘ ਜਿਹੇ ਪਰਵਾਨਿਆਂ ਵਾਲੀ ਹੀ ਹੈ। ਜਿਵੇਂ ਆਪਣੇ ਅਦਾਲਤੀ ਬਿਆਨ 'ਚ ਉਸ ਨੇ ਦੱਸਿਆ-
“ਮੈਂ ਕਿਸੇ ਮਕਸਦ ਲਈ ਮਰ ਰਿਹਾ ਹਾਂ, ਅਸੀਂ ਅੰਗਰੇਜ਼ਾਂ ਦੀ ਅਧੀਨਤਾ ਹੇਠ ਜੂਨ ਭੋਗ ਰਹੇ ਹਾਂ। ਮੈਂ ਮਰਨ ਤੋਂ ਡਰਦਾ ਨਹੀਂ, ਸਗੋਂ ਮੈਨੂੰ ਤਾਂ ਇਸ ਮਰਨ 'ਤੇ ਮਾਨ ਹੈ ਕਿ ਮੈਂ ਆਪਣੀ ਮਾਤ-ਭੂਮੀ ਨੂੰ ਆਜ਼ਾਦ ਕਰਾਉਣ ਲਈ ਮਰਾਂਗਾ। ਮੈਨੂੰ ਆਸ ਹੈ ਕਿ ਮੇਰੇ ਦੇਸ਼ ਵਾਸੀ ਮੇਰੇ ਰਾਹ 'ਤੇ ਚੱਲ ਕੇ ਤੁਹਾਨੂੰ (ਅੰਗਰੇਜ਼ਾਂ ਨੂੰ) ਹਲਕੇ ਕੁੱਤਿਆਂ ਵਾਂਗ ਭਜਾ ਦੇਣਗੇ ਤੇ ਮੇਰਾ ਦੇਸ਼ ਆਜ਼ਾਦ ਹੋ ਜਾਏਗਾ।”
ਉਸ ਨੇ ਆਪਣੀ ਗ੍ਰਿਫ਼ਤਾਰੀ ਤੋਂ ਅਗਲੇ ਦਿਨ ਪੁਲੀਸ ਕੋਲ ਦਰਜ ਕਰਾਏ ਬਿਆਨ ਵਿੱਚ ਵੀ ਸਪੱਸ਼ਟ ਤੌਰ 'ਤੇ ਕਿਹਾ, “ਮੇਰਾ ਮਕਸਦ ਕਿਸੇ ਦੀ ਜਾਨ ਲੈਣਾ ਨਹੀਂ ਸੀ, ਮੇਰਾ ਮਕਸਦ ਤਾਂ ਆਪਣਾ ਰੋਸ ਜ਼ਾਹਰ ਕਰਨਾ ਸੀ।”
ਉਕਤ ਤੱਥਾਂ ਦੇ ਮੱਦੇਨਜ਼ਰ ਕਿਹਾ ਜਾ ਸਕਦਾ ਹੈ ਕਿ ਊਧਮ ਸਿੰਘ 13 ਅਪਰੈਲ 1919 ਨੂੰ ਜੱਲ੍ਹਿਆਂਵਾਲਾ ਬਾਗ਼ ਦੇ ਕਤਲੇਆਮ ਵੇਲੇ ਪੂਰਬੀ ਅਫ਼ਰੀਕਾ ਵਿੱਚ ਸੀ, ਭਾਵ ਉਹ ਉਸ ਦਿਨ ਅੰਮ੍ਰਿਤਸਰ ਵਿੱਚ ਮੌਜੂਦ ਨਹੀਂ ਸੀ ਅਤੇ ਉਸ ਵਿੱਚ ਬਾਗ਼ੀਆਨਾ ਸੋਚ ਅਮਰੀਕਾ 'ਚ ਰਹਿੰਦਿਆਂ ਗ਼ਦਰ ਪਾਰਟੀ ਦੇ ਅਸਰ ਹੇਠ ਹੀ ਪਨਪੀ ਸੀ।

16/07/2021

Dhan Sri Satguru Ji

21/06/2021

Dhan Sri Satguru Jagjit Singh Ji

07/06/2021

Dhan Sri Satguru Jagjit Singh Ji

14/04/2021

Address

Ludhiana
Ludhiana
141126

Website

Alerts

Be the first to know and let us send you an email when Sir Jave Ta Jave Mera Sikhe Sidak Na Jave. posts news and promotions. Your email address will not be used for any other purpose, and you can unsubscribe at any time.

Share