Sankh nad

Sankh nad journalist

13/01/2025

ਅੱਜ ਲੋਹੜੀ ਦਾ ਦਿਨ ਹੈ ,ਭਾਵੇਂ ਇਹ ਮੌਸਮੀਂ ਤੇ ਖੁਸ਼ੀਆਂ ਖੇੜਿਆਂ ਦਾ ਤਿਉਹਾਰ ਹੈ , ਪਰ ਇਸ ਦਾ ਸਬੰਧ ਦੁੱਲੇ ਭੱਟੀ ਨਾਲ ਵੀ ਹੈ ,ਜਿਸ ਦੀਆਂ ਤਿੰਨ ਪੀੜੀਆਂ ਬਾਗੀ ਰਹੀਆਂ ਤੇ ਮੁਗਲ ਹਕੂਮਤ ਨੇ ਧੋਖੇ ਨਾਲ ਲਾਹੌਰ ਦੇ ਨਕਾਸ ਚੌਂਕ ਵਿੱਚ ਸ਼ਹੀਦ ਕੀਤੀਆਂ, ਪੰਜਾਬ ਦੇ ਹੀਰੋ ਨੂੰ ਸਸਲਾਮ ਹੈ ।

ਜੰਗੇ ਅਜ਼ਾਦੀ ਦਾ ਪਹਿਲਾ ਸ਼ਹੀਦਭਾਈ ਮਹਿਰਾਜ ਸਿੰਘ ਜੀ ਨੌਰੰਗਾਬਾਦੀ5 ਜੁਲਾਈ 1856ਭਾਈ ਮਹਿਰਾਜ ਸਿੰਘ ਜੀ ਜ਼ਨਮ 13 ਜਨਵਰੀ 1870 ਨੂੰ ਮਾਤਾ ਦਇਆ ਕੌਰ ਦ...
05/07/2024

ਜੰਗੇ ਅਜ਼ਾਦੀ ਦਾ ਪਹਿਲਾ ਸ਼ਹੀਦ
ਭਾਈ ਮਹਿਰਾਜ ਸਿੰਘ ਜੀ ਨੌਰੰਗਾਬਾਦੀ
5 ਜੁਲਾਈ 1856
ਭਾਈ ਮਹਿਰਾਜ ਸਿੰਘ ਜੀ ਜ਼ਨਮ 13 ਜਨਵਰੀ 1870 ਨੂੰ ਮਾਤਾ ਦਇਆ ਕੌਰ ਦੀ ਕੁੰਖੋ ਪਿਤਾ ਸ. ਕੇਸਰ ਸਿੰਘ ਦੇ ਘਰ ਉ੍ਚੀ ਰੱਬੋਂ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ ।ਆਪ ਬਾਬਾ ਬੀਰ ਸਿੰਘ ਜੀ ਨੌਰੰਗਾਬਾਦੀ ਜੀ ਸ਼ਰਣ ਵਿੱਚ ਰਹੇ। ਬਾਬਾ ਬੀਰ ਸਿੰਘ ਤੇ ਸਾਥੀਆਂ ਦੀ ਸ਼ਹਾਦਤ ਤੋਂ ਪਹਿਲਾਂ ਹੀ ਆਪ ਜੀ ਨੌਰੰਗਾਬਾਦ ਦੇਰੇ ਦਾ ਮੁੱਖੀ ਥਾਪ ਦਿੱਤਾ ਗਿਆ । ਆਪ ਜੀ ਕਸਮ ਖਾਧੀ ਲਾਹੌਰ ਦੇ ਕਿਲ੍ਹੇ ਤੇ ਯੂਨੀਅਨ ਜੈਕ ਨਹੀਂ ਝੂਲਣ ਦਿਆਂਨਹੀ ਤੇ ਜਿੰਦਾਂ ਨਹੀਂ ਰਹਾਂਗਾਾ । ਆਪ ਅੰਗਰੇਜ਼ਾਂ ਵਾਣੀ ਪਾਈ ਰੱਖਿਆ । ਅੰਗਰੇਜ਼ ਸਰਕਾਰ ਆਪ ਤੇ 10 000 ਇਨਾਮ ਵੀ ਰੱਖਿਆ ।ਆਪ ਜੀ ਜਾਇਦਾਦ ਕੁਰਕ ਕਰ ਲਈ ।
21 ਅਪ੍ਰੈਲ 1847 ਨੂੰ ਸ਼ਾਲੀਮਾਰ ਬਾਗ ਲਾਹੌਰ ਦੀ ਮੀਟਿੰਗ ਵਿੱਚ ਕਈਆਂ
ਨੂੰ ਮਾਰ ਮਕਾਉਣਾ ਚਾਹੁੰਦੇ ਸਨ ਪਰ ਅੰਗਰੇਜਾਂ ਪਹਿਲਾਂ ਪਤਾ ਲੱਗ ਜਾਣ ਕਾਰਨ ਕਾਰਜ ਫੇਲ੍ਹ ਹੋ ਗਿਆ । ਆਪ ਮਹਾਰਾਜਾ ਦਲੀਪ ਸਿੰਘ ਤੇ ਮਹਾਰਾਣੀ ਜਿੰਦਾਂ ਨੂੰ ੳੰਗਰੇਜਾਂ ਦੀ ਕੈਦ ਤੋਂ ਛੁਡਾ ਲੈਣਾ ਚਾਹੁੰਦੇ ਸਨ ।
ਮੁਲਤਾਨ ਵਿੱਚ ਵੀ ਆਪ ਜੀ ਦੀਵਾਨ ਮੂਲ ਰਾਜ ਦਾ ਬਗਾਵਤ ਸਮੇਂ ਪੂਰਾ ਸਾਥ ਦਿੱਤਾ ।
ਆਪ ਨੇ ਮਾਝੈ ਤੇ ਦੁਆਬੇ ਵਿੱਚ ਪ੍ਰਚਾਰ ਕਰਕੇ ਬਗਾਵਤ ਦਾ ਝੰਡਾ ਚੁੱਕ ਲਿਆ । ਬਗਾਵਤ ਦੀ ਮਿਥੀ ਤਰੀਕ ਕੁਝ ਦਿਨ ਪਹਿਲਾਂ ਆਪ ਨੂੰ ਆਦਮਪੁਰ ਨੇੜਿਓ ਇੱਕ ਝੰਗੀ ਵਿੱਚੋਂ 21 ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ । ਜਲੰਧਰ ਜੇਲ੍ਹ ਤੋਂ ਜਲਦੀ ਕਲਕੱਤੇ ਰਾਹੀਂ ਸਿੰਗਾਪੁਰ ਜ਼ੇਲ੍ਹ ਭੇਜ ਦਿੱਤਾ ਗਿਆ । ਆਪ ਜੀ ਹਨੇਰ ਕੋਠੜੀ ਵਿੱਚ ਰੱਖਿਆ ਗਿਆ ਕਈ ਤਰ੍ਹਾਂ ਦੇ ਤਸੀਹੇ ਦਿੱਤੇ ਗਏ । ਆਪ ਕਈ ਬਿਮਾਰੀ ਨਾਲ ਗ੍ਰਸਤ ਹੋ ਗਏ ,ਅਖੀਰ ਤੱਕ ਮਨ ਵਿੱਚ ਅਜਾਦ ਖਾਲਸਾ ਰਾਜ ਦਾ ਸੁਪਨਾ ਲੈਂਦੇ ਹੋਏ 5 ਜੁਲਾਈ 1956 ਨੂੰ ਜਲਾਵਤਨੀ ਵਿੱਚ ਸ਼ਹਾਦਤ ਦਾ ਜਾਮ ਪੀ ਗਏ ।
ਅਨੰਦ ਸੰਤੋਖ ਸਿੰਘ -94648-90363

17/02/2024

ਸ਼ਨਿਚਰਵਾਰ ਸਵੇਰੇ ਹਲਕਾ ਵਿਧਾਇਕ ਦਸੂਹਾ ਕਰਮਬੀਰ ਸਿੰਘ ਘੁੰਮਣ ਆਪਣੀ ਇਨੋਵਾ ਕਾਰ 'ਚ ਦਸੂਹਾ ਤੋਂ ਤਲਵਾੜਾ ਜਾਂਦੇ ਸਮੇਂ ਪਿੰਡ ਚੋਹਾਣਾ ਨੇੜੇ ਹਾਦਸੇ ਦਾ ਸ਼ਿਕਾਰ ਹੋਣ ਕਰਕੇ 5 ਸਾਥੀਆਂ ਸਮੇਤ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਸਾਰਿਆਂ ਨੂੰ ਮੌਕੇ 'ਤੇ ਪਹੁੰਚ ਕੇ ਦਸੂਹਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੇ ਉਹ ਜ਼ੇਰੇ ਇਲਾਜ ਹਨ।
ਜਾਣਕਾਰੀ ਅਨੁਸਾਰ ਸ਼ਨਿਚਰਵਾਰ ਸਵੇਰੇ ਵਿਧਾਇਕ ਕਰਮਬੀਰ ਸਿੰਘ ਘੁੰਮਣ ਸਰਕਾਰੀ ਰੁਝੇਵਿਆਂ ਸਬੰਧੀ ਦਸੂਹਾ ਤੋਂ ਤਲਵਾੜਾ ਜਾ ਰਹੇ ਸਨ। ਜਦੋਂ ਉਹ ਦਸੂਹਾ-ਹਾਜੀਪੁਰ ਮੁੱਖ ਸੜਕ 'ਤੇ ਪੈਂਦੇ ਚੌਹਾਣਾ ਨੇੜੇ ਪਹੁੰਚੇ ਤਾਂ ਉਨ੍ਹਾਂ ਦੀ ਇਨੋਵਾ ਕਾਰ ਇਕ ਟਰੱਕ ਦੀ ਸਾਈਡ ਵੱਜਣ ਤੋਂ ਬਾਅਦ ਸੜਕ ਤੋਂ ਉਤਰ ਗਈ ਤੇ ਖੰਭੇ ਨਾਲ ਜਾ ਟਕਰਈ। ਹਾਦਸੇ 'ਚ ਵਿਧਾਇਕ ਆਪਣੇ 5 ਸਾਥੀਆਂ ਸਮੇਤ ਗੰਭੀਰ ਜ਼ਖ਼ਮੀ ਹੋ ਗਏ ਤੇ ਉਨ੍ਹਾਂ ਦੀ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ। ਹਾਦਸੇ ਦੀ ਸੂਚਨਾ ਮਿਲਣ 'ਤੇ ਹਲਕਾ ਵਿਧਾਇਕ ਉੜਮੁੜ ਟਾਂਡਾ ਜਸਵੀਰ ਸਿੰਘ ਰਾਜਾ ਦਸੂਹਾ ਹਸਪਤਾਲ ਪਹੁੰਚੇ ਤੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਦਾ ਹਾਲਚਾਲ ਪੁੱਛਿਆ। ਸੂਚਨਾ ਮਿਲਣ ਤੋਂ ਬਾਅਦ ਦਸੂਹਾ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ।

14/02/2024

Address

Jalandhar
Jalandhar
144701

Telephone

+919041872172

Website

Alerts

Be the first to know and let us send you an email when Sankh nad posts news and promotions. Your email address will not be used for any other purpose, and you can unsubscribe at any time.

Share