01/03/2026
ਬਾਬਾ ਫ਼ਰੀਦ ਸੰਸਥਾਵਾਂ ਵੱਲੋਂ ਗੁਰੂ ਨਾਨਕ ਅਕੈਡਮੀ ਜਲਾਲੇਆਣਾ ਦੀ ਨਵੀਂ ਇਮਾਰਤ ਲਈ 5 ਲੱਖ ਰੁਪਏ ਦਾ ਸਹਿਯੋਗ
ਬਾਬਾ ਫ਼ਰੀਦ ਸੰਸਥਾਵਾਂ ਨੇ ਸਮਾਜਿਕ ਅਤੇ ਸਿੱਖਿਆਤਮਕ ਜ਼ਿੰਮੇਵਾਰੀ ਨਿਭਾਉਂਦਿਆਂ ਭਾਈ ਦਾਨ ਸਿੰਘ ਧਾਰਮਿਕ, ਵਿੱਦਿਅਕ ਅਤੇ ਚੈਰੀਟੇਬਲ ਟਰਸਟ ਦੁਆਰਾ ਸੰਚਾਲਿਤ ਗੁਰੂ ਨਾਨਕ ਅਕੈਡਮੀ, ਜਲਾਲੇਆਣਾ ਦੀ ਨਵੀਂ ਇਮਾਰਤ ਲਈ 5 ਲੱਖ ਰੁਪਏ ਦੀ ਰਾਸ਼ੀ ਭੇਟ ਕੀਤੀ।
ਟਰਸਟ ਪਿਛਲੇ ਛੇ ਸਾਲਾਂ ਤੋਂ ਆਰਥਿਕ ਤੌਰ ‘ਤੇ ਕਮਜ਼ੋਰ ਵਰਗ ਦੇ ਬੱਚਿਆਂ ਨੂੰ ਮੁਫ਼ਤ ਅਤੇ ਗੁਣਵੱਤਾ ਭਰੀ ਸਿੱਖਿਆ ਦੇ ਰਿਹਾ ਹੈ। ਸੰਸਥਾ ਦੇ ਨੁਮਾਇੰਦਿਆਂ ਨੇ ਸਿੱਖਿਆ ਦੇ ਉਪਰਾਲਿਆਂ ਦੀ ਪ੍ਰਸ਼ੰਸਾ ਕਰਦੇ ਹੋਏ ਭਵਿੱਖ ਵਿੱਚ ਵੀ ਸਹਿਯੋਗ ਦਾ ਭਰੋਸਾ ਦਿੱਤਾ, ਜਦਕਿ ਟਰਸਟ ਵੱਲੋਂ ਇਸ ਯੋਗਦਾਨ ਲਈ ਧੰਨਵਾਦ ਕੀਤਾ ਗਿਆ।