08/04/2019
🙏ਸਾਰੀ ਸੰਗਤ ਆਪਣਾ ਫਰਜ ਸਮਝ ਕੇ ਸ਼ੇਅਰ ਕਰਦੋ ਜੀ🙏
👉ਬਾਬਾ ਸ਼੍ਰੀ ਚੰਦ ਜੀ ਦਾ ਧੂਣਾ ਸਾਹਿਬ ਕੀ ਹੈ?👈
👉ਧੂਣਾ ਸਾਹਿਬ ਦਾ ਕੀ ਇਤਿਹਾਸ ਹੈ?👈
👉ਧੂਣਾ ਸਾਹਿਬ ਅਤੇ ਨਿਸ਼ਾਨ ਸਾਹਿਬ ਵਿੱਚ ਕੀ ਸਮਾਨਤਾ ਹੈ? 👈
ਬੜੀ ਸ਼ਰਮ ਨਾਲ ਕਹਿਣਾ ਪੈ ਰਿਹਾ ਹੈ ਕਿ ਪਿਛਲੇ ਅੱਸੀ ਤੋ ਨੱਬੇ ਸਾਲਾ ਦੇ ਸਮੇ ਦੋਰਾਨ ਉਦਾਸੀ ਸੰਪਰਦਾ ਦੇ ਜਿਆਦਾਤਰ ਡੇਰੇਦਾਰ ( ਸਾਧੂਆਂ), ਮਹੰਤਾਂ ਵੱਲੋ ਪ੍ਰਚਾਰ ਨਾ ਕੀਤੇ ਜਾਣ ਕਾਰਨ ਅੱਜ ਆਮ ਲੋਕ ਬਾਬਾ ਸ਼੍ਰੀ ਚੰਦ ਜੀ ਦੇ ਧੂਣਾ ਸਾਹਿਬ ਦੇ ਸਤਕਾਰ ਤੇ ਮਹਾਨਤਾ ਨੂੰ ਭੁੱਲ ਦੇ ਜਾ ਰਹੇ ਹਨ ।
👉ਦਾਸ ਬਾਪੂ ਸ਼੍ਰੀ ਚੰਦ ਜੀ ਦੇ ਹੁਕਮ ਤੇ ਕਿਰਪਾ ਸਦਕਾ ਕਈ ਦਿਨ ਤੋ ਧੂਣਾ ਸਾਹਿਬ ਬਾਰੇ ਖੋਜ ਕਰ ਰਿਹਾ ਸੀ, ਲਿਖ ਰਿਹਾ ਸੀ,
ਆਓ ਆਪ ਸਭ ਨੂੰ ਅੱਜ ਧੂਣਾ ਸਾਹਿਬ ਦੀ ਪਰਿਭਾਸ਼ਾ ਅਤੇ ਇਤਿਹਾਸ, ਮਹਾਨਤਾ ਦੱਸਦੇ ਹਾਂ।👈
ਸਤਗੁਰੂ ਨਾਨਕ ਦੇਵ ਜੀ ਫਰਮਾਉਦੇ ਹਨ ਕਿ:
ਵੁਠੈ ਘਾਹੁ ਚਰਹਿ ਨਿਤਿ ਸੁਰਹੀ ਸਾ ਧਨ ਦਹੀ ਵਿਲੋਵੈ॥
ਤਿਤੁ ਘਿਇ ਹੋਮ ਜਗ ਸਦ ਪੂਜਾ ਪਇਐ ਕਾਰਜੁ ਸੋਹੈ॥
ਭਾਵ ਕਿ ਪ੍ਰਮਾਤਮਾ ਨੇ ਮੀਹ ਪਾਇਆ ਸਾਰੀ ਸ਼੍ਰਿਸਟੀ ਹਰੀ ਭਰੀ ਹੋ ਗਈ। ਹਰੀ ਘਾਹ ਪੈਦਾ ਹੋ ਗਈ, ਉਸ ਹਰੀ ਘਾਹ ਨੂੰ ਹਰ ਰੋਜ ਗਾਂ ਨੇ ਖਾਧਾ ਅਤੇ ਦੁੱਧ ਦਿੱਤਾ , ਉਸ ਦੁੱਧ ਨੂੰ ਰਿੜਕਿਆ, ਮੱਖਣ ਤਿਆਰ ਕੀਤਾ ਫਿਰ ਘਿਉ ਤਿਆਰ ਕਰਕੇ ਹੋਮ ਭਾਵ ਅਗਨ ਭੇਟ ਕਰਕੇ ਪ੍ਰਮੇਸ਼ਵਰ ਦਾ ਨਾਮ ਲਿਆ ਗਿਆ ਤੇ ਸਾਰੇ ਕਾਰਜ ਹੀ ਪੁੂਰੇ ਹੋ ਗਏ।
ਅੱਗੇ ਸਤਗੁਰੂ ਗੋਬਿੰਦ ਸਿੰਘ ਜੀ ਨੇਹਕਲੰਕ ਅਵਤਾਰ ਵਿੱਚ ਕਲਯੁਗ ਦੇ ਲਕਸ਼ਨ ਦੱਸਦੇ ਫਰਮਾਉਦੇ ਹਨ :
ਕਹੂੰ ਨ ਤਸਬੀ ਕਹੂੰ ਨ ਮਾਲਾ॥
ਕਹੂੰ ਨ ਹੋਮੰ ਕਹੂੰ ਨ ਜਵਾਲਾ॥
ਖਾਲਸਾ ਫੌਜਾਂ ਪੁਰਾਤਨ ਸਮੇ ਤੋ ਜੰਗ ਜਿੱਤਣ ਲਈ ਬ੍ਰਹਮ ਕਵਚ ਦਾ ਜਾਪ ਕਰਦੀਆ ਰਹੀਆਂ ਹਨ ਤੇ ਬ੍ਰਹਮ ਕਵਚ ਦੇ ਅਖੀਰ ਵਿੱਚ ਸਤਗੁਰੂ ਦਾ ਹਵਨ ਕਰਨ ਦਾ ਖਾਸ ਫੁਰਮਾਨ ਹੈ::
ਯਾ ਬਿਧ ਨਾਮ ੳੁਚਾਰ ਬਿਧ ਪੁਨਾ ਕਰਿਯੋ ਪ੍ਰਯੋਗ॥
ਪਾਠ ਸਵਾ ਲਖ ਹਵਨ ਕਰ ਜੀਤ ਜੰਗ ਤਬ ਹੋਤ॥
ਇਤਿਹਾਸਕ ਵੱਡਾ ਪਰੂਫ ਇਹ ਹੈ ਕਿ ਸਭ ਤੋ ਪਹਿਲਾਂ ਜਦੋ ਸਤਗੁਰੂ ਨਾਨਕ ਦੇਵ ਜੀ ਮੁਸਲਿਮ ਫਕੀਰ ਸਾਈਂ ਬੁੱਢਣ ਸ਼ਾਹ ਜੀ ਕੋਲ ਗਏ ਸਨ ਤਾਂ ਉਹ ਫਕੀਰ ੫੦੦ ਸਾਲ ਤੋ ਧੂਣਾ ਲਗਾ ਕੇ ਬੈਠਾ ਸੀ , ਤੇ ਗੁਰੂ ਸਾਹਿਬ ਨੇ ਧੂਣਾ ਸਾਹਿਬ ਤੇ ਕਿਂਤੂ ਪ੍ਰੰਤੂ ਨਹੀ ਕੀਤਾਂ ਜਿਸਦਾ ਸਬੂਤ ਇਹ ਹੈ ਕਿ ਕੀਰਤਪੁੱਰ ਸਾਹਿਬ ਅੱਜ ਵੀ ਬਾਬਾ ਬੁੱਢਣ ਸ਼ਾਹ ਦੀ ਜਗਾ ਉੱਪਰ ਧੂਣਾ ਸਾਹਿਬ ਚੇਤਨ ਰਹਿੰਦਾ ਹੈ।
ਛੇਵੇੰ ਪਾਤਸ਼ਾਹ ਤੱਕ ਬਾਬਾ ਸ਼੍ਰੀ ਚੰਦ ਜੀ ਨੂੰ ਮਿਲਦੇ ਰਹੇ ਸਨ , ਪਰ ਧੂਣਾ ਸਾਹਿਬ ਤੇ ਕਿੰਤੂ ਪ੍ਰੰਤੂ ਨਹੀ ਸੀ ਕੀਤਾ , ਸਗੋ ਨਾਨਕਪੰਥੀ ਉਦਾਸੀਨ ਸੰਪਰਦਾ ਦੀ ਮਰਿਯਾਦਾ ਦਾ ਸਤਕਾਰ ਕਰਦੇ ਰਹੇ ਸਨ।
ਆਪ ਨੂੰ ਦੱਸ ਦਇਏ ਕਿ ਸਾਡੇ ਸਿੱਖ ਪੰਥ ਦੀ ਨਾਮਧਾਰੀ ਸੰਪਰਦਾ ਅੰਦਰ ਵੀ ਬੇਰੀ ਦੀ ਲੱਕੜ ਦਾ ਧੂਣਾ ਤੇ ਦੇਸੀ ਘਿਓ ਸਮਗਰੀ ਦਾ ਹੋਮ ਸਦਾ ਚੌਵੀ ਘੰਟੇ ਚੇਤੰਨ ਰਹਿੰਦਾ ਹੈ।
ਬਾਬਾ ਸ਼੍ਰੀ ਚੰਦ ਜੀ ਨੂੰ ਪਿਆਰ ਕਰਨ ਵਾਲੇ ਇੱਕ ਉਦਾਸੀ ਸਿੱਖ ਸਾਧੂ, ਭਗਤ ਪਿਆਰੇ ਲਈ ਧੂਣਾ ਸਾਹਿਬ ਪ੍ਰਤੀਕ ਹੈ, ਸਿੱਖਿਆ ਦਿੰਦਾਂ ਹੈ ਕਿ ਜਿਸ ਤਰਾਂ ਧੂਣੇ ਵਿੱਚ ਬਲ ਰਹੀ ਅਗਨੀ ਆਪਣੇ ਆਪ ਵਿੱਚ ਪੂਰਨ ਸੁੱਧ ਹੈ , ਕੋਈ ਮਿਲਾਵਟ ਨਹੀ ਰੱਖਦੀ , ਇਸੇ ਤਰਾਂ ਇੱਕ ਉਦਾਸੀ ਸਾਧੂ ਵੀ ਸੰਸਾਰ ਵਿੱਚ ਰਹਿੰਦੇ ਹੋਏ ਸੰਸਾਰ ਦੇ ਪੈਸੇ , ਜਾਇਦਾਦਾਂ ਪਦਾਰਥਾਂ, ਲਾਲਚਾਂ, ਕਾਮਨਾ , ਵਾਸ਼ਨਾ , ਅੈਸ਼ੋ ਆਰਾਮ , ਦਾ ਤਿਆਗ ਕਰਕੇ ਆਪਣੇ ਸੁੱਧ ਆਤਮ ਸਵਰੂਪ ਨੂੰ ਪਛਾਣ ਕੇ ਪ੍ਰਮਾਤਮਾ ਵਿੱਚ ਏਕ ਰੂਪ ਹੋਵੇ।
ਜਪ , ਤਪ ਰੂਪੀ ਅਗਨੀ ਨਾਲ ਆਪਣਾ ਅਹੰਕਾਰ, ਕਾਮ ,ਕ੍ਰੋਧ ,ਲੋਭ ਅੈਸੋ ਆਰਾਮ, ਧਨ ਦੋਲਤ ਦੀ ਇੱਛਾ, ਜਾਇਦਾਦਾਂ ਦੇ ਲੋਭ ਲਾਲਚਾਂ ਨੂੰ, ਵਾਸਨਾ ਨੂੰ ਸਾੜ ਕੇ ਪ੍ਰਮਾਤਮਾ ਦਾ ਚਿੰਤਨ ਕਰਨਾ ਹੀ ਇੱਕ ਸੱਚੇ ਉਦਾਸੀ ਸਾਧੂ ਦੀ ਪਹਿਚਾਣ ਹੈ।
ਪਿੱਛਲੇ ਤਿੱਨਾਂ ਯੁੱਗਾਂ ਵਿੱਚ ਹਿੰਦੂ ਧਰਮ ਵਿੱਚ ਸ਼ਕਤੀ ਦੀ ਆਰਾਧਨਾ ਅਤੇ ਧਾਰਮਿਕ ਕਾਰਜ ਕਰਨ ਲਈ
ਰਿਸ਼ੀ ਮੁੱਨੀ, ਰਾਜੇ ,ਬ੍ਰਾਹਮਣ ਆਦਿ ਹਵਨ ਕੁੰਡ ਦੀ ਵਰਤੋ ਕਰਦੇ ਰਹੇ ਸਨ।
ਪਰ ਹਵਨ ਕੁੰਡ ਸਿਰਫ ਤੇ ਸਿਰਫ ਬ੍ਰਾਹਮਣ ਉੱਚ ਜਾਤੀਆਂ ਲਈ ਹੀ ਰਾਖਵਾਂ ਸੀ।
ਖੱਤ੍ਰੀ, ਵੇਸ਼ , ਸ਼ੂਦਰ ਨੂੰ ਨੀਚ ਜਾਤੀ ਆਖਿਆ ਜਾਂਦਾ ਸੀ ਅਤੇ ਧਾਰਮਿਕ ਕਾਰਜ,ਜਪ ਤਪ,ਪ੍ਰਮਾਤਮਾ ਦੀ ਬੰਦਗੀ ਨਹੀ ਕਰਨ ਦਿੱਤੇ ਜਾਂਦੇ ਸਨ।
ਗੁਰੂ ਨਾਨਕ ਨੰਦਨ ਬਾਬਾ ਸ਼੍ਰੀ ਚੰਦ ਜੀ ਨੂੰ ਉਨਾ ਦੇ ਗੁਰੂ ਸਤਗੁਰੂ ਨਾਨਕ ਦੇਵ ਜੀ ਨੇ ਆਤਮਿਕ ਜਗਤ ਵਿੱਚ ਪ੍ਰਵੇਸ਼ ਕਰਵਾ ਕੇ ਉਸ ਸਮੇ ਧਰਮ ਦੇ ਨਾਮ ਤੇ ਚਲ਼ ਰਹੇ ਸਾਰੇ ਪਾਖੰਡਾਂ ,ਆਡੰਬਰਾਂ ਤੋ ਜਾਣੂ ਕਰਵਾਇਆ ਸੀ ।
ਸਿੱਧ ਨਾਥ , ਬ੍ਰਹਾਮਣ ਆਦਿ ਉਚ ਜਾਤੀਆਂ ਧੂਣੀ ਅਤੇ ਹਵਨ ਕੁੰਡ ਦੀ ਵਰਤੋ ਕਰਦੀਆਂ ਸਨ,ਪਰ ਨੀਵੀ ਜਾਂਤ ਦੇ ਸਾਧੂ ਨੂੰ ਹਵਨ ਤੇ ਧੂਣੀ ਦੇ ਲਾਗੇ ਭੀ ਨਹੀ ਸੀ ਆਉਣ ਦਿੱਤਾ ਜਾਂਦਾ, ਪਰ ਬਾਬਾ ਸ਼੍ਰੀ ਚੰਦ ਜੀ ਨੇ ਕਰਮਕਾਂਡਾ ਦਾ ਖੰਡਨ ਕਰਦੇ ਹੋਏ ਕਰਤਾਰੀ ਹੁਕਮ ਵਿੱਚ ਧੂਣੀ ਅਤੇ ਹਵਨ ਕੁੰਡ ਨੂੰ ਇੱਕ ਕਰ ਕੇ ਨਵਾ ਰੂਪ ਦਿੱਤਾ ਜਿਸ ਵਿੱਚ ਕਿਸੇ ਵੀ ਛੋਟੀ ਜਾਤੀ ਦਾ ਸਾਧੂ, ਜਿਨਾ ਨੀਵੀਆਂ ਜਾਂਤਾਂ ਨੂੰ ਪਹਿਲਾਂ ਲਤਾੜਿਆ ਜਾਂਦਾ ਸੀ ,ਹੁਣ ਆਪਣੇ ਧਾਰਮਿਕ ਕਾਰਜ ਪੂਰੇ ਕਰ ਸਕਦਾ ਸੀ।
ਨੀਵੀ ਜਾਤ ਦਾ ਸਾਧੂ ਭੀ ਇੱਕ ਅਕਾਲ ਨੂੰ ਸਿਮਰ ਕੇ ਜੀਵਨ ਮੁੱਕਤ ਅਵਸਥਾ ਨੂੰ ਪ੍ਰਾਪਤ ਕਰ ਸਕਦਾ ਸੀ।
ਇਤਿਹਾਸ ਦੱਸਦਾ ਹੈ ਕਿ ਸਾਰੇ ਪੰਜਾਬ ਅੰਦਰ ਨਾਥਾਂ ਤੇ ਯੋਗੀਆਂ ਦੇ ਹਜਾਰਾਂ ਕੇਂਦਰ ਸਨ, ਜਿਨਾ ਨੂੰ ਬਾਬਾ ਸ਼੍ਰੀ ਚੰਦ ਜੀ ਨੇ ਆਪਣੇ ਉਪਦੇਸ਼ ਨਾਲ ਧੂਣੀ ਦੀ ਜਗਾ ਧੂਣਾ ਅਤੇ ਉਦਾਸੀ ਭੇਖ ਦੀ ਬਕਸ਼ਿਸ ਕਰਕੇ ਨਾਨਕਪੰਥੀ ਬਣਾਇਆ ਸੀ ਜੋ ਬਾਦ ਵਿੱਚ ਪੰਜਾਬ ਦੇ ਲਗਭਗ ਸਾਰੇ ਨਾਥਾਂ ਸਿੱਧਾਂ ਦੇ ਕੇਂਦਰ ਉਦਾਸੀ ਸਾਧੂਆਂ ਦੇ ਗੁਰਬਾਣੀ ਅਤੇ ਸਿੱਖੀ ਦੇ ਪ੍ਰਚਾਰ ਕੇੰਦਰ ਵਿੱਚ ਬਦਲ ਕੇ ਸਾਹਮਣੇ ਆਏ ਸਨ।
ਧੂਣਾ ਸਾਹਿਬ ਦੇ ਇਤਿਹਾਸ ਬਾਰੇ ਉਦਾਸੀ ਮਾਤਰੇ ਵਿੱਚ ਬਾਬਾ ਸ਼੍ਰੀ ਚੰਦ ਜੀ ਦੱਸਦੇ ਹਨ ਕਿ :
🌷ਓਅੰ ਧੂੰਣੀ ਅਗਮ ਤੇ ਆਈ॥
ਆਦਿ ਪੁਰਖ ਨੇ ਆਦਿ ਜਲਾਈ॥
ਉਰਧ ਮੁੱਖ ਹੈ ਤਿਸਕਾ ਵਾਸ॥
ਸਿਖਾ ਤੀਨ ਮੁਖ ਤੀਨ ਨਿਵਾਸ॥
ਇਸਤਰਾਂ ਗਿਆਤ ਹੁੰਦਾ ਹੈ ਕਿ ਬਾਬਸ ਜੀ ਵੱਲੋ ਚੇਤਨ ਧੂੰਣੀ ਖੁੱਦ ਅਗਮੀ ਪ੍ਰਮੇਸ਼ਰ ਜੋ ਕਿ ਆਦਿ ਪੁਰਖ ਸ਼੍ਰਿਸਟੀ ਤੋ ਪਹਿਲਾਂ ਤੋ ਹੀ ਮੋਜੂਦ ਹੈ , ਉਸੇ ਦੀ ਬਕਸ਼ਿਸ ਕਾਰਨ ਜਪ, ਤਪ, ਬੰਦਗੀ ਕਾਰਜਾਂ ਲਈ ਧੂਣੀ ਦਾ ਪ੍ਰਕਾਸ਼ ਹੋਇਆ ਜੋ ਬਾਦ ਵਿੱਚ ਬਾਬਾ ਸ਼੍ਰੀ ਚੰਦ ਜੀ ਅਵਤਾਰੀ ਦੁਆਰਾ ਪਾਖੰਡ ਖਤਮ ਕਰਨ ਲਈ ਧੂਣੀ ਨੂੰ ਅਪਗ੍ਰੇਡ, ਜਪ ਤਪ ਨਾਲ ਦਰਜਾ ਵਧਾ ਕਰ ਕੇ ਧੂੰਣਾ ਬਣਾ ਦਿੱਤਾ ਗਿਆ ਤੇ ਹਰ ਜਾਤ, ਧਰਮ , ਕੌਮ, ਮਜਬ ਦੇ ਸਾਧੂਆਂ ਲਈ ਜਪ , ਤਪ ,ਬੰਦਗੀ ਦੀ ਆਜਾਦੀ ਦੀ ਕ੍ਰਾਂਤੀ ਬਣ ਕੇ ਆਇਆ ਤੇ ਲੱਖਾ ਸਿੱਧਾਂ ਨਾਥਾਂ ਯੋਗੀਆਂ ਨੂੰ ਨਾਨਕਪੰਥੀ ਉਦਾਸੀ ਸਿੱਖ ਬਣਾ ਗਿਆ।
👉ਧੂਣਾ ਸਾਹਿਬ ਅਤੇ ਨਿਸ਼ਾਨ ਸਾਹਿਬ ਵਿੱਚ ਕੀ ਸਮਾਨਤਾ ਹੈ? 👈
ਆਪ ਸਭ ਨੂੰ ਸ਼ਾਇਦ ਪਤਾ ਨਹੀ ਹੋਵੇਗਾ ਕਿ ਗੁਰੂ ਨਾਨਕ ਦੇਵ ਜੀ ਵੱਲੋੰ ਚਲਾਈ ਉਦਾਸੀ ਸੰਪਰਦਾ ਦਾ ਨਿਸ਼ਾਨ symbol, code of conduct ਧੂਣਾ ਸਾਹਿਬ ਹੀ ਹੈ , ਜਿਸ ਤਰਾਂ ਕਿ ਸਾਡੇ ਖਾਲਸਾ ਪੰਥ , ਪੰਥਕ ਜੰਗੀਂ ਫੋਜਾਂ ਦਾ symbol, ਨਿਸ਼ਾਨ , ਸ਼੍ਰੀ ਨਿਸ਼ਾਨ ਸਾਹਿਬ ਹੈ ਜੋ ਆਉਣ ਵਾਲੀ ਸੰਗਤ ਦੀਨ ਦੁੱਖੀ ਨੂੰ ਦਰਸਾਉਦੇਂ ਸਨ ਕਿ ਨਿਸਾਨ ਸਾਹਿਬ ਝੁਲਦਾ ਹੈ ਤਾਂ ਲੰਗਰ , ਸੇਵਾ , ਦੇਗ ਅਤੇ ਤੇਗ , ਰੱਖਿਆ ਹੋਵੇਗੀ ।
ਇਸੇਤਰਾਂ ਧੂਣਾ ਸਾਹਿਬ ਉਦਾਸੀ ਸਿੱਖ ਸੰਪਰਦਾ ਦਾ ਉਹ ਨਿਸ਼ਾਨ , symbol, code of conduct ਹੈ ਜੋ ਪ੍ਰਮਾਤਮਾ , ਹਰੀ ਦੀ ਬੰਦਗੀ ਕਰਨ ਵਾਲਿਆਂ ਤਿਆਗੀਆਂ ਵੈਰਾਗੀਆਂ ਲਈ ਜਾਤ ਪਾਤ, ਊਚ ਨੀਚ , ਭੇਦ ਭਾਵ , ਪਾਖੰਡ , ਮੋਹ ਮਾਇਆ ਤੋ ਨਿਰਲੇਪਤਾ ਦੀ ਗਵਾਹੀ ਭਰਦਾ ਹੈ।
ਇਸੇ ਲਈ ਸਾਡੇ ਸਿੱਖ ਪੰਥ ਅੰਦਰ ਖਾਲਸੇ ਦੇ ਨਿਸ਼ਾਨ ਸਾਹਿਬ ਵਾਂਗ ਹੀ ਸਾਡੀ ਉਦਾਸੀ ਸਿੱਖ ਸੰਪਰਦਾ ਦੇ ਨਿਸ਼ਾਨ ਦਾ ਸਤਕਾਰ, ਸਰਵਉੱਚਤਾ ਤੇ ਮਰਯਾਦਾ ਲਾਜਮੀ ਬਣਾਈ ਜਾਣੀ ਚਾਹੀਦੀ ਹੈ।
ਪੁਰਾਤਨ ਉਦਾਸੀ ਸਾਧੂਆਂ ਬਾਰੇ ਪੁਰਾਤਨ ਇਤਿਹਾਸ ਵਿੱਚੋੰ ਪੜਨ ਤੇ ਪਤਾ ਚਲਦਾ ਹੈ ਕਿ ਉਹ ਸੱਚਮੁੱਚ ਹੀ ਪੂਰਨ ਤਿਆਗੀ, ਗੁਰਮੁੱਖ ਤੇ ਵੈਰਾਗ ਦੀ ਮੂਰਤ ਹੁੰਦੇ ਸਨ।
ਪੰਜਾਬ ਦੇ ਅਜਕਲ ਦੇ ਕੁਝ ਡੇਰੇਦਾਰ ਉਦਾਸੀ ਸਾਧੂਆਂ, ਮਹੰਤਾਂ ਦੀ ਅਣਗਹਿਲੀ, ਬੇਪਰਵਾਹੀ ਕਾਰਨ ਹੀ ਕਈ ਪੁਰਾਤਨ ਧੂਣਾ ਸਾਹਿਬ ਅਲੋਪ ਹੋ ਗਏ ਹਨ ਜਿਵੇ ਕਿ ਬਾਰਠ ਸਾਹਿਬ ਦਾ ਧੂਣਾ ਸਾਹਿਬ,ਬਾਬਾ ਗੁੱਰਦਿਤਾ ਜੀ ਦਾ ਧੂਣਾ ਸਾਹਿਬ ਕਿਉਕਿ ਅੱਜਕਲ ਬਾਬਾ ਸ਼੍ਰੀ ਚੰਦ ਜੀ ਦੇ ਨਾਮ ਤੇ ਪ੍ਰਚਾਰ ਕਰਨ ਦੀ ਜਗਾ ਡੇਰਿਆਂ ਵਿੱਚ ਪਖੰਡ ਜਿਵੇ ਕਿ ਜੋਤਿਸ਼ ਵਿੱਦਿਆ, ਪੁੱਛਾਂ ਦੇਣੀਆਂ, ਗੱਦੀਆਂ ਲਾਉਣਾ, ਆਪਣੇ ਆਪ ਵਿੱਚ ਬਾਬਾ ਸ਼੍ਰੀ ਚੰਦ ਜੀ ਦੇ ਹਾਜਰ ਹੋਣ ਦੇ ਝੂਠੇ ਤੇ ਕੂੜ ਭਰੇ ਦਾਵੇ ਕਰਨੇ, ਇਸਤਰਾਂ ਪਖੰਡ ਚਲਾ ਚਲਾ ਕੇ ਆਪਣੀ ਆਪਣੀ ਰੋਟੀ ਹੀ ਚਲਾਈ ਜਾ ਰਹੀ ਹੈ, ਪਖੰਡ ਨੂੰ ਮਾਨਤਾ ਮਿਲ ਰਹੀ ਹੈ, ਸੰਪਰਦਾ ਵੱਲ , ਪ੍ਰਚਾਰ ਵੱਲ , ਬਾਬਾ ਜੀ ਦੇ ਉਪਦੇਸ਼ ਵੱਲ ਕੋਈ ਭੀ ਧਿਆਨ ਨਹੀ।
ਅੱਜਕਲ ਜਿਆਦਾਤਰ ਉਦਾਸੀ ਸਾਧੂ ਬਣ ਰਹੇ ਨਵੇ ਨੌਜਵਾਨ ਸਿਰਫ ਅੈਸ਼ੋ ਆਰਾਮ ,ਮਹਿੰਗੀਆਂ ਗੱਡੀਆਂ ਦੇ ਝੂਟੇ, ਖੁੱਦ ਦੀ ਪੂਜਾ ਕਰਾਉਣਾ, ਖੁੱਦ ਗੁਰੂ ਬਣ ਬਣ ਕੇ ਗੁਰਮੰਤਰ ਦੇਣਾ, ਗੁਰੂ ਗ੍ਰੰਥ ਸਾਹਿਬ ਤੋ ਤੌੜ ਕੇ ਪੁੱਛਾਂ ਕੱਢਣੀਆਂ, ਗੱਦੀਆਂ ਲਾਉਣਾਂ , ਜਾਦੂ ਮੰਤਰ ਆਦਿਕ ਪਖੰਡ ਕਰਮ ਕਰਦੇ ਹਨ , ਤੇ ਧੂਣਾ ਸਾਹਿਬ ਦੀ ਪਰਿਭਾਸ਼ਾ , ਮੋਹ ਮਾਇਆ ਦੇ ਤਿਆਗ ਅਤੇ ਅਸਲ ਮਕਸਦ ਆਤਮਾ ਪ੍ਰਮਾਤਮਾ ਨਾਲ ਏਕਤਾ ਦੇ ਮਕਸਦ ਨੂੰ ਲਗਭਗ ਭੁੱਲ ਚੁੱਕੇ ਹਨ।
ਇਸੇਲਈ ਆਮ ਸੰਗਤ ਦਾ ਡੇਰਿਆਂ ਤੋ ਵਿਸ਼ਵਾਸ਼ ਉੱਠ ਗਿਆ ਹੈ।
ਸਿੱਖ ਜੱਥੇਬੰਦੀਆਂ, ਸ਼੍ਰੋਮਣੀ ਕਮੇਟੀ ਨੂੰ ਬੇਨਤੀ ਹੈ ਕਿ ਉਦਾਸੀ ਸੰਪਰਦਾ ਦੀ ਵਿੱਲਖਣਤਾ ਨੂੰ ਖਤਮ ਨਾ ਕੀਤਾ ਜਾਵੇ,ਬਾਬਾ ਸ਼੍ਰੀ ਚੰਦ ਜੀ ਦੇ ਅਸਥਾਨਾ ਤੋ ਧੂਣਾ ਸਾਹਿਬ ਮਿੱਟੀ ਨਾਲ ਭਰ ਕੇ, ਪੂਰ ਕੇ ਖਤਮ ਕਰਕੇ ਉਦਾਸੀ ਸਿੱਖਾਂ ਨਾਲ ਧੱਕਾ ਨਾ ਕੀਤਾ ਜਾਵੇ ਸਗੋ ਧੂਣਾ ਸਹਿਬਾਨਾ ਅਤੇ ਗੁਰਸਿੱਖੀ ਮਰਿਯਾਦਾ ਧਾਰਨ ਕਰਨ ਵਾਲੇ ਡੇਰਿਆਂ ਤੇ ਅਸਥਾਨਾ ਦੀ ਸੁੱਰਖਿਆ ਨੂੰ ਲਾਜਮੀ ਕੀਤਾ ਜਾਵੇ।
ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦੀ ਜਾਇਦਾਦ ਵਿੱਚ ਬਣੇ ਡੇਰਿਆਂ ਦੀ ਮਰਿਯਾਦਾ ਨੂੰ ਖੁੱਦ ਬਾਬਾ ਸ਼੍ਰੀ ਚੰਦ ਜੀ ਦੇ ਭਗਤ ਪਿਆਰੇ ਆਮ ਸੰਗਤ ਪੱਕਾ ਕਰੇ, ਜਿਨਾਂ ਜਿਨਾਂ ਡੇਰਿਆਂ ਵਿੱਚ ਸਾਧ,ਮਹੰਤ ਗੁਰਬਾਣੀ ਧੂਣਾ ਸਾਹਿਬ ਦੀ ਮਰਿਯਾਦਾ ਤੋ ਉਲਟ ਪਖੰਡ ਚਲਾ ਰਹੇ ਹਨ , ਇਹੋ ਜੇ ਪਖੰਡੀਆਂ ਤੇ ਸੰਗਤ ਖੁੱਦ ਕਾਰਵਾਈ ਕਰੇ ਤੇ ਚੰਗੇ ਗੁਰਸਿੱਖ ਨੋਜਾਵਾਨਾਂ ਨੂੰ ਡੇਰਿਆਂ ਦੀ ਜੁੱਮੇਵਾਰੀ ਦਿੱਤੀ ਜਾਵੇ ਤਾਂ ਜੋ ਬਾਬਾ ਸ਼੍ਰੀ ਚੰਦ ਜੀ ਪ੍ਰਸੰਨ ਹੋ ਸਕਣ।
ਸਾਰੀ ਉਦਾਸੀ ਸੰਗਤ, ਭਗਤ, ਪੰਜਾਬ ਦੇ ਉਦਾਸੀ ਡੇਰਿਆਂ, ਅਸਥਾਨਾ ਦੇ ਮਹੰਤਾਂ , ਸਾਧੂਆਂ ਨੂੰ ਬੇਨਤੀ ਕਰਦੇ ਹਨ ਕਿ ਹੁਣ ਮੋਹ ਮਾਇਆ ਦੀ ਗੂੜੀ ਨੀਦ ਵਿੱਚੋ ਜਾਗ ਪੈਣ, ਅੈਸ਼ੋ ਆਰਾਮ ਦੀ ਨੀਦਰ ਵਿੱਚੋ ਉਠ ਖੜੋ ਅਤੇ ਉਦਾਸੀ ਸੰਪਰਦਾ ਦੇ ਪੁਰਾਤਨ ਪੂਰਨਿਆਂ ਤੇ ਚਲਦੇ ਹੋਏ ਧੂਣਾ ਸਾਹਿਬਾਨਾ ਦੀਆਂ ਮਰਯਾਦਾ ਅਤੇ ਗੁਰਬਾਣੀ ਦੇ ਨਿਰੰਤਰ ਪ੍ਰਵਾਹ ਚਲਾਏ ਜਾਣ।
ਅਸੀ ਨਾਨਕ ਪੰਥੀ ਉਦਾਸੀ ਸਿੱਖ , ਭਗਤ ਪਿਆਰੇ ਬਾਬਾ ਗੁਰਦਿੱਤਾ ਜੀ, ਮਹੰਤ ਕਿਰਪਾਲ ਦਾਸ ਵਾਂਗ ਸ਼ਾਸਤਰਧਾਰੀ ਹੋ ਕੇ ਆਪਣੇ ਇਸ਼ਟ ਗੁਰੂ ਗ੍ਰੰਥ ਸਾਹਿਬ ਅਤੇ ਧੂਣਾ ਸਾਹਿਬਾਨਾ ਦੀ ਰੱਖਿਆ ਕਰਾਂਗੇ ਅਤੇ ਪੰਜਾਬ ਦੇ ਹਰ ਡੇਰੇ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਮਰਿਯਾਦਾ ਨੂੰ ਯਕੀਨੀ ਬਣਾਵਾਗੇ।
ਧੰਨ ਸਤਗੁਰੂ ਨਾਨਕ ਦੇਵ ਜੀ
ਧੰਨ ਬਾਬਾ ਸ਼੍ਰੀ ਚੰਦ ਜੀ
ਧੰਨ ਬਾਬਾ ਗੁਰੱਦਿਤਾ ਜੀ
👏👏👏👏👏👏