Gyani Surjeet Singh Rafla

Gyani Surjeet Singh Rafla Sri Darbar Sahib Shri Amritsar Shahib

ਅਸੀਂ ਆਪਣੀ ਨਸ਼ਲ਼ਕੁਸ਼ੀ ਦਾ ਜਸ਼ਨ ਮਨਾ ਰਹੇ ਹਾਂ, ਬੜੀ ਛੇਤੀ ਅਸੀਂ ਭੁੱਲ ਗਏ ਕਿ ਅੱਜ ਦੇ ਦਿਨ ਸਾਡੇ ਨਾਲ ਕੀ ਵਾਪਰਿਆ ਸੀ ਦਿੱਲੀ ਦੀ ਧਰਤੀ ਤੇ ਪੂਰ...
01/11/2025

ਅਸੀਂ ਆਪਣੀ ਨਸ਼ਲ਼ਕੁਸ਼ੀ ਦਾ ਜਸ਼ਨ ਮਨਾ ਰਹੇ ਹਾਂ, ਬੜੀ ਛੇਤੀ ਅਸੀਂ ਭੁੱਲ ਗਏ ਕਿ ਅੱਜ ਦੇ ਦਿਨ ਸਾਡੇ ਨਾਲ ਕੀ ਵਾਪਰਿਆ ਸੀ ਦਿੱਲੀ ਦੀ ਧਰਤੀ ਤੇ ਪੂਰੇ ਹਿੰਦੁਸਤਾਨ ਦੇ ਵੱਖ-ਵੱਖ ਹਿੱਸਿਆਂ ਵਿੱਚ ਸਾਨੂੰ ਭੀੜ ਨੇ ਸ਼ਿਕਾਰ ਬਣਾਇਆ ਸਾਡੀਆਂ ਧੀਆਂ ਭੈਣਾਂ ਦੇ ਇੱਜਤਾਂ ਪੱਤਾਂ ਰੋਲੀਆਂ ਅਤੇ ਉਹਨਾਂ ਦੇ ਨਾਲ ਕੁਕਰਮ ਕੀਤੇ ਔਰ ਅਸੀਂ ਜਸ਼ਨ ਮਨਾ ਰਹੇ ਹਾਂ?

04/05/2021

BIG NEWS- तख्त श्री पटना साहिब जी को बम्ब से उड़ाने की धमकी,
मांगी 50 करोड़ की फिरौती
आखिर किसने दी धमकी ?

ਪਟਿਆਲਾ 16 ਫਰਵਰੀ ()ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਛੋਹ ਅਸਥਾਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਬਸੰਤ ਪੰਚਮ...
16/02/2021

ਪਟਿਆਲਾ 16 ਫਰਵਰੀ ()
ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਛੋਹ ਅਸਥਾਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਬਸੰਤ ਪੰਚਮੀ ਦਾ ਸਾਲਾਨਾ ਜੋੜ ਮੇਲ ਮੌਕੇ ਵੱਡੀ ਗਿਣਤੀ ’ਚ ਸੰਗਤਾਂ ਗੁਰੂ ਘਰ ਨਤਸਮਤਕ ਹੋਈਆਂ। ਇਸ ਮੌਕੇ ਸੰਗਤਾਂ ਨੇ ਪਵਿੱਤਰ ਸਰੋਵਰ ’ਚ ਸੰਗਤਾਂ ਨੇ ਆਸਥਾ ਨਾਲ ਇਸ਼ਨਾਨ ਕੀਤਾ ਅਤੇ ਪੰਗਤ-ਸੰਗਤ ਕਰਕੇ ਹਜ਼ੂਰੀ ਕੀਰਤਨੀ ਜਥਿਆਂ ਪਾਸੋਂ ਗੁਰਬਾਣੀ ਕਥਾ ਦਾ ਆਨੰਦ ਮਾਣਿਆ। ਤੜਕ ਸਵੇਰੇ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਜਸਪਿੰਦਰ ਸਿੰਘ ਜੀ ਨੇ ਆਸਾ ਦੀ ਵਾਰ ਦਾ ਕੀਰਤਨ ਕੀਤਾ ਅਤੇ ਗਿਆਨੀ ਪਿ੍ਰਤਪਾਲ ਸਿੰਘ ਨੇ ਕਥਾ ਪ੍ਰਵਾਹ ਰਾਹੀਂ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ। ਇਸ ਮੌਕੇ ਹਜ਼ੂਰੀ ਰਾਗੀ ਭਾਈ ਰਾਜਬੀਰ ਸਿੰਘ ਅਤੇ ਭਾਈ ਇੰਦਰਪ੍ਰੀਤ ਸਿੰਘ ਨੇ ਵੀ ਗੁਰਬਾਣੀ ਦਾ ਨਿਰੰਤਰ ਪ੍ਰਵਾਹ ਚਲਾਇਆ। ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਖੇ ਸਲਾਨਾ ਬਸੰਤ ਪੰਚਮੀ ਨੂੰ ਸਮਰਪਿਤ ਰੱਖੇ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਸਰਬੱਤ ਦੀ ਭਲੇ ਦੀ ਅਰਦਾਸ ਕੀਤੀ।
ਇਸ ਮੌਕੇ ਹੈਡ ਗ੍ਰੰਥੀ ਗਿਆਨੀ ਪ੍ਰਨਾਮ ਸਿੰਘ ਨੇ ਸੰਤ ਪੰਚਮੀ ਦੀ ਵਧਾਈ ਦਿੰਦਿਆਂ ਇਤਿਹਾਸ ਦੀ ਰੌਸ਼ਨੀ ’ਚ ਸੰਗਤਾਂ ਨੂੰ ਜਾਣੂੰ ਕਰਵਾਇਆ ਕਿ ਬਸੰਤ ਰੁੱਤ ਪ੍ਰਮਾਤਮਾ ਨਾਲ ਜੋੜਦੀ ਹੈ। ਉਨ੍ਹਾਂ ਕਿਹਾ ਕਿ ਸ਼ਬਦ ਗੁਰੂ ਸਮਰੱਥ ਹਨ, ਜੋ ਹਮੇਸ਼ਾ ਸਾਡੀ ਅਗਵਾਈ ਕਰਦੇ ਹਨ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ’ਚ ਬਸੰਤ ਪੰਚਮੀ ਦੀ ਵੱਡੀ ਮਹੱਤਤਾ ਹੈ। ਉਨ੍ਹਾਂ ਕਿਹਾ ਕਿ ਬਸੰਤ ਭਾਵੇਂ ਬਦਲਦੇ ਮੌਸਮ ਦਾ ਪ੍ਰਤੀਕ ਹੈ, ਪਰ ਮਨੁੱਖ ਨੂੰ ਵੀ ਸਵੈ ਪੜਚੋਲ ਕਰਦੇ ਹੋਏ ਆਪਣੀ ਮਨੁੱਖੀ ਜੀਵਨ ਜਾਂਚ ਤੇ ਆਚਾਰ ਵਿਹਾਰ ’ਚ ਵੀ ਬਦਲਾਅ ਲਿਆਉਣਾ ਚਾਹੀਦਾ ਹੈ। ਇਸ ਮੌਕੇ ਅੰਤਿ੍ਰੰਗ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ, ਅਜਮੇਰ ਸਿੰਘ ਖੇੜਾ, ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਜਥੇਦਾਰ ਸ਼ਵਿੰਦਰ ਸਿੰਘ ਸੱਭਰਵਾਲ, ਐਡੀਸ਼ਨਲ ਸਕੱਤਰ ਪਰਮਜੀਤ ਸਿੰਘ ਸਰੋਆ, ਮੈਨੇਜਰ ਕਰਨੈਲ ਸਿੰਘ ਨਾਭਾ, ਐਡੀਸ਼ਨਲ ਮੈਨੇ. ਕਰਨੈਲ ਸਿੰਘ, ਅਮਰਪਾਲ ਸਿੰਘ, ਮੀਤ ਮੈਨੇ. ਇੰਦਰਜੀਤ ਸਿੰਘ, ਪ੍ਰਚਾਰਕ ਬਲਦੇਵ ਸਿੰਘ ਓਗਰਾ, ਹਰਪ੍ਰੀਤ ਸਿੰਘ, ਪਰਵਿੰਦਰ ਸਿੰਘ ਬਰਾੜਾ, ਲਖਵਿੰਦਰ ਸਿੰਘ ਅਜਰੌਰ ਤੋਂ ਇਲਾਵਾ ਸ਼ੋ੍ਰਮਣੀ ਕਮੇਟੀ ਦੇ ਅਧਿਕਾਰੀ ਅਤੇ ਸਟਾਫ ਵੀ ਹਾਜ਼ਰ ਰਿਹਾ। ਬਸੰਤ ਪੰਚਮੀ ਮੌਕੇ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਖੇ ਢਾਡੀ ਦਰਬਾਰ ਦਾ ਆਯੋਜਨ ਵੀ ਕੀਤਾ ਗਿਆ। ਇਸ ਮੌਕੇ ਭਾਈ ਲਖਵਿੰਦਰ ਸਿੰਘ ਢਾਡੀ ਜੱਥਾ, ਭਾਈ ਗੁਰਪਿਆਰ ਸਿੰਘ ਜੌਹਰ, ਭਾਈ ਸੀਤਲ ਸਿੰਘ ਮਿਸ਼ਰਾ ਢਾਡੀ ਜੱਥਾ, ਭਾਈ ਸਤਪਾਲ ਸਿੰਘ ਐਮ ਏ, ਕਵੀਸ਼ਰ ਭਾਈ ਜੀਵਨ ਸਿੰਘ ਘਰਾਚੋਂ ਨੇ ਸੰਗਤਾਂ ’ਚ ਧਰਮ ਪ੍ਰਤੀ ਦਿ੍ਰੜਤਾ ਪੈਦਾ ਕਰਨ ਵਾਲਾ ਇਤਿਹਾਸ ਸੁਣਾਇਆ।
(ਡੱਬੀ)
ਕਵੀ ਦਰਬਾਰ ’ਚ ਕਵੀਆਂ ਨੇ ਸੁਣਾਇਆ ਕੌਮ ਦਾ ਸ਼ਾਨਾਮੱਤਾ ਇਤਿਹਾਸ
ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਖੇ ਕਵੀ ਦਰਬਾਰ ਕਰਵਾਇਆ ਗਿਆ। ਇਸ ਮੌਕੇ ਕਵੀ ਪਾਈ ਅਵਤਾਰ ਸਿੰਘ ਤਾਰੀ, ਕਵੀ ਭਾਈ ਕੁਲਦੀਪ ਸਿੰਘ ਬਰਾਗਰੇ, ਕਵੀ ਅਜੀਤ ਸਿੰਘ ਰਤਨ, ਕਵੀ ਭਾਈ ਬਲਬੀਰ ਸਿੰਘ ਬੱਲ, ਕਵੀ ਭਾਈ ਹਰਨੇਕ ਸਿੰਘ ਬਡਾਲੀ, ਕਵੀ ਭਾਈ ਹਰਮਿੰਦਰਪਾਲ ਸਿੰਘ ਦਿਲਖੁਸ਼, ਕਵੀ ਭਾਈ ਬਲਵੀਰ ਸਿੰਘ ਕੋਮਲ, ਕਵੀ ਬੀਬੀ ਮਨਜੀਤ ਸਿੰਘ ਪਹੁੰਵਿੰਡ, ਕਵੀ ਭਾਈ ਚੈਨ ਸਿੰਘ ਚੱਕਰਵਰਤੀ (ਦਸੂਹਾ) ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਦਸਮੇਸ਼ ਪਿਤਾ ਅਤੇ ਗੁਰੂ ਸਾਹਿਬਾਨ ਦੀ ਉਸਤਤ ’ਚ ਕਾਵਿ ਰਚਨਾ ਰਾਹੀਂ ਕੌਮ ਦੇ ਸ਼ਾਨਾਮੱਤਾ ਇਤਿਹਾਸ ’ਤੇ ਚਾਨਣਾ ਪਾਇਆ।
ਫੋਟੋ : ਬਸੰਤ ਪੰਚਮੀ ਦੇ ਸਲਾਨਾ ਜੋੜ ਮੇਲ ਮੌਕੇ ਗੁਰਦੁਆਰਾ ਸਾਹਿਬ ਵਿਖੇ ਵੱਡੀ ਗਿਣਤੀ ’ਚ ਨਤਮਸਤਕ ਹੁੰਦੀ ਸੰਗਤ।
ਫੋਟੋ : ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ’ਚ ਢਾਡੀ-ਕਵੀਸ਼ਰ ਸੰਗਤਾਂ ਨੂੰ ਇਤਿਹਾਸ ਨਾਲ ਜੋੜਦੇ ਹੋਏ।
ਫੋਟੋ : ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਖੇ ਕਵੀ ਦਰਬਾਰ ਮੌਕੇ ਕਵੀ ਭਾਈ ਬਲਬੀਰ ਬੱਲ ਇਤਿਹਾਸਕ ਕਵਿਤਾਵਾਂ ਸੁਣਾਉਂਦੇ ਹੋਏ।
ਫੋਟੋ : ਗੁਰਦੁਆਰਾ ਸਾਹਿਬ ਦੇ ਪਵਿੱਤਰ ਸਰੋਵਰ ’ਚ ਸੰਗਤਾਂ ਇਸ਼ਨਾਨ ਕਰਦੀਆਂ ਹੋਈਆਂ।
ਫੋਟੋ : ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਬਸੰਤ ਪੰਚਮੀ ਜੋੜ ਮੇਲ ਦੀਆਂ ਵੱਖ-ਵੱਖ ਤਸਵੀਰਾਂ।

19/01/2021

🙏 ਤਵ ਪ੍ਰਸਾਦਿ 🙏

*ਪ੍ਰਸਿੱਧ ਚਿੱਤਰਕਾਰਾਂ ਦੀ ਮਿਹਨਤ ਨਾਲ ਤਿਆਰ ਕੀਤੀਆਂ ਗਈਆਂ  ਇਹ ਕੈਨਵਸ ਤਸਵੀਰਾਂ (Paintings)  ਜੋ ਸਿੱਖ ਇਤਿਹਾਸ ਨੂੰ ਦਰਸਾਉਂਦੀਆਂ ਹਨ,, ਕਰੋ ...
18/11/2020

*ਪ੍ਰਸਿੱਧ ਚਿੱਤਰਕਾਰਾਂ ਦੀ ਮਿਹਨਤ ਨਾਲ ਤਿਆਰ ਕੀਤੀਆਂ ਗਈਆਂ ਇਹ ਕੈਨਵਸ ਤਸਵੀਰਾਂ (Paintings) ਜੋ ਸਿੱਖ ਇਤਿਹਾਸ ਨੂੰ ਦਰਸਾਉਂਦੀਆਂ ਹਨ,, ਕਰੋ ਦਰਸ਼ਨ ਅਤੇ ਸ਼ੇਅਰ ਕਰੋ ਬਾਕੀ ਵੀ ਕਰਨ ਦਰਸ਼ਨ ਜੀ।

सरदार करतार सिंह सराभा अमर रहे अमर रहे अमर रहे। #शहीदी_दिवस_पर_विशेष🙏करतार सिंह सराभा जिसने भारत की स्वतंत्रता के लिए गद...
16/11/2020

सरदार करतार सिंह सराभा अमर रहे अमर रहे अमर रहे।
#शहीदी_दिवस_पर_विशेष🙏
करतार सिंह सराभा जिसने भारत की स्वतंत्रता के लिए गदर पार्टी का संगठन किया जिसका नेतृत्व करने वाला 19 वर्ष का करतार सिंह सराभा था। सिखों ने इस गदर पार्टी का साथ दिया और कुर्बानियां भी थी लेकिन दुख से कहना पड़ता है कि भारत का मीडिया भारत के राजनीतिक लोग इस नौजवान शहीद को कभी याद नहीं करते हैं, मैं आज देखता हूं कि कितने लोगों श्रद्धा के सुमन अर्पित करते हैं, वे नहीं करेंगे, क्योंकि नहीं वह एक सिख था, हमारे देश का दुर्भाग्य है।

ਇਕਾਂਤ ਤੋਂ ਬਿਨਾ ਆਪਣੇ ਆਪ ਨੂੰ ਪੜਨਾ ਬੜਾ ਔਖਾ ਹੈ| ਜਦ ਜੀਵਨ ਵਿਚ ਇਕਾਂਤ ਨਸੀਬ ਹੋਵੇ, ਤਾ ਆਪਣੇ ਅੰਦਰ ਝਾਤੀ ਮਾਰ ਕੇ ਵੇਖਣਾ ਕਿ ਵਾਸਤਵਿਕ ਅੱਸੀ ...
14/10/2020

ਇਕਾਂਤ ਤੋਂ ਬਿਨਾ ਆਪਣੇ ਆਪ ਨੂੰ ਪੜਨਾ ਬੜਾ ਔਖਾ ਹੈ| ਜਦ ਜੀਵਨ ਵਿਚ ਇਕਾਂਤ ਨਸੀਬ ਹੋਵੇ, ਤਾ ਆਪਣੇ ਅੰਦਰ ਝਾਤੀ ਮਾਰ ਕੇ ਵੇਖਣਾ ਕਿ ਵਾਸਤਵਿਕ ਅੱਸੀ ਕੀ ਹਾਂ| ਆਮ ਲੋਗ ਤਨਹਾਈ (ਇਕਾਂਤ) ਨੂੰ ਕਰੋਪੀ ਸਮਝਦੇ ਹਨ| ਦਰਅਸਲ ਤਨਹਾਈ ਵਿਚ ਮਨੁੱਖ ਦੀ ਅਸਲੀ ਤਸਵੀਰ ਉਸਦੇ ਸਾਮਣੇ ਆ ਜਾਂਦੀ ਹੈ; ਤੇ ਅਸਲੀ ਰੂਪ ਚਿੰਤਾ, ਦੁੱਖ, ਕ੍ਰੋਧ, ਲੋਭ, ਤੇ ਭੈ ਨਾਲ ਭਰਿਆ ਹੋਇਆ ਹੈ|

ਭੀੜ ਵਿਚ ਰਹਿਣ ਦੀ ਅਸਲੀ ਦੀ ਐਸੀ ਆਦਤ ਪੈ ਗਈ ਹੈ ਕੀ ਜਦ ਕੱਲਾ ਵੀ ਹੋਵੇ ਤਾ ਕਲਪਨਾ ਦੀ ਭੀੜ ਇਕੱਠੀ ਕਰ ਲੈਂਦਾ ਹੈ| ਬੇਸ਼ੁਮਾਰ ਸੁਪਨੇ ਸੰਜਓ ਲੈਂਦਾ ਹੈ| ਇਕ ਦਫ਼ਾ ਜੀਵਨ ਦੇ ਸਹੀ ਦਰਸ਼ਨ ਇਕਾਂਤ ਵਿਚ ਕਰ ਲਏ ਜਾਣ| ਗੁਰ-ਸ਼ਬਦ ਨੂੰ ਅੰਦਰ ਥਾਂ ਦੇ ਦਿੱਤੀ ਜਾਵੇ| ਐਸਾ ਮਨੁੱਖ ਭੀੜ ਨੂੰ ਵੇਖ ਕੇ ਆਪਣੇ ਆਪ ਨੂੰ ਭੁੱਲਦਾ ਨਹੀਂ ਤੇ ਇਕਾਂਤ ਵਿਚ ਬੇਜ਼ਾਰ ਨਹੀਂ ਹੁੰਦਾ:

ਰਹਹਿ ਇਕਾਂਤਿ ਏਕੋ ਮਨਿ ਵਸਿਆ ਆਸਾ ਮਾਹਿ ਨਿਰਾਸੋ||
ਅਗਮੁ ਅਗੋਚਰੁ ਦੇਖ ਦਿਖਾਏ ਨਾਨਕੁ ਤਾ ਕਾ ਦਾਸੋ||

ਇੱਕ ਦਾ ਵੱਸ ਜਾਣਾ ਮਨੁੱਖ ਨੂੰ ਇਕਾਂਤੀ ਬਣਾ ਦੇਂਦਾ ਹੈ ਔਰ ਭੀੜ ਵਿੱਚ ਵੀ ਇੱਕ ਨਾਲ ਸੰਬੰਧ ਜੁੜਿਆ ਰਹਿੰਦਾ ਹੈ|

-ਗਿਆਨੀ ਸੰਤ ਸਿੰਘ ਜੀ ਮਸਕੀਨ

13/10/2020

Waheguru ji Ka khalsa
Waheguru ji ki fathe

Address

Amritsar

Telephone

+919457066763

Website

Alerts

Be the first to know and let us send you an email when Gyani Surjeet Singh Rafla posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Gyani Surjeet Singh Rafla:

Share