Punjab Sikh Tv

Punjab Sikh Tv ਸਾਂਝਾ ਪੰਜਾਬ

26/08/2026

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸੱਚਖੰਡ ਤਖਤ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ ਸਾਹਿਬ🙏🌹🌷 #ਤੀਜਾਤਖਤਸਾਹਿਬ

ਤਿਲੰਗ ਮਃ ੧ ॥
ਇਆਨੜੀਏ ਮਾਨੜਾ ਕਾਇ ਕਰੇਹਿ ॥ ਆਪਨੜੈ ਘਰਿ ਹਰਿ ਰੰਗੋ ਕੀ ਨ ਮਾਣੇਹਿ ॥ ਸਹੁ ਨੇੜੈ ਧਨ ਕੰਮਲੀਏ ਬਾਹਰੁ ਕਿਆ ਢੂਢੇਹਿ ॥ ਭੈ ਕੀਆ ਦੇਹਿ ਸਲਾਈਆ ਨੈਣੀ ਭਾਵ ਕਾ ਕਰਿ ਸੀਗਾਰੋ ॥ ਤਾ ਸੋਹਾਗਣਿ ਜਾਣੀਐ ਲਾਗੀ ਜਾ ਸਹੁ ਧਰੇ ਪਿਆਰੋ ॥੧॥ ਇਆਣੀ ਬਾਲੀ ਕਿਆ ਕਰੇ ਜਾ ਧਨ ਕੰਤ ਨ ਭਾਵੈ ॥ ਕਰਣ ਪਲਾਹ ਕਰੇ ਬਹੁਤੇਰੇ ਸਾ ਧਨ ਮਹਲੁ ਨ ਪਾਵੈ ॥ ਵਿਣੁ ਕਰਮਾ ਕਿਛੁ ਪਾਈਐ ਨਾਹੀ ਜੇ ਬਹੁਤੇਰਾ ਧਾਵੈ ॥ ਲਬ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹਿ ਸਮਾਣੀ ॥ ਇਨੀ ਬਾਤੀ ਸਹੁ ਪਾਈਐ ਨਾਹੀ ਭਈ ਕਾਮਣਿ ਇਆਣੀ ॥੨॥ ਜਾਇ ਪੁਛਹੁ ਸੋਹਾਗਣੀ ਵਾਹੈ ਕਿਨੀ ਬਾਤੀ ਸਹੁ ਪਾਈਐ ॥ ਜੋ ਕਿਛੁ ਕਰੇ ਸੋ ਭਲਾ ਕਰਿ ਮਾਨੀਐ ਹਿਕਮਤਿ ਹੁਕਮੁ ਚੁਕਾਈਐ ॥ ਜਾ ਕੈ ਪ੍ਰੇਮਿ ਪਦਾਰਥੁ ਪਾਈਐ ਤਉ ਚਰਣੀ ਚਿਤੁ ਲਾਈਐ ॥ ਸਹੁ ਕਹੈ ਸੋ ਕੀਜੈ ਤਨੁ ਮਨੋ ਦੀਜੈ ਐਸਾ ਪਰਮਲੁ ਲਾਈਐ ॥ ਏਵ ਕਹਹਿ ਸੋਹਾਗਣੀ ਭੈਣੇ ਇਨੀ ਬਾਤੀ ਸਹੁ ਪਾਈਐ ॥੩॥ ਆਪੁ ਗਵਾਈਐ ਤਾ ਸਹੁ ਪਾਈਐ ਅਉਰੁ ਕੈਸੀ ਚਤੁਰਾਈ ॥ ਸਹੁ ਨਦਰਿ ਕਰਿ ਦੇਖੈ ਸੋ ਦਿਨੁ ਲੇਖੈ ਕਾਮਣਿ ਨਉ ਨਿਧਿ ਪਾਈ ॥ ਆਪਣੇ ਕੰਤ ਪਿਆਰੀ ਸਾ ਸੋਹਾਗਣਿ ਨਾਨਕ ਸਾ ਸਭਰਾਈ ॥ ਐਸੈ ਰੰਗਿ ਰਾਤੀ ਸਹਜ ਕੀ ਮਾਤੀ ਅਹਿਨਿਸਿ ਭਾਇ ਸਮਾਣੀ ॥ ਸੁੰਦਰਿ ਸਾਇ ਸਰੂਪ ਬਿਚਖਣਿ ਕਹੀਐ ਸਾ ਸਿਆਣੀ ॥੪॥੨॥੪॥

तिलंग मः १ ॥
इआनड़ीए मानड़ा काए करेहि ॥ आपनड़ै घरि हरि रंगो की न माणेहि ॥ सहु नेड़ै धन कमलीए बाहरु किआ ढूढेहि ॥ भै कीआ देहि सलाईआ नैणी भाव का करि सीगारो ॥ ता सोहागणि जाणीऐ लागी जा सहु धरे पिआरो ॥१॥ इआणी बाली किआ करे जा धन कंत न भावै ॥ करण पलाह करे बहुतेरे सा धन महलु न पावै ॥ विणु करमा किछु पाईऐ नाही जे बहुतेरा धावै ॥ लब लोभ अहंकार की माती माइआ माहि समाणी ॥ इनी बाती सहु पाईऐ नाही भई कामणि इआणी ॥२॥ जाइ पुछहु सोहागणी वाहै किनी बाती सहु पाईऐ ॥ जो किछु करे सो भला करि मानीऐ हिकमति हुकमु चुकाईऐ ॥ जा कै प्रेमि पदारथु पाईऐ तउ चरणी चितु लाईऐ ॥ सहु कहै सो कीजै तनु मनो दीजै ऐसा परमलु लाईऐ ॥ एव कहहि सोहागणी भैणे इनी बाती सहु पाईऐ ॥३॥ आपु गवाईऐ ता सहु पाईऐ अउरु कैसी चतुराई ॥ सहु नदरि करि देखै सो दिनु लेखै कामणि नउ निधि पाई ॥ आपणे कंत पिआरी सा सोहागणि नानक सा सभराई ॥ ऐसै रंगि राती सहज की माती अहिनिसि भाए समाणी ॥ सुंदरि साइ सरूप बिचखणि कहीऐ सा सिआणी ॥४॥२॥४॥

Tilang, First Mehl: O foolish and ignorant soul-bride, why are you so proud? Within the home of your own self, why do you not enjoy the Love of your Lord? Your Husband Lord is so very near, O foolish bride; why do you search for Him outside? Apply the Fear of God as the mascara to adorn your eyes, and make the Love of the Lord your ornament. Then, you shall be known as a devoted and committed soul-bride, when you enshrine love for your Husband Lord. ||1|| What can the silly young bride do, if she is not pleasing to her Husband Lord? She may plead and implore so many times, but still, such a bride shall not obtain the Mansion of the Lord's Presence. Without the karma of good deeds, nothing is obtained, although she may run around frantically. She is intoxicated with greed, pride and egotism, and engrossed in Maya.
She cannot obtain her Husband Lord in these ways; the young bride is so foolish! ||2|| Go and ask the happy, pure soul-brides, how did they obtain their Husband Lord? Whatever the Lord does, accept that as good; do away with your own cleverness and self-will. By His Love, true wealth is obtained; link your consciousness to His lotus feet. As your Husband Lord directs, so you must act; surrender your body and mind to Him, and apply this perfume to yourself.
So speaks the happy soul-bride, O sister; in this way, the Husband Lord is obtained. ||3||
Give up your selfhood, and so obtain your Husband Lord; what other clever tricks are of any use? When the Husband Lord looks upon the soul-bride with His Gracious Glance, that day is historic - the bride obtains the nine treasures. She who is loved by her Husband Lord, is the true soul-bride; O Nanak, she is the queen of all. Thus she is imbued with His Love, intoxicated with delight; day and night, she is absorbed in His Love.She is beautiful, glorious and brilliant; she is known as truly wise. ||4||2||4||

ਪਦਅਰਥ: ਇਆਨੀ = ਅੰਞਾਣ ਕੁੜੀ। ਇਆਨੜੀ = ਬਹੁਤ ਅੰਞਾਣ ਕੁੜੀ। ਇਆਨੜੀਏ = ਹੇ ਬਹੁਤ ਅੰਞਾਣ ਜਿੰਦੇ! ਮਾਨੜਾ = ਕੋਝਾ ਮਾਣ। ਕਾਇ = ਕਿਉਂ? ਕਰੇਹਿ = ਤੂੰ ਕਰਦੀ ਹੈਂ। ਘਰਿ = ਘਰ ਵਿਚ, ਹਿਰਦੇ ਵਿਚ। ਰੰਗੋ = ਰੰਗੁ, ਆਨੰਦ। ਕੀ = ਕਿਉਂ? ਧਨ ਕੰਮਲੀਏ = ਹੇ ਭੋਲੀ ਜੀਵ = ਇਸਤ੍ਰੀਏ! ਬਾਹਰੁ = ਬਾਹਰਲਾ ਜਗਤ {ਨੋਟ:'ਬਾਹਰਿ' ਅਤੇ 'ਬਾਹਰੁ' ਦਾ ਫ਼ਰਕ ਚੇਤੇ ਰੱਖਣ = ਜੋਗ ਹੈ}। ਭਾਵ ਕਾ = ਪ੍ਰੇਮ ਦਾ। ਸਲਾਈ = ਸੁਰਮਚੂ ਜਿਸ ਨਾਲ ਅੱਖਾਂ ਵਿਚ ਸੁਰਮਾ ਪਾਈਦਾ ਹੈ। ਲਾਗੀ = ਲੱਗੀ ਹੋਈ, ਜੁੜੀ ਹੋਈ।੧।ਕਿਆ ਕਰੇ = ਕੀਹ ਕਰ ਸਕਦੀ ਹੈ? ਕੰਤ ਨ ਭਾਵੈ = ਕੰਤ ਨੂੰ ਚੰਗੀ ਨਾਹ ਲੱਗੇ। ਕਰਣ ਪਲਾਹ = {करूणाप्रलाप} ਤਰਲੇ, ਕੀਰਨੇ।ਸਾਧਨ = ਜੀਵ = ਇਸਤ੍ਰੀ। ਕਰਮਾ = ਕਰਮ, ਬਖ਼ਸ਼ਸ਼। ਧਾਵੈ = ਦੌੜ = ਭੱਜ ਕਰੇ। ਮਾਤੀ = ਮੱਤੀ ਹੋਈ, ਮਸਤ। ਇਨੀ ਬਾਤੀ = ਇਹਨਾਂ ਗੱਲਾਂ ਨਾਲ। ਕਾਮਣਿ = ਇਸਤ੍ਰੀ।੨।ਵਾਹੈ– ਉਹਨਾਂ ਨੂੰ। ਹਿਕਮਤਿ = ਚਲਾਕੀ। ਹੁਕਮੁ = ਧੱਕਾ, ਵਧੀਕੀ, ਜੋਰਾਵਰੀ। ਜਾ ਕੈ ਪ੍ਰੇਮਿ = ਜਿਸ ਦੇ ਪ੍ਰੇਮ ਦੀ ਰਾਹੀਂ। ਤਉ = ਉਸ ਦੀ। ਮਨੋ = ਮਨੁ। ਪਰਮਲੁ = ਸੁਗੰਧੀ। ਏਵ = ਇਸ ਤਰ੍ਹਾਂ। ਕਹਹਿ = ਕਹਿੰਦੀਆਂ ਹਨ।੩।ਆਪੁ = ਆਪਾ = ਭਾਵ। ਅਉਰੁ = ਕੋਈ ਹੋਰ ਉੱਦਮ। ਕੈਸੀ ਚਤੁਰਾਈ = ਵਿਅਰਥ ਚਲਾਕੀ। ਲੇਖੈ = ਲੇਖੇ ਵਿਚ, ਸਫਲ। ਨਉਨਿਧਿ = ਨੌ ਖ਼ਜ਼ਾਨੇ। ਸਭਰਾਈ = ਭਰਾਵਾਂ ਵਾਲੀ, ਸਾਰੇ ਪਰਵਾਰ ਵਿਚ ਆਦਰ ਵਾਲੀ। ਰੰਗਿ = ਰੰਗ ਵਿਚ। ਰਾਤੀ = ਰੱਤੀ ਹੋਈ, ਰੰਗੀ ਹੋਈ। ਅਹਿ = ਦਿਨ। ਨਿਸਿ = ਰਾਤ। ਭਾਇ = ਭਾਉ ਵਿਚ, ਪ੍ਰੇਮ ਵਿਚ। ਸੁੰਦਰਿ = ਸੁੰਦਰੀ, ਸੋਹਣੀ। ਸਾਈ = ਉਹੀ ਇਸਤ੍ਰੀ। ਸਰੂਪ = ਰੂਪ ਵਾਲੀ। ਬਿਚਖਣਿ = ਅਕਲ ਵਾਲੀ {विचक्षण = ਤੀਖਣ = ਬੁਧਿ}। ਸਾ = ਉਹ ਇਸਤ੍ਰੀ।੪।

ਅਰਥ: ਹੇ ਬਹੁਤ ਅੰਞਾਣ ਜਿੰਦੇ! ਇਤਨਾ ਕੋਝਾ ਮਾਣ ਤੂੰ ਕਿਉਂ ਕਰਦੀ ਹੈਂ? ਪਰਮਾਤਮਾ ਤੇਰੇ ਆਪਣੇ ਹੀ ਹਿਰਦੇ-ਘਰ ਵਿਚ ਹੈ, ਤੂੰ ਉਸ (ਦੇ ਮਿਲਾਪ) ਦਾ ਆਨੰਦ ਕਿਉਂ ਨਹੀਂ ਮਾਣਦੀ? ਹੇ ਭੋਲੀ ਜੀਵ ਇਸਤ੍ਰੀਏ! ਪਤੀ-ਪ੍ਰਭੂ (ਤੇਰੇ ਅੰਦਰ ਹੀ ਤੇਰੇ) ਨੇੜੇ ਵੱਸ ਰਿਹਾ ਹੈ, ਤੂੰ (ਜੰਗਲ ਆਦਿਕ) ਬਾਹਰਲਾ ਸੰਸਾਰ ਕਿਉਂ ਭਾਲਦੀ ਫਿਰਦੀ ਹੈਂ? (ਜੇ ਤੂੰ ਉਸ ਦਾ ਦੀਦਾਰ ਕਰਨਾ ਹੈ, ਤਾਂ ਆਪਣੀਆਂ ਗਿਆਨ ਦੀਆਂ) ਅੱਖਾਂ ਵਿਚ (ਪ੍ਰਭੂ ਦੇ) ਡਰ-ਅਦਬ (ਦੇ ਸੁਰਮੇ) ਦੀਆਂ ਸਲਾਈਆਂ ਪਾ, ਪ੍ਰਭੂ ਦੇ ਪਿਆਰ ਦਾ ਹਾਰ-ਸਿੰਗਾਰ ਕਰ।ਜੀਵ-ਇਸਤ੍ਰੀ ਤਦੋਂ ਹੀ ਸੋਹਾਗ ਭਾਗ ਵਾਲੀ ਤੇ ਪ੍ਰਭੂ-ਚਰਨਾਂ ਵਿਚ ਜੁੜੀ ਹੋਈ ਸਮਝੀ ਜਾਂਦੀ ਹੈ, ਜਦੋਂ ਪ੍ਰਭੂ-ਪਤੀ ਉਸ ਨਾਲ ਪਿਆਰ ਕਰੇ।੧।(ਪਰ) ਅੰਞਾਣ ਜੀਵ-ਇਸਤ੍ਰੀ ਭੀ ਕੀਹ ਕਰ ਸਕਦੀ ਹੈ ਜੇ ਉਹ ਜੀਵ-ਇਸਤ੍ਰੀ ਖਸਮ-ਪ੍ਰਭੂ ਨੂੰ ਚੰਗੀ ਹੀ ਨਾਹ ਲੱਗੇ? ਅਜੇਹੀ ਜੀਵ-ਇਸਤ੍ਰੀ ਭਾਵੇਂ ਕਿਤਨੇ ਹੀ ਤਰਲੇ ਪਈ ਕਰੇ, ਉਹ ਪਤੀ-ਪ੍ਰਭੂ ਦਾ ਮਹਲ-ਘਰ ਲੱਭ ਹੀ ਨਹੀਂ ਸਕਦੀ। (ਅਸਲ ਗੱਲ ਇਹ ਹੈ ਕਿ)ਜੀਵ-ਇਸਤ੍ਰੀ ਭਾਵੇਂ ਕਿਤਨੀ ਹੀ ਦੌੜ-ਭੱਜ ਕਰੇ, ਪ੍ਰਭੂ ਦੀ ਮੇਹਰ ਦੀ ਨਜ਼ਰ ਤੋਂ ਬਿਨਾ ਕੁਝ ਭੀ ਹਾਸਲ ਨਹੀਂ ਹੁੰਦਾ।ਜੇ ਜੀਵ-ਇਸਤ੍ਰੀ ਜੀਭ ਦੇ ਚਸਕੇ ਲਾਲਚ ਤੇ ਅਹੰਕਾਰ (ਆਦਿਕ) ਵਿਚ ਹੀ ਮਸਤ ਰਹੇ, ਅਤੇ ਸਦਾ ਮਾਇਆ (ਦੇ ਮੋਹ) ਵਿਚ ਡੁੱਬੀ ਰਹੇ, ਤਾਂ ਇਹਨੀਂ ਗੱਲੀਂ ਖਸਮ ਪ੍ਰਭੂ ਨਹੀਂ ਮਿਲਦਾ। ਉਹ ਜੀਵ-ਇਸਤ੍ਰੀ ਅੰਞਾਣ ਹੀ ਰਹੀ (ਜੋ ਵਿਕਾਰਾਂ ਵਿਚ ਭੀ ਮਸਤ ਰਹੇ ਤੇ ਫਿਰ ਭੀ ਸਮਝੇ ਕਿ ਉਹ ਪਤੀ-ਪ੍ਰਭੂ ਨੂੰ ਪ੍ਰਸੰਨ ਕਰ ਸਕਦੀ ਹੈ) ।੨।

(ਜਿਨ੍ਹਾਂ ਨੂੰ ਪਤੀ-ਪ੍ਰਭੂ ਮਿਲ ਪਿਆ ਹੈ, ਬੇਸ਼ਕ) ਉਹਨਾਂ ਸੁਹਾਗ ਭਾਗ ਵਾਲੀਆਂ ਨੂੰ ਜਾ ਕੇ ਪੁੱਛ ਵੇਖੋ ਕਿ ਕਿਹਨੀਂ ਗੱਲੀਂ ਖਸਮ-ਪ੍ਰਭੂ ਮਿਲਦਾ ਹੈ, (ਉਹ ਇਹੀ ਉੱਤਰ ਦੇਂਦੀਆਂ ਹਨ ਕਿ) ਚਲਾਕੀ ਤੇ ਧੱਕਾ ਛੱਡ ਦਿਉ, ਜੋ ਕੁਝ ਪ੍ਰਭੂ ਕਰਦਾ ਹੈ ਉਸ ਨੂੰ ਚੰਗਾ ਸਮਝ ਕੇ (ਸਿਰ ਮੱਥੇ ਤੇ) ਮੰਨੋ, ਜਿਸ ਪ੍ਰਭੂ ਦੇ ਪ੍ਰੇਮ ਦਾ ਸਦਕਾ ਨਾਮ-ਵਸਤ ਮਿਲਦੀ ਹੈ ਉਸ ਦੇ ਚਰਨਾਂ ਵਿਚ ਮਨ ਜੋੜੋ, ਖਸਮ-ਪ੍ਰਭੂ ਜੋ ਹੁਕਮ ਕਰਦਾ ਹੈ ਉਹ ਕਰੋ, ਆਪਣਾ ਸਰੀਰ ਤੇ ਮਨ ਉਸ ਦੇ ਹਵਾਲੇ ਕਰੋ, ਬੱਸ! ਇਹ ਸੁਗੰਧੀ (ਜਿੰਦ ਵਾਸਤੇ) ਵਰਤੋ। ਸੋਹਾਗ ਭਾਗ ਵਾਲੀਆਂ ਇਹੀ ਆਖਦੀਆਂ ਹਨ ਕਿ ਹੇ ਭੈਣ! ਇਹਨੀਂ ਗੱਲੀਂ ਹੀ ਖਸਮ-ਪ੍ਰਭੂ ਮਿਲਦਾ ਹੈ।੩।
ਖਸਮ-ਪ੍ਰਭੂ ਤਦੋਂ ਹੀ ਮਿਲਦਾ ਹੈ ਜਦੋਂ ਆਪਾ-ਭਾਵ ਦੂਰ ਕਰੀਏ। ਇਸ ਤੋਂ ਬਿਨਾ ਕੋਈ ਹੋਰ ਉੱਦਮ ਵਿਅਰਥ ਚਲਾਕੀ ਹੈ। (ਜ਼ਿੰਦਗੀ ਦਾ) ਉਹ ਦਿਨ ਸਫਲ ਜਾਣੋ ਜਦੋਂ ਪਤੀ-ਪ੍ਰਭੂ ਮੇਹਰ ਦੀ ਨਿਹਾਗ ਨਾਲ ਤੱਕੇ, (ਜਿਸ) ਜੀਵ-ਇਸਤ੍ਰੀ (ਵਲ ਮੇਹਰ ਦੀ) ਨਿਗਾਹ ਕਰਦਾ ਹੈ ਉਹ ਮਾਨੋ ਨੌ ਖ਼ਜ਼ਾਨੇ ਲੱਭ ਲੈਂਦੀ ਹੈ।ਹੇ ਨਾਨਕ! ਜੇਹੜੀ ਜੀਵ-ਇਸਤ੍ਰੀ ਆਪਣੇ ਖਸਮ-ਪ੍ਰਭੂ ਨੂੰ ਪਿਆਰੀ ਹੈ ਉਹ ਸੁਹਾਗ ਭਾਗ ਵਾਲੀ ਹੈ ਉਹ (ਜਗਤ-) ਪਰਵਾਰ ਵਿਚ ਆਦਰ-ਮਾਣ ਪ੍ਰਾਪਤ ਕਰਦੀ ਹੈ। ਜੇਹੜੀ ਪ੍ਰਭੂ ਦੇ ਪਿਆਰ-ਰੰਗ ਵਿਚ ਰੰਗੀ ਰਹਿੰਦੀ ਹੈ, ਜੇਹੜੀ ਅਡੋਲਤਾ ਵਿਚ ਮਸਤ ਰਹਿੰਦੀ ਹੈ, ਜੇਹੜੀ ਦਿਨ ਰਾਤ ਪ੍ਰਭੂ ਦੇ ਪ੍ਰੇਮ ਵਿਚ ਮਗਨ ਰਹਿੰਦੀ ਹੈ, ਉਹੀ ਸੋਹਣੀ ਹੈ ਸੋਹਣੇ ਰੂਪ ਵਾਲੀ ਹੈ ਅਕਲ ਵਾਲੀ ਹੈ ਤੇ ਸਿਆਣੀ ਕਹੀ ਜਾਂਦੀ ਹੈ।੪।੨।੪।

अर्थ: हे अति अंजान जिंदे! तू इतना कोझा गुमान क्यों करती है? परमात्मा तेरे अपने ही हृदय-घर में है, तू उस (के मिलाप) का आनंद क्यों नहीं लेती? हे भोली जीव-स्त्री ! पति-प्रभू (तेरे अंदर ही तेरे) नजदीक बस रहा है, तू (जंगल आदिक) बाहरी संसार क्यों तलाशती फिरती है? (अगर तूने उसका दीदार करना चाहती है, तो अपने ज्ञान की) आँखों में (प्रभू के) डर-अदब (के अंजन) की सलाईयां डाल, प्रभू के प्यार का हार-श्रृंगार कर।जीव-स्त्री तब ही सोहाग-भाग वाली और प्रभू-चरणों में जुड़ी हुई समझी जाती है, जब प्रभू-पति उससे प्यार करे।1।(पर) नासमझ जीव-स्त्री भी क्या कर सकती है यदि वह जीव-स्त्री प्रभू-पति को अच्छी ना लगे? ऐसी जीव-स्त्री भले कितने ही करुणा प्रलाप करती फिरे, वह प्रभू-पति का महल-गृह नहीं पा सकती। (दरअसल बात ये है कि) जीव-स्त्री भले ही कितनी ही दौड़-भाग करती रहे, प्रभू की मेहर के बिना कुछ भी हासिल नहीं होता।यदि जीव-स्त्री जीभ के चस्के लालच और अहंकार (आदि) में ही मस्त रहे, और सदा माया (के मोह) में डूबी रहे, तो इन बातों से पति-प्रभू नहीं मिलता। वह जीव-स्त्री बेसमझ ही रही (जो विकारों में मस्त रहके और फिर भी समझे कि वह पति-प्रभू को प्रसन्न कर सकती है)।2।(जिनको पति-प्रभू मिल गया है, बेशक) उन सोहाग-भाग वालियों को जा के पूछ के देखो कि किन बातों से पति-प्रभू मिलता है, (वे यही उक्तर देती हैं कि) चालाकी और जबरदस्ती त्याग दो, जो कुछ प्रभु करता है उसको अच्छा समझ के (सिर माथे पर) मानो, जिस प्रभू के प्रेम के सदका नाम-वस्तु मिलती है उसके चरणों में मन जोड़ो, पति-प्रभू जो हुकम करता है वह करो, अपना शरीर और मन उसके हवाले करो, बस! ये सुगंधि (जिंद के लिए) बरतो। सोहाग-भाग वाली सही कहतीं हैं कि हे बहन! इन बातों से ही पति-प्रभू मिलता है।3।पति-प्रभू तब ही मिलता है जब स्वै भाव दूर करें। इसके बिना किया गया और कोई उद्यम व्यर्थ है, चालाकी है। (जिंदगी का) वह दिन सफल जानो जब पति-प्रभू मेहर की निगाह से देखे, (जिस) जीव-स्त्री (की ओर मेहर की) निगाह करता है वह मानो नौ खजाने पा लेती है।हे नानक! जो जीव-स्त्री पति-प्रभू को प्यारी है वह सोहाग-भाग वाली है वह (जगत-) परिवार में आदर पाती है। जो प्रभू के प्यार-रंग में रंगी रहती है, जो अडोलता में मस्त रहती है, जो दिन-रात प्रभू के प्रेम-रंग में मगन रहती है, वही सोहानी है सुंदर रूप वाली है तीक्ष्ण बुद्धि वाली है और समझदार कही जाती है।4।2।4।

( Waheguru Ji Ka Khalsa, Waheguru Ji Ki Fathe )
ਗੱਜ-ਵੱਜ ਕੇ ਫਤਹਿ ਬੁਲਾਓ ਜੀ
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
26/08/2026

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

26/08/2026

2️⃣7️⃣ਅਗਸਤ,1909
*ਅੰਗਰੇਜੀ ਰਾਜ ਵੇਲੇ ਵਾਇਸਰਾਏ ਕੌਸਲ ਦੀ ਮੀਟਿੰਗ ਚ ਅਨੰਦ ਮੈਰਿਜ ਐਕਟ ਦਾ ਬਿੱਲ ਪੇਸ਼ ਕੀਤਾ ਗਿਆ ਸੀ*।

*ਆਨੰਦ ਮੈਰਿਜ ਕੀ,ਕਦੋਂ ਤੋਂ,ਕਿਓ ਤੇ ਹੁਣ:-*
ਸਿੱਖ ਇਕ ਵੱਖਰਾ,ਸੁਤੰਤਰ ਤੇ ਸੰਪੂਰਨ ਧਰਮ ਹੈ | ਸਿੱਖ ਫ਼ਿਲਾਸਫ਼ੀ,ਜੀਵਨ-ਢੰਗ, ਰਸਮੋ ਰਿਵਾਜ ਹਿੰਦੂ ਤੇ ਹੋਰ ਦੂਜੇ ਧਰਮਾਂ ਨਾਲੋਂ ਬਿਲਕੁਲ ਵੱਖਰੇ ਹਨ, ਜੋ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਉੱਤੇ ਆਧਾਰਿਤ ਹਨ। ਗੁਰੂ ਸਾਹਿਬਾਨ ਜੀਆਂ ਨੇ ਆਪਣੇ ਸਿੱਖਾਂ ਤੇ ਸ਼ਰਧਾਲੂਆਂ ਨੂੰ ਇਕ ਸਿੱਧਾ-ਸਾਦਾ,ਸੱਚਾ-ਸੁੱਚਾ ਤੇ 'ਸਰਬੱਤ ਦਾ ਭਲਾ' ਚਾਹੁਣ ਵਾਲਾ ਨੇਕ ਜੀਵਨ ਬਿਤਾਉਣ ਦੀ ਜਾਚ ਦੱਸੀ। ਬੜੇ ਲੰਬੇ-ਚੌੜੇ ਤੇ ਖਰਚੀਲੇ ਰਸਮੋ-ਰਿਵਾਜ ਦੀ ਥਾਂ ਸਿੱਧੇ-ਸਾਦੇ ਰਿਵਾਜ,ਜਿਸ ਵਿਚ ਵਿਆਹ-ਸ਼ਾਦੀ ਲਈ ਅਨੰਦ ਕਾਰਜ ਦੀ ਰਸਮ ਸ਼ਾਮਿਲ ਹੈ, ਸ਼ੁਰੂ ਕਰਵਾਏ।

ਗੁਰੂ ਸਾਹਿਬਾਨ ਦੇ ਸਮੇਂ ਵੀ ਅਨੇਕ ਲੋਕਾਂ ਵਿਸ਼ੇਸ਼ ਕਰਕੇ ਪੰਡਤਾਂ ਤੇ ਪੁਜਾਰੀਆਂ ਨੇ ਇਨ੍ਹਾਂ ਦਾ ਵਿਰੋਧ ਕੀਤਾ,ਜੋ ਪਿੱਛੋਂ ਵੀ ਜਾਰੀ ਹੀ ਰਿਹਾ। *ਭਾਰਤ ਵਿਚ ਰਾਜ ਭਾਵੇਂ ਅੰਗਰੇਜ਼ਾਂ ਦਾ ਸੀ, ਤੇ ਭਾਵੇਂ ਕਾਂਗਰਸ ਜਾਂ ਹੁਣ ਭਾਜਪਾ ਦਾ, ਜਾਂ ਕਿਸੇ ਹੋਰ ਪਾਰਟੀ ਦਾ ਹੋਵੇ,ਸਿੱਖਾਂ ਨੂੰ ਆਪਣੇ ਹੱਕਾਂ ਦੀ ਪੂਰਤੀ ਲਈ ਹਮੇਸ਼ਾ ਹੀ ਸੰਘਰਸ਼ ਕਰਨਾ ਪਿਆ।*

ਹੁਣ ਤੱਕ ਸ਼ਾਇਦ ਹੀ ਕੋਈ ਮੰਗ/ਹੱਕ ਬਿਨਾਂ ਕਿਸੇ ਜਦੋ-ਜਹਿਦ ਦੇ ਪੂਰਾ ਹੋਇਆ ਹੋਵੇ। *ਆਨੰਦ ਕਾਰਜ ਦੀ ਰਸਮ ਅਨੁਸਾਰ ਹੋਏ ਵਿਆਹਾਂ ਨੂੰ ਕਾਨੂੰਨੀ ਮਾਨਤਾ ਦਿਵਾਉਣ ਲਈ ਵੀ ਸਿੱਖਾਂ ਨੇ ਲਗਾਤਾਰ ਦੋ ਸਾਲ ਤੱਕ ਸੰਘਰਸ਼ ਕੀਤਾ।*

*20ਵੀਂ ਸਦੀ ਦੇ ਪਹਿਲੇ ਦਹਾਕੇ ਦੌਰਾਨ* ਭਾਵੇਂ ਆਮ ਸਿੱਖ ਪਰਿਵਾਰਾਂ ਵਿਚ ਵਿਆਹ ਅਨੰਦ ਕਾਰਜ ਦੀ ਰਸਮ ਰਾਹੀਂ ਹੋਣ ਲੱਗ ਪਏ,ਪਰ ਕਾਨੂੰਨੀ ਮਾਨਤਾ ਕੇਵਲ ਹਿੰਦੂ ਰਸਮਾਂ ਅਨੁਸਾਰ ਵੇਦੀ ਰਾਹੀਂ ਮੰਡਪ ਰਚਾ ਕੇ ਹੋਣ ਵਾਲੀ ਸ਼ਾਦੀ ਨੂੰ ਹੀ ਸੀ,ਜਿਸ ਕਾਰਨ ਕਈ ਸਿੱਖ ਪਰਿਵਾਰ ਉਸ ਰਸਮ ਨੂੰ ਤਰਜੀਹ ਦਿੰਦੇ ਸਨ।

ਅਣਵੰਡੇ ਪੰਜਾਬ ਦੇ ਕਈ ਇਲਾਕਿਆਂ ਵਿਸ਼ੇਸ਼ ਕਰਕੇ ਬਾਰ ਦੇ ਇਲਾਕੇ ਚ ਕਰੇਵਾ ਕਰਨ ਜਾਂ ਚਾਦਰ ਪਾਉਣ ਦਾ ਰਿਵਾਜ ਵੀ ਸੀ।

*ਅਨੰਦ ਕਾਰਜ ਦੀ ਰਸਮ ਅਨੁਸਾਰ ਹੋਏ ਵਿਆਹ ਨੂੰ ਕਾਨੂੰਨੀ ਮਾਨਤਾ ਦਿਵਾਉਣ ਲਈ ਸਭ ਤੋਂ ਪਹਿਲਾਂ ਵਿਚਾਰ 1907 ਚ ਨਾਭਾ ਰਿਆਸਤ ਦੇ ਟਿੱਕਾ ਰਿਪੁਦਮਨ ਸਿੰਘ,ਜੋ ਵਾਇਸਰਾਏ ਦੀ ਕੌਸਲ ਦੇ ਸਿੱਖ ਮੈਂਬਰ ਸਨ,ਨੂੰ ਆਇਆ। ਬਹੁਤ ਸਾਰੀਆਂ ਸਿੱਖ ਸੰਸਥਾਵਾਂ ਤੇ ਵਿਦਵਾਨਾਂ ਦੀ ਰਾਇ ਲੈਣ ਉਪਰੰਤ ਉਨ੍ਹਾਂ ਨੇ 30 ਅਕਤੂਬਰ,1908 ਨੂੰ ਇਹ ਬਿੱਲ ਕੌਸਲ ਵਿਚ ਪੇਸ਼ ਕੀਤਾ।ਸਰਕਾਰ ਵੱਲੋਂ ਆਮ ਸਿੱਖ ਸੰਸਥਾਵਾਂ ਤੇ ਵਿਦਵਾਨਾਂ ਦੀ ਰਾਇ ਲੈਣ ਲਈ ਇਹ ਬਿੱਲ ਅਪਣੇ ਗਜ਼ਟ, ਸਥਾਨਕ ਗਜ਼ਟ (ਅੰਗਰੇਜ਼ੀ)ਤੇ ਹੋਰ ਭਾਸ਼ਾਵਾਂ ਵਿਚ ਪ੍ਰਕਾਸ਼ਿਤ ਕੀਤਾ ਗਿਆ।*

ਬਦਕਿਸਮਤੀ ਨੂੰ ਨਾਭਾ ਦੇ ਹੀ ਮਹਾਰਾਜਾ ਹੀਰਾ ਸਿੰਘ, ਜੋ ਬਿੱਲ ਪੇਸ਼ ਕਰਨ ਵਾਲੇ ਟਿੱਕਾ ਜੀ ਦੇ ਪਿਤਾ ਸਨ, ਨੇ ਇਸ ਬਿੱਲ ਦੀ ਵਿਰੋਧਤਾ ਕਰਦੇ ਹੋਏ ਅਨੇਕਾਂ ਹੀ ਬਿਆਨ ਤੇ ਪੈਂਫਲਿਟ ਆਪਣੇ ਨਾਮ ਹੇਠ ਛਪਵਾਏ ਤੇ ਇਸ ਬਿੱਲ ਦੇ ਸਮਰੱਥਕਾਂ ਨੂੰ ਚੁਣੌਤੀ ਵੀ ਦਿੱਤੀ।ਬਹੁਤ ਸਾਰੀਆਂ ਸਿੱਖ ਸੰਸਥਾਵਾਂ ਤੇ ਗ੍ਰੰਥੀਆਂ ਨੇ ਇਸ ਬਿੱਲ ਵਿਰੁੱਧ ਮਤੇ ਪਾਸ ਕਰਕੇ ਕੌਸਲ ਨੂੰ ਭੇਜੇ।ਇਸ ਤਰ੍ਹਾਂ ਗੁਰਧਾਮਾਂ ਤੇ ਸਿੱਖ ਰਸਮੋ-ਰਿਵਾਜ ਦੇ ਸੁਧਾਰ ਚਾਹੁਣ ਵਾਲੇ ਪੜ੍ਹੇ-ਲਿਖੇ ਸਿੰਘਾਂ ਤੇ ਪ੍ਰੰਪਰਾਗਤ ਵਿਚਾਰਾਂ ਵਾਲੇ ਸਿੱਖਾਂ ਵਿਚਕਾਰ ਇਕ ਸ਼ਬਦੀ ਯੁੱਧ ਸ਼ੁਰੂ ਹੋ ਗਿਆ।ਟਿੱਕਾ ਜੀ ਤੋਂ ਬਿਨਾਂ ਸਰਕਾਰ ਵੀ ਇਸ ਗੱਲ ਤੋਂ ਦੁਖੀ ਸੀ।ਸੋ,ਕੁਝ ਸਮੇਂ ਲਈ ਇਸ ਬਿੱਲ ਨੂੰ ਪਾਸ ਕਰਨ ਬਾਰੇ ਖਾਮੋਸ਼ੀ ਛਾ ਗਈ।ਸਿੱਖਾਂ ਚ ਕੋਈ ਵੀ ਵਿਅਕਤੀ ਮਹਾਰਾਜਾ ਨਾਭਾ ਦੀ ਵਿਰੋਧਤਾ ਕਰਨ ਦੀ ਹਿੰਮਤ ਨਹੀਂ ਸੀ ਰੱਖਦਾ।ਸਾਰੇ ਨਾਮਧਾਰੀਆਂ ਤੇ ਸ਼ਰਧਾਲੂਆਂ ਨੇ ਇਸ ਬਿੱਲ ਦੇ ਹੱਕ ਚ ਮਤੇ ਪਾਸ ਕਰਕੇ ਕੌਸਲ ਨੂੰ ਭੇਜੇ।

ਰਾਜਾ ਜੀਂਦ ਨੇ ਵੀ ਇਸ ਬਿੱਲ ਦੀ ਹਮਾਇਤ ਕਰ ਦਿੱਤੀ। ਫਿਰ ਅਚਾਨਕ ਹੀ ਇਸ ਬਿਲ ਦੀ ਹਮਾਇਤ ਚ ਆਉਂਦੇ ਹੋਏ ਚੀਫ਼ ਖ਼ਾਲਸਾ ਦੀਵਾਨ ਦੇ ਆਦੇਸ਼ ਤੇ ਅਨੇਕ ਸਿੱਖ ਸੰਸਥਾਵਾਂ,ਸਿੰਘ ਸਭਾਵਾਂ,ਵਿਦਵਾਨਾਂ,ਪਿੰਡਾਂ ਦੀਆਂ ਪੰਚਾਇਤਾਂ,ਭਾਰਤੀ ਫੌਜ ਤੇ ਸਰਕਾਰ ਚ ਉੱਚ ਅਹੁਦਿਆਂ 'ਤੇ ਸੁਸ਼ੋਭਿਤ ਸਿੱਖ ਅਫ਼ਸਰਾਂ ਨੇ ਪੱਤਰ ਲਿਖੇ।

ਇਸ ਸਾਰੀ ਖ਼ਤੋ-ਖ਼ਤਾਬਤ ਦੇ ਪੰਜ ਵੱਡੇ-ਵੱਡੇ ਗ੍ਰੰਥ ਬਣੇ ਜੋ ਇਸ ਸਮੇਂ 'ਨੈਸ਼ਨਲ ਆਰਕਾਈਵਜ਼ ਆਫ਼ ਇੰਡੀਆ' ਨਵੀਂ ਦਿੱਲੀ ਵਿਖੇ ਪਏ ਹਨ ਇਸ ਬਿੱਲ ਨੂੰ ਪਾਸ ਕਰਵਾਉਣ ਦੇ ਕੁਝ ਖਾਸ ਮੰਤਵ ਸਨ।
*ਭਾਵੇਂ ਉਨ੍ਹਾਂ ਦਿਨਾਂ ਚ ਅਨੰਦ ਕਾਰਜ ਦੀ ਰਸਮ ਦੁਆਰਾ ਹੀ ਵਿਆਹ ਪ੍ਰਚੱਲਤ ਸਨ,ਪਰ ਹਿੰਦੂ ਵਿਸ਼ੇਸ਼ ਕਰਕੇ ਪੰਡਤ ਇਸ ਵਿਆਹ ਨੂੰ ਮਾਨਤਾ ਨਹੀਂ ਦਿੰਦੇ ਸਨ।* ਉਹ ਸਿੱਖਾਂ ਨੂੰ ਹਿੰਦੂ ਧਰਮ ਦਾ ਹੀ ਇਕ ਅੰਗ ਮੰਨਦੇ ਸਨ ਤੇ ਸਿੱਖਾਂ ਨੂੰ ਆਪਣੇ ਧਰਮ ਅੰਦਰ ਹੀ ਸਮੋ ਲੈਣਾ ਚਾਹੁੰਦੇ ਸਨ।ਇਹ ਗੱਲ ਵਰਨਣਯੋਗ ਹੈ ਕਿ ਇਸ ਬਿੱਲ ਦਾ ਬਹੁਤਾ ਵਿਰੋਧ ਵੀ ਪੰਡਤਾਂ ਨੇ ਹੀ ਕਰਵਾਇਆ,ਪੰਡਤ ਕਿਹਾ ਕਰਦੇ ਕਿ ਹਿੰਦੂ ਰੀਤੀ ਅਨੁਸਾਰ ਹੀ ਵਿਆਹ ਠੀਕ,ਸ਼ੁੱਧ ਤੇ ਪਵਿੱਤਰ ਹੈ।

ਅਨੰਦ ਕਾਰਜ ਅਨੁਸਾਰ ਹੋਇਆ ਵਿਆਹ ਸ਼ੁੱਧ ਤੇ ਪਵਿੱਤਰ ਨਹੀਂ। ਪੰਡਤਾਂ ਦੇ ਇਸ ਪ੍ਰਚਾਰ ਕਾਰਨ ਪੇਂਡੂ ਸਿੱਖ ਤੇ ਦੁਚਿੱਤੀ ਵਿਚਾਰਾਂ ਵਾਲੇ ਸਿੱਖ ਦੁਬਿਧਾ ਚ ਸਨ, ਜਿਸ ਕਾਰਨ ਉਹ ਹਿੰਦੂ ਰੀਤੀ ਅਨੁਸਾਰ ਹੋਏ ਵਿਆਹ ਨੂੰ ਤਰਜੀਹ ਦਿੰਦੇ। ਸਰਕਾਰ ਨੇ ਅਣਵੰਡੇ ਪੰਜਾਬ ਦੇ ਸਾਰੇ ਕਮਿਸ਼ਨਰਾਂ,ਡਿਪਟੀ ਕਮਿਸ਼ਨਰਾਂ ਤੇ ਸੈਸ਼ਨ ਜੱਜਾਂ ਨੂੰ ਪੱਤਰ ਲਿਖ ਕੇ ਉਨ੍ਹਾਂ ਦੇ ਵਿਚਾਰ ਮੰਗੇ। ਬਹੁਤੇ ਡਿਪਟੀ ਕਮਿਸ਼ਨਰਾਂ ਨੇ ਲੋਕਾਂ ਦੀ ਰਾਇ ਲੈਣ ਉਪਰੰਤ ਇਸ ਬਿੱਲ ਦੇ ਹੱਕ ਵਿਚ ਆਪਣੇ ਵਿਚਾਰ ਭੇਜੇ। ਇਸੇ ਤਰ੍ਹਾਂ ਸੈਸ਼ਨ ਜੱਜਾਂ ਨੇ ਆਪਣੇ ਜ਼ਿਲ੍ਹੇ ਵਿਚ ਵਿਆਹ ਬਾਰੇ ਪ੍ਰਚੱਲਤ ਰਸਮ ਤੇ ਅਦਾਲਤਾਂ ਵਿਚ ਆਏ ਕੇਸਾਂ ਦਾ ਜ਼ਿਕਰ ਕਰਦਿਆਂ ਇਸ ਬਿੱਲ ਦੀ ਹਮਾਇਤ ਕੀਤੀ।

ਮੁਲਤਾਨ ਡਵੀਜ਼ਨ ਦੇ ਕਮਿਸ਼ਨਰ ਐਮ.ਡਬਲਯੂ.ਫੈਸਟਨ ਆਈ.ਸੀ.ਐਸ. ਨੇ ਸਰਕਾਰ ਨੂੰ ਲਿਖਿਆ, 'ਡਿਪਟੀ ਕਮਿਸ਼ਨਰ ਮੁਲਤਾਨ ਨੇ ਦੱਸਿਆ ਹੈ ਕਿ ਉਸ ਨੇ ਸਿੰਘ ਸਭਾ ਤੇ ਕਈ ਹੋਰ ਸਿੱਖ ਪਤਵੰਤਿਆਂ ਨਾਲ ਗੱਲਬਾਤ ਕੀਤੀ ਹੈ,ਸਾਰੇ ਹੀ ਇਸ ਬਿੱਲ ਦੇ ਪਾਸ ਕਰਨ ਦੇ ਹੱਕ ਵਿਚ ਹਨ |'

ਜ਼ਿਲ੍ਹਾ ਤੇ ਸੈਸ਼ਨ ਜੱਜ ਲਾਇਲਪੁਰ ਐਮ. ਜ਼ਫ਼ਰ ਅਲੀ ਨੇ ਆਪਣੀ ਰਿਪੋਰਟ ਵਿਚ ਲਿਖਿਆ, 'ਮੇਰੇ ਬਤੌਰ ਜੱਜ ਕੰਮ ਕਰਦਿਆਂ ਕਦੇ ਵੀ ਕੋਈ ਅਜਿਹਾ ਕੇਸ ਨਹੀਂ ਆਇਆ, ਜਿਸ ਵਿਚ ਅਨੰਦ ਕਾਰਜ ਰਸਮ ਦੁਆਰਾ ਹੋਏ ਵਿਆਹ ਨੂੰ ਕਿਸੇ ਨੇ ਚੁਣੌਤੀ ਦਿੱਤੀ ਹੋਵੇ।ਇਸ ਦੇ ਉਲਟ 'ਚਾਦਰ-ਪਾਉਣੀ' ਤੇ 'ਕਰੇਵਾ' ਰਸਮ ਦੁਆਰਾ ਹੋਏ ਵਿਆਹਾਂ ਨੂੰ ਵੀ ਮਾਨਤਾ ਹਾਸਲ ਹੈ |'

ਅੰਗਰੇਜ਼ ਸਰਕਾਰ ਨੇ ਜਦੋਂ ਵੇਖਿਆ ਕਿ ਇਸ ਬਿੱਲ ਦੇ ਹੱਕ ਵਿਚ ਸਾਰੀ ਸਿੱਖ ਕੌਮ ਹੈ,ਕੇਵਲ ਮੁੱਠੀ ਭਰ ਲੋਕ ਹੀ ਇਸ ਦੀ ਵਿਰੋਧਤਾ ਕਰ ਰਹੇ ਹਨ,ਤਾਂ ਉਸ ਨੇ ਬਿੱਲ ਪਾਸ ਕਰਨ ਦਾ ਮਨ ਬਣਾ ਲਿਆ।

*27 ਅਗਸਤ,1909 ਨੂੰ ਹੋਈ ਵਾਇਸਰਾਏ ਕੌਸਲ ਦੀ ਮੀਟਿੰਗ ਚ ਇਹ ਬਿੱਲ ਪੇਸ਼ ਕੀਤਾ। ਬਿੱਲ 'ਸਿਲੈਕਟ ਕਮੇਟੀ' ਦੇ ਸਪੁਰਦ ਕਰ ਦਿੱਤਾ ਗਿਆ, ਜਿਸ ਨੇ ਇਸ ਦੀ ਪ੍ਰਵਾਨਗੀ ਦੇ ਦਿੱਤੀ।*

ਕਮੇਟੀ ਦੀ ਰਿਪੋਰਟ 10 ਸਤੰਬਰ ਦੀ ਮੀਟਿੰਗ ਵਿਚ ਪੇਸ਼ ਹੋਈ ਤੇ ਕੌਸਲ ਨੇ ★★22 ਅਕਤੂਬਰ,1909 ਨੂੰ ਇਹ ਬਿੱਲ ਸਰਬਸੰਮਤੀ ਨਾਲ ਪਾਸ ਕਰ ਦਿੱਤਾ *ਕੌਸਲ ਨੂੰ ਦੱਸਿਆ ਗਿਆ ਕਿ ਅਨੰਦ ਕਾਰਜ ਦੀ ਰਸਮ ਰਾਹੀਂ ਪਹਿਲਾ ਵਿਆਹ ਮਥੋ ਤੇ ਮੁਰਾਰੀ ਜੀ ਦਾ ਹੋਇਆ ਸੀ,ਬਾਦਸ਼ਾਹ ਅਕਬਰ ਪਾਸ ਸ਼ਿਕਾਇਤ ਲਗਾਈ ਗਈ ਕਿ ਇਹ ਵਿਆਹ ਸ਼ੁੱਧ ਨਹੀਂ,ਤਾਂ ਗੁਰੂ ਅਮਰ ਦਾਸ ਜੀ ਨੇ ਅਪਣੇ ਦਾਮਾਦ ਭਾਈ ਜੇਠਾ(ਗੁਰੂ ਰਾਮ ਦਾਸ ਜੀ) ਨੂੰ ਬਾਦਸ਼ਾਹ ਪਾਸ ਭੇਜਿਆ ਸੀ ਜਿਸਤੇ ਅਕਬਰ ਬਾਦਸ਼ਾਹ ਨੇ ਵੀ ਅਨੰਦ ਕਾਰਜ ਰਾਹੀਂ ਹੋਏ ਵਿਆਹ ਨੂੰ ਮਾਨਤਾ ਦੇ ਦਿੱਤੀ ਸੀ*।

ਇਹ ਵੀ ਦੱਸਿਆ ਗਿਆ ਕਿ ਇਸ ਬਿੱਲ ਦਾ ਮਨੋਰਥ ਅਨੰਦ ਕਾਰਜ ਰਸਮ ਅਨੁਸਾਰ ਹੋਏ ਵਿਆਹ ਨੂੰ ਸ਼ੁੱਧ ਤੇ ਪਵਿੱਤਰ ਹੋਣ ਬਾਰੇ ਜੋ ਸ਼ੰਕੇ ਪਾਏ ਜਾਂਦੇ ਹਨ, ਨੂੰ ਨਵਿਰਤ ਕਰਨਾ ਵੀ ਹੈ,ਇਸ ਬਿੱਲ ਦੇ ਪਾਸ ਹੋਣ ਨਾਲ ਸਿੱਖਾਂ ਨੂੰ ਵਿਆਹ-ਸ਼ਾਦੀ ਉੱਤੇ ਖਰਚੇ ਬਹੁਤ ਘਟ ਜਾਣਗੇ। ਇਹ ਬਿੱਲ ਪਹਿਲਾਂ ਪ੍ਰਚਲਿਤ ਵਿਆਹ ਦਾ ਹੀ ਇਕ ਸੁਧਰਿਆ ਹੋਇਆ,ਸਾਦਾ ਤੇ ਅਗਾਂਹਵਧੂ ਰੂਪ ਹੈ।

22 ਅਕਤੂਬਰ,1909 ਵਾਲੇ ਦਿਨ ਬਰਤਾਨਵੀ ਭਾਰਤ ਵਿੱਚ ਅਨੰਦ ਮੈਰਿਜ ਐਕਟ ਪਾਸ ਕਰ ਦਿੱਤਾ ਗਿਆ।
ਅਨੰਦ ਮੈਰਿਜ ਐਕਟ ਬਣ ਗਿਆ ਤੇ ਇਹ ਸਾਰੇ ਬਿ੍ਟਿਸ਼ ਇੰਡੀਆ(ਜਿਸ ਵਿਚ ਪਾਕਿਸਤਾਨ ਤੇ ਬੰਗਲਾਦੇਸ਼ ਵੀ ਸ਼ਾਮਿਲ ਸਨ) ਉੱਤੇ 23 ਅਕਤੂਬਰ,1909 ਤੋਂ ਲਾਗੂ ਹੋਇਆ।
*ਇਸ ਐਕਟ ਅਧੀਨ ਹੋਈ ਸ਼ਾਦੀ ਨੂੰ ਤਾਂ ਕਾਨੂੰਨੀ ਮਾਨਤਾ ਮਿਲ ਗਈ,ਪਰ ਸ਼ਾਦੀ ਰਜਿਸਟਰ ਹਿੰਦੂ ਮੈਰਿਜ ਐਕਟ ਅਧੀਨ ਹੀ ਹੁੰਦੇ ਸਨ।*
ਪਰ
*ਅਜ਼ਾਦੀ ਤੋਂ ਬਾਅਦ, ਭਾਰਤ ਸਰਕਾਰ ਨੇ ਇਸ ਐਕਟ ਨੂੰ ਮੁਕੰਮਲ ਤੌਰ ਉਪਰ ਪ੍ਰਵਾਨਗੀ ਨਹੀਂ ਦਿੱਤੀ ਅਤੇ ਸਿੱਖਾਂ ਦੇ ਆਨੰਦ ਕਾਰਜ, ਇੱਕ ਵਿਆਹ ਦੇ ਰੂਪ ਵਿੱਚ ਹਿੰਦੂ ਐਕਟ ਦੇ ਅਧੀਨ ਜਾਂ ਤਹਿਤ ਰਜਿਸਟਰ ਹੁੰਦੇ ਰਹੇ।*
ਪਰ
*ਪਾਕਿਸਤਾਨ ਦੀ ਸਰਕਾਰ ਨੇ ਪਾਕਿਸਤਾਨ ਵਿੱਚ ਇਸ ਗੱਲ ਦੀ ਪਹਿਲ ਕਰਦਿਆਂ ਹੋਇਆਂ ਆਪਣੇ ਮੁਲਕ ਦੇ ਵਿੱਚ ਸਿੱਖਾਂ ਦੇ ਲਈ ਅਨੰਦ ਮੈਰਿਜ ਐਕਟ 2007 ਦੇ ਬਿਲ ਪਾਸ ਕਰਦਿਆਂ ਹੋਇਆ ਸਿੱਖਾਂ ਨੂੰ ਇਸ ਐਕਟ ਦੇ ਅਧੀਨ ਆਨੰਦ ਕਾਰਜ ਰਜਿਸਟਰ ਕਰਣ ਦੇ ਲਈ ਕਾਨੂੰਨਨ ਮਾਨਤਾ ਦੇ ਦਿੱਤੀ।*
ਜਿਸ ਦੇ ਤਹਿਤ
*ਪਾਕਿਸਤਾਨ ਸਰਕਾਰ ਅਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਆਨੰਦ ਮੈਰਿਜ ਐਕਟ ਦੀ ਰਜਿਸਟ੍ਰੇਸ਼ਨ ਦੇ ਲਈ ਸਰਟੀਫ਼ਿਕੇਟ ਜਾਰੀ ਕਰ ਸਕਦੀ ਹੈ।*

ਭਾਰਤ ਵਿੱਚ ਸਿੱਖਾਂ ਨੂੰ ਕਦੇ ਵੀ ਕੁਝ ਵੀ ਥਾਲੀ ਵਿੱਚ ਪਰੋਸ ਕੇ ਭਾਵ ਪਿਆਰ ਦੇ ਨਾਲ ਨਾ ਦੇ ਕੇ ਉਨ੍ਹਾਂ ਨੂੰ ਹਮੇਸ਼ਾਂ ਗੁਲਾਮੀਂ ਦਾ ਹੀ ਅਹਿਸਾਸ ਕਰਵਾਇਆ ਜਾਂਦਾ ਰਿਹਾ ਹੈ। ਸਿੱਖਾਂ ਦੀ ਚਿਰਾਂ ਤੋਂ ਲਟਕਦੀ ਇਸ ਮੰਗ ਦੇ ਮਦੇਨਜ਼ਰ ਇਹ ਐਕਟ ਪਾਸ ਤਾਂ ਹੋਇਆ ਪਰ ਅਨੇਕਾਂ ਕਮੀਆਂ ਅਜੇ ਬਾਕੀ ਹਨ।

: ਮਨਮੋਹਨ ਸਿੰਘ ਜੀ ਦੀ ਸਰਕਾਰ ਨੇ ਸਾਲ 2012 ਵਿਚ ਸੋਧ ਕਰਕੇ ਸਿੱਖ ਵਿਆਹ ਇਸ ਐਕਟ ਅਧੀਨ ਹੋਣ ਦੀ ਵਿਵਸਥਾ ਕੀਤੀ ਹੈ। ਇਸ ਐਕਟ ਦੇ ਪਾਸ ਹੋਣ ਦਾ ਸਿਹਰਾ ਟਿੱਕਾ ਰਿਪੁਦਮਨ ਸਿੰਘ ਨੂੰ ਜਾਂਦਾ ਹੈ, ਜਦੋਂਕਿ ਸੋਧ ਲਈ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਨੂੰ ਜਾਂਦਾ ਹੈ |

*ਪਰ ਇਸ ਐਕਟ ਅਨੁਸਾਰ ਭਾਰਤ ਦੇ ਕਈ ਰਾਜਾਂ ਚ ਵਿਆਹ ਅਜੇ ਵੀ ਰਜਿਸਟਰਡ ਨਹੀਂ ਹੁੰਦੇ,ਅਜੇ ਵੀ ਵਿਆਹ ਹਿੰਦੂ ਐਕਟ ਅਨੁਸਾਰ ਹੀ ਰਜਿਸਟਰਡ ਹੁੰਦੇ ਹਨ। ਪਾਕਿਸਤਾਨ ਚ ਆਨੰਦ ਮੈਰਿਜ ਐਕਟ ਜੂਨ-ਜੁਲਾਈ 2017 ਚ ਓਥੇ ਦੀ ਸਰਕਾਰ ਨੇ ਲਾਗੂ ਕਰਕੇ ਪਹਿਲ ਕੀਤੀ।*

ਭਾਰਤ ਦੇਸ਼ ਚ ਦਿੱਲੀ ਹੀ ਇਕ ਅਜਿਹਾ ਸੂਬਾ ਹੈ ਜਿਥੇ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਜੀ ਨੇ *26,27 ਜੁਲਾਈ 2017 ਨੂੰ ਭਾਰਤ ਭਰ ਚ ਸਭ ਤੋਂ ਪਹਿਲਾਂ ਦਿੱਲੀ ਸੂਬੇ ਚ ਇਹ ਐਕਟ ਲਾਗੂ ਕਰਕੇ ਪਹਿਲ ਕਰਕੇ ਸਿਖਾਂ ਦਾ ਮਾਣ ਵਧਾਇਆ ਹੈ* ਤੇ ਆਪਣਾ ਵਢਪਣ ਦਿਖਾਇਆ ਹੈ।
ਹੁਣ ਪੰਜਾਬ,ਹਰਿਆਣਾ, ਹਿਮਾਚਲ ਪ੍ਰਦੇਸ਼,ਝਾਰਖੰਡ, ਮੇਘਾਲਿਆ,ਉੜੀਸਾ,ਮਹਾਰਾਸ਼ਟਰ ਅਤੇ ਸਿੱਕਮ ਰਾਜਾਂ ਨੇ ਵੀ ਇਸ ਐਕਟ ਨੂੰ ਲਾਗੂ ਕਰ ਦਿੱਤਾ ਹੈ ਜਾਂ ਵਿਵਾਹ ਆਨੰਦ ਮੈਰਿਜ ਐਕਟ ਤਹਿਤ ਰਜਿਸਟਰ ਕਰਨੇ ਸੁਰੂ ਕਰ ਦਿੱਤੇ ਹਨ l
ਪਾਕਿਸਤਾਨ ਚ ਆਨੰਦ ਮੈਰਿਜ ਐਕਟ ਜੂਨ-ਜੁਲਾਈ 2017 ਚ ਓਥੇ ਦੀ ਸਰਕਾਰ ਨੇ ਲਾਗੂ ਕਰਕੇ ਪਹਿਲ ਕੀਤੀ।

ਉਮੀਦ ਹੈ ਕਿ ਪੰਜਾਬ ਤੇ ਭਾਰਤ ਦੇ ਬਾਕੀ ਹੋਰ ਸੂਬਿਆਂ ਚ ਵੀ ਇਹ ਐਕਟ ਜਲਦੀ ਲਾਗੂ ਹੋਵੇ ਤੇ ਸਿੱਖਾਂ ਨੂੰ ਆਪਣਾ ਬਣਦਾ ਹੱਕ ਮਿਲੇ।

ਸੋ,
ਅੰਗਰੇਜੀ ਰਾਜ ਵੇਲੇ *27 ਅਗਸਤ,1909 ਨੂੰ ਹੋਈ ਵਾਇਸਰਾਏ ਕੌਸਲ ਦੀ ਮੀਟਿੰਗ ਚ ਅਨੰਦ ਮੈਰਿਜ ਐਕਟ ਦਾ ਬਿੱਲ ਪੇਸ਼ ਕੀਤਾ ਗਿਆ ਸੀ*।🙏
_ਮਿਤੀਆਂ ਚ ਫਰਕ ਹੋ ਸਕਦਾ ਹੈ,ਮਕਸਦ ਸਿਰਫ ਕੌਮੀ ਜਾਣਕਾਰੀ ਦੇਣ ਤਕ ਸੀਮਿਤ ਹੈ। ਨਾ ਹੀ ਕਿਸੇ ਨੂੰ ਸਿਆਸੀ ਜਾਂ ਧਾਰਮਿਕ ਤੌਰ ਤੇ ਨਿਸ਼ਾਨਾ ਬਣਾਉਣਾ ਮਕਸਦ ਹੈ, ਅਤੇ ਨਾ ਹੀ ਜਾਣ ਬੁੱਝ ਕੇ ਜਾਂ ਕੋਈ ਗਲਤ ਇਰਾਦਾ ਹੀ ਹੈ,ਇਤਿਹਾਸ ਚ 19-21 ਦਾ ਫਰਕ ਹੋ ਸਕਦਾ ਹੈ, ਪਰ ਗਲਤ ਮਕਸਦ ਬਿਲਕੁਲ ਵੀ ਨਹੀਂ ਹੈ।_
ਭੁਲਾਂ ਦੀ ਖਿਮਾ ਬਖਸ਼ੋ ਜੀ।

ਅੰਮ੍ਰਿਤਵੇਲੇ ਦਾ ਹੁਕਮਨਾਮਾ ਤਖ਼ਤ ਸੱਚਖੰਡ ਸ੍ਰੀ ਪਟਨਾ ਸਾਹਿਬ | (ਬਿਹਾਰ🙏🌷🌹 #ਦੂਜਾਤਖਤ
26/08/2026

ਅੰਮ੍ਰਿਤਵੇਲੇ ਦਾ ਹੁਕਮਨਾਮਾ ਤਖ਼ਤ ਸੱਚਖੰਡ ਸ੍ਰੀ ਪਟਨਾ ਸਾਹਿਬ | (ਬਿਹਾਰ🙏🌷🌹 #ਦੂਜਾਤਖਤ

🌺ਅੰਮ੍ਰਿਤਵੇਲੇ ਦਾ ਹੁਕਮਨਾਮਾ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੰਦੇੜ🙏🌹💐  #ਪੰਜਵਾਂਤਖਤਸਾਹਿਬ    #ਸਿੱਖਪਾਂਠ
26/08/2026

🌺ਅੰਮ੍ਰਿਤਵੇਲੇ ਦਾ ਹੁਕਮਨਾਮਾ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੰਦੇੜ🙏🌹💐 #ਪੰਜਵਾਂਤਖਤਸਾਹਿਬ #ਸਿੱਖਪਾਂਠ

26/08/2026

: ਸ੍ਰੀ ਗੁਰੂ ਗਰੰਥ ਸਾਹਿਬ ਜੀ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ
੧੧੬੪
ਮੈ ਬਉਰੀ ਮੇਰਾ ਰਾਮੁ ਭਤਾਰੁ ॥
ਅਰਥ: (ਮੈਂ ਆਪਣੇ ਪ੍ਰਭੂ-ਪਤੀ ਦੀ ਨਾਰ ਬਣ ਚੁੱਕੀ ਹਾਂ) ਪ੍ਰਭੂ ਮੇਰਾ ਖਸਮ ਹੈ ਤੇ ਮੈਂ (ਉਸ ਦੀ ਖ਼ਾਤਰ) ਕਮਲੀ ਹੋ ਰਹੀ ਹਾਂ,
ਰਚਿ ਰਚਿ ਤਾ ਕਉ ਕਰਉ ਸਿੰਗਾਰੁ ॥੧॥
ਅਰਥ: ਉਸ ਨੂੰ ਮਿਲਣ ਲਈ ਮੈਂ (ਭਗਤੀ ਤੇ ਭਲੇ ਗੁਣਾਂ ਦੇ) ਸੁਹਣੇ ਸੁਹਣੇ ਸ਼ਿੰਗਾਰ ਕਰ ਰਹੀ ਹਾਂ ॥੧॥
ਭਲੇ ਨਿੰਦਉ ਭਲੇ ਨਿੰਦਉ ਭਲੇ ਨਿੰਦਉ ਲੋਗੁ ॥
ਅਰਥ: ਹੁਣ ਜਗਤ ਬੇ-ਸ਼ੱਕ ਮੈਨੂੰ ਭੈੜਾ ਆਖੀ ਜਾਏ (ਨਾ ਮੇਰੇ ਕੰਨ ਇਹ ਨਿੰਦਾ ਸੁਣਨ ਦੀ ਪਰਵਾਹ ਕਰਦੇ ਹਨ; ਨਾ ਮੇਰਾ ਮਨ ਨਿੰਦਾ ਸੁਣ ਕੇ ਦੁਖੀ ਹੁੰਦਾ ਹੈ)
ਤਨੁ ਮਨੁ ਰਾਮ ਪਿਆਰੇ ਜੋਗੁ ॥੧॥ ਰਹਾਉ ॥
ਅਰਥ: ਮੇਰਾ ਤਨ ਅਤੇ ਮੇਰਾ ਮਨ ਮੇਰੇ ਪਿਆਰੇ ਪ੍ਰਭੂ ਜੋਗੇ ਹੋ ਚੁਕੇ ਹਨ ॥੧॥ ਰਹਾਉ ॥
ਬਾਦੁ ਬਿਬਾਦੁ ਕਾਹੂ ਸਿਉ ਨ ਕੀਜੈ ॥
ਅਰਥ: (ਕੋਈ ਨਿੰਦਾ ਪਿਆ ਕਰੇ) ਕਿਸੇ ਨਾਲ ਝਗੜਾ ਕਰਨ ਦੀ ਲੋੜ ਨਹੀਂ,
ਰਸਨਾ ਰਾਮ ਰਸਾਇਨੁ ਪੀਜੈ ॥੨॥
ਅਰਥ: ਜੀਭ ਨਾਲ ਪ੍ਰਭੂ ਦੇ ਨਾਮ ਦਾ ਸ੍ਰੇਸ਼ਟ ਅੰਮ੍ਰਿਤ ਪੀਣਾ ਚਾਹੀਦਾ ਹੈ ॥੨॥
ਅਬ ਜੀਅ ਜਾਨਿ ਐਸੀ ਬਨਿ ਆਈ ॥
ਅਰਥ: ਹੁਣ ਹਿਰਦੇ ਵਿਚ ਪ੍ਰਭੂ ਨਾਲ ਜਾਣ-ਪਛਾਣ ਕਰ ਕੇ (ਮੇਰੇ ਅੰਦਰ) ਅਜਿਹੀ ਹਾਲਤ ਬਣ ਗਈ ਹੈ,
ਮਿਲਉ ਗੁਪਾਲ ਨੀਸਾਨੁ ਬਜਾਈ ॥੩॥
ਅਰਥ: ਕਿ ਮੈਂ ਲੋਕਾਂ ਦੀ ਨਿੰਦਾ ਵਲੋਂ ਬੇ-ਪਰਵਾਹ ਹੋ ਕੇ ਆਪਣੇ ਪ੍ਰਭੂ ਨੂੰ ਮਿਲ ਰਹੀ ਹਾਂ ॥੩॥
ਉਸਤਤਿ ਨਿੰਦਾ ਕਰੈ ਨਰੁ ਕੋਈ ॥
ਅਰਥ: ਕੋਈ ਮਨੁੱਖ ਮੈਨੂੰ ਚੰਗਾ ਆਖੇ, ਚਾਹੇ ਕੋਈ ਮੰਦਾ ਆਖੇ (ਇਸ ਗੱਲ ਦੀ ਮੈਨੂੰ ਪਰਵਾਹ ਨਹੀਂ ਰਹੀ),
ਨਾਮੇ ਸ੍ਰੀਰੰਗੁ ਭੇਟਲ ਸੋਈ ॥੪॥੪॥
ਪਦ ਅਰਥ: ਸ੍ਰੀਰੰਗੁ = ਪਰਮਾਤਮਾ {Skt. श्रीरंग an epithet of Vishnu। ਸ੍ਰੀ = ਲੱਛਮੀ। ਰੰਗੁ = ਪਿਆਰ।} ਲੱਛਮੀ ਨਾਲ ਪਿਆਰ ਕਰਨ ਵਾਲਾ। ਭੇਟਲ = ਮਿਲ ਪਿਆ ਹੈ ॥੪॥੪॥
ਨੋਟ: * ਸ਼ਬਦ ਦਾ ਭਾਵ: ਪ੍ਰੀਤ ਦਾ ਸਰੂਪ-ਤਨ ਤੇ ਮਨ ਪਿਆਰ ਵਿਚ ਇਤਨੇ ਮਸਤ ਹੋ ਜਾਣ ਕਿ ਕੋਈ ਚੰਗਾ ਕਹੇ ਭੈੜਾ ਕਹੇ, ਇਸ ਗੱਲ ਦੀ ਪਰਵਾਹ ਹੀ ਨਾ ਰਹੇ। ਨਾ ਕੰਨ ਨਿੰਦਾ ਸੁਣਨ ਦੀ ਪਰਵਾਹ ਕਰਨ, ਨਾ ਮਨ ਨਿੰਦਾ ਸੁਣ ਕੇ ਦੁਖੀ ਹੋਵੇ।
ਅਰਥ: ਮੈਨੂੰ ਨਾਮੇ ਨੂੰ (ਲੱਛਮੀ ਦਾ ਪਤੀ) ਪਰਮਾਤਮਾ ਮਿਲ ਪਿਆ ਹੈ ॥੪॥੪॥
ਕਬਹੂ ਖੀਰਿ ਖਾਡ ਘੀਉ ਨ ਭਾਵੈ ॥
ਅਰਥ: ਕਦੇ (ਕੋਈ ਜੀਵ ਐਸੀ ਮੌਜ ਵਿਚ ਹੈ ਕਿ ਉਸ ਨੂੰ) ਖੀਰ, ਖੰਡ, ਘਿਉ (ਵਰਗੇ ਸੁਹਣੇ ਪਦਾਰਥ) ਭੀ ਚੰਗੇ ਨਹੀਂ ਲੱਗਦੇ;
ਕਬਹੂ ਘਰ ਘਰ ਟੂਕ ਮਗਾਵੈ ॥
ਅਰਥ: ਪਰ ਕਦੇ (ਉਸ ਪਾਸੋਂ) ਘਰ ਘਰ ਦੇ ਟੁੱਕਰ ਮੰਗਾਉਂਦਾ ਹੈ (ਕਦੇ ਉਸ ਨੂੰ ਮੰਗਤਾ ਬਣਾ ਦੇਂਦਾ ਹੈ, ਤੇ ਉਹ ਘਰ ਘਰ ਦੇ ਟੁਕੜੇ ਮੰਗਦਾ ਫਿਰਦਾ ਹੈ),
ਕਬਹੂ ਕੂਰਨੁ ਚਨੇ ਬਿਨਾਵੈ ॥੧॥
ਅਰਥ: ਕਦੇ (ਉਸ ਪਾਸੋਂ) ਰੂੜੀਆਂ ਫੁਲਾਉਂਦਾ ਹੈ, ਤੇ (ਉਹਨਾਂ ਵਿਚੋਂ) ਦਾਣੇ ਚੁਣਾਉਂਦਾ ਹੈ ॥੧॥
ਜਿਉ ਰਾਮੁ ਰਾਖੈ ਤਿਉ ਰਹੀਐ ਰੇ ਭਾਈ ॥
ਅਰਥ: ਹੇ ਭਾਈ! ਜਿਸ ਹਾਲਤ ਵਿਚ ਪਰਮਾਤਮਾ (ਸਾਨੂੰ ਜੀਵਾਂ ਨੂੰ) ਰੱਖਦਾ ਹੈ ਉਸੇ ਹਾਲਤ ਵਿਚ (ਅਮੀਰੀ ਦੀ ਆਕੜ ਤੇ ਗਰੀਬੀ ਦੀ ਘਬਰਾਹਟ ਤੋਂ ਨਿਰਲੇਪ) ਰਹਿਣਾ ਚਾਹੀਦਾ ਹੈ।
ਹਰਿ ਕੀ ਮਹਿਮਾ ਕਿਛੁ ਕਥਨੁ ਨ ਜਾਈ ॥੧॥ ਰਹਾਉ ॥
ਅਰਥ: ਇਹ ਗੱਲ ਦੱਸੀ ਨਹੀਂ ਜਾ ਸਕਦੀ ਕਿ ਪਰਮਾਤਮਾ ਕੇਡਾ ਵੱਡਾ ਹੈ (ਸਾਡੇ ਦੁਖਾਂ ਸੁਖਾਂ ਦਾ ਭੇਤ ਉਹ ਹੀ ਜਾਣਦਾ ਹੈ) ॥੧॥ ਰਹਾਉ ॥
ਕਬਹੂ ਤੁਰੇ ਤੁਰੰਗ ਨਚਾਵੈ ॥
ਅਰਥ: ਕਦੇ (ਕੋਈ ਮਨੁੱਖ ਇਤਨਾ ਅਮੀਰ ਹੈ ਕਿ ਉਹ) ਸੋਹਣੇ ਘੋੜੇ ਨਚਾਉਂਦਾ ਹੈ (ਭਾਵ, ਕਦੇ ਉਸ ਪਾਸ ਐਸੀ ਸੁਹਣੀ ਚਾਲ ਵਾਲੇ ਘੋੜੇ ਹਨ ਕਿ ਚੱਲਣ ਵੇਲੇ, ਮਾਨੋ, ਉਹ ਨੱਚ ਰਹੇ ਹਨ),
ਕਬਹੂ ਪਾਇ ਪਨਹੀਓ ਨ ਪਾਵੈ ॥੨॥
ਅਰਥ: ਪਰ ਕਦੇ ਉਸ ਨੂੰ ਪੈਰੀਂ ਜੁੱਤੀ (ਪਾਣ ਜੋਗੀ) ਭੀ ਨਹੀਂ ਲੱਭਦੀ ॥੨॥
ਕਬਹੂ ਖਾਟ ਸੁਪੇਦੀ ਸੁਵਾਵੈ ॥
ਅਰਥ: ਕਦੇ ਕਿਸੇ ਮਨੁੱਖ ਨੂੰ ਚਿੱਟੇ ਵਿਛਾਉਣਿਆਂ ਵਾਲੇ ਪਲੰਘਾਂ ਉੱਤੇ ਸੁਆਉਂਦਾ ਹੈ,
ਕਬਹੂ ਭੂਮਿ ਪੈਆਰੁ ਨ ਪਾਵੈ ॥੩॥
ਅਰਥ: ਪਰ ਕਦੇ ਉਸ ਨੂੰ ਭੁੰਞੇ (ਵਿਛਾਉਣ ਲਈ) ਪਰਾਲੀ ਭੀ ਨਹੀਂ ਮਿਲਦੀ ॥੩॥
ਭਨਤਿ ਨਾਮਦੇਉ ਇਕੁ ਨਾਮੁ ਨਿਸਤਾਰੈ ॥
ਅਰਥ: ਨਾਮਦੇਵ ਆਖਦਾ ਹੈ ਕਿ ਪ੍ਰਭੂ ਦਾ ਇਕ ਨਾਮ ਹੀ ਹੈ ਜੋ (ਇਹਨਾਂ ਦੋਹਾਂ ਹਾਲਤਾਂ ਵਿਚੋਂ ਅਛੋਹ ਰੱਖ ਕੇ) ਪਾਰ ਲੰਘਾਉਂਦਾ ਹੈ,
ਜਿਹ ਗੁਰੁ ਮਿਲੈ ਤਿਹ ਪਾਰਿ ਉਤਾਰੈ ॥੪॥੫॥
ਪਦ ਅਰਥ: ਜਿਹ = ਜਿਸ ਨੂੰ ॥੪॥੫॥
ਨੋਟ: * ਸ਼ਬਦ ਦਾ ਭਾਵ: ਧਨ ਪਦਾਰਥ ਦਾ ਮਾਣ ਕੂੜਾ ਹੈ-ਨਾ ਅਮੀਰੀ ਵਿਚ ਆਫਰੇ, ਤੇ ਨਾ ਗਰੀਬੀ ਆਇਆਂ ਘਾਬਰੇ।
ਅਰਥ: ਜਿਸ ਮਨੁੱਖ ਨੂੰ ਗੁਰੂ ਮਿਲਦਾ ਹੈ ਉਸ ਨੂੰ ਪ੍ਰਭੂ (ਅਮੀਰੀ ਦੀ ਆਕੜ ਤੇ ਗਰੀਬੀ ਦੀ ਘਬਰਾਹਟ) ਤੋਂ ਪਾਰ ਉਤਾਰਦਾ ਹੈ ॥੪॥੫॥
ਹਸਤ ਖੇਲਤ ਤੇਰੇ ਦੇਹੁਰੇ ਆਇਆ ॥
ਅਰਥ: ਮੈਂ ਬੜੇ ਚਾਅ ਨਾਲ ਤੇਰੇ ਮੰਦਰ ਆਇਆ ਸਾਂ,
ਭਗਤਿ ਕਰਤ ਨਾਮਾ ਪਕਰਿ ਉਠਾਇਆ ॥੧॥
ਅਰਥ: ਪਰ (ਚੂੰ ਕਿ ਇਹ ਲੋਕ 'ਮੇਰੀ ਜਾਤਿ ਹੀਨੜੀ' ਸਮਝਦੇ ਹਨ, ਇਹਨਾਂ) ਮੈਨੂੰ ਨਾਮੇ ਨੂੰ ਭਗਤੀ ਕਰਦੇ ਨੂੰ (ਬਾਹੋਂ) ਫੜ ਕੇ (ਮੰਦਰ ਵਿਚੋਂ) ਉਠਾਲ ਦਿੱਤਾ ॥੧॥
ਹੀਨੜੀ ਜਾਤਿ ਮੇਰੀ ਜਾਦਿਮ ਰਾਇਆ ॥
ਅਰਥ: ਹੇ ਜਾਦਵ ਕੁਲ ਦੇ ਸ਼ਿਰੋਮਣੀ! ਹੇ ਕ੍ਰਿਸ਼ਨ! ਹੇ ਪ੍ਰਭੂ! (ਲੋਕ) ਮੇਰੀ ਜਾਤ ਨੂੰ ਬੜੀ ਨੀਵੀਂ (ਆਖਦੇ ਹਨ)
ਛੀਪੇ ਕੇ ਜਨਮਿ ਕਾਹੇ ਕਉ ਆਇਆ ॥੧॥ ਰਹਾਉ ॥
ਅਰਥ: ਹੇ ਪ੍ਰਭੂ! ਮੈਂ ਛੀਂਬੇ ਦੇ ਘਰ ਕਿਉਂ ਜੰਮ ਪਿਆ? ॥੧॥ ਰਹਾਉ ॥
ਲੈ ਕਮਲੀ ਚਲਿਓ ਪਲਟਾਇ ॥
ਅਰਥ: ਮੈਂ ਆਪਣੀ ਕੰਬਲੀ ਲੈ ਕੇ (ਉੱਥੋਂ) ਮੁੜ ਕੇ ਤੁਰ ਪਿਆ,
ਦੇਹੁਰੈ ਪਾਛੈ ਬੈਠਾ ਜਾਇ ॥੨॥
ਅਰਥ: ਤੇ (ਹੇ ਪ੍ਰਭੂ!) ਮੈਂ ਤੇਰੇ ਮੰਦਰ ਦੇ ਪਿਛਲੇ ਪਾਸੇ ਜਾ ਕੇ ਬਹਿ ਗਿਆ ॥੨॥
ਜਿਉ ਜਿਉ ਨਾਮਾ ਹਰਿ ਗੁਣ ਉਚਰੈ ॥
ਅਰਥ: (ਪਰ ਪ੍ਰਭੂ ਦੀ ਅਚਰਜ ਖੇਡ ਵਰਤੀ) ਜਿਉਂ ਜਿਉਂ ਨਾਮਾ ਆਪਣੇ ਪ੍ਰਭੂ ਦੇ ਗੁਣ ਗਾਉਂਦਾ ਹੈ,
ਭਗਤ ਜਨਾਂ ਕਉ ਦੇਹੁਰਾ ਫਿਰੈ ॥੩॥੬॥
ਪਦ ਅਰਥ: ਕਉ = ਦੀ ਖ਼ਾਤਰ, ਵਾਸਤੇ ॥੩॥੬॥
ਨੋਟ: * ਭਾਵ: ਸਿਮਰਨ ਦੀ ਬਰਕਤਿ-ਨਿਰਭੈਤਾ। ਉੱਚੀ ਜਾਤ ਵਾਲਿਆਂ ਵਲੋਂ ਸ਼ੂਦਰ-ਅਖਵਾਂਦਿਆਂ ਉੱਤੇ ਹੋ ਰਹੀਆਂ ਵਧੀਕੀਆਂ ਦੇ ਵਿਰੁੱਧ ਪ੍ਰਭੂ ਅੱਗੇ ਰੋਸ। ਜਿਉਂ ਜਿਉਂ ਇਹ ਰੋਸ ਸ਼ੂਦਰ-ਅਖਵਾਂਦੇ ਮਨੁੱਖ ਦੇ ਅੰਦਰ ਸ੍ਵੈ-ਮਾਨ ਪੈਦਾ ਕਰਦਾ ਹੈ, ਉੱਚ-ਜਾਤੀਏ ਦੀ ਆਕੜ ਘਟਦੀ ਹੈ। * ਨੋਟ: ਭਗਤ ਨਾਮਦੇਵ ਜੀ ਨੇ ਆਪਣੀ ਉਮਰ ਦਾ ਵਧੀਕ ਹਿੱਸਾ ਪੰਡਰਪੁਰ ਵਿਚ ਗੁਜ਼ਾਰਿਆ; ਉੱਥੋਂ ਦੇ ਵਸਨੀਕ ਜਾਣਦੇ ਹੀ ਸਨ ਕਿ ਨਾਮਦੇਵ ਛੀਂਬਾ ਹੈ, ਤੇ ਸ਼ੂਦਰ ਹੈ। ਸ਼ੂਦਰ ਨੂੰ ਮੰਦਰ ਜਾਣ ਦੀ ਮਨਾਹੀ ਸੀ। ਕਿਸੇ ਦਿਨ ਬੰਦਗੀ ਦੀ ਮੌਜ ਵਿਚ ਨਾਮਦੇਵ ਜੀ ਮੰਦਰ ਚਲੇ ਗਏ, ਅੱਗੋਂ ਉੱਚੀ ਜਾਤਿ ਵਾਲਿਆਂ ਨੇ ਬਾਹੋਂ ਫੜ ਕੇ ਬਾਹਰ ਕੱਢ ਦਿੱਤਾ। ਜੇ ਨਾਮਦੇਵ ਜੀ ਕਿਸੇ ਬੀਠੁਲ, ਕਿਸੇ ਠਾਕੁਰ ਦੀ ਮੂਰਤੀ ਦੇ ਪੁਜਾਰੀ ਹੁੰਦੇ ਅਤੇ ਪੂਜਾ ਕਰਦੇ ਹੁੰਦੇ ਤਾਂ ਰੋਜ਼ ਆਉਣ ਵਾਲੇ ਨਾਮਦੇਵ ਨੂੰ ਉਹਨਾਂ ਲੋਕਾਂ ਨੇ ਕਿਸੇ ਇੱਕ ਦਿਨ 'ਹੀਨੜੀ ਜਾਤਿ' ਦਾ ਜਾਣ ਕੇ ਕਿਉਂ ਬਾਹਰ ਕੱਢਣਾ ਸੀ? ਇਹ ਇੱਕ ਦਿਨ ਦੀ ਘਟਨਾ ਹੀ ਦੱਸਦੀ ਹੈ ਕਿ ਨਾਮਦੇਵ ਜੀ ਨਾ ਮੰਦਰ ਜਾਇਆ ਕਰਦੇ ਸਨ, ਨਾ ਸ਼ੂਦਰ ਹੋਣ ਕਰਕੇ ਉੱਚੀ ਜਾਤ ਵਾਲਿਆਂ ਵਲੋਂ ਉਹਨਾਂ ਨੂੰ ਉੱਥੇ ਜਾਣ ਦੀ ਆਗਿਆ ਸੀ। ਇਹ ਤਾਂ ਇਕ ਦਿਨ ਕਿਸੇ ਮੌਜ ਵਿਚ ਆਏ ਹੋਏ ਚਲੇ ਗਏ ਤੇ ਅੱਗੋਂ ਧੱਕੇ ਪਏ।
ਅਰਥ: (ਉਸ ਦਾ) ਮੰਦਰ (ਉਸ ਦੇ) ਭਗਤਾਂ ਦੀ ਖ਼ਾਤਰ, (ਉਸ ਦੇ) ਸੇਵਕਾਂ ਦੀ ਖ਼ਾਤਰ ਫਿਰਦਾ ਜਾ ਰਿਹਾ ਹੈ ॥੩॥੬॥
ਭੈਰਉ ਨਾਮਦੇਉ ਜੀਉ ਘਰੁ ੨ ॥
ਅਰਥ: ਰਾਗ ਭੈਰਉ, ਘਰ ੨ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
ਅਰਥ: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਜੈਸੀ ਭੂਖੇ ਪ੍ਰੀਤਿ ਅਨਾਜ ॥
ਅਰਥ: ਜਿਵੇਂ ਭੁੱਖੇ ਮਨੁੱਖ ਨੂੰ ਅੰਨ ਪਿਆਰਾ ਲੱਗਦਾ ਹੈ,
ਤ੍ਰਿਖਾਵੰਤ ਜਲ ਸੇਤੀ ਕਾਜ ॥
ਅਰਥ: ਜਿਵੇਂ ਪਿਆਸੇ ਨੂੰ ਪਾਣੀ ਨਾਲ ਗ਼ਰਜ਼ ਹੁੰਦੀ ਹੈ,
ਜੈਸੀ ਮੂੜ ਕੁਟੰਬ ਪਰਾਇਣ ॥
ਅਰਥ: ਜਿਵੇਂ ਕੋਈ ਮੂਰਖ ਆਪਣੇ ਟੱਬਰ ਦੇ ਆਸਰੇ ਹੋ ਜਾਂਦਾ ਹੈ,
ਐਸੀ ਨਾਮੇ ਪ੍ਰੀਤਿ ਨਰਾਇਣ ॥੧॥
ਅਰਥ: ਤਿਵੇਂ (ਮੈਂ) ਨਾਮੇ ਦਾ ਪ੍ਰਭੂ ਨਾਲ ਪਿਆਰ ਹੈ ॥੧॥
ਨਾਮੇ ਪ੍ਰੀਤਿ ਨਾਰਾਇਣ ਲਾਗੀ ॥
ਅਰਥ: (ਮੇਰੀ) ਨਾਮਦੇਵ ਦੀ ਪ੍ਰੀਤ ਪਰਮਾਤਮਾ ਨਾਲ ਲੱਗ ਗਈ ਹੈ,
ਸਹਜ ਸੁਭਾਇ ਭਇਓ ਬੈਰਾਗੀ ॥੧॥ ਰਹਾਉ ॥
ਅਰਥ: (ਉਸ ਪ੍ਰੀਤ ਦੀ ਬਰਕਤਿ ਨਾਲ, ਨਾਮਦੇਵ) ਕੋਈ ਬਾਹਰਲੇ ਭੇਖ ਆਦਿਕ ਦਾ ਉਚੇਚ ਕਰਨ ਤੋਂ ਬਿਨਾ ਹੀ ਬੈਰਾਗੀ ਬਣ ਗਿਆ ਹੈ ॥੧॥ ਰਹਾਉ ॥
ਜੈਸੀ ਪਰ ਪੁਰਖਾ ਰਤ ਨਾਰੀ ॥
ਅਰਥ: ਜਿਵੇਂ ਕੋਈ ਨਾਰ ਪਰਾਏ ਮਨੁੱਖ ਨਾਲ ਪਿਆਰ ਪਾ ਲੈਂਦੀ ਹੈ,
ਲੋਭੀ ਨਰੁ ਧਨ ਕਾ ਹਿਤਕਾਰੀ ॥
ਅਰਥ: ਜਿਵੇਂ ਕਿਸੇ ਲੋਭੀ ਮਨੁੱਖ ਨੂੰ ਧਨ ਪਿਆਰਾ ਲੱਗਦਾ ਹੈ।
ਕਾਮੀ ਪੁਰਖ ਕਾਮਨੀ ਪਿਆਰੀ ॥
ਅਰਥ: ਜਿਵੇਂ ਕਿਸੇ ਵਿਸ਼ਈ ਬੰਦੇ ਨੂੰ ਇਸਤ੍ਰੀ ਚੰਗੀ ਲੱਗਦੀ ਹੈ,
ਐਸੀ ਨਾਮੇ ਪ੍ਰੀਤਿ ਮੁਰਾਰੀ ॥੨॥
ਅਰਥ: ਤਿਵੇਂ ਨਾਮੇ ਨੂੰ ਪਰਮਾਤਮਾ ਮਿੱਠਾ ਲੱਗਦਾ ਹੈ ॥੨॥
ਸਾਈ ਪ੍ਰੀਤਿ ਜਿ ਆਪੇ ਲਾਏ ॥
ਅਰਥ: ਪਰ ਅਸਲੀ ਸੁੱਚਾ ਪਿਆਰ ਉਹ ਹੈ ਜੋ ਪ੍ਰਭੂ ਆਪ (ਕਿਸੇ ਮਨੁੱਖ ਦੇ ਹਿਰਦੇ ਵਿਚ) ਪੈਦਾ ਕਰੇ,
ਗੁਰਪਰਸਾਦੀ ਦੁਬਿਧਾ ਜਾਏ ॥
ਅਰਥ: ਉਸ ਮਨੁੱਖ ਦੀ ਮੇਰ-ਤੇਰ ਗੁਰੂ ਦੀ ਕਿਰਪਾ ਨਾਲ ਮਿਟ ਜਾਂਦੀ ਹੈ।
ਕਬਹੁ ਨ ਤੂਟਸਿ ਰਹਿਆ ਸਮਾਇ ॥
ਅਰਥ: ਉਸ ਦਾ ਪ੍ਰਭੂ ਨਾਲ ਪ੍ਰੇਮ ਕਦੇ ਟੁੱਟਦਾ ਨਹੀਂ, ਹਰ ਵੇਲੇ ਉਹ ਪ੍ਰਭੂ-ਚਰਨਾਂ ਵਿਚ ਜੁੜਿਆ ਰਹਿੰਦਾ ਹੈ।
ਨਾਮੇ ਚਿਤੁ ਲਾਇਆ ਸਚਿ ਨਾਇ ॥੩॥
ਅਰਥ: (ਮੈਂ ਨਾਮੇ ਉੱਤੇ ਭੀ ਪ੍ਰਭੂ ਦੀ ਮਿਹਰ ਹੋਈ ਹੈ ਤੇ) ਨਾਮੇ ਦਾ ਚਿੱਤ ਸਦਾ ਕਾਇਮ ਰਹਿਣ ਵਾਲੇ ਹਰਿ-ਨਾਮ ਵਿਚ ਟਿਕ ਗਿਆ ਹੈ ॥੩॥
ਜੈਸੀ ਪ੍ਰੀਤਿ ਬਾਰਿਕ ਅਰੁ ਮਾਤਾ ॥
ਅਰਥ: ਜਿਵੇਂ ਮਾਂ-ਪੁੱਤਰ ਦਾ ਪਿਆਰ ਹੁੰਦਾ ਹੈ,
ਐਸਾ ਹਰਿ ਸੇਤੀ ਮਨੁ ਰਾਤਾ ॥
ਅਰਥ: ਤਿਵੇਂ ਮੇਰਾ ਮਨ ਪ੍ਰਭੂ! (-ਚਰਨਾਂ) ਨਾਲ ਰੰਗਿਆ ਗਿਆ ਹੈ।
ਪ੍ਰਣਵੈ ਨਾਮਦੇਉ ਲਾਗੀ ਪ੍ਰੀਤਿ ॥
ਅਰਥ: ਨਾਮਦੇਵ ਬੇਨਤੀ ਕਰਦਾ ਹੈ-ਮੇਰੀ ਪ੍ਰਭੂ ਨਾਲ ਪ੍ਰੀਤ ਲੱਗ ਗਈ ਹੈ,
ਗੋਬਿਦੁ ਬਸੈ ਹਮਾਰੈ ਚੀਤਿ ॥੪॥੧॥੭॥
ਪਦ ਅਰਥ: ਚੀਤਿ = ਚਿੱਤ ਵਿਚ ॥੪॥੧॥੭॥
ਨੋਟ: * ਸ਼ਬਦ ਦਾ ਭਾਵ: ਪ੍ਰੀਤ ਦਾ ਸਰੂਪ-ਉਸ ਦੀ ਯਾਦ ਕਦੇ ਨਾ ਭੁੱਲੇ, ਸੁਤੇ ਹੀ ਕਿਸੇ ਹੋਰ ਪਾਸੇ ਚਿੱਤ ਨਾ ਜਾਏ। ਇਸ ਪ੍ਰੀਤ ਦੀ ਬਰਕਤਿ ਨਾਲ ਅੰਦਰੋਂ ਮੇਰ-ਤੇਰ ਮਿਟ ਜਾਂਦੀ ਹੈ। ਪਰ ਇਹ ਮਿਲਦੀ ਹੈ ਉਸ ਦੀ ਆਪਣੀ ਮਿਹਰ ਨਾਲ।
ਅਰਥ: ਪ੍ਰਭੂ (ਹੁਣ ਸਦਾ) ਮੇਰੇ ਚਿੱਤ ਵਿਚ ਵੱਸਦਾ ਹੈ ॥੪॥੧॥੭॥
ਘਰ ਕੀ ਨਾਰਿ ਤਿਆਗੈ ਅੰਧਾ ॥
ਅਰਥ: ਅੰਨ੍ਹਾ (ਪਾਪੀ) ਆਪਣੀ ਵਹੁਟੀ ਛੱਡ ਦੇਂਦਾ ਹੈ,
ਪਰ ਨਾਰੀ ਸਿਉ ਘਾਲੈ ਧੰਧਾ ॥
ਅਰਥ: ਤੇ ਪਰਾਈ ਜ਼ਨਾਨੀ ਨਾਲ ਝਖਾਂ ਮਾਰਦਾ ਹੈ,
ਜੈਸੇ ਸਿੰਬਲੁ ਦੇਖਿ ਸੂਆ ਬਿਗਸਾਨਾ ॥
ਅਰਥ: (ਪਰਾਈ ਨਾਰ ਨੂੰ ਵੇਖ ਕੇ ਉਹ ਇਉਂ ਹੀ ਖ਼ੁਸ਼ ਹੁੰਦਾ ਹੈ) ਜਿਵੇਂ ਤੋਤਾ ਸਿੰਬਲ ਰੁੱਖ ਨੂੰ ਵੇਖ ਕੇ ਖ਼ੁਸ਼ ਹੁੰਦਾ ਹੈ (ਪਰ ਉਸ ਸਿੰਬਲ ਤੋਂ ਉਸ ਤੋਤੇ ਨੂੰ ਹਾਸਲ ਕੁਝ ਨਹੀਂ ਹੁੰਦਾ);
ਅੰਤ ਕੀ ਬਾਰ ਮੂਆ ਲਪਟਾਨਾ ॥੧॥
ਅਰਥ: ਆਖ਼ਰ ਨੂੰ ਅਜਿਹਾ ਵਿਕਾਰੀ ਮਨੁੱਖ (ਇਸ ਵਿਕਾਰ) ਵਿਚ ਗ੍ਰਸਿਆ ਹੋਇਆ ਹੀ ਮਰ ਜਾਂਦਾ ਹੈ ॥੧॥
ਪਾਪੀ ਕਾ ਘਰੁ ਅਗਨੇ ਮਾਹਿ ॥
ਅਰਥ: ਵਿਕਾਰੀ ਬੰਦੇ ਦਾ ਟਿਕਾਣਾ ਸਦਾ ਉਸ ਅੱਗ ਵਿਚ ਰਹਿੰਦਾ ਹੈ,
ਜਲਤ ਰਹੈ ਮਿਟਵੈ ਕਬ ਨਾਹਿ ॥੧॥ ਰਹਾਉ ॥
ਅਰਥ: ਜੋ ਅੱਗ ਸਦਾ ਬਲਦੀ ਰਹਿੰਦੀ ਹੈ, ਕਦੇ ਬੁੱਝਦੀ ਨਹੀਂ ॥੧॥ ਰਹਾਉ ॥
ਹਰਿ ਕੀ ਭਗਤਿ ਨ ਦੇਖੈ ਜਾਇ ॥
ਅਰਥ: ਜਿੱਥੇ ਪ੍ਰਭੂ ਦੀ ਭਗਤੀ ਹੁੰਦੀ ਹੈ (ਵਿਕਾਰੀ ਮਨੁੱਖ) ਉਹ ਥਾਂ ਜਾ ਕੇ ਨਹੀਂ ਵੇਖਦਾ,
ਮਾਰਗੁ ਛੋਡਿ ਅਮਾਰਗਿ ਪਾਇ ॥
ਅਰਥ: (ਜੀਵਨ ਦਾ ਸਿੱਧਾ) ਰਾਹ ਛੱਡ ਕੇ (ਵਿਕਾਰਾਂ ਦੇ) ਉਲਟੇ ਰਸਤੇ ਪੈਂਦਾ ਹੈ,
ਮੂਲਹੁ ਭੂਲਾ ਆਵੈ ਜਾਇ ॥
ਅਰਥ: ਜਗਤ ਦੇ ਮੂਲ ਪ੍ਰਭੂ ਤੋਂ ਖੁੰਝ ਕੇ ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ,
ਅੰਮ੍ਰਿਤੁ ਡਾਰਿ ਲਾਦਿ ਬਿਖੁ ਖਾਇ ॥੨॥
ਅਰਥ: ਨਾਮ-ਅੰਮ੍ਰਿਤ ਡੋਲ੍ਹ ਕੇ (ਵਿਕਾਰਾਂ ਦਾ) ਜ਼ਹਿਰ ਲੱਦ ਕੇ ਖਾਂਦਾ ਹੈ ॥੨॥
ਜਿਉ ਬੇਸ੍ਵਾ ਕੇ ਪਰੈ ਅਖਾਰਾ ॥
ਅਰਥ: ਜਿਵੇਂ ਵੇਸਵਾਂ ਦੇ ਮੁਜਰੇ ਹੁੰਦੇ ਹਨ,
ਕਾਪਰੁ ਪਹਿਰਿ ਕਰਹਿ ਸਂੀਗਾਰਾ ॥
ਅਰਥ: (ਸੁਹਣੀ ਸੁਹਣੀ) ਪੁਸ਼ਾਕ ਪਾ ਕੇ ਸਿੰਗਾਰ ਕਰਦੀਆਂ ਹਨ।
ਪੂਰੇ ਤਾਲ ਨਿਹਾਲੇ ਸਾਸ ॥
ਅਰਥ: ਵੇਸਵਾ ਨੱਚਦੀ ਹੈ, ਤੇ ਬੜੇ ਗਹੁ ਨਾਲ ਆਪਣੀ ਸੁਰ ਨੂੰ ਤੋਲਦੀ ਹੈ,
ਵਾ ਕੇ ਗਲੇ ਜਮ ਕਾ ਹੈ ਫਾਸ ॥੩॥
ਅਰਥ: (ਬੱਸ, ਇਸ ਵਿਕਾਰੀ ਜੀਵਨ ਦੇ ਕਾਰਨ) ਉਸ ਦੇ ਗਲ ਵਿਚ ਜਮਾਂ ਦੀ ਫਾਹੀ ਪੈਂਦੀ ਹੈ ॥੩॥
ਜਾ ਕੇ ਮਸਤਕਿ ਲਿਖਿਓ ਕਰਮਾ ॥
ਅਰਥ: ਜਿਸ ਮਨੁੱਖ ਦੇ ਮੱਥੇ ਉੱਤੇ ਪ੍ਰਭੂ ਦੀ ਬਖ਼ਸ਼ਸ਼ (ਦਾ ਲੇਖ) ਲਿਖਿਆ ਹੋਇਆ ਹੈ (ਭਾਵ, ਪਿਛਲੇ ਕੀਤੇ ਕਰਮਾਂ ਅਨੁਸਾਰ ਧੁਰੋਂ ਬਖ਼ਸ਼ਸ਼ ਹੁੰਦੀ ਹੈ),
ਸੋ ਭਜਿ ਪਰਿ ਹੈ ਗੁਰ ਕੀ ਸਰਨਾ ॥
ਅਰਥ: ਉਹ (ਵਿਕਾਰਾਂ ਵਲੋਂ) ਹਟ ਕੇ ਸਤਿਗੁਰੂ ਦੀ ਸ਼ਰਨ ਪੈਂਦਾ ਹੈ।
ਕਹਤ ਨਾਮਦੇਉ ਇਹੁ ਬੀਚਾਰੁ ॥
ਅਰਥ: ਨਾਮਦੇਵ ਇਹ ਇਕ ਵਿਚਾਰ ਦਾ ਬਚਨ ਆਖਦਾ ਹੈ,
ਇਨ ਬਿਧਿ ਸੰਤਹੁ ਉਤਰਹੁ ਪਾਰਿ ॥੪॥੨॥੮॥
ਪਦ ਅਰਥ: ਇਨ ਬਿਧਿ = ਇਸ ਤਰੀਕੇ ਨਾਲ, ਗੁਰੂ ਦੀ ਸ਼ਰਨ ਪੈ ਕੇ ॥੪॥੨॥੮॥
ਨੋਟ: * ਸ਼ਬਦ ਦਾ ਭਾਵ: ਵਿਕਾਰੀ ਦਾ ਜੀਵਨ-ਵਿਕਾਰਾਂ ਦੀ ਅਬੁੱਝਵੀਂ ਅੱਗ ਸਦਾ ਉਸ ਨੂੰ ਸਾੜਦੀ ਰਹਿੰਦੀ ਹੈ। ਪ੍ਰਭੂ ਦੀ ਮਿਹਰ ਹੋਵੇ ਤਾਂ ਗੁਰੂ ਦੀ ਸ਼ਰਨ ਪਿਆਂ ਖ਼ਲਾਸੀ ਹੁੰਦੀ ਹੈ।
ਅਰਥ: ਹੇ ਸੰਤ ਜਨੋ! ਗੁਰੂ ਦੀ ਸ਼ਰਨ ਪੈ ਕੇ ਹੀ (ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਪਾਰ ਲੰਘ ਸਕੋਗੇ ॥੪॥੨॥੮॥
[25/08, 6:30 pm] +91 99102 04141: ਭਗਤਾਂ ਖ਼ਾਤਰ, (ਉਸ ਦੇ) ਸੇਵਕਾਂ ਦੀ ਖ਼ਾਤਰ ਫਿਰਦਾ ਜਾ ਰਿਹਾ ਹੈ ॥੩॥੬॥
ਭੈਰਉ ਨਾਮਦੇਉ ਜੀਉ ਘਰੁ ੨ ॥
ਅਰਥ: ਰਾਗ ਭੈਰਉ, ਘਰ ੨ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
ਅਰਥ: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਜੈਸੀ ਭੂਖੇ ਪ੍ਰੀਤਿ ਅਨਾਜ ॥
ਅਰਥ: ਜਿਵੇਂ ਭੁੱਖੇ ਮਨੁੱਖ ਨੂੰ ਅੰਨ ਪਿਆਰਾ ਲੱਗਦਾ ਹੈ,
ਤ੍ਰਿਖਾਵੰਤ ਜਲ ਸੇਤੀ ਕਾਜ ॥
ਅਰਥ: ਜਿਵੇਂ ਪਿਆਸੇ ਨੂੰ ਪਾਣੀ ਨਾਲ ਗ਼ਰਜ਼ ਹੁੰਦੀ ਹੈ,
ਜੈਸੀ ਮੂੜ ਕੁਟੰਬ ਪਰਾਇਣ ॥
ਅਰਥ: ਜਿਵੇਂ ਕੋਈ ਮੂਰਖ ਆਪਣੇ ਟੱਬਰ ਦੇ ਆਸਰੇ ਹੋ ਜਾਂਦਾ ਹੈ,
ਐਸੀ ਨਾਮੇ ਪ੍ਰੀਤਿ ਨਰਾਇਣ ॥੧॥
ਅਰਥ: ਤਿਵੇਂ (ਮੈਂ) ਨਾਮੇ ਦਾ ਪ੍ਰਭੂ ਨਾਲ ਪਿਆਰ ਹੈ ॥੧॥
ਨਾਮੇ ਪ੍ਰੀਤਿ ਨਾਰਾਇਣ ਲਾਗੀ ॥
ਅਰਥ: (ਮੇਰੀ) ਨਾਮਦੇਵ ਦੀ ਪ੍ਰੀਤ ਪਰਮਾਤਮਾ ਨਾਲ ਲੱਗ ਗਈ ਹੈ,
ਸਹਜ ਸੁਭਾਇ ਭਇਓ ਬੈਰਾਗੀ ॥੧॥ ਰਹਾਉ ॥
ਅਰਥ: (ਉਸ ਪ੍ਰੀਤ ਦੀ ਬਰਕਤਿ ਨਾਲ, ਨਾਮਦੇਵ) ਕੋਈ ਬਾਹਰਲੇ ਭੇਖ ਆਦਿਕ ਦਾ ਉਚੇਚ ਕਰਨ ਤੋਂ ਬਿਨਾ ਹੀ ਬੈਰਾਗੀ ਬਣ ਗਿਆ ਹੈ ॥੧॥ ਰਹਾਉ ॥
ਜੈਸੀ ਪਰ ਪੁਰਖਾ ਰਤ ਨਾਰੀ ॥
ਅਰਥ: ਜਿਵੇਂ ਕੋਈ ਨਾਰ ਪਰਾਏ ਮਨੁੱਖ ਨਾਲ ਪਿਆਰ ਪਾ ਲੈਂਦੀ ਹੈ,
ਲੋਭੀ ਨਰੁ ਧਨ ਕਾ ਹਿਤਕਾਰੀ ॥
ਅਰਥ: ਜਿਵੇਂ ਕਿਸੇ ਲੋਭੀ ਮਨੁੱਖ ਨੂੰ ਧਨ ਪਿਆਰਾ ਲੱਗਦਾ ਹੈ।
ਕਾਮੀ ਪੁਰਖ ਕਾਮਨੀ ਪਿਆਰੀ ॥
ਅਰਥ: ਜਿਵੇਂ ਕਿਸੇ ਵਿਸ਼ਈ ਬੰਦੇ ਨੂੰ ਇਸਤ੍ਰੀ ਚੰਗੀ ਲੱਗਦੀ ਹੈ,
ਐਸੀ ਨਾਮੇ ਪ੍ਰੀਤਿ ਮੁਰਾਰੀ ॥੨॥
ਅਰਥ: ਤਿਵੇਂ ਨਾਮੇ ਨੂੰ ਪਰਮਾਤਮਾ ਮਿੱਠਾ ਲੱਗਦਾ ਹੈ ॥੨॥
ਸਾਈ ਪ੍ਰੀਤਿ ਜਿ ਆਪੇ ਲਾਏ ॥
ਅਰਥ: ਪਰ ਅਸਲੀ ਸੁੱਚਾ ਪਿਆਰ ਉਹ ਹੈ ਜੋ ਪ੍ਰਭੂ ਆਪ (ਕਿਸੇ ਮਨੁੱਖ ਦੇ ਹਿਰਦੇ ਵਿਚ) ਪੈਦਾ ਕਰੇ,
ਗੁਰਪਰਸਾਦੀ ਦੁਬਿਧਾ ਜਾਏ ॥
ਅਰਥ: ਉਸ ਮਨੁੱਖ ਦੀ ਮੇਰ-ਤੇਰ ਗੁਰੂ ਦੀ ਕਿਰਪਾ ਨਾਲ ਮਿਟ ਜਾਂਦੀ ਹੈ।
ਕਬਹੁ ਨ ਤੂਟਸਿ ਰਹਿਆ ਸਮਾਇ ॥
ਅਰਥ: ਉਸ ਦਾ ਪ੍ਰਭੂ ਨਾਲ ਪ੍ਰੇਮ ਕਦੇ ਟੁੱਟਦਾ ਨਹੀਂ, ਹਰ ਵੇਲੇ ਉਹ ਪ੍ਰਭੂ-ਚਰਨਾਂ ਵਿਚ ਜੁੜਿਆ ਰਹਿੰਦਾ ਹੈ।
ਨਾਮੇ ਚਿਤੁ ਲਾਇਆ ਸਚਿ ਨਾਇ ॥੩॥
ਅਰਥ: (ਮੈਂ ਨਾਮੇ ਉੱਤੇ ਭੀ ਪ੍ਰਭੂ ਦੀ ਮਿਹਰ ਹੋਈ ਹੈ ਤੇ) ਨਾਮੇ ਦਾ ਚਿੱਤ ਸਦਾ ਕਾਇਮ ਰਹਿਣ ਵਾਲੇ ਹਰਿ-ਨਾਮ ਵਿਚ ਟਿਕ ਗਿਆ ਹੈ ॥੩॥
ਜੈਸੀ ਪ੍ਰੀਤਿ ਬਾਰਿਕ ਅਰੁ ਮਾਤਾ ॥
ਅਰਥ: ਜਿਵੇਂ ਮਾਂ-ਪੁੱਤਰ ਦਾ ਪਿਆਰ ਹੁੰਦਾ ਹੈ,
ਐਸਾ ਹਰਿ ਸੇਤੀ ਮਨੁ ਰਾਤਾ ॥
ਅਰਥ: ਤਿਵੇਂ ਮੇਰਾ ਮਨ ਪ੍ਰਭੂ! (-ਚਰਨਾਂ) ਨਾਲ ਰੰਗਿਆ ਗਿਆ ਹੈ।
ਪ੍ਰਣਵੈ ਨਾਮਦੇਉ ਲਾਗੀ ਪ੍ਰੀਤਿ ॥
ਅਰਥ: ਨਾਮਦੇਵ ਬੇਨਤੀ ਕਰਦਾ ਹੈ-ਮੇਰੀ ਪ੍ਰਭੂ ਨਾਲ ਪ੍ਰੀਤ ਲੱਗ ਗਈ ਹੈ,
ਗੋਬਿਦੁ ਬਸੈ ਹਮਾਰੈ ਚੀਤਿ ॥੪॥੧॥੭॥
ਪਦ ਅਰਥ: ਚੀਤਿ = ਚਿੱਤ ਵਿਚ ॥੪॥੧॥੭॥
ਨੋਟ: * ਸ਼ਬਦ ਦਾ ਭਾਵ: ਪ੍ਰੀਤ ਦਾ ਸਰੂਪ-ਉਸ ਦੀ ਯਾਦ ਕਦੇ ਨਾ ਭੁੱਲੇ, ਸੁਤੇ ਹੀ ਕਿਸੇ ਹੋਰ ਪਾਸੇ ਚਿੱਤ ਨਾ ਜਾਏ। ਇਸ ਪ੍ਰੀਤ ਦੀ ਬਰਕਤਿ ਨਾਲ ਅੰਦਰੋਂ ਮੇਰ-ਤੇਰ ਮਿਟ ਜਾਂਦੀ ਹੈ। ਪਰ ਇਹ ਮਿਲਦੀ ਹੈ ਉਸ ਦੀ ਆਪਣੀ ਮਿਹਰ ਨਾਲ।
ਅਰਥ: ਪ੍ਰਭੂ (ਹੁਣ ਸਦਾ) ਮੇਰੇ ਚਿੱਤ ਵਿਚ ਵੱਸਦਾ ਹੈ ॥੪॥੧॥੭॥
ਘਰ ਕੀ ਨਾਰਿ ਤਿਆਗੈ ਅੰਧਾ ॥
ਅਰਥ: ਅੰਨ੍ਹਾ (ਪਾਪੀ) ਆਪਣੀ ਵਹੁਟੀ ਛੱਡ ਦੇਂਦਾ ਹੈ,
ਪਰ ਨਾਰੀ ਸਿਉ ਘਾਲੈ ਧੰਧਾ ॥
ਅਰਥ: ਤੇ ਪਰਾਈ ਜ਼ਨਾਨੀ ਨਾਲ ਝਖਾਂ ਮਾਰਦਾ ਹੈ,
ਜੈਸੇ ਸਿੰਬਲੁ ਦੇਖਿ ਸੂਆ ਬਿਗਸਾਨਾ ॥
ਅਰਥ: (ਪਰਾਈ ਨਾਰ ਨੂੰ ਵੇਖ ਕੇ ਉਹ ਇਉਂ ਹੀ ਖ਼ੁਸ਼ ਹੁੰਦਾ ਹੈ) ਜਿਵੇਂ ਤੋਤਾ ਸਿੰਬਲ ਰੁੱਖ ਨੂੰ ਵੇਖ ਕੇ ਖ਼ੁਸ਼ ਹੁੰਦਾ ਹੈ (ਪਰ ਉਸ ਸਿੰਬਲ ਤੋਂ ਉਸ ਤੋਤੇ ਨੂੰ ਹਾਸਲ ਕੁਝ ਨਹੀਂ ਹੁੰਦਾ);
ਅੰਤ ਕੀ ਬਾਰ ਮੂਆ ਲਪਟਾਨਾ ॥੧॥
ਅਰਥ: ਆਖ਼ਰ ਨੂੰ ਅਜਿਹਾ ਵਿਕਾਰੀ ਮਨੁੱਖ (ਇਸ ਵਿਕਾਰ) ਵਿਚ ਗ੍ਰਸਿਆ ਹੋਇਆ ਹੀ ਮਰ ਜਾਂਦਾ ਹੈ ॥੧॥
ਪਾਪੀ ਕਾ ਘਰੁ ਅਗਨੇ ਮਾਹਿ ॥
ਅਰਥ: ਵਿਕਾਰੀ ਬੰਦੇ ਦਾ ਟਿਕਾਣਾ ਸਦਾ ਉਸ ਅੱਗ ਵਿਚ ਰਹਿੰਦਾ ਹੈ,
ਜਲਤ ਰਹੈ ਮਿਟਵੈ ਕਬ ਨਾਹਿ ॥੧॥ ਰਹਾਉ ॥
ਅਰਥ: ਜੋ ਅੱਗ ਸਦਾ ਬਲਦੀ ਰਹਿੰਦੀ ਹੈ, ਕਦੇ ਬੁੱਝਦੀ ਨਹੀਂ ॥੧॥ ਰਹਾਉ ॥
ਹਰਿ ਕੀ ਭਗਤਿ ਨ ਦੇਖੈ ਜਾਇ ॥
ਅਰਥ: ਜਿੱਥੇ ਪ੍ਰਭੂ ਦੀ ਭਗਤੀ ਹੁੰਦੀ ਹੈ (ਵਿਕਾਰੀ ਮਨੁੱਖ) ਉਹ ਥਾਂ ਜਾ ਕੇ ਨਹੀਂ ਵੇਖਦਾ,
ਮਾਰਗੁ ਛੋਡਿ ਅਮਾਰਗਿ ਪਾਇ ॥
ਅਰਥ: (ਜੀਵਨ ਦਾ ਸਿੱਧਾ) ਰਾਹ ਛੱਡ ਕੇ (ਵਿਕਾਰਾਂ ਦੇ) ਉਲਟੇ ਰਸਤੇ ਪੈਂਦਾ ਹੈ,
ਮੂਲਹੁ ਭੂਲਾ ਆਵੈ ਜਾਇ ॥
ਅਰਥ: ਜਗਤ ਦੇ ਮੂਲ ਪ੍ਰਭੂ ਤੋਂ ਖੁੰਝ ਕੇ ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ,
ਅੰਮ੍ਰਿਤੁ ਡਾਰਿ ਲਾਦਿ ਬਿਖੁ ਖਾਇ ॥੨॥
ਅਰਥ: ਨਾਮ-ਅੰਮ੍ਰਿਤ ਡੋਲ੍ਹ ਕੇ (ਵਿਕਾਰਾਂ ਦਾ) ਜ਼ਹਿਰ ਲੱਦ ਕੇ ਖਾਂਦਾ ਹੈ ॥੨॥
ਜਿਉ ਬੇਸ੍ਵਾ ਕੇ ਪਰੈ ਅਖਾਰਾ ॥
ਅਰਥ: ਜਿਵੇਂ ਵੇਸਵਾਂ ਦੇ ਮੁਜਰੇ ਹੁੰਦੇ ਹਨ,
ਕਾਪਰੁ ਪਹਿਰਿ ਕਰਹਿ ਸਂੀਗਾਰਾ ॥
ਅਰਥ: (ਸੁਹਣੀ ਸੁਹਣੀ) ਪੁਸ਼ਾਕ ਪਾ ਕੇ ਸਿੰਗਾਰ ਕਰਦੀਆਂ ਹਨ।
ਪੂਰੇ ਤਾਲ ਨਿਹਾਲੇ ਸਾਸ ॥
ਅਰਥ: ਵੇਸਵਾ ਨੱਚਦੀ ਹੈ, ਤੇ ਬੜੇ ਗਹੁ ਨਾਲ ਆਪਣੀ ਸੁਰ ਨੂੰ ਤੋਲਦੀ ਹੈ,
ਵਾ ਕੇ ਗਲੇ ਜਮ ਕਾ ਹੈ ਫਾਸ ॥੩॥
ਅਰਥ: (ਬੱਸ, ਇਸ ਵਿਕਾਰੀ ਜੀਵਨ ਦੇ ਕਾਰਨ) ਉਸ ਦੇ ਗਲ ਵਿਚ ਜਮਾਂ ਦੀ ਫਾਹੀ ਪੈਂਦੀ ਹੈ ॥੩॥
ਜਾ ਕੇ ਮਸਤਕਿ ਲਿਖਿਓ ਕਰਮਾ ॥
ਅਰਥ: ਜਿਸ ਮਨੁੱਖ ਦੇ ਮੱਥੇ ਉੱਤੇ ਪ੍ਰਭੂ ਦੀ ਬਖ਼ਸ਼ਸ਼ (ਦਾ ਲੇਖ) ਲਿਖਿਆ ਹੋਇਆ ਹੈ (ਭਾਵ, ਪਿਛਲੇ ਕੀਤੇ ਕਰਮਾਂ ਅਨੁਸਾਰ ਧੁਰੋਂ ਬਖ਼ਸ਼ਸ਼ ਹੁੰਦੀ ਹੈ),
ਸੋ ਭਜਿ ਪਰਿ ਹੈ ਗੁਰ ਕੀ ਸਰਨਾ ॥
ਅਰਥ: ਉਹ (ਵਿਕਾਰਾਂ ਵਲੋਂ) ਹਟ ਕੇ ਸਤਿਗੁਰੂ ਦੀ ਸ਼ਰਨ ਪੈਂਦਾ ਹੈ।
ਕਹਤ ਨਾਮਦੇਉ ਇਹੁ ਬੀਚਾਰੁ ॥
ਅਰਥ: ਨਾਮਦੇਵ ਇਹ ਇਕ ਵਿਚਾਰ ਦਾ ਬਚਨ ਆਖਦਾ ਹੈ,
ਇਨ ਬਿਧਿ ਸੰਤਹੁ ਉਤਰਹੁ ਪਾਰਿ ॥੪॥੨॥੮॥
ਪਦ ਅਰਥ: ਇਨ ਬਿਧਿ = ਇਸ ਤਰੀਕੇ ਨਾਲ, ਗੁਰੂ ਦੀ ਸ਼ਰਨ ਪੈ ਕੇ ॥੪॥੨॥੮॥
ਨੋਟ: * ਸ਼ਬਦ ਦਾ ਭਾਵ: ਵਿਕਾਰੀ ਦਾ ਜੀਵਨ-ਵਿਕਾਰਾਂ ਦੀ ਅਬੁੱਝਵੀਂ ਅੱਗ ਸਦਾ ਉਸ ਨੂੰ ਸਾੜਦੀ ਰਹਿੰਦੀ ਹੈ। ਪ੍ਰਭੂ ਦੀ ਮਿਹਰ ਹੋਵੇ ਤਾਂ ਗੁਰੂ ਦੀ ਸ਼ਰਨ ਪਿਆਂ ਖ਼ਲਾਸੀ ਹੁੰਦੀ ਹੈ।
ਅਰਥ: ਹੇ ਸੰਤ ਜਨੋ! ਗੁਰੂ ਦੀ ਸ਼ਰਨ ਪੈ ਕੇ ਹੀ (ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਪਾਰ ਲੰਘ ਸਕੋਗੇ ॥੪॥੨॥੮॥
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ

25/08/2026

ਜਿਸ ਵੇਲੇ ਸਾਹਿਬਜ਼ਾਦਾ ਅਜੀਤ ਸਿੰਘ ਚਮਕੌਰ ਦੇ ਮੈਦਾਨ ਵਿੱਚ ਜੂਝ ਰਹੇ ਸੀ ਤਾਂ ਦੁਸ਼ਮਣ ਦੀ ਫ਼ੌਜ ਦਾ ਹਰ ਸਿਪਾਹੀ ਚਾਹੁੰਦਾ ਸੀ ਕਿ ਮੇਰਾ ਵਾਰ ਸਾਹਿਬਜ਼ਾਦਾ ਅਜੀਤ ਸਿੰਘ ਤੇ ਲੱਗੇ.... ਅਤੇ ਸਾਹਿਬਜ਼ਾਦਾ ਅਜੀਤ ਸਿੰਘ ਦੀ ਮੌਤ ਮੇਰੇ ਹੱਥੋਂ ਹੋਵੇ ਤਾਂ ਕਿ ਮੈਂ ਬਾਦਸ਼ਾਹ ਤੋਂ ਵੱਡਾ ਇਨਾਮ ਲੈ ਸਕਾਂ ਕਿ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਨੂੰ ਮੈਂ ਕਤਲ ਕੀਤਾ.... ਹਰ ਪਾਸਿਓਂ ਸਾਹਿਬਜ਼ਾਦਾ ਅਜੀਤ ਸਿੰਘ ਤੇ ਵਾਰ ਹੋ ਰਹੇ ਸੀ..! ਇਤਿਹਾਸ ਵਿੱਚ ਜ਼ਿਕਰ ਮਿਲਦਾ ਕਿ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਜ਼ਮੀਨ ਤੇ ਡਿੱਗੇ ਸੀ ਤਾਂ ਉਹਨਾਂ ਦੇ ਸਰੀਰ ਉੱਪਰ ਤਿੰਨ ਸੌ ਤੋਂ ਵੱਧ ਫੱਟਾਂ ਦੇ ਵਾਰ ਸੀ,
ਚਮਕੌਰ ਦੀ ਗੜ੍ਹੀ ਦੀ ਮਮਟੀ ਤੇ ਖੜ੍ਹਕੇ ਗੁਰੂ ਗੋਬਿੰਦ ਸਿੰਘ ਜੀ ਆਪਣੇ ਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਸ਼ਹੀਦ ਹੁੰਦਾ ਦੇਖਕੇ ਕਹਿ ਰਹੇ ਹਨ” ਕੁਰਬਾਨ ਪਿਦਰ ਸ਼ਾਬਾਸ਼ ਖ਼ੂਬ ਲੜੇ ਹੋ,
ਕਿਉਂ ਨਾ ਹੋ ਗੋਬਿੰਦ ਕੇ ਫ਼ਰਜ਼ੰਦ ਬੜੇ ਹੋ “ ( ਮੈਂ ਤੇਰੇ ਤੋਂ ਕੁਰਬਾਨ ਜਾਣਾਂ ਪੁੱਤਰ, ਸ਼ਾਬਾਸ਼ ਬਹੁਤ ਸੋਹਣਾ ਲੜਿਆ ਹੈਂ ਤੂੰ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਸੀ, ਤੂੰ ਇੰਝ ਹੀ ਲੜਨਾ ਸੀ, )
ਸਾਹਿਬਜ਼ਾਦਾ ਅਜੀਤ ਸਿੰਘ ਜੀ ਜਦੋਂ ਸ਼ਹੀਦ ਹੋ ਗਏ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ” ਪੀਓ ਪਿਆਲਾ ਪਿਰਮ ਕਾ ਸੁਮਨ ਭਏ ਅਸਵਾਰਆਜ ਖਾਲਸਾ ਖ਼ਾਸ ਭਇਓ ਸਤਿਗੁਰ ਕੇ ਦਰਬਾਰ “
( ਹੇ ਅਕਾਲ ਪੁਰਖ ਵਾਹਿਗੁਰੂ ਮੈਂ ਤੇਰੀ ਇਮਾਨਤ ਤੈਨੂੰ ਸੌਂਪ ਦਿੱਤੀ
ਮੈਂ ਉਸ ਕਰਜ਼ੇ ਦੀ ਇੱਕ ਕਿਸ਼ਤ ਅਦਾ ਕਰ ਦਿੱਤੀ ਹੈ ਜਿਸਦਾ ਪ੍ਰਣ ਮੈਂ ਖਾਲਸੇ ਨਾਲ ਕੀਤਾ ਸੀ )ਦੁਨੀਆਂ ਦਾ ਕੋਈ ਰਹਿਬਰ ਆਪਣੇ ਪੁੱਤਰ ਦੀ ਮੌਤ ਬਰਦਾਸ਼ਤ ਨਹੀਂ ਕਰ ਸਕਿਆ.... ਪਰ ਗੁਰੂ ਗੋਬਿੰਦ ਸਿੰਘ ਜੀ ਨੇ ਰੱਬੀ ਅਵਤਾਰ ਰਹਿਬਰ ਹੋਣ ਦੇ ਮਾਇਨੇ ਹੀ ਬਦਲ ਦਿੱਤਾ…

Address

Amritsar

Website

Alerts

Be the first to know and let us send you an email when Punjab Sikh Tv posts news and promotions. Your email address will not be used for any other purpose, and you can unsubscribe at any time.

Shortcuts

Share